ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਨਾਰਾਇਣ ਰਾਣੇ ਅਤੇ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਸਿੰਘ ਵਰਮਾ ਨੇ ਵਰਲਡ ਐਕਸਪੋ, 2020 ਦੁਬਈ ਵਿੱਚ ਐੱਮਐੱਸਐੱਮਈ ਪਵੇਲੀਅਨ ਦਾ ਉਦਘਾਟਨ ਕੀਤਾ ਅਤੇ ਖਾਦੀ ਇੰਡੀਆ ਫਿਲਮ ਲਾਂਚ ਕੀਤੀ

Posted On: 17 JAN 2022 1:11PM by PIB Chandigarh

ਕੇਂਦਰੀ ਲਘੂ ਅਤੇ ਸੂਖਮ ਉੱਦਮ ਮੰਤਰੀ ਨਾਰਾਇਣ ਰਾਣੇ ਅਤੇ ਲਘੂ ਅਤੇ ਸੂਖਮ ਉੱਦਮ ਰਾਜ ਮੰਤਰੀ ਸ਼੍ਰੀ ਭਾਨੂੰ ਪ੍ਰਤਾਪ ਸਿੰਘ ਵਰਮਾ ਨੇ ਅੱਜ ਵਰਚੁਅਲੀ ਐੱਮਐੱਸਐੱਮਈ ਦੇ ਸਕੱਤਰ ਸ਼੍ਰੀ ਬੀ.ਬੀ. ਸਵੈਨ ਅਤੇ ਕੇਵੀਵਾਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਨਾਲ ਵਰਲਡ ਐਕਸਪੋ, 2020 ਦੁਬਈ ਵਿੱਚ ਐੱਮਐੱਸਐੱਮਈ ਪਵੇਲੀਅਨ ਦਾ ਉਦਘਾਟਨ ਕੀਤਾ। ਇਸ ਅਵਸਰ ’ਤੇ ਦੁਬਈ ਸਰਕਾਰ ਦੇ ਅਧਿਕਾਰੀ ਅਤੇ ਮੰਨੇ-ਪ੍ਰਮੰਨੇ ਵਿਅਕਤੀ ਸ਼ਾਮਿਲ ਹੋਏ। ਬਿਓਰੋ ਇੰਟਰਨੈਸ਼ਨਲ ਡੀ ਐਕਸਪੋਜ਼ੀਸ਼ਨ (ਬੀਆਈਈ)  ਦੇ ਤਹਿਤ ਵਰਲਡ ਐਕਸਪੋ , 2020 ਦੁਬਈ ਦਾ ਉਦੇਸ਼ ਪ੍ਰਦਰਸ਼ਨੀ ਵਿੱਚ ਵਿਸ਼ਵ  ਦੇ  ਲੱਖਾਂ ਲੋਕਾਂ ਨੂੰ ਇਕੱਠਾ ਲਿਆਉਣਾ ਅਤੇ ‘ਕਨੈਕਟਿੰਗ ਮਾਈਂਡਸ, ਕ੍ਰਿਏਟਿੰਗ ਫਿਊਚਰ’ ਥੀਮ ਦੇ ਨਾਲ ਮਾਨਵੀ ਪ੍ਰਤਿਭਾ ਅਤੇ ਉਪਲਬੱਧੀ ਦਾ ਉਤਸਵ ਮਨਾਉਣਾ ਹੈ। ਐਕਸਪੋ ਵਿੱਚ ਲਘੂ ਅਤੇ ਸੂਖਮ ਉੱਦਮ ਮੰਤਰਾਲੇ ਦੀ ਭਾਗੀਦਾਰੀ ਨਾਲ ਭਾਰਤ ਵਿੱਚ ਐੱਮਐੱਸਐੱਮਈ ਈਕੋਸਿਸਟਮ ਬਾਰੇ ਵਿੱਚ ਸਮਝ ਵਿਕਸਿਤ ਕਰਨਾ ਅਤੇ ਕਈ ਦੇਸ਼ਾਂ, ਕਾਰੋਬਾਰ ਅਤੇ ਉਦਯੋਗ ਜਗਤ ਦੀਆਂ ਹਸਤੀਆਂ ਦੇ ਨਾਲ ਆਪਸੀ ਸੰਵਾਦ ਵਿਕਸਿਤ ਕਰਨਾ ਹੈ। ਜਿਸ ਨਾਲ ਵਿਸ਼ਵਭਰ ਦੇ ਆਪਣਾਏ ਜਾਣ ਵਾਲੇ ਸ਼੍ਰੇਸ਼ਠ ਵਿਵਹਾਰਾਂ ਦੇ ਅਦਾਨ-ਪ੍ਰਦਾਨ ਵਿੱਚ ਮਦਦ ਮਿਲੇਗੀ।

ਕੇਂਦਰੀ ਮੰਤਰੀ ਨੇ ਕੇਵੀਆਈਸੀ ਦੁਆਰਾ ਨਿਰਮਿਤ ਖਾਦੀ ਇੰਡੀਆ ਫਿਲਮ ਵੀ ਲਾਂਚ ਕੀਤੀ। ਆਪਣੇ ਸੰਬੋਧਨੀ ਭਾਸ਼ਣ ਵਿੱਚ ਸ਼੍ਰੀ ਰਾਣੇ ਨੇ ਕਿਹਾ ਕਿ ਐੱਮਐੱਸਐੱਮਆਈ ਖੇਤਰ ਰੋਜ਼ਗਾਰ ਸਿਰਜਣ ਕਰਨ ਅਤੇ ਮੈਨੂਫੈਕਚਰਿੰਗ ਅਧਾਰ ਨੂੰ ਵਧਾਉਣ ਦੇ ਸੰਦਰਭ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੱਜ ਐੱਮਐੱਸਐੱਮਈ ਦੀਆਂ 6 ਕਰੋੜ ਤੋਂ ਅਧਿਕ ਇਕਾਈਆਂ ਵਿੱਚ 11 ਕਰੋੜ ਤੋਂ ਜ਼ਿਆਦਾ ਲੋਕ ਰੋਜ਼ਗਾਰ ਵਿੱਚ ਹਨ ਅਤੇ ਇਹ ਖੇਤਰ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਜੀਡੀਪੀ ਵਿੱਚ ਇਸ ਖੇਤਰ ਦਾ ਯੋਗਦਾਨ 30% ਤੋਂ ਅਧਿਕ ਅਤੇ ਭਾਰਤ ਤੋਂ ਸਮੁੱਚੇ ਨਿਰਯਾਤ ਵਿੱਚ ਇਸ ਦਾ ਯੋਗਦਾਨ 48% ਤੋਂ ਅਧਿਕ ਹੈ। ਮੰਤਰਾਲੇ ਦਾ ਫੋਕਸ ਨਿਰਯਾਤ, ਉਤਪਾਦ ਗੁਣਵੱਤਾ, ਜੀਡੀਪੀ ਵਿੱਚ ਯੋਗਦਾਨ ਦੇ ਸੰਦਰਭ ਵਿੱਚ ਨਵੀਆਂ ਉਚਾਈਆਂ ’ਤੇ ਲਿਜਾ ਕੇ ਐੱਮਐੱਸਐੱਮਈ ਦੇ ਲਈ ਨਵੇਂ ਮਿਆਰ ਸਥਾਪਿਤ ਕਰਨਾ ਅਤੇ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਐੱਮਐੱਸਐੱਮਈ ਇਕਾਈਆਂ ਦੇ ਲਈ ਵਿਸ਼ਵ ਪੱਧਰੀ ਢਾਂਚਾ ਅਤੇ ਅਤਿਅਧੁਨਿਕ ਟੈਕਨੋਲੋਜੀ ਪ੍ਰਦਾਨ ਕਰਨ ’ਤੇ ਹੈ।

 

ਲਘੂ ਅਤੇ ਸੂਖਮ ਉੱਦਮ ਰਾਜ ਮੰਤਰੀ ਸ਼੍ਰੀ ਭਾਨੂੰ ਪ੍ਰਤਾਪ ਵਰਮਾ ਨੇ ਕਿਹਾ ਕਿ ਮੰਤਰਾਲਾ ਐੱਮਐੱਸਐੱਮਈ ਖੇਤਰ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕਈ ਮਹੱਤਵਪੂਰਨ ਕਦਮ ਉਠਾ ਰਿਹਾ ਹੈ ਤੇ ਵਿੱਤ ਸਹਾਇਤਾ, ਸਮਰੱਥਾ ਸਿਰਜਣ ਅਤੇ ਕੌਸ਼ਲ ਟ੍ਰੇਨਿੰਗ, ਮਾਰਕਿਟ ਲਿੰਕੇਜ਼ ਵਿੱਚ ਸਹਾਇਤਾ, ਟੈਕਨੋਲੋਜੀ ਅੱਪਗ੍ਰਡੇਸ਼ਨ ਵਰਗੀਆਂ ਪਹਿਲਾਂ ਵਿੱਚ ਅਤਿਅਧੁਨਿਕ ਸਰਗਰਮ ਹੈ ਤਾਕਿ ਦੇਸ਼ ਵਿੱਚ ਸੁਮੱਚੇ ਰੂਪ ਨਾਲ ਐੱਮਐੱਸਐੱਮਈ ਖੇਤਰ ਦਾ ਸਮਾਵੇਸ਼ੀ ਵਿਕਾਸ ਹੋ ਸਕੇ।

************

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1790570) Visitor Counter : 129