ਵਿੱਤ ਮੰਤਰਾਲਾ
ਜਲਵਾਯੂ ਪਰਿਵਰਤਨ ਦੇ ਖ਼ਤਰੇ ਸਭ ਤੋਂ ਬੜੇ ਨਕਾਰਾਤਮਕ ਬਾਹਰੀਪਣ ਹਨ ਜੋ ਭਾਰਤ ਅਤੇ ਹੋਰ ਦੇਸ਼ਾਂ ਨੂੰ ਪ੍ਰਭਾਵਿਤ ਕਰਦੇ ਹਨ: ਕੇਂਦਰੀ ਬਜਟ 2022-23
ਹਾਈ ਐਫੀਸ਼ਿਐਂਸੀ ਮੌਡਿਊਲਸ ਦੇ ਨਿਰਮਾਣ ਦੇ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਵਾਸਤੇ 19,500 ਕਰੋੜ ਰੁਪਏ ਦੀ ਐਡੀਸ਼ਨਲ ਐਲੋਕੇਸ਼ਨ ਪ੍ਰਸਤਾਵਿਤ
ਸਰਕੂਲਰ ਇਕੌਨਮੀ ਟ੍ਰਾਂਜਿਸ਼ਨ (ਪਰਿਵਰਤਨ) ਉਤਪਾਦਕਤਾ ਅਤੇ ਨਵੇਂ ਕਾਰੋਬਾਰਾਂ ਤੇ ਰੋਜ਼ਗਾਰਾਂ ਦੇ ਲਈ ਅਵਸਰ ਵਧਾਏਗਾ
ਪੰਜ ਤੋਂ ਸੱਤ ਪ੍ਰਤੀਸ਼ਤ ਬਾਇਓਮਾਸ ਪੈਲੈਟਸ ਨੂੰ ਥਰਮਲ ਪਾਵਰ ਪਲਾਂਟਾਂ ਵਿੱਚ ਜਲਾਇਆ ਜਾਵੇਗਾ, ਹਰ ਸਾਲ 38 ਐੱਮਐੱਮ ਦੀ ਕਾਰਬਨ ਡਾਈਆਕਸਾਈਡ ਦੀ ਬੱਚਤ ਹੋਵੇਗੀ
ਕੋਲਾ ਗੈਸੀਕਰਨ ਅਤੇ ਕੋਲੇ ਨੂੰ ਰਸਾਇਣ ਵਿੱਚ ਬਦਲਣ ਲਈ ਚਾਰ ਪਾਇਲਟ ਪ੍ਰੋਜੈਕਟ ਲਿਆਂਦੇ ਜਾਣਗੇ
Posted On:
01 FEB 2022 1:14PM by PIB Chandigarh
ਕੇਂਦਰੀ ਵਿੱਤ ਤੇ ਕੋਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਉਦੇਸ਼ ਅੰਮ੍ਰਿਤ ਕਾਲ ਦੇ ਦੌਰਾਨ ਐਨਰਜੀ ਟ੍ਰਾਂਜਿਸ਼ਨ ਅਤੇ ਕਲਾਈਮੇਟ ਐਕਸ਼ਨ ਨੂੰ ਹੁਲਾਰਾ ਦੇਣ ਦੇ ਵਿਜ਼ਨ ਨੂੰ ਪ੍ਰਾਪਤ ਕਰਨਾ ਹੈ। ਵਿੱਤ ਮੰਤਰੀ ਨੇ ਇਸ ਵਿਜ਼ਨ ‘ਤੇ ਜ਼ੋਰ ਦਿੱਤਾ ਅਤੇ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਇਸ ਨੂੰ ਮਹੱਤਵਪੂਰਨ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਦੱਸਿਆ।
ਐਨਰਜੀ ਟ੍ਰਾਂਜਿਸ਼ਨ ਅਤੇ ਕਲਾਈਮੇਟ ਐਕਸ਼ਨ
ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੇ ਦੌਰਾਨ ਕਿਹਾ, “ਜਲਵਾਯੂ ਪਰਿਵਰਤਨ ਦੇ ਖ਼ਤਰੇ ਸਭ ਤੋਂ ਬੜੇ ਨਕਾਰਾਤਮਕ ਬਾਹਰੀਪਣ ਹਨ ਜੋ ਭਾਰਤ ਅਤੇ ਹੋਰ ਦੇਸ਼ਾਂ ਨੂੰ ਪ੍ਰਭਾਵਿਤ ਕਰਦੇ ਹਨ।” ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਐਲਾਨੀ ਨਿਮਨ ਕਾਰਬਨ ਵਿਕਾਸ ਰਣਨੀਤੀ ਦਾ ਫਿਰ ਤੋਂ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਮੁੱਚੇ ਵਿਕਾਸ ਦੇ ਪ੍ਰਤੀ ਸਾਡੀ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਇੱਕ ਮਹੱਤਵਪੂਰਨ ਉਦਾਹਰਣ ਹੈ।
ਇਹ ਰਣਨੀਤੀ ਰੋਜ਼ਗਾਰ ਦੇ ਬੜੇ ਅਵਸਰ ਖੋਲ੍ਹਦੀ ਹੈ ਅਤੇ ਇਸ ਸਬੰਧ ਵਿੱਚ ਬਜਟ ਵਿੱਚ ਅਨੇਕ ਅਲਪਕਾਲੀ ਅਤੇ ਦੀਰਘਕਾਲੀ ਕਾਰਜਾਂ ਦਾ ਪ੍ਰਸਤਾਵ ਕੀਤਾ ਗਿਆ ਹੈ।
ਸੋਲਰ ਪਾਵਰ
ਵਿੱਤ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਹਾਈ ਐਫੀਸ਼ਿਐਂਸੀ ਮੌਡਿਊਲਸ ਦੀ ਮੈਨੂਫੈਕਚਰਿੰਗ ਦੇ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਵਾਸਤੇ 19,500 ਕਰੋੜ ਰੁਪਏ ਦੀ ਐਡੀਸ਼ਨਲ ਐਲੋਕੇਸ਼ਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਹ 2030 ਤੱਕ ਸਥਾਪਿਤ ਸੋਲਰ ਕਪੈਸਿਟੀ ਦੇ 280 ਗੀਗਾਵਾਟ ਦੇ ਅਭਿਲਾਸ਼ੀ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਘਰੇਲੂ ਮੈਨੂਫੈਕਚਰਿੰਗ ਨੂੰ ਸੁਨਿਸ਼ਚਿਤ ਕਰੇਗਾ।
ਸਰਕੂਲਰ ਇਕੌਨਮੀ
ਕੇਂਦਰੀ ਮੰਤਰੀ ਨੇ ਸਰਕੂਲਰ ਇਕੌਨਮੀ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਸਰਕੂਲਰ ਇਕੌਨਮੀ ਟ੍ਰਾਂਜਿਸ਼ਨ ਦੇ ਉਤਪਾਦਕਤਾ ਵਧਾਉਣ ਅਤੇ ਨਵੇਂ ਕਾਰੋਬਾਰਾਂ ਤੇ ਰੋਜ਼ਗਾਰ ਦੇ ਲਈ ਬੜੇ ਅਵਸਰ ਸਿਰਜਣ ਵਿੱਚ ਸਹਾਇਤਾ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ, ਇਨਫ੍ਰਾਸਟ੍ਰਕਚਰ, ਰਿਵਰਸ ਲੌਜਿਸਟਿਕਸ, ਟੈਕਨੋਲੋਜੀ ਅੱਪਗ੍ਰੇਡੇਸ਼ਨ ਅਤੇ ਇਨਫੌਰਮਲ ਸੈਕਟਰ ਦੇ ਨਾਲ ਏਕੀਕਰਣ ਦੇ ਮੁੱਦਿਆਂ ਦੇ ਸਮਾਧਾਨ ‘ਤੇ ਧਿਆਨ ਦਿੱਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ, “ਇਸ ਨੂੰ ਰੈਗੂਲੇਸ਼ਨਸ, ਐਕਸਟੈਂਡਡ ਪ੍ਰੋਡਿਊਸਰਜ਼ ਰਿਸਪੌਂਸਿਬਿਲਿਟੀਜ਼ ਫ੍ਰੇਮਵਰਕ ਅਤੇ ਇਨੋਵੇਸ਼ਨ ਫੈਲਿਸੀਟੇਸ਼ਨ ਨੂੰ ਕਵਰ ਕਰਦੇ ਹੋਏ ਸਰਗਰਮ ਜਨ ਨੀਤੀਆਂ ਦੁਆਰਾ ਸਮਰਥਨ ਦਿੱਤਾ ਜਾਵੇਗਾ।
ਕਾਰਬਨ ਨਿਊਟਰਲ ਇਕੌਨਮੀ ਦੀ ਦਿਸ਼ਾ ਵਿੱਚ ਟ੍ਰਾਂਜਿਸ਼ਨ (ਪਰਿਵਰਤਨ)
ਵਿੱਤ ਮੰਤਰੀ ਨੇ ਕਿਹਾ ਕਿ 5 ਤੋਂ 7 ਪ੍ਰਤੀਸ਼ਤ ਬਾਇਓਮਾਸ ਪੈਲੇਟ ਨੂੰ ਥਰਮਲ ਪਾਵਰ ਪਲਾਂਟਾਂ ਵਿੱਚ ਜਲਾਇਆ ਜਾਵੇਗਾ ਜਿਸ ਨਾਲ ਹਰ ਸਾਲ 38 ਐੱਮਐੱਮਟੀ ਕਾਰਬਨ ਡਾਈਆਕਸਾਈਡ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਹਾ, “ਇਸ ਨਾਲ ਕਿਸਾਨਾਂ ਨੂੰ ਅਤਿਰਿਕਤ ਆਮਦਨ ਹੋਵੇਗੀ ਅਤੇ ਸਥਾਨਕ ਲੋਕਾਂ ਦੇ ਲਈ ਰੋਜ਼ਗਾਰ ਦੇ ਅਵਸਰ ਉਪਲਬਧ ਹੋਣਗੇ ਅਤੇ ਅਸੀਂ ਖੇਤਾਂ ਵਿੱਚ ਪਰਾਲੀ ਨੂੰ ਜਲਾਉਣ ਤੋਂ ਵੀ ਬਚ ਜਾਵਾਂਗੇ।”
ਬੜੇ ਕਮਰਸ਼ੀਅਲ ਭਵਨਾਂ ਵਿੱਚ ਐਨਰਜੀ ਸਰਵਿਸ ਕੰਪਨੀ (ਈਐੱਸਸੀਓ) ਬਿਜ਼ਨਸ ਮਾਡਲ ਦੀ ਸਥਾਪਨਾ ਕਰਕੇ ਊਰਜਾ ਦਕਸ਼ਤਾ ਤੇ ਬੱਚਤ ਉਪਾਵਾਂ ਨੂੰ ਹੁਲਾਰਾ ਦਿੱਤਾ ਜਾਵੇਗਾ, ਜੋ ਸਮਰੱਥਾ ਨਿਰਮਾਣ ਐਨਰਜੀ ਆਡਿਟਸ ਦੇ ਲਈ ਜਾਗਰੂਕਤਾ ਪਰਫੌਰਮੈਂਸ ਕੰਟ੍ਰੈਕਟਰ ਤੇ ਆਮ ਮਾਪ ਤੇ ਵੈਰੀਫਿਕੇਸ਼ਨ ਪ੍ਰੋਟੋਕੋਲ ਦੇ ਲਈ ਵੀ ਸੁਵਿਧਾ ਉਪਲਬਧ ਕਰਾਵੇਗਾ।
ਉਦਯੋਗ ਦੇ ਲਈ ਜ਼ਰੂਰੀ ਕੋਲਾ ਗੈਸੀਕਰਨ ਤੇ ਕੋਲੇ ਨੂੰ ਰਸਾਇਣ ਵਿੱਚ ਬਦਲਣ ਦੇ ਲਈ ਚਾਰ ਪਾਇਲਟ ਪ੍ਰੋਜੈਕਟਾਂ ਦਾ ਵੀ ਪ੍ਰਸਤਾਵ ਕੀਤਾ ਗਿਆ, ਜਿਸ ਨਾਲ ਤਕਨੀਕੀ ਅਤੇ ਵਿੱਤੀ ਵਿਵਹਾਰਕਤਾ ਆਵੇਗੀ।
*****
ਆਰਐੱਮ/ਕੇਐੱਸ
(Release ID: 1794569)
Visitor Counter : 256