ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕੱਲ੍ਹ ਤੋਂ ਦਫ਼ਤਰ ਵਿੱਚ ਪੂਰੀ ਹਾਜ਼ਰੀ ਬਹਾਲ ਕਰ ਦਿੱਤੀ ਜਾਵੇਗੀ
ਮੰਤਰੀ ਨੇ ਕਿਹਾ, ਸਾਰੇ ਪੱਧਰਾਂ ਦੇ ਕਰਮਚਾਰੀ 7 ਫਰਵਰੀ, 2022 ਤੋਂ ਬਿਨਾ ਕਿਸੇ ਛੂਟ ਦੇ ਨਿਯਮਤ ਤੌਰ 'ਤੇ ਦਫ਼ਤਰ ਹਾਜ਼ਰ ਹੋਣਗੇ
Posted On:
06 FEB 2022 7:16PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ(ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਸ਼ਾਮ ਐਲਾਨ ਕੀਤਾ ਕਿ ਅੱਜ ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਅਤੇ ਕੋਵਿਡ ਮਾਮਲਿਆਂ ਦੀ ਸੰਖਿਆ ਵਿੱਚ ਕਮੀ ਦੇ ਨਾਲ-ਨਾਲ ਪਾਜ਼ਿਟਿਵਿਟੀ ਦਰ ਵਿੱਚ ਗਿਰਾਵਟ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕੱਲ੍ਹ ਤੋਂ ਪੂਰੀ ਦਫ਼ਤਰੀ ਹਾਜ਼ਰੀ ਬਹਾਲ ਕਰ ਦਿੱਤੀ ਜਾਵੇਗੀ ਅਤੇ ਸਾਰੇ ਪੱਧਰਾਂ 'ਤੇ ਕਰਮਚਾਰੀ ਬਿਨਾ ਕਿਸੇ ਛੂਟ ਦੇ 7 ਫਰਵਰੀ, 2022 ਤੋਂ ਨਿਯਮਤ ਤੌਰ 'ਤੇ ਦਫਤਰ ਵਿਚ ਹਾਜ਼ਰ ਰਹਿਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗਾਂ ਦੇ ਮੁਖੀ, ਹਾਲਾਂਕਿ, ਇਹ ਯਕੀਨੀ ਬਣਾਉਣਗੇ ਕਿ ਕਰਮਚਾਰੀ ਹਰ ਸਮੇਂ ਫੇਸ ਮਾਸਕ ਪਹਿਨਣ ਅਤੇ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਨਾ ਜਾਰੀ ਰੱਖਣ।
ਇਹ ਪਿਛਲੇ ਸਰਕੂਲਰ ਦਾ ਪ੍ਰਤਿਸਥਾਪਨ ਹੈ ਜਿਸ ਅਨੁਸਾਰ 50% ਦਫ਼ਤਰੀ ਹਾਜ਼ਰੀ ਨਿਯਮ 15 ਫਰਵਰੀ ਤੱਕ ਵਧਾ ਦਿੱਤਾ ਗਿਆ ਸੀ। ਪਰ, ਸਬੰਧਿਤ ਕੁਆਰਟਰਾਂ ਤੋਂ ਇਨਪੁਟਸ ਪ੍ਰਾਪਤ ਕਰਨ ਅਤੇ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਇਹ ਸੂਚਿਤ ਕਰਦਿਆਂ ਇੱਕ ਤਾਜ਼ਾ ਓਐੱਮ (ਆਫਿਸ ਮੈਮੋਰੰਡਮ) ਜਾਰੀ ਕੀਤਾ ਗਿਆ ਹੈ ਕਿ ਸਾਰੇ ਪੱਧਰਾਂ 'ਤੇ ਸਾਰੇ ਕਰਮਚਾਰੀ, ਬਿਨਾ ਕਿਸੇ ਛੂਟ ਦੇ, ਕੱਲ੍ਹ ਤੋਂ, ਯਾਨੀ 7 ਫਰਵਰੀ 2022 ਤੋਂ ਦਫ਼ਤਰ ਵਿੱਚ ਰਿਪੋਰਟ ਕਰਨਗੇ। ਕਿਸੇ ਵੀ ਕਰਮਚਾਰੀ ਲਈ ਹੁਣ "ਘਰ ਤੋਂ ਕੰਮ" ਦਾ ਵਿਕਲਪ ਉਪਲਬਧ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਡੀਓਪੀਟੀ ਨੇ 3 ਜਨਵਰੀ 2022 ਨੂੰ ਇੱਕ ਆਫਿਸ ਮੈਮੋਰੰਡਮ (ਓਐੱਮ) ਜ਼ਰੀਏ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਮਹਾਮਾਰੀ ਦੀ ਸਥਿਤੀ ਦੇ ਅਧਾਰ 'ਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾਂਦੀ ਸੀ।
ਬਾਅਦ ਦੀ ਸਮੀਖਿਆ ਵਿੱਚ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ 15 ਫਰਵਰੀ ਤੱਕ ਵਧਾਉਣਾ ਉਚਿਤ ਮੰਨਿਆ ਗਿਆ ਸੀ। ਅੰਡਰ ਸੈਕਟਰੀ ਦੇ ਪੱਧਰ ਤੋਂ ਹੇਠਾਂ ਦੇ ਸਰਕਾਰੀ ਕਰਮਚਾਰੀਆਂ ਦੀ ਫਿਜ਼ੀਕਲ ਹਾਜ਼ਰੀ ਅਸਲ ਸੰਖਿਆ ਦੇ 50 ਪ੍ਰਤੀਸ਼ਤ ਤੱਕ ਸੀਮਤ ਕੀਤੀ ਗਈ ਸੀ ਅਤੇ ਬਾਕੀ 50 ਪ੍ਰਤੀਸ਼ਤ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਦਿਵੱਯਾਂਗਜਨ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੂਟ ਦਿੱਤੀ ਗਈ ਸੀ। ਘਰ ਤੋਂ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟੈਲੀਫੋਨ ਅਤੇ ਸੰਚਾਰ ਦੇ ਹੋਰ ਸਾਧਨਾਂ 'ਤੇ ਹਰ ਸਮੇਂ ਉਪਲਬਧ ਰਹਿਣ ਲਈ ਕਿਹਾ ਗਿਆ ਸੀ।
ਇਸ ਦੌਰਾਨ, ਪਿਛਲੇ ਮਹੀਨੇ, ਡਾ. ਜਿਤੇਂਦਰ ਸਿੰਘ ਨੇ ਇੱਕ ਵੀਡੀਓ ਕਾਨਫਰੰਸ ਕੀਤੀ ਅਤੇ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਲ-ਨਾਲ ਕੋਵਿਡ ਲਈ ਪਾਜ਼ਿਟਿਵ ਟੈਸਟ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ ਅਤੇ ਉਨ੍ਹਾਂ ਦੇ ਇਨਪੁਟ ਅਤੇ ਵਿਚਾਰ ਵੀ ਲਏ।
ਹਾਲਾਂਕਿ, ਹੁਣ, ਪਹਿਲਾਂ ਦੇ ਸਰਕੂਲਰ ਦੇ ਉਲਟ, ਜਿਸ ਦੇ ਅਨੁਸਾਰ 50% ਦਫ਼ਤਰੀ ਹਾਜ਼ਰੀ ਨਿਯਮ 15 ਫਰਵਰੀ ਤੱਕ ਵਧਾ ਦਿੱਤਾ ਗਿਆ ਸੀ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਇੱਕ ਤਾਜ਼ਾ ਓਐੱਮ (ਆਫਿਸ ਮੈਮੋਰੰਡਮ) ਜਾਰੀ ਕੀਤਾ ਗਿਆ ਹੈ ਜਿਸ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਕਿ ਸਾਰੇ ਪੱਧਰਾਂ 'ਤੇ ਕਰਮਚਾਰੀ, ਬਿਨਾ ਕਿਸੇ ਛੂਟ ਦੇ, ਕੱਲ੍ਹ, ਯਾਨੀ 7 ਫਰਵਰੀ 2022 ਤੋਂ ਦਫ਼ਤਰ ਵਿੱਚ ਰਿਪੋਰਟ ਕਰਨਗੇ। ਕਿਸੇ ਵੀ ਕਰਮਚਾਰੀ ਲਈ "ਘਰ ਤੋਂ ਕੰਮ" ਦਾ ਵਿਕਲਪ ਨਹੀਂ ਹੋਵੇਗਾ।
**********
ਐੱਸਐੱਨਸੀ/ਆਰਆਰ
(Release ID: 1796024)
Visitor Counter : 162