ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਮਨਸੁਖ ਮਾਂਡਵੀਯਾ ਨੇ ਭਾਰਤ ਦੇ ਰਾਸ਼ਟਰੀ ਕੋਵਿਡ ਟੀਕਾਕਰਣ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਮੌਕੇ ਕੋਵਿਡ-19 ਵੈਕਸੀਨ 'ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ
'ਜਨ ਭਾਗੀਦਾਰੀ' ਦੀ ਭਾਵਨਾ ਨਾਲ, ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਟੀਕਾਕਰਣ ਮੁਹਿੰਮ ਦਾ ਇੱਕ ਸਾਲ ਮੁਕੰਮਲ
“ਮਾਣਯੋਗ ਪ੍ਰਧਾਨ ਮੰਤਰੀ ਦੀ ਕਲਪਨਾ ਅਨੁਸਾਰ ਸਾਡੀ ਟੀਕਾਕਰਣ ਮੁਹਿੰਮ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਜੇਕਰ ਨਾਗਰਿਕ ਜਨ ਭਾਗੀਦਾਰੀ ਦੀ ਭਾਵਨਾ ਨਾਲ ਇੱਕ ਹੁੰਦੇ ਹਾਂ ਤਾਂ ਭਾਰਤ ਕੀ ਹਾਸਲ ਕਰ ਸਕਦਾ ਹੈ; ਇਹ ਆਤਮਨਿਰਭਰ ਭਾਰਤ ਦੀ ਇੱਕ ਕਮਾਲ ਦੀ ਮਿਸਾਲ ਹੈ: ਡਾ. ਮਨਸੁਖ ਮਾਂਡਵੀਯਾ
ਭਾਰਤ ਦਾ ਟੀਕਾਕਰਣ ਪ੍ਰੋਗਰਾਮ, ਖੋਜ ਅਤੇ ਵਿਕਾਸ ਤੋਂ ਲੈ ਕੇ ਸਫਲ ਪ੍ਰਸ਼ਾਸਨ ਤੱਕ, "ਵਸੁਧੈਵ ਕੁਟੁੰਭਕਮ" ਦੇ ਫਲਸਫੇ ਦੁਆਰਾ ਸੰਚਾਲਿਤ ਵਿਸ਼ਵ ਭਾਈਚਾਰੇ ਲਈ ਇੱਕ ਰੋਲ ਮਾਡਲ ਹੈ
Posted On:
16 JAN 2022 5:53PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਹ ਚੌਹਾਨ ਦੇ ਨਾਲ ਭਾਰਤ ਦੇ ਰਾਸ਼ਟਰੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਕੋਵਿਡ-19 ਵੈਕਸੀਨ 'ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।
ਯਾਦਗਾਰੀ ਟਿਕਟ ਡਿਜ਼ਾਈਨ ਵਿੱਚ 'ਕੋਵੈਕਸੀਨ' ਸ਼ੀਸ਼ੀ ਦੀ ਇੱਕ ਤਸਵੀਰ ਦੇ ਨਾਲ, ਇੱਕ ਹੈਲਥਕੇਅਰ ਵਰਕਰ ਇੱਕ ਸੀਨੀਅਰ ਨਾਗਰਿਕ ਨੂੰ ਕੋਵਿਡ-19 ਵੈਕਸੀਨ ਲਗਾ ਰਿਹਾ ਹੈ। ਇਹ ਟਿਕਟ ਸਾਡੇ ਅਗਲੇਰੀ ਕਤਾਰ ਦੇ ਹੈਲਥਕੇਅਰ ਵਰਕਰਾਂ ਅਤੇ ਦੇਸ਼ ਭਰ ਵਿੱਚ ਵਿਗਿਆਨਕ ਭਾਈਚਾਰੇ ਦੁਆਰਾ ਕੋਵਿਡ ਮਹਾਮਾਰੀ ਤੋਂ ਲੋਕਾਂ ਦੀ ਸੁਰੱਖਿਆ ਵਿੱਚ ਕੀਤੇ ਗਏ ਸ਼ਾਨਦਾਰ ਕੰਮ ਨੂੰ ਦਰਸਾਉਂਦੀ ਹੈ।
ਇਸ ਮੌਕੇ 'ਤੇ ਬੋਲਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕਿਹਾ, "ਇਹ ਸਾਡੇ ਲਈ ਇੱਕ ਇਤਿਹਾਸਿਕ ਮੌਕਾ ਹੈ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੇ ਇੱਕ ਸਾਲ ਪੂਰੇ ਹੋਣ 'ਤੇ ਡਾਕ ਟਿਕਟ ਜਾਰੀ ਕੀਤੀ ਜਾ ਰਹੀ ਹੈ, ਜੋ ਕਿ ਭਾਰਤ ਵਿੱਚ 16 ਜਨਵਰੀ, 2021 ਨੂੰ ਸ਼ੁਰੂ ਕੀਤਾ ਗਿਆ ਸੀ। ਇੱਕ ਸਾਲ ਦੇ ਵਕਫ਼ੇ ਵਿੱਚ, ਅਸੀਂ 156 ਕਰੋੜ ਤੋਂ ਵੱਧ ਕੋਵਿਡ-19 ਰੋਕੂ ਟੀਕੇ ਲਗਾਏ ਹਨ। ਸਾਡਾ ਟੀਕਾਕਰਣ ਪ੍ਰੋਗਰਾਮ ਅਸਲ ਵਿੱਚ ਵਿਸ਼ਵ ਭਾਈਚਾਰੇ ਲਈ ਇੱਕ ਰੋਲ ਮਾਡਲ ਹੈ। ਜਨ ਭਾਗੀਦਾਰੀ ਦੀ ਬਦੌਲਤ ਹੀ ਭਾਰਤ ਇਹ ਉਪਲਬਧੀ ਹਾਸਲ ਕਰ ਸਕਿਆ। ਉਨ੍ਹਾਂ ਸਾਰੇ ਸਿਹਤ ਸੰਭਾਲ਼ ਪੇਸ਼ੇਵਰਾਂ, ਵਿਗਿਆਨਕ ਭਾਈਚਾਰੇ, ਵੈਕਸੀਨ ਨਿਰਮਾਤਾਵਾਂ ਅਤੇ ਸਾਰੇ ਲੋਕਾਂ ਦਾ ਕੋਵਿਡ ਮਹਾਮਾਰੀ ਖਿਲਾਫ ਲੜਨ ਵਿੱਚ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਕੀਤਾ।
ਕੋਵਿਡ-19 ਦੇ ਖ਼ਿਲਾਫ਼ ਸਾਡੀ ਸਮੂਹਿਕ ਲੜਾਈ ਵਿੱਚ ਸਾਰੇ ਹਿਤਧਾਰਕਾਂ ਦੇ ਕਮਾਲ ਦੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ, "ਕੋਵਿਡ ਮਹਾਮਾਰੀ ਨਾਲ ਲੜਨ ਵਿੱਚ ਸਾਡੀਆਂ ਕੋਸ਼ਿਸ਼ਾਂ ਤੋਂ ਪੂਰਾ ਵਿਸ਼ਵ ਭਾਈਚਾਰਾ ਹੈਰਾਨ ਹੈ। ਆਬਾਦੀ ਦੀ ਉੱਚ ਘਣਤਾ ਹੋਣ ਦੇ ਬਾਵਜੂਦ, ਅਸੀਂ 156 ਕਰੋੜ ਤੋਂ ਵੱਧ ਕੋਵਿਡ-19 ਵੈਕਸੀਨ ਖੁਰਾਕਾਂ ਦਾ ਪ੍ਰਬੰਧਨ ਕਰਨ ਵਿੱਚ ਕਾਮਯਾਬ ਹੋਏ ਹਾਂ। ਭਾਰਤ ਨੇ ਇਸ ਸਫ਼ਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਇਹ 135 ਕਰੋੜ ਤੋਂ ਵੱਧ ਲੋਕਾਂ ਦਾ ਸੰਕਲਪ ਅਤੇ ਸਮਰਪਣ ਹੈ ਕਿ ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕੇ ਹਾਂ। ਇਸ ਦਾ ਸਿਹਰਾ ਸਾਡੀ ਸਵਦੇਸ਼ੀ ਖੋਜ ਅਤੇ ਵਿਕਾਸ ਅਤੇ ਟੀਕਿਆਂ ਦੇ ਉਤਪਾਦਨ ਅਤੇ ਵੰਡ ਨੂੰ ਜਾਂਦਾ ਹੈ। ਆਲੋਚਨਾ ਅਤੇ ਅਵਿਸ਼ਵਾਸ ਦੇ ਮਾਹੌਲ ਦੇ ਵਿਚਕਾਰ, ਦੇਸ਼ ਨੇ ਆਪਣੀ ਆਤਮਾ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਵਿਰੁੱਧ ਕੰਮ ਕੀਤਾ ਜੋ ਸਵਦੇਸ਼ੀ ਟੀਕਿਆਂ ਦੇ ਵਿਰੁੱਧ ਸ਼ੰਕੇ ਅਤੇ ਗਲਤ ਜਾਣਕਾਰੀ ਫੈਲਾਉਣਾ ਚਾਹੁੰਦੇ ਸਨ ਅਤੇ ਵੈਕਸੀਨ ਦੀ ਹਿਚਕਚਾਹਟ ਪੈਦਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਦਾ ਟੀਕਾਕਰਣ ਪ੍ਰੋਗਰਾਮ ਦੇਸ਼ ਦੇ ਬੇਮਿਸਾਲ ਸਫ਼ਰ ਦੀ ਕਹਾਣੀ ਹੈ। ਇਹ ਭਾਰਤੀ ਮਾਡਲ ਅਤੇ ਸਾਡੇ ਦੇਸ਼ ਦੀ ਅਸਾਧਾਰਣ ਪ੍ਰਾਪਤੀ ਨੂੰ ਦਰਸਾਉਂਦਾ ਹੈ, ਜੋ ਸਾਡੇ ਦੇਸ਼ ਦੇ ਨਾਗਰਿਕਾਂ ਦੀਆਂ ਛੁਪੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਅਟੱਲ ਵਿਸ਼ਵਾਸ ਦੁਆਰਾ ਸੇਧਿਆ ਗਿਆ ਹੈ।
ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ "ਥੋੜ੍ਹੇ ਸਮੇਂ ਵਿੱਚ ਲੋੜੀਂਦੀ ਵੱਡੀ ਤਿਆਰੀ ਨੇ ਇਸ ਨੂੰ ਇੱਕ ਬੇਮਿਸਾਲ ਯਾਤਰਾ ਬਣਾ ਦਿੱਤਾ ਹੈ। ਬਿਮਾਰੀ ਦੇ ਬਹੁਤ ਜ਼ਿਆਦਾ ਛੂਤ ਵਾਲੇ ਸੁਭਾਅ ਨੂੰ ਸਮਝਣਾ ਅਤੇ ਦੇਸ਼ ਭਰ ਵਿੱਚ ਸਮੁੱਚੀ ਸਿਹਤ ਸੰਭਾਲ਼ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਸਮਝਣਾ ਬਹੁਤ ਜ਼ਰੂਰੀ ਸੀ"। ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਯਕੀਨੀ ਬਣਾਉਣ ਲਈ ਮੌਜੂਦਾ ਸਿਹਤ ਢਾਂਚੇ ਦਾ ਰਣਨੀਤਕ ਪੁਨਰ-ਉਦੇਸ਼ ਕੀਤਾ ਹੈ ਤਾਂ ਕਿ ਜ਼ਮੀਨੀ ਪੱਧਰ 'ਤੇ ਮੁੱਢਲੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾਵੇ।
ਕੇਂਦਰੀ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਅਤੇ ਸਮਾਜ ਦੀ ਸਮੁੱਚੀ ਪਹੁੰਚ ਭਾਰਤ ਦੀ ਕੋਵਿਡ ਪ੍ਰਤੀਕ੍ਰਿਆ ਦੀ ਵਿਸ਼ੇਸ਼ਤਾ ਹੈ। ਇਸ ਤੋਂ ਪਹਿਲਾਂ, ਆਮ ਲੋਕਾਂ ਲਈ ਵੈਕਸੀਨ ਦੀ ਉਪਲਬਧਤਾ ਲਈ ਵੈਕਸੀਨ ਖੋਜ ਦੀ ਪ੍ਰਕਿਰਿਆ ਨੂੰ ਕਈ ਸਾਲ ਲੱਗ ਜਾਂਦੇ ਸਨ ਪਰ ਇਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਸੀ ਕਿ ਇਹ ਸਿਰਫ ਨੌਂ ਮਹੀਨਿਆਂ ਵਿੱਚ ਇਸ ਪ੍ਰਾਪਤ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਸਾਡੇ ਵਿਗਿਆਨਕ ਭਾਈਚਾਰੇ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਰਿਕਾਰਡ ਸਮੇਂ ਵਿੱਚ ਸਵਦੇਸ਼ੀ ਕੋਵਿਡ ਟੀਕਿਆਂ ਦਾ ਵਿਕਾਸ ਉਨ੍ਹਾਂ ਦੇ ਮਜ਼ਬੂਤ ਵਿਸ਼ਵਾਸ ਦਾ ਨਤੀਜਾ ਹੈ।
ਸਾਰਿਆਂ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਦਾ ਵੈਕਸੀਨ ਅਭਿਆਨ ਸੱਚਮੁੱਚ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਭਾਰਤ ਹਰ ਇੱਕ ਟੀਚਾ ਹਾਸਲ ਕਰ ਸਕਦਾ ਹੈ ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਗੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਸਰਕਾਰ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਸਵਦੇਸ਼ੀ ਟੀਕੇ ਵਿਕਸਿਤ ਕਰਨਾ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਸੀ। ਅਸੀਂ ਸਭ ਤੋਂ ਘੱਟ ਸਮੇਂ ਵਿੱਚ ਸਵਦੇਸ਼ੀ ਕੋਵਿਡ -19 ਵੈਕਸੀਨ ਕੋਵੈਕਸੀਨ ਨੂੰ ਵਿਕਸਿਤ ਅਤੇ ਨਿਰਮਾਣ ਕਰਕੇ ਪ੍ਰਾਪਤ ਕੀਤਾ ਹੈ। ਅੱਜ ਲਗਭਗ 93% ਆਬਾਦੀ ਵੈਕਸੀਨ ਦੀ ਪਹਿਲੀ ਖੁਰਾਕ ਅਤੇ 69.8% ਯੋਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ।
ਆਈਸੀਐੱਮਆਰ ਦੀ ਅਹਿਮ ਭੂਮਿਕਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਅੱਗੇ ਕਿਹਾ ਕਿ ਆਈਸੀਐੱਮਆਰ ਨੇ ਸਮੇਂ-ਸਮੇਂ 'ਤੇ ਡਾਇਗਨੌਸਟਿਕ ਕਿੱਟਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਵਿਕਸਿਤ ਕਰਕੇ ਟੀਕਾਕਰਣ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਆਈਸੀਐੱਮਆਰ ਅਤੇ ਭਾਰਤ ਬਾਇਓਟੈੱਕ ਟੀਮ ਦੋਵਾਂ ਨੂੰ ਇੰਨੇ ਥੋੜੇ ਸਮੇਂ ਵਿੱਚ ਸਵਦੇਸ਼ੀ ਟੀਕੇ ਵਿਕਸਿਤ ਕਰਨ ਲਈ ਵੀ ਵਧਾਈ ਦਿੱਤੀ, ਜਿਸ ਨੂੰ ਵਿਸ਼ਵਵਿਆਪੀ ਸਵੀਕਾਰਤਾ ਵੀ ਮਿਲੀ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਦੇਵਸਿੰਹ ਚੌਹਾਨ ਨੇ ਕਿਹਾ, "ਮੈਂ ਕੋਵੈਕਸੀਨ 'ਤੇ ਡਾਕ ਟਿਕਟਾਂ ਜਾਰੀ ਕਰਨ ਦੀ ਪਹਿਲ ਲਈ ਡਾਕ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਇਹ ਸਾਡੇ ਸਾਰਿਆਂ ਲਈ ਇਤਿਹਾਸਿਕ ਦਿਨ ਹੈ ਕਿਉਂਕਿ ਭਾਰਤ ਦੀ ਟੀਕਾਕਰਣ ਮੁਹਿੰਮ ਨੂੰ ਅੱਜ 1 ਸਾਲ ਪੂਰਾ ਹੋ ਰਿਹਾ ਹੈ। ਮੈਂ ਸਾਰੇ ਫ੍ਰੰਟਲਾਈਨ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੰਦਾ ਹਾਂ।"
ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਆਈਸੀਐੱਮਆਰ ਦੇ ਡੀਜੀ ਅਤੇ ਡੀਐੱਚਆਰ ਸਕੱਤਰ ਡਾ. ਬਲਰਾਮ ਭਾਰਗਵ ਨੇ ਕਿਹਾ, "ਭਾਰਤ ਦੇ ਟੀਕਾਕਰਣ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਯਾਦਗਾਰੀ ਡਾਕ ਟਿਕਟਾਂ ਜਾਰੀ ਕਰਨ ਲਈ ਅਸੀਂ ਸੱਚਮੁੱਚ ਮਾਣ ਮਹਿਸੂਸ ਕਰਦੇ ਹਾਂ। ਸਾਨੂੰ ਆਪਣੀ ਵਿਰਾਸਤ 'ਤੇ ਮਾਣ ਹੈ ਅਤੇ ਅਸੀਂ ਡਾਕਟਰੀ ਖੋਜ 'ਚ ਇਨੋਵੇਸ਼ਨ ਲਿਆਉਣੀ ਜਾਰੀ ਰੱਖਾਂਗੇ। ਸਵਦੇਸ਼ੀ ਵੈਕਸੀਨ ਕੋਵੈਕਸੀਨ ਦਾ ਵਿਕਾਸ ਭਾਰਤ ਦੀ ਵਿਗਿਆਨਕ ਸਮਰੱਥਾ ਵਿੱਚ ਇੱਕ ਕਮਾਲ ਦਾ ਮੀਲ-ਪੱਥਰ ਹੈ।”
ਇਸ ਮੌਕੇ ਆਈਸੀਐੱਮਆਰ ਦੇ ਡੀਜੀ ਅਤੇ ਡੀਐੱਚਆਰ ਸਕੱਤਰ ਡਾ. ਬਲਰਾਮ ਭਾਰਗਵ, ਡਾਕ ਵਿਭਾਗ ਦੇ ਐਡੀਸ਼ਨਲ ਡੀਜੀ ਸ਼੍ਰੀ ਅਸ਼ੋਕ ਕੁਮਾਰ ਪੋਦਾਰ, ਭਾਰਤ ਬਾਇਓਟੈੱਕ ਦੇ ਚੇਅਰਮੈਨ ਕ੍ਰਿਸ਼ਨਾ ਈਲਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
****
ਐੱਮਵੀ/ਏਐੱਲ
(Release ID: 1790459)
Visitor Counter : 224