ਰੇਲ ਮੰਤਰਾਲਾ
azadi ka amrit mahotsav

14 ਹਜ਼ਾਰ ਟਨ ਤੋਂ ਵੱਧ ਮੈਡੀਕਲ ਲਿਕਵਿਡ ਆਕਸੀਜਨ ਨੂੰ ਕੋਵਿਡ ਕੇਅਰ ਸੈਂਟਰਾਂ ਤੱਕ ਪਹੁੰਚਾਇਆ ਗਿਆ


ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਸਮਰਥਨ ਕਰਨ ਦੇ ਲਈ ਫੂਡ ਗ੍ਰੇਨ ਦਾ ਰਿਕਾਰਡ ਟਰਾਂਸਪੋਰਟੇਸ਼ਨ
495 ਕਿਲੋਮੀਟਰ ਹਿੱਸੇ ਵਿੱਚ ਟ੍ਰੇਨਾਂ ਦੀ ਸੈਕਸ਼ਨ ਸਪੀਡ ਵਧੀ

ਉੱਤਰ ਰੇਲਵੇ ਵਿੱਚ 70 ਪ੍ਰਤੀਸ਼ਤ ਤੋਂ ਵੱਧ ਰੂਟ ਕਿਲੋਮੀਟਰ ਦਾ ਬਿਜਲੀਕਰਨ ਕੀਤਾ ਗਿਆ
ਕੇਂਦਰੀ ਤੇ ਡਿਵੀਜ਼ਨਲ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਲਗਾਏ ਗਏ
ਕਈ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਮੈਡਲ ਜਿੱਤੇ
ਤਿੰਨ ਹਿਮਾਲਿਅਨ ਪ੍ਰੋਜੈਕਟਾਂ- ਯੂਐੱਸਬੀਆਰਐੱਲ, ਰਿਸ਼ੀਕੇਸ਼-ਕਰਣਪ੍ਰਯਾਗ ਵੱਡੀ ਲਾਈਨ ਅਤੇ ਬਿਲਾਸਪੁਰ-ਮਨਾਲੀ-ਲੇਹ ਲਾਈਨ ਦੇ ਐੱਫਐੱਲਐੱਸ ਦਾ ਕਾਰਜ ਪ੍ਰਗਤੀ ‘ਤੇ ਆਕਸੀਜਨ ਟ੍ਰੇਨਾਂ

Posted On: 08 JAN 2022 1:12PM by PIB Chandigarh

ਉੱਤਰ ਰੇਲਵੇ ਦੁਆਰਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਰਾਜਾਂ ਵਿੱਚ ਹਸਪਤਾਲਾਂ ਅਤੇ ਕੋਵਿਡ ਦੇਖਭਾਲ ਕੇਂਦਰਾਂ ਵਿੱਚ ਸਪਲਾਈ ਦੇ ਲਈ ਗ੍ਰੀਨ ਕੋਰੀਡੋਰ ਦੇ ਮਾਧਿਅਮ ਨਾਲ 858 ਵਿਸ਼ੇਸ਼ ਮਾਲਗੱਡੀਆਂ ਚਲਾਈਆਂ ਗਈਆਂ, ਜਿਸ ਵਿੱਚ ਕ੍ਰਾਯੋਜੈਨਿਕ ਟੈਂਕਾਂ ਅਤੇ ਰੋਲ-ਓਨ-ਰੋਲ-ਓਫ ਰੋਡ ਟੈਂਕਰਾਂ ਵਿੱਚ 14,403 ਟਨ ਤੋਂ ਵੱਧ ਆਕਸੀਜਨ ਦੀ ਸਪਲਾਈ ਕੀਤੀ ਗਈ। ਇਹ ਭਾਰਤੀ ਰੇਲਵੇ ਦੁਆਰਾ ਕੁੱਲ ਲਿਕਵਿਡ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਲਗਭਗ 50 ਪ੍ਰਤੀਸ਼ਤ ਹੈ।

ਮਾਲ ਢੁਆਈ

ਖੇਤਰੀ ਅਤੇ ਮੰਡਲ ਪੱਧਰ ‘ਤੇ ਬਹੁ-ਵਿਸ਼ਕ ਮਾਲਢੁਆਈ ਬਿਜ਼ਨਸ ਵਿਕਾਸ ਇਕਾਈਆਂ (ਬੀਡੀਯੂ) ਸਥਾਪਿਤ ਕੀਤੀਆਂ ਗਈਆਂ ਹਨ। ਉੱਤਰ ਰੇਲਵੇ ਦੇ 44 ਮਾਲ ਸ਼ੈੱਡਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਅਤਿਰਿਕਤ ਲੋਡਿੰਗ-ਅਨਲੋਡਿੰਗ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉੱਤਰ ਰੇਲਵੇ ਨੇ ਦੁਨੀਆ ਦੇ ਸਭ ਤੋਂ ਵੱਡੇ ਖੁਰਾਕ ਸੁਰੱਖਿਆ ਪ੍ਰੋਗਰਾਮ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਸਮਰਥਨ ਕਰਨ ਦੇ ਲਈ ਅਪ੍ਰੈਲ ਅਤੇ ਦਸੰਬਰ 2021 ਦੇ ਵਿੱਚ ਰਿਕਾਰਡ 26 ਮਿਲੀਅਨ ਟਨ ਫੂਡ-ਗ੍ਰੇਨ ਨੂੰ ਵਿਭਿੰਨ ਰਾਜਾਂ ਵਿੱਚ ਪਹੁੰਚਾਇਆ। ਉੱਤਰ ਰੇਲਵੇ ਨੇ ਅਪ੍ਰੈਲ-ਦਸੰਬਰ 2021 ਤੋਂ ਹੁਣ ਤੱਕ ਮਾਲ ਢੁਆਈ ਨਾਲ ਸਭ ਤੋਂ ਵੱਧ ਆਮਦਨ 7,064 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਰਾਸ਼ਟਰੀ ਰਾਜਧਾਨੀ ਨੂੰ ਰਿਆਇਤੀ ਪਰਿਵਹਨ ਦਰਾਂ ‘ਤੇ ਫਲਾਂ ਅਤੇ ਸਬਜ਼ੀਆਂ ਦੀ ਨਿਰੰਤਰ ਸਪਲਾਈ ਬਣਾਈ ਰੱਖਣ ਦੇ ਲਈ ਉੱਤਰ ਰੇਲਵੇ ਦੁਆਰਾ ਵਿਭਿੰਨ ਰਾਜਾਂ ਤੋਂ ਕਿਸਾਨ ਰੇਲ ਵੀ ਸੰਚਾਲਿਤ ਕੀਤੀ ਜਾ ਰਹੀ ਹੈ।

 

ਟ੍ਰੇਨ ਸੰਚਾਲਨ

ਪ੍ਰਧਾਨ ਮੰਤਰੀ ਨੇ ਹਜ਼ਰਤ ਨਿਜ਼ਾਮੁਦੀਨ ਅਤੇ ਵਾਰਾਣਸੀ ਤੋਂ ਗੁਜਰਾਤ ਦੇ ਕੇਵਡੀਆ ਵਿੱਚ ਨਵੇਂ ਬਣੇ ਸਟੇਸ਼ਨ ਦੇ ਲਈ ਟ੍ਰੇਨ ਸੇਵਾਵਾਂ ਦਾ ਉਦਾਘਾਟਨ ਕੀਤਾ। ਇਹ ਉੱਤਰੀ ਰਾਜਾਂ ਦੇ ਲੋਕਾਂ ਨੂੰ ਸਟੈਚਿਊ ਆਵ੍ ਯੂਨਿਟੀ ਦੇਖਣ ਦੇ ਲਈ ਯਾਤਰਾ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ। ਕੇਐੱਸਆਰ ਅਤੇ ਕਾਂਗੜਾ ਘਾਟੀ ਪਹਾੜੀ ਖੰਡਾਂ ‘ਤੇ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ। ਟੂਰਿਸਟਾਂ ਦੇ ਲਈ ਹੌਪ-ਓਨ-ਹੌਪ-ਓਫ ਸੁਵਿਧਾ ਕਾਲਕਾ-ਸ਼ਿਮਲਾ ਰੇਲ ਖੰਡ ਵਿੱਚ ਫਿਰ ਤੋਂ ਸ਼ੁਰੂ ਕੀਤੀ ਗਈ ਹੈ। ਇਸ ਰੇਲਵੇ ਜੋਨ ਨੇ 92 ਪ੍ਰਤੀਸ਼ਤ ਤੋਂ ਉੱਪਰ ਚੱਲਣ ਵਾਲੀ ਯਾਤਰੀ ਟ੍ਰੇਨਾਂ ਦੇ ਸਮਾਂ ਪਾਲਨ ਨੂੰ ਕਾਇਮ ਰੱਖਿਆ ਹੈ।

 

ਸੁਰੱਖਿਆ

ਸੁਰੱਖਿਆ ‘ਤੇ ਹਮੇਸ਼ਾ ਮੁੱਖ ਤੌਰ ‘ਤੇ ਧਿਆਨ ਕੇਂਦ੍ਰਿਤ ਰਿਹਾ ਹੈ; ਟੱਕਰ ਦੇ ਕਾਰਨ ਕੋਈ ਦੁਰਘਟਨਾ ਨਹੀਂ ਹੋਈ ਹੈ ਅਤੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਇਸ ਖੇਤਰ ਵਿੱਚ ਪਟਰੀ ਤੋਂ ਉਤਰਣ ਦੀ ਘਟਨਾ ਵਿੱਚ 44 ਪ੍ਰਤੀਸ਼ਤ ਦੀ ਕਮੀ ਆਈ ਹੈ। ਵਰ੍ਹੇ 2018-19 ਵਿੱਚ ਉੱਤਰ ਰੇਲਵੇ ‘ਤੇ ਸਾਰੇ ਮਾਨਵ ਰਹਿਤ ਕ੍ਰੌਸਿੰਗ ਫਾਟਕਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਹੁਣ ਮਾਨਵ ਯੁਕਤ ਕ੍ਰੌਸਿੰਗ ਫਾਟਕਾਂ ਨੂੰ ਆਰਓਬੀ ਜਾਂ ਆਰਯੂਬੀ ਵਿੱਚ ਬਦਲਿਆ ਜਾ ਰਿਹਾ ਹੈ। ਕੁੱਝ ਐੱਲਸੀ ਵਿੱਚ ਸੜਕ ਸੁਰੱਖਿਆ ਵਧਾਉਣ ਦੇ ਲਈ ਇਲੈਕਟ੍ਰੀਕਲ ਲਿਫਟਿੰਗ ਬੈਰੀਅਰ ਦਿੱਤੇ ਗਏ ਹਨ।

ਟ੍ਰੇਨਾਂ ਦੇ ਸੁਰੱਖਿਅਤ ਪਰਿਚਾਲਨ ਦੇ ਲਈ ਸਿਗਨਲਿੰਗ ਸਿਸਟਮ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਸਾਰੀਆਂ ਟ੍ਰੇਨਾਂ ਵਿੱਚ ਲੋਕੋ ਪਾਇਲਟਾਂ ਨੂੰ ਫੋਗ ਸੇਫਟੀ ਡਿਵਾਈਸ ਉਪਲੱਬਧ ਕਰਾਏ ਗਏ ਹਨ। ਅਤਿਅਧਿਕ ਸਰਦੀਆਂ ਅਤੇ ਗਰਮੀਆਂ ਦੇ ਮੌਸਮ ਵਿੱਚ ਟ੍ਰੇਨ ਫ੍ਰੈਕਚਰ ਅਤੇ ਵਿਸਥਾਪਨ ਦੇ ਸਮੇਂ ‘ਤੇ ਪਤਾ ਲਗਾਉਣ ਦੇ ਲਈ ਰਾਤ ਦੇ ਸਮੇਂ ਪਟਰੀਆਂ ‘ਤੇ ਗਹਿਰੀ ਨਿਗਰਾਨੀ ਰੱਖੀ ਜਾਂਦੀ ਹੈ। ਗੜਬੜੀ ਦੀ ਸੂਚਨਾ ਸਮੇਂ ‘ਤੇ ਦੇਣ ਦੇ ਲਈ ਗਸ਼ਤ ਕਰਨ ਵਾਲੇ ਕਰਮਚਾਰੀਆਂ ਨੂੰ ਜੀਪੀਐੱਸ ਅਧਾਰਿਤ ਹੈਂਡ ਹੇਲਡ ਟ੍ਰੈਕਰਸ ਦਿੱਤੇ ਗਏ ਹਨ।

ਸੰਸਾਧਨਾਂ ਦਾ ਰਖ-ਰਖਾਅ

ਸੰਸਾਧਨਾਂ ਦਾ ਰਖ-ਰਖਾਅ ਅਤੇ ਅੱਪ-ਗ੍ਰੇਡੇਸ਼ਨ ਨਿਯਮਿਤ ਅਧਾਰ ‘ਤੇ ਕੀਤਾ ਜਾਂਦਾ ਹੈ। ਆਲਮਬਾਗ ਵਰਕਸ਼ਾਪ, ਲਖਨਊ ਵਿੱਚ 14 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਕੁਸ਼ਲ ਮਕੈਨਿਜ਼ਮ ਸਫਾਈ ਦੇ ਨਾਲ ਐੱਲਐੱਚਬੀ ਦੀ ਆਵਧਿਕ ਓਵਰ-ਹੌਲਿੰਗ ਕੀਤੀ ਜਾ ਰਹੀ ਹੈ। ਨੈਰੋ ਗੇਜ਼ ਸਮੇਤ ਆਈਸੀਐੱਫ ਰੈਕ ਦੇ ਅੰਦਰੂਨੀ ਹਿੱਸੇ ਦਾ ਪ੍ਰੋਜੈਕਟ- ਉਤਕ੍ਰਿਸ਼ਟ ਦੇ ਤਹਿਤ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਦੇ ਲਈ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉੱਤਰ ਰੇਲਵੇ ਸਥਿਤ ਕੋਚਾਂ ਵਿੱਚ ਬਾਇਓ-ਵੈਕਿਊਮ ਸ਼ੌਚਾਲਯਾਂ ਨੂੰ ਰੈਟ੍ਰੋ-ਫਿਟ ਕੀਤਾ ਜਾ ਰਿਹਾ ਹੈ। ਦੋ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੇ 2 ਸਾਲ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਹੈ ਅਤੇ ਵਾਰਾਣਸੀ ਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ, ਕਟਰਾ ਮੰਦਿਰਾਂ ਦੇ ਸ਼ਹਿਰ ਦੀ ਯਾਤਰਾ ਕਰਨ ਦੇ ਇੱਛੁਕ ਯਾਤਰੀਆਂ ਦੇ ਵਿੱਚ ਅਤਿਅਧਿਕ ਲੋਕਪ੍ਰਿਯ ਸਾਬਤ ਹੋ ਰਹੀ ਹੈ। 465 ਕਿਲੋਮੀਟਰ ਵਿੱਚ ਟ੍ਰੇਨਾਂ ਦੀ ਸੈਕਸ਼ਨ ਸਪੀਡ ਵਧਾ ਦਿੱਤੀ ਗਈ ਹੈ ਅਤੇ ਕਈ ਥਾਵਾਂ ‘ਤੇ ਸਥਾਈ ਗਤੀ ਸੀਮਾ ਹਟਾ ਦਿੱਤੀ ਗਈ ਹੈ।

ਰੇਲ ਪ੍ਰੋਜੈਕਟਸ

ਉੱਤਰ ਰੇਲਵੇ ਯੂਐੱਸਬੀਆਰਐੱਲ, ਰਿਸ਼ੀਕੇਸ਼-ਕਰਣਪ੍ਰਯਾਗ ਵੱਡੀ ਰੇਲ ਲਾਈਨ ਅਤੇ ਬਿਲਾਸਪੁਰ-ਮਨਾਲੀ-ਲੇਹ ਲਾਈਨ ਦੇ ਐੱਫਐੱਲਐੱਸ ਵਿੱਚ ਤਿੰਨ ਹਿਮਾਲਿਅਨ ਪ੍ਰੋਜੈਕਟਾਂ ‘ਤੇ ਕੰਮ ਚਰ ਰਿਹਾ ਹੈ।

ਯੂਐੱਸਬੀਆਰਐੱਲ ਪ੍ਰੋਜੈਕਟ ਦੇ ਬਾਕੀ ਕਟਰਾ-ਬਨਿਹਾਲ ਖੰਡ ‘ਤੇ, ਪ੍ਰਤਿਸ਼ਠਿਤ ਚਿਨਾਬ ਬ੍ਰਿਜ ਦੇ ਆਰਕ ਨੂੰ ਵਿਛਾਉਣ ਦਾ ਕੰਮ ਅਪ੍ਰੈਲ 2021 ਵਿੱਚ ਪੂਰਾ ਕੀਤਾ ਗਿਆ ਸੀ। ਅੰਜੀ ਬ੍ਰਿਜ ਦੇ ਤੋਰਣ ਦਾ ਨਿਰਮਾਣ ਹਾਲ ਹੀ ਵਿੱਚ ਪੂਰਾ ਹੋਇਆ ਹੈ। ਕੋਵਿਡ-19 ਦੀ ਗੰਭੀਰ ਸਥਿਤੀ ਦੇ ਬਾਵਜੂਦ ਕੁੱਲ 15 ਕਿਲੋਮੀਟਰ ਸੁਰੰਗ ਦਾ ਖਨਨ, 3 ਸੁਰੰਗਾਂ ਨੂੰ ਤਿਆਰ ਕਰਨ ਅਤੇ 3 ਪੁਲਾਂ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ।

ਰਿਸ਼ੀਕੇਸ਼-ਕਰਣਪ੍ਰਯਾਗ ਲਾਈਨ ‘ਤੇ ਟਨਲਿੰਗ ਅਤੇ ਬ੍ਰਿਜ ਦਾ ਕੰਮ ਜਾਰੀ ਹੈ। ਤਲਹਟੀ ਵਿੱਚ ਇੱਕ ਸੁੰਦਰ ਨਵਾਂ ਸਟੇਸ਼ਨ ਯੋਗਨਗਰੀ ਰਿਸ਼ੀਕੇਸ਼ ਬਣਾਇਆ ਗਿਆ ਹੈ।

ਬਿਜਲੀਕਰਨ

ਰੇਲਵੇ ਸ਼ਤ-ਪ੍ਰਤੀਸ਼ਤ ਬਿਜਲੀਕਰਨ ਦੇ ਮਿਸ਼ਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉੱਤਰ ਰੇਲਵੇ ‘ਤੇ 70 ਪ੍ਰਤੀਸ਼ਤ ਤੋਂ ਅਧਿਕ ਰੂਟ ਕਿਲੋਮੀਟਰ ਬਿਜਲੀਕਰਨ ਹਨ। ਉੱਤਰ ਰੇਲਵੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਓਪਨ ਐਕਸੈੱਸ ਦੇ ਮਾਧਿਅਮ ਨਾਲ ਸਸਤੀ ਬਿਜਲੀ ਖਰੀਦ ਰਿਹਾ ਹੈ, ਨਤੀਜੇ ਸਦਕਾ, ਇਨ੍ਹਾਂ ਰਾਜਾਂ ਦੇ ਲਈ ਕਰਸ਼ਣ ਊਰਜਾ ਬਿਲ ਦੇ ਰੂਪ ਵਿੱਚ 300 ਕਰੋੜ ਰੁਪਏ ਬਚਾਏ ਗਏ ਸਨ। ਸਾਰੇ 90 ਐੱਲਐੱਬੀ ਪ੍ਰਾਥਮਿਕ ਈਓਜੀ ਟ੍ਰੇਨਾਂ ‘ਤੇ ਈਕੋ-ਫ੍ਰੈਂਡਲੀ ਹੈੱਡ ਔਨ ਜਨਰੇਸ਼ਨ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਨਾਲ 4 ਮਹੀਨੇ ਵਿੱਚ 33 ਕਰੋੜ ਰੁਪਏ ਮੁੱਲ ਦੀ ਹਾਈ-ਸਪੀਡ ਡੀਜ਼ਲ ਦੀ ਬਚਤ ਹੋਵੇਗੀ ਅਤੇ ਰੇਲਵੇ ਦੇ ਲਈ 12 ਹਜ਼ਾਰ ਟਨ ਕੀਮਤ, ਰੇਲਵੇ ਨੂੰ 12 ਹਜ਼ਾਰ ਟਨ ਕਾਰਬਨ ਕ੍ਰੈਡਿਟ ਅਰਜਿਤ ਹੋਵੇਗੀ।

ਵੈਕਲਪਿਕ ਊਰਜਾ ਦਾ ਉਪਯੋਗ

ਸੋਲਰ ਊਰਜਾ ਦੇ ਉਪਯੋਗ ਦੇ ਲਈ ਪੂਰੇ ਖੇਤਰ ਵਿੱਚ ਗ੍ਰਿਡ ਨਾਲ ਜੁੜੇ ਮੀਟਰ ਵਾਲੇ ਸੋਲਰ ਊਰਜਾ ਪਲਾਂਟ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਨਾਲ 40 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਿਸ ਨਾਲ 3251 ਟਨ ਕਾਰਬਨ ਡਾਈਆਕਸਾਈਡ ਗੈਸ ਦੇ ਉਤਸਿਰਜ ਵਿੱਚ ਕਮੀ ਆਵੇਗੀ।

 

ਸਿਹਤ ਸੇਵਾ

ਉੱਤਰ ਰੇਲਵੇ ਨੇ ਸਿਹਤ ਕੇਂਦਰਾਂ ‘ਤੇ ਦਵਾਈਆਂ, ਇੰਜੈਕਸ਼ਨ ਅਤੇ ਉਪਭੋਗ ਸਮੱਗਰੀਆਂ ਦੀ ਬਿਨਾ ਰੁਕਾਵਟ ਸਪਲਾਈ ਬਣਾਈ ਰੱਖੀ ਹੈ। ਕੇਂਦਰਾਂ ‘ਤੇ ਆਰਟੀ-ਪੀਸੀਆਰ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਆਕਸੀਜਨ ਦੀ ਬਿਨਾ ਰੁਕਾਵਟ ਸਪਲਾਈ ਦੇ ਲਈ ਐੱਨਆਰਸੀਐੱਚ ਵਿੱਚ 500 ਲੀਟਰ/ਮਿੰਟ ਸਮਰੱਥਾ ਦਾ ਪਲਾਂਟ ਲਗਾਇਆ ਗਿਆ ਹੈ। ਸਾਰੇ 5 ਡਿਵੀਜ਼ਨਲ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਵੀ ਲਗਾਏ ਗਏ ਹਨ। ਪ੍ਰਧਾਨ ਮੰਤਰੀ ਦੇ ਟੀਕਾਕਰਣ ਪ੍ਰੋਗਰਾਮ ਨੂੰ ਗਤੀ ਦਿੰਦੇ ਹੋਏ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਿਰਭਰਾਂ (dependents) ਦਾ ਟੀਕਾਕਰਣ ਕੀਤਾ ਜਾ ਰਿਹਾ ਹੈ।

ਖੇਡ

ਕਈ ਖਿਡਾਰੀਆਂ ਨੇ ਵਿਭਿੰਨ ਰਾਸ਼ਟਰੀ ਅਤੇ ਵੈਸ਼ਵਿਕ ਖੇਡ ਆਯੋਜਨਾਂ ਵਿੱਚ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ, ਜੋ ਉੱਤਰ ਰੇਲਵੇ ਦੇ ਕਰਮਚਾਰੀ ਹਨ। ਉੱਤਰ ਰੇਲਵੇ ਦੇ 11 ਖਿਡਾਰੀ ਅਤੇ ਕੋਟ ਟੋਕਿਓ 2020 ਓਲੰਪਿਕ ਦੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਸਨ। ਓਲੰਪਿਕ ਵਿੱਚ ਕੁਸ਼ਤੀ ਮੁਕਾਬਲੇ ਵਿੱਚ ਸ਼੍ਰੀ ਕਵੀ ਕੁਮਾਰ ਦਹਿਯਾ ਨੇ ਸਿਲਵਰ ਮੈਡਲ ਅਤੇ ਸ਼੍ਰੀ ਬਜਰੰਗ ਪੁਨੀਆ ਨੇ ਕਾਂਸੀ ਦਾ ਮੈਡਲ ਜਿੱਤਿਆ। ਸਿਲਵਰ ਮੈਡਲ ਜੇਤੂ ਵੇਟਲਿਫਟਰ ਸੁਸ਼੍ਰੀ ਮੀਰਾਬਾਈ ਚਾਨੂ ਨੇ ਕੋਚ ਵਿਜੈ ਸ਼ਰਮਾ ਨੂੰ ਓਐੱਸਡੀ ਦੇ ਰੂਪ ਵਿੱਚ ਪ੍ਰੋਮੋਟ ਕੀਤਾ ਹੈ। ਹਾਲ ਹੀ ਵਿੱਚ, ਦਿੱਲੀ ਦੇ ਕਿਸ਼ਨਗੰਜ ਵਿੱਚ ਇੱਕ ਭਾਰਤੀ ਰੇਲਵੇ ਕੁਸ਼ਤੀ ਅਕਾਦਮੀ ਫਿਰ ਤੋਂ ਖੋਲ੍ਹੀ ਗਈ ਹੈ। ਇਹ ਅਕਾਦਮੀ ਕਈ ਪ੍ਰਸਿੱਧ ਪਹਿਲਵਾਨਾਂ ਦਾ ਉਗਮ (cradle) ਸਥਲ ਰਹੀ ਹੈ।

 

***************

ਆਰਕੇਜੇ/ਐੱਮ


(Release ID: 1788722) Visitor Counter : 188