ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਦਿਤੀ ਅਸ਼ੋਕ ਸਮੇਤ ਪੰਜ ਗੋਲਫ ਖਿਡਾਰੀਆਂ ਦੇ ਨਾਲ 10 ਹੋਰ ਐਥਲੀਟਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ-ਟੌਪਸ ਵਿੱਚ ਸ਼ਾਮਲ ਕੀਤਾ ਗਿਆ

Posted On: 10 JAN 2022 4:45PM by PIB Chandigarh

ਪ੍ਰਮੁੱਖ ਘੋੜਸਵਾਰ ਫੌਆਦ ਮਿਰਜ਼ਾ, ਗੋਲਫ ਖਿਡਾਰੀ ਅਨਿਰਬਾਨ ਲਾਹਿੜੀ, ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਅਤੇ ਅਲਪਾਈਨ ਸਕਈਅਰ ਮੋਹਮੰਦ ਆਰਿਫ ਖਾਨ ਉਨ੍ਹਾਂ 10 ਐਥਲੀਟਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਉਨ੍ਹਾਂ ਐਥਲੀਟਾਂ ਦੀ ਸੂਚੀ ਵਿੱਚ ਜੋੜਿਆ ਹੈ ਜਿਨ੍ਹਾਂ ਨੂੰ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਤੇ ਤਹਿਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਨ੍ਹਾਂ ਪੰਜ ਐਥਲੀਟਾਂ ਨੂੰ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਗੋਲਫਰ ਸ਼ੁਭਾਂਕਰ ਸ਼ਰਮਾ ਅਤੇ ਤਵੇਸਾ ਮਲਿਕ ਅਤੇ ਜੂਡੋ ਖਿਡਾਰੀ ਯਸ਼ ਘੰਗਾਸ, ਉਨੰਤੀ ਸ਼ਰਮਾ ਅਤੇ ਲਿੰਥੋਈ ਚਨੰਬਮ ਨੂੰ ਵਿਕਾਸ ਸਮੂਹ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਅਤਿਰਿਕਤ ਐਥਲੀਟਾਂ ਦੇ ਸ਼ਾਮਲ ਹੋਣ ਦੇ ਨਾਲ ਟਾਰਗੇਟ ਓਲੰਪਿਕ ਪੋਡੀਅਮ ਸਕੀਮ-ਟੌਪਸ ਦੇ ਤਹਿਤ ਸ਼ਾਮਲ ਕੁੱਲ ਖਿਡਾਰੀਆਂ ਦੀ ਸੰਖਿਆ 301 ਹੋ ਗਈ ਹੈ। ਇਨ੍ਹਾਂ ਵਿੱਚੋਂ 107 ਖਿਡਾਰੀ ਕੋਰ ਗਰੁੱਪ ਵਿੱਚ ਸ਼ਾਮਲ ਹਨ। 

ਖੇਡ ਮੰਤਰਾਲੇ ਪ੍ਰਾਥਮਿਕ ਤੌਰ ‘ਤੇ ਹਰੇਕ ਰਾਸ਼ਟਰੀ ਖੇਡ ਸੰਘ ਦੇ ਟ੍ਰੇਨਿੰਗ ਅਤੇ ਪ੍ਰਤਿਯੋਗਿਤਾ (ਏਸੀਟੀਸੀ) ਦੇ ਸਲਾਨਾ ਕਲੰਡਰ ਦੇ ਤਹਿਤ ਵਿਸ਼ਿਸ਼ਟ ਐਥਲੀਟਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਟੌਪਸ ਯੋਜਨਾ ਦੇ ਤਹਿਤ ਉਨ੍ਹਾਂ ਖੇਤਰਾਂ ਵਿੱਚ ਐਥਲੀਟਾਂ ਨੂੰ ਅਨੁਕੂਲਿਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਏਸੀਟੀਸੀ ਦੇ ਤਹਿਤ ਨਹੀਂ ਹੈ ਅਤੇ ਐਥਲੀਟਾਂ ਦੀ ਅਣਉਚਿਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਕਿਉਂਕਿ ਉਹ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੀ ਤਿਆਰੀ ਕਰਦੇ ਹਨ।

 

ਜੰਮੂ-ਕਸ਼ਮੀਰ ਦੇ ਗੁਲਮਾਰਗ ਦੇ ਰਹਿਣ ਵਾਲੇ ਮੋਹਮੰਦ ਆਰਿਫ ਖਾਨ ਹਾਲ ਹੀ ਵਿੱਚ ਅਗਲੇ ਮਹੀਨੇ ਬੀਜਿੰਗ ਵਿੱਚ ਹੋਣ ਵਾਲੇ ਵਿੰਟਰ ਓਲੰਪਿਕ ਗੇਮਸ 2022 ਦੇ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਅਲਪਾਈਨ ਸਕੀਅਰ ਬਣੇ ਹਨ। ਐੱਮਓਸੀ ਨੇ ਯੂਰੋਪ ਵਿੱਚ ਪੰਜ ਸਪਤਾਹ ਦੇ ਟ੍ਰੇਨਿੰਗ ਅਤੇ ਉਪਕਰਣਾਂ ਦੀ ਖਰੀਦ ਦੀ ਲਾਗਤ ਦੇ ਲਈ 17.46 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਹੈ।

 

ਰਾਈਡਿੰਗ ਸਿਗਨੂਰ ਮੈਡੀਕੌਟ, ਫੌਆਦ ਮਿਰਜ਼ਾ ਨੇ ਜਕਾਰਤਾ ਵਿੱਚ 2018 ਏਸ਼ਿਆਈ ਗੇਮਸ ਵਿੱਚ ਇੰਡੀਵਿਜੁਅਲ ਮੁਕਾਬਲੇ ਦਾ ਸਿਲਵਰ ਮੈਡਲ ਜਿੱਤਿਆ ਅਤੇ ਪਿਛਲੇ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਵਿੱਚ 23ਵੇਂ ਸਥਾਨ ‘ਤੇ ਰਹੇ। ਜਰਮਨੀ ਵਿੱਚ ਰਹਿਣ ਵਾਲੇ ਫੌਆਦ ਵਰਤਮਾਨ ਵਿੱਚ ਦੁਨੀਆ ਵਿੱਚ 87ਵੇਂ ਸਥਾਨ ‘ਤੇ ਹਨ। 29 ਸਾਲਾਂ ਘੋੜਸਵਾਰ, ਸਤੰਬਰ ਵਿੱਚ ਸੋਪੋਟ ਵਿੱਚ ਅਤੇ ਨਵੰਬਰ ਵਿੱਚ ਪ੍ਰਟੋਨੀ ਡੇਲ ਵਿਵਾਰਾਂ ਵਿੱਚ ਦੋ ਪ੍ਰਤੀਯੋਗਿਤਾਵਾਂ ਦੇ ਟੌਪ 10 ਸਥਾਨਾਂ ਵਿੱਚ ਪ੍ਰਵੇਸ਼ ਕਰ ਚੁੱਕੇ ਹਨ।

 

ਬੰਗਲੁਰੂ ਦੀ ਰਹਿਣ ਵਾਲੀ 23 ਸਾਲਾਂ ਅਦਿਤੀ ਅਸ਼ੋਕ ਨੇ ਟੋਕਿਓ 2020 ਵਿੱਚ ਪੂਰੀ ਪ੍ਰਤਿਯੋਗਿਤਾ ਦੇ ਦੌਰਾਨ ਮੈਡਲ ਦੀ ਦੌੜ ਵਿੱਚ ਰਹਿਣ ਦੇ ਕਾਰਨ ਦੇਸ਼ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 21 ਸਾਲਾਂ ਖੱਬੇ ਹੱਥ ਦੀ ਦੀਕਸ਼ਾ ਡਾਗਰ 2017 ਸੱਮਰ ਡੈੱਫਲੰਪਿਕਸ ਦੀ ਸਿਲਵਰ ਮੈਡਲ ਜੇਤੂ ਵੀ ਹਨ। ਦੀਕਸ਼ਾ ਪਿਛਲੇ ਸਾਲ ਓਲੰਪਿਕ ਗੇਮਸ ਵਿੱਚ 50ਵੇਂ ਸਥਾਨ ‘ਤੇ ਰਹੀ ਸੀ।

ਟੀਨੇਜਡ ਜੂਡੋ ਖਿਡਾਰੀ ਯਸ਼ ਘੰਗਾਸ (100 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਰਗ), ਲਿੰਥੋਈ ਚਨੰਬਮ (57 ਕਿਲੋਗ੍ਰਾਮ) ਅਤੇ ਉਨੰਤੀ ਸ਼ਰਮਾ (63 ਕਿਲੋਗ੍ਰਾਮ) ਨੇ ਪਿਛਲੇ ਮਹੀਨੇ ਬੇਰੂਤ ਦੇ ਲੇਬਨਾਨ ਵਿੱਚ ਏਸ਼ਿਆਈ-ਓਸ਼ਿਨਿਆ ਜੂਨੀਅਰ ਚੈਂਪੀਅਨਸ਼ਿਪ ਵਿੱਚ ਇੱਕ-ਇੱਕ ਸਿਲਵਰ ਮੈਡਲ ਜਿੱਤਿਆ ਸੀ। ਯਸ਼ ਘੰਗਾਸ ਹਰਿਆਣਾ ਦੇ ਪਾਨੀਪਤ ਦੇ ਰਹਿਣ ਵਾਲੇ ਹਨ ਅਤੇ ਆਪਣੀ ਮਿਹਨਤ ਦੀ ਦਮ ‘ਤੇ ਇਸ ਪੱਧਰ ‘ਤੇ ਪਹੁੰਚੇ ਹਨ, ਜਦਕਿ ਲਿੰਥੋਈ ਚਨੰਬਮ ਮਣੀਪੁਰ ਦੇ ਹਨ ਅਤੇ ਉਨੰਤੀ ਉੱਤਰਾਖੰਡ ਦੀ ਰਹਿਣ ਵਾਲੀ ਹਨ।

*******

ਐੱਨਬੀ/ਓਏ



(Release ID: 1789206) Visitor Counter : 153