ਵਿੱਤ ਮੰਤਰਾਲਾ
ਸਪੈਸ਼ਲ ਇਕਨੌਮਿਕ ਜ਼ੋਨਸ ਵਿੱਚ ਕਸਟਮਸ ਪ੍ਰਸ਼ਾਸਨ ਪੂਰੀ ਤਰ੍ਹਾਂ ਆਈਟੀ ਸੰਚਾਲਿਤ ਹੋਵੇਗਾ
ਪੂੰਜੀ ਵਸਤੂਆਂ ਅਤੇ ਪ੍ਰੋਜੈਕਟ ਆਯਾਤਾਂ ‘ਤੇ ਰਿਆਇਤੀ ਦਰਾਂ ਹੌਲ਼ੀ-ਹੌਲ਼ੀ ਪੜਾਅਵਾਰ ਤਰੀਕੇ ਨਾਲ ਹਟਾਈਆਂ ਜਾਣਗੀਆਂ ਅਤੇ ਇਨ੍ਹਾਂ ‘ਤੇ 7.5 ਪ੍ਰਤੀਸ਼ਤ ਦਾ ਮਾਮੂਲੀ ਟੈਰਿਫ ਲਗੇਗਾ
ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਦੇ ਲਈ ਕਸਟਮਸ ਡਿਊਟੀ ਛੂਟ ਤੋਂ 350 ਤੋਂ ਵੱਧ ਐਂਟਰੀਆਂ ਪੜਾਅਵਾਰ ਤਰੀਕੇ ਨਾਲ ਹਟਾਈਆਂ ਜਾਣਗੀਆਂ
ਘਰੇਲੂ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਗ੍ਰੇਡਡ ਡਿਊਟੀ ਰੇਟ ਸਟ੍ਰਕਚਰ
ਝੀਂਗਾ ਜਲ ਖੇਤੀ ਵਿੱਚ ਪ੍ਰਯੋਗ ਕੀਤੇ ਜਾਂਦੇ ਇਨਪੁਟਸ ‘ਤੇ ਕਸਟਮਸ ਡਿਊਟੀ ਘਟਾਈ ਜਾਵੇਗੀ
ਗ਼ੈਰ-ਮਿਸ਼੍ਰਿਤ ਈਂਧਣ ‘ਤੇ 2 ਰੁਪਏ ਪ੍ਰਤੀ ਲੀਟਰ ਦੀ ਐਡੀਸ਼ਨਲ ਡਿਫ੍ਰੈਂਸ਼ਲ ਡਿਊਟੀ ਲਗੇਗੀ
Posted On:
01 FEB 2022 1:06PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਸਪੈਸ਼ਲ ਇਕਨੌਮਿਕ ਜ਼ੋਨਸ ਵਿੱਚ ਕਸਟਮਸ ਡਿਊਟੀ ਪ੍ਰਸ਼ਾਸਨ ਪੂਰੀ ਤਰ੍ਹਾਂ ਆਈਟੀ ਸੰਚਾਲਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਸਟਮਸ ਡਿਊਟੀ ਨੈਸ਼ਨਲ ਪੋਰਟਲ ਸਿਰਫ਼ ਜੋਖਮ ਅਧਾਰਿਤ ਜਾਂਚ ਦੇ ਨਾਲ ਹਾਇਰ ਫੈਸਿਲੀਟੇਸ਼ਨ ‘ਤੋ ਫੋਕਸ ਦੇ ਨਾਲ ਕਾਰਜ ਕਰੇਗਾ।
ਪੂੰਜੀਗਤ ਵਸਤੂਆਂ ਅਤੇ ਪ੍ਰੋਜੈਕਟ ਆਯਾਤ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਪੂੰਜੀਗਤ ਵਸਤੂਆਂ ਅਤੇ ਪ੍ਰੋਜੈਕਟ ਆਯਾਤ ਵਿੱਚ ਰਿਆਇਤੀ ਦਰਾਂ ਨੂੰ ਕ੍ਰਮਿਕ ਤੌਰ ‘ਤੇ ਹਟਾਉਣ ਅਤੇ 7.5 ਪ੍ਰਤੀਸ਼ਤ ਦਾ ਮਾਮੂਮੀ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਡਵਾਂਸਡ ਮਸ਼ੀਨਰੀਆਂ ਦੇ ਲਈ ਕੁਝ ਰਿਆਇਤਾਂ ਬਣੀਆਂ ਰਹਿਣਗੀਆਂ, ਜਿਨ੍ਹਾਂ ਦਾ ਦੇਸ਼ ਦੇ ਅੰਦਰ ਨਿਰਮਾਣ ਨਹੀਂ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਵਿਸ਼ੇਸ਼ੀਕ੍ਰਿਤ ਕਾਸਟਿੰਗਸ, ਬਲਾ ਸਕ੍ਰਿਊ ਅਤੇ ਲੀਨੀਅਰ ਮੋਸ਼ਨ ਗਾਈਡ ਜਿਹੇ ਮਾਮਲਿਆਂ ਵਿੱਚ ਕੁਝ ਛੂਟ ਦੇਵੇਗੀ, ਜਿਸ ਨਾਲ ਕਿ ਪੂੰਜੀਗਤ ਵਸਤੂਆਂ ਦੀ ਘਰੇਲੂ ਮੈਨੂਫੈਕਚਰਿੰਗ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ, “ਸਾਡੇ ਅਨੁਭਵ ਦਸਦੇ ਹਨ ਕਿ ਰੀਜ਼ਨੇਬਲ ਟੈਰਿਫ ਲਾਜ਼ਮੀ ਆਯਾਤਾਂ ਦੀ ਲਾਗਤ ਨੂੰ ਜ਼ਿਕਰਯੋਗ ਤੌਰ ‘ਤੇ ਪ੍ਰਭਾਵਿਤ ਕੀਤੇ ਬਿਨਾ ਘਰੇਲੂ ਉਦਯੋਗ ਅਤੇ ‘ਮੇਕ ਇਨ ਇੰਡੀਆ ਦੇ ਵਿਕਾਸ ਦੇ ਅਨੁਕੂਲ ਹੈ’ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਿਜਲੀ, ਖਾਦਾਂ, ਕੱਪੜੇ ਜਿਹੇ ਵਿਭਿੰਨ ਖੇਤਰਾਂ ਵਿੱਚ ਪੂੰਜੀਗਤ ਵਸਤੂਆਂ ਨੂੰ ਕਈ ਡਿਊਟੀ ਛੂਟਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਘਰੇਲੂ ਪੂੰਜੀਗਤ ਵਸਤੂ ਉਦਯੋਗ ਦੇ ਵਿਕਾਸ ਨੂੰ ਰੋਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਪ੍ਰਕਾਰ ਪ੍ਰੋਜੈਕਟ ਇੰਪੋਰਟ ਡਿਊਟੀ ਛੂਟਾਂ ਵਿੱਚ ਵੀ ਕੋਲ਼ਾ ਮਾਈਨਿੰਗ, ਬਿਜਲੀ ਉਤਪਾਦਨ ਜਿਹੇ ਕੁਝ ਖੇਤਰਾਂ ਵਿੱਚ ਸਥਾਨਕ ਉਤਪਾਦਾਂ ਨੂੰ ਸਮਾਨ ਅਵਸਰਾਂ ਤੋਂ ਵੰਚਿਤ ਕੀਤਾ ਹੈ।
ਕਸਟਮਸ ਡਿਊਟੀ ਛੂਟ ਅਤੇ ਟੈਰਿਫ ਸਰਲੀਕਰਣ ਦੀ ਸਮੀਖਿਆ
ਸ਼੍ਰੀਮਤੀ ਸੀਤਾਰਮਣ ਨੇ ਯਾਦ ਕੀਤਾ ਕਿ ਪਿਛਲੇ ਦੋ ਬਜਟਾਂ ਵਿੱਚ ਸਰਕਾਰ ਨੇ ਕਈ ਕਸਟਮਸ ਡਿਊਟੀ ਛੂਟਾਂ ਨੂੰ ਯੁਕਤੀਸੰਗਤ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕ੍ਰਾਊਡ ਸੋਰਸਿੰਗ ਦੇ ਨਾਲ ਵਿਆਪਕ ਚਰਚਾਵਾਂ ਦੇ ਬਾਅਦ ਸਰਕਾਰ ਨੇ 350 ਤੋਂ ਵੱਧ ਛੂਟ ਐਂਟਰੀਆਂ ਨੂੰ ਪੜਾਅਵਾਰ ਤਰੀਕੇ ਨਾਲ ਹਟਾਏ ਜਾਣ ਦਾ ਪ੍ਰਸਤਾਵ ਰੱਖਿਆ ਹੈ। ਇਨ੍ਹਾਂ ਵਿੱਚ ਕੁਝ ਖੇਤੀਬਾੜੀ ਉਪਜ, ਰਸਾਇਣ, ਫੈਬ੍ਰਿਕ, ਮੈਡੀਕਲ ਉਪਕਰਣ, ਦਵਾਈ ਆਦਿ ਖੇਤਰਾਂ ‘ਤੇ ਛੂਟ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਇੱਕ ਸਰਲੀਕਰਣ ਉਪਾਅ ਦੇ ਤੌਰ ‘ਤੇ ਕਈ ਰਿਆਇਤਾਂ ਦਰਾਂ, ਇਨ੍ਹਾਂ ਵਿਭਿੰਨ ਅਧਿਸੂਚਨਾਵਾਂ ਦੇ ਜ਼ਰੀਏ ਅਨੁਸ਼ੰਸਿਤ ਕਰਨ ਦੀ ਬਜਾਏ ਕਸਟਮਸ ਟੈਰਿਫ ਅਨੁਸੂਚੀ ਵਿੱਚ ਹੀ ਸਮਾਵਿਸ਼ਟ ਕੀਤੀਆਂ ਜਾ ਰਹੀਆਂ ਹਨ। ਇਸ ਸਮੀਖਿਆ ਨਾਲ ਕਸਟਮਸ ਰੇਟ ਅਤੇ ਟੈਰਿਫ ਸਟ੍ਰਕਚਰ, ਵਿਸ਼ੇਸ਼ ਤੌਰ ‘ਤੇ ਰਸਾਇਣ, ਕੱਪੜਾ ਅਤੇ ਧਾਤੂ ਜਿਹੇ ਖੇਤਰ ਦੇ ਲਈ ਸਰਲ ਹੋ ਜਾਣਗੇ ਅਤੇ ਵਿਵਾਦ ਘੱਟ ਤੋਂ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵਸਤੂਆਂ ਭਾਰਤ ਵਿੱਚ ਬਣਾਈਆਂ ਜਾਂਦੀਆਂ ਹਨ, ਜਾਂ ਬਣਾਈਆਂ ਜਾ ਸਕਦੀਆਂ ਹਨ, ਉਨ੍ਹਾਂ ਦੇ ਲਈ ਛੂਟ ਹਟਾਉਣ ਨਾਲ ਅਤੇ ਇੰਟਰਮਿਡੀਏਟ ਉਤਪਾਦਾਂ ਦੇ ਨਿਰਮਾਣ ਵਿੱਚ ਪ੍ਰਯੋਗ ਹੋਣ ਵਾਲੇ ਕੱਚੇ ਮਾਲ ‘ਤੇ ਰਿਆਇਤੀ ਡਿਊਟੀਜ਼ ਲਗਾਉਣ ਨਾਲ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸਾਡੇ ਲਕਸ਼ ਨੂੰ ਹਾਸਲ ਕਰਨ ਵਿੱਚ ਬਹੁਤ ਅਧਿਕ ਮਦਦ ਮਿਲੇਗੀ।
ਮੰਤਰੀ ਨੇ ਦੱਸਿਆ ਕਿ ਕਸਟਮਸ ਸੁਧਾਰਾਂ ਨੇ ਘਰੇਲੂ ਸਮਰੱਥਾ ਨਿਰਮਾਣ, ਐੱਮਐੱਸਐੱਮਈ ਨੂੰ ਸਮਾਨ ਅਵਸਰ ਉਪਲਬਧ ਕਰਾਉਣ, ਕੱਚਾ ਮਾਲ ਸਪਲਾਈ ਸਾਈਡ ਦੀਆਂ ਰੁਕਾਵਟਾਂ ਨੂੰ ਸਰਲ ਬਣਾਉਣ, ਕਾਰੋਬਾਰ ਕਰਨ ਦੀ ਸੁਗਮਤਾ ਵਧਾਉਣ ਅਤੇ ਪੀਐੱਲਆਈ ਅਤੇ ਪੜਾਅਵਾਰ ਮੈਨੂਫੈਕਚਰਿੰਗ ਯੋਜਨਾਵਾਂ ਜਿਹੀਆਂ ਸਰਕਾਰ ਦੀਆਂ ਨੀਤੀਗਤ ਪਹਿਲਾਂ ਦੇ ਲਈ ਇੱਕ ਸਮਰੱਥਕਾਰ ਦੇ ਤੌਰ ‘ਤੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਦੇਸ਼ਾਂ ਦੇ ਅਨੁਰੂਪ ਸੈਕਟਰ ਸਪੈਸਿਫਿਕ ਪ੍ਰਸਤਾਵ ਇਸ ਪ੍ਰਕਾਰ ਹਨ-
ਇਲੈਕਟ੍ਰੌਨਿਕਸ
ਹਾਈ ਗ੍ਰੋਥ ਇਲੈਕਟ੍ਰੌਨਿਕਸ ਵਸਤੂਆਂ, ਪਹਿਨਣ ਯੋਗ ਅਤੇ ਸੁਣਨ ਯੋਗ ਉਪਕਰਣਾਂ ਤੇ ਇਲੈਕਟ੍ਰੌਨਿਕਸ ਸਮਾਰਟ ਮੀਟਰਾਂ ਦੇ ਘਰੇਲੂ ਮੈਨੂਫੈਕਚਰਿੰਗ ਨੂੰ ਸੁਵਿਧਾ ਉਪਲਬਧ ਕਰਵਾਉਣ ਦੇ ਲਈ ਸ਼੍ਰੀਮਤੀ ਸੀਤਾਰਮਣ ਨੇ ਗ੍ਰੇਡਡ ਰੇਟ ਸਟ੍ਰਕਚਰ ਮੁਹੱਈਆ ਕਰਵਾਉਣ ਦੇ ਲਈ ਕਸਟਮਸ ਡਿਊਟੀ ਰੇਟਸ ਵਿੱਚ ਆਂਸ਼ਿਕ ਸੰਸ਼ੋਧਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਬਾਈਲ ਫੋਨ ਚਾਰਜਰਾਂ ਦੇ ਟ੍ਰਾਂਸਫਾਰਮਰ ਅਤੇ ਮੋਬਾਈਲ ਕੈਮਰਾ ਮੌਡਿਊਲ ਦੇ ਕੈਮਰਾ ਲੈਂਸ ਅਤੇ ਕੁਝ ਹੋਰ ਵਸਤੂਆਂ ਦੇ ਕਲ-ਪੁਰਜਿਆਂ ਦੇ ਲਈ ਵੀ ਡਿਊਟੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਰਤਨ ਅਤੇ ਗਹਿਣੇ
ਵਿੱਤ ਮੰਤਰੀ ਨੇ ਕਿਹਾ ਕਿ ਰਤਨ ਅਤੇ ਗਹਿਣੇ ਖੇਤਰ ਨੂੰ ਪ੍ਰੋਤਸਾਹਨ ਦੇਣ ਦੇ ਲਈ ਕੱਟੇ ਅਤੇ ਤਰਾਸ਼ੇ ਗਏ ਹੀਰੇ ਅਤੇ ਰਤਨ ਪੱਥਰਾਂ ‘ਤੇ ਕਸਟਮਸ ਡਿਊਟੀ ਵਿੱਚ ਪੰਜ ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾ ਰਹੀ ਹੈ। ਸਿਰਫ ਕੱਟੇ ਗਏ ਹੀਰੇ ‘ਤੇ ਜ਼ੀਰੋ ਪ੍ਰਤੀਸ਼ਤ ਕਸਟਮਸ ਡਿਊਟੀ ਲਗੇਗੀ। ਉਨ੍ਹਾਂ ਨੇ ਕਿਹਾ ਕਿ ਈ-ਕਮਰਸ ਦੇ ਮਾਧਿਅਮ ਨਾਲ ਗਹਿਣੇ ਨਿਰਯਾਤ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਇਕ ਸਰਲ ਰੈਗੂਲੇਟਰੀ ਫ੍ਰੇਮਵਰਕ 2022 ਦੇ ਜੂਨ ਤੱਕ ਲਾਗੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਘੱਟ ਮੁੱਲ ਦੇ ਇਮੀਟੇਸ਼ਨ ਗਹਿਣੇ ਦੇ ਆਯਾਤ ਨੂੰ ਘੱਟ ਕਰਨ ਦੇ ਲਈ ਸਰਕਾਰ ਨੇ ਇਮੀਟੇਸ਼ਨ ਗਹਿਣੇ ‘ਤੇ ਘੱਟ ਤੋਂ ਘੱਟ 400 ਰੁਪਏ ਪ੍ਰਤੀ ਕਿਲੋਗ੍ਰਾਮ ਕਸਟਮਸ ਡਿਊਟੀ ਦਾ ਪ੍ਰਸਤਾਵ ਕੀਤਾ ਹੈ।
ਰਸਾਇਣ
ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਕਿ ਘਰੇਲੂ ਵੈਲਿਊ ਐਡੀਸ਼ਨ ਨੂੰ ਹੁਲਾਰਾ ਦੇਣ ਦੇ ਲਈ ਮੀਥੇਨੌਲ, ਐਸੀਟਿਕ ਐਸਿਡ ਅਤੇ ਪੈਟ੍ਰੋਲੀਅਮ ਰਿਫਾਇਨਿੰਗ ਦੇ ਲਈ ਹੈਵੀ ਫੀਡ ਸਟਾਕ ‘ਤੇ ਡਿਊਟੀ ਘੱਟ ਕਰਨ ਦਾ ਪ੍ਰਸਤਾਵ ਹੈ, ਜਦਕਿ ਸੋਡੀਅਮ ਸਾਇਨਾਇਡ ‘ਤੇ ਡਿਊਟੀ ਵਧਾਈ ਜਾ ਰਹੀ ਹੈ ਕਿਉਂਕਿ ਇਸ ਦੇ ਲਈ ਲੋੜੀਂਦੀ ਘਰੇਲੂ ਸਮਰੱਥਾ ਮੌਜੂਦ ਹੈ।
ਨਿਰਯਾਤ
ਵਿੱਤ ਮੰਤਰੀ ਨੇ ਕਿਹਾ ਕਿ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਜਾਵਟੀ ਸਮਾਨ, ਟ੍ਰਿਮਿੰਗ, ਫਾਸਨਰਸ, ਬਟਨ, ਜਿਪਰ, ਲਾਇਨਿੰਗ ਮੈਟੀਰੀਅਲ, ਸਪੈਸੀਫਾਇਡ ਲੈਦਰ, ਫਰਨੀਚਰ ਫਿਟਿੰਗਸ ਅਤੇ ਪੈਕੇਜਿੰਗ ਬੌਕਸ, ਜਿਨ੍ਹਾਂ ਦੀ ਹੈਂਡੀਕ੍ਰਾਫਟਸ, ਟੈਕਸਟਾਈਲਸ ਅਤੇ ਲੈਦਰ ਗਾਰਮੈਂਟਸ, ਲੈਦਰ ਫੁਟਵੀਅਰ ਅਤੇ ਹੋਰ ਵਸਤੂਆਂ ਦੇ ਵਾਸਤਵਿਕ ਨਿਰਯਾਤਕਾਂ ਨੂੰ ਜ਼ਰੂਰਤ ਪੈ ਸਕਦੀ ਹੈ ਛੂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਝੀਂਗ ਜਲ ਖੇਤੀ ਦੇ ਲਈ ਕੁਝ ਇਨਪੁਟਸ ‘ਤੇ ਡਿਊਟੀ ਘੱਟ ਕੀਤੀ ਜਾ ਰਹੀ ਹੈ, ਤਾਕਿ ਨਿਰਯਾਤ ਨੂੰ ਹੁਲਾਰਾ ਦਿੱਤਾ ਜਾ ਸਕੇ।
ਈਂਧਣ ਦਾ ਮਿਸ਼ਰਣ
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਈਂਧਣ ਦਾ ਮਿਸ਼ਰਣ ਸਰਕਾਰ ਦੀ ਇੱਕ ਪ੍ਰਾਥਮਿਕਤਾ ਹੈ। ਈਂਧਣ ਦੇ ਮਿਸ਼ਰਣ ਦੇ ਲਈ ਪ੍ਰਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅਮਿਸ਼ਰਣ ਈਂਧਣ ‘ਤੇ 1 ਅਕਤੂਬਰ, 2022 ਤੋਂ 2 ਰੁਪਏ ਪ੍ਰਤੀ ਲੀਟਰ ਦੀ ਐਡੀਸ਼ਨਲ ਡਿਫ੍ਰੈਂਸ਼ਲ ਐਕਸਾਈਜ਼ ਡਿਊਟੀ ਲਗੇਗੀ।
ਜੀਐੱਸਟੀ ਬਾਰੇ ਪ੍ਰਗਤੀ
ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਜੀਐੱਸਟੀ ਸੁਤੰਤਰ ਭਾਰਤ ਦਾ ਇੱਕ ਇਤਿਹਾਸਿਕ ਸੁਧਾਰ ਰਿਹਾ ਹੈ, ਜੋ ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਦਿਖਾਉਂਦਾ ਹੈ।” ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਪਰਿਸ਼ਦ ਦੇ ਮਾਰਗਦਰਸ਼ਨ ਅਤੇ ਨਿਰੀਖਣ ਵਿੱਚ ਕੁਸ਼ਲਤਾਪੂਰਵਕ ਅਤੇ ਸਾਵਧਾਨੀ ਪੂਰਵਕ ਚੁਣੌਤੀਆਂ ਨੂੰ ਜਿੱਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਵਿਧਾ ਉਪਲਬਧ ਕਰਵਾਉਣ ਅਤੇ ਇਨਫੋਰਸਮੈਂਟ ਦੇ ਦਰਮਿਆਨ ਸਹੀ ਸੰਤੁਲਨ ਨੇ ਮਹੱਤਵਪੂਰਨ ਤੌਰ ‘ਤੇ ਬਿਹਤਰ ਅਨੁਪਾਲਨ ਸੰਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਟੈਕਸਪੇਅਰਸ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਟੈਕਸ ਦੀ ਅਦਾਇਗੀ ਕਰਕੇ ਉਤਸ਼ਾਹਪੂਰਵਕ ਯੋਗਦਾਨ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਜੀਐੱਸਟੀ ਰੈਵੇਨਿਊ ਵਿੱਚ ਉਛਾਲ ਆਇਆ ਹੈ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਭਾਰਤੀ ਪੂਰੀ ਤਰ੍ਹਾਂ ਆਈਟੀ ਚਾਲਿਤ ਅਤੇ ਪ੍ਰਗਤੀਸ਼ੀਲ ਜੀਐੱਸਟੀ ਵਿਵਸਥਾ ਦੇ ਲਈ ਮਾਣ ਦਾ ਅਨੁਭਵ ਕਰ ਸਕਦੇ ਹਨ। ਇਸ ਵਿਵਸਥਾ ਨੇ ਏਕ ਬਜ਼ਾਰ-ਏਕ ਟੈਕਸ ਦੇ ਭਾਰਤ ਦੇ ਸੰਜੋਏ ਸੁਪਨੇ ਨੂੰ ਸਾਕਾਰ ਕੀਤਾ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਸਰਕਾਰ ਆਉਣ ਵਾਲੇ ਵਰ੍ਹਿਆਂ ਵਿੱਚ ਬਾਕੀ ਚੁਣੌਤੀਆਂ ਦਾ ਨਿਵਾਰਨ ਕਰੇਗੀ।
ਸ਼੍ਰੀਮਤੀ ਸੀਤਾਰਮਣ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਨ ਵਿੱਚ ਸਾਰੇ ਕਸਟਮਸ ਅਧਿਕਾਰੀਆਂ ਨੇ ਅਸਾਧਾਰਣ ਕਾਰਜ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਸਟਮਸ ਪ੍ਰਸ਼ਾਸਨ ਨੇ ਖ਼ੁਦ ਦੀ ਨਵੀਂ ਖੋਜ ਕੀਤੀ ਹੈ ਅਤੇ ਉਦਾਰ ਬਣਾਈਆਂ ਗਈਆਂ ਪ੍ਰਕਿਰਿਆਵਾਂ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ “ਫੇਸਲੈੱਸ ਕਸਟਮਸ ਪੂਰੀ ਤਰ੍ਹਾਂ ਸਥਾਪਿਤ” ਕੀਤਾ ਗਿਆ ਹੈ।
***************
ਆਰਐੱਮ/ਬੀਬੀ/ਬਵਾਈ/ਕੇਏਕੇ
(Release ID: 1794635)
Visitor Counter : 233