ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਅਤੇ ਸ਼੍ਰੀ ਜੌਨ ਕੇਰੀ ਦੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ
Posted On:
11 JAN 2022 12:17AM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਅਤੇ ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਸ਼੍ਰੀ ਜੌਨ ਕੇਰੀ ਨੇ 10 ਜਨਵਰੀ, 2022 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸੱਤ ਵਜੇ (19:00) ਟੈਲੀਫੋਨ ’ਤੇ ਗੱਲਬਾਤ ਕੀਤੀ।
ਸ਼੍ਰੀ ਯਾਦਵ ਅਤੇ ਸ਼੍ਰੀ ਕੇਰੀ ਨੇ ਸੀਓਪੀ 26 ਦੇ ਦੌਰਾਨ ਐਲਾਨੇ ਭਾਰਤ ਦੇ ਮਹੱਤਵਪੂਰਨ ਜਲਵਾਯੂ ਕਰਵਾਈ ਲਕਸ਼ਾਂ ਸਮੇਤ ਵਿਸਤ੍ਰਿਤ ਮੁੱਦਿਆਂ ’ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਚਾਰ ਪ੍ਰਮੁੱਖ ਥੰਮ੍ਹਾਂ : ਜਲਵਾਯੂ ਅਭਿਲਾਸ਼ਾ, ਵਿੱਤ ਜੁਟਾਉਣ ਦੇ ਪ੍ਰਯਤਨ, ਸੰਯੋਜਨ ਅਤੇ ਅਨੁਕੂਲਨ ਅਤੇ ਵਨੀਕਰਣ ਦੇ ਜ਼ਰੀਏ ਇੰਡੀਆ-ਯੂਐੱਸ ਕਲਾਈਮੇਟ ਐਕਸ਼ਨ ਐਂਡ ਫਾਈਨੈੱਸ ਮੋਬਿਲਾਈਜੇਸ਼ਨ ਡਾਇਲੌਗ (ਸੀਏਐੱਫਐੱਮਡੀ-ਭਾਰਤ-ਅਮਰੀਕਾ ਜਲਵਾਯੂ ਕਾਰਵਾਈ ਅਤੇ ਵਿੱਤੀ ਇਕਜੁੱਟਤਾ ਸੰਵਾਦ) ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ।
ਸ਼੍ਰੀ ਯਾਦਵ ਨੇ ਐੱਲ.ਆਈ.ਐੱਫ.ਈ. (ਲਾਈਫ ਸਟਾਈਲ ਫਾਰ ਇਨਵਾਇਰਨਮੈਂਟ–ਜਲਵਾਯੂ ਅਨੁਕੂਲ ਜੀਵਨਸ਼ੈਲੀ) ’ਤੇ ਧਿਆਨ ਦੇਣ ਦੀ ਜ਼ਰੂਰਤ ’ਤੇ ਬਲ ਦਿੱਤਾ। ਜ਼ਿਕਰਯੋਗ ਹੈ ਕਿ ਗਲਾਸਗੋ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁਹਿੰਮ ਦਾ ਮੰਤਰ ਦਿੱਤਾ ਹੈ।
ਦੋਹਾਂ ਨੇਤਾਵਾਂ ਨੇ ਮੇਜਰ ਇਕੌਨੌਮੀਜ਼ ਫੋਰਮ (ਐੱਮਈਐੱਫ-ਪ੍ਰਮੁੱਖ ਅਰਥਵਿਵਥਾਵਾਂ ਦੇ ਮੰਚ ਦੀ ਅਗਲੀ ਬੈਠਕ ਬਾਰੇ ਵਿੱਚ ਵੀ ਚਰਚਾ ਕੀਤੀ।
***
ਜੀਕੇ
(Release ID: 1789201)
Visitor Counter : 163