ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 5 ਫਰਵਰੀ ਨੂੰ ਹੈਦਰਾਬਾਦ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਆਚਾਰੀਆ ਦੀ ਯਾਦ ਵਿੱਚ 216 ਫੁੱਟ ਉੱਚੀ ‘ਸਟੈਚੂ ਆਵ੍ ਇਕੁਐਲਿਟੀ’ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਆਈਸੀਆਰਆਈਐੱਸਏਟੀ ਦੀ 50ਵੇਂ ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਕਰਨਗੇ ਅਤੇ ਦੋ ਰਿਸਰਚ ਫੈਸਿਲਿਟੀਜ਼ ਦਾ ਉਦਘਾਟਨ ਕਰਨਗੇ

Posted On: 03 FEB 2022 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਫਰਵਰੀ 2022 ਨੂੰ ਹੈਦਰਾਬਾਦ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 2:45 ਵਜੇ, ਪ੍ਰਧਾਨ ਮੰਤਰੀ, ਹੈਦਰਾਬਾਦ ਦੇ ਪਾਟਨਚੇਰੂ ਵਿੱਚ ਇੰਟਰਨੈਸ਼ਨਲ ਕ੍ਰੌਪ ਰਿਸਰਚ ਇੰਸਟੀਟਿਊਟ ਫੌਰ ਦ ਸੈਮੀ-ਅਰਿਡ ਟ੍ਰੌਪਿਕਸ (ਆਈਸੀਆਰਆਈਐੱਸਏਟੀ) ਕੈਂਪਸ ਦਾ ਦੌਰਾ ਕਰਨਗੇ ਅਤੇ ਆਈਸੀਆਰਆਈਐੱਸਏਟੀ ਦੇ 50ਵੇਂ ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਕਰਨਗੇ।ਸ਼ਾਮ ਲਗਭਗ 5 ਵਜੇ, ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ‘ਸਟੈਚੁ ਆਵ੍ ਇਕੁਐਲਿਟੀ’ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਸਮਾਨਤਾ ਦੀ 216 ਫੁੱਟ ਉੱਚੀ ਪ੍ਰਤਿਮਾ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਆਚਾਰੀਆ ਦੀ ਯਾਦ ਵਿੱਚ ਹੈ, ਜਿਨ੍ਹਾਂ ਨੇ ਵਿਸ਼ਵਾਸ, ਜਾਤ ਅਤੇ ਧਰਮ ਸਮੇਤ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਮਾਨਤਾ ਦੇ ਵਿਚਾਰ ਨੂੰ ਅੱਗੇ ਵਧਾਇਆ। ਇਹ ਪ੍ਰਤਿਮਾ ‘ਪੰਚ ਧਾਤਾਂ’ਦੀ ਬਣੀ ਹੋਈ ਹੈ, ਜੋ ਪੰਜ ਧਾਤਾਂ: ਸੋਨਾ, ਚਾਂਦੀ, ਤਾਂਬਾ, ਪਿੱਤਲ ਅਤੇ ਜ਼ਿੰਕ ਦੇ ਸੁਮੇਲ ਨਾਲ ਬਣੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ ਦੁਨੀਆ ਵਿੱਚ ਸਭ ਤੋਂ ਉੱਚੀਆਂ ਧਾਤੂਆਂ ਦੀਆਂ ਮੂਰਤੀਆਂ ਵਿੱਚੋਂ ਇੱਕ ਹੈ। ਇਹ 54-ਫੁੱਟ ਉੱਚੀ ਬੁਨਿਆਦੀ ਇਮਾਰਤ ’ਤੇ ਬਣਾਈ ਗਈ ਹੈ, ਜਿਸ ਦਾ ਨਾਮ ‘ਭਦਰ ਵੇਦੀ’ਹੈ, ਇਸ ਇਮਾਰਤ ਵਿੱਚ ਇੱਕ ਵੇਦਿਕ ਡਿਜੀਟਲ ਲਾਇਬ੍ਰੇਰੀ ਅਤੇ ਖੋਜ ਕੇਂਦਰ ਹੈ, ਇਸ ਵਿੱਚ ਪ੍ਰਾਚੀਨ ਭਾਰਤੀ ਗ੍ਰੰਥਾਂ ਨੂੰ ਰੱਖਿਆ ਗਿਆ ਹੈ, ਇਸ ਤੋਂ ਇਲਾਵਾ ਇਸ ਵਿੱਚ ਇੱਕ ਥੀਏਟਰ ਅਤੇ ਸ਼੍ਰੀ ਰਾਮਾਨੁਜਆਚਾਰੀਆ ਦੇ ਬਹੁਤ ਸਾਰੇ ਕਾਰਜਾਂ ਦਾ ਵੇਰਵਾ ਦੇਣ ਵਾਲੀ ਇੱਕ ਐਜੂਕੇਸ਼ਨਲ ਗੈਲਰੀ ਵੀ ਵੱਖ-ਵੱਖ ਮੰਜ਼ਿਲਾਂ ’ਤੇ ਸਥਾਪਿਤ ਕੀਤੇ ਗਏ ਹਨ। ਇਸ ਪ੍ਰਤਿਮਾ ਦਾ ਸੰਕਲਪ ਸ਼੍ਰੀ ਰਾਮਾਨੁਜਆਚਾਰੀਆ ਆਸ਼ਰਮ ਦੇ ਸ਼੍ਰੀ ਚਿੱਨਾ ਜੀਯਾਰ ਸਵਾਮੀ ਦੁਆਰਾ ਤਿਆਰ ਕੀਤਾ ਗਿਆ ਹੈ।

ਪ੍ਰੋਗਰਾਮ ਦੇ ਦੌਰਾਨ, ਸ਼੍ਰੀ ਰਾਮਾਨੁਜਆਚਾਰੀਆ ਦੀ ਜੀਵਨ ਯਾਤਰਾ ਅਤੇ ਸਿੱਖਿਆ ’ਤੇ 3ਡੀ ਪੇਸ਼ਕਾਰੀ ਮੈਪਿੰਗ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ‘ਸਟੈਚੂ ਆਵ੍ ਇਕੁਐਲਿਟੀ’ ਦੇ ਆਲੇ-ਦੁਆਲ਼ੇ ਮਨੋਰੰਜਨ ਲਈ 108 ਦਿੱਵਿਯ ਦੇਸਮ (ਸਜਾਵਟੀ ਤੌਰ ’ਤੇ ਤਰਾਸ਼ੇ ਮੰਦਿਰਾਂ) ਦਾ ਵੀ ਦੌਰਾ ਕਰਨਗੇ।

ਸ਼੍ਰੀ ਰਾਮਾਨੁਜਆਚਾਰੀਆ ਨੇ ਰਾਸ਼ਟਰੀਅਤਾ, ਲਿੰਗ, ਨਸਲ, ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ  ਹਰ ਮਨੁੱਖ ਦੀ ਬਰਾਬਰੀ ਦੀ ਭਾਵਨਾ ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਣਥੱਕ ਕੰਮ ਕੀਤਾ। ‘ਸਟੈਚੂ ਆਵ੍ ਇਕੁਐਲਿਟੀ’ ਦਾ ਉਦਘਾਟਨ ਸ਼੍ਰੀ ਰਾਮਾਨੁਜਆਚਾਰੀਆ ਦੀ 1000ਵੀਂ ਜਨਮ ਦੇ ਚਲ ਰਹੇ 12-ਦਿਨਾ ਦੇ ਸ਼੍ਰੀ ਰਾਮਾਨੁਜ ਸਹਸਰਬਦੀ ਸਮਾਰੋਹਮ (ਰਾਮਾਨੁਜਆਚਾਰੀਆ) ਦਾ ਇੱਕ ਹਿੱਸਾ ਹੈ।

ਇਸ ਤੋਂ ਪਹਿਲਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਆਈਸੀਆਰਆਈਐੱਸਏਟੀ ਦੇ 50ਵੇਂ ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਪੌਦਿਆਂ ਦੀ ਸੁਰੱਖਿਆ ’ਤੇ ਆਈਸੀਆਰਆਈਐੱਸਏਟੀ ਦੀ ਜਲਵਾਯੂ ਪਰਿਵਰਤਨ ਰਿਸਰਚ ਫੈਸਿਲਿਟੀ ਅਤੇ ਆਈਸੀਆਰਆਈਐੱਸਏਟੀ ਦੀ ਰੈਪਿਡ ਜਨਰੇਸ਼ਨ ਅਡਵਾਂਸਮੈਂਟ ਫੈਸਿਲਿਟੀ ਦਾ ਵੀ ਉਦਘਾਟਨ ਕਰਨਗੇ। ਇਹ ਦੋ ਫੈਸਿਲਿਟੀਜ਼ ਏਸ਼ੀਆ ਅਤੇ ਸਬ-ਸਹਾਰਾ ਅਫ਼ਰੀਕਾ ਦੇ ਛੋਟੇ ਕਿਸਾਨਾਂ ਨੂੰ ਸਮਰਪਿਤ ਹਨ। ਪ੍ਰਧਾਨ ਮੰਤਰੀ ਆਈਸੀਆਰਆਈਐੱਸਏਟੀ ਦੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਲੋਗੋ  ਪਰਦਾ ਹਟਾਉਣਗੇ ਅਤੇ ਇਸ ਮੌਕੇ ’ਤੇ ਜਾਰੀ ਯਾਦਗਾਰੀ ਡਾਕ ਟਿਕਟ ਵੀ ਲਾਂਚ ਕਰਨਗੇ।

ਆਈਸੀਆਰਆਈਐੱਸਏਟੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਏਸ਼ੀਆ ਅਤੇ ਸਬ-ਸਹਾਰਨ ਅਫ਼ਰੀਕਾ ਦੇ ਵਿਕਾਸ ਲਈ ਖੇਤੀਬਾੜੀ ਖੋਜ ਕਰਦੀ ਹੈ। ਇਹ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਹਾਇਬ੍ਰਿਡ ਬੀਜ ਪ੍ਰਦਾਨ ਕਰਕੇ ਕਿਸਾਨਾਂ ਦੀ ਮਦਦ ਕਰਦੀ ਹੈ ਅਤੇ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਖੁਸ਼ਕ ਭੂਮੀ ਦੇ ਛੋਟੇ ਕਿਸਾਨਾਂ ਦੀ ਮਦਦ ਕਰਦੀ ਹੈ।

************

ਡੀਐੱਸ/ਏਕੇਜੇ/ਐੱਸਕੇਐੱਸ



(Release ID: 1795147) Visitor Counter : 148