ਵਿੱਤ ਮੰਤਰਾਲਾ
ਵਿੱਤ ਮੰਤਰੀ ਨੇ ਅੰਮ੍ਰਿਤ ਕਾਲ ਦੇ ਜਸ਼ਨ ਮੌਕੇ ਕਾਰੋਬਾਰੀ ਸੁਗਮਤਾ 2.0 ਦੇ ਲਈ ਵਿਸ਼ਵਾਸ ਅਧਾਰਿਤ ਸ਼ਾਸਨ ਦਾ ਐਲਾਨ ਕੀਤਾ
ਆਵੇਦਕਾਂ ਨੂੰ ਜਾਣਕਾਰੀ ਦੇਣ ਦੇ ਲਈ ਸਿੰਗਲ ਵਿੰਡੋ ਪੋਰਟਲ ਪਰਿਵੇਸ਼ ਦਾ ਵਿਸਤਾਰ ਕੀਤਾ ਜਾਵੇਗਾ
ਆਈਟੀ ਸੇਤੂ ਦੇ ਮਾਧਿਅਮ ਨਾਲ ਕੇਂਦਰੀ ਅਤੇ ਰਾਜ ਪੱਧਰੀ ਪ੍ਰਣਾਲੀਆਂ ਦੇ ਮਿਲਾਪ ਦਾ ਪ੍ਰਸਤਾਵ
ਜ਼ਮੀਨੀ ਰਿਕਾਰਡ ਦੇ ਆਈਟੀ ਅਧਾਰਿਤ ਪ੍ਰਬੰਧਨ ਨੂੰ ਸੁਗਮ ਬਣਾਉਣ ਦੇ ਲਈ ਵਿਸ਼ੇਸ਼ ਜ਼ਮੀਨ ਪਹਿਚਾਣ ਸੰਖਿਆ ਲਾਗੂ ਕਰਨ ਦਾ ਪ੍ਰਸਤਾਵ
ਐਂਡ ਟੂ ਐਂਡ ਆਨਲਾਇਨ ਈ-ਬਿਲ ਪ੍ਰਣਾਲੀ ਅਤੇ ਬੈਂਕ ਗਾਰੰਟੀ ਦੇ ਲਈ ਇੱਕ ਵਿਕਲਪ ਦੇ ਰੂਪ ਵਿੱਚ ਸਕਿਓਰਿਟੀਜ਼ ਬੌਂਡਜ਼ ਦੀ ਵਰਤੋਂ ਨਾਲ ਸਰਕਾਰੀ ਖ਼ਰੀਦ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ
ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਵੱਡੀਆਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਐਨੀਮੇਸ਼ਨ, ਵਿਜੁਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ ਪ੍ਰਮੋਸ਼ਨ ਟਾਸਕ ਫੋਰਸ ਸਥਾਪਿਤ ਕੀਤੇ ਜਾਣਗੇ
ਨਵੀਂ ਪ੍ਰਣਾਲੀ ਵਿੱਚ ਤੁਰੰਤ ਕਾਰਪੋਰੇਟ ਸਵੈ-ਇੱਛੁਕ ਸਮੇਟਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੀ ਸਮਾਂ ਮਿਆਦ ਨੂੰ 6 ਮਹੀਨੇ ਤੋਂ ਵੀ ਘੱਟ ਕਰ ਦਿੱਤਾ ਗਿਆ
ਪੀਐੱਲਆਈ ਯੋਜਨਾ ਦੇ ਜ਼ਰੀਏ 5ਜੀ ਦੇ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਦੇ ਲਈ ਡਿਜ਼ਾਈਨ ਅਧਾਰਿਤ ਮੈਨੂੰਫੈਕਚਰਿੰਗ ਲਾਂਚ ਕੀਤੀ ਜਾਵੇਗੀ
ਉਦਯੋਗ, ਸਟਾਰਟ-ਅੱਪ ਅਤੇ ਸਿੱਖਿਆ ਜਗਤ ਦੇ ਲਈ ਰੱਖਿਆ ਖੋਜ ਅਤੇ ਵਿਕਾਸ ਅਕੈਡਮੀਆਂ ਸ਼ੁਰੂ ਕੀਤਾ ਜਾਵੇਗਾ
Posted On:
01 FEB 2022 1:16PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਅੰਮ੍ਰਿਤ ਕਾਲ ਦੇ ਮੱਦੇਨਜ਼ਰ ਕਾਰੋਬਾਰੀ ਸੁਗਮਤਾ 2.0 ਅਤੇ ਜੀਵਨ ਦੀ ਸੁਗਮਤਾ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ, “ਇਹ ਪੂੰਜੀ ਅਤੇ ਮਾਨਵ ਸੰਸਾਧਨ ਦੀ ਉਤਪਾਦਕ ਸਮਰੱਥਾ ਵਿੱਚ ਸੁਧਾਰ ਲਿਆਉਣ ਦੇ ਲਈ ਸਰਕਾਰ ਦਾ ਮਹੱਤਵਪੂਰਨ ਯਤਨ ਹੈ।” ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਵਿਸ਼ਵਾਸ ਅਧਾਰਿਤ ਸ਼ਾਸਨ’ ਦੇ ਸਿਧਾਂਤ ਦਾ ਪਾਲਣ ਕਰੇਗੀ।
ਅੰਮ੍ਰਿਤ ਕਾਲ ਦਾ ਵਿਆਪਕ ਨਿਰੀਖਣ ਪ੍ਰਦਾਨ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਨਵੇਂ ਪੜਾਅ ਦੀ ਦਿਸ਼ਾ ਰਾਜਾਂ ਦੀ ਸਰਗਰਮ ਭਾਗੀਦਾਰੀ, ਮਾਨਵ ਪ੍ਰਕਿਰਿਆ ਅਤੇ ਦਖ਼ਲਅੰਦਾਜ਼ੀ ਦੇ ਡਿਜੀਟਲੀਕਰਣ, ਆਈਟੀ ਸੇਤੂਆਂ ਦੇ ਮਾਧਿਅਮ ਨਾਲ ਕੇਂਦਰ ਅਤੇ ਰਾਜ ਪੱਧਰੀ ਵਿਵਸਥਾ ਦੇ ਮਿਲਾਪ, ਨਾਗਰਿਕ ਕੇਂਦ੍ਰਿਤ ਸੇਵਾਵਾਂ ਦੇ ਲਈ ਸਿੰਗਲ ਬਿੰਦੂ ਪਹੁੰਚ ਅਤੇ ਮਾਨਕੀਕਰਣ ਨਾਲ ਅਤੇ ਪਰਸਪਰ ਵਿਆਪੀ ਅਨੁਪਾਲਣ ਦੇ ਸਮਾਪਨ ਨਾਲ ਨਿਰਧਾਰਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਨਤਾ ਤੋਂ ਸੁਝਾਅ ਨੂੰ ਪ੍ਰਾਪਤ ਕਰਨ ਅਤੇ ਇਸ ਦੇ ਪ੍ਰਭਾਵ ਦਾ ਆਧਾਰਭੂਤ ਪੱਧਰ ’ਤੇ ਆਂਕਲਣ ਕਰਨ ਦੇ ਨਾਲ-ਨਾਲ ਨਾਗਰਿਕਾਂ ਅਤੇ ਵਪਾਰੀਆਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ‘ਘੱਟੋ-ਘੱਟ ਸਰਕਾਰ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ਾਸਨ’ ਦੇ ਲਈ ਸਾਡੀ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ਦਾ ਹੀ ਨਤੀਜਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ 25 ਹਜ਼ਾਰ ਤੋਂ ਜ਼ਿਆਦਾ ਨਿਯਮਾਂ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ 1486 ਸੰਘੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰੀ ਸੁਗਮਤਾ ਜਿਹੇ ਮਹੱਤਵਪੂਰਨ ਉਪਾਵਾਂ ਦੇ ਨਾਲ ਇਹ ਜਨਤਾ ਵਿੱਚ ਸਾਡੇ ਵਿਸ਼ਵਾਸ ਦਾ ਨਤੀਜਾ ਹੈ।
ਗ੍ਰੀਨ ਕਲੀਅਰੈਂਸ
ਵਿੱਤ ਮੰਤਰੀ ਨੇ ਕਿਹਾ ਕਿ ਆਵੇਦਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਸਿੰਗਲ ਵਿੰਡੋ ਪੋਰਟਲ ਪਰਿਵੇਸ਼ ਦੇ ਦਾਇਰੇ ਨੂੰ ਵਧਾਏ ਜਾਣ ਦਾ ਪ੍ਰਸਤਾਵ ਕੀਤਾ ਗਿਆ। ਇਕਾਈਆਂ ਦੀ ਸਥਿਤੀ ਦੇ ਅਧਾਰ ’ਤੇ ਵਿਸ਼ੇਸ਼ ਤਰ੍ਹਾਂ ਦੀਆਂ ਮਨਜ਼ੂਰੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਆਵੇਦਕ ਸਿਰਫ਼ ਇੱਕ ਆਵੇਦਨ ਦੇ ਮਾਧਿਅਮ ਨਾਲ ਸਾਰੀਆਂ ਚਾਰੇ ਮਨਜ਼ੂਰੀਆਂ ਦੇ ਲਈ ਆਵੇਦਨ ਕਰ ਸਕਣਗੇ ਅਤੇ ਕੇਂਦਰੀਕ੍ਰਿਤ ਪ੍ਰਕਿਰਿਆ ਸੈਂਟਰਲ-ਗ੍ਰੀਨ (ਸੀਪੀਸੀ-ਗ੍ਰੀਨ) ਦੇ ਮਾਧਿਅਮ ਨਾਲ ਪ੍ਰਕਿਰਿਆ ’ਤੇ ਟ੍ਰੈਕਿੰਗ ਕਰ ਸਕਣਗੇ। ਪਰਿਵੇਸ਼ ਨਾਮਕ ਇਸ ਪੋਰਟਲ ਨੂੰ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਨਾਲ ਪ੍ਰੋਜੈਕਟਾਂ ਦੀ ਮਨਜ਼ੂਰੀ ਦੇ ਲਈ ਅਣਗੌਲੇ ਸਮੇਂ ਵਿੱਚ ਲੋੜੀਂਦੀ ਕਮੀ ਕੀਤੀ ਜਾ ਸਕੀ ਹੈ।
ਜ਼ਮੀਨ ਰਿਕਾਰਡ ਪ੍ਰਬੰਧਨ
ਵਿੱਤ ਮੰਤਰੀ ਨੇ ਕਿਹਾ ਕਿ ਰਾਜਾਂ ਨੂੰ ਰਿਕਾਰਡ ਦੇ ਆਈਟੀ ਅਧਾਰਿਤ ਪ੍ਰਬੰਧਨ ਨੂੰ ਸੁਗਮ ਬਣਾਉਣ ਦੇ ਲਈ ਯੂਨੀਕ ਲੈਂਡ ਪਾਰਸਲ ਆਡੈਂਟੀਫਿਕੇਸ਼ਨ ਨੰਬਰ ਅਪਨਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਜ਼ਮੀਨੀ-ਸੰਸਾਧਨਾਂ ਦੀ ਪ੍ਰਭਾਵੀ ਵਰਤੋਂ ਇੱਕ ਸਖ਼ਤ ਜ਼ਰੂਰਤ ਹੈ। ਅਨੁਸੂਚੀ ਅੱਠ ਦੀਆਂ ਭਾਸ਼ਾਵਾਂ ਵਿੱਚੋਂ ਕਿਸੇ ਵਿੱਚ ਜ਼ਮੀਨੀ-ਰਿਕਾਰਡ ਦੇ ਟ੍ਰਾਂਸਲਿਟਰੇਸ਼ਨ ਸਬੰਧੀ ਸੁਵਿਧਾ ਵੀ ਸ਼ੁਰੂ ਕੀਤੀ ਜਾਵੇਗੀ।
ਸਰਕਾਰੀ ਖ਼ਰੀਦ
ਵਿੱਤ ਮੰਤਰੀ ਨੇ ਕਿਹਾ ਕਿ ਪਾਰਦਰਸ਼ਿਤਾ ਨੂੰ ਵਧਾਉਣ ਅਤੇ ਭੁਗਤਾਨਾਂ ਵਿੱਚ ਦੇਰੀ ਨੂੰ ਘੱਟ ਕਰਨ ਲਈ ਇੱਕ ਅਗਲੇ ਕਦਮ ਦੇ ਰੂਪ ਵਿੱਚ ਇੱਕ ਸੰਪੂਰਨ ਕਾਗਜ ਰਹਿਤ, ਐਂਡ ਟੂ ਐਂਡ ਔਨਲਾਈਨ ਈ-ਬਿਲ ਪ੍ਰਣਾਲੀ ਨੂੰ ਆਪਣੀਆਂ ਖਰੀਦਾਂ ਦੇ ਲਈ ਸਾਰੇ ਕੇਂਦਰੀ ਮੰਤਰਾਲਿਆਂ ਦੁਆਰਾ ਵਰਤੋਂ ਦੇ ਲਈ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਣਾਲੀ ਸਪਲਾਈ ਦੇਣ ਵਾਲਿਆਂ ਅਤੇ ਠੇਕੇਦਾਰਾਂ ਨੂੰ ਡਿਜੀਟਲ ਰੂਪ ਨਾਲ ਦਸਤਖ਼ਤ ਕੀਤੇ ਬਿਲਾਂ ਅਤੇ ਦਾਅਵਿਆਂ ਅਤੇ ਕਿਤੋਂ ਵੀ ਆਪਣੀ ਸਥਿਤੀ ਦਾ ਪਤਾ ਲਗਾਉਣ ਦੇ ਲਈ ਔਨਲਾਈਨ ਪੇਸ਼ਕਾਰੀ ਕਰਨ ਵਿੱਚ ਸਮਰੱਥ ਬਣਾਏਗਾ।
ਵਿੱਤ ਮੰਤਰੀ ਨੇ ਕਿਹਾ ਕਿ ਸਪਲਾਈ ਕਰਨ ਵਾਲਿਆਂ ਅਤੇ ਵਰਕ-ਠੇਕੇਦਾਰਾਂ ਦੇ ਲਈ ਅਪ੍ਰਤੱਖ ਲਾਗਤ ਨੂੰ ਘੱਟ ਕਰਨ ਸਬੰਧੀ ਬੈਂਕ ਗਾਰੰਟੀ ਦੇ ਇੱਕ ਵਿਕਲਪ ਦੇ ਰੂਪ ਵਿੱਚ ਸੀਊਰੀਟੀ ਬਾਂਡਸ ਨੂੰ ਸਰਕਾਰੀ ਖਰੀਦਾਂ ਵਿੱਚ ਸਵੀਕਾਰ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਜਿਵੇਂ ਕਿ ਗੋਲਡ ਆਯਾਤ ਵੀ ਇਸ ਦੀ ਵਰਤੋਂ ਕਰ ਸਕਣਗੇ। ਆਈਆਰਡੀਏਆਈ ਨੇ ਬੀਮਾ ਕੰਪਨੀਆਂ ਦੁਆਰਾ ਸੀਊਰੀਟੀ ਬਾਂਡਸ ਨੂੰ ਜਾਰੀ ਕਰਨ ਦੇ ਲਈ ਰੂਪ ਰੇਖਾ ਬਣਾਈ ਹੈ।
ਹਾਲ ਹੀ ਵਿੱਚ ਸਰਕਾਰੀ ਨਿਯਮਾਂ ਨੂੰ ਅੰਮ੍ਰਿਤ ਕਾਲ ਦੀਆਂ ਜ਼ਰੂਰਤਾਂ ਦੇ ਲਈ ਆਧੁਨਿਕ ਬਣਾਇਆ ਗਿਆ ਹੈ। ਨਵੇਂ ਨਿਯਮਾਂ ਨੂੰ ਵਿਭਿੰਨ ਹਿਤਧਾਰਕਾਂ ਤੋਂ ਪ੍ਰਾਪਤ ਇਨਪੁਟਸ ਤੋਂ ਲਾਭ ਮਿਲਿਆ ਹੈ। ਆਧੁਨਿਕ ਬਣਾਏ ਗਏ ਨਿਯਮ ਜਟਿਲ ਟੈਂਡਰਾਂ ਦੇ ਮੁੱਲਾਂਕਣ ਵਿੱਚ ਲਾਗਤ ਤੋਂ ਇਲਾਵਾ ਪਾਰਦਰਸ਼ੀ ਗੁਣਵੱਤਾ ਮਾਪਦੰਡਾਂ ਦੀ ਵਰਤੋਂ ਨੂੰ ਮਨਜ਼ੂਰੀ ਦਿੰਦੇ ਹਨ। ਚਾਲੂ ਬਿਲਾਂ ਦੇ 75 ਫ਼ੀਸਦੀ ਦੇ ਭੁਗਤਾਨ ਸਬੰਧੀ ਜ਼ਰੂਰੀ ਰੂਪ ਨਾਲ 10 ਦਿਨਾਂ ਦੇ ਅੰਦਰ ਅਤੇ ਸਮਝੌਤੇ ਦੇ ਮਾਧਿਅਮ ਨਾਲ ਵਿਵਾਦਾਂ ਦੇ ਨਿਪਟਾਰੇ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰਾਵਧਾਨ ਕੀਤੇ ਗਏ ਹਨ।
ਏਵੀਜੀਸੀ ਪ੍ਰਮੋਸ਼ਨ ਟਾਸਕ ਫੋਰਸ
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਐਨੀਮੇਸ਼ਨ, ਵਿਜੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੈਕਟਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਵੱਡੀ ਸੰਭਾਵਨਾ ਪ੍ਰਦਾਨ ਕਰਦਾ ਹੈ। ਇੱਕ ਏਵੀਜੀਸੀ ਪ੍ਰਮੋਸ਼ਨ ਟਾਸਕ ਫੋਰਸ ਸਾਰੇ ਹਿਤਧਾਰਕਾਂ ਦੇ ਨਾਲ ਇਸ ਨੂੰ ਪ੍ਰਾਪਤ ਕਰਨ ਅਤੇ ਸਾਡੇ ਬਜ਼ਾਰਾਂ ਅਤੇ ਗਲੋਬਲ ਮੰਗ ਨੂੰ ਪੂਰਾ ਕਰਨ ਦੇ ਲਈ ਘਰੇਲੂ ਸਮਰੱਥਾ ਨਿਰਮਾਣ ਦੇ ਲਈ ਤੌਰ ਤਰੀਕਿਆਂ ਦੀ ਸਿਫ਼ਾਰਸ਼ ਕਰਨ ਦੇ ਲਈ ਸਥਾਪਿਤ ਕੀਤਾ ਜਾਵੇਗਾ।
ਤੁਰੰਤ ਕਾਰਪੋਰੇਟ ਸਮਾਪਨ
ਨਵੀਆਂ ਕੰਪਨੀਆਂ ਦੇ ਤੁਰੰਤ ਰਜਿਸਟਰੀਕਰਨ ਦੇ ਲਈ ਅਨੇਕਾਂ ਆਈਟੀ ਅਧਾਰਿਤ ਤੰਤਰ ਸਥਾਪਿਤ ਕੀਤੇ ਗਏ ਹਨ। ਹੁਣ, ਰੀ-ਇੰਜੀਨਿਅਰਿੰਗ ਪ੍ਰਕਿਰਿਆ ਦੇ ਨਾਲ ਤੁਰੰਤ ਕਾਰਪੋਰੇਟ ਸਮਾਪਨ ਦੇ ਲਈ ਕੇਂਦਰ ਇਨ੍ਹਾਂ ਕੰਪਨੀਆਂ ਦੇ ਸਵੈ-ਇੱਛੁਕ ਸਮਾਪਨ ਨੂੰ ਸਰਲ ਅਤੇ ਕਾਰਗਰ ਬਣਾਉਣ ਅਤੇ ਹੋਰ ਗਤੀ ਦੇਣ ਦੇ ਲਈ ਮੌਜੂਦਾ 2 ਸਾਲ ਦੇ ਸਮੇਂ ਨੂੰ 6 ਮਹੀਨੇ ਤੱਕ ਘਟਾਉਣ ਦੇ ਲਈ ਸਥਾਪਿਤ ਕੀਤਾ ਜਾਵੇਗਾ।
ਦੂਰ-ਸੰਚਾਰ ਖੇਤਰ
ਆਮ ਰੂਪ ਨਾਲ ਦੂਰ-ਸੰਚਾਰ ਅਤੇ ਖਾਸ ਰੂਪ ਨਾਲ 5ਜੀ ਤਕਨਾਲੋਜੀ, ਖੁਸ਼ਹਾਲੀ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਮਰੱਥ ਬਣਾ ਸਕਦੇ ਹਨ। ਡਿਜ਼ਾਈਨ ਅਧਾਰਿਤ ਮੈਨੂਫੈਕਚਰਿੰਗ ਦੇ ਲਈ ਇੱਕ ਯੋਜਨਾ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ 5ਜੀ ਦੇ ਲਈ ਮਜ਼ਬੂਤ ਈਕੋਸਿਸਟਮ ਬਣਾਉਣ ਦੇ ਲਈ ਲਾਂਚ ਕੀਤੀ ਜਾਵੇਗੀ।
ਰੱਖਿਆ ਵਿੱਚ ਆਤਮ-ਨਿਰਭਰਤਾ
ਵਿੱਤ ਮੰਤਰੀ ਨੇ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਕਾਰਜ ਰੱਖਿਆ ਖੋਜ ਅਤੇ ਵਿਕਾਸ ਬਜਟ ਦੇ 25 ਫੀਸਦੀ ਦੇ ਨਾਲ ਉਦਯੋਗਾਂ, ਸਟਾਰਟ-ਅੱਪ ਅਤੇ ਸਿੱਖਿਆ ਜਗਤ ਦੇ ਲਈ ਖੋਲ੍ਹਿਆ ਜਾਵੇਗਾ। ਨਿੱਜੀ ਉਦਯੋਗਾਂ ਨੂੰ ਐੱਸਪੀਵੀ ਮਾਡਲ ਦੇ ਮਾਧਿਅਮ ਨਾਲ ਡੀਆਰਡੀਓ ਅਤੇ ਹੋਰ ਸੰਗਠਨਾਂ ਦੇ ਸਹਿਯੋਗ ਨਾਲ ਸੈਨਿਕ ਪਲੈਟਫਾਰਮ ਅਤੇ ਉਪਕਰਣਾਂ ਦੇ ਡਿਜ਼ਾਈਨ ਅਤੇ ਵਿਕਾਸ ਨੂੰ ਪੂਰਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਇੱਕ ਸੁਤੰਤਰ ਨੋਡਲ ਬਾਡੀ ਨੂੰ ਵਿਆਪਕ ਟੈਸਟਿੰਗ ਅਤੇ ਸਰਟੀਫਿਕੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਥਾਪਿਤ ਕੀਤਾ ਜਾਵੇਗਾ।
*******
ਆਰਐੱਮ/ ਕੇਐੱਮਐੱਨ
(Release ID: 1794567)
Visitor Counter : 257