ਭਾਰਤ ਚੋਣ ਕਮਿਸ਼ਨ
azadi ka amrit mahotsav

ਰਾਸ਼ਟਰ ਨੇ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ



ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮਤਦਾਨ ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਚੋਣ ਕਮਿਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ



ਮੁੱਖ ਚੋਣ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਨੂੰ ਵਧੇਰੇ ਸਮਾਵੇਸ਼ੀ, ਪਹੁੰਚਯੋਗ ਅਤੇ ਭਾਗੀਦਾਰ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਦੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਇਆ



ਭਾਰਤ ਦੇ ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਰਾਸ਼ਟਰੀ ਵੋਟਰ ਜਾਗਰੂਕਤਾ ਪ੍ਰਤੀਯੋਗਤਾ - 'ਮੇਰਾ ਵੋਟ ਮੇਰਾ ਭਵਿੱਖ ਹੈ - ਇੱਕ ਵੋਟ ਦੀ ਸ਼ਕਤੀ'

Posted On: 25 JAN 2022 6:57PM by PIB Chandigarh

ਦੇਸ਼ ਭਰ ਵਿੱਚ ਅੱਜ 25 ਜਨਵਰੀ, 2021 ਨੂੰ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਰਾਸ਼ਟਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਇਸ ਮੌਕੇ ਆਪਣਾ ਸੰਦੇਸ਼ ਦਿੱਤਾ। ਆਪਣੇ ਸੰਦੇਸ਼ ਵਿੱਚ, ਉਨ੍ਹਾਂ ਨੇ ਵੋਟਰਾਂ ਦੁਆਰਾ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ ਅਤੇ ਚੋਣ ਪ੍ਰਕਿਰਿਆ ਪ੍ਰਤੀ ਆਪਣੀ ਨਿਸ਼ਠਾ ਨੂੰ ਵਧਾਉਣ ਲਈ ਭਾਰਤੀ ਚੋਣ ਕਮਿਸ਼ਨ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿਛਲੀਆਂ ਚੋਣਾਂ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਅੱਜ ਸਨਮਾਨਿਤ ਕੀਤੇ ਜਾ ਰਹੇ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ। ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਨਵੀਨ ਚਾਵਲਾ ਅਤੇ ਸ਼੍ਰੀ ਸੁਨੀਲ ਅਰੋੜਾ, ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਜਿਵੇਂ ਕਿ ਏਆਈਟੀਸੀ, ਬੀਐੱਸਪੀ, ਭਾਜਪਾ, ਸੀਪੀਆਈ, ਕਾਂਗਰਸ, ਨੈਸ਼ਨਲ ਪੀਪਲਜ਼ ਪਾਰਟੀ, ਰਾਸ਼ਟਰੀ ਸ਼ਖਸੀਅਤਾਂ ਅਤੇ ਭਾਰਤ ਦੇ ਚੋਣ ਕਮਿਸ਼ਨ ਦੇ ਸਰਵੋਤਮ ਚੋਣ ਪ੍ਰਕਿਰਿਆ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

https://static.pib.gov.in/WriteReadData/userfiles/image/image0016RW7.jpg

 

ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਸ਼ੀਲ ਚੰਦਰਾ ਨੇ ਚੋਣਾਂ ਨੂੰ ਵਧੇਰੇ ਸਮਾਵੇਸ਼ੀ, ਪਹੁੰਚਯੋਗ ਅਤੇ ਭਾਗੀਦਾਰ ਬਣਾਉਣ ਲਈ ਕਮਿਸ਼ਨ ਦੇ ਦ੍ਰਿੜ੍ਹਤਾ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਰਾਸ਼ਟਰੀ ਮਤਦਾਤਾ ਦਿਵਸ ਦਾ ਵਿਸ਼ਾ ਵਿਸ਼ੇਸ਼ ਤੌਰ ’ਤੇ ਉਸੇ ਅਨੁਸਾਰ ਨਾਲ ਚੁਣਿਆ ਗਿਆ ਹੈ। ਸ਼੍ਰੀ ਚੰਦਰਾ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਦੋ ਦਿਸ਼ਾਵਾਂ ਵਿੱਚ ਜ਼ਬਰਦਸਤ ਉਪਰਾਲੇ ਕੀਤੇ ਹਨ, ਪਹਿਲਾ - ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਵਧਾਉਣਾ ਅਤੇ ਉਸ ਨੂੰ ਸੁਵਿਧਾਜਨਕ ਬਣਾਉਣ ਲਈ ਅਤੇ ਦੂਜਾ - ਪੋਲਿੰਗ ਸਟੇਸ਼ਨਾਂ ਨੂੰ ਵਧੇਰੇ ਅਨੁਕੂਲ, ਆਰਾਮਦਾਇਕ ਅਤੇ ਪਹੁੰਚਯੋਗ ਬਣਾਉਣ ਲਈ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਲਗਾਤਾਰ ਉਪਰਾਲੇ ਕੀਤੇ ਹਨ ਅਤੇ ਸੀਨੀਅਰ ਨਾਗਰਿਕਾਂ ਅਤੇ ਦਿੱਵਯਾਂਗਜਨਾਂ ਦੀ ਭਾਗੀਦਾਰੀ ਨੂੰ ਸਸ਼ਕਤ ਬਣਾਉਣ ਅਤੇ ਸੁਵਿਧਾ ਪ੍ਰਦਾਨ ਕਰਨ ਲਈ ਵਾਧੂ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਪੋਸਟਲ ਬੈਲਟ ਦਾ ਵਿਕਲਪ ਦੇ ਕੇ ਮਤਦਾਨ ਕੇਂਦਰ ਨੂੰ ਉਨ੍ਹਾਂ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਇਆ ਹੈ, ਜਿਨ੍ਹਾਂ ਨੂੰ ਆਪਣੀ ਵੋਟ ਪਾਉਣ ਲਈ ਮਤਦਾਨ ਕੇਂਦਰ ਤੱਕ ਜਾਣਾ ਮੁਸ਼ਕਿਲ ਹੋ ਰਿਹਾ ਸੀ। ਮੁੱਖ ਚੋਣ ਕਮਿਸ਼ਨਰ ਨੇ ਸਾਰੇ ਖੇਤਰੀ ਅਧਿਕਾਰੀਆਂ, ਬੂਥ ਲੈਵਲ ਅਫਸਰਾਂ, ਸੁਰੱਖਿਆ ਕਰਮਚਾਰੀਆਂ ਅਤੇ ਸੀਏਪੀਐੱਫ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੀਆਂ ਡਿਊਟੀਆਂ ਨਿਭਾਈਆਂ ਅਤੇ ਚੋਣਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਣ ਦਿੱਤਾ।

ਇਸ ਮੌਕੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਸ਼੍ਰੀ ਰਿਜਿਜੂ ਨੇ ਕਿਹਾ ਕਿ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਮਹੱਤਵ ਦੇਣਾ ਚਾਹੀਦਾ ਹੈ ਅਤੇ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵੋਟਰ ਬਣਨਾ ਇੱਕ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਫਲ ਲੋਕਤੰਤਰ ਦੀ ਨੀਂਹ ਮਜ਼ਬੂਤ ​​ਚੋਣ ਪ੍ਰਕਿਰਿਆਵਾਂ 'ਤੇ ਨਿਰਭਰ ਹੈ। ਉਨ੍ਹਾਂ ਨਵੀਨਤਮ ਚੋਣ ਸੁਧਾਰਾਂ 'ਤੇ ਚਾਨਣਾ ਪਾਇਆ ਜੋ ਨੌਜਵਾਨ ਯੋਗ ਨਾਗਰਿਕਾਂ ਲਈ ਸਾਲ ਵਿੱਚ ਚਾਰ ਵਾਰ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰਦੇ ਹਨ। ਸੰਵਿਧਾਨਕ ਅਧਿਕਾਰੀਆਂ ਦੀ ਸੁਤੰਤਰਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਰਿਜਿਜੂ ਨੇ ਉਨ੍ਹਾਂ ਦੀ ਆਜ਼ਾਦੀ ਨਾਲ ਸਮਝੌਤਾ ਕੀਤੇ ਬਿਨਾਂ ਤਾਲਮੇਲ ਨਾਲ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਰਿਜਿਜੂ ਨੇ ਸੁਝਾਅ ਦਿੱਤਾ ਕਿ ਭਾਰਤ ਦਾ ਚੋਣ ਕਮਿਸ਼ਨ ਚੋਣਾਂ ਨਾਲ ਸਬੰਧਿਤ ਡਿਊਟੀਆਂ ਦੀ ਪਾਲਣਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੋਲਿੰਗ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਮਰਨ ਉਪਰੰਤ ਪੁਰਸਕਾਰ ਦੀ ਸ਼ੁਰੂਆਤ ਕਰ ਸਕਦਾ ਹੈ।

https://static.pib.gov.in/WriteReadData/userfiles/image/image0024HTP.jpg

ਆਪਣੇ ਬਿਆਨ ਵਿੱਚ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਅਤੇ ਲੋਕਤੰਤਰੀ ਤਰੀਕਿਆਂ ਦੀ ਪ੍ਰੰਪਰਾ ਡੂੰਘੀਆਂ ਜੜ੍ਹਾਂ ਫੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਸੰਵਿਧਾਨਕ ਸੰਸਥਾ ਵਜੋਂ ਸਥਾਪਿਤ ਕਰਨ ਦਾ ਮਹੱਤਵਪੂਰਨ ਵਿਕਾਸ ਸਾਨੂੰ ਲੋਕਤੰਤਰ ਦੀ ਭਾਵਨਾ ਅਤੇ ਸਾਡੇ ਨਾਗਰਿਕਾਂ ਦੇ ਸੰਕਲਪ ਨੂੰ ਮਨਾਉਣ ਲਈ ਸਾਡੇ ਸੰਸਥਾਪਕਾਂ ਦੀ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਸ੍ਰੀ ਕੁਮਾਰ ਨੇ ਦੁਹਰਾਇਆ ਕਿ ਚੋਣ ਕਮਿਸ਼ਨ ਸਾਰੇ ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਪੱਖ ਦੇ ਇਸ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਕੀਕਤ ਦੇ ਵੱਖ-ਵੱਖ ਪੜਾਵਾਂ ਵਿੱਚ ਸੁਧਾਰਾਂ ਦੀਆਂ ਕਈ ਯੋਜਨਾਵਾਂ ਹਨ, ਚੋਣਾਂ ਦਾ ਭਵਿੱਖ ਅਸਲ ਵਿੱਚ ਗਤੀਸ਼ੀਲ ਸੰਭਾਵਨਾਵਾਂ ਨਾਲ ਭਰਪੂਰ ਹੈ, ਖਾਸ ਕਰਕੇ ਚੋਣ ਪ੍ਰਕਿਰਿਆਵਾਂ ਵਿੱਚ ਸੂਚਨਾ ਟੈਕਨਾਲੋਜੀ ਦੀ ਵਧ ਰਹੀ ਵਰਤੋਂ ਅਤੇ ਵੋਟਰਾਂ ਦੀ ਭਲਾਈ ਲਈ।

ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ 12ਵੇਂ ਰਾਸ਼ਟਰੀ ਮਤਦਾਤਾ ਦਿਵਸ ਦੇ ਰਾਸ਼ਟਰੀ ਸਮਾਰੋਹ ਵਿੱਚ ਪਤਵੰਤਿਆਂ ਅਤੇ ਪੁਰਸਕਾਰ ਜੇਤੂਆਂ ਦਾ ਸਵਾਗਤ ਕੀਤਾ। ਚੋਣ ਕਮਿਸ਼ਨ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸੁਤੰਤਰ, ਨਿਰਪੱਖ, ਭਾਗੀਦਾਰੀ, ਸੰਮਲਿਤ ਅਤੇ ਪਹੁੰਚਯੋਗ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਣਥੱਕ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ 'ਕੋਈ ਮਤਦਾਤਾ ਛੂਟ ਨਹੀਂ ਜਾਏ' (ਕੋਈ ਵੋਟਰ ਪਿੱਛੇ ਨਾ ਰਹਿ ਜਾਵੇ) ਦੇ ਸੰਕਲਪ ਨਾਲ ਹਰ ਸਾਲ ਮਨਾਏ ਜਾਣ ਵਾਲੇ ਐੱਨਵੀਡੀ ਸਮਾਗਮ ਸਾਨੂੰ ਕਮਿਸ਼ਨ ਦੀ ਸੰਵਿਧਾਨਕ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹਨ। ਉਨ੍ਹਾਂ ਦੱਸਿਆ ਕਿ ਐੱਨਵੀਡੀ 2022, ਭਾਰਤ ਵਿੱਚ ਚੋਣਾਂ ਦੇ 70 ਸਫਲ ਸਾਲਾਂ ਦਾ ਪ੍ਰਤੀਕ ਹੈ।

ਇਸ ਮੌਕੇ ਕਮਿਸ਼ਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਚੋਣਾਂ ਦੇ ਸੰਚਾਲਨ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਧਿਕਾਰੀਆਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ, ਸਰਕਾਰੀ ਵਿਭਾਗਾਂ ਅਤੇ ਮੀਡੀਆ ਕੰਪਨੀਆਂ ਨੂੰ ਵੋਟਰ ਜਾਗਰੂਕਤਾ ਅਤੇ ਆਊਟਰੀਚ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ।

ਰਾਸ਼ਟਰੀ ਵੋਟਰ ਦਿਵਸ ਕਿਤਾਬਚਾ ਲਈ ਡਾਊਨਲੋਡ ਲਿੰਕ:

https://eci.gov.in/files/file/13975-12th-national-voters-day-best-electoral-practices-awards-2021-2022/ 

https://static.pib.gov.in/WriteReadData/userfiles/image/image003A0PW.jpg

https://static.pib.gov.in/WriteReadData/userfiles/image/image004GYPN.jpg

https://static.pib.gov.in/WriteReadData/userfiles/image/image005TJYQ.jpg

ਚੋਣ ਕਮਿਸ਼ਨ ਨੇ 'ਵਿਸ਼ਵਾਸ ਦੇ ਕਦਮ: ਭਾਰਤੀ ਚੋਣ ਦੀ ਯਾਤਰਾ ('ਲੀਪ ਆਵ੍ ਫੇਥ: ਦ ਜਰਨੀ ਆਵ੍ ਇੰਡੀਅਨ ਇਲੈਕਸ਼ਨਜ਼') ਇੱਕ ਪ੍ਰਕਾਸ਼ਨ ਵੀ ਲਾਂਚ ਕੀਤਾ। ਇਹ ਪੁਸਤਕ 19ਵੀਂ ਤੋਂ 21ਵੀਂ ਸਦੀ ਤੱਕ ਭਾਰਤ ਦੇ ਚੋਣ ਇਤਿਹਾਸ ਅਤੇ ਭਾਰਤ ਵਿੱਚ ਪ੍ਰਤੀਨਿਧ ਅਤੇ ਚੋਣ ਸਿਧਾਂਤਾਂ ਦੇ ਵਿਕਾਸ ਦਾ ਵਰਣਨ ਕਰਦੀ ਹੈ। ਕਿਤਾਬ ਭਾਰਤ ਦੇ ਚੋਣ ਕਮਿਸ਼ਨ ਦੀਆਂ ਚੋਣਾਂ ਨੂੰ ਅਸਲ ਜਨਤਕ ਰਾਏ ਨੂੰ ਦਰਸਾਉਣ ਲਈ ਲਗਾਤਾਰ ਯਤਨਾਂ 'ਤੇ ਕੇਂਦ੍ਰਤ ਹੈ। 

ਇੱਕ ਹੋਰ ਪ੍ਰਕਾਸ਼ਨ 'ਵੋਟ ਦਾ ਸੰਕਲਪ - ਭਾਰਤ ਵਿੱਚ ਰਾਸ਼ਟਰੀ ਵੋਟਰ ਦਿਵਸ ਦੀ ਇੱਕ ਦਹਾਕੇ ਦੀ ਯਾਤਰਾ' ਵੀ ਜਾਰੀ ਕੀਤੀ ਗਈ। ਇਹ ਕਿਤਾਬ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਗਮਾਂ ਤੋਂ ਲੈ ਕੇ ਰਾਸ਼ਟਰੀ ਵੋਟਰ ਦਿਵਸ ਦੇ ਜਸ਼ਨਾਂ ਦੀ ਯਾਤਰਾ ਨੂੰ ਪੇਸ਼ ਕਰਦੀ ਹੈ। ਪੁਸਤਕ ਵਿੱਚ ਮੁੱਖ ਮਹਿਮਾਨ ਦੇ ਭਾਸ਼ਣ, ਮੁੱਖ ਚੋਣ ਕਮਿਸ਼ਨਰਾਂ ਦੇ ਭਾਸ਼ਣ, ਸੰਦੇਸ਼, ਪ੍ਰੋਗਰਾਮ ਤੋਂ ਪਹਿਲਾਂ ਦੀਆਂ ਝਲਕੀਆਂ, ਪ੍ਰੈਸ ਨੋਟ ਅਤੇ ਰਾਸ਼ਟਰੀ ਪੁਰਸਕਾਰ ਜੇਤੂਆਂ ਆਦਿ ਸ਼ਾਮਲ ਹਨ।

ਈ-ਕਿਤਾਬ ਲਿੰਕ:

https://eci.gov.in/files/file/13976-pledging-to-vote-a-decadal-journey-of-the-national-voters%E2%80%99-day-in-india 

ਹੁਣ ਚਲ ਰਹੀਆਂ ਵਿਧਾਨ ਸਭਾ ਚੋਣਾਂ 2022 ਦੌਰਾਨ ਉਸਾਰੂ ਪ੍ਰਗਟਾਵੇ ਰਾਹੀਂ ਹਰੇਕ ਵੋਟ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਇੱਕ ਰਾਸ਼ਟਰੀ ਵੋਟਰ ਜਾਗਰੂਕਤਾ ਮੁਕਾਬਲਾ - 'ਮੇਰਾ ਵੋਟ ਮੇਰਾ ਭਵਿੱਖ - ਇੱਕ ਵੋਟ ਦੀ ਤਾਕਤ' ਵੀ ਸ਼ੁਰੂ ਕੀਤਾ ਗਿਆ ਹੈ। ਗੀਤ, ਸਲੋਗਨ, ਕੁਇਜ਼, ਵੀਡੀਓ ਮੇਕਿੰਗ ਅਤੇ ਪੋਸਟਰ ਡਿਜ਼ਾਈਨ ਜਿਹੀਆਂ ਸ਼੍ਰੇਣੀਆਂ ਦੇ ਨਾਲ, ਮੁਕਾਬਲਾ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਭਾਗੀਦਾਰ 15 ਮਾਰਚ, 2022 ਤੱਕ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ। ਜੇਤੂਆਂ ਨੂੰ ਨਕਦ ਇਨਾਮ ਅਤੇ ਸਨਮਾਨ ਭੇਂਟ ਕੀਤੇ ਜਾਣਗੇ। ਹੋਰ ਜਾਣਕਾਰੀ ਲਈ ਵੇਖੋ:

https://ecisveep.nic.in/contest/ 

ਸਮਾਰੋਹ ਦੌਰਾਨ ਕਮਿਸ਼ਨ ਵੱਲੋਂ ਵੱਖ-ਵੱਖ ਪਹਿਲਾਂ ਬਾਰੇ ਮਲਟੀਮੀਡੀਆ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਚੋਣ ਕਮਿਸ਼ਨ ਦੀਆਂ ਹਾਲੀਆ ਚੋਣ ਸੁਧਾਰਾਂ, ਈਵੀਐੱਮ-ਵੀਵੀਪੀਏਟੀ ਬਾਰੇ ਜਾਣਕਾਰੀ, ਅੰਤਰਰਾਸ਼ਟਰੀ ਅਨੁਭਵ, ਗਿਆਨ-ਵੰਡ ਅਤੇ ਚੋਣਾਂ ਨੂੰ ਵਧੇਰੇ ਸਮਾਵੇਸ਼ੀ, ਪਹੁੰਚਯੋਗ, ਭਾਗੀਦਾਰੀ ਅਤੇ ਕੋਵਿਡ ਸੁਰੱਖਿਅਤ ਬਣਾਉਣ ਨਾਲ ਸਬੰਧਿਤ ਵੱਖ-ਵੱਖ ਪਹਿਲਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇੱਕ ਜਾਗਰੂਕ ਅਤੇ ਸੁਚੇਤ ਵੋਟਰ ਲਈ ਕਈ ਆਈਟੀ ਪਹਿਲਾਂ ਜਿਵੇਂ ਕੇਵਾਈਸੀ ਐਪ, ਸੀ-ਵਿਜਿਲ ਐਪ ਆਦਿ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।

https://static.pib.gov.in/WriteReadData/userfiles/image/image0067Y5T.jpg

ਸਮਾਰੋਹ ਦੌਰਾਨ, ਦਿੱਲੀ ਦੇ ਪੰਜ ਨਵੇਂ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਸੌਂਪੇ ਗਏ।

https://static.pib.gov.in/WriteReadData/userfiles/image/image007JUU9.jpg

https://static.pib.gov.in/WriteReadData/userfiles/image/image008MW4B.jpg

ਚੋਣ ਕਮਿਸ਼ਨ ਦੇ ਸਥਾਪਨਾ ਦਿਵਸ 'ਤੇ 2011 ਤੋਂ ਹਰ ਸਾਲ 25 ਜਨਵਰੀ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਚੋਣ ਕਮਿਸ਼ਨ ਦੀ ਸਥਾਪਨਾ 1950 ਵਿੱਚ ਅੱਜ ਦੇ ਦਿਨ ਹੋਈ ਸੀ। ਐੱਨਵੀਡੀ ਸਮਾਰੋਹ ਦਾ ਮੁੱਖ ਉਦੇਸ਼ ਲੋਕਤੰਤਰ ਵਿੱਚ ਹਰੇਕ ਵੋਟ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਹੈ; ਨਵੇਂ ਵੋਟਰਾਂ ਦੇ ਪੰਜੀਕਰਣ ਨੂੰ ਉਤਸ਼ਾਹਿਤ ਕਰਨਾ, ਸਹੂਲਤ ਪ੍ਰਦਾਨ ਕਰਨੀ ਅਤੇ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਵੋਟਿੰਗ ਸੂਚੀਆਂ ਨਾਲ ਜੋੜਨਾ ਅਤੇ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ।

 

******

 

ਆਰਪੀ 


(Release ID: 1792703) Visitor Counter : 352