ਮਾਨਵ ਸੰਸਾਧਨ ਵਿਕਾਸ ਮੰਤਰਾਲਾ
azadi ka amrit mahotsav

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀ ਅਤੇ ਕਾਲਜਾਂ ਲਈ ਬੌਧਿਕ ਸੰਪਦਾ ਅਧਿਕਾਰ ( ਆਈਪੀਆਰ ) ‘ਤੇ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ

Posted On: 17 JAN 2022 7:07PM by PIB Chandigarh

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ( ਯੂਜੀਸੀ )  ਨੇ ਅੱਜ ਸਿੱਖਿਆ ਮੰਤਰਾਲੇ   ਦੇ ਪ੍ਰਤਿਸ਼ਠਿਤ ਸਪਤਾਹ ਦੇ ਤਹਿਤ ਯੂਨੀਵਰਸਿਟੀ ਅਤੇ ਕਾਲਜਾਂ ਲਈ ਬੌਧਿਕ ਸੰਪਦਾ ਅਧਿਕਾਰ  ( ਆਈਪੀਆਰ) ‘ਤੇ ਔਨਲਾਈਨ  ਵਰਕਸ਼ਾਪ ਦਾ ਆਯੋਜਨ ਕੀਤਾ।  ਸਿੱਖਿਆ ਮੰਤਰਾਲੇ  ਦੇ ਉੱਚ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ (ਆਈਸੀਸੀ ਅਤੇ ਸੁਚੇਤਤਾ)  ਸ਼੍ਰੀਮਤੀ ਨੀਤਾ ਪ੍ਰਸਾਦ, ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਅਤੇ ਕੰਟਰੋਲਰ ਜਨਰਲ ਪੈਟੇਂਟ ਡਿਜ਼ਾਈਨ ਅਤੇ ਵਪਾਰ ਚਿਨ੍ਹ  (ਸੀਜੀਪੀਡੀਟੀਐੱਮ) ਦੇ ਸੰਯੁਕਤ ਸਕੱਤਰ ਸ਼੍ਰੀ ਰਾਜੇਂਦਰ ਰਤਨੂ ਅਤੇ ਯੂਜੀਸੀ  ਦੇ ਸਕੱਤਰ ਪ੍ਰੋਫੈਸਰ ਰਜਨੀਸ਼ ਜੈਨ ਨੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ।

ਯੂਜੀਸੀ ਦੇ ਸਕੱਤਰ ਪ੍ਰੋਫੈਸਰ ਰਜਨੀਸ਼ ਜੈਨ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਈਪੀਆਰ ਦੇ ਮਹੱਤਵ ਅਤੇ ਦੇਸ਼ ਦੇ ਅਕਸ ਵਿੱਚ ਇਸ ਦੇ ਮਹੱਤਵ ,  ਦੇਸ਼ ਦੀ ਨਾਲੇਜ ਪੂਲ  ਦੇ ਨਿਰਮਾਣ ਵਿੱਚ ਇਸ ਦੀ ਪ੍ਰਾਸੰਗਿਕਤਾ ਅਤੇ ਇਸ ਦੇ ਕਾਨੂੰਨੀ ਪਹਿਲੂਆਂ ਨੂੰ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਅੱਗੇ ਇੱਕ ਨਿਰਮਾਤਾ ਅਤੇ ਪ੍ਰਰਵਤਕ  ਦੇ ਰੂਪ ਵਿੱਚ ਭਾਰਤ ਦੀ ਸਥਿਤੀ  ਦੇ ਇਤਿਹਾਸਿਕ ਪਹਿਲੂ ਦਾ ਜ਼ਿਕਰ ਕੀਤਾ।  ਯੂਜੀਸੀ  ਦੇ ਸਕੱਤਰ ਨੇ ਅੱਗੇ ਅੱਜ ਦੇ ਸਲਾਹ-ਮਸ਼ਵਰੇ ਵਿੱਚ ਆਈਪੀਆਰ  ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਉਮੀਦ ਵਿਅਕਤ ਕੀਤੀ।

ਸਿੱਖਿਆ ਮੰਤਰਾਲੇ  ਦੇ ਉੱਚ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ  ( ਆਈਸੀਸੀ ਅਤੇ ਸੁਚੇਤਤਾ)  ਸ਼੍ਰੀਮਤੀ ਨੀਤਾ ਪ੍ਰਸਾਦ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਇਨੋਵੇਸ਼ਨ, ਖੋਜ ਅਤੇ ਰਚਨਾਤਮਕਤਾ ਦੀ ਨੀਂਹ  ਦੇ ਰੂਪ ਵਿੱਚ ਬੌਧਿਕ ਸੰਪਦਾ  ਦੇ ਮਹੱਤਵ ‘ਤੇ ਜ਼ੋਰ ਦਿੱਤਾ ।  ਉਨ੍ਹਾਂ ਨੇ ਇਸ ਗੱਲ ਨੂੰ ਵਿਸ਼ੇਸ਼ ਤੌਰ ‘ਤੇ ਸਾਂਝਾ ਕੀਤਾ ਕਿ ਦੇਸ਼ ਵਿੱਚ ਇੱਕ ਮਜ਼ਬੂਤ ਇਨੋਵੇਸ਼ਨ ਅਤੇ ਆਈਪੀਆਰ ਸੰਸਕ੍ਰਿਤੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ।  

ਜਿਸ ਦੇ ਪਰਿਣਾਮਸਵਰੂਪ ਪ੍ਰਾਸੰਗਿਕ ਇਨੋਵੇਸ਼ਨ ਅਤੇ ਆਈਪੀ ਸੰਖਿਆ, ਚਾਹੇ ਉਹ ਆਈਪੀ ਫਾਈਲਿੰਗ ,  ਆਈਪੀ ਅਨੁਦਾਨ ਅਤੇ ਆਈਪੀ ਨਿਪਟਾਨ ਹੋਵੇ ,  ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ।  ਹਾਲਾਂਕਿ ,  ਸਾਰੇ ਬਦਲਾਵਾਂ  ਦੇ ਬਾਵਜੂਦ ਭਾਰਤ  ਆਈਪੀਆਰ  ਦੇ ਮਾਮਲੇ ਵਿੱਚ ਕਈ ਦੇਸ਼ਾਂ ਤੋਂ ਪਿੱਛੇ ਹੈ। ਉਨ੍ਹਾਂ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਦੀ ਵਜ੍ਹਾ ਪੇਟੇਂਟ ਦਾਖਿਲ ਕਰਨ ਤੋਂ ਲੈ ਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਦੀ ਕਮੀ ਹੋ ਸਕਦੀ ਹੈ।

ਸ਼੍ਰੀਮਤੀ ਨੀਤਾ ਪ੍ਰਸਾਦ ਨੇ ਇਸ ਖੇਤਰ ਵਿੱਚ ਸਰਕਾਰ ਦੀ ਪਹਿਲ ਨੂੰ ਸਾਂਝਾ ਕੀਤਾ ।  ਇਨ੍ਹਾਂ ਵਿੱਚ ਅਕਤੂਬਰ ,  2020 ਵਿੱਚ ਆਈਪੀ ਸਾਖਰਤਾ ਅਤੇ ਜਾਗਰੂਕਤਾ ਲਈ ਸ਼ੁਰੂ ਕੀਤੇ ਗਏ ਕਪਿਲਾ ਪ੍ਰੋਗਰਾਮ ਅਤੇ ਪੇਟੇਂਟ ਦਾਖਲ ਕਰਨ ਲਈ ਨਿਰਧਾਰਿਤ ਫੀਸ ਵਿੱਚ ਕਮੀ ਕਰਨ ਦਾ ਫ਼ੈਸਲਾ ਸ਼ਾਮਿਲ ਹਨ ।  ਉਨ੍ਹਾਂ ਨੇ ਇਹ ਸੁਝਾਅ ਦਿੰਦੇ ਹੋਏ ਆਪਣੀ ਗੱਲ ਨੂੰ ਖ਼ਤਮ ਕੀਤਾ ਕਿ ਨਾ ਕੇਵਲ ਭਾਰਤ ਬਲਕਿ ,  ਹੋਰ ਦੇਸ਼ਾਂ ਵਿੱਚ ਵੀ ਸੰਬੰਧਿਤ ਆਈਪੀਆਰ ਦੁਆਰਾ ਗਿਆਨ ਅਤੇ ਕਾਢ ਦੀ ਰੱਖਿਆ ਕਰਕੇ ਅੱਗੇ ਵਧਿਆ ਜਾ ਸਕਦਾ ਹੈ ।

ਵਣਜ ਅਤੇ ਉਦਯੋਗ ਮੰਤਰਾਲੇ ਦੇ ਡੀਪੀਆਈਆਈਟੀ ਅਤੇ ਸੀਜੀਪੀਡੀਟੀਐੱਮ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੇਂਦਰ ਰਤਨੂ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਇਕਜੁੱਟ ਹੋ ਕੇ ਊਰਜਾ ਨੂੰ ਸਮਾਯੋਜਨ ਵਿੱਚ ਬਦਲਣ ਦੀ ਜ਼ਰੂਰਤ ਹੈ ।  ਉਨ੍ਹਾਂ ਨੇ ਕਿਹਾ ਕਿ ਵੱਖ ਰਹਿ ਕੇ ਕੰਮ ਕਰਨ ਦੀ ਜਗ੍ਹਾ ਸਹਿਭਾਗਿਤਾ ਦੀ ਜ਼ਰੂਰਤ ਹੈ।  ਸ਼੍ਰੀ ਰਤਨੂ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਲਾ ਅਤੇ ਵਿਗਿਆਨ,  ਦੋਹਾਂ ਵਿੱਚ ਇਨੋਵੇਸ਼ਨ ਅਤੇ ਸਿਰਜਣ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ।  ਨਾਲ ਹੀ ,  ਇਸ ਸਮੂਹਿਕ ਸੱਭਿਆਚਾਰ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਵੀ ਜ਼ਰੂਰਤ ਹੈ।

ਉਨ੍ਹਾਂ ਨੇ ਅੱਗੇ ਉਦਯੋਗ, ਸਿੱਖਿਆ ਜਗਤ ਤੇ ਆਈਪੀਆਰ ਦੇ ਰਜਿਸਟ੍ਰੇਸ਼ਨ ਦਰਮਿਆਨ ਸਾਂਝੇਦਾਰੀ ਨੂੰ ਵੀ ਮਹੱਤਵਪੂਰਨ ਦੱਸਿਆ।

ਇਸ ਵਰਕਸ਼ਾਪ ਵਿੱਚ ਉਦਘਾਟਨੀ ਸੈਸ਼ਨ  ਦੇ ਬਾਅਦ ਤਕਨੀਕੀ ਸੈਸ਼ਨ ਦਾ ਆਯੋਜਨ ਹੋਇਆ।  ਇਸ ਸੈਸ਼ਨ ਵਿੱਚ ਆਈਪੀ ਖੇਤਰ ਦੇ ਮਾਹਰਾਂ ਨੇ ਸੰਬੋਧਿਤ ਕੀਤਾ ਅਤੇ ਵਿਸ਼ੇ ਵਸਤੂ ਦਾ ਸੰਖੇਪ ਵੇਰਵਾ ਦਿੱਤਾ।

ਪੇਟੇਂਟ ਅਤੇ ਡਿਜ਼ਾਇਨ ਦੀ ਸਹਾਇਕ ਨਿਯੰਤ੍ਰਕ ਡਾ. ਉਸ਼ਾ ਰਾਵ  ਨੇ ਬੌਧਿਕ ਸੰਪਦਾ ਅਧਿਕਾਰ ਦਾ ਇੱਕ ਵੇਰਵਾ ਪੇਸ਼ ਕੀਤਾ।  ਉਨ੍ਹਾਂ ਨੇ ਆਈਪੀਆਰ ਅਤੇ ਵੱਖ-ਵੱਖ ਪ੍ਰਕਾਰ  ਦੇ ਆਈਪੀ ਅਤੇ ਉਨ੍ਹਾਂ  ਦੇ  ਸਰਕਾਰੀ ਸੰਸਥਾ ਦੀ ਜ਼ਰੂਰਤ ਅਤੇ ਮਹੱਤਵ ਬਾਰੇ ਵਿਸਤਾਰ ਨਾਲ ਨੂੰ ਜਾਣਕਾਰੀ ਪ੍ਰਦਾਨ ਕੀਤੀ।  ਡਾ. ਊਸ਼ਾ ਰਾਵ  ਨੇ ਭਾਰਤ ਵਿੱਚ ਆਈਪੀਆਰ  ਦੇ ਵੱਖ-ਵੱਖ ਅਧਿਨਿਯਮਾਂ ਅਤੇ ਨਿਯਮਾਂ ਦਾ ਵੀ ਜ਼ਿਕਰ ਕੀਤਾ।  ਇਸ ਦੇ ਇਲਾਵਾ ਉਨ੍ਹਾਂ ਨੇ ਪੇਟੇਂਟ ਪ੍ਰਕਿਰਿਆਵਾਂ ਨੂੰ ਦਾਖਿਲ ਕਰਨ  ਦੇ ਵੱਖ-ਵੱਖ ਤਰੀਕਿਆਂ ‘ਤੇ ਵੀ ਚਰਚਾ ਕੀਤੀ ।

ਤਕਨੀਕੀ ਸੈਸ਼ਨ  ਦੇ ਦੂਜੇ ਮਾਹਰ ਪੇਟੇਂਟ ਅਤੇ ਡਿਜਾਇਨ  ਦੇ ਸਹਾਇਕ ਕੰਟਰੋਲ ਸ਼੍ਰੀ ਸੁਖਦੀਪ ਸਿੰਘ  ਸਨ।  ਉਨ੍ਹਾਂ ਨੇ ਆਈਪੀਆਰ  ਦੇ ਖੇਤਰ ਵਿੱਚ ਵਿਦਿਅਕ ਸੰਸਥਾਨਾਂ ਲਈ ਵੱਖ-ਵੱਖ ਯੋਜਨਾਵਾਂ ਅਤੇ ਵਿਸ਼ੇਸ਼ ਆਧਿਕਾਰਾਂ ‘ਤੇ ਗੱਲ ਕੀਤੀ ।  ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਇਸ ਖੇਤਰ ਵਿੱਚ ਅੱਗੇ ਵਧਣ ਲਈ ਯੂਨੀਵਰਸਿਟੀਆਂ ਵਿੱਚ ਆਈਪੀ ਪ੍ਰਬੰਧਨ ਸੈੱਲ ਦੀ ਸਥਾਪਨਾ,  ਮਾਹਰ ਟ੍ਰੇਨਰ ਅਤੇ ਟੀਆਈਐੱਸਸੀ  ( ਤਕਨੀਕੀ ਅਤੇ ਇਨੋਵੇਸ਼ਨ ਸਹਾਇਤਾ ਕੇਂਦਰ)  ਦੀ ਸਥਾਪਨਾ ਸ਼ਾਮਿਲ ਹੈ।

ਯੂਜੀਸੀ  ਦੇ ਇਲਾਵਾ ਸਕੱਤਰ ਡਾ. ਸੁਰੇਂਦਰ ਸਿੰਘ  ਦੇ ਧੰਨਵਾਦ  ਦੇ ਨਾਲ ਇਸ ਵੈਬੀਨਾਰ ਦਾ ਸਮਾਪਨ ਹੋਇਆ।  ਵੈਬੀਨਾਰ ਨੇ ਉੱਚ ਸਿੱਖਿਅਕ ਸੰਸਥਾਨਾਂ  (ਐੱਚਈਆਈ)  ਲਈ ਆਈਪੀਆਰ  ਦੇ ਪ੍ਰਾਸੰਗਿਕ ਦਾ ਪਹਿਲੂਆਂ ‘ਤੇ ਚਰਚਾ ਕੀਤੀ। ਇਸ ਵਰਕਸ਼ਾਪ ਦਾ ਆਯੋਜਨ ਆਈਪੀਆਰ ਜਾਗਰੂਕਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ  ਸੀ।

 

*****

ਐੱਮਜੇਪੀਐੱਸ/ਏਕੇ(Release ID: 1790813) Visitor Counter : 43