ਵਿੱਤ ਮੰਤਰਾਲਾ
azadi ka amrit mahotsav

ਪ੍ਰਗਤੀਸ਼ੀਲ ਉਦਯੋਗਿਕ ਜ਼ਰੂਰਤਾਂ ਦੇ ਅਨੁਰੂਪ ਕੌਸ਼ਲ ਅਤੇ ਰੋਜ਼ਗਾਰਯੋਗਤਾ - ਨੈਸ਼ਨਲ ਸਕਿੱਲ ਕੁਆਲੀਫੀਕੇਸ਼ਨ ਫ੍ਰੇਮਵਰਕ (ਐੱਨਐੱਸਕਿਯੂਐੱਫ) 'ਤੇ ਜ਼ੋਰ ਦਿੱਤਾ ਜਾਵੇਗਾ


ਡਿਜੀਟਲ ਈਕੋਸਿਸਟਮ ਫੌਰ ਸਕਿੱਲਿੰਗ ਐਂਡ ਲਾਇਵਲੀਹੁੱਡ - ਦ ਡੀਈਐੱਸਐੱਚ- ਸਟੈਕ (DESH-STEK) ਈ-ਪੋਰਟਲ ਲਾਂਚ ਕੀਤਾ ਜਾਵੇਗਾ

'ਡ੍ਰੋਨ ਸ਼ਕਤੀ' ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ

ਮਿਆਰੀ ਵਿਆਪਕ ਸਿੱਖਿਆ ਪ੍ਰਦਾਨ ਕਰਨ ਲਈ ਡਿਜੀਟਲ ਯੂਨੀਵਰਸਿਟੀ ਖੋਲ੍ਹੀ ਜਾਏਗੀ

ਪੀਐੱਮ ਈ-ਵਿਦਯਾ ਦੇ 'ਵੰਨ ਕਲਾਸ - ਵੰਨ ਟੀਵੀ ਚੈਨਲ' ਪ੍ਰੋਗਰਾਮ ਨੂੰ 12 ਟੀਵੀ ਚੈਨਲਾਂ ਤੋਂ 200 ਟੀਵੀ ਚੈਨਲਾਂ ਤੱਕ ਵਧਾ ਕੇ ਪਹਿਲੀ ਤੋਂ 12ਵੀਂ ਦੀਆਂ ਜਮਾਤਾਂ ਲਈ ਖੇਤਰੀ ਭਾਸ਼ਾਵਾਂ ਵਿੱਚ ਪੂਰਕ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ

ਸਿਮੂਲੇਟਿਡ ਲਰਨਿੰਗ ਲਈ 750 ਵਰਚੁਅਲ ਲੈਬਾਂ ਅਤੇ 75 ਸਕਿੱਲਿੰਗ ਈ-ਲੈਬਾਂ ਸਥਾਪਿਤ ਕੀਤੀਆਂ ਜਾਣਗੀਆਂ

ਡਿਜੀਟਲ ਟੀਚਰਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਉੱਚ-ਗੁਣਵੱਤਾ ਵਾਲਾ ਈ-ਕੰਟੈਂਟ ਤਿਆਰ ਕੀਤਾ ਜਾਵੇਗਾ

Posted On: 01 FEB 2022 12:57PM by PIB Chandigarh

 ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਦੀ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਸਥਾਈ ਕੌਸ਼ਲ ਦੇ ਮੌਕਿਆਂ, ਸਥਿਰਤਾ ਅਤੇ ਰੋਜ਼ਗਾਰਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਸਕਿੱਲ ਪ੍ਰੋਗਰਾਮਾਂ ਅਤੇ ਉਦਯੋਗਾਂ ਨਾਲ ਭਾਈਵਾਲੀ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫ੍ਰੇਮਵਰਕ (ਐੱਨਐੱਸਕਿਯੂਐੱਫ) ਨੂੰ ਗਤੀਸ਼ੀਲ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਿਆ ਜਾਵੇਗਾ।

 

  ਕੌਸ਼ਲ ਅਤੇ ਆਜੀਵਿਕਾ ਲਈ ਇੱਕ ਡਿਜੀਟਲ ਈਕੋਸਿਸਟਮ - ਦੇਸ਼-ਸਟੈਕ ਈਪੋਰਟਲ (DESH-Stack eportal) -ਲਾਂਚ ਕੀਤਾ ਜਾਵੇਗਾ। ਇਸ ਪੋਰਟਲ ਦਾ ਉਦੇਸ਼ ਨਾਗਰਿਕਾਂ ਨੂੰ ਔਨਲਾਈਨ ਟ੍ਰੇਨਿੰਗ ਦੁਆਰਾ ਸਕਿੱਲ, ਰੀਸਕਿੱਲ ਜਾਂ ਅੱਪ-ਸਕਿੱਲ ਕਰਕੇ ਸਸ਼ਕਤ ਬਣਾਉਣਾ ਹੈ। ਇਹ ਸੰਬੰਧਿਤ ਨੌਕਰੀਆਂ ਅਤੇ ਉੱਦਮੀ ਮੌਕੇ ਲੱਭਣ ਲਈ ਏਪੀਆਈ- ਅਧਾਰਿਤ ਭਰੋਸੇਯੋਗ ਕੌਸ਼ਲ ਪ੍ਰਮਾਣ ਪੱਤਰ, ਤਨਖ਼ਾਹ ਅਤੇ ਖੋਜ ਪਰਤਾਂ ਵੀ ਪ੍ਰਦਾਨ ਕਰੇਗਾ।

 

  ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਵਿਭਿੰਨ ਐਪਲੀਕੇਸ਼ਨਾਂ ਜ਼ਰੀਏ ਡ੍ਰੋਨ-ਐਜ਼-ਏ-ਸਰਵਿਸ (DRAAS) ਲਈ 'ਡ੍ਰੋਨ ਸ਼ਕਤੀ' ਦੀ ਸੁਵਿਧਾ ਲਈ ਸਟਾਰਟਅੱਪ ਨੂੰ ਉਤਸ਼ਾਹਿਤ ਕੀਤਾ ਜਾਵੇਗਾ।  ਸਾਰੇ ਰਾਜਾਂ ਵਿੱਚ ਚੁਣੀਆਂ ਗਈਆਂ ਆਈਟੀਆਈਜ਼ ਵਿੱਚ ਸਕਿੱਲ ਟ੍ਰੇਨਿੰਗ ਲਈ ਲੋੜੀਂਦੇ ਕੋਰਸ ਸ਼ੁਰੂ ਕੀਤੇ ਜਾਣਗੇ। 

 

  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਵਿਅਕਤੀਗਤ ਟ੍ਰੇਨਿੰਗ ਅਨੁਭਵ ਦੇ ਨਾਲ ਵਿਸ਼ਵ ਪੱਧਰੀ ਗੁਣਵੱਤਾ ਵਾਲੀ ਸਰਵ ਵਿਆਪਕ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਇਹ ਵਿਭਿੰਨ ਭਾਰਤੀ ਭਾਸ਼ਾਵਾਂ ਅਤੇ ਆਈਸੀਟੀ ਫਾਰਮੈਟਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਯੂਨੀਵਰਸਿਟੀ ਨੂੰ ਇੱਕ ਨੈੱਟਵਰਕ ਹੱਬ-ਸਪੋਕ ਮਾਡਲ 'ਤੇ ਬਣਾਇਆ ਜਾਵੇਗਾ, ਜਿਸ ਵਿੱਚ ਹੱਬ ਬਿਲਡਿੰਗ ਅਤਿ-ਆਧੁਨਿਕ ਆਈਸੀਟੀ ਮੁਹਾਰਤ ਹੈ। ਦੇਸ਼ ਦੀਆਂ ਬਿਹਤਰੀਨ ਪਬਲਿਕ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਹੱਬ-ਸਪੋਕ ਦੇ ਨੈੱਟਵਰਕ ਵਜੋਂ ਸਹਿਯੋਗ ਕਰਨਗੀਆਂ।

 

ਕੁਆਲਿਟੀ ਐਜੂਕੇਸ਼ਨ ਦਾ ਸਰਬਵਿਆਪਕੀਕਰਣ:

  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਹਾਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਕਾਰਨ, ਖ਼ਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ, ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਕਮਜ਼ੋਰ ਵਰਗਾਂ ਦੇ ਬੱਚੇ ਲਗਭਗ ਦੋ ਸਾਲਾਂ ਦੀ ਰਸਮੀ ਸਿੱਖਿਆ ਗੁਆ ਚੁੱਕੇ ਹਨ। ਉਨ੍ਹਾਂ ਕਿਹਾ,  “ਜ਼ਿਆਦਾਤਰ, ਇਹ ਸਰਕਾਰੀ ਸਕੂਲਾਂ ਦੇ ਬੱਚੇ ਹਨ। ਅਸੀਂ ਪੂਰਕ ਸਿੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਨੂੰ ਸਮਝਦੇ ਹਾਂ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਲਚਕੀਲੀ ਵਿਧੀ ਤਿਆਰ ਕਰਦੇ ਹਾਂ। ਇਸ ਮੰਤਵ ਲਈ, ਪੀਐੱਮ ਈਵਿਦਯਾ ਦੇ 'ਵੰਨ ਕਲਾਸ-ਵੰਨ ਟੀਵੀ ਚੈਨਲ' ਪ੍ਰੋਗਰਾਮ ਨੂੰ 12 ਤੋਂ ਵਧਾ ਕੇ 200 ਟੀਵੀ ਚੈਨਲ ਕੀਤਾ ਜਾਵੇਗਾ। ਇਹ ਸਾਰੇ ਰਾਜਾਂ ਨੂੰ 1-12 ਜਮਾਤਾਂ ਲਈ ਖੇਤਰੀ ਭਾਸ਼ਾਵਾਂ ਵਿੱਚ ਪੂਰਕ ਸਿੱਖਿਆ ਪ੍ਰਦਾਨ ਕਰਨ ਦੇ ਯੋਗ ਬਣਾਵੇਗਾ।”

 

  ਵਿੱਤ ਮੰਤਰੀ ਨੇ ਕਿਹਾ ਕਿ ਪ੍ਰੋਫੈਸ਼ਨਲ ਕੋਰਸਾਂ ਵਿੱਚ, ਆਲੋਚਨਾਤਮਕ ਸੋਚ ਦੇ ਕੌਸ਼ਲ (ਸਕਿੱਲ) ਨੂੰ ਉਤਸ਼ਾਹਿਤ ਕਰਨ ਲਈ, ਰਚਨਾਤਮਕਤਾ ਲਈ ਥਾਂ ਦੇਣ ਲਈ, 2022-23 ਵਿੱਚ ਵਿਗਿਆਨ ਅਤੇ ਗਣਿਤ ਵਿੱਚ 750 ਵਰਚੁਅਲ ਲੈਬਾਂ ਅਤੇ ਸਿਮੂਲੇਟਡ ਲਰਨਿੰਗ ਵਾਤਾਵਰਣ ਲਈ 75 ਸਕਿੱਲ ਈ-ਲੈਬਾਂ ਸਥਾਪਿਤ ਕੀਤੀਆਂ ਜਾਣਗੀਆਂ। 

 

  ਡਿਜੀਟਲ ਟੀਚਰਾਂ ਦੁਆਰਾ ਇੰਟਰਨੈੱਟ, ਮੋਬਾਈਲ ਫ਼ੋਨ, ਟੀਵੀ ਅਤੇ ਰੇਡੀਓ ਜ਼ਰੀਏ ਵਿਤਰਣ ਲਈ ਸਾਰੀਆਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਉੱਚ ਗੁਣਵੱਤਾ ਵਾਲੀ ਈ-ਸਮੱਗਰੀ ਵਿਕਸਿਤ ਕੀਤੀ ਜਾਵੇਗੀ।

 

  ਅਧਿਆਪਕਾਂ ਦੁਆਰਾ ਮਿਆਰੀ ਈ-ਸਮੱਗਰੀ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਅਧਿਆਪਨ ਦੇ ਡਿਜੀਟਲ ਸਾਧਨਾਂ ਨਾਲ ਲੈਸ ਕਰਨ ਅਤੇ ਵਧੀਆ ਲਰਨਿੰਗ ਦੇ ਨਤੀਜਿਆਂ ਦੀ ਸੁਵਿਧਾ ਲਈ ਇੱਕ ਪ੍ਰਤੀਯੋਗੀ ਵਿਧੀ ਸਥਾਪਿਤ ਕੀਤੀ ਜਾਵੇਗੀ।

 

  ਰਾਜਾਂ ਨੂੰ ਸ਼ਹਿਰੀ ਯੋਜਨਾ ਸਹਾਇਤਾ:

 

  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ ਵਿੱਚ ਭਾਰਤ ਦੇ ਵਿਲੱਖਣ ਗਿਆਨ ਨੂੰ ਵਿਕਸਿਤ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਪ੍ਰਮਾਣਿਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਪੰਜ ਮੌਜੂਦਾ ਵਿੱਦਿਅਕ ਸੰਸਥਾਵਾਂ ਨੂੰ ਉਤਕ੍ਰਿਸ਼ਟਤਾ (ਉੱਤਮਤਾ) ਕੇਂਦਰਾਂ ਵਜੋਂ ਮਨੋਨੀਤ ਕੀਤਾ ਜਾਵੇਗਾ। ਇਨ੍ਹਾਂ ਕੇਂਦਰਾਂ ਨੂੰ 250 ਕਰੋੜ ਰੁਪਏ ਦਾ ਐਂਡੋਮੈਂਟ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਏਆਈਸੀਟੀਈ ਹੋਰਨਾਂ ਸੰਸਥਾਵਾਂ ਵਿੱਚ ਸ਼ਹਿਰੀ ਯੋਜਨਾਬੰਦੀ ਕੋਰਸਾਂ ਦੇ ਪਾਠਕ੍ਰਮ, ਗੁਣਵੱਤਾ ਅਤੇ ਰਸਾਈ ਵਿੱਚ ਸੁਧਾਰ ਕਰਨ ਵਿੱਚ ਅਗਵਾਈ ਕਰੇਗਾ।

ਗਿਫ਼ਟ-ਆਈਐੱਫਐੱਸਸੀ:

 

  ਵਿੱਤ ਮੰਤਰੀ ਨੇ ਕਿਹਾ ਕਿ ਗਿਫਟ ਸਿਟੀ ਵਿੱਤੀ ਸੇਵਾਵਾਂ ਅਤੇ ਟੈਕਨੋਲੋਜੀ ਲਈ ਹਾਈ-ਐਂਡ ਦੇ ਮਨੁੱਖੀ ਸੰਸਾਧਨਾਂ ਦੀ ਉਪਲਬਧਤਾ ਦੀ ਸੁਵਿਧਾ ਲਈ, ਵਿਸ਼ਵ ਪੱਧਰੀ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਆਈਐੱਫਐੱਸਸੀਏ ਦੁਆਰਾ ਉੱਚ ਉਪਲਬਧਤਾ ਦੀ ਸੁਵਿਧਾ ਨੂੰ ਛੱਡ ਕੇ, ਘਰੇਲੂ ਨਿਯਮਾਂ ਤੋਂ ਮੁਕਤ ਵਿੱਤੀ ਪ੍ਰਬੰਧਨ, ਫਿਨਟੈਕ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਕੋਰਸ ਪੇਸ਼ ਕਰਨ ਦੀ ਇਜਾਜ਼ਤ ਦੇਵੇਗੀ। 

 

  ਸਟਾਰਟ-ਅੱਪਸ ਲਈ ਪ੍ਰੋਤਸਾਹਨ:

 

  ਸਟਾਰਟ-ਅੱਪ ਸਾਡੀ ਅਰਥਵਿਵਸਥਾ ਦੇ ਵਿਕਾਸ ਦੇ ਚਾਲਕ ਵਜੋਂ ਉੱਭਰੇ ਹਨ। ਪਿਛਲੇ ਸਾਲਾਂ ਦੌਰਾਨ, ਦੇਸ਼ ਨੇ ਸਫ਼ਲ ਸਟਾਰਟ-ਅੱਪਸ ਵਿੱਚ ਕਈ ਗੁਣਾ ਵਾਧਾ ਦੇਖਿਆ ਹੈ।  31.3.2022 ਤੋਂ ਪਹਿਲਾਂ ਸਥਾਪਿਤ ਕੀਤੇ ਗਏ ਯੋਗ ਸਟਾਰਟ-ਅੱਪਾਂ ਨੂੰ ਇਨਕਾਰਪੋਰੇਸ਼ਨ ਤੋਂ ਦਸ ਵਰ੍ਹਿਆਂ ਵਿੱਚੋਂ ਲਗਾਤਾਰ ਤਿੰਨ ਵਰ੍ਹਿਆਂ ਲਈ ਟੈਕਸ ਪ੍ਰੋਤਸਾਹਨ ਪ੍ਰਦਾਨ ਕੀਤੇ ਗਏ ਸਨ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅਜਿਹੇ ਟੈਕਸ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਪਾਤਰ ਸਟਾਰਟ-ਅੱਪਸ ਨੂੰ ਸ਼ਾਮਲ ਕਰਨ ਦੀ ਮਿਆਦ ਨੂੰ ਇੱਕ ਸਾਲ ਹੋਰ ਯਾਨੀ ਕਿ 31.03.2023 ਤੱਕ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ।

 

  ਕਾਰੋਬਾਰੀ ਖ਼ਰਚੇ ਵਜੋਂ 'ਸਿਹਤ ਅਤੇ ਸਿੱਖਿਆ ਸੈੱਸ' ਦੇ ਸਬੰਧ ਵਿੱਚ ਸਪਸ਼ਟੀਕਰਣ:

 

  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕਾਰੋਬਾਰੀ ਆਮਦਨ ਦੀ ਗਣਨਾ ਕਰਨ ਲਈ ਆਮਦਨ ਟੈਕਸ ਸਵੀਕਾਰਯੋਗ ਖ਼ਰਚ ਨਹੀਂ ਹੈ।  ਇਸ ਵਿੱਚ ਟੈਕਸ ਦੇ ਨਾਲ-ਨਾਲ ਸਰਚਾਰਜ ਵੀ ਸ਼ਾਮਲ ਹਨ। ਇੱਕ 'ਹੈਲਥ ਅਤੇ ਐਜੂਕੇਸ਼ਨ ਸੈੱਸ' ਟੈਕਸਪੇਅਰਸ 'ਤੇ ਖ਼ਾਸ ਸਰਕਾਰੀ ਭਲਾਈ ਪ੍ਰੋਗਰਾਮਾਂ ਨੂੰ ਵਿੱਤ ਦੇਣ ਲਈ ਅਤਿਰਿਕਤ ਸਰਚਾਰਜ ਵਜੋਂ ਲਗਾਇਆ ਜਾਂਦਾ ਹੈ। ਹਾਲਾਂਕਿ, ਕੁਝ ਅਦਾਲਤਾਂ ਨੇ 'ਸਿਹਤ ਅਤੇ ਸਿੱਖਿਆ' ਸੈੱਸ ਨੂੰ ਕਾਰੋਬਾਰ ਖ਼ਰਚੇ ਵਜੋਂ ਮਨਜ਼ੂਰੀ ਦਿੱਤੀ ਹੈ, ਜੋ ਕਿ ਵਿਧਾਨਕ ਇਰਾਦੇ ਦੇ ਵਿਰੁੱਧ ਹੈ। ਵਿਧਾਨਿਕ ਇਰਾਦੇ ਨੂੰ ਦੁਹਰਾਉਣ ਲਈ, ਵਿੱਤ ਮੰਤਰੀ ਨੇ ਇਹ ਸਪਸ਼ਟ ਕਰਨ ਦਾ ਪ੍ਰਸਤਾਵ ਕੀਤਾ ਕਿ ਕਾਰੋਬਾਰੀ ਖਰਚੇ ਵਜੋਂ ਆਮਦਨ ਅਤੇ ਮੁਨਾਫੇ 'ਤੇ ਕੋਈ ਸਰਚਾਰਜ ਜਾਂ ਸੈੱਸ ਮਨਜ਼ੂਰ ਨਹੀਂ ਹੈ।

***********

 

ਆਰਐੱਮ/ਐੱਮਜੇਪੀਐੱਸ/ਏਕੇ/ਪੀਬੀ


(Release ID: 1794585) Visitor Counter : 277