ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਰਾਹੀਂ ਸਹਿਯੋਗ ਦਾ ਸੱਦਾ ਦਿੱਤਾ

Posted On: 18 JAN 2022 11:23AM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੱਲ੍ਹ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਰਾਹੀਂ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਆਯੋਜਿਤ ਦੱਖਣੀ ਖੇਤਰ ਲਈ “ਪੀਐੱਮ-ਗਤੀ ਸ਼ਕਤੀ” ਵਿਸ਼ੇ ‘ਤੇ ਆਯੋਜਿਤ ਇੱਕ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੇ ਰਾਹੀਂ ਸਹਿਯੋਗ ਅਤੇ ਸੰਚਾਰ ਨੂੰ ਵਧਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਾਜਾਂ ਦੇ ਸੁਝਾਆਂ ਦਾ ਵੀ ਸੁਆਗਤ ਕੀਤਾ।

ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ.ਐੱਸ.ਬੋਮੰਈ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਰਕਾਰ ਅਤੇ ਰਾਜਾਂ ਦੇ ਪ੍ਰਮੁੱਖ ਮੈਗਾ ਪ੍ਰੋਜੈਕਟਾਂ ਵਿੱਚ ਸਹਿਯੋਗ ਅਤੇ ਤਾਲਮੇਲ ਕਰਨ ਦਾ ਸਮਾਂ ਆ  ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨਿਵੇਸ਼ ਨੂੰ ਅਧਿਕ ਤੋਂ ਅਧਿਕ ਵਧਾਉਣ ਲਈ ਮੰਜ਼ੂਰੀ ਵਿੱਚ ਤੇਜ਼ੀ ਲਿਆਉਣ ਅਤੇ ਵਿੱਤ ਖੇਤਰ ਵਿੱਚ ਨਿਯਮਾਂ ਵਿੱਚ ਛੋਟ ਦੇਣ ਦਾ ਬੇਨਤੀ ਕੀਤਾ।

ਪੁਦੂਚੇਰੀ ਦੀ ਉਪ-ਰਾਜਪਾਲ ਡਾ. (ਸ਼੍ਰੀਮਤੀ) ਤਮਿਲਿਸਾਈ ਸੁੰਦਰਰਾਜਨ ਨੇ ਕਿਹਾ ਕਿ ਮਲਟੀ-ਮੋਡਲ ਕਨੈਕਟੀਵਿਟੀ ਜਨਤਾ ਅਤੇ ਸਮਾਨ ਦੀ ਆਵਾਜਾਈ ਲਈ ਸੰਪਰਕ ਸੁਵਿਧਾ ਪ੍ਰਦਾਨ ਕਰੇਗੀ। ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ.ਰੰਗਾਸਾਮੀ ਨੇ ਪੁਦੂਚੇਰੀ ਆਉਣ ਵਾਲੇ ਲੋਕਾਂ ਲਈ ਆਵਾਜਾਈ ਦੀ ਭੀੜ ਨੂੰ ਘੱਟ ਕਰਨ, ਹੈਲੀਪੈਡ ਸੇਵਾਵਾਂ ਅਤੇ ਹਵਾਈ ਅੱਡਾ ਸੁਵਿਧਾਵਾਂ ਲਈ ਐਲੀਵੇਟਿਡ ਕੌਰੀਡੌਰ ਪ੍ਰੋਜੈਕਟ ਦੇ ਮਹੱਤਵ ਬਾਰੇ ਵਿੱਚ ਜਾਣਕਾਰੀ ਦਿੱਤੀ।

ਆਪਣੇ ਸੰਬੋਧਨ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ.ਵੀ.ਕੇ. ਸਿੰਘ ਨੇ ਕਿਹਾ ਕਿ “ਪੀਐੱਮ-ਗਤੀ ਸ਼ਕਤੀ” ਦਾ ਉਦੇਸ਼ ਭਾਰਤ ਵਿੱਚ ਮਲਟੀ-ਮੋਡਲ ਕਨੈਕਟੀਵਿਟੀ ਨੂੰ ਹੁਲਾਰਾ ਦੇਣਾ ਹੈ।

ਆਂਧਰਾ ਪ੍ਰਦੇਸ਼ ਦੇ ਉਦਯੋਗ, ਵਣਜ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਐੱਮ.ਗੌਤਮ ਰੈੱਡੀ ਨੇ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਤੱਟੀ ਗਲਿਆਰਾਂ ਵਾਲਾ ਉਨ੍ਹਾਂ ਦਾ ਰਾਜ, ਭਾਰਤ ਦੀ ਵੱਡੀ ਅਰਥਵਿਵਸਥਾ ਬਣਾਉਣ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ। ਪੀਐੱਮ-ਗਤੀ ਸ਼ਕਤੀ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਲੌਜਿਸਟਿਕ ਲਾਗਤ ਹੁਣ ਵੀ ਸਕਲ ਘਰੇਲੂ ਉਤਪਾਦ ਦੀ 14% ਹੈ ਜਦਕਿ ਇਸ ਦਾ ਸੰਸਾਰਿਕ ਔਸਤ 8% ਹੈ। ਪ੍ਰਧਾਨ ਮੰਤਰੀ ਇਸ ਲਾਗਤ ਨੂੰ ਘੱਟ ਕਰਨ ਲਈ ਪ੍ਰਤਿਬੱਧ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਕੇਰਲ ਦੇ ਲੋਕ ਨਿਰਮਾਣ ਵਿਭਾਗ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਪੀ.ਏ. ਮੁਹੰਮਦ ਰਿਆਸ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਲਚੀਲਾ ਬੁਨਿਆਦੀ ਢਾਂਚਾ ਦੇਸ਼ ਦੇ ਆਰਥਿਕ ਵਿਕਾਸ ਦੀ ਮੌਲਿਕ ਜ਼ਰੂਰਤ ਹੈ ਅਤੇ ਪੀਐੱਮ-ਗਤੀ ਸ਼ਕਤੀ ਇਸ ਦੇ ਲੌਜਿਸਟਿਕ ਪਰਿਦ੍ਰਿਸ਼ ਨੂੰ ਬਦਲ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਕੇਰਲ  ਮਲਟੀ-ਮੋਡਲ ਕਨੈਕਟੀਵਿਟੀ ਦੇ ਵਿਕਾਸ ਲਈ ਅਨੁਕੂਲ ਪਰਿਦ੍ਰਿਸ਼ ਉਪਲੱਬਧ ਕਰਾਉਂਦਾ ਹੈ।

ਤੇਲੰਗਾਨਾ ਦੇ ਨਗਰਪਾਲਿਕਾ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ, ਉਦਯੋਗ ਅਤੇ ਵਣਜ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਕੇ.ਟੀ. ਰਾਮਾ ਰਾਵ ਨੇ ਕਿਹਾ ਕਿ ਉਨ੍ਹਾਂ  ਦੇ ਰਾਜ ਨੂੰ ਰਾਸ਼ਟਰੀ ਰਾਜਮਾਰਗਾਂ ਦੇ ਰੂਪ ਵਿੱਚ ਕੇਂਦਰ ਬਹੁਤ ਸਹਾਇਤਾ ਮਿਲੀ ਹੈ ਲੇਕਿਨ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਨੇ ਕੇਂਦਰ ਤੋਂ ਅਧਿਕ ਸਹਾਇਤਾ ਦੀ ਜ਼ਰੂਰਤ ਹੈ।

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨੇ ਆਪਣੇ ਸੁਆਗਤ ਸੰਬੋਧਨ ਵਿੱਚ ਰਾਜ ਪੱਧਰ ‘ਤੇ ਸੰਸਥਾਗਤ ਢਾਂਚਾ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਸੰਮੇਨਲ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਮਾਸਟਰ ਯੋਜਨਾ ਦੇ ਰੋਡਮੈਪ ਦੇ ਵਿਕਾਸ ਦੇ ਅਤਿਰਿਕਤ ਸਾਰੇ ਕੇਂਦਰੀ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਵਿੱਚ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣਾ ਹੈ। 

ਇਸ ਆਯੋਜਨ ਵਿੱਚ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਲਕਸ਼ਦੀਪ, ਮਹਾਰਾਸ਼ਟਰ, ਪੁਦੂਚੇਰੀ, ਤਮਿਲਨਾਡੂ ਅਤੇ ਤੇਲੰਗਾਨਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਿੱਸਾ ਲਿਆ। ਪੂਰੇ ਦਿਨ ਚਲਣ ਵਾਲੇ ਇਸ ਆਯੋਜਨ ਵਿੱਚ ਪ੍ਰੋਗਰਾਮ ਦੇ ਵੱਖ-ਵੱਖ ਪਹਿਲੂਆਂ ‘ਤੇ ਪੈਨਲ ਚਰਚਾਂ ਦਾ ਆਯੋਜਨ ਹੋਇਆ। ਜਿਸ ਵਿੱਚ ਕੇਂਦਰ ਅਤੇ ਰਾਜ ਦੇ ਅਧਿਕਾਰੀਆਂ ਅਤੇ ਹਿਤਧਾਰਕਾਂ ਨੇ ਹਿੱਸਾ ਲਿਆ। ਇਸ ਸੰਮੇਲਨ ਦੇ ਦੌਰਾਨ ਹਿੱਸਾ ਲੈਣ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੇ-ਆਪਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੌਜਿਸਟਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨੂੰ ਲਾਗੂ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੀ ਕਾਰਜ ਯੋਜਨਾ ਵਿੱਚ ਹੁਣ ਤੱਕ ਅਰਜਿਤ ਉਪਲੱਬਧੀਆਂ ਦੇ ਬਾਰੇ ਵਿੱਚ ਪੇਸ਼ਕਾਰੀਆਂ ਦਿੱਤੀਆਂ। 

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੇ ਮੈਂਬਰ ਸ਼੍ਰੀ ਆਰ.ਕੇ.ਪਾਂਡੇ ਨੇ “ਪੀਐੱਮ-ਗਤੀ ਸ਼ਕਤੀ ਦੇ ਲਈ ਰੋਡਮੈਪ ਲਾਗੂਕਰਨ” ‘ਤੇ ਆਯੋਜਿਤ ਪੈਨਲ ਚਰਚਾ ਦੇ ਦੌਰਾਨ ਜਾਣਕਾਰੀ ਦਿੱਤੀ। ਇਸ ਸੈਸ਼ਨ ਦੀ ਪ੍ਰਧਾਨਗੀ ਸੁਸ਼੍ਰੀ  ਅਲਕਾ ਉਪਾਧਿਆਏ, ਚੇਅਰਪਰਸਨ ਐੱਨਐੱਚਏਆਈ ਨੇ ਕੀਤੀ। ਇਸ ਮੌਕੇ ‘ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਸੁਸ਼੍ਰੀ ਅਲਕਾ ਉਪਾਧਿਆਏ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਦਿੱਤੇ ਗਏ ਕੁਝ ਮਹੱਤਵਪੂਰਨ ਬਿੰਦੂਆਂ ਨੂੰ ਸੂਚੀਬੱਧ ਵੀ ਕੀਤਾ।

ਇਸ ਸੰਮੇਲਨ ਵਿੱਚ ਇੱਕ ਤਕਨੀਕੀ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਟੀ.ਪੀ.ਸਿੰਘ, ਡਾਇਰੈਕਟਰ ਜਨਰਲ ਭਾਸਕਰਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨ ਐਂਡ ਜੀਓ-ਇਨਫੋਰਮੈਟਿਕਸ ਨੇ ਸੰਬੋਧਿਤ ਕੀਤਾ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਐਡੀਸ਼ਨਲ ਸਕੱਤਰੇਤ ਸ਼੍ਰੀ ਅਮਿਤ ਕੁਮਾਰ ਘੋਸ਼ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਉਦਯੋਗਿਕ ਵਿਕਾਸ, ਸੰਭਾਵਿਤ ਐੱਮਐੱਮਐੱਲਪੀ, ਰਾਜਾਂ ਦੇ ਆਰਥਿਕ ਨਿਰੀਖਣ ਅਤੇ ਲੌਜਿਸਟਿਕ ਪਰਿਦ੍ਰਿਸ਼ਾਂ ਦੇ ਨਿਰੀਖਣ ਐੱਨਐੱਮਪੀ ਦੇ ਉਦੇਸ਼ਾਂ ਕਨੈਕਟੀਵਿਟੀ ਦੇ ਪ੍ਰਸਤਾਵਿਤ ਤਰੀਕਿਆਂ ਅਤੇ ਲੌਜਿਸਟਿਕ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਉਣ ਦੇ ਹੋਰ ਵਿਭਿੰਨ ਪਹਿਲੂਆਂ ਦੀਆਂ ਰਣਨੀਤੀਆਂ ਦਾ ਪ੍ਰਦਰਸ਼ਨ ਕਰਨ ਵਾਲੀਆਂ ਪੇਸ਼ਕਾਰੀਆਂ ਦੇਣ ਲਈ ਸੱਦਾ ਦਿੱਤਾ।

******

ਐੱਮਜੇਪੀਐੱਸ



(Release ID: 1790812) Visitor Counter : 169