ਵਣਜ ਤੇ ਉਦਯੋਗ ਮੰਤਰਾਲਾ

ਕੇਂਦਰ ਨੇ ਅਮਰੀਕਾ ਨੂੰ ਇਸ ਸੀਜ਼ਨ ਵਿੱਚ ਅੰਬਾਂ ਦੇ ਨਿਰਯਾਤ ਲਈ ਮਨਜ਼ੂਰੀ ਪ੍ਰਾਪਤ ਕੀਤੀ



ਅਨੁਮਾਨਾਂ ਦੇ ਅਨੁਸਾਰ 2022 ਵਿੱਚ ਅੰਬ ਦਾ ਨਿਰਯਾਤ 2019-20 ਨਾਲੋਂ ਵੱਧ ਹੋ ਸਕਦਾ ਹੈ



ਯੂਐੱਸਡੀਏ ਦੀ ਮਨਜ਼ੂਰੀ ਨਾਲ ਭਾਰਤ ਦੇ ਉੱਤਰ-ਪੂਰਬੀ ਖੇਤਰ ਤੋਂ ਅੰਬਾਂ ਦੇ ਨਿਰਯਾਤ ਨੂੰ ਹੁਲਾਰਾ ਮਿਲੇਗਾ



2017-2020 ਦੌਰਾਨ ਅਮਰੀਕਾ ਨੂੰ 3,000 ਐੱਮਟੀ ਅੰਬ ਨਿਰਯਾਤ ਕੀਤੇ ਗਏ

Posted On: 11 JAN 2022 4:36PM by PIB Chandigarh

ਕੇਂਦਰ ਸਰਕਾਰ ਨੇ ਨਵੇਂ ਸੀਜ਼ਨ ਵਿੱਚ ਅਮਰੀਕਾ ਨੂੰ ਭਾਰਤੀ ਅੰਬਾਂ ਦੇ ਨਿਰਯਾਤ ਲਈ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਵ੍ ਐਗਰੀਕਲਚਰ (ਯੂਐੱਸਡੀਏ) ਤੋਂ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਅਮਰੀਕਾ ਦੇ ਖਪਤਕਾਰ ਹੁਣ ਭਾਰਤ ਤੋਂ ਸ਼ਾਨਦਾਰ ਗੁਣਵੱਤਾ ਵਾਲੇ ਅੰਬ ਪ੍ਰਾਪਤ ਕਰ ਸਕਣਗੇ।

ਅਮਰੀਕਾ ਦੁਆਰਾ ਭਾਰਤੀ ਅੰਬਾਂ ਦੇ ਨਿਰਯਾਤ 'ਤੇ 2020 ਤੋਂ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਯੂਐੱਸਡੀਏ ਦੇ ਇੰਸਪੈਕਟਰ ਕੋਵਿਡ-19 ਮਹਾਮਾਰੀ ਦੇ ਕਾਰਨ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀਆਂ ਕਾਰਨ ਵਿਕਿਰਣ (ਇਰੀਡੀਏਸ਼ਨ) ਸੁਵਿਧਾ ਦਾ ਮੁਆਇਨਾ ਕਰਨ ਲਈ ਭਾਰਤ ਦਾ ਦੌਰਾ ਕਰਨ ਤੋਂ ਅਸਮਰੱਥ ਸਨ।

ਹਾਲ ਹੀ ਵਿੱਚਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਵ੍ ਐਗਰੀਕਲਚਰ (ਯੂਐੱਸਡੀਏ) ਨੇ 23 ਨਵੰਬਰ, 2021 ਨੂੰ ਹੋਈ 12ਵੀਂ-ਯੂਐੱਸ ਵਪਾਰ ਨੀਤੀ ਫੋਰਮ (ਟੀਪੀਐੱਫ) ਦੀ ਮੀਟਿੰਗ ਦੇ ਅਨੁਸਾਰ, 2 ਬਨਾਮ 2 ਖੇਤੀਬਾੜੀ ਬਜ਼ਾਰ ਪਹੁੰਚ ਮੁੱਦਿਆਂ ਨੂੰ ਲਾਗੂ ਕਰਨ ਲਈ ਇੱਕ ਢਾਂਚਾਗਤ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ।

ਇਸ ਸਮਝੌਤੇ ਦੇ ਤਹਿਤਭਾਰਤ ਅਤੇ ਅਮਰੀਕਾ ਭਾਰਤੀ ਅੰਬਾਂ ਅਤੇ ਅਨਾਰਾਂ ਦੇ ਅਮਰੀਕਾ ਨੂੰ ਨਿਰਯਾਤ ਲਈ ਇਰਡੀਏਸ਼ਨ ਅਤੇ ਅਮਰੀਕਾ ਤੋਂ ਚੈਰੀ ਅਤੇ ਅਲਫਾਲਫਾ ਸੁੱਕਾ ਘਾਹ (ਹੇਅ) ਦੀ ਦਰਾਮਦ ਲਈ 'ਤੇ ਸੰਯੁਕਤ ਪ੍ਰੋਟੋਕੋਲ ਦੀ ਪਾਲਣਾ ਕਰਨਗੇ।

ਦੋਵਾਂ ਦੇਸ਼ਾਂ ਦੇ ਦਰਮਿਆਨ ਸਹਿਮਤੀ ਅਨੁਸਾਰ ਇਰਡੀਏਸ਼ਨ ਇਲਾਜ ਦੀ ਭਾਰਤ ਨੂੰ ਪੂਰਵ ਪ੍ਰਵਾਨਗੀ ਦੀ ਨਿਗਰਾਨੀ ਦੇ ਪੜਾਅਵਾਰ ਤਬਾਦਲੇ ਸਮੇਤ ਇੱਕ ਸੋਧੀ ਹੋਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ।

ਆਪਸੀ ਸਮਝੌਤੇ ਦੇ ਹਿੱਸੇ ਵਜੋਂਭਾਰਤ ਮਾਰਚ ਤੋਂ ਅਮਰੀਕਾ ਨੂੰ ਅੰਬਾਂ ਦਾ ਨਿਰਯਾਤ ਕਰਨ ਦੇ ਯੋਗ ਹੋ ਜਾਵੇਗਾਜਿਸ ਦੀ ਸ਼ੁਰੂਆਤ ਅਲਫੋਂਸੋ ਕਿਸਮ ਨਾਲ ਹੋਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਵਿੱਚ ਭਾਰਤੀ ਅੰਬਾਂ ਦੀ ਵਿਆਪਕ ਸਵੀਕ੍ਰਿਤੀ ਅਤੇ ਖਪਤਕਾਰਾਂ ਦੀ ਤਰਜੀਹ ਹੈ ਅਤੇ ਭਾਰਤ ਨੇ 2017-18 ਵਿੱਚ ਅਮਰੀਕਾ ਨੂੰ 800 ਮੀਟ੍ਰਿਕ ਟਨ ਅੰਬ ਨਿਰਯਾਤ ਕੀਤੇ ਅਤੇ ਇਨ੍ਹਾਂ ਫਲਾਂ ਦਾ ਨਿਰਯਾਤ ਮੁੱਲ 2.75 ਮਿਲੀਅਨ ਡਾਲਰ ਸੀ।

ਇਸੇ ਤਰ੍ਹਾਂ, 2018-19 ਵਿੱਚ 3.63 ਮਿਲੀਅਨ ਡਾਲਰ ਮੁੱਲ ਦੇ 951 ਮੀਟ੍ਰਿਕ ਟਨ ਅੰਬ ਅਮਰੀਕਾ ਨੂੰ ਨਿਰਯਾਤ ਕੀਤੇ ਗਏ ਸਨ ਜਦ ਕਿ ਵਿੱਤੀ ਸਾਲ 2019-20 ਵਿੱਚ 4.35 ਮਿਲੀਅਨ ਡਾਲਰ ਮੁੱਲ ਦੇ 1,095 ਮੀਟ੍ਰਿਕ ਟਨ ਅੰਬ ਅਮਰੀਕਾ ਨੂੰ ਨਿਰਯਾਤ ਕੀਤੇ ਗਏ ਸਨ।

ਅਨੁਮਾਨਾਂ ਦੇ ਅਨੁਸਾਰ 2022 ਵਿੱਚ ਅੰਬਾਂ ਦਾ ਨਿਰਯਾਤ 2019-20 ਦੇ ਅੰਕੜਿਆਂ ਨਾਲੋਂ ਵੱਧ ਹੋ ਸਕਦਾ ਹੈ।

ਯੂਐੱਸਡੀਏ ਦੀ ਮਨਜ਼ੂਰੀ ਮਹਾਰਾਸ਼ਟਰਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਜਿਹੇ ਰਵਾਇਤੀ ਅੰਬ ਉਗਾਉਣ ਵਾਲੇ ਖੇਤਰਾਂ ਤੋਂ ਨਿਰਯਾਤ ਲਈ ਰਾਹ ਪੱਧਰਾ ਕਰੇਗੀ।

ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਕਿਹਾ ਕਿ ਇਹ ਉੱਤਰ ਅਤੇ ਪੂਰਬ ਦੇ ਖੇਤਰਾਂ ਤੋਂ ਉੱਤਰ ਪ੍ਰਦੇਸ਼ਬਿਹਾਰ ਅਤੇ ਪੱਛਮ ਬੰਗਾਲ ਦੇ ਅੰਬਾਂ ਦੀਆਂ ਹੋਰ ਸੁਆਦੀ ਕਿਸਮਾਂ ਜਿਵੇਂ ਕਿ ਲੰਗੜਾਚੌਸਾਦਸਹਿਰੀਫਾਜ਼ਲੀ ਆਦਿ ਦੇ ਨਿਰਯਾਤ ਦੇ ਮੌਕੇ ਪ੍ਰਦਾਨ ਕਰੇਗਾ।

ਅਨਾਰ ਦਾ ਨਿਰਯਾਤ ਅਪ੍ਰੈਲ, 2022 ਤੋਂ ਸ਼ੁਰੂ ਹੋਵੇਗਾ। ਅਮਰੀਕਾ ਤੋਂ ਚੈਰੀ ਅਤੇ ਅਲਫਾਲਫਾ ਸੁੱਕੇ ਘਾਹ ਦਾ ਆਯਾਤ ਅਪ੍ਰੈਲ, 2022 ਤੋਂ ਸ਼ੁਰੂ ਹੋਵੇਗਾ।

 

 

 **********

ਪੀਕੇ/ਐੱਮਐੱਸ



(Release ID: 1789273) Visitor Counter : 165