ਰੇਲ ਮੰਤਰਾਲਾ

ਮੈਟਰੋ ਰੇਲਵੇ ਨੇ 2021 ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨੈਟਵਰਕ ਦੀ ਸਮਰੱਥਾ ਵਿਸਤਾਰ ਵਿੱਚ ਬੇਮਿਸਾਲ ਵਿਕਾਸ ਕੀਤਾ


ਉੱਤਰ-ਦੱਖਣ ਮੈਟਰੋ ਦੇ ਵਿਸਤਾਰਿਤ ਹਿੱਸੇ ਨੋਆਪਾਰਾ ਤੋਂ ਦਕਸ਼ਨੇਸ਼ਵਰ (4.1 ਕਿਲੋਮੀਟਰ ਲੰਬਾਈ) ਤੱਕ ਦਾ ਉਦਘਾਟਨ ਕੀਤਾ ਗਿਆ


ਈਸਟ-ਵੈਸਟ ਮੈਟਰੋ ਦੇ ਫੁਲਬਗਾਨ ਤੋਂ ਸਿਯਾਲਦਾਹ ਤੱਕ ਪਹਿਲਾ ਟ੍ਰਾਇਲ ਰਨ ਪੂਰਾ

ਲੰਬੇ ਸਮੇਂ ਤੋਂ ਚਲੀ ਆ ਰਹੀ ਮੈਟਰੋ ਯਾਤਰੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਈਸਟ-ਵੈਸਟ ਮੈਟਰੋ ਵਿੱਚ ਕਿਊਆਰ ਕੋਡ ਅਧਾਰਿਤ ਟਿਕਟ ਵਿਵਸਥਾ ਸ਼ੁਰੂ ਕੀਤੀ ਗਈ

ਤਪਨ ਸਿਨ੍ਹਾ ਮੈਮੋਰੀਅਲ ਹਸਪਤਾਲ ਵਿੱਚ ਪ੍ਰੈਸ਼ਰ ਸਵਿੰਗ ਏਡਜੋਰਪਸ਼ਨ (ਪੀਐੱਸ) ਆਕਸੀਜਨ ਜੈਨਰੇਟਰ ਪਲਾਂਟ ਦੀ ਸ਼ੁਰੂਆਤ ਕੀਤੀ ਗਈ

ਮੈਟਰੋ ਰੇਲਵੇ ਨੇ ਨੌਨ ਏਸੀ ਰੈਕਸ ਦੇ ਆਪਣੇ ਬੇੜੇ ਨੂੰ ਦਿੱਤੀ ਵਿਦਾਈ

Posted On: 03 JAN 2022 1:48PM by PIB Chandigarh

ਕੋਲਕਾਤਾ ਮੈਟਰੋ ਨੇ ਸਾਲ 2021 ਦੇ ਦੌਰਾਨ ਆਪਣੇ ਨੈਟਵਰਕ ਦੇ ਬੁਨਿਆਦੀ ਢਾਂਚੇ ਅਤੇ ਸਮੱਰਥਾ ਵਿਸਤਾਰ ਦੇ ਵਿਕਾਸ ਵਿੱਚ ਬੇਮਿਸਾਲ ਵਾਧਾ ਦੇਖਿਆ ਹੈ। ਕੋਵਿਡ ਚੁਣੌਤੀਆਂ ਦੇ ਬਾਵਜੂਦ ਕੋਲਕਾਤਾ ਮੈਟਰੋ ਨੇ ਯਾਤਰੀਆਂ ਲਈ ਭਵਿੱਖ ਦੇ ਵਿਕਾਸ ਅਤੇ ਯਾਤਰਾ ਦੇ ਅਨੁਭਵ ਦੇ ਅਗਲੇ ਪੱਧਰ ਦੀ ਨੀਂਹ ਰੱਖਣਾ ਜਾਰੀ ਰੱਖਿਆ।

ਕੋਲਕਾਤਾ ਮੈਟਰੋ ਦੀਆਂ ਸਾਲ 2021 ਵਿੱਚ ਕੁੱਝ ਜ਼ਿਕਰਯੋਗ ਉਪਲੱਬਧੀਆਂ ਨਿਮਨ ਹਨ:

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 22.02.2021 ਨੂੰ ਨੋਆਪਾਰਾ ਤੋਂ ਦਕਸ਼ਿਨੇਸ਼ਵਰ (4.1 ਕਿਲੋਮੀਟਰ ਲੰਬਾਈ) ਤੱਕ ਉੱਤਰ ਦੱਖਣ ਮੈਟਰੋ ਦੇ ਵਿਸਤਾਰਿਤ ਖੰਡ ਦਾ ਉਦਘਾਟਨ ਕੀਤਾ ਅਤੇ ਇਸ ‘ਤੇ ਪਹਿਲੀ ਮੈਟਰੋ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਵਿਸਤਾਰ ਤੋਂ ਨਾ ਕੇਵਲ ਕੋਲਕਾਤਾ ਦੇ ਲੋਕਾਂ ਨੂੰ ਬਲਕਿ ਹੁਗਲੀ, ਹਾਵੜਾ ਅਤੇ ਉੱਤਰ 24 ਪਰਗਨਾ ਦੇ ਲੋਕਾਂ ਨੂੰ ਵੀ ਮੈਟਰੋ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਸਾਲ ਦੇ ਦੌਰਾਨ ਨੋਆਪਾਰਾ ਕਾਰਸ਼ੇਡ ਦਾ ਨੌਨ ਇੰਟਰਲੌਕਿੰਗ (ਐੱਨਆਈ) ਕਾਰਜ ਸਫਲਤਾਪੂਰਵਕ ਪੂਰਾ ਕੀਤਾ ਗਿਆ। ਇਸ ਐੱਨਆਈ ਕਾਰਜ ਵਿੱਚ ਨੋਆਪਾਰਾ ਵਿੱਚ ਇਲੈਕਟ੍ਰੌਨਿਕ ਇੰਟਰਲੌਕਿੰਗ ਸਿਸਟਮ ਵਿੱਚ ਪਰਿਵਰਤਨ (ਤਬਦੀਲੀ) ਸ਼ਾਮਿਲ ਸੀ, ਜੋ ਕਾਰਸ਼ੇਡ ਵਿੱਚ ਸਾਰੇ ਮਾਰਗਾਂ, ਬਿੰਦੂਆਂ, ਸੰਕੇਤਾਂ ਅਤੇ ਟ੍ਰੈਕ ਅਨੁਭਾਗਾਂ ਨਾਲ ਜੁੜਿਆ ਹੋਇਆ ਹੈ। ਇਸ ਪਰਿਵਰਤਨ ਨੇ ਨੋਆਪਾਰਾ ਤੋਂ ਰੇਕਾਂ ਦੀ ਆਵਾਜਾਈ ਦੇ ਲਚੀਲੇਪਨ ਪਰਿਚਾਲਨ ਵਿੱਚ ਕਾਫੀ ਸੁਧਾਰ ਕੀਤਾ ਅਤੇ ਇਸ ਤਰ੍ਹਾਂ ਮੈਟਰੋ ਰੇਲਵੇ ਦੇ ਟ੍ਰੇਨ ਚਲਾਉਣ ਦਾ ਨਿਸ਼ਪਾਦਨ ਮਾਨਕਾਂ ਵਿੱਚ ਵਾਧਾ ਹੋਇਆ ਹੈ। 

ਇਸ ਸਾਲ ਈਸਟ-ਵੈਸਟ ਮੈਟਰੋ ਦੇ ਫੂਲਬਗਾਨ ਤੋਂ ਸਿਯਾਲਦਾਹ ਤੱਕ ਪਹਿਲਾ ਟ੍ਰਾਇਲ ਰਨ ਸਫਲਤਾਪੂਰਵਕ ਪੂਰਾ ਹੋਇਆ। ਇਸ ਕੋਰੀਡੋਰ ਦਾ ਸਿਯਾਲਦਾਹ ਸਟੇਸ਼ਨ ਬਹੁਤ ਜਲਦੀ ਚਾਲੂ ਹੋਣ ਵਾਲਾ ਹੈ।

27.08.2021 ਨੂੰ 1.24 ਮੈਗਾਵਾਟ ਦਾ ਰੂਫਟੌਪ ਸੋਲਰ ਪਾਵਰ ਪਲਾਂਟ ਰਾਸ਼ਟਰ ਦੀ ਸੇਵਾ ਦੇ ਲਈ ਸਮਰਪਿਤ ਕੀਤਾ ਗਿਆ। ਇਹ ਪਾਵਰ ਪਲਾਂਟ ਈਸਟ-ਵੈਸਟ ਮੈਟਰੋ ਦੇ ਸੈਂਟ੍ਰਲ ਪਾਰਕ ਡਿਪੋ ਦੇ ਦੋ ਪ੍ਰਮੁੱਖ ਭਵਨਾਂ ਦੀਆਂ ਛੱਤਾਂ ‘ਤੇ ਲਗਾਇਆ ਗਿਆ ਹੈ ਜੋ 19173 ਵਰਗ ਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਨਤੀਜਤਨ ਮੈਟਰੋ ਰੇਲਵੇ ਪ੍ਰਤੀ ਸਾਲ ਲਗਭਗ 45 ਲੱਖ ਰੁਪਏ ਦੀ ਬਚਤ ਕਰਨ ਵਿੱਚ ਸਮਰੱਥ ਹੋਵੇਗਾ।

ਗਾਂਧੀ ਜਯੰਤੀ ਦੇ ਅਵਸਰ ‘ਤੇ 02.10.2021 ਨੂੰ ਮਹਾਨਾਇਕ ਉੱਤਮ ਕੁਮਾਰ ਮੈਟਰੋ ਸਟੇਸ਼ਨ ‘ਤੇ ਦੋ ਲਿਫਟ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਕੀਤੀ ਗਈ। ਇਨ੍ਹਾਂ ਦੋ ਲਿਫਟਾਂ ਨੇ ਮੈਟਰੋ ਯਾਤਰੀਆਂ ਦੀ ਲੰਬੇ ਸਮੇਂ ਤੋ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਅਤੇ ਇਸ ਸਟੇਸ਼ਨ ਵਿੱਚ ਅਤਿਰਿਕਤ ਯਾਤਰੀ ਸੁਵਿਧਾਵਾਂ ਦਿੱਤੀਆਂ ਹਨ।

ਮੈਟਰੋ ਰੇਲਵੇ ਦੇ 37ਵੇਂ ਸਥਾਪਨਾ ਦਿਵਸ ‘ਤੇ 24.10.2021 ਨੂੰ ਮਹਾਨਾਇਕ ਉੱਤਮ ਕੁਮਾਰ ਸਟੇਸ਼ਨ ‘ਤੇ ਨੌਨ-ਏਸੀ ਮੈਟਰੋ ਰੇਕ (ਰੇਕ ਨੰਬਰ ਐੱਨ 12/14 ਕੋਲਕਾਤਾ ਮੈਟਰੋ ਦਾ ਅੰਤਿਮ ਨੌਨ-ਏਸੀ ਰੇਕ) ਦੇ ਅੰਦਰ ਦੇਸ਼ ਦੇ ਕਿਸੇ ਵੀ ਮੈਟਰੋ ਰੇਲਵੇ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਪ੍ਰਦਰਸ਼ਨੀ “ਐਗਜ਼ੀਬਿਸ਼ਨ ਔਨ ਵ੍ਹੀਲਸ” ਦਾ ਆਯੋਜਨ ਕੀਤਾ ਗਿਆ।

 ਇਸ ਪ੍ਰਦਰਸ਼ਨੀ ਵਿੱਚ ਰੰਗੀਨ ਪੋਸਟਰਾਂ ਦੇ ਰਾਹੀਂ ਦੇਸ਼ ਦੀ ਪਹਿਲੀ ਮੈਟਰੋ, ਕੋਲਕਾਤਾ ਮੈਟਰੋ ਦੇ ਗੌਰਵਸ਼ਾਲੀ ਅਤੀਤ, ਵਰਤਮਾਨ ਲੈਂਡਸਕੇਪ ਅਤੇ ਇਸ ਦੇ ਭਵਿੱਖ ਦੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰਦਰਸ਼ਨੀ ਦੇ ਬਾਅਦ ਮੈਟਰੋ ਰੇਲਵੇ ਨੇ ਨੌਨ ਏਸੀ ਰੇਕ ਦੇ ਆਪਣੇ ਬੇੜੇ ਨੂੰ ਵਿਦਾਈ ਦਿੱਤੀ। ਕੋਲਕਾਤਾ ਮੈਟਰੋ ਦੇ ਨੌਨ-ਏਸੀ ਰੈਕ ਹੁਣ ਬੀਤੇ ਦਿਨਾਂ ਦੀ ਗੱਲ ਹੋ ਗਈ ਹੈ। ਮੈਟਰੋ ਰੇਲਵੇ ਹੁਣ ਯਾਤਰੀਆਂ ਨੂੰ ਫੁਲ ਏਸੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।

 ਯਾਤਰੀਆਂ ਦੀ ਸੁਵਿਧਾ ਲਈ 25.11.2021 ਨੂੰ ਮੈਟਰੋ ਰੇਲਵੇ ਵਿੱਚ ਫਿਰ ਤੋਂ ਟੋਕਨ ਸ਼ੁਰੂ ਕੀਤਾ ਗਿਆ ਹੈ। ਪਿਛਲੀ ਵਾਰ ਟੋਕਨ 23.03.2020 ਨੂੰ ਜਾਰੀ ਕੀਤੇ ਗਏ ਸਨ। ਇਨ੍ਹਾਂ ਟੋਕਨ ਨੂੰ ਸੈਨੀਟਾਈਜ਼ 

ਕਰਨ ਲਈ ਨੌਰਥ-ਸਾਊਥ ਅਤੇ ਈਸਟ-ਵੈਸਟ ਮੈਟਰੋ ਦੇ ਸਾਰੇ ਸਟੇਸ਼ਨਾਂ ‘ਤੇ 40 ਟੋਕਨ ਸੈਨੀਟਾਈਜ਼ਰ ਮਸ਼ੀਨਾਂ ਲਗਾਈਆ ਗਈਆ ਹਨ। ਇਸਤੇਮਾਲ ਕੀਤੇ ਗਏ ਟੋਕਨ ਨੂੰ ਇਹ ਮਸ਼ੀਨਾਂ ਅਲਟਰਾ-ਵਾਇਲਟ ਕਿਰਣਾਂ ਦੀ ਮਦਦ ਨਾਲ 4 ਮਿੰਟ ਤੱਕ ਸੈਨੀਟਾਈਜ਼ ਕਰਦੀਆਂ ਹਨ।

ਜਨਰਲ ਮੈਨੇਜਰ ਸ਼੍ਰੀ ਮਨੋਜ ਜੋਸ਼ੀ ਦੁਆਰਾ 01.12.2021 ਨੂੰ ਤਪਨ ਸਿਨ੍ਹਾ, ਮੈਮੋਰੀਅਲ ਹਸਪਤਾਲ ਵਿੱਚ ਇੱਕ ਪ੍ਰੈਸ਼ਰ ਸਵਿੰਗ ਏਡਜੋਰਪਸ਼ਨ (ਪੀਐੱਸਏ) (ਅਜਿਹੀ ਤਕਨੀਕ ਜਿਸ ਉਪਯੋਗ ਕੱਝ ਗੈਸ ਪ੍ਰਜਾਤੀਆਂ ਨੂੰ ਗੈਸਾਂ ਦੇ ਮਿਸ਼ਰਣ ਤੋਂ ਅਲਗ ਕਰਨ ਲਈ ਕੀਤੀ ਜਾਂਦਾ ਹੈ) ਆਕਸੀਜਨ ਜੈਨਰੇਟਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਰੋਗੀਆਂ ਦੇ ਲਾਭ ਲਈ ਇਹ ਪਲਾਂਟ ਪ੍ਰਤੀ ਮਿੰਟ 250 ਲੀਟਰ ਆਕਸੀਜਨ ਦਾ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਥੋਕ ਰੂਪ ਤੋਂ ਆਕਸੀਜਨ ਸਿਲੰਡਰ ਖਰੀਦਣ ਦੇ ਖਰਚ ਨੂੰ ਘੱਟ ਤੋਂ ਘੱਟ 70% ਤੱਕ ਘੱਟ ਕਰਨ ਵਿੱਚ ਵੀ ਮਦਦ ਕਰੇਗਾ।

ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਤਹਿਤ ਮੈਟਰੋ ਯਾਤਰੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ 04.12.2021 ਤੋਂ ਈਸਟ-ਵੈਸਟ ਮੈਟਰੋ ਵਿੱਚ ਕਿਊਆਰ ਕੋਡ ਅਧਾਰਿਤ ਟਿਕਟ ਵਿਵਸਥਾ ਸ਼ੁਰੂ ਕੀਤੀ ਗਈ ਹੈ। ਇਸ ਤੀਸਰੀ ਵੈਕਲਪਿਕ ਵਿਵਸਥਾ ਦੀ ਸ਼ੁਰੂਆਤ ਦੇ ਨਾਲ ਹੀ ਮੈਟਰੋ ਟਿਕਟ ਹੁਣ ਯਾਤਰੀਆਂ ਦੀਆਂ ਉਗਲੀਆਂ ‘ਤੇ ਉਪਲੱਬਧ ਹਨ। ਮੈਟਰੋ ਰੇਲਵੇ ਵੀ ਹੁਣ ਉੱਤਰ-ਦੱਖਣ ਕੋਰੀਡੋਰ ਦੇ ਸਟੇਸ਼ਨਾਂ ਵਿੱਚ ਕਿਊਆਰ ਕੋਡ ਸਕੈਨਰ ਉਪਲੱਬਧ ਕਰਾਉਣ ਅਤੇ ਮੌਜੂਦਾ ਏਐੱਫਸੀ ਗੇਟ੍ਸ ਦੇ ਹਾਰਡਵੇਅਰ ਨੂੰ ਅਪਗ੍ਰੇਡ ਕਰਨ ਦੇ ਬਾਅਦ ਕੁਝ ਮਹੀਨਿਆਂ ਵਿੱਚ ਉੱਤਰ-ਦੱਖਣ ਕੋਰੀਡੋਰ ‘ਤੇ ਇਸ ਸੁਵਿਧਾ ਦਾ ਵਿਸਤਾਰ ਕਰਨ ਲਈ ਕੰਮ ਕਰ ਰਿਹਾ ਹੈ। 

ਮੈਟਰੋ ਰੇਲਵੇ ਦਾ ਤਪਨ ਸਿਨ੍ਹਾ ਮੈਮੋਰੀਅਲ ਹਸਪਤਾਲ ਪਿਛਲੇ ਇੱਕ ਸਾਲ ਤੋਂ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਇੱਥੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ 75 ਬੈੱਡ ਦਾ ਅਲੱਗ ਕੋਵਿਡ ਵਾਰਡ ਖੋਲ੍ਹਿਆ ਗਿਆ ਹੈ। ਸਾਰੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਵਾਰਡ ਵਿੱਚ 30.12.2021 ਤੱਕ 604 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। 02.02.2021 ਤੋਂ ਮੈਟਰੋ ਰੇਲਵੇ ਵਿੱਚ ਕੋਵਿਡ ਟੀਕਾਕਰਣ ਅਭਿਯਾਨ ਸ਼ੁਰੂ ਹੋਇਆ। 30.12.2021 ਤੱਕ ਕੋਵਿਡ ਵੈਕਸੀਨ (ਪਹਿਲੀ ਅਤੇ ਦੂਜੀ ਖੁਰਾਕ) ਦੀ ਕੁੱਲ 21,423 ਡੋਜ਼ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚ ਸਿਹਤ ਕਰਮਚਾਰੀ, ਮੈਟਰੋ ਕਰਮਚਾਰੀਆਂ, ਰੇਲਵੇ ਲਾਭਾਰਥੀਆਂ, ਕਨਟ੍ਰੈਕਟ ਕਰਮਚਾਰੀਆਂ ਅਤੇ ਆਮ ਲੋਕ ਸ਼ਾਮਿਲ ਹਨ।

ਮੈਟਰੋ ਰੇਲਵੇ ਨੇ 7 ਸਟੇਸ਼ਨਾਂ ਦਾ ਕਾਇਆਕਲਪ ਕਰਨ ਨੂੰ ਲੈਕੇ ਸਟੇਸ਼ਨ ਬ੍ਰਾਂਡਿੰਗ ਅਧਿਕਾਰਾਂ ਦੇ ਲਈ ਨਿਜੀ ਯੂਨੀਵਰਸਿਟੀਆਂ, ਬੈਕਾਂ, ਸਿਹਤ ਸੇਵਾ ਮੁਹੱਈਆ ਕਰਵਾਉਣ ਵਾਲੇ ਸੰਸਥਾਨਾਂ, ਬੀਮਾ ਕੰਪਨੀਆਂ ਆਦਿ ਸਹਿਤ ਕੋਰਪੋਰੇਟ ਘਰਾਣਿਆਂ ਨੂੰ ਪੇਸ਼ਕਸ਼ ਕੀਤਾ ਹੈ। ਇਸ ਟੇਡਰ ਵਿੱਚ ਉੱਤਰ-ਦੱਖਣ ਮੈਟਰੋ ਦੇ 5 ਸਟੇਸ਼ਨਾਂ ਦਮਦਮ, ਨੋਆਪਾਰਾ, ਬੇਲਗਛੀਆ, ਏਸਪਲੇਨੇਡ ਅਤੇ ਪਾਰਕ ਸਟ੍ਰੀਟ ਅਤੇ ਈਸਟ ਵੈਸਟ ਮੈਟਰੋ ਦੇ 2 ਸਟੇਸ਼ਨਾਂ ਬੰਗਾਲ ਕੈਮੀਕਲ ਅਤੇ ਸਿਯਾਲਦਾਹ (ਜੋ ਬਹੁਤ ਜਲਦੀ ਚਾਲੂ ਹੋ ਜਾਏਗਾ) ਨੂੰ ਸਟੇਸ਼ਨ ਬ੍ਰਾਂਡਿੰਗ ਅਧਿਕਾਰਾਂ ਲਈ ਪੇਸ਼ਕਸ਼ ਕੀਤੀ ਗਈ ਹੈ।

ਮੈਟਰੋ ਨੇ ਇਨ੍ਹਾਂ ਸਟੇਸ਼ਨਾਂ ਦੇ ਬ੍ਰਾਂਡਿੰਗ ਅਧਿਕਾਰ ਦੇ ਕੇ ਪਹਿਲੇ ਸਾਲ ਵਿੱਚ 3.65 ਕਰੋੜ ਰੁਪਏ ਕਮਾਏ ਹਨ। ਮੈਟਰੋ ਸਮਾਰਟ ਕਾਰਡਸ ਨੂੰ ਵੀ ਦੋ ਨਿਜੀ ਕੰਪਨੀਆਂ ਦੁਆਰਾ ਬ੍ਰਾਂਡ ਕੀਤਾ ਗਿਆ ਹੈ। ਇਸ ਦੇ ਲਈ ਮੈਟਰੋ ਹੁਣ ਤੱਕ 20.65 ਲੱਖ ਰੁਪਏ ਕਮਾ ਚੁੱਕੀ ਹੈ। ਹੁਣ ਤੱਕ 11 ਮੈਟਰੋ ਸਟੇਸ਼ਨਾਂ ਨੂੰ ਕੋ-ਬ੍ਰਾਂਡੇਡ ਕੀਤਾ ਜਾ ਚੁੱਕਿਆ ਹੈ। 

ਉੱਤਰ-ਦੱਖਣ ਕੋਰੀਡੋਰ ਦੇ ਏਐੱਫਸੀ-ਪੀਸੀ ਗੇਟਾਂ ਦੀ ਬ੍ਰਾਂਡਿੰਗ ਵੀ 2 ਸਾਲ ਦੀ ਮਿਆਦ ਲਈ ਸਫਲਤਾਪਰੂਵਕ ਪੂਰੀ ਕਰ ਲਈ ਗਈ ਹੈ। ਸਟੇਸ਼ਨਾਂ ਦੇ 350 ਗੇਟਾਂ ‘ਤੇ ਬ੍ਰਾਂਡਿੰਗ ਅਧਿਕਾਰ ਦੇ ਕੇ ਕੁੱਲ 73.50 ਲੱਖ ਰੁਪਏ ਦੀ ਕਮਾਈ ਕੀਤੀ ਗਈ ਹੈ।

ਇਸ ਦੇ ਇਲਾਵਾ ਉੱਤਰ-ਦੱਖਣ ਮੈਟਰੋ ਦੇ ਸਾਰੇ 26 ਸਟੇਸ਼ਨਾਂ ਦੇ 52 ਕਾਰਡ ਬੈਲੇਂਸ ਚੈਕਿੰਗ ਟਰਮਿਨਲ (ਸੀਬੀਸੀਟੀ) ਨੂੰ ਵੀ ਬ੍ਰਾਂਡੇਡ ਕੀਤਾ ਗਿਆ ਹੈ, ਜਿਸ ਵਿੱਚ ਮੈਟਰੋ ਰੇਲਵੇ ਨੂੰ 12.48 ਲੱਖ ਰੁਪਏ ਕਮਾਉਣ ਵਿੱਚ ਮਦਦ ਮਿਲੀ ਹੈ।

ਇੱਕ ਨਿਜੀ ਕੰਪਨੀ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਨੋਆਪਾਰਾ ਤੋ ਕਵੀ ਸੁਭਾਸ਼ ਤੱਕ 24 ਮੈਟਰੋ ਸਟੇਸ਼ਨਾਂ ‘ਤੇ ਪਾਵਰ ਬੈਂਕ ਰੈਂਟਲ ਟਾਵਰ ਲਗਾਏ ਗਏ ਹਨ। 1 ਸਾਲ ਵਿੱਚ ਮੈਟਰੋ ਨੇ 12 ਲੱਖ ਰੁਪਏ ਦੀ ਕਮਾਈ ਕੀਤੀ ਹੈ।

*********

ਆਰਕੇਜੇ/ਐੱਮ(Release ID: 1787522) Visitor Counter : 147