ਵਿੱਤ ਮੰਤਰਾਲਾ
ਸਰਕਾਰ ਸਿੱਖਿਆ ਜਗਤ, ਉਦਯੋਗ ਅਤੇ ਜਨਤਕ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਦੇ ਪ੍ਰਯਾਸ ਦੇ ਅਤਿਰਿਕਤ ਉੱਭਰਦੇ ਹੋਏ ਅਵਸਰਾਂ ਵਿੱਚ ਖੋਜ ਤੇ ਵਿਕਾਸ ਦੇ ਲਈ ਯੋਗਦਾਨ ਕਰੇਗੀ
Posted On:
01 FEB 2022 1:09PM by PIB Chandigarh
ਅੱਜ ਸੰਸਦ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਪੇਸ਼ ਕੇਂਦਰੀ ਬਜਟ 2022-23 ਵਿੱਚ ਉੱਭਰਦੇ ਹੋਏ ਅਵਸਰਾਂ ਦੀ ਅਪਾਰ ਸੰਭਾਵਨਾ ਨੂੰ ਸਵੀਕਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਘਰੇਲੂ ਸਮਰੱਥਾ ਸਿਰਜਣਾ ਅਤੇ ਖੋਜ ਤੇ ਵਿਕਾਸ ਦੇ ਪ੍ਰੋਤਸਾਹਨ ਵਿੱਚ ਸਰਕਾਰ ਦਾ ਦ੍ਰਿਸ਼ਟੀਕੋਣ ਸਮਰਥਨਕਾਰੀ ਨੀਤੀਆਂ, ਲਾਈਟ ਟੱਚ ਰੈਗੂਲੇਸ਼ਨਸ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਕਦਮਾਂ ਤੋਂ ਨਿਰਦੇਸ਼ਿਤ ਹੋਵੇਗਾ।
ਬਜਟ ਪੇਸ਼ ਕਰਦੇ ਹੋਏ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਇਸ ਉੱਭਰਦੇ ਹੋਏ ਅਵਸਰਾਂ ਵਿੱਚ ਖੋਜ ਤੇ ਵਿਕਾਸ ਦੇ ਲਈ ਸਿੱਖਿਆ ਜਗਤ, ਉਦਯੋਗ ਅਤੇ ਜਨਤਕ ਸੰਸਥਾਵਾਂ ਦੇ ਨਾਲ ਸਹਿਯੋਗ ਦੇ ਪ੍ਰਯਾਸਾਂ ਦੇ ਅਤਿਰਿਕਤ ਸਰਕਾਰ ਦੀ ਤਰਫ਼ੋਂ ਵੀ ਯੋਗਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ, ਜੀਓ-ਸਪੈਸ਼ਲ ਸਿਸਟਮਸ ਅਤੇ ਡ੍ਰੋਨ, ਸੈਮੀਕੰਡਕਟਰ ਅਤੇ ਇਸ ਦੇ ਈਕੋਸਿਸਟਮ, ਪੁਲਾੜ ਅਰਥਵਿਵਸਥਾ, ਜੈਨੋਮਿਕਸ ਅਤੇ ਫਾਰਮਾਸਿਊਟੀਕਲਸ, ਗ੍ਰੀਨ ਐਨਰਜੀ ਅਤੇ ਕਲੀਨ ਮੋਬਿਲਿਟੀ ਸਿਸਟਮਸ ਵਿੱਚ ਬੜੇ ਪੈਮਾਨੇ ’ਤੇ ਹਮੇਸ਼ਾ ਵਿਕਾਸ ਵਿੱਚ ਸਹਾਇਤਾ ਦੇਣ ਅਤੇ ਦੇਸ਼ ਨੂੰ ਆਧੁਨਿਕ ਬਣਾਉਣ ਦੀ ਅਪਾਰ ਸਮਰੱਥਾ ਹੈ। ਇਹ ਖੇਤਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਦੇ ਹਨ ਅਤੇ ਭਾਰਤੀ ਉਦਯੋਗ ਨੂੰ ਹੋਰ ਅਧਿਕ ਸਮਰੱਥ ਅਤੇ ਪ੍ਰਤੀਯੋਗੀ ਬਣਾਉਂਦੇ ਹਨ ।
****
ਆਰਐੱਮ/ਐੱਮਵੀ/ਐੱਮ/ਆਰਸੀ
(Release ID: 1794571)
Visitor Counter : 265