ਪੰਚਾਇਤੀ ਰਾਜ ਮੰਤਰਾਲਾ

ਸਵਾਮਿਤਵ ਸਕੀਮ ਦੀ ਸਥਿਤੀ


29 ਰਾਜਾਂ ਨੇ ਸਰਵੇ ਆਵ੍ ਇੰਡੀਆ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ

Posted On: 09 FEB 2022 3:31PM by PIB Chandigarh

ਕੇਂਦਰੀ ਸੈਕਟਰ ਸਕੀਮ, ਸਰਵੇ ਆਵ੍ ਵਿਲੇਜਿਸ ਐਂਡ ਮੈਪਿੰਗ ਵਿਦ ਇਮਪ੍ਰੋਵਾਈਜ਼ਡ ਟੈਕਨੋਲੋਜੀ ਇਨ ਵਿਲੇਜ ਏਰੀਆਜ਼ (SVAMITVA- ਸਵਾਮਿਤਮ) ਸਕੀਮ ਵਿੱਤੀ ਸਾਲ 2020-21 ਤੋਂ ਸ਼ੁਰੂ ਹੋਈ। ਇਸ ਦਾ ਉਦੇਸ਼ ਕਾਨੂੰਨੀ ਮਾਲਕੀ ਹੱਕ (ਪ੍ਰਾਪਰਟੀ ਕਾਰਡਸ/ਟਾਈਟਲ ਡੀਡਸ) ਜਾਰੀ ਕਰਨ ਦੇ ਨਾਲ ਪਿੰਡਾਂ ਵਿੱਚ ਆਬਾਦ ਖੇਤਰਾਂ ਵਿੱਚ ਮਕਾਨ ਰੱਖਣ ਵਾਲੇ ਪਿੰਡਾਂ ਦੇ ਘਰੇਲੂ ਮਾਲਕਾਂ ਨੂੰ 'ਰਿਕਾਰਡ ਆਵ੍ ਰਾਈਟਸ' ਪ੍ਰਦਾਨ ਕਰਨਾ ਹੈ। ਇਹ ਪੰਚਾਇਤੀ ਰਾਜ ਮੰਤਰਾਲੇ, ਸਰਵੇ ਆਵ੍ ਇੰਡੀਆ (ਐਸਓਆਈ), ਸਟੇਟ ਰੈਵੇਨਿਉ ਡਿਪਾਰਟਮੈਂਟ, ਸਟੇਟ ਪੰਚਾਇਤੀ ਰਾਜ ਡਿਪਾਰਟਮੈਂਟ ਅਤੇ ਨੈਸ਼ਨਲ ਇਨਫੋਰਮੈਟਿਕ ਸੈਂਟਰ ਦੇ ਸਹਿਯੋਗੀ ਯਤਨਾਂ ਨਾਲ ਲਾਗੂ ਕੀਤੀ ਜਾ ਰਹੀ ਹੈ। ਰਾਜਾਂ ਨੂੰ ਯੋਜਨਾ ਨੂੰ ਲਾਗੂ ਕਰਨ ਲਈ ਸਰਵੇ ਆਵ੍ ਇੰਡੀਆ ਨਾਲ ਸਹਿਮਤੀ ਪੱਤਰ (MoU) 'ਤੇ ਦਸਤਖਤ ਕਰਨ ਦੀ ਜ਼ਰੂਰਤ ਹੈ। ਹੁਣ ਤੱਕ ਉੱਤਰ ਪ੍ਰਦੇਸ਼ ਰਾਜ ਸਮੇਤ 29 ਰਾਜਾਂ ਨੇ ਸਰਵੇ ਆਵ੍ ਇੰਡੀਆ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਉੱਤਰ ਪ੍ਰਦੇਸ਼ ਰਾਜ ਸਮੇਤ, ਪੇਂਡੂ ਖੇਤਰਾਂ ਦੇ ਲੋਕਾਂ ਦੀ ਗਿਣਤੀ ਦੇ ਵੇਰਵੇ, ਜਿਨ੍ਹਾਂ ਨੂੰ ਸਵਾਮਿਤਵ (SVAMITVA) ਸਕੀਮ ਦੇ ਤਹਿਤ ਉਨ੍ਹਾਂ ਦੀਆਂ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਗਏ ਹਨ, ਅਨੁਬੰਧ ਵਿੱਚ ਨੱਥੀ ਹਨ।

 

ਅਨੁਬੰਧ 

02.02.2022 ਨੂੰ ਸਵਾਮਿਤਵ ਸਕੀਮ ਨੂੰ ਲਾਗੂ ਕਰਨ ਦੀ ਸਥਿਤੀ

 

ਲੜੀ ਨੰ.

ਰਾਜ

ਜਿਨ੍ਹਾਂ ਪਿੰਡਾਂ ਵਿੱਚ ਡ੍ਰੋਨ ਉਡਾਣ ਭਰੀ ਗਈ ਹੈ

ਜਿਨ੍ਹਾਂ ਪਿੰਡਾਂ ਵਿੱਚ ਪ੍ਰਾਪਰਟੀ ਕਾਰਡ ਵੰਡੇ ਗਏ

ਵੰਡੇ ਗਏ ਪ੍ਰਾਪਰਟੀ ਕਾਰਡਾਂ ਦੀ ਗਿਣਤੀ

  1.  

ਆਂਧਰਾ ਪ੍ਰਦੇਸ਼

1,362

0

0

  1.  

ਹਰਿਆਣਾ

6,462

3,061

3,80,946

  1.  

ਕਰਨਾਟਕ

2,201

836

1,90,048

  1.  

ਮੱਧ ਪ੍ਰਦੇਸ਼

16,508

3,592

3,85,463

  1.  

ਮਹਾਰਾਸ਼ਟਰ

11,519

1,599

2,35,868

  1.  

ਉੱਤਰ ਪ੍ਰਦੇਸ਼

52,250

15,940

23,47,243

  1.  

ਉੱਤਰਾਖੰਡ

7,783

3,004

1,16,000

  1.  

ਪੰਜਾਬ

677

0

0

  1.  

ਰਾਜਸਥਾਨ

1,409

38

582

  1.  

ਗੁਜਰਾਤ

253

0

0

  1.  

ਛੱਤੀਸਗੜ੍ਹ

1,458

0

0

  1.  

ਜੰਮੂ ਤੇ ਕਸ਼ਮੀਰ

443

0

0

  1.  

ਅਰੁਣਾਚਲ ਪ੍ਰਦੇਸ਼

110

0

0

  1.  

ਦਾਦਰਾ ਤੇ ਨਾਗਰ ਹਵੇਲੀ

73

0

0

  1.  

ਕੇਰਲ

4

0

0

  1.  

ਝਾਰਖੰਡ

220

0

0

  1.  

ਅਸਾਮ

37

0

0

  1.  

ਓਡੀਸ਼ਾ

108

0

0

  1.  

ਹਿਮਾਚਲ ਪ੍ਰਦੇਸ਼

89

0

0

  1.  

ਮਿਜ਼ੋਰਮ

10

0

0

  1.  

ਤ੍ਰਿਪੁਰਾ

18

0

0

  1.  

ਲਕਸ਼ਦ੍ਵੀਪ ਟਾਪੂ

4

0

0

  1.  

ਲੱਦਾਖ

5

2

23

  1.  

ਸਿੱਕਮ

1

0

0

  1.  

ਪੁਦੂਚੇਰੀ

19

0

0

  1.  

ਤਮਿਲ ਨਾਡੂ

2

0

0

  1.  

ਗੋਆ

410

0

0

  1.  

ਅੰਡਮਾਨ ਤੇ ਨਿਕੋਬਾਰ ਟਾਪੂ

209

0

0

ਕੁੱਲ

103,644

28,072

36,56,173

 

****

ਇਹ ਜਾਣਕਾਰੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

ਏਪੀਐੱਸ/ਜੇਕੇ



(Release ID: 1797031) Visitor Counter : 112