ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਵਿਡ-19 ਲਈ ਜਨਤਕ ਸਿਹਤ ਸਬੰਧੀ ਤਿਆਰੀਆਂ ਅਤੇ ਰਾਸ਼ਟਰੀ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਦੀ ਸਮੀਖਿਆ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ/ਪ੍ਰਸ਼ਾਸਕਾਂ ਨਾਲ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ



"ਮਿਹਨਤ ਹੀ ਸਾਡਾ ਇੱਕੋ-ਇੱਕ ਰਸਤਾ ਹੈ ਅਤੇ ਜਿੱਤ ਹੀ ਇੱਕੋ-ਇੱਕ ਵਿਕਲਪ"



ਪਹਿਲਾਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਪ੍ਰੀ-ਐਂਪਟਿਵ, ਪ੍ਰੋ-ਐਕਟਿਵ ਅਤੇ ਕਲੈਕਟਿਵ ਅਪਰੋਚ ਅਪਣਾਈ ਹੈ, ਇਹੀ ਇਸ ਸਮੇਂ ਜਿੱਤ ਦਾ ਮੰਤਰ ਵੀ ਹੈ"



“ਇਹ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਭਾਰਤ, ਲਗਭਗ 92 ਪ੍ਰਤੀਸ਼ਤ ਬਾਲਗ਼ ਆਬਾਦੀ ਨੂੰ ਪਹਿਲੀ ਖੁਰਾਕ ਦੇ ਚੁੱਕਿਆ ਹੈ। ਦੇਸ਼ ਵਿੱਚ ਦੂਸਰੀ ਖੁਰਾਕ ਦੀ ਕਵਰੇਜ ਵੀ ਲਗਭਗ 70 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ"



"ਅਰਥਵਿਵਸਥਾ ਦੀ ਗਤੀ ਬਣੀ ਰਹੇ, ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਇਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ"



"ਵੈਰੀਐਂਟਸ ਦੇ ਬਾਵਜੂਦ, ਮਹਾਮਾਰੀ ਦਾ ਮੁਕਾਬਲਾ ਕਰਨ ਲਈ ਟੀਕਾਕਰਣ ਸਭ ਤੋਂ ਮਹੱਤਵਪੂਰਨ ਤਰੀਕਾ ਹੈ"



“ਕੋਰੋਨਾ ਨੂੰ ਹਰਾਉਣ ਲਈ ਸਾਨੂੰ ਹਰ ਤਰ੍ਹਾਂ ਨਾਲ ਆਪਣੀਆਂ ਤਿਆਰੀਆਂ ਨੂੰ ਅੱਗੇ ਰੱਖਣ ਦੀ ਜਰੂਰਤ ਹੈ। ਓਮੀਕ੍ਰੋਨ ਨਾਲ ਨਜਿੱਠਣ ਦੇ ਨਾਲ-ਨਾਲ ਸਾਨੂੰ ਭਵਿੱਖ ਦੇ ਕਿਸੇ ਵੀ ਵੇਰੀਅੰਟ ਲਈ ਹੁਣ ਤੋਂ ਤਿਆਰੀ ਸ਼ੁਰੂ ਕਰਨ ਦੀ ਜ਼ਰੂਰਤ ਹੈ"



ਮੁੱਖ ਮੰਤਰੀਆਂ ਨੇ ਕੋਵਿਡ-19 ਦੀਆਂ ਲਗਾਤਾਰ ਲਹਿਰਾਂ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਲਈ ਧੰਨਵਾਦ ਕੀਤਾ

Posted On: 13 JAN 2022 7:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਅਤੇ ਰਾਸ਼ਟਰਵਿਆਪੀ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਲਈ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ/ਪ੍ਰਸ਼ਾਸਕਾਂ ਨਾਲ ਇੱਕ ਵਿਆਪਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹਡਾ. ਮਨਸੁਖ ਮਾਂਡਵੀਆਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਆਦਿ ਹਾਜ਼ਰ ਸਨ। ਅਧਿਕਾਰੀਆਂ ਨੇ ਬੈਠਕ ਨੂੰ ਮਹਾਮਾਰੀ ਦੀ ਸਥਿਤੀ ਬਾਰੇ ਤਾਜ਼ਾ ਵੇਰਵਿਆਂ ਤੋਂ ਜਾਣੂ ਕਰਵਾਇਆ।

ਬੈਠਕ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲਾਂ ਵਿੱਚ ਸਭ ਤੋਂ ਵੱਡੀ ਮਹਾਮਾਰੀ ਨਾਲ ਭਾਰਤ ਦੀ ਲੜਾਈ ਹੁਣ ਤੀਜੇ ਸਾਲ ਵਿੱਚ ਦਾਖਲ ਹੋ ਗਈ ਹੈ। ਉਨ੍ਹਾਂ ਕਿਹਾ, “ਮਿਹਨਤ ਹੀ ਸਾਡਾ ਇੱਕੋ-ਇੱਕ ਰਸਤਾ ਹੈ ਅਤੇ ਜਿੱਤ ਹੀ ਇੱਕੋ-ਇੱਕ ਵਿਕਲਪ ਹੈ। ਅਸੀਂਭਾਰਤ ਦੇ 130 ਕਰੋੜ ਲੋਕਆਪਣੇ ਪ੍ਰਯਤਨਾਂ ਨਾਲ ਕਰੋਨਾ ਤੋਂ ਜਿੱਤ ਕੇ ਜ਼ਰੂਰ ਉਭਰਾਂਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮੀਕ੍ਰੋਨ ਬਾਰੇ ਪਹਿਲਾਂ ਦੇ ਸ਼ੰਕੇ ਵਾਲੀ ਸਥਿਤੀ ਹੁਣ ਹੌਲ਼ੀ-ਹੌਲ਼ੀ ਸਾਫ਼ ਹੋ ਰਹੀ ਹੈ। ਓਮੀਕ੍ਰੋਨ ਵੈਰੀਐਂਟ ਆਮ ਲੋਕਾਂ ਨੂੰ ਪਹਿਲਾਂ ਦੇ ਵੈਰੀਐਂਟਸ ਨਾਲੋਂ ਕਈ ਗੁਣਾ ਤੇਜ਼ੀ ਨਾਲ ਸੰਕ੍ਰਮਿਤ ਕਰ ਰਿਹਾ ਹੈ। ਉਨ੍ਹਾਂ ਕਿਹਾ, “ਸਾਨੂੰ ਸੁਚੇਤ ਰਹਿਣਾ ਪਵੇਗਾਸਾਵਧਾਨ ਰਹਿਣਾ ਪਵੇਗਾਪਰ ਸਾਨੂੰ ਘਬਰਾਉਣ ਦੀ ਸਥਿਤੀ ਨਾ ਆਵੇਇਸ ਦਾ ਵੀ ਧਿਆਨ ਰੱਖਣਾ ਹੈ। ਅਸੀਂ ਇਹ ਦੇਖਣਾ ਹੋਵੇਗਾ ਕਿ ਤਿਉਹਾਰਾਂ ਦੇ ਇਸ ਮੌਸਮ 'ਚ ਲੋਕਾਂ ਵੱਲ ਪ੍ਰਸ਼ਾਸਨ ਦੀ ਚੌਕਸੀ ਕਿਤੇ ਘੱਟ ਨਾ ਹੋਵੇ। ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਪ੍ਰੀ-ਐਂਪਟਿਵਪ੍ਰੋ-ਐਕਟਿਵ ਅਤੇ ਕਲੈਕਟਿਵ ਪਹੁੰਚ ਨੂੰ ਅਪਣਾਇਆ ਹੈਉਹੀ ਇਸ ਵਾਰ ਵੀ ਜਿੱਤ ਦਾ ਮੰਤਰ ਹੈ। ਅਸੀਂ ਕੋਰੋਨਾ ਦੀ ਲਾਗ ਨੂੰ ਜਿੰਨਾ ਜ਼ਿਆਦਾ ਸੀਮਤ ਕਰ ਸਕਾਂਗੇਪਰੇਸ਼ਾਨੀ ਓਨੀ ਹੀ ਘੱਟ ਹੋਵੇਗੀ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੋਵਿਡ ਦੇ ਨਵੇਂ ਵੈਰੀਐਂਟ ਸਮੇਤ ਮਹਾਮਾਰੀ ਨਾਲ ਨਜਿੱਠਣ ਦਾ ਇੱਕੋ-ਇੱਕ ਸਾਬਤ ਤਰੀਕਾ ਟੀਕਾਕਰਣ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਣੇ ਟੀਕੇ ਪੂਰੀ ਦੁਨੀਆ ਵਿੱਚ ਆਪਣੀ ਉੱਤਮਤਾ ਸਾਬਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਭਾਰਤ ਦੀ ਲਗਭਗ 92 ਫੀਸਦੀ ਬਾਲਗ਼ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੈਕਸੀਨ ਦੀ ਦੂਸਰੀ ਖੁਰਾਕ ਦੀ ਕਵਰੇਜ ਵੀ 70 ਫੀਸਦੀ ਦੇ ਕਰੀਬ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ 10 ਦਿਨਾਂ ਦੇ ਅੰਦਰ ਹੀ ਭਾਰਤ ਨੇ ਵੀ ਆਪਣੇ ਲਗਭਗ 3 ਕਰੋੜ ਕਿਸ਼ੋਰਾਂ ਦਾ ਟੀਕਾਕਰਣ ਕੀਤਾ ਹੈ। ਜਿੰਨੀ ਜਲਦੀ ਫ੍ਰੰਟਲਾਈਨ ਵਰਕਰਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ ਅਹਤਿਆਤੀ ਖੁਰਾਕ ਦਿੱਤੀ ਜਾਵੇਗੀਸਾਡੀ ਸਿਹਤ ਪ੍ਰਣਾਲੀ ਦੀ ਸਮਰੱਥਾ ਓਨੀ ਹੀ ਵਧੇਗੀ।

ਉਨ੍ਹਾਂ ਕਿਹਾ, “ਸਾਨੂੰ 100 ਫੀਸਦੀ ਟੀਕਾਕਰਣ ਲਈ ਹਰ ਘਰ ਦਸਤਕ ਮੁਹਿੰਮ ਨੂੰ ਹੋਰ ਤੇਜ਼ ਕਰਨਾ ਹੋਵੇਗਾ।” ਉਨ੍ਹਾਂ ਵੈਕਸੀਨ ਜਾਂ ਮਾਸਕ ਪਹਿਨਣ ਬਾਰੇ ਕਿਸੇ ਵੀ ਗਲਤ ਸੂਚਨਾ ਦਾ ਮੁਕਾਬਲਾ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਆਜੀਵਿਕਾ ਦਾ ਘੱਟ ਤੋਂ ਘੱਟ ਨੁਕਸਾਨ ਹੋਵੇਆਰਥਿਕ ਗਤੀਵਿਧੀਆਂ 'ਤੇ ਘੱਟ ਤੋਂ ਘੱਟ ਪ੍ਰਭਾਵ ਪਵੇ ਅਤੇ ਅਰਥਵਿਵਸਥਾ ਦੀ ਗਤੀ ਬਰਕਰਾਰ ਰਹੇ। ਇਸ ਲਈਸਥਾਨਕ ਕੰਟੇਨਮੈਂਟ 'ਤੇ ਵਧੇਰੇ ਧਿਆਨ ਦੇਣਾ ਬਿਹਤਰ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਹੋਮ ਆਈਸੋਲੇਸ਼ਨ ਦੌਰਾਨ ਵੱਧ ਤੋਂ ਵੱਧ ਇਲਾਜ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਹੋਮ ਆਈਸੋਲੇਸ਼ਨ ਦਿਸ਼ਾ-ਨਿਰਦੇਸ਼ਾਂ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਲਾਜ ਵਿੱਚ ਟੈਲੀ ਮੈਡੀਸਨ ਦੀ ਸਹੂਲਤ ਦੀ ਵਰਤੋਂ ਨਾਲ ਕਾਫੀ ਸਹਾਇਤਾ ਮਿਲੇਗੀ।

ਸਿਹਤ ਬੁਨਿਆਦੀ ਢਾਂਚੇ ਦੇ ਸਬੰਧ ਵਿੱਚਪ੍ਰਧਾਨ ਮੰਤਰੀ ਨੇ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕੇਂਦਰ ਦੁਆਰਾ ਪ੍ਰਦਾਨ ਕੀਤੇ ਗਏ 23,000 ਕਰੋੜ ਰੁਪਏ ਦੇ ਪੈਕੇਜ ਦੀ ਵਰਤੋਂ ਕਰਨ ਲਈ ਰਾਜਾਂ ਦੀ ਸ਼ਲਾਘਾ ਕੀਤੀ। ਇਸ ਦੇ ਤਹਿਤ ਦੇਸ਼ ਭਰ ਵਿੱਚ 800 ਤੋਂ ਵੱਧ ਬਾਲ ਚਿਕਿਤਸਾ ਇਕਾਈਆਂ, 1.5 ਲੱਖ ਨਵੇਂ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਅਤੇ ਐੱਚਡੀਯੂ ਬੈੱਡ, 5 ਹਜ਼ਾਰ ਤੋਂ ਵੱਧ ਵਿਸ਼ੇਸ਼ ਐਂਬੂਲੈਂਸਾਂ, 950 ਤੋਂ ਵੱਧ ਤਰਲ ਮੈਡੀਕਲ ਆਕਸੀਜਨ ਸਟੋਰੇਜ ਟੈਂਕ ਸਮਰੱਥਾ ਨੂੰ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਦਾ ਵਿਸਤਾਰ ਜਾਰੀ ਰੱਖਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਕੋਰੋਨਾ ਨੂੰ ਹਰਾਉਣ ਲਈ ਸਾਨੂੰ ਕਿਸੇ ਵੀ ਰੂਪ ਵਿੱਚ ਮਹਾਮਾਰੀ ਆਉਣ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਰੱਖਣ ਦੀ ਜ਼ਰੂਰਤ ਹੈ। ਓਮੀਕ੍ਰੋਨ ਵੈਰੀਐਂਟ ਨਾਲ ਨਜਿੱਠਣ ਦੇ ਨਾਲ-ਨਾਲ ਸਾਨੂੰ ਹੁਣ ਤੋਂ ਭਵਿੱਖ ਦੇ ਕਿਸੇ ਵੀ ਵੈਰੀਐਂਟ ਲਈ ਤਿਆਰੀ ਸ਼ੁਰੂ ਕਰਨ ਦੀ ਜ਼ਰੂਰਤ ਹੈ।"

ਮੁੱਖ ਮੰਤਰੀਆਂ ਨੇ ਕੋਵਿਡ-19 ਦੀਆਂ ਲਗਾਤਾਰ ਲਹਿਰਾਂ ਦੌਰਾਨ ਉਨ੍ਹਾਂ ਦੀ ਅਗਵਾਈ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਸਮਰਥਨ ਅਤੇ ਮਾਰਗਦਰਸ਼ਨ ਅਤੇ ਕੇਂਦਰ ਸਰਕਾਰ ਦੁਆਰਾ ਪ੍ਰਦਾਨ ਕੀਤੇ ਫੰਡਾਂ ਲਈ ਧੰਨਵਾਦ ਕੀਤਾਜੋ ਰਾਜਾਂ ਵਿੱਚ ਸਿਹਤ ਸੰਭਾਲ਼ ਦੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਏ ਹਨ। ਮੁੱਖ ਮੰਤਰੀਆਂ ਨੇ ਬੈੱਡਾਂ ਦੀ ਗਿਣਤੀ ਵਧਾਉਣਆਕਸੀਜਨ ਦੀ ਉਪਲਬਧਤਾ ਆਦਿ ਜਿਹੇ ਕਦਮਾਂ ਰਾਹੀਂ ਸੰਕ੍ਰਮਿਤ ਲੋਕਾਂ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਤਿਆਰੀਆਂ ਬਾਰੇ ਗੱਲ ਕੀਤੀ। ਕਰਨਾਟਕ ਦੇ ਮੁੱਖ ਮੰਤਰੀ ਨੇ ਬੰਗਲੁਰੂ ਵਿੱਚ ਸੰਕ੍ਰਮਿਤਾਂ ਦੀ ਗਿਣਤੀ ਵਿੱਚ ਵਾਧੇ ਅਤੇ ਅਪਾਰਟਮੈਂਟਾਂ ਵਿੱਚ ਲਾਗ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਪੱਛਮ ਬੰਗਾਲ ਦੇ ਮੁੱਖ ਮੰਤਰੀ ਨੇ ਆਉਣ ਵਾਲੇ ਤਿਉਹਾਰਾਂ ਕਾਰਨ ਰਾਜ ਵਿੱਚ ਸੰਕ੍ਰਮਿਤਾਂ ਦੀ ਸੰਖਿਆ ਵਿੱਚ ਸੰਭਾਵਿਤ ਵਾਧੇ ਅਤੇ ਇਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਤਿਆਰੀ ਬਾਰੇ ਚਰਚਾ ਕੀਤੀ। ਤਮਿਲ ਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਇਸ ਕੋਵਿਡ-ਲਹਿਰ ਵਿਰੁੱਧ ਲੜਾਈ ਵਿੱਚ ਕੇਂਦਰ ਦੇ ਨਾਲ ਖੜ੍ਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਨੇ ਕੁਝ ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਬਾਰੇ ਗੱਲ ਕੀਤੀਜਿਸ ਕਾਰਨ ਟੀਕਾਕਰਣ ਪ੍ਰੋਗਰਾਮ ਵਿੱਚ ਕੁਝ ਸਮੱਸਿਆਵਾਂ ਪੈਦਾ ਹੋਈਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਟੀਕਾਕਰਣ ਮੁਹਿੰਮ ਵਿੱਚ 'ਕੋਈ ਵੀ ਵਾਂਝਾ ਨਾ ਰਹੇਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਆਕਸੀਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫੰਡਾਂ ਅਤੇ ਬੁਨਿਆਦੀ ਢਾਂਚੇ ਲਈ ਸਹਾਇਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਕੌਸ਼ਨ ਡੋਜ਼ ਜਿਹੇ ਕਦਮ ਆਤਮਵਿਸ਼ਵਾਸ ਵਧਾਉਣ ਵਾਲੇ ਸਾਬਤ ਹੋਏ ਹਨ। ਮਣੀਪੁਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਟੀਕਾਕਰਣ ਕਵਰੇਜ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ।

 

https://twitter.com/PMOIndia/status/1481604282567000071

https://twitter.com/PMOIndia/status/1481604754665250818

https://twitter.com/PMOIndia/status/1481604887532404737

https://twitter.com/PMOIndia/status/1481604978473332737

https://twitter.com/PMOIndia/status/1481605362382151680

https://twitter.com/PMOIndia/status/1481605498206302211

https://twitter.com/PMOIndia/status/1481605615739084800

https://twitter.com/PMOIndia/status/1481606014202150915

 

https://youtu.be/x_nksNZf8ZI

 

 **********

ਡੀਐੱਸ/ਏਕੇ


(Release ID: 1789922) Visitor Counter : 211