ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰਾਲੇ ਨੇ ਇਲੈਕਟ੍ਰੌਨਿਕਸ ਨਿਰਮਾਣ 'ਤੇ ਵਿਜ਼ਨ ਦਸਤਾਵੇਜ਼ ਦਾ ਦੂਜਾ ਭਾਗ ਜਾਰੀ ਕੀਤਾ


ਵਿਜ਼ਨ ਦਸਤਾਵੇਜ਼ ਦੇ ਭਾਗ 2 ਵਿੱਚ, ਭਾਰਤ ਨੂੰ 2026 ਤੱਕ 300 ਬਿਲੀਅਨ ਅਮਰੀਕੀ ਡਾਲਰ ਮੁੱਲ ਦੇ ਇਲੈਕਟ੍ਰੌਨਿਕਸ ਨਿਰਮਾਣ ਪਾਵਰਹਾਊਸ ਵਜੋਂ ਸਥਾਪਿਤ ਕਰਨ ਲਈ ਵਿਸਤ੍ਰਿਤ ਲਕਸ਼ ਅਤੇ ਰੋਡਮੈਪ ਦਿੱਤਾ ਗਿਆ ਹੈ, ਜੋ ਫਿਲਹਾਲ ਵਿੱਚ 75 ਬਿਲੀਅਨ ਅਮਰੀਕੀ ਡਾਲਰ ਹੈ

ਇਹ ਲਕਸ਼ਾਂ ਨੂੰ ਨਿਰਧਾਰਿਤ ਕਰਨ ਵਿੱਚ ਸਰਕਾਰ ਅਤੇ ਉਦਯੋਗ ਜਗਤ ਦੇ ਯਤਨਾਂ ਦੀ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕਰਦਾ ਹੈ

ਵਿਜ਼ਨ ਦਸਤਾਵੇਜ਼ ਦੇ ਅਨੁਸਾਰ, ਨਿਰਯਾਤ 2021-22 ਵਿੱਚ ਅੰਦਾਜ਼ਨ 15 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2026 ਤੱਕ 120 ਬਿਲੀਅਨ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ

Posted On: 24 JAN 2022 5:02PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰਾਲੇ ਨੇ ਆਈਸੀਈਏ ਦੇ ਸਹਿਯੋਗ ਨਾਲ, ਅੱਜ ਇਲੈਕਟ੍ਰੌਨਿਕਸ ਸੈਕਟਰ ਲਈ ਇੱਕ 5-ਸਾਲ ਦਾ ਰੋਡਮੈਪ ਅਤੇ ਵਿਜ਼ਨ ਦਸਤਾਵੇਜ਼ ਜਾਰੀ ਕੀਤਾ, ਜਿਸਦਾ ਸਿਰਲੇਖ ਹੈ “2026 ਤੱਕ 300 ਬਿਲੀਅਨ ਅਮਰੀਕੀ ਡਾਲਰ ਦਾ ਟਿਕਾਊ ਇਲੈਕਟ੍ਰੌਨਿਕਸ ਨਿਰਮਾਣ ਅਤੇ ਨਿਰਯਾਤ।” ਇਹ ਰੋਡਮੈਪ ਦੋ ਭਾਗਾਂ ਵਾਲੇ ਵਿਜ਼ਨ ਦਸਤਾਵੇਜ਼ ਦਾ ਦੂਜਾ ਭਾਗ ਹੈ – ਜਿਸ ਦਾ ਪਹਿਲਾ ਹਿੱਸਾ ਨਵੰਬਰ 2021 ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦਾ ਸਿਰਲੇਖ "ਭਾਰਤ ਦੇ ਇਲੈਕਟ੍ਰੌਨਿਕਸ ਨਿਰਯਾਤ ਅਤੇ ਜੀਵੀਸੀ ਵਿੱਚ ਹਿੱਸੇਦਾਰੀ ਨੂੰ ਵਧਾਉਣਾ" ਸੀ।

 

https://static.pib.gov.in/WriteReadData/userfiles/image/image001G16G.jpg

ਇਸ ਰਿਪੋਰਟ ਵਿੱਚ ਵੱਖ-ਵੱਖ ਉਤਪਾਦਾਂ ਲਈ ਸਾਲ-ਅਨੁਸਾਰ ਵੇਰਵੇ ਅਤੇ ਉਤਪਾਦਨ ਅਨੁਮਾਨ ਪੇਸ਼ ਕੀਤੇ ਗਏ ਹਨ, ਜੋ ਮੌਜੂਦਾ 75 ਬਿਲੀਅਨ ਡਾਲਰ ਤੋਂ ਵਧਕੇ 300 ਬਿਲੀਅਨ ਡਾਲਰ ਦੇ ਇਲੈਕਟ੍ਰੌਨਿਕਸ ਨਿਰਮਾਣ ਪਾਵਰਹਾਊਸ ਵਿੱਚ ਭਾਰਤ ਨੂੰ ਬਦਲਣ ਦਾ ਰਾਹ ਪੱਧਰਾ ਕਰਨਗੇ। ਮੁੱਖ ਉਤਪਾਦਾਂ ਵਿੱਚ ਮੋਬਾਈਲ ਫੋਨ, ਆਈਟੀ ਹਾਰਡਵੇਅਰ (ਲੈਪਟੌਪ, ਟੈਬਲੇਟ), ਖਪਤਕਾਰ ਇਲੈਕਟ੍ਰੌਨਿਕਸ (ਟੀਵੀ ਅਤੇ ਆਡੀਓ), ਉਦਯੋਗਿਕ ਇਲੈਕਟ੍ਰੌਨਿਕਸ, ਆਟੋ ਇਲੈਕਟ੍ਰੌਨਿਕਸ, ਇਲੈਕਟ੍ਰੌਨਿਕ ਕੰਪੋਨੈਂਟਸ, ਐੱਲਈਡੀ ਲਾਈਟਿੰਗ, ਰਣਨੀਤਕ ਇਲੈਕਟ੍ਰੌਨਿਕਸ, ਪੀਸੀਬੀਏ, ਪਹਿਨਣਯੋਗ ਅਤੇ ਸੁਣਨ ਯੋਗ ਅਤੇ ਦੂਰਸੰਚਾਰ ਉਪਕਰਣ ਸ਼ਾਮਲ ਹਨ, ਜੋ ਕਿ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਭਾਰਤ ਦੀ ਤਰੱਕੀ (ਚਾਰਟ ਦੇਖੋ) ਲਈ ਰਾਹ ਪੱਧਰਾ ਕਰ ਸਕਦੇ ਹਨ। ਮੋਬਾਈਲ ਸੈਕਟਰ ਦਾ ਨਿਰਮਾਣ ਮੌਜੂਦਾ 30 ਬਿਲੀਅਨ ਡਾਲਰ ਤੋਂ ਵੱਧ ਕੇ ਸਾਲਾਨਾ ਉਤਪਾਦਨ ਦੇ 100 ਬਿਲੀਅਨ ਡਾਲਰ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਅਤੇ ਇਸ ਅਭਿਲਾਸ਼ੀ ਪ੍ਰਗਤੀ ਵਿੱਚ ਇਸਦੀ ਹਿੱਸੇਦਾਰੀ ਲਗਭਗ 40 ਪ੍ਰਤੀਸ਼ਤ ਹਿੱਸਾ ਹੋਣ ਦੀ ਉਮੀਦ ਹੈ।

 

https://static.pib.gov.in/WriteReadData/userfiles/image/image002YCI8.jpg

 

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਪੂਰੀ ਟੀਮ ਨੂੰ ਦਸਤਾਵੇਜ਼ਾਂ ਅਤੇ ਨੀਤੀ ਨਾਲ ਸਬੰਧਤ ਸਮੱਗਰੀ ਨੂੰ ਸ਼ਾਨਦਾਰ ਗਤੀ ਨਾਲ ਤਿਆਰ ਕਰਨ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੌਰਾਨ ਸ਼੍ਰੀ ਵੈਸ਼ਣਵ ਨੇ ਆਪਣੇ ਨਾਲ ਹਾਲ ਹੀ ਵਿੱਚ ਗੱਲਬਾਤ ਦੌਰਾਨ ਉਦਯੋਗ ਦੇ ਨੇਤਾਵਾਂ ਦੁਆਰਾ ਉਠਾਏ ਗਏ ਕੁਝ ਮੁੱਦਿਆਂ ਦਾ ਵੀ ਹੱਲ ਕੀਤਾ। ਮੋਬਾਈਲ ਨਿਰਮਾਣ ਵਿੱਚ ਦੋਹਰੇ ਮਾਪਦੰਡਾਂ ਦੇ ਮੁੱਦੇ 'ਤੇ ਉਦਯੋਗ ਦੀਆਂ ਚਿੰਤਾਵਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਮੋਬਾਈਲ ਨਿਰਮਾਣ ਵਿੱਚ ਪ੍ਰਵੇਸ਼ ਨਹੀਂ ਕਰਨ ਜਾ ਰਿਹਾ ਹੈ ਅਤੇ ਮੋਬਾਈਲ ਨਿਰਮਾਣ ਲਈ ਰੈਗੂਲੇਟਰੀ ਵਿਵਸਥਾ ਪਹਿਲਾਂ ਵਾਂਗ ਹੀ ਰਹੇਗੀ।

https://static.pib.gov.in/WriteReadData/userfiles/image/image003SKZ7.jpg

 

ਇਸ ਮੌਕੇ 'ਤੇ ਬੋਲਦਿਆਂ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਮੰਤਰਾਲਾ ਪ੍ਰਧਾਨ ਮੰਤਰੀ ਦੇ ਵਿਸ਼ਵ ਆਰਥਿਕ ਫੋਰਮ ਵਿੱਚ ਦਿੱਤੇ ਹਾਲ ਹੀ ਦੇ ਬਿਆਨ ਦੇ ਅਨੁਸਾਰ ਭਾਰਤ ਵਿੱਚ ਇਲੈਕਟ੍ਰੌਨਿਕਸ ਉਦਯੋਗ ਨੂੰ ਵਿਆਪਕ ਅਤੇ ਠੋਸ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਜਿੱਥੇ ਉਨ੍ਹਾਂ ਕਿਹਾ ਕਿ ਭਾਰਤ ਮੁੱਲ ਲੜੀਆਂ ਵਿੱਚ ਇੱਕ ਭਰੋਸੇਮੰਦ ਅਤੇ ਵਿਸ਼ਵਾਸਯੋਗ ਭਾਈਵਾਲ ਵਜੋਂ ਉੱਭਰ ਰਿਹਾ ਹੈ।

ਅੱਜ ਜਾਰੀ ਕੀਤੇ ਗਏ ਵਿਜ਼ਨ ਦਸਤਾਵੇਜ਼ ਦੇ ਭਾਗ 2 ਦੇ ਉਦੇਸ਼ 'ਤੇ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, “ਪੜਾਅ 2 ਦਾ ਲਕਸ਼ ਅਤੇ ਮਿਸ਼ਨ ਗਲੋਬਲ ਵੈਲਿਊ ਚੇਨ (ਜੀਵੀਸੀ) ਵਿੱਚ ਇੱਕ ਨਵਾਂ ਬਜ਼ਾਰ, ਨਵੇਂ ਗਾਹਕ ਅਤੇ ਇੱਕ ਭਾਈਵਾਲ ਦੀ ਸਥਾਪਨਾ ਕਰਨਾ ਹੈ। ਇਲੈਕਟ੍ਰੌਨਿਕਸ ਮੈਨੂਫੈਕਚਰਿੰਗ 'ਤੇ ਪਹਿਲੇ ਖੰਡ ਦੇ ਨਾਲ ਇਹ ਵੌਲਿਊਮ, ਸਰਕਾਰ ਅਤੇ ਉਦਯੋਗ ਦੇ ਵਿਚਕਾਰ ਇੱਕ ਤੀਬਰ ਜੋੜ ਦੇ ਬਾਅਦ ਵਿਸਤ੍ਰਿਤ ਰਣਨੀਤੀ ਬਣਾਉਣ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਵਿਜ਼ਨ ਦਸਤਾਵੇਜ਼ ਦੇ ਦੂਜੇ ਭਾਗ ਵਿੱਚ ਕੀਤਾ ਗਿਆ ਜ਼ਿਕਰ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਦੋ ਕਾਰਕਾਂ - ਡਿਜੀਟਲ ਖਪਤ ਵਿੱਚ ਵਾਧਾ ਅਤੇ ਗਲੋਬਲ ਵੈਲਿਊ ਚੇਨ ਦਾ ਵਿਕਾਸ ਅਤੇ ਵਿਭਿੰਨਤਾ ਦੁਆਰਾ ਸੰਚਾਲਿਤ ਇਲੈਕਟ੍ਰੌਨਿਕਸ ਸੈਕਟਰ ਵਿੱਚ ਇੱਕ ਅਸਲ ਮੌਕਾ ਹੈ।  

ਅਗਲੇ 5 ਸਾਲਾਂ ਵਿੱਚ ਘਰੇਲੂ ਬਜ਼ਾਰ 65 ਮਿਲੀਅਨ ਡਾਲਰ ਤੋਂ 180 ਬਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ ਹੈ। ਇਹ 2026 ਤੱਕ ਭਾਰਤ ਦੇ ਇਲੈਕਟ੍ਰੌਨਿਕਸ ਉਦਯੋਗ ਨੂੰ ਚੋਟੀ ਦੀ 2-3 ਰੈਂਕਿੰਗ ਨਿਰਯਾਤ ਸਥਾਨ ਮਿਲ ਜਾਏਗਾ। 300 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਵਿੱਚੋਂ, ਇਸ ਦਾ ਹਿੱਸਾ 2021-22 ਵਿੱਚ ਅੰਦਾਜ਼ਨ 15 ਬਿਲੀਅਨ ਡਾਲਰ ਤੋਂ ਵੱਧ ਕੇ 2026 ਤੱਕ 120 ਬਿਲੀਅਨ ਡਾਲਰ ਹੋ ਜਾਵੇਗਾ।

"ਆਲ ਆਫ਼ ਦ ਗਵਰਨਮੈਂਟ" ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ, 300 ਬਿਲੀਅਨ ਡਾਲਰ ਦੇ ਲਕਸ਼ ਤੱਕ ਪਹੁੰਚਣ ਲਈ ਪੰਜ ਭਾਗਾਂ ਦੀ ਰਣਨੀਤੀ, ਭਾਰਤ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਨੂੰ ਵਿਸਤਾਰ ਅਤੇ ਮਜ਼ਬੂਤ ​​ਕਰਨ 'ਤੇ ਕੇਂਦ੍ਰਿਤ ਹੈ। ਇਹ ਗਲੋਬਲ ਇਲੈਕਟ੍ਰੌਨਿਕਸ ਨਿਰਮਾਤਾਵਾਂ/ਬ੍ਰਾਂਡਾਂ ਨੂੰ ਭਾਰਤ ਵੱਲ ਆਕਰਸ਼ਿਤ ਕਰੇਗਾ, ਮੁਕਾਬਲੇ ਨੂੰ ਵਧਾਏਗਾ ਅਤੇ ਉਤਪਾਦਨ ਨੂੰ ਵਧਾਏਗਾ, ਸਬ-ਅਸੈਂਬਲੀ ਅਤੇ ਕੰਪੋਨੈਂਟ ਈਕੋ-ਸਿਸਟਮ ਨੂੰ ਵਿਕਸਿਤ ਅਤੇ ਬਦਲੇਗਾ, ਇੱਕ ਡਿਜ਼ਾਈਨ ਈਕੋ-ਸਿਸਟਮ ਤਿਆਰ ਕਰੇਗਾ, ਭਾਰਤੀ ਚੈਂਪੀਅਨਾਂ ਦਾ ਪਾਲਣ ਪੋਸ਼ਣ ਹੋਵੇਗਾ ਅਤੇ ਦੇਸ਼ ਦੇ ਸਾਹਮਣੇ ਲਾਗਤ ਨੂੰ ਪੂਰਾ ਕਰਨ ਦੀ ਸਮੱਸਿਆ ਦੂਰ ਹੋਵੇਗੀ। 

300 ਬਿਲੀਅਨ ਡਾਲਰ ਸਰਕਾਰ ਦੁਆਰਾ ਇਲੈਕਟ੍ਰੌਨਿਕਸ ਨਿਰਮਾਣ, ਸੈਮੀਕੰਡਕਟਰ ਅਤੇ ਡਿਸਪਲੇ ਈਕੋ-ਸਿਸਟਮ ਨੂੰ ਜ਼ੋਰ ਦੇਣ ਲਈ ਘੋਸ਼ਿਤ ਕੀਤੀ ਗਈ 10 ਬਿਲੀਅਨ ਡਾਲਰ ਪੀਐੱਲਆਈ ਸਕੀਮ ਨਾਲ ਜੁੜਿਆ ਹੋਇਆ ਹੈ। ਸਰਕਾਰ ਨੇ ਅਗਲੇ 6 ਸਾਲਾਂ ਵਿੱਚ ਚਾਰ ਪੀਐੱਲਆਈ ਸਕੀਮਾਂ - ਸੈਮੀਕੰਡਕਟਰ ਅਤੇ ਡਿਜ਼ਾਈਨ, ਸਮਾਰਟਫ਼ੋਨ, ਆਈਟੀ ਹਾਰਡਵੇਅਰ ਅਤੇ ਕੰਪੋਨੈਂਟਸ ਵਿੱਚ ਲਗਭਗ 17 ਬਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਹੈ। ਵਿਜ਼ਨ ਦਸਤਾਵੇਜ਼ ਇਲੈਕਟ੍ਰੌਨਿਕਸ ਸੈਕਟਰ ਵਿੱਚ ਕੁੱਲ ਘਰੇਲੂ ਮੁੱਲ ਵਾਧੇ 'ਤੇ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ, ਕਿਉਂਕਿ ਭਾਰਤ ਆਪਣੀ ਮੌਜੂਦਾ ਸਥਿਤੀ ਵਿੱਚ ਤਬਦੀਲੀ ਤੋਂ ਬਾਅਦ ਚੀਨ ਅਤੇ ਵੀਅਤਨਾਮ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ। ਇਹ ਗਲੋਬਲ ਕੰਪਨੀਆਂ ਤੋਂ ਇਲਾਵਾ ਭਾਰਤੀ ਚੈਂਪੀਅਨਾਂ ਦੀ ਅਹਿਮ ਭੂਮਿਕਾ ਦੇ ਮਹੱਤਵ ਨੂੰ ਵੀ ਦਰਸਾਉਂਦਾ ਹੈ। ਦੋਵੇਂ ਪਹਿਲਾਂ ਹੀ ਪੀਐੱਲਆਈ ਸਕੀਮਾਂ ਦਾ ਹਿੱਸਾ ਹਨ।

ਰਿਪੋਰਟ ਵਿੱਚ ਭਾਰਤ ਨੂੰ 300 ਬਿਲੀਅਨ ਡਾਲਰ ਦੇ ਇਲੈਕਟ੍ਰੌਨਿਕਸ ਨਿਰਮਾਣ ਦੇ ਰਾਹ 'ਤੇ ਪਾਉਣ ਲਈ ਇਲੈਕਟ੍ਰੌਨਿਕ ਕੰਪੋਨੈਂਟਸ 'ਤੇ ਪ੍ਰਤੀਯੋਗੀ ਟੈਰਿਫ ਢਾਂਚੇ ਅਤੇ ਸਾਰੀਆਂ ਰੈਗੂਲੇਟਰੀ ਅਨਿਸ਼ਚਿਤਤਾਵਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਗਈ ਹੈ। ਰਿਪੋਰਟ ਕੁਝ ਖੇਤਰਾਂ ਲਈ ਨਵੀਆਂ ਅਤੇ ਸੰਸ਼ੋਧਿਤ ਪ੍ਰੋਤਸਾਹਨ ਯੋਜਨਾਵਾਂ ਦੇ ਨਾਲ-ਨਾਲ ਸਥਿਰਤਾ ਅਤੇ ਕਾਰੋਬਾਰ ਕਰਨ ਦੇ ਮੁੱਦਿਆਂ ਨੂੰ ਆਸਾਨੀ ਨਾਲ ਹੱਲ ਕਰਨ ਦੀ ਜ਼ਰੂਰਤ ਦੇ ਨਾਲ ਅਰਥਵਿਵਸਥਾਵਾਂ ਅਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ "ਵਿਨਰ ਟੇਕਸ ਆਲ" ਰਣਨੀਤੀ ਦੀ ਸਿਫ਼ਾਰਸ਼ ਕਰਦੀ ਹੈ।

ਚਾਰਟ: 300 ਬਿਲੀਅਨ ਅਮਰੀਕੀ ਡਾਲਰ ਦੇ ਇਲੈਕਟ੍ਰੌਨਿਕ ਉਤਪਾਦਾਂ ਦੇ ਨਿਰਮਾਣ ਲਈ ਰੋਡਮੈਪ:

Description: TableDescription automatically generated

ਵਿਜ਼ਨ ਦਸਤਾਵੇਜ਼-ਭਾਗ 2 "2026 ਤੱਕ 300 ਬਿਲੀਅਨ ਡਾਲਰ ਟਿਕਾਊ ਇਲੈਕਟ੍ਰੌਨਿਕਸ ਨਿਰਮਾਣ ਅਤੇ ਨਿਰਯਾਤ"

 

*********

 

ਆਰਕੇਜੇ/ਐੱਮ 


(Release ID: 1792347) Visitor Counter : 216