ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 151.94 ਕਰੋੜ ਦੇ ਪਾਰ ਪਹੁੰਚਿਆ


ਪਿਛਲੇ 24 ਘੰਟਿਆਂ ਦੇ ਦੌਰਾਨ 29 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ
ਮੌਜੂਦਾ ਰਿਕਵਰੀ ਦਰ 96.62% ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 1,79,723 ਨਵੇਂ ਕੇਸ ਸਾਹਮਣੇ ਆਏ
ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 7,23,619
ਸਪਤਾਹਿਕ ਪਾਜ਼ਿਟਿਵਿਟੀ ਦਰ 7.92%

Posted On: 10 JAN 2022 9:51AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ  29 ਲੱਖ (29,60,975) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 151.94 ਕਰੋੜ (1,51,94,05,951) ਤੋਂ ਅਧਿਕ ਹੋ ਗਈ।

ਇਹ ਉਪਲਬਧੀ 1,62,26,792 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,88,899

ਦੂਸਰੀ ਖੁਰਾਕ

97,42,727

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,87,219

ਦੂਸਰੀ ਖੁਰਾਕ

1,69,75,052

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

2,38,07,879

 18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

51,45,68,195

ਦੂਸਰੀ ਖੁਰਾਕ

35,25,37,574

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

19,61,86,714

ਦੂਸਰੀ ਖੁਰਾਕ

15,63,00,659

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,23,10,994

ਦੂਸਰੀ ਖੁਰਾਕ

9,82,00,039

  ਕੁੱਲ

1,51,94,05,951

 

ਪਿਛਲੇ 24 ਘੰਟਿਆਂ ਵਿੱਟ 46,569 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,45,00,172 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  96.62% ਹੋ ਗਈ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ 1,79,723 ਨਵੇਂ ਕੇਸ ਸਾਹਮਣੇ ਆਏ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 7,23,619 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 2.03% ਹਨ।

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 13,52,717 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 69.15 ਕਰੋੜ ਤੋਂ ਅਧਿਕ  (69,15,75,352) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 7.92% ਹੈ, ਰੋਜ਼ਾਨਾ ਤੌਰ ‘ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 13.29% ਹੈ।

 

****

ਐੱਮਵੀ/ਏਐੱਲ



(Release ID: 1788907) Visitor Counter : 167