ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ NEAT 3.0 ਅਤੇ AICTE ਲਈ ਨਿਰਧਾਰਿਤ ਤਕਨੀਕੀ ਪੁਸਤਕਾਂ ਖੇਤਰੀ ਭਾਸ਼ਾਵਾਂ ’ਚ ਲਾਂਚ ਕੀਤੀਆਂ
ਸਮਾਜਿਕ ਤੌਰ ’ਤੇ ਵਾਂਝੇ ਰਹੇ ਸਮੂਹਾਂ ਨੂੰ 253.72 ਕਰੋੜ ਰੁਪਏ ਕੀਮਤ ਦੇ NEAT ਐੱਜ–ਟੈੱਕ ਦੇ 12 ਲੱਖ ਮੁਫ਼ਤ ਕੋਰਸ ਕੂਪਨ ਵੰਡੇ
NEAT ਡਿਜੀਟਲ ਵੰਡ ਨੂੰ ਪੂਰਨ ਤੇ ਵਿਸ਼ਵ ਦੀ ਗਿਆਨ–ਅਧਾਰਿਤ ਜ਼ਰੂਰਤ ਪੂਰੀ ਕਰਨ ’ਚ ਵੱਡੀ ਪਰਿਵਰਤਨਾਤਮਕ ਭੂਮਿਕਾ ਨਿਭਾਏਗਾ – ਸ਼੍ਰੀ ਧਰਮੇਂਦਰ ਪ੍ਰਧਾਨ
21ਵੀਂ ਸਦੀ ’ਚ ਉੱਭਰ ਰਹੇ ਹੁਨਰਾਂ ਦੌਰਾਨ ਮੌਕਿਆਂ ਦਾ ਰੋਜ਼ਗਾਰਯੋਗਤਾ ’ਚ ਵਾਧਾ ਕਰਨ ਦਾ ਲਾਹਾ ਲੈਣ ਲਈ NEAT ਨੂੰ ‘ਸਕਿੱਲ ਇੰਡੀਆ’ ਨਾਲ ਜੋੜਿਆ ਜਾਵੇਗਾ – ਸ਼੍ਰੀ ਧਰਮੇਂਦਰ ਪ੍ਰਧਾਨ
ਸਾਡੀਆਂ ਵਿਭਿੰਨ ਭਾਸ਼ਾਵਾਂ ਸਾਡੀ ਤਾਕਤ ਹਨ, ਇੱਕ ਇਨੋਵੇਟਿਵ ਸਮਾਜ ਦੀ ਸਿਰਜਣਾ ਲਈ ਉਨ੍ਹਾਂ ਦਾ ਲਾਹਾ ਲੈਣਾ ਜ਼ਰੂਰੀ ਹੈ – ਸ਼੍ਰੀ ਧਰਮੇਂਦਰ ਪ੍ਰਧਾਨ
Posted On:
03 JAN 2022 5:21PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਤੇ ਹੁਨਰ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਤਰੀਕੇ ਵਿਕਸਤ ਐਜ–ਟੈੱਕ ਸੌਲਿਯੂਸ਼ਨਸ ਤੇ ਕੋਰਸੇਜ਼ ਮੁਹੰਈਆ ਕਰਵਾਉਦ ਲਈ ਇੱਕੋ–ਇੱਕ ਮੰਚ NEAT 3.0 ਲਾਂਚ ਕੀਤਾ। ਮੰਤਰੀ ਨੇ ਖੇਤਰੀ ਭਾਸ਼ਾਵਾਂ ’ਚ AICTE ਦੀਆਂ ਨਿਰਧਾਰਿਤ ਤਕਨੀਕੀ ਪੁਸਤਕਾਂ ਵੀ ਲਾਂਚ ਕੀਤੀਆਂ।
ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਖ਼ਾਸ ਕਰਕੇ ਆਰਥਿਕ ਤੌਰ ’ਤੇ ਵੰਚਿਤ ਵਿਦਿਆਰਥੀਆਂ ’ਚ ਡਿਜੀਟਲ ਵੰਡ ਨੂੰ ਪੂਰਨ ਅਤੇ ਭਾਰਤ ਤੇ ਵਿਸ਼ਵ ਦੀਆਂ ਗਿਆਨ–ਅਧਾਰਿਤ ਜ਼ਰੂਰਤਾਂ ਪੂਰੀਆਂ ਕਰਨ ਲਈ NEAT ਇੱਕ ਵੱਡੀ ਪਰਿਵਰਤਨਾਤਮਕ ਭੂਮਿਕਾ ਨਿਭਾਏਗਾ। ਮੰਤਰੀ ਨੇ ਸੂਚਿਤ ਕੀਤਾ ਕਿ 58 ਵਿਸ਼ਵ–ਪੱਧਰੀ ਤੇ ਭਾਰਤੀ ਸਟਾਰਟ–ਅੱਪ ਐਜ–ਟੈੱਕ (ed-tech) ਕੰਪਨੀਆਂ NEAT ਨਾਲ ਜੁੜੀਆਂ ਹਨ ਤੇ ਉਹ ਪੜ੍ਹਾਈ ਦੇ ਵਧੀਆ ਨਤੀਜੇ ਸਾਹਮਣੇ ਲਿਆਉਣ, ਰੋਜ਼ਗਾਰਯੋਗ ਹੁਨਰ ਵਿਕਸਤ ਕਰਨ ਤੇ ਸਿੱਖਦੇ ਸਮੇਂ ਹੋਣ ਵਾਲੇ ਨੁਕਸਾਨਾਂ ਉੱਤੇ ਕਾਬੂ ਪਾਉਣ ਲਈ 100 ਕੋਰਸ ਤੇ ਈ–ਸਰੋਤ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਈ–ਕੰਟੈਂਟ ਤੇ ਸਰੋਤ ਅਤੇ NEAT ਜਿਹੇ ਡਿਜੀਟਲ ਢਾਂਚੇ ਸਿੱਖਦੇ ਸਮੇਂ ਹੋਣ ਵਾਲੇ ਨੁਕਸਾਨ ਘਟਾਉਣ ਦੀ ਦਿਸ਼ਾ ਵਿੱਚ ਇੱਕ ਸਹੀ ਕਦਮ ਹਨ।
ਮੰਤਰੀ ਨੇ ਰੋਜ਼ਗਾਰ ਯੋਗਤਾ ਨੂੰ ਹੁਲਾਰਾ ਦੇਣ ਅਤੇ ਸਾਡੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਹੁਨਰ ਦੇ ਉੱਭਰ ਰਹੇ ਖੇਤਰਾਂ ਵਿੱਚ ਮੌਕਿਆਂ ਦਾ ਲਾਭ ਉਠਾਉਣ ਲਈ ‘ਸਕਿੱਲ ਇੰਡੀਆ’ ਨਾਲ NEAT ਵਿੱਚ ਕੋਰਸਾਂ ਨੂੰ ਜੋੜਨ ਲਈ AICTE ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਏਆਈਸੀਟੀਈ ਅਤੇ ਐਜ-ਟੈਕ ਕੰਪਨੀਆਂ ਨੂੰ ਘੱਟ ਤੋਂ ਘੱਟ ਲਾਗਤ ਵਿੱਚ ਈ-ਸਰੋਤ ਪੇਸ਼ ਕਰਨ ਦੀ ਅਪੀਲ ਕੀਤੀ। ਸ਼੍ਰੀ ਪ੍ਰਧਾਨ ਨੇ ਗਲੋਬਲ ਐਜ-ਟੈਕ ਕੰਪਨੀਆਂ ਅਤੇ ਭਾਰਤੀ ਸਟਾਰਟ-ਅੱਪਸ ਦੀ ਸ਼ਲਾਘਾ ਕੀਤੀ, ਜੋ NEAT 3.0 ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸਹਿਯੋਗੀ ਪਹੁੰਚ ਨਾਲ ਕੰਮ ਕਰਨ ਲਈ ਸਾਰੀਆਂ ਐਜ-ਟੈਕਸ ਦਾ ਸੁਆਗਤ ਹੈ। ਉਨ੍ਹਾਂ ਕਿਹਾ ਕਿ ਪਰ, ਐਜ-ਟੈਕ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਏਕਾਧਿਕਾਰ ਅਤੇ ਸ਼ੋਸ਼ਣ ਲਈ ਕੋਈ ਥਾਂ ਨਹੀਂ ਹੈ।
ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੱਜ, 12 ਲੱਖ ਤੋਂ ਵੱਧ ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਵਿਦਿਆਰਥੀਆਂ ਨੇ NEAT 3.0 ਦੇ ਤਹਿਤ 253 ਕਰੋੜ ਰੁਪਏ ਤੋਂ ਵੱਧ ਦੇ ਮੁਫਤ ਐਜ-ਟੈਕ ਕੋਰਸ ਕੂਪਨ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਲ 2022 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵਿਦਿਆਰਥੀ ਭਾਈਚਾਰੇ ਲਈ ਇਹ ਸਭ ਤੋਂ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਭਾਰਤ 21ਵੀਂ ਸਦੀ ਵਿੱਚ ਵਿਸ਼ਵ ਅਰਥਚਾਰੇ ਦੀ ਅਗਵਾਈ ਕਰੇਗਾ ਅਤੇ ਵਪਾਰ ਅਤੇ ਆਰਥਿਕਤਾ ਲਈ ਸਭ ਤੋਂ ਮਨਪਸੰਦ ਬਜ਼ਾਰ ਹੋਵੇਗਾ।
ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਕਿਤਾਬਾਂ ਬਾਰੇ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਾਡੀਆਂ ਵਿਭਿੰਨ ਭਾਸ਼ਾਵਾਂ ਸਾਡੀ ਤਾਕਤ ਹਨ ਅਤੇ ਇੱਕ ਇਨੋਵੇਟਿਵ ਸਮਾਜ ਦੀ ਉਸਾਰੀ ਲਈ ਇਨ੍ਹਾਂ ਦੀ ਕੁੰਜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਤਰੀ ਭਾਸ਼ਾਵਾਂ ਵਿੱਚ ਸਿੱਖਣ ਨਾਲ ਆਲੋਚਨਾਤਮਕ ਸੋਚਣ ਦੀ ਸਮਰੱਥਾ ਦਾ ਹੋਰ ਵਿਕਾਸ ਹੋਵੇਗਾ ਅਤੇ ਸਾਡੇ ਨੌਜਵਾਨਾਂ ਨੂੰ ਵਿਸ਼ਵ ਨਾਗਰਿਕ ਬਣਨ ਦੇ ਯੋਗ ਬਣਾਇਆ ਜਾਵੇਗਾ।
ਨੈਸ਼ਨਲ ਐਜੂਕੇਸ਼ਨਲ ਅਲਾਇੰਸ ਫਾਰ ਟੈਕਨੋਲੋਜੀ (NEAT):
ਨੈਸ਼ਨਲ ਐਜੂਕੇਸ਼ਨਲ ਅਲਾਇੰਸ ਫੌਰ ਟੈਕਨੋਲੋਜੀ (NEAT) ਸਿੱਖਿਆ ਖੇਤਰ ਵਿੱਚ ਸਿਖਿਆਰਥੀਆਂ ਦੀ ਸਹੂਲਤ ਲਈ ਇੱਕ ਪਲੇਟਫਾਰਮ 'ਤੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਸਭ ਤੋਂ ਉੱਤਮ-ਵਿਕਸਤ ਤਕਨੀਕੀ ਹੱਲਾਂ ਦੀ ਵਰਤੋਂ ਪ੍ਰਦਾਨ ਕਰਨ ਲਈ ਇੱਕ ਪਹਿਲ ਹੈ। ਇਹ ਹੱਲ ਵਿਸ਼ੇਸ਼ ਖੇਤਰਾਂ ਵਿੱਚ ਬਿਹਤਰ ਸਿੱਖਣ ਦੇ ਨਤੀਜਿਆਂ ਅਤੇ ਹੁਨਰ ਵਿਕਾਸ ਲਈ ਵਿਅਕਤੀਗਤ ਅਤੇ ਅਨੁਕੂਲਿਤ ਸਿਖਲਾਈ ਅਨੁਭਵ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹਨ। AICTE, ਸਿੱਖਿਆ ਮੰਤਰਾਲਾ ਇਸ ਪ੍ਰਕਿਰਿਆ ਵਿੱਚ ਫੈਸੀਲੀਟੇਟਰ ਭਾਵ ਸੁਵਿਧਾਕਾਰ ਵਜੋਂ ਕੰਮ ਕਰ ਰਿਹਾ ਹੈ ਅਤੇ ਇਹ ਯਕੀਨੀ ਬਣਾਉਦਾ ਹੈ ਕਿ ਹੱਲ ਵੱਡੀ ਗਿਣਤੀ ਵਿੱਚ ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਵਿਦਿਆਰਥੀਆਂ ਲਈ ਮੁਫਤ ਉਪਲਬਧ ਹਨ। NEAT ਕੋਲ 100 ਉਤਪਾਦਾਂ ਵਾਲੀਆਂ 58 ਐਜੂਕੇਸ਼ਨ ਟੈਕਨੋਲੋਜੀ ਕੰਪਨੀਆਂ ਹਨ, ਜੋ ਰੋਜ਼ਗਾਰ ਯੋਗ ਹੁਨਰ, ਸਮਰੱਥਾ ਨਿਰਮਾਣ, ਅਤੇ ਸਿੱਖਣ ਦੇ ਅੰਤਰ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਹਨ।
ਇਸ ਮੌਕੇ ਸਕੱਤਰ, ਉਚੇਰੀ ਸਿੱਖਿਆ ਸ਼੍ਰੀ ਸੰਜੇ ਮੂਰਤੀ; ਚੇਅਰਮੈਨ, ਏਆਈਸੀਟੀਈ ਪ੍ਰੋ. ਅਨਿਲ ਸਹਸ੍ਰਬੁੱਧੇ; ਏਆਈਸੀਟੀਈ ਦੇ ਵਾਈਸ ਚੇਅਰਮੈਨ, ਪ੍ਰੋ. ਐੱਮਪੀ ਪੂਨੀਆ, ਪ੍ਰੋ. ਰਾਜੀਵ ਕੁਮਾਰ, ਮੈਂਬਰ ਸਕੱਤਰ, ਏ.ਆਈ.ਸੀ.ਟੀ.ਈ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
*****
ਐੱਮਜੇਪੀਐੱਸ/ਏਕੇ
(Release ID: 1787284)
Visitor Counter : 167