ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਦੂਚੇਰੀ ਵਿਖੇ ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਦਾ ਉਦਘਾਟਨ ਕੀਤਾ

Posted On: 12 JAN 2022 5:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ 'ਤੇ ਪੁਦੂਚੇਰੀ ਵਿਖੇ ਸਥਾਪਿਤ ਐੱਮਐੱਸਐੱਮਈ ਮੰਤਰਾਲੇ ਦੇ ਇੱਕ ਟੈਕਨੋਲੋਜੀ ਸੈਂਟਰ ਦਾ ਉਦਘਾਟਨ ਕੀਤਾ। ਇਹ ਵਿਸ਼ਵ ਪੱਧਰੀ ਟੈਕਨੋਲੋਜੀ ਸੈਂਟਰ ਲਗਭਗ 122 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਗਿਆ ਹੈ, ਜੋ 10 ਏਕੜ ਵਿੱਚ ਫੈਲਿਆ ਹੈ, 20,000 ਨੌਜਵਾਨਾਂ ਨੂੰ ਸਿਖਲਾਈ ਦੇਵੇਗਾ, 2000 ਐੱਮਐੱਸਐੱਮਈ ਦਾ ਸਮਰਥਨ ਕਰੇਗਾ ਅਤੇ 200 ਸਟਾਰਟ ਅੱਪ ਨੂੰ ਪ੍ਰਫੁੱਲਤ ਕਰੇਗਾ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਉਚਾਈਆਂ ਤੱਕ ਪਹੁੰਚਾਇਆ ਜਾਵੇਗਾ। ਪ੍ਰਧਾਨ ਮੰਤਰੀ ਦੁਆਰਾ ਇਸ ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਦਾ ਉਦਘਾਟਨ ਹੁਨਰ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਖੇਤਰ ਦੇ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਪੈਦਾ ਕਰੇਗਾ।

1.jpg

ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਨਰਾਇਣ ਰਾਣੇ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ, ਡਾ. ਤਾਮਿਲੀਸਾਈ ਸੁੰਦਰਰਾਜਨ, ਪੁਦੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ ਰੰਗਾਸਵਾਮੀ, ਰਾਜ ਮੰਤਰੀ ਅਤੇ ਸੰਸਦ ਮੈਂਬਰ ਹਾਜ਼ਰ ਸਨ।

 

2.jpg

 

ਫਲੈਗਸ਼ਿਪ ਟੈਕਨੋਲੋਜੀ ਸੈਂਟਰ ਸਿਸਟਮ ਪ੍ਰੋਗਰਾਮ ਦੇ ਤਹਿਤ ਵਿਕਸਿਤ ਕੀਤੇ ਗਏ ਦੇਸ਼ ਭਰ ਦੇ ਟੈਕਨੋਲੋਜੀ ਸੈਂਟਰ ਉਤਪਾਦਨ ਸੁਵਿਧਾਵਾਂ, ਮਨੁੱਖੀ ਸ਼ਕਤੀ, ਸਲਾਹ-ਮਸ਼ਵਰਾ ਪ੍ਰਦਾਨ ਕਰਕੇ ਅਤੇ ਬਿਹਤਰੀਨ ਅਭਿਆਸਾਂ ਨੂੰ ਅਪਣਾ ਕੇ ਪ੍ਰਤੀਯੋਗੀ ਵਾਧਾ ਵਿਕਸਿਤ ਕਰਕੇ ਮੌਜੂਦਾ ਅਤੇ ਸੰਭਾਵੀ ਐੱਮਐੱਸਐੱਮਈ ਦਾ ਸਮਰਥਨ ਕਰ ਰਹੇ ਹਨ।

 

3.jpg

 

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ ਆਪਣੀਆਂ ਵੱਖ-ਵੱਖ ਪਹਿਲਾਂ ਅਤੇ ਪ੍ਰੋਗਰਾਮਾਂ ਰਾਹੀਂ ਸਮਾਵੇਸ਼ੀ ਵਿਕਾਸ, ਟਿਕਾਊ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਇਸ ਤਰ੍ਹਾਂ ਆਤਮਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਖੇਤਰ ਨੂੰ ਮੁੜ ਸੁਰਜੀਤ ਕਰ ਰਿਹਾ ਹੈ।

***************

 

ਐੱਮਜੇਪੀਐੱਸ/ਐੱਮਐੱਸ/ਜੇਕੇ 


(Release ID: 1789547) Visitor Counter : 176