ਪ੍ਰਧਾਨ ਮੰਤਰੀ ਦਫਤਰ

ਕਈ ਸੈਕਟਰਾਂ ਦੇ ਸਟਾਰਟਅੱਪਸ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 JAN 2022 4:19PM by PIB Chandigarh

ਨਮਸ‍ਕਾਰ, 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਪੀਯੂਸ਼ ਗੋਇਲ ਜੀ, ਮਨਸੁਖ ਮਾਂਡਵੀਯਾ ਜੀ, ਅਸ਼ਵਿਨੀ ਵੈਸ਼ਣਵ ਜੀ, ਸਰਬਾਨੰਦ ਸੋਨੋਵਾਲ ਜੀ, ਪੁਰੁਸ਼ੋਤਮ ਰੁਪਾਲਾ ਜੀ, ਜੀ ਕਿਸ਼ਨ ਰੈੱਡੀ ਜੀ, ਪਸ਼ੂਪਤੀ ਕੁਮਾਰ ਪਾਰਸ ਜੀ, ਜੀਤੇਂਦਰ ਸਿੰਘ ਜੀ, ਸੋਮ ਪ੍ਰਕਾਸ਼ ਜੀ, ਦੇਸ਼ ਭਰ ਤੋਂ ਜੁੜੇ ਸਟਾਰਟ ਅੱਪ ਦੀ ਦੁਨੀਆ ਦੇ ਸਾਰੇ ਦਿੱਗਜ, ਸਾਡੇ ਯੁਵਾ ਸਾਥੀ, ਹੋਰ ਮਹਾਨੁਭਾਵ ਅਤੇ ਭਾਈਓ ਅਤੇ ਭੈਣੋਂ,

ਅਸੀਂ ਸਭ ਨੇ ਭਾਰਤੀ ਸਟਾਰਟ-ਅੱਪਸ ਦੀ ਸਫ਼ਲਤਾ ਦੇ ਦਰਸ਼ਨ ਕੀਤੇ ਅਤੇ ਕੁਝ ਸਟੇਕਹੋਲਡਰਸ ਦਾ ਪ੍ਰੈਜੈਂਟੇਸ਼ਨ ਵੀ ਦੇਖਿਆ। ਆਪ ਸਭ ਬਹੁਤ ਬਿਹਤਰੀਨ ਕੰਮ ਕਰ ਰਹੇ ਹੋ। 2022 ਦਾ ਇਹ ਵਰ੍ਹਾ ਭਾਰਤੀ ਸਟਾਰਟ ਅੱਪ ਈਕੋਸਿਸਟਮ ਦੇ ਲਈ ਹੋਰ ਵੀ ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਆਜ਼ਾਦੀ  ਦੇ 75ਵੇਂ ਵਰ੍ਹੇ ਵਿੱਚ, Start-up India Innovation Week ਦਾ ਇਹ ਆਯੋਜਨ ਹੋਰ ਵੀ ਮਹੱਤਵਪੂਰਨ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰੇਗਾ, ਉਸ ਸ਼ਾਨਦਾਰ ਭਾਰਤ  ਦੇ ਨਿਰਮਾਣ ਵਿੱਚ ਤੁਹਾਡੀ ਭੂਮਿਕਾ ਬਹੁਤ ਬੜੀ ਹੈ।

ਦੇਸ਼ ਦੇ ਉਨ੍ਹਾਂ ਸਾਰੇ ਸਟਾਰਟ-ਅੱਪਸ ਨੂੰ, ਸਾਰੇ ਇਨੋਵੇਟਿਵ ਨੌਜਵਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਜੋ ਸਟਾਰਟ-ਅੱਪਸ ਦੀ ਦੁਨੀਆ ਵਿੱਚ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਹਨ। ਸਟਾਰਟ-ਅੱਪਸ ਦਾ ਇਹ ਕਲਚਰ ਦੇਸ਼ ਦੇ ਦੂਰ-ਦਰਾਜ ਤੱਕ ਪਹੁੰਚੇ, ਇਸ ਦੇ ਲਈ 16 ਜਨਵਰੀ ਨੂੰ ਹੁਣ ਨੈਸ਼ਨਲ ਸਟਾਰਟ ਅੱਪ ਡੇ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਸਾਥੀਓ, 

Start-up India Innovation Week, ਬੀਤੇ ਸਾਲ ਦੀਆਂ ਸਫ਼ਲਤਾਵਾਂ ਨੂੰ celebrate ਕਰਨ ਦਾ ਵੀ ਹੈ ਅਤੇ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨ ਦਾ ਵੀ ਹੈ। ਇਸ ਦਹਾਕੇ ਨੂੰ ਭਾਰਤ ਦਾ Techade ਕਿਹਾ ਜਾ ਰਿਹਾ ਹੈ। ਇਸ ਦਹਾਕੇ ਵਿੱਚ Innovation, entrepreneurship ਅਤੇ start-up ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਜੋ ਬੜੇ ਪੈਮਾਨੇ ’ਤੇ ਬਦਲਾਅ ਕਰ ਰਹੀ ਹੈ, ਉਸ ਦੇ ਤਿੰਨ ਅਹਿਮ ਪਹਿਲੂ ਹਨ-

ਪਹਿਲਾ, Entrepreneurship ਨੂੰ, ਇਨੋਵੇਸ਼ਨ ਨੂੰ ਸਰਕਾਰੀ ਪ੍ਰਕਿਰਿਆਵਾਂ ਦੇ ਜਾਲ ਤੋਂ,  bureaucratic silos ਤੋਂ ਮੁਕਤ ਕਰਾਉਣਾ। ਦੂਸਰਾ, ਇਨੋਵੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ institutional mechanism ਦਾ ਨਿਰਮਾਣ ਕਰਨਾ। ਅਤੇ ਤੀਸਰਾ, ਯੁਵਾ innovators, ਯੁਵਾ ਉੱਦਮ ਦੀ handholding ਵੀ ਕਰਨਾ। ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਜਿਹੇ ਪ੍ਰੋਗਰਾਮ ਐਸੇ ਹੀ ਪ੍ਰਯਤਨਾਂ ਦਾ ਹਿੱਸਾ ਹਨ।

ਏਂਜਲ ਟੈਕਸ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨਾ ਅਤੇ ਟੈਕਸ ਫਾਇਲਿੰਗ ਨੂੰ ਸਰਲ ਕਰਨਾ ਹੋਵੇ,  Access to credit ਨੂੰ ਅਸਾਨ ਬਣਾਉਣਾ ਹੋਵੇ, ਹਜ਼ਾਰਾਂ ਕਰੋੜ ਰੁਪਏ ਦੀ ਸਰਕਾਰੀ ਫੰਡਿੰਗ ਦਾ ਪ੍ਰਬੰਧ ਹੋਵੇ, ਇਹ ਸੁਵਿਧਾਵਾਂ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਦੀਆਂ ਹਨ। ਸਟਾਰਟ-ਅੱਪ ਇੰਡੀਆ ਦੇ ਤਹਿਤ ਸਟਾਰਟ-ਅੱਪਸ  ਨੂੰ 9 ਲੇਬਰ  ਅਤੇ 3-environment laws ਨਾਲ ਜੁੜੀਆਂ compliances ਨੂੰ self-certify ਕਰਨ ਦੀ ਸੁਵਿਧਾ ਦਿੱਤੀ ਗਈ ਹੈ।

Documents ਦੇ self-attestation ਨਾਲ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਅੱਜ 25 ਹਜ਼ਾਰ ਤੋਂ ਅਧਿਕ compliances ਨੂੰ ਖ਼ਤਮ ਕਰਨ ਦੇ ਪੜਾਅ ਤੱਕ ਪਹੁੰਚ ਚੁੱਕਿਆ ਹੈ। ਸਟਾਰਟ ਅੱਪਸ, ਸਰਕਾਰ ਨੂੰ ਆਪਣੇ ਪ੍ਰੋਡਕਟਸ ਜਾਂ ਸਰਵਿਸ ਅਸਾਨੀ ਨਾਲ ਦੇ ਪਾਉਣ, ਇਸ ਦੇ ਲਈ Government e-Marketplace (GeM) ਪਲੈਟਫਾਰਮ ’ਤੇ Startup Runway ਵੀ ਬਹੁਤ ਕੰਮ ਆ ਰਿਹਾ ਹੈ।

ਸਾਥੀਓ, 

ਆਪਣੇ ਨੌਜਵਾਨਾਂ ਦੀ ਸਮਰੱਥਾ ’ਤੇ ਭਰੋਸਾ, ਉਨ੍ਹਾਂ ਦੀ ਕ੍ਰਿਏਟੀਵਿਟੀ ’ਤੇ ਭਰੋਸਾ ਕਿਸੇ ਵੀ ਦੇਸ਼ ਦੀ ਪ੍ਰਗਤੀ ਦਾ ਅਹਿਮ ਅਧਾਰ ਹੁੰਦਾ ਹੈ। ਭਾਰਤ ਅੱਜ ਆਪਣੇ ਨੌਜਵਾਨਾਂ ਦੀ ਇਸ ਸਮਰੱਥਾ ਨੂੰ ਪਹਿਚਾਣਦੇ ਹੋਏ ਨੀਤੀਆਂ ਬਣਾ ਰਿਹਾ ਹੈ, ਨਿਰਣੇ ਲਾਗੂ ਕਰ ਰਿਹਾ ਹੈ। ਭਾਰਤ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਯੂਨੀਵਰਸਿਟੀਜ਼ ਹਨ, 11 ਹਜ਼ਾਰ ਤੋਂ ਜ਼ਿਆਦਾ stand-alone institutions ਹਨ, 42 ਹਜ਼ਾਰ ਤੋਂ ਜ਼ਿਆਦਾ colleges ਹਨ ਅਤੇ ਲੱਖਾਂ ਦੀ ਸੰਖਿਆ ਵਿੱਚ ਸਕੂਲ ਹਨ। ਇਹ ਭਾਰਤ ਦੀ ਬਹੁਤ ਬੜੀ ਤਾਕਤ ਹੈ।

ਸਾਡਾ ਪ੍ਰਯਾਸ, ਦੇਸ਼ ਵਿੱਚ ਬਚਪਨ ਤੋਂ ਹੀ Students ਵਿੱਚ innovation ਦੇ ਪ੍ਰਤੀ ਆਕਰਸ਼ਣ ਪੈਦਾ ਕਰਨ, innovation ਨੂੰ institutionalise ਕਰਨ ਦਾ ਹੈ। 9 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ, ਅੱਜ ਬੱਚਿਆਂ ਨੂੰ ਸਕੂਲਾਂ ਵਿੱਚ innovate ਕਰਨ, ਨਵੇਂ Ideas ’ਤੇ ਕੰਮ ਕਰਨ ਦਾ ਮੌਕਾ ਦੇ ਰਹੀਆਂ ਹਨ। ਅਟਲ ਇਨੋਵੇਸ਼ਨ ਮਿਸ਼ਨ ਨਾਲ ਸਾਡੇ ਨੌਜਵਾਨਾਂ ਨੂੰ ਆਪਣੇ Innovative Ideas ’ਤੇ ਕੰਮ ਕਰਨ ਦੇ ਨਵੇਂ-ਨਵੇਂ Platform ਮਿਲ ਰਹੇ ਹਨ। ਇਸ ਦੇ ਇਲਾਵਾ, ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਹਜ਼ਾਰਾਂ labs ਦਾ ਨੈੱਟਵਰਕ, ਹਰ ਖੇਤਰ ਵਿੱਚ Innovation ਨੂੰ ਹੁਲਾਰਾ ਦਿੰਦਾ ਹੈ।  ਦੇਸ਼ ਦੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਿਪਟਣ ਲਈ ਅਸੀਂ innovation ਅਤੇ technology ਅਧਾਰਿਤ solutions ’ਤੇ ਬਲ ਦੇ ਰਹੇ ਹਾਂ। ਅਸੀਂ ਅਨੇਕਾਂ hackathons ਦਾ ਆਯੋਜਨ ਕਰਕੇ,  ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ, ਉਨ੍ਹਾਂ ਨੇ ਰਿਕਾਰਡ ਸਮੇਂ ਵਿੱਚ ਬਹੁਤ ਸਾਰੇ innovative solutions ਸਾਨੂੰ ਦਿੱਤੇ ਹਨ।

ਇਹ ਤੁਸੀਂ ਵੀ ਅਨੁਭਵ ਕਰਦੇ ਹੋਵੋਗੇ ਕਿ ਸਰਕਾਰ ਦੇ ਅਲੱਗ-ਅਲੱਗ ਵਿਭਾਗ, ਅਲੱਗ-ਅਲੱਗ ਮੰਤਰਾਲੇ, ਕਿਸ ਤਰ੍ਹਾਂ ਨੌਜਵਾਨਾਂ ਅਤੇ ਸਟਾਰਟ-ਅੱਪਸ  ਦੇ ਨਾਲ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ  ਦੇ ਨਵੇਂ Ideas ਨੂੰ ਪ੍ਰੋਤਸਾਹਿਤ ਕਰਦੇ ਹਨ। ਚਾਹੇ ਨਵੇਂ drone rules ਹੋਣ, ਜਾਂ ਫਿਰ ਨਵੀਂ space policy, ਸਰਕਾਰ ਦੀ ਪ੍ਰਾਥਮਿਕਤਾ, ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ innovation ਦਾ ਮੌਕਾ ਦੇਣ ਦੀ ਹੈ।

ਸਾਡੀ ਸਰਕਾਰ ਨੇ IPR registration ਨਾਲ ਜੁੜੇ ਜੋ ਨਿਯਮ ਹੁੰਦੇ ਸਨ, ਉਨ੍ਹਾਂ ਨੂੰ ਵੀ ਕਾਫ਼ੀ ਸਰਲ ਕਰ ਦਿੱਤਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਅੱਜ ਦੇਸ਼ ਵਿੱਚ ਸੈਂਕੜੇ incubators ਨੂੰ ਸਪੋਰਟ ਕਰ ਰਹੀਆਂ ਹਨ। ਅੱਜ ਦੇਸ਼ ਵਿੱਚ iCREATE ਜਿਹੇ ਸੰਸ‍ਥਾਨ innovation ecosystem ਨੂੰ ਵਧਾਉਣ ਵਿੱਚ ਬਹੁਤ ਮਹੱਤ‍ਵਪੂਰਨ ਰੋਲ ਪ‍ਲੇ ਕਰ ਰਹੇ ਹਨ। iCreate ਯਾਨੀ - International Centre for Entrepreneurship and Technology. ਇਹ ਸੰਸਥਾਨ, ਅਨੇਕਾਂ ਸਟਾਰਟ-ਅੱਪਸ  ਨੂੰ ਮਜ਼ਬੂਤ ਸ਼ੁਰੂਆਤ ਦੇ ਰਿਹਾ ਹੈ, Innovations ਨੂੰ ਪ੍ਰੋਤਸਾਹਿਤ ਕਰ ਰਿਹਾ ਹੈ।

ਅਤੇ ਸਾਥੀਓ, 

ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦਾ ਅਸੀਂ ਅਸਰ ਵੀ ਦੇਖ ਰਹੇ ਹਾਂ। ਸਾਲ 2013-14 ਵਿੱਚ ਜਿੱਥੇ 4 ਹਜ਼ਾਰ patents ਨੂੰ ਸਵੀਕ੍ਰਿਤੀ ਮਿਲੀ ਸੀ, ਉੱਥੇ ਹੀ ਪਿਛਲੇ ਸਾਲ 28 ਹਜ਼ਾਰ ਤੋਂ ਜ਼ਿਆਦਾ patents, ਗ੍ਰਾਂਟ ਕੀਤੇ ਗਏ ਹਨ। ਸਾਲ 2013-14 ਵਿੱਚ ਜਿੱਥੇ ਕਰੀਬ 70 ਹਜ਼ਾਰ trademarks ਰਜਿਸਟਰ ਹੋਏ ਸਨ, ਉੱਥੇ ਹੀ 2021 ਵਿੱਚ ਢਾਈ ਲੱਖ ਤੋਂ ਜ਼ਿਆਦਾ trademarks ਰਜਿਸਟਰ ਕੀਤੇ ਗਏ ਹਨ। ਸਾਲ 2013-14 ਵਿੱਚ ਜਿੱਥੇ ਸਿਰਫ਼ 4 ਹਜ਼ਾਰ copyrights, ਗ੍ਰਾਂਟ ਕੀਤੇ ਗਏ ਸਨ, ਪਿਛਲੇ ਸਾਲ ਇਨ੍ਹਾਂ ਦੀ ਸੰਖਿਆ ਵਧ ਕੇ 16 ਹਜ਼ਾਰ ਦੇ ਵੀ ਪਾਰ ਹੋ ਗਈ ਹੈ।

Innovation ਨੂੰ ਲੈ ਕੇ ਭਾਰਤ ਵਿੱਚ ਜੋ ਅਭਿਯਾਨ ਚਲ ਰਿਹਾ ਹੈ, ਉਸੇ ਦਾ ਪ੍ਰਭਾਵ ਹੈ ਕਿ Global Innovation Index ਵਿੱਚ ਵੀ ਭਾਰਤ ਦੀ ਰੈਂਕਿੰਗ ਵਿੱਚ ਬਹੁਤ ਸੁਧਾਰ ਆਇਆ ਹੈ। ਸਾਲ 2015 ਵਿੱਚ ਇਸ ਰੈਂਕਿੰਗ ਵਿੱਚ ਭਾਰਤ 81 ਨੰਬਰ ’ਤੇ ਰੁਕਿਆ ਪਿਆ ਸੀ। ਹੁਣ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 46 ਨੰਬਰ ’ਤੇ ਹੈ, 50 ਤੋਂ ਹੇਠਾਂ ਆਇਆ ਹੈ।

ਸਾਥੀਓ, 

ਭਾਰਤ ਦਾ ਸਟਾਰਟ ਅੱਪ ਈਕੋਸਿਸਟਮ, ਅੱਜ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ।  ਇਹ ਭਾਰਤ ਦੇ ਸਟਾਰਟ ਅੱਪ ਈਕੋਸਿਸਟਮ ਦੀ ਤਾਕਤ ਹੈ ਕਿ ਉਹ passion ਨਾਲ, sincerity ਨਾਲ ਅਤੇ integrity ਨਾਲ ਭਰਿਆ ਹੋਇਆ ਹੈ। ਇਹ ਭਾਰਤ ਦੇ ਸਟਾਰਟ-ਅੱਪ ਈਕੋਸਿਸਟਮ ਦੀ ਤਾਕਤ ਹੈ ਕਿ ਉਹ ਲਗਾਤਾਰ ਖ਼ੁਦ ਨੂੰ discover ਕਰ ਰਿਹਾ ਹੈ, ਖ਼ੁਦ ਨੂੰ ਸੁਧਾਰ ਰਿਹਾ ਹੈ, ਆਪਣੀ ਤਾਕਤ ਵਧਾ ਰਿਹਾ ਹੈ। ਉਹ ਲਗਾਤਾਰ ਇੱਕ learning mode ਵਿੱਚ ਹੈ, changing ਮੋਡ ਵਿੱਚ ਹੈ, ਨਵੀਆਂ-ਨਵੀਆਂ ਸਥਿਤੀਆਂ-ਪਰਿਸਥਿਤੀਆਂ ਦੇ ਮੁਤਾਬਕ ਖ਼ੁਦ ਨੂੰ ਢਾਲ ਰਿਹਾ ਹੈ।

ਅੱਜ ਕਿਸ ਨੂੰ ਇਹ ਦੇਖ ਕੇ ਗੌਰਵ ਨਹੀਂ ਹੋਵੇਗਾ ਕਿ ਭਾਰਤ ਦੇ ਸਟਾਰਟ ਅੱਪਸ, 55 ਅਲੱਗ-ਅਲੱਗ ਇੰਡਸਟ੍ਰੀਜ਼ ਵਿੱਚ ਕੰਮ ਕਰ ਰਹੇ ਹਨ, ਹਰ ਕਿਸੇ ਨੂੰ ਮਾਣ ਹੋਵੇਗਾ। 5 ਸਾਲ ਪਹਿਲਾਂ ਦੇਸ਼ ਵਿੱਚ ਜਿੱਥੇ 500 startups ਵੀ ਨਹੀਂ ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 60 ਹਜ਼ਾਰ ਤੱਕ ਪਹੁੰਚ ਚੁੱਕੀ ਹੈ।  ਤੁਹਾਡੇ ਪਾਸ innovation ਦੀ ਸ਼ਕਤੀ ਹੈ, ਤੁਹਾਡੇ ਪਾਸ ਨਵੇਂ ਆਇਡੀਆਜ਼ ਹਨ, ਤੁਸੀਂ ਨੌਜਵਾਨ ਊਰਜਾ ਨਾਲ ਭਰੇ ਹੋਏ ਅਤੇ ਆਪ ਬਿਜ਼ਨਸ ਦੇ ਤੌਰ-ਤਰੀਕੇ ਬਦਲ ਰਹੇ ਹੋ। Our Start-ups are changing the rules of the game. ਇਸ ਲਈ ਮੈਂ ਮੰਨਦਾ ਹਾਂ- Startups are going to be the backbone of new India.

ਸਾਥੀਓ, 

Entrepreneurship ਨਾਲ empowerment ਦੀ ਇਹ ਸਪਿਰਿਟ ਸਾਡੇ ਇੱਥੇ development ਨੂੰ ਲੈ ਕੇ regional ਅਤੇ gender disparity ਦੀ ਸਮੱਸਿਆ ਦਾ ਵੀ ਸਮਾਧਾਨ ਕਰ ਰਹੀ ਹੈ। ਪਹਿਲਾਂ ਜਿੱਥੇ ਬੜੇ ਸ਼ਹਿਰਾਂ, ਮੈਟਰੋ ਸ਼ਹਿਰਾਂ ਵਿੱਚ ਹੀ ਬੜੇ ਬਿਜ਼ਨਸ ਫਲਦੇ-ਫੁੱਲਦੇ ਸਨ, ਅੱਜ ਦੇਸ਼ ਦੇ ਹਰ ਰਾਜ ਵਿੱਚ,  ਸਵਾ 6 ਸੌ ਤੋਂ ਅਧਿਕ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਇੱਕ ਸਟਾਰਟ ਅੱਪ ਹੈ। ਅੱਜ ਕਰੀਬ ਅੱਧੇ ਸਟਾਰਟਅੱਪਸ ਟੀਅਰ-2 ਅਤੇ ਟੀਅਰ-3 ਸਿਟੀਜ਼ ਵਿੱਚ ਹਨ। ਇਹ ਸਾਧਾਰਣ, ਗ਼ਰੀਬ ਪਰਿਵਾਰਾਂ  ਦੇ ਨੌਜਵਾਨਾਂ ਦੇ ਆਇਡੀਆ ਨੂੰ ਬਿਜ਼ਨਸ ਵਿੱਚ ਬਦਲ ਰਹੇ ਹਨ। ਇਨ੍ਹਾਂ ਸਟਾਰਟਅੱਪਸ ਵਿੱਚ ਅੱਜ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

ਸਾਥੀਓ, 

ਜਿਸ ਸਪੀਡ ਅਤੇ ਜਿਸ ਸਕੇਲ ’ਤੇ ਅੱਜ ਭਾਰਤ ਦਾ ਯੁਵਾ ਸਟਾਰਟ-ਅੱਪ ਬਣਾ ਰਿਹਾ ਹੈ, ਉਹ ਆਲਮੀ ਮਹਾਮਾਰੀ ਦੇ ਇਸ ਦੌਰ ਵਿੱਚ ਭਾਰਤੀਆਂ ਦੀ ਪ੍ਰਬਲ ਇੱਛਾ ਸ਼ਕਤੀ ਅਤੇ ਸੰਕਲਪ ਸ਼ਕਤੀ ਦਾ ਪ੍ਰਮਾਣ ਹੈ। ਪਹਿਲਾਂ, ਬਿਹਤਰੀਨ ਤੋਂ ਬਿਹਤਰੀਨ ਸਮੇਂ ਵਿੱਚ ਵੀ ਇੱਕਾ-ਦੁੱਕਾ ਕੰਪਨੀਆਂ ਹੀ ਵੱਡੀਆਂ ਬਣ ਪਾਉਂਦੀਆਂ ਸਨ। ਲੇਕਿਨ ਬੀਤੇ ਸਾਲ ਤਾਂ 42 ਯੂਨੀਕੌਰਨ ਸਾਡੇ ਦੇਸ਼ ਵਿੱਚ ਬਣੇ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਇਹ ਕੰਪਨੀਆਂ ਆਤਮਨਿਰਭਰ ਹੁੰਦੇ, ਆਤਮਵਿਸ਼ਵਾਸੀ ਭਾਰਤ ਦੀ ਪਹਿਚਾਣ ਹਨ। 

ਅੱਜ ਭਾਰਤ ਤੇਜ਼ੀ ਨਾਲ ਯੂਨੀਕੌਰਨ ਦੀ ਸੈਂਚੁਰੀ ਲਗਾਉਣ ਦੀ ਤਰਫ਼ ਵਧ ਰਿਹਾ ਹੈ। ਅਤੇ ਮੈਂ ਮੰਨਦਾ ਹਾਂ, ਭਾਰਤ ਦੇ ਸਟਾਰਟ-ਅੱਪਸ ਦਾ ਸਵਰਣਿਮ ਕਾਲ ਤਾਂ ਹੁਣ ਸ਼ੁਰੂ ਹੋ ਰਿਹਾ ਹੈ। ਭਾਰਤ ਦੀ ਜੋ ਵਿਵਿਧਤਾ ਹੈ, ਉਹ ਸਾਡੀ ਬਹੁਤ ਬੜੀ ਤਾਕਤ ਹੈ। ਸਾਡੀ diversity ਸਾਡੀ global identity ਹੈ।

ਸਾਡੇ unicorns ਅਤੇ start-ups ਇਸੇ diversity ਦੇ messengers ਹਨ। ਸਿੰਪਲ ਡਿਲਿਵਰੀ ਸਰਵਿਸ ਤੋਂ ਲੈ ਕੇ ਪੇਮੈਂਟ ਸੋਲਿਊਸ਼ੰਸ ਅਤੇ ਕੈਬ ਸਰਵਿਸ ਤੱਕ, ਤੁਹਾਡਾ ਵਿਸਤਾਰ ਬਹੁਤ ਬੜਾ ਹੈ।  ਤੁਹਾਡੇ ਪਾਸ ਭਾਰਤ ਵਿੱਚ ਹੀ diverse markets, diverse cultures ਅਤੇ ਉਸ ਵਿੱਚ ਕੰਮ ਕਰਨ ਦਾ ਇਤਨਾ ਬੜਾ ਅਨੁਭਵ ਹੈ। ਇਸ ਲਈ, ਭਾਰਤ ਦੇ ਸਟਾਰਟ-ਅੱਪਸ ਖ਼ੁਦ ਨੂੰ ਅਸਾਨੀ ਨਾਲ ਦੁਨੀਆ  ਦੇ ਦੂਸਰੇ ਦੇਸ਼ਾਂ ਤੱਕ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਆਪਣੇ ਸੁਪਨਿਆਂ ਨੂੰ ਸਿਰਫ਼ local ਨਾ ਰੱਖੋ global ਬਣਾਓ। ਇਸ ਮੰਤਰ ਨੂੰ ਯਾਦ ਰੱਖੋ- let us Innovate for India ,  innovate from India!

ਸਾਥੀਓ, 

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇਹ ਸਭ ਦੇ ਲਈ ਜੁਟ ਜਾਣ ਦਾ ਸਮਾਂ ਹੈ। ਇਹ ਸਬਕਾ ਪ੍ਰਯਾਸ ਨਾਲ ਲਕਸ਼ਾਂ ਦੀ ਤਰਫ਼ ਵਧਣ ਦਾ ਸਮਾਂ ਹੈ। ਮੈਨੂੰ ਖੁਸ਼ੀ ਹੋਈ ਜਦੋਂ ਇੱਕ ਗਰੁੱਪ ਨੇ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨੂੰ ਲੈ ਕੇ ਅਹਿਮ ਸੁਝਾਅ ਦਿੱਤਾ। ਗਤੀਸ਼ਕਤੀ ਪ੍ਰੋਜੈਕਟਸ ਵਿੱਚ ਜੋ ਐਕਸਟ੍ਰਾ ਸਪੇਸ ਹੈ, ਉਸ ਦਾ ਉਪਯੋਗ EV charging infrastructure ਦੇ ਨਿਰਮਾਣ ਦੇ ਲਈ ਕੀਤਾ ਜਾ ਸਕਦਾ ਹੈ। ਇਸ ਮਾਸਟਰ ਪਲਾਨ ਵਿੱਚ ਅੱਜ ਟ੍ਰਾਂਸਪੋਰਟ, ਪਾਵਰ, ਟੈਲੀਕੌਮ ਸਹਿਤ ਪੂਰੇ ਇਨਫ੍ਰਾਸਟ੍ਰਕਚਰ ਗ੍ਰਿੱਡ ਨੂੰ ਸਿੰਗਲ ਪਲੈਟਫਾਰਮ ’ਤੇ ਲਿਆਂਦਾ ਜਾ ਰਿਹਾ ਹੈ। Multimodal ਅਤੇ multipurpose assets ਦੇ ਨਿਰਮਾਣ ਦੇ ਇਸ ਅਭਿਯਾਨ ਵਿੱਚ ਤੁਹਾਡੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਇਸ ਨਾਲ ਸਾਡੇ ਮੈਨੂਫੈਕਚਰਿੰਗ ਸੈਕਟਰ ਵਿੱਚ ਨਵੇਂ ਚੈਂਪੀਅਨਸ ਦੇ ਨਿਰਮਾਣ ਨੂੰ ਵੀ ਬਲ ਮਿਲੇਗਾ। ਡਿਫੈਂਸ ਮੈਨੂਫੈਕਚਰਿੰਗਚਿਪ ਮੈਨੂਫੈਕਚਰਿੰਗਕਲੀਨ ਐਨਰਜੀ ਅਤੇ ਡ੍ਰੋਨ ਟੈਕਨੋਲੋਜੀ ਨਾਲ ਜੁੜੇ ਅਨੇਕ ਸੈਕਟਰਸ ਵਿੱਚ ਦੇਸ਼ ਦੇ ambitious plans ਤੁਹਾਡੇ ਸਾਹਮਣੇ ਹਨ।

ਹਾਲ ਵਿੱਚ ਨਵੀਂ ਡ੍ਰੋਨ ਪਾਲਿਸੀ ਲਾਗੂ ਹੋਣ ਦੇ ਬਾਅਦ ਦੇਸ਼ ਅਤੇ ਦੁਨੀਆ ਦੇ ਅਨੇਕ investors drone start-ups ਵਿੱਚ invest ਕਰ ਰਹੇ ਹਨ। ਆਰਮੀਨੇਵੀ ਅਤੇ ਏਅਰਫੋਰਸ ਦੀ ਤਰਫ਼ ਤੋਂ ਕਰੀਬ 500 ਕਰੋੜ ਰੁਪਏ ਦੇ ਆਰਡਰ ਡ੍ਰੋਨ ਕੰਪਨੀਆਂ ਨੂੰ ਮਿਲ ਚੁੱਕੇ ਹਨ। ਸਰਕਾਰ ਬੜੇ ਪੈਮਾਨੇ ‘ਤੇ ਪਿੰਡ ਦੀ ਪ੍ਰਾਪਰਟੀ ਦੀ ਮੈਪਿੰਗ ਦੇ ਲਈ ਅੱਜ ਡ੍ਰੋਨ ਦਾ ਉਪਯੋਗ ਕਰ ਰਹੀ ਹੈਸਵਾਮਿਤਵ ਯੋਜਨਾ ਦੇ ਲਈ। ਹੁਣ ਤਾਂ ਦਵਾਈਆਂ ਦੀ ਹੋਮ ਡਿਲਿਵਰੀ ਅਤੇ ਐਗ੍ਰੀਕਲਚਰ ਵਿੱਚ ਡ੍ਰੋਨ ਦੇ ਉਪਯੋਗ ਦਾ ਦਾਇਰਾ ਵਧ ਰਿਹਾ ਹੈ। ਇਸ ਲਈ ਇਸ ਵਿੱਚ ਬਹੁਤ ਸੰਭਾਵਨਾਵਾਂ ਹਨ।

 

ਸਾਥੀਓ,

ਤੇਜ਼ੀ ਨਾਲ ਹੁੰਦਾ ਸਾਡਾ ਸ਼ਹਿਰੀਕਰਣ ਵੀ ਇੱਕ ਬਹੁਤ ਬੜਾ ਫੋਕਸ ਏਰੀਆ ਹੈ। ਅੱਜ ਆਪਣੇ ਮੌਜੂਦਾ ਸ਼ਹਿਰਾਂ ਨੂੰ ਡਿਵੈਲਪ ਕਰਨ ਅਤੇ ਨਵੇਂ ਸ਼ਹਿਰਾਂ ਦੇ ਨਿਰਮਾਣ ਦੇ ਲਈ ਬਹੁਤ ਬੜੇ ਪੱਧਰ ‘ਤੇ ਕੰਮ ਚਲ ਰਿਹਾ ਹੈ। Urban planning, ਸਾਨੂੰ ਬਹੁਤ ਕੰਮ ਕਰਨਾ ਹੈ ਇਸ ਖੇਤਰ ਵਿੱਚ। ਇਸ ਵਿੱਚ ਵੀ ਸਾਨੂੰ ਅਜਿਹੇ Walk to work concepts ਅਤੇ integrated industrial estates ਦਾ ਨਿਰਮਾਣ ਕਰਨਾ ਹੈਜਿੱਥੇ ਸ਼੍ਰਮਿਕਾਂ ਦੇ ਲਈਮਜ਼ਦੂਰਾਂ ਦੇ ਲਈ ਬਿਹਤਰ ਅਰੇਂਜਮੈਂਟਸ ਹੋਣ। Urban planning  ਵਿੱਚ ਨਵੀਆਂ ਸੰਭਾਵਨਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਜਿਵੇਂ ਇੱਥੇ ਇੱਕ ਗਰੁੱਪ ਨੇ ਬੜੇ ਸ਼ਹਿਰਾਂ ਦੇ ਲਈ ਨੈਸ਼ਨਲ ਸਾਇਕਲਿੰਗ ਪਲਾਨ ਅਤੇ ਕਾਰ ਫ੍ਰੀ ਜੋਨਸ ਦੀ ਗੱਲ ਰੱਖੀ। ਇਹ ਸ਼ਹਿਰਾਂ ਵਿੱਚ Sustainable lifestyle ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਮਾਲੂਮ ਹੋਵੇਗਾ ਮੈਂ ਜਦੋਂ ਕੌਪ-26 ਦੇ ਸਮਿਟ ਵਿੱਚ ਗਿਆ ਸੀ ਤਦ ਮੈਂ ਇੱਕ ਮਿਸ਼ਨ ਲਾਈਫ ਦੀ ਗੱਲ ਕਹੀ ਅਤੇ ਇਹ ਲਾਈਫ ਦਾ ਮੇਰਾ ਜੋ ਕੰਸੈਪਟ ਹੈ ਉਹ ਇਹ ਹੈ ਕਿ lifestyle for environments (LIFE), ਅਤੇ ਮੈਂ ਮੰਨਦਾ ਹਾਂ ਕਿ ਅਸੀਂ ਲੋਕਾਂ ਵਿੱਚ ਉਨ੍ਹਾਂ ਚੀਜ਼ਾਂ ਨੂੰ ਲਿਆਉਣ ਦੇ ਲਈ ਟੈਕਨੋਲੋਜੀ ਦਾ ਕਿਵੇਂ ਉਪਯੋਗ ਕਰੀਏਜਿਵੇਂ ਪੀ-ਮੂਵਮੈਂਟ ਅੱਜ ਲਾਜ਼ਮੀ ਹੈ। Pro-Planet-People, P-3 movement.  ਅਸੀਂ ਜਦ ਤੱਕ ਜਨਸਾਧਾਰਣ ਨੂੰ ਐਨਵਾਇਰਮੈਂਟ ਦੇ ਲਈ ਜਾਗਰੂਕ ਨਹੀਂ ਕਰਾਂਗੇਗਲੋਬਲ ਵਾਰਮਿੰਗ ਦੇ ਖ਼ਿਲਾਫ਼ ਦੀ ਜੋ ਲੜਾਈ ਹੈਉਸ ਦੇ ਸਿਪਾਹੀ ਨਹੀਂ ਬਣਾਵਾਂਗੇਅਸੀਂ ਇਸ ਲੜਾਈ ਨੂੰ ਜਿੱਤ ਨਹੀਂ ਸਕਦੇ ਹਾਂ ਅਤੇ ਇਸ ਲਈ ਭਾਰਤ ਮਿਸ਼ਨ ਲਾਈਫ ਨੂੰ ਲੈ ਕੇ ਅਨੇਕ ਵਿਦੇਸ਼ਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਕੰਮ ਕਰ ਰਿਹਾ ਹੈ।

ਸਾਥੀਓ

ਸਮਾਰਟ ਮੋਬਿਲਿਟੀ ਨਾਲ ਸ਼ਹਿਰਾਂ ਦਾ ਜੀਵਨ ਵੀ ਅਸਾਨ ਹੋਵੇਗਾ ਅਤੇ carbon emission ਦੇ ਸਾਡੇ targets ਨੂੰ ਅਚੀਵ ਕਰਨ ਵਿੱਚ ਵੀ ਮਦਦ ਮਿਲੇਗੀ।

ਸਾਥੀਓ,

ਦੁਨੀਆ ਦੇ ਸਭ ਤੋਂ ਬੜੇ millennial market ਦੇ ਰੂਪ ਵਿੱਚ ਆਪਣੀ ਪਹਿਚਾਣ ਨੂੰ ਭਾਰਤ ਲਗਾਤਾਰ ਸਸ਼ਕਤ ਕਰ ਰਿਹਾ ਹੈ। Millennial ਅੱਜ ਆਪਣੇ ਪਰਿਵਾਰਾਂ ਦੀ ਸਮ੍ਰਿੱਧੀ ਅਤੇ ਰਾਸ਼ਟਰ ਦੀ ਆਤਮਨਿਰਭਰਤਾਦੋਨਾਂ ਦੇ ਅਧਾਰ ਹਨ। Rural economy ਤੋਂ ਲੈ ਕੇ Industry 4.0 ਤੱਕ ਸਾਡੀਆਂ ਜ਼ਰੂਰਤਾਂ ਅਤੇ ਸਾਡਾ potential, ਦੋਨੋਂ ਅਸੀਮਿਤ ਹਨ। Future technology ਨਾਲ ਜੁੜੇ ਰਿਸਰਚ ਅਤੇ ਡਿਵੈਲਪਮੈਂਟ ‘ਤੇ ਇਨਵੈਸਟਮੈਂਟ ਅੱਜ ਸਰਕਾਰ ਦੀ ਪ੍ਰਾਥਮਿਕਤਾ ਹੈ। ਲੇਕਿਨ ਬਿਹਤਰ ਹੋਵੇਗਾ ਕਿ ਇੰਡਸਟਰੀ ਵੀ ਇਸ ਵਿੱਚ ਆਪਣਾ ਯੋਗਦਾਨਆਪਣਾ ਦਾਇਰਾ ਵਧਾਏ।

ਸਾਥੀਓ,

21ਵੀਂ ਸਦੀ ਦੇ ਇਸ ਦਹਾਕੇ ਵਿੱਚ ਤੁਹਾਨੂੰ ਇੱਕ ਗੱਲ ਹੋਰ ਧਿਆਨ ਰੱਖਣੀ ਹੈ। ਦੇਸ਼ ਵਿੱਚ ਵੀ ਬਹੁਤ ਬੜਾ ਮਾਰਕਿਟ ਤਾਂ ਹੁਣ ਖੁੱਲ੍ਹ ਰਹੀ ਹੈਅਸੀਂ digital lifestyle ਵਿੱਚ ਹੁਣ ਜਾ ਕੇ ਕਦਮ ਰੱਖਿਆ ਹੈ। ਹਾਲੇ ਤਾਂ ਸਾਡੀ ਕਰੀਬ ਅੱਧੀ ਆਬਾਦੀ ਹੀ ਔਨਲਾਈਨ ਹੋਈ ਹੈ। ਜਿਸ ਸਪੀਡ ਨਾਲਜਿਸ ਸਕੇਲ ‘ਤੇਜਿਸ ਕੀਮਤ ਵਿੱਚ ਅੱਜ ਪਿੰਡ-ਪਿੰਡਗ਼ਰੀਬ ਤੋਂ ਗ਼ਰੀਬ ਤੱਕ ਸਰਕਾਰ digital access ਦੇਣ ਦੇ ਲਈ ਕੰਮ ਕਰ ਰਹੀ ਹੈਉਸ ਨਾਲ ਬਹੁਤ ਘੱਟ ਸਮੇਂ ਵਿੱਚ ਭਾਰਤ ਵਿੱਚ ਕਰੀਬ 100 ਕਰੋੜ ਇੰਟਰਨੈੱਟ ਯੂਜ਼ਰ ਹੋਣ ਵਾਲੇ ਹਨ।

ਜੈਸੇ-ਜੈਸੇ ਦੂਰ-ਸੁਦੂਰ ਖੇਤਰਾਂ ਵਿੱਚ ਲਾਸਟ ਮਾਈਲ ਡਿਲਿਵਰੀ ਸਸ਼ਕਤ ਹੋ ਰਹੀ ਹੈਵੈਸੇ-ਵੈਸੇ ਗ੍ਰਾਮੀਣ ਮਾਰਕਿਟ ਅਤੇ ਗ੍ਰਾਮੀਣ ਟੈਲੰਟ ਦਾ ਬੜਾ ਪੂਲ ਵੀ ਬਣਦਾ ਜਾ ਰਿਹਾ ਹੈ। ਇਸ ਲਈ ਮੇਰੀ ਭਾਰਤ ਦੇ ਸਟਾਰਟ ਅੱਪਸ ਨੂੰ ਤਾਕੀਦ ਹੈ ਕਿ ਪਿੰਡ ਦੀ ਤਰਫ ਵੀ ਵਧੋ। ਇਹ ਅਵਸਰ ਵੀ ਹੈ ਅਤੇ ਚੁਣੌਤੀ ਵੀ। ਮੋਬਾਈਲ ਇੰਟਰਨੈੱਟਬ੍ਰੌਡਬੈਂਡ ਕਨੈਕਟੀਵਿਟੀ ਹੋਵੇ ਜਾਂ ਫਿਰ ਫਿਜ਼ੀਕਲ ਕਨੈਕਟੀਵਿਟੀਪਿੰਡ ਦੀਆਂ ਆਕਾਂਖਿਆਵਾਂ ਅੱਜ ਬੁਲੰਦ ਹੋ ਰਹੀ ਹੈ। Rural ਅਤੇ semi-urban area, expansion ਦੀ ਨਵੀਂ wave ਦੀ ਰਾਹ ਦੇਖ ਰਹੇ ਹਨ। 

Start-up culture ਨੇ ਆਇਡੀਆ ਨੂੰ ਜਿਸ ਪ੍ਰਕਾਰ democratize ਕੀਤਾ ਹੈਉਸ ਨੇ ਮਹਿਲਾਵਾਂ ਅਤੇ ਲੋਕਲ ਬਿਜ਼ਨਸ ਨੂੰ empower ਕੀਤਾ ਹੈ। ਆਚਾਰ-ਪਾਪੜ ਤੋਂ ਲੈ ਕੇ handicraft ਤੱਕ ਅਨੇਕ ਲੋਕਲ ਪ੍ਰੋਡਕਟਸ ਦਾ ਦਾਇਰਾ ਅੱਜ ਵਿਆਪਕ ਤੌਰ ‘ਤੇ ਵਧਿਆ ਹੈ। ਜਾਗਰੂਕਤਾ ਵਧਣ ਨਾਲ ਲੋਕਲ ਦੇ ਲਈ ਲੋਕ ਵੋਕਲ ਹੋ ਰਹੇ ਹਨ। ਅਤੇ ਹੁਣ ਜਦੋਂ ਸਾਡੇ ਜੈਪੁਰ ਦੇ ਸਾਥੀ ਨੇ ਕਾਰਤਿਕ ਨੇ ਲੋਕਲ ਨੂੰ ਗਲੋਬਲ ਦੀ ਗੱਲ ਕਹੀ ਅਤੇ ਉਨ੍ਹਾਂ ਨੇ ਵਰਚੁਅਲ ਟੂਰਿਜ਼ਮ ਦੀ ਗੱਲ ਕਹੀ। ਮੈਂ ਤਾਕੀਦ ਕਰਾਂਗਾ ਆਪ ਜਿਹੇ ਸਾਥੀਆਂ ਨੂੰ ਕਿ ਆਜ਼ਾਦੀ ਦੇ 75 ਸਾਲ ਹੋ ਰਹੇ ਹਨਕੀ ਤੁਸੀਂ ਦੇਸ਼ ਦੇ ਸਕੂਲ-ਕਾਲਜ ਦੇ ਬੱਚਿਆਂ ਦਾ ਇੱਕ ਕੰਪੀਟੀਸ਼ਨ ਕਰੋ ਅਤੇ ਉਹ ਆਪਣੇ ਜ਼ਿਲ੍ਹੇ ਵਿੱਚਆਪਣੇ ਸ਼ਹਿਰ ਵਿੱਚ ਆਜ਼ਾਦੀ ਨਾਲ ਜੁੜੀਆਂ ਜੋ ਘਟਨਾਵਾਂ ਹਨਜੋ ਸਮਾਰਕ ਹਨਇਤਿਹਾਸ ਦੇ ਜੋ ਪੰਨੇ ਹਨਉਸ ਦਾ ਵਰਚੁਅਲ ਕ੍ਰਿਏਟਿਵ ਵਰਕ ਕਰਨ ਅਤੇ ਆਪ ਜਿਹੇ ਸਟਾਰਟ ਅੱਪ ਉਸ ਨੂੰ ਕੰਪਾਈਲ ਕਰਨ ਅਤੇ ਆਜ਼ਾਦੀ ਦੇ 75 ਸਾਲ ਨਿਮਿਤ ਵਰਚੁਅਲ ਟੂਰ ਦੇ ਲਈ ਦੇਸ਼ ਨੂੰ ਨਿਮੰਤ੍ਰਿਤ ਕੀਤਾ ਜਾਵੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਟਾਰਟ ਅੱਪਸ ਦੁਨੀਆ ਦਾ ਇੱਕ ਬਹੁਤ ਬੜਾ ਕੰਟ੍ਰੀਬਿਊਸ਼ਨ ਹੋਵੇਗਾ। ਤਾਂ ਤੁਹਾਡਾ ਵਿਚਾਰ ਅੱਛਾ ਹੈਉਸ ਵਿਚਾਰ ਨੂੰ ਕਿਸ ਤੌਰ ‘ਤੇ ਲਿਆਂਦਾ ਜਾਵੇਉਸ ਦੀ ਅਗਰ ਆਪ ਸ਼ੁਰੂਆਤ ਕਰੋਗੇਮੈਂ ਪੱਕਾ ਮੰਨਦਾ ਹਾਂ ਇਸ ਨੂੰ ਅਸੀਂ ਅੱਗੇ ਵਧਾ ਸਕਦੇ ਹਾਂ।

ਸਾਥੀਓ,

ਕੋਵਿਡ ਲੌਕਡਾਊਨ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਲੋਕਲ ਪੱਧਰ ‘ਤੇ ਕੈਸੇ ਛੋਟੇ-ਛੋਟੇ ਇਨੋਵੇਟਿਵ ਮਾਡਲਸ ਨੇ ਲੋਕਾਂ ਦਾ ਜੀਵਨ ਅਸਾਨ ਕੀਤਾ ਹੈ। ਛੋਟੇ ਲੋਕਲ ਬਿਜ਼ਨਸ ਦੇ ਨਾਲ collaborations ਦਾ ਇੱਕ ਬਹੁਤ ਬੜਾ ਅਵਸਰ ਸਟਾਰਟ-ਅੱਪਸ ਦੇ ਪਾਸ ਹੈ। ਸਟਾਰਟ-ਅੱਪਸ ਇਨ੍ਹਾਂ ਲੋਕਲ ਬਿਜ਼ਨਸ ਨੂੰ empower ਕਰ ਸਕਦੇ ਹਨefficient ਬਣਾ ਸਕਦੇ ਹਨ। ਛੋਟੇ ਬਿਜ਼ਨਸ ਦੇਸ਼ ਦੇ ਵਿਕਾਸ ਦੀ ਰੀੜ੍ਹ ਹਨ ਅਤੇ Start-ups, ਨਵੇਂ game changer ਹਨ। ਇਹ ਸਾਂਝੇਦਾਰੀ ਸਾਡੇ ਸਮਾਜ ਅਤੇ ਇਕੌਨੌਮੀਦੋਨਾਂ ਨੂੰ ਟ੍ਰਾਂਸਫੌਰਮ ਕਰ ਸਕਦੀ ਹੈ। ਵਿਸ਼ੇਸ਼ ਤੌਰ ‘ਤੇ women employment ਨੂੰ ਇਸ ਨਾਲ ਬਹੁਤ ਬਲ ਮਿਲ ਸਕਦਾ ਹੈ। 

ਸਾਥੀਓ,

ਇੱਥੇ ਐਗ੍ਰੀਕਲਚਰ ਤੋਂ ਲੈ ਕੇ ਹੈਲਥਐਜੂਕੇਸ਼ਨਟੂਰਿਜ਼ਮ ਸਹਿਤ ਹਰ ਸੈਕਟਰ ਵਿੱਚ ਸਰਕਾਰ ਅਤੇ ਸਟਾਰਟ ਅੱਪਸ ਦੀ ਸਾਂਝੇਦਾਰੀ ਨੂੰ ਲੈ ਕੇ ਅਨੇਕ ਸੁਝਾਅ ਆਏ ਹਨ। ਜੈਸੇ ਇੱਕ ਸੁਝਾਅ ਆਇਆ ਸੀ ਕਿ ਸਾਡੇ ਇੱਥੇ ਜੋ ਦੁਕਾਨਦਾਰ ਹਨ ਉਹ ਉਸ ਦੀ ਜੋ capability ਹੈ ਉਸ ਦਾ ਮੁਸ਼ਕਿਲ ਨਾਲ 50-60 ਪਰਸੈਂਟ ਉਪਯੋਗ ਕਰ ਪਾ ਰਿਹਾ ਹੈ ਅਤੇ ਉਨ੍ਹਾਂ ਨੇ ਇੱਕ ਡਿਜੀਟਲ ਸੌਲਿਊਸ਼ਨ ਦਿੱਤਾ ਸੀ ਕਿ ਉਸ ਨੂੰ ਪਤਾ ਰਹੇ ਕਿ ਕਿਹੜਾ ਸਮਾਨ ਖਾਲੀ ਹੋ ਗਿਆ ਹੈਕਿਹੜਾ ਲਿਆਉਣਾ ਹੈਵਗੈਰਾ। ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂਗਾਤੁਸੀਂ ਉਸ ਦੁਕਾਨਦਾਰ ਨੂੰ ਉਸ ਦੇ ਜੋ ਗ੍ਰਾਹਕ ਹਨ ਉਨ੍ਹਾਂ ਦੇ ਨਾਲ ਵੀ ਜੋੜ ਸਕਦੇ ਹੋ। ਤਾਂ ਦੁਕਾਨਦਾਰ ਗ੍ਰਾਹਕ ਨੂੰ ਸੂਚਨਾ ਕਰ ਸਕਦਾ ਹੈ ਕਿ ਤੁਹਾਡੀਆਂ ਇਹ ਤਿੰਨ ਚੀਜ਼ਾਂ ਤਿੰਨ ਦਿਨ ਦੇ ਬਾਅਦ ਖਾਲ੍ਹੀ ਹੋ ਜਾਣ ਵਾਲੀਆਂ ਹਨਤੁਹਾਡੇ ਘਰ ਵਿੱਚ ਇਹ ਸੱਤ ਚੀਜ਼ਾਂ ਪੰਜ ਦਿਨ ਬਾਅਦ ਖਾਲ੍ਹੀ ਹੋ ਜਾਣ ਵਾਲੀਆਂ ਹਨ। ਉਸ ਨੂੰ ਮੈਸੇਜ ਜਾਵੇਗਾਤਾਂ ਘਰਵਾਲੇ ਜੋ ਹਨ ਉਨ੍ਹਾਂ ਨੂੰ ਵੀ ਡਿੱਬੇ ਨਹੀਂ ਖੰਗਾਲਣੇ ਪੈਣਗੇ ਕਿਚਨ ਵਿੱਚ ਕਿ ਸਮਾਨ ਹੈ ਕਿ ਨਹੀਂ ਹੈਫਲਾਣਾ ਹੈ ਕਿ ਨਹੀਂਢਿਕਣਾ ਹੈ ਕਿ ਨਹੀਂ ਹੈ। ਇਹ ਤੁਹਾਡਾ ਦੁਕਾਨਦਾਰ ਹੀ ਉਸ ਨੂੰ ਮੈਸੇਜਿੰਗ ਕਰ ਸਕਦਾ ਹੈ। ਅਤੇ ਤੁਸੀਂ ਇਸ ਨੂੰ ਬਹੁਤ ਬੜੇ ਪਲੈਟਫਾਰਮ ਦੇ ਰੂਪ ਵਿੱਚ ਵੀ ਕਨਵਰਟ ਕਰ ਸਕਦੇ ਹੋ। ਸਿਰਫ਼ ਦੁਕਾਨ ਦੇ ਵਿਜ਼ਨ ਨਾਲ ਨਹੀਂਪਰਿਵਾਰ ਦੀ ਰਿਕੁਆਇਰਮੈਂਟ ਦੇ ਲਈ ਵੀ ਉਨ੍ਹਾਂ ਨੂੰ ਦਿਮਾਗ ਖਪਾਉਣਾ ਨਹੀਂ ਪਵੇਗਾਤੁਹਾਡਾ ਮੈਸੇਜ ਹੀ ਚਲਾ ਜਾਵੇਗਾ ਕਿ ਤੁਸੀਂ ਹਲਦੀ ਇੱਕ ਮਹੀਨੇ ਦੇ ਲਈ ਲੈ ਗਏ ਸੀਤਿੰਨ ਦਿਨ ਦੇ ਬਾਅਦ ਖ਼ਤਮ ਹੋਣ ਵਾਲੀ ਹੈ। ਤਾਂ ਇੱਕ ਬਹੁਤ ਬੜਾ ਆਪ ਐਗ੍ਰੀਕੇਟਰ ਬਣ ਸਕਦੇ ਹੋਤੁਸੀਂ ਇੱਕ ਬਹੁਤ ਬੜਾ ਬ੍ਰਿਜ ਬਣ ਸਕਦੇ ਹੋ।

ਸਾਥੀਓ,

ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਨੌਜਵਾਨਾਂ ਦੇ ਹਰ ਸੁਝਾਅਹਰ ਆਇਡੀਆਹਰ ਇਨੋਵੇਸ਼ਨ ਨੂੰ ਸਰਕਾਰ ਦਾ ਪੂਰਾ ਸਪੋਰਟ ਮਿਲੇਗਾ। ਦੇਸ਼ ਨੂੰ ਆਜ਼ਾਦੀ ਦੇ 100ਵੇਂ ਵਰ੍ਹੇ ਦੀ ਤਰਫ ਲੈ ਜਾਣ ਵਾਲੇ ਇਹ 25 ਸਾਲ ਬਹੁਤ ਮਹੱਤਵਪੂਰਨ ਹਨ ਦੋਸਤੋ ਅਤੇ ਤੁਹਾਡੇ ਲਈ ਸਭ ਤੋਂ ਅਧਿਕ ਮਹੱਤਵਪੂਰਨ ਹਨ। ਇਹ innovation ਯਾਨੀ ideas, industry and investment ਦਾ ਨਵਾਂ ਦੌਰ ਹੈ। ਤੁਹਾਡਾ ਸ਼੍ਰਮ ਭਾਰਤ ਦੇ ਲਈ ਹੈ। ਤੁਹਾਡਾ ਉੱਦਮ ਭਾਰਤ ਦੇ ਲਈ ਹੈ। ਤੁਹਾਡੀ wealth creation ਭਾਰਤ ਦੇ ਲਈ ਹੈJob Creation ਭਾਰਤ ਦੇ ਲਈ ਹੈ।

ਮੈਂ ਤੁਹਾਡੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਮਿਲਾ ਕੇਆਪ ਨੌਜਵਾਨਾਂ ਦੀ ਊਰਜਾ ਨੂੰ ਦੇਸ਼ ਦੀ ਊਰਜਾ ਵਿੱਚ ਪਰਿਵਰਤਿਤ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ। ਤੁਹਾਡੇ ਸੁਝਾਅਤੁਹਾਡੇ ਆਇਡੀਆਜ਼ਕਿਉਂਕਿ ਹੁਣ ਇੱਕ ਨਵੀਂ ਜੈਨਰੇਸ਼ਨ ਹੈ ਜੋ ਨਵੇਂ ਤਰੀਕੇ ਨਾਲ ਸੋਚਦੀ ਹੈ। ਜੋ ਵਿਵਸਥਾਵਾਂ ਨੂੰ ਸਮਝਣਾਸਵੀਕਾਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸੱਤ ਦਿਨ ਦੇ ਮੰਥਨ ਤੋਂ ਜੋ ਚੀਜ਼ਾਂ ਨਿਕਲੀਆਂ ਹਨਸਰਕਾਰ ਦੇ ਸਾਰੇ ਵਿਭਾਗ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵਿੱਚ ਇਸ ਦਾ ਕਿਵੇਂ ਉਪਯੋਗ ਹੋਵੇਸਰਕਾਰ ਦੀਆਂ ਨੀਤੀਆਂ ਵਿੱਚ ਕਿਵੇਂ ਇਸ ਦਾ ਪ੍ਰਭਾਵ ਹੋਵੇਸਰਕਾਰ ਦੀਆਂ ਨੀਤੀਆਂ ਦੇ ਦੁਆਰਾ ਸਮਾਜ ਜੀਵਨ ‘ਤੇ ਕਿਵੇਂ ਇਸ ਦਾ ਪ੍ਰਭਾਵ ਪੈਂਦਾ ਹੋਵੇਇਨ੍ਹਾਂ ਸਾਰੇ ਵਿਸ਼ਿਆਂ ਦਾ ਲਾਭ ਹੋਣ ਵਾਲਾ ਹੈ। ਮੈਂ ਇਸ ਲਈ ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸਹਿਭਾਗੀ ਹੋਣ ਦੇ ਲਈ ਤੁਹਾਡਾ ਅਮੁੱਲ ਸਮਾਂਕਿਉਂਕਿ ਆਪ ਆਇਡੀਆਜ਼ ਦੀ ਦੁਨੀਆ ਦੇ ਲੋਕ ਹੋ ਅਤੇ ਇਸ ਲਈ ਤੁਹਾਡਾ ਸਮਾਂ ਆਇਡੀਆਜ਼ ਵਿੱਚ ਹੀ ਰਹਿੰਦਾ ਹੈ ਅਤੇ ਉਹ ਆਇਡੀਆਜ਼ ਆਪਣੇ ਸਭ ਦੇ ਦਰਮਿਆਨ ਵੰਡੋਉਹ ਵੀ ਇੱਕ ਬਹੁਤ ਬੜਾ ਕੰਮ ਹੈ।

ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮਕਰ ਸੰਕ੍ਰਾਂਤੀ ਦਾ ਪਾਵਨ ਪੁਰਬਹਾਲੇ ਤਾਂ ਹਵਾ ਵਿੱਚ ਉਹੀ ਮਾਹੌਲ ਹੈ। ਉਸ ਦਰਮਿਆਨ ਕੋਰੋਨਾ ਵਿੱਚ ਆਪ ਆਪਣਾ ਧਿਆਨ ਰੱਖੋ।

ਬਹੁਤ-ਬਹੁਤ ਧੰਨਵਾਦ !

***

 

ਡੀਐੱਸ/ਐੱਲਪੀ/ਏਕੇ/ਐੱਨਐੱਸ



(Release ID: 1790245) Visitor Counter : 154