ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ 25ਵੇਂ ਨੈਸ਼ਨਲ ਯੂਥ ਫ਼ੈਸਟੀਵਲ ਦਾ ਵਰਚੁਅਲੀ ਉਦਘਾਟਨ ਕਰਨਗੇ
ਨੈਸ਼ਨਨ ਯੂਥ ਫ਼ੈਸਟੀਵਲ ਨਾ ਕੇਵਲ ਰਾਸ਼ਟਰੀ ਅਖੰਡਤਾ ਨੂੰ ਮਜ਼ਬੂਤ ਕਰਦਾ ਹੈ, ਸਗੋਂ ਫਿਰਕੂ ਇੱਕਸੁਰਤਾ ਅਤੇ ਨੌਜਵਾਨਾਂ ’ਚ ਆਪਸੀ ਭਾਈਚਾਰੇ ਦੀ ਭਾਵਨਾ ਦਾ ਪਸਾਰ ਵੀ ਕਰਦਾ ਹੈ
प्रविष्टि तिथि:
11 JAN 2022 4:08PM by PIB Chandigarh
ਪ੍ਰਮੁੱਖ ਝਲਕੀਆਂ:
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ, 2022 ਨੂੰ ਸਵੇਰੇ 11 ਵਜੇ ਪੁਦੂਚੇਰੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ 25ਵੇਂ ਨੈਸ਼ਨਲ ਯੂਥ ਫ਼ੈਸਟੀਵਲ (ਰਾਸ਼ਟਰੀ ਯੁਵਕ ਉਤਸਵ) ਦਾ ਉਦਘਾਟਨ ਕਰਨਗੇ। 12 ਜਨਵਰੀ ਨੂੰ ਮਹਾਨ ਦਾਰਸ਼ਨਿਕ ਅਤੇ ਚਿੰਤਕ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਹਰ ਸਾਲ ‘ਰਾਸ਼ਟਰੀ ਯੁਵਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜਿਵੇਂ ਕਿ ਅਸੀਂ ਸਵਾਮੀ ਵਿਵੇਕਾਨੰਦ ਦੀ ਜਯੰਤੀ ਮਨਾਉਂਦੇ ਹਾਂ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਨੌਜਵਾਨਾਂ ਦੀ ਸ਼ਕਤੀ ਵਿੱਚ ਸਦੀਵੀ ਵਿਸ਼ਵਾਸ ਭਾਰਤ ਵਿੱਚ ਬਦਲਦੇ ਸਮੇਂ ਦੇ ਨਾਲ ਹੋਰ ਵਧੇਰੇ ਗੁੰਜਾਇਮਾਨ ਹੁੰਦਾ ਹੈ। ਰਾਸ਼ਟਰੀ ਯੁਵਕ ਮੇਲਾ 2022 ਬਾਰੇ ਮੀਡੀਆ ਕਰਮੀਆਂ ਨੂੰ ਵਰਚੁਅਲੀ ਜਾਣਕਾਰੀ ਦਿੰਦਿਆਂ ਸਕੱਤਰ, ਯੁਵਕ ਮਾਮਲੇ, ਸ਼੍ਰੀਮਤੀ ਊਸ਼ਾ ਸ਼ਰਮਾ ਨੇ ਕਿਹਾ ਕਿ ਫੈਸਟੀਵਲ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਦੇ ਮਨਾਂ ਨੂੰ ਆਕਾਰ ਦੇਣਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਇੱਕ ਸੰਯੁਕਤ ਸ਼ਕਤੀ ਵਿੱਚ ਬਦਲਣਾ ਹੈ।
ਸ਼੍ਰੀਮਤੀ ਊਸ਼ਾ ਸ਼ਰਮਾ ਨੇ ਕਿਹਾ ਕਿ ਇਸ ਸਾਲ, ਕੋਵਿਡ ਦੀ ਉੱਭਰ ਰਹੀ ਸਥਿਤੀ ਦੇ ਮੱਦੇਨਜ਼ਰ, ਫੈਸਟੀਵਲ ਦਾ ਆਯੋਜਨ ਵਰਚੁਅਲੀ 12 - 13 ਜਨਵਰੀ, 2022 ਤੱਕ ਤੈਅ ਕੀਤਾ ਗਿਆ ਹੈ। ਉਦਘਾਟਨ ਤੋਂ ਬਾਅਦ ਰਾਸ਼ਟਰੀ ਯੁਵਾ ਸੰਮੇਲਨ ਹੋਵੇਗਾ, ਜਿਸ ਦਾ ਉਦੇਸ਼ ਗਲੋਵੇਨਾਈਜ਼ ਕਰਨਾ (ਨਵੀਂ ਰੂਹ ਫੂਕਣਾ), ਜਗਾਉਣਾ, ਏਕਤਾ ਕਾਇਮ ਕਰਨਾ ਅਤੇ ਸਾਡੀ ਵੱਡੀ ਜਨਸੰਖਿਆ ਦੇ ਲਾਭ ਦੀ ਅਸਲ ਸੰਭਾਵਨਾ ਨੂੰ ਖੋਲ੍ਹਣ, ਰਾਸ਼ਟਰ ਨਿਰਮਾਣ ਲਈ ਨੌਜਵਾਨਾਂ ਨੂੰ ਸਰਗਰਮ ਕਰਨਾ ਹੈ। ਸਿਖਰ ਸੰਮੇਲਨ ਦੌਰਾਨ, ਨੌਜਵਾਨਾਂ ਨੂੰ ਮੌਜੂਦਾ ਮੁੱਦਿਆਂ ਜਿਵੇਂ ਕਿ ਵਾਤਾਵਰਣ, ਜਲਵਾਯੂ ਤਬਦੀਲੀ, SDG ਦੀ ਅਗਵਾਈ ਵਾਲੇ ਵਿਕਾਸ, ਟੈਕਨੋਲੋਜੀ, ਉੱਦਮਤਾ ਅਤੇ ਨਵੀਨਤਾ, ਸਵਦੇਸ਼ੀ ਅਤੇ ਪ੍ਰਾਚੀਨ ਬੁੱਧੀ, ਰਾਸ਼ਟਰੀ ਚਰਿੱਤਰ, ਰਾਸ਼ਟਰ ਨਿਰਮਾਣ ਸਮੇਤ ਹੋਰ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇਗਾ। “ਫੈਸਟੀਵਲ ਦੌਰਾਨ, ਭਾਗੀਦਾਰਾਂ ਨੂੰ ਔਰੋਵਿਲ, ਪੁਦੂਚੇਰੀ ਦੇ ਇਮਰਸਿਵ ਸਿਟੀ ਅਨੁਭਵ, ਦੇਸ਼ ਭਰ ਦੀਆਂ ਸਵਦੇਸ਼ੀ ਖੇਡ ਗੇਮਜ਼ ਅਤੇ ਲੋਕ ਨਾਚ ਆਦਿ ਦੀ ਝਲਕ ਦੇਖਣ ਨੂੰ ਮਿਲੇਗੀ। ਯੁਵਾ ਮਾਮਲਿਆਂ ਦੇ ਸਕੱਤਰ ਨੇ ਇਹ ਵੀ ਦੱਸਿਆ ਕਿ ਫੈਸਟੀਵਲ ਦੀਆਂ ਹੋਰ ਮੁੱਖ ਗੱਲਾਂ ਵਿੱਚ ਲਾਈਵ ਸੰਗੀਤਕ ਪ੍ਰਦਰਸ਼ਨ, ਔਰੋਵਿਲ ਅਤੇ ਕਲਾ ਦੁਆਰਾ ਇੰਟਰਐਕਟਿਵ ਯੋਗਾ ਸੈਸ਼ਨ, ਲਿਵਿੰਗ ਇੰਸਟ੍ਰਕਟਰਜ਼ ਦੀ ਕਲਾ ਸ਼ਾਮਲ ਹਨ।
ਸਕੱਤਰ ਨੇ ਦੁਹਰਾਇਆ ਕਿ ਇਸ ਵਰਚੁਅਲ ਫੈਸਟੀਵਲ ਵਿੱਚ ਦੇਸ਼ ਭਰ ਤੋਂ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ “ਮੇਰੇ ਸਪਨੋਂ ਕਾ ਭਾਰਤ” ਅਤੇ “ਭਾਰਤੀ ਸੁਤੰਤਰਤਾ ਅੰਦੋਲਨ ਦੇ ਅਣਗੌਲ਼ੇ ਨਾਇਕ” ‘ਤੇ ਚੋਣਵੇਂ ਲੇਖ ਪੇਸ਼ ਹੋਣਗੇ। ਇਨ੍ਹਾਂ ਲੇਖਾਂ ਨੂੰ ਦੋ ਵਿਸ਼ਿਆਂ 'ਤੇ 1 ਲੱਖ ਤੋਂ ਵੱਧ ਨੌਜਵਾਨਾਂ ਦੀ ਸਬਮਿਸ਼ਨ ’ਚੋਂ ਚੁਣਿਆ ਗਿਆ ਹੈ।
ਸ਼੍ਰੀਮਤੀ ਸ਼ਰਮਾ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਯੁਵਕ ਮੇਲਾ ਆਪਣੀ ਕਿਸਮ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇਸ਼ ਦੇ ਨੌਜਵਾਨਾਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਸ ਨੂੰ ਮਨਾ ਰਿਹਾ ਹੈ। ਸ਼੍ਰੀਮਤੀ ਸ਼ਰਮਾ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦੇ ਹਾਂ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਆਬਾਦੀ ਦਾ ਸਭ ਤੋਂ ਮਹੱਤਵਪੂਰਨ ਅਤੇ ਗਤੀਸ਼ੀਲ ਹਿੱਸਾ ਹੁੰਦੇ ਹਨ। ਰਾਸ਼ਟਰੀ ਯੁਵਕ ਮੇਲਾ ਨਾ ਸਿਰਫ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦਾ ਹੈ ਸਗੋਂ ਦੇਸ਼ ਦੇ ਨੌਜਵਾਨਾਂ ਵਿੱਚ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਫੈਲਾਉਂਦਾ ਹੈ। ਸਕੱਤਰ ਨੇ ਅੱਗੇ ਕਿਹਾ,“ਫੈਸਟੀਵਲ ਇੱਕ ਮਿੰਨੀ-ਇੰਡੀਆ ਸਿਰਜ ਕੇ ਇੱਕ ਖੇਤਰ ਵੀ ਪ੍ਰਦਾਨ ਕਰਦਾ ਹੈ, ਜਿੱਥੇ ਨੌਜਵਾਨ ਰਸਮੀ ਅਤੇ ਗੈਰ-ਰਸਮੀ ਸੈਟਿੰਗਾਂ ਵਿੱਚ ਗੱਲਬਾਤ ਕਰਦੇ ਹਨ ਅਤੇ ਆਪਣੀ ਸਮਾਜਿਕ ਅਤੇ ਸੱਭਿਆਚਾਰਕ ਵਿਲੱਖਣਤਾ ਦਾ ਆਦਾਨ-ਪ੍ਰਦਾਨ ਕਰਦੇ ਹਨ। ਵੰਨ-ਸੁਵੰਨੇ ਸਮਾਜਿਕ-ਸੱਭਿਆਚਾਰਕ ਮਾਹੌਲ ਦਾ ਇਹ ਸੁਮੇਲ ਏਕ ਭਾਰਤ ਸਰਵੋਤਮ ਭਾਰਤ ਬਣਾਉਂਦਾ ਹੈ।”
ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਸ਼੍ਰੀ ਅਰਬਿੰਦੋ ਅਤੇ ਮਹਾਕਵੀ ਸੁਬਰਾਮਨੀਆ ਭਾਰਤੀ ਦੇ ਯੋਗਦਾਨ ਅਤੇ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਰਾਹੀਂ ਦੇਸ਼ ਦੇ ਨਾਗਰਿਕਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਦੇ ਫਲਦਾਇਕ ਯਤਨਾਂ ਨੂੰ ਸ਼ਰਧਾਂਜਲੀ ਵਜੋਂ, 25ਵਾਂ ਰਾਸ਼ਟਰੀ ਯੁਵਕ ਮੇਲਾ ਉਸ ਪੁਦੂਚੇਰੀ ਦੀ ਭਾਈਵਾਲੀ ਨਾਲ ਮਨਾਇਆ ਜਾ ਰਿਹਾ ਹੈ, ਜਿਸ ਨੂੰ ਸ੍ਰੀ ਔਰਬਿੰਦੋ ਅਤੇ ਮਹਾਕਵੀ ਸੁਬਰਾਮਨੀਆ ਭਾਰਥੀ ਦੋਹਾਂ ਦੇ ਵਿਚਾਰਾਂ ਦੀ ਬਖਸ਼ਿਸ਼ ਹੈ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ “ਮੇਰੇ ਸਪਨੋਂ ਕਾ ਭਾਰਤ” ਅਤੇ “ਭਾਰਤੀ ਸੁਤੰਤਰਤਾ ਅੰਦੋਲਨ ਦੇ ਅਣਗੌਲ਼ੇ ਨਾਇਕ” ਉੱਤੇ ਚੋਣਵੇਂ ਲੇਖ ਦਾ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਲੇਖਾਂ ਨੂੰ ਦੋ ਵਿਸ਼ਿਆਂ 'ਤੇ 1 ਲੱਖ ਤੋਂ ਵੱਧ ਨੌਜਵਾਨਾਂ ਦੁਆਰਾ ਸਬਮਿਸ਼ਨ ’ਚੋਂ ਚੁਣਿਆ ਗਿਆ ਹੈ।
ਪ੍ਰਧਾਨ ਮੰਤਰੀ ਦੇ ਉਦਘਾਟਨੀ ਸੈਸ਼ਨ ਦੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
https://pib.gov.in/PressReleasePage.aspx?PRID=1788871
******
ਐੱਨਬੀ/ਓਏ
(रिलीज़ आईडी: 1789188)
आगंतुक पटल : 256