ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲਾ 15-16 ਫਰਵਰੀ ਨੂੰ ‘ਭਾਰਤ ਵਿੱਚ ਮਿਊਜ਼ੀਅਮਾਂ (ਅਜਾਇਬ ਘਰਾਂ) ਦੀ ਮੁੜ ਕਲਪਨਾ ਕਰਨਾ’ ‘ਤੇ ਆਪਣੀ ਤਰ੍ਹਾਂ ਦਾ ਪਹਿਲਾ ਆਲਮੀ ਸ਼ਿਖਰ ਸੰਮੇਲਨ ਆਯੋਜਿਤ ਕਰੇਗਾ


ਇਸ ਸ਼ਿਖਰ ਸੰਮੇਲਨ ਦਾ ਉਦਘਾਟਨ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਕਰਨਗੇ

ਇਹ ਭਾਰਤ ਦੇ ਮਿਊਜ਼ੀਅਮਾਂ ਨੂੰ ਵਿਕਸਿਤ ਕਰਨ ਦੇ ਲਈ ਸਰਵਸ਼੍ਰੇਸ਼ਠ ਅਭਿਆਸਾਂ ਅਤੇ ਰਣਨੀਤੀਆਂ ‘ਤੇ ਕੇਂਦ੍ਰਿਤ ਹੋਵੇਗਾ

Posted On: 08 FEB 2022 2:45PM by PIB Chandigarh

ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ 15-16 ਫਰਵਰੀ, 2022 ਨੂੰ ‘ਭਾਰਤ ਵਿੱਚ ਮਿਊਜ਼ੀਅਮਾਂ ਦੀ ਮੁੜ ਕਲਪਨਾ ਕਰਨਾ’ ‘ਤੇ ਆਪਣੀ ਤਰ੍ਹਾਂ ਦਾ ਪਹਿਲਾ ਦੋ ਦਿਨਾਂ ਆਲਮੀ ਸ਼ਿਖਰ ਸੰਮੇਲਨ ਆਯੋਜਿਤ ਕਰੇਗਾ।

ਇਸ ਸ਼ਿਖਰ ਸੰਮੇਲਨ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਪਣੇ ਲੋਕਾਂ, ਸੱਭਿਆਚਾਰ ਤੇ ਉਪਲੱਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਉਤਸਵ ਮਨਾਉਣ ਦੇ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ।

ਇਹ ਆਲਮੀ ਸ਼ਿਖਰ ਸੰਮੇਲਨ ਸਰਵਸ਼੍ਰੇਸ਼ਠ ਅਭਿਆਸਾਂ ਤੇ ਰਣਨੀਤੀਆਂ ‘ਤੇ ਚਰਚਾ ਦੇ ਲਈ ਭਾਰਤ ਅਤੇ ਪੂਰੇ ਵਿਸ਼ਵ ਦੇ ਮਿਊਜ਼ੀਅਮ ਵਿਕਾਸ ਤੇ ਪ੍ਰਬੰਧਨ ਦੇ ਖੇਤਰ ਵਿੱਚ ਅਗ੍ਰਣੀ ਦਿੱਗਜਾਂ, ਖੇਤਰ ਦੇ ਮਾਹਿਰਾਂ ਅਤੇ ਇਸ ਵਿੱਚ ਕੰਮ ਕਰਨ ਵਾਲਿਆਂ ਨੂੰ ਇਕੱਠੇ ਲਿਆਵੇਗਾ। ਇਸ ਦਾ ਆਯੋਜਨ ਬਲੂਮਬਰਗ ਦੀ ਭਾਗੀਦਾਰੀ ਵਿੱਚ ਕੀਤਾ ਜਾ ਰਿਹਾ ਹੈ।

ਮਿਊਜ਼ੀਅਮ ਦੇ ਲਈ ਪੁਨਰਕਲਪਿਤ ਪ੍ਰਾਥਮਿਕਤਾਵਾਂ ਅਤੇ ਅਭਿਆਸਾਂ ‘ਤੇ 25 ਤੋਂ ਅਧਿਕ ਮਿਊਜ਼ੀਅਮ ਵਿਗਿਆਨੀ ਅਤੇ ਪੇਸ਼ੇਵਰ ਗਹਿਮ ਚਰਚਾ ਕਰਨਗੇ। ਇਸ ਦੇ ਪਰਿਣਾਮ ਵਿੱਚ ਨਵੇਂ ਮਿਊਜ਼ੀਅਮ ਦੇ ਵਿਕਾਸ ਦੇ ਲਈ ਇੱਕ ਮੂਲ ਯੋਜਨਾ ਤਿਆਰ ਕਰਨਾ, ਇੱਕ ਨਵੀਕਰਣ ਢਾਂਚੇ ਨੂੰ ਉਤਸਾਹਿਤ ਕਰਨਾ ਅਤੇ ਭਾਰਤ ਵਿੱਚ ਮੌਜੂਦਾ ਮਿਊਜ਼ੀਅਮਾਂ ਨੂੰ ਫਿਰ ਤੋਂ ਜੀਵੰਤ ਕਰਨਾ ਸ਼ਾਮਲ ਹੋਵੇਗਾ।

ਅਧਿਕ ਜਾਣਕਾਰੀ ਦੇ ਲਈ ਇੱਥੇ ਕਲਿੱਕ ਕਰੋ

 

ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਸ਼ਿਖਰ ਸੰਮੇਲਨ ਬਾਰੇ ਵਿੱਚ ਕਿਹਾ, “ਮਾਨਵ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਭਾਰਤ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਭੂਮੀ ਰਹੀ ਹੈ। ਜਿਵੇਂ ਕਿ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਣਾ ਰਹੇ ਹਾਂ, ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ, ਸੁਰੱਖਿਅਤ ਰੱਖਣ ਅਤੇ ਇਸ ਨੂੰ ਬਣਾਈ ਰੱਖਣ ਦੇ ਲਈ ਆਪਣੇ ਧਿਆਨ ਅਤੇ ਸਮਰਪਣ ਨੂੰ ਨਵੀਨੀਕ੍ਰਿਤ ਕਰਨ ‘ਤੇ ਮਾਣ ਹੈ। ਭਾਰਤ ਦੇ 1000 ਤੋਂ ਅਧਿਕ ਮਿਊਜ਼ੀਅਮ ਨਾ ਸਿਰਫ ਇਸ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਤੇ ਸੁਰੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖਿਅਤ ਕਰਦੇ ਹਨ।”

ਉੱਥੇ ਹੀ, ਸੱਭਿਆਚਾਰ ਮੰਤਰਾਲੇ ਨੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕਿਹਾ, “ਭਾਰਤ ਵਿੱਚ ਮਿਊਜ਼ੀਅਮਾਂ ਦੀ ਮੁੜ ਕਲਪਨਾ ਕਰਨ ‘ਤੇ ਵੈਸ਼ਵਿਕ ਸ਼ਿਖਰ ਸੰਮੇਲਨ ਦੇ ਜ਼ਰੀਏ ਸੱਭਿਆਚਾਰ ਮੰਤਰਾਲੇ ਦਾ ਉਦੇਸ਼ ਪ੍ਰਮੁੱਖ ਆਲਮੀ ਵਿਚਾਰਕਾਂ ਨੂੰ ਭਾਰਤ ਦੇ ਮਿਊਜ਼ੀਅਮਾਂ ਦੇ ਵਿਕਾਸ ਦੇ ਲਈ ਸਰਵਸ਼੍ਰੇਸ਼ਠ ਦ੍ਰਿਸ਼ਟੀਕੋਣ ਨੂੰ ਸਮਝਣ, ਭਾਰਤੀ ਤੇ ਆਲਮੀ ਮਿਊਜ਼ੀਅਮਾਂ ਦੇ ਵਿੱਚ ਰਣਨੀਤਕ ਭਾਗੀਦਾਰੀ ਕਰਨ ਅਤੇ ਭਾਰਤੀ ਮਿਊਜ਼ੀਅਮਾਂ  ਦੇ ਨਵੀਨੀਕਰਣ ਦੇ ਲਈ ਇੱਕ ਮਾਸਟਰਪਲਾਨ ਤਿਆਰ ਕਰਨਾ ਹੈ, ਜਿਸ ਨਾਲ ਵਾਸਤਵ ਵਿੱਚ ਉਨ੍ਹਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਸਕੇ।” 

ਇਸ ਔਨਲਾਈਨ ਸ਼ਿਖਰ ਸੰਮੇਲਨ ਵਿੱਚ ਚਾਰ ਵਿਆਪਕ ਵਿਸ਼ੇ ਸ਼ਾਮਲ ਹੋਣਗੇ। ਇਹ ਹਨ- ਵਾਸਤੁਕਲਾ ਤੇ ਕਾਰਜਕਾਰੀ ਜ਼ਰੂਰਤਾਂ, ਪ੍ਰਬੰਧ, ਸੰਗ੍ਰਹਿਣ (ਕਿਊਰੇਸ਼ਨ ਅਤੇ ਸੰਭਾਲ ਅਭਿਆਸਾਂ ਸਮੇਤ) ਅਤੇ ਸਿੱਖਿਆ ਤੇ ਦਰਸ਼ਕਾਂ ਦੀ ਭਾਗੀਦਾਰੀ।

ਇਹ ਸ਼ਿਖਰ ਸੰਮੇਲਨ ਔਨਲਾਈਨ ਮਾਧਿਅਮ ਦੇ ਜ਼ਰੀਏ ਦੋ ਦਿਨਾਂ ਦੇ ਲਈ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਭਾਗੀਦਾਰੀ ਜਨਤਾ ਦੇ ਲਈ ਖੁੱਲ੍ਹੀ ਹੋਈ ਹੈ। ਇਸ ਵਿੱਚ ਹਿੱਸਾ ਲੈਣ ਦੇ ਲਈ ਇੱਥੇ ਦੇਖੋ: https://www.reimaginingmuseumsinindia.com/

ਅਧਿਕ ਵੇਰਵੇ ਦੇ ਲਈ ਕਿਰਪਾ ਕਰਕੇ ਹੈਸ਼ਟੈਗ #MuseumsReimagined  ਨੂੰ ਫੌਲੋ ਕਰੋ।                  

*****

ਐੱਨਬੀ/ਐੱਸਕੇ


(Release ID: 1797029) Visitor Counter : 170