ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ-ਕਿਸਾਨ ਸਕੀਮ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 JAN 2022 5:27PM by PIB Chandigarh

ਉਪਸਥਿਤ ਸਾਰੇ ਆਦਰਯੋਗ ਮਹਾਨੁਭਾਵ, ਸਭ ਤੋਂ ਪਹਿਲਾਂ ਤਾਂ ਮੈਂ ਮਾਤਾ ਵੈਸ਼ਣੋ ਦੇਵੀ ਪਰਿਸਰ ਵਿੱਚ ਹੋਏ ਦੁਖਦ ਹਾਦਸੇ ’ਤੇ ਸੋਗ ਵਿਅਕਤ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਭਗਦੜ ਵਿੱਚ, ਆਪਣਿਆਂ ਨੂੰ ਗੁਆਇਆ ਹੈ, ਜੋ ਲੋਕ ਜ਼ਖ਼ਮੀ ਹੋਏ ਹਨ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਕੇਂਦਰ ਸਰਕਾਰ,  ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹੈ। ਮੇਰੀ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ  ਜੀ ਨਾਲ ਵੀ ਗੱਲ ਹੋਈ ਹੈ। ਰਾਹਤ ਦੇ ਕੰਮ ਦਾ, ਜ਼ਖ਼ਮੀਆਂ ਦੇ ਉਪਚਾਰ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਭਾਈਓ-ਭੈਣੋਂ,

ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਗਣ, ਅਲੱਗ-ਅਲੱਗ ਰਾਜਾਂ ਦੇ ਮੁੱਖ ਮੰਤਰੀ ਗਣ, ਰਾਜਾਂ ਦੇ ਕ੍ਰਿਸ਼ੀ ਮੰਤਰੀ, ਹੋਰ ਮਹਾਨੁਭਾਵ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਮੇਰੇ ਕਰੋੜਾਂ ਕਿਸਾਨ ਭਾਈਓ ਅਤੇ ਭੈਣੋਂ, ਭਾਰਤ ਵਿੱਚ ਰਹਿ ਰਹੇ, ਭਾਰਤ ਤੋਂ ਬਾਹਰ ਰਹਿ ਰਹੇ ਹਰੇਕ ਭਾਰਤੀ, ਭਾਰਤ ਦੇ ਹਰੇਕ ਸ਼ੁਭਚਿੰਤਕ ਅਤੇ ਵਿਸ਼ਵ ਸਮੁਦਾਇ ਨੂੰ ਸਾਲ 2022 ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਸਾਲ ਦੀ ਸ਼ੁਰੂਆਤ ਦੇਸ਼ ਦੇ ਕਰੋੜਾਂ ਅੰਨਦਾਤਿਆਂ ਦੇ ਨਾਲ ਹੋਵੇ, ਸਾਲ ਦੇ ਸ਼ੁਰੂ ਵਿੱਚ ਹੀ ਮੈਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਸਾਡੇ ਕਿਸਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ‍ ਮਿਲੇ, ਇਹ ਆਪਣੇ-ਆਪ ਵਿੱਚ ਮੇਰੇ ਲਈ ਬਹੁਤ ਬੜੇ ਪ੍ਰੇਰਣਾ ਦੇ ਪਲ ਹਨ। ਅੱਜ ਦੇਸ਼ ਦੇ ਕਰੋੜਾਂ ਕਿਸਾਨ ਪਰਿਵਾਰਾਂ ਨੂੰ, ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਮਿਲੀ ਹੈ। ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਅੱਜ ਸਾਡੇ ਕਿਸਾਨ ਉਤਪਾਦ ਸੰਗਠਨ - Farmers Produce Organisations, ਇਸ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਵੀ ਭੇਜੀ ਗਈ ਹੈ। ਸੈਂਕੜੇ FPOs ਅੱਜ ਨਵੀਂ ਸ਼ੁਰੂਆਤ ਕਰ ਰਹੇ ਹਨ।

ਸਾਥੀਓ,

ਸਾਡੇ ਇੱਥੇ ਕਹਿੰਦੇ ਹਨ – “ਆਮੁਖਾਯਾਤਿ ਕਲਯਾਣੰ ਕਾਰਯਸਿੱਧਿੰ ਹਿ ਸ਼ੰਸਤਿ”। (''आमुखायाति कल्याणं कार्यसिद्धिं हि शंसति'')

ਅਰਥਾਤ, ਸਫ਼ਲ ਸ਼ੁਰੂਆਤ ਕਾਰਜ ਸਿੱਧੀ ਦਾ, ਸੰਕਲਪਾਂ ਦੀ ਸਿੱਧੀ ਦਾ ਪਹਿਲਾਂ ਹੀ ਐਲਾਨ ਕਰ ਦਿੰਦੀ ਹੈ। ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ 2021 ਦੇ ਬੀਤੇ ਸਾਲ ਨੂੰ ਉਸੇ ਰੂਪ ਵਿੱਚ ਦੇਖ ਸਕਦੇ ਹਾਂ।  2021, ਸੌ ਸਾਲ ਵਿੱਚ ਆਈ ਸਭ ਤੋਂ ਬੜੀ ਮਹਾਮਾਰੀ ਨਾਲ ਮੁਕਾਬਲਾ ਕਰਦੇ ਹੋਏ ਕੋਟਿ-ਕੋਟਿ ਭਾਰਤੀਆਂ ਦੀ ਸਮੂਹਿਕ ਸਮਰੱਥਾ, ਦੇਸ਼ ਨੇ ਕੀ ਕਰਕੇ ਦਿਖਾਇਆ, ਇਸ ਦੇ ਅਸੀਂ ਸਭ ਸਾਖੀ ਹਾਂ।  ਅੱਜ ਜਦੋਂ ਅਸੀਂ ਨਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਤਦ ਬੀਤੇ ਸਾਲ ਦੇ ਆਪਣੇ ਪ੍ਰਯਤਨਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਨਵੇਂ ਸੰਕਲਪਾਂ ਦੀ ਤਰਫ਼ ਵਧਣਾ ਹੈ।

ਇਸ ਸਾਲ ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰਾਂਗੇ। ਇਹ ਸਮਾਂ ਦੇਸ਼  ਦੇ ਸੰਕਲਪਾਂ ਦੀ ਇੱਕ ਨਵੀਂ ਜੀਵੰਤ ਯਾਤਰਾ ਸ਼ੁਰੂ ਕਰਨ ਦਾ ਹੈ, ਨਵੇਂ ਹੌਸਲੇ ਨਾਲ ਅੱਗੇ ਵਧਣ ਦਾ ਹੈ। 2021 ਵਿੱਚ ਅਸੀਂ ਭਾਰਤੀਆਂ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜਦੋਂ ਅਸੀਂ ਠਾਨ ਲੈਂਦੇ ਹਾਂ ਤਾਂ ਬੜੇ ਤੋਂ ਬੜਾ ਲਕਸ਼,  ਛੋਟਾ ਹੋ ਜਾਂਦਾ ਹੈ। ਕੌਣ ਸੋਚ ਸਕਦਾ ਸੀ ਕਿ ਇਤਨੇ ਘੱਟ ਸਮੇਂ ਵਿੱਚ ਭਾਰਤ ਜਿਹਾ ਇਤਨਾ ਵਿਸ਼ਾਲ ਦੇਸ਼, ਵਿਵਿਧਤਾਵਾਂ ਨਾਲ ਭਰਿਆ ਦੇਸ਼, 145 ਕਰੋੜ ਵੈਕਸੀਨ ਡੋਜ਼ ਦੇ ਪਾਵੇਗਾ? ਕੌਣ ਸੋਚ ਸਕਦਾ ਸੀ ਕਿ ਭਾਰਤ ਇੱਕ ਦਿਨ ਵਿੱਚ ਢਾਈ ਕਰੋੜ ਵੈਕਸੀਨ ਡੋਜ਼ ਦਾ ਰਿਕਾਰਡ ਬਣਾ ਸਕਦਾ ਹੈ?  ਕੌਣ ਸੋਚ ਸਕਦਾ ਸੀ ਕਿ ਭਾਰਤ ਇੱਕ ਸਾਲ ਵਿੱਚ 2 ਕਰੋੜ ਘਰਾਂ ਨੂੰ ਪਾਈਪ ਨਾਲ ਪਾਣੀ ਦੀ ਸੁਵਿਧਾ ਨਾਲ ਜੋੜ ਸਕਦਾ ਹੈ?

ਭਾਰਤ ਇਸ ਕੋਰੋਨਾ ਕਾਲ ਵਿੱਚ ਅਨੇਕਾਂ ਮਹੀਨਿਆਂ ਤੋਂ ਆਪਣੇ 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਸੁਨਿਸ਼ਚਿਤ ਕਰ ਰਿਹਾ ਹੈ। ਅਤੇ ਮੁਫ਼ਤ ਰਾਸ਼ਨ ਦੀ ਸਿਰਫ਼ ਇਸ ਯੋਜਨਾ ’ਤੇ ਹੀ ਭਾਰਤ 2 ਲੱਖ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਚੁੱਕਿਆ ਹੈ। ਮੁਫ਼ਤ ਅਨਾਜ ਦੀ ਇਸ ਯੋਜਨਾ ਦਾ ਬਹੁਤ ਬੜਾ ਲਾਭ ਪਿੰਡਾਂ ਨੂੰ, ਗ਼ਰੀਬ ਨੂੰ, ਪਿੰਡਾਂ ਵਿੱਚ ਰਹਿਣ ਵਾਲੇ ਸਾਡੇ ਕਿਸਾਨ ਸਾਥੀਆਂ ਨੂੰ ਮਿਲਿਆ ਹੈ, ਖੇਤ-ਮਜ਼ਦੂਰਾਂ ਨੂੰ ਮਿਲਿਆ ਹੈ।

ਸਾਥੀਓ,

ਸਾਡੇ ਇੱਥੇ ਇਹ ਵੀ ਕਿਹਾ ਗਿਆ ਹੈ - ਸੰਘੇ ਸ਼ਕਤੀ ਕਲੌ ਯੁਗੇ । (संघे शक्ति कलौ युगे।)

ਯਾਨੀ ਇਸ ਯੁਗ ਵਿੱਚ ਸੰਗਠਨ ਤੋਂ ਹੀ ਸ਼ਕਤੀ ਹੁੰਦੀ ਹੈ। ਸੰਗਠਿਤ ਸ਼ਕਤੀ, ਯਾਨੀ ਕਿ ਸਬਕਾ ਪ੍ਰਯਾਸ,  ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਰਗ। ਜਦੋਂ 130 ਕਰੋੜ ਭਾਰਤੀ ਮਿਲ ਕੇ ਇੱਕ ਕਦਮ ਅੱਗੇ ਵਧਦੇ ਹਨ, ਤਾਂ ਉਹ ਸਿਰਫ਼ ਇੱਕ ਕਦਮ ਭਰ ਨਹੀਂ ਹੁੰਦਾ, 130 ਕਰੋੜ ਕਦਮ ਹੁੰਦੇ ਹਨ। ਸਾਡਾ ਭਾਰਤੀਆਂ ਦਾ ਸੁਭਾਅ ਰਿਹਾ ਹੈ ਕਿ ਕੁਝ ਨਾ ਕੁਝ ਅੱਛਾ ਕਰਕੇ ਸਾਨੂੰ ਇੱਕ ਅਲੱਗ ਸਕੂਨ ਮਿਲਦਾ ਹੈ।  ਲੇਕਿਨ ਜਦੋਂ ਇਹ ਅੱਛਾ ਕਰਨ ਵਾਲੇ ਇਕੱਠੇ ਹੁੰਦੇ ਹਨ, ਬਿਖਰੇ ਹੋਏ ਮੋਤੀਆਂ ਦੀ ਮਾਲਾ ਬਣਦੀ ਹੈ, ਤਾਂ ਭਾਰਤ ਮਾਤਾ ਦੈਦੀਪਮਾਨ ਹੋ ਜਾਂਦੀ ਹੈ। ਕਿਤਨੇ ਹੀ ਲੋਕ ਦੇਸ਼ ਦੇ ਲਈ ਆਪਣਾ ਜੀਵਨ ਖਪਾ ਰਹੇ ਹਨ,  ਦੇਸ਼ ਨੂੰ ਬਣਾ ਰਹੇ ਹਨ। ਇਹ ਕੰਮ ਪਹਿਲਾਂ ਵੀ ਕਰਦੇ ਸਨ, ਲੇਕਿਨ ਉਨ੍ਹਾਂ ਨੂੰ ਪਹਿਚਾਣ ਦੇਣ ਦਾ ਕੰਮ ਹੁਣ ਹੋਇਆ ਹੈ। ਹਰ ਭਾਰਤੀ ਦੀ ਸ਼ਕਤੀ ਅੱਜ ਸਮੂਹਿਕ ਰੂਪ ਵਿੱਚ ਪਰਿਵਰਤਿਤ ਹੋ ਕੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਅਤੇ ਨਵੀਂ ਊਰਜਾ ਦੇ ਰਹੀ ਹੈ। ਜਿਵੇਂ ਇਨ੍ਹੀਂ ਦਿਨੀਂ ਜਦੋਂ ਅਸੀਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਲੋਕਾਂ ਦੇ ਨਾਮ ਦੇਖਦੇ ਹਾਂ, ਉਨ੍ਹਾਂ ਦੇ ਚਿਹਰੇ ਦੇਖਦੇ ਹਾਂ, ਤਾਂ ਆਨੰਦ ਨਾਲ ਭਰ ਜਾਂਦੇ ਹਾਂ। ਸਭ ਦੇ ਪ੍ਰਯਾਸ ਨਾਲ ਹੀ ਅੱਜ ਭਾਰਤ ਕੋਰੋਨਾ ਜਿਹੀ ਇਤਨੀ ਬੜੀ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ।

ਭਾਈਓ ਅਤੇ ਭੈਣੋਂ,

ਕੋਰੋਨਾ ਦੇ ਇਸ ਕਾਲ ਵਿੱਚ, ਦੇਸ਼ ਵਿੱਚ ਹੈਲਥ ਸੈਕਟਰ ਨੂੰ ਹੋਰ ਮਜ਼ਬੂਤ ਕਰਨ, ਹੈਲਥ ਇਨਫ੍ਰਾ ਨੂੰ ਹੋਰ ਵਧਾਉਣ ’ਤੇ ਵੀ ਨਿਰੰਤਰ ਕੰਮ ਕੀਤਾ ਗਿਆ ਹੈ। 2021 ਵਿੱਚ ਦੇਸ਼ ਵਿੱਚ ਸੈਂਕੜੇ ਨਵੇਂ ਆਕਸੀਜਨ ਪਲਾਂਟਸ ਬਣਾਏ ਗਏ ਹਨ, ਹਜ਼ਾਰਾਂ ਨਵੇਂ ਵੈਂਟੀਲੇਟਰਸ ਜੋੜੇ ਗਏ ਹਨ। 2021 ਵਿੱਚ ਦੇਸ਼ ਵਿੱਚ ਅਨੇਕਾਂ ਨਵੇਂ ਮੈਡੀਕਲ ਕਾਲਜ ਬਣੇ, ਦਰਜਨਾਂ ਮੈਡੀਕਲ ਕਾਲਜਾਂ ’ਤੇ ਕੰਮ ਸ਼ੁਰੂ ਹੋਇਆ ਹੈ। 2021 ਵਿੱਚ ਦੇਸ਼ ਵਿੱਚ ਹਜ਼ਾਰਾਂ ਵੈੱਲਨੈੱਸ ਸੈਂਟਰਸ ਦਾ ਵੀ ਨਿਰਮਾਣ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇਸ਼ ਦੇ ਜ਼ਿਲ੍ਹੇ-ਜ਼ਿਲ੍ਹੇ, ਬਲਾਕ-ਬਲਾਕ ਤੱਕ ਅੱਛੇ ਹਸਪਤਾਲਾਂ, ਅੱਛੀਆਂ ਟੈਸਟਿੰਗ ਲੈਬਸ ਦਾ ਨੈੱਟਵਰਕ ਸਸ਼ਕਤ ਕਰੇਗਾ। ਡਿਜੀਟਲ ਇੰਡੀਆ ਨੂੰ ਨਵੀਂ ਤਾਕਤ ਦਿੰਦੇ ਹੋਏ,  ਆਯੁਸ਼ਮਾਨ ਭਾਰਤ ਡਿਜਟੀਲ ਹੈਲਥ ਮਿਸ਼ਨ ਦੇਸ਼ ਵਿੱਚ ਸਿਹਤ ਸੁਵਿਧਾਵਾਂ ਨੂੰ ਹੋਰ ਸੁਲਭ, ਅਤੇ ਪ੍ਰਭਾਵੀ ਬਣਾਵੇਗਾ।

ਭਾਈਓ ਅਤੇ ਭੈਣੋਂ,

ਅੱਜ ਬਹੁਤ ਸਾਰੇ ਇਕੌਨੌਮਿਕ ਇੰਡੀਕੇਟਰਸ ਉਸ ਸਮੇਂ ਤੋਂ ਵੀ ਅੱਛਾ ਕਰ ਰਹੇ ਹਾਂ, ਜਦੋਂ ਕੋਰੋਨਾ ਸਾਡੇ ਦਰਮਿਆਨ ਨਹੀਂ ਸੀ। ਅੱਜ ਸਾਡੀ ਅਰਥਵਿਵਸਥਾ ਦੀ ਵਿਕਾਸ ਦਰ 8 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ। ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਆਇਆ ਹੈ। ਸਾਡਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ’ਤੇ ਪਹੁੰਚਿਆ ਹੈ। GST ਕਲੈਕਸ਼ਨ ਵਿੱਚ ਵੀ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਨਿਰਯਾਤ ਅਤੇ ਵਿਸ਼ੇਸ਼ ਕਰਕੇ ਕ੍ਰਿਸ਼ੀ ਦੇ ਮਾਮਲੇ ਵਿੱਚ ਵੀ ਅਸੀਂ ਨਵੇਂ ਪ੍ਰਤੀਮਾਨ ਸਥਾਪਤ ਕੀਤੇ ਹਨ।

ਸਾਥੀਓ,

ਅੱਜ ਸਾਡਾ ਦੇਸ਼, ਆਪਣੀ ਵਿਵਿਧਤਾ ਅਤੇ ਵਿਸ਼ਾਲਤਾ ਦੇ ਅਨੁਰੂਪ ਹੀ, ਹਰ ਖੇਤਰ ਵਿੱਚ ਵਿਕਾਸ ਦੇ ਵੀ ਵਿਸ਼ਾਲ ਕੀਰਤੀਮਾਨ ਬਣਾ ਰਿਹਾ ਹੈ। 2021 ਵਿੱਚ ਭਾਰਤ ਨੇ ਕਰੀਬ-ਕਰੀਬ 70 ਲੱਖ ਕਰੋੜ ਰੁਪਏ ਦਾ ਲੈਣ-ਦੇਣ ਸਿਰਫ਼ UPI ਨਾਲ ਕੀਤਾ ਹੈ, ਡਿਜੀਟਲ ਟ੍ਰਾਂਜੈਕਸ਼ਨ ਕੀਤਾ ਹੈ। ਅੱਜ ਭਾਰਤ ਵਿੱਚ 50 ਹਜ਼ਾਰ ਤੋਂ ਜ਼ਿਆਦਾ ਸਟਾਰਟ-ਅੱਪਸ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 10 ਹਜ਼ਾਰ ਤੋਂ ਜ਼ਿਆਦਾ ਸਟਾਰਟਸ ਅੱਪਸ ਤਾਂ ਪਿਛਲੇ 6 ਮਹੀਨੇ ਵਿੱਚ ਬਣੇ ਹਨ। 2021 ਵਿੱਚ ਭਾਰਤ ਦੇ ਨੌਜਵਾਨਾਂ ਨੇ ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ 42 ਯੂਨੀਕੌਰਨ ਬਣਾ ਕੇ,  ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਮੈਂ ਆਪਣੇ ਕਿਸਾਨ ਭਾਈ-ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਇੱਕ-ਇੱਕ ਯੂਨੀਕੌਰਨ, ਇਹ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਤੋਂ ਵੀ ਅਧਿਕ ਮੁੱਲ ਦਾ ਸਟਾਰਟ ਅੱਪ ਹੈ। ਇਤਨੇ ਘੱਟ ਸਮੇਂ ਵਿੱਚ ਇਤਨੀ ਪ੍ਰਗਤੀ, ਅੱਜ ਭਾਰਤ ਦੇ ਨੌਜਵਾਨਾਂ ਦੀ ਸਫ਼ਲਤਾ ਦੀ ਨਵੀਂ ਗਾਥਾ ਲਿਖ ਰਹੀ ਹੈ।

ਅਤੇ ਸਾਥੀਓ,

ਅੱਜ ਜਿੱਥੇ ਭਾਰਤ ਇੱਕ ਤਰਫ਼ ਆਪਣਾ ਸਟਾਰਟ ਅੱਪ ਈਕੋਸਿਸਟਮ ਮਜ਼ਬੂਤ ਕਰ ਰਿਹਾ ਹੈ, ਤਾਂ ਉੱਥੇ ਹੀ ਦੂਸਰੇ ਪਾਸੇ ਆਪਣੇ ਸੱਭਿਆਚਾਰ ਨੂੰ ਵੀ ਉਤਨੇ ਹੀ ਮਾਣ ਨਾਲ ਸਸ਼ਕਤ ਕਰ ਰਿਹਾ ਹੈ। ਕਾਸ਼ੀ ਵਿਸ਼ਵਨਾਥ ਧਾਮ ਸੁੰਦਰੀਕਰਣ ਪ੍ਰੋਜੈਕਟ ਤੋਂ ਲੈ ਕੇ ਕੇਦਾਰਨਾਥ ਧਾਮ ਦੇ ਵਿਕਾਸ ਪ੍ਰੋਜੈਕਟਾਂ ਤੱਕ, ਆਦਿ ਸ਼ੰਕਰਾਚਾਰੀਆ ਦੀ ਸਮਾਧੀ ਦੇ ਪੁਨਰਨਿਮਾਣ ਤੋਂ ਲੈ ਕੇ ਮਾਂ ਅੰਨਪੂਰਣਾ ਦੀ ਪ੍ਰਤਿਮਾ ਸਮੇਤ ਭਾਰਤ ਤੋਂ ਚੋਰੀ ਹੋਈਆਂ ਸੈਂਕੜੇ ਮੂਰਤੀਆਂ ਨੂੰ ਵਾਪਸ ਲਿਆਉਣ ਤੱਕ, ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਤੋਂ ਲੈ ਕੇ ਧੋਲਾਵੀਰਾ ਅਤੇ ਦੁਰਗਾ ਪੂਜਾ ਉਤਸਵ ਨੂੰ ਵਰਲਡ ਹੈਰੀਟੇਜ ਦਾ ਦਰਜਾ ਮਿਲਣ ਤੱਕ,  ਭਾਰਤ ਦੇ ਪਾਸ ਇਤਨਾ ਕੁਝ ਹੈ। ਦੇਸ਼ ਦੇ ਪ੍ਰਤੀ ਪੂਰੀ ਦੁਨੀਆ ਦਾ ਆਕਰਸ਼ਣ ਹੈ। ਅਤੇ ਹੁਣ ਜਦੋਂ ਅਸੀਂ ਆਪਣੀਆਂ ਇਨ੍ਹਾਂ ਧਰੋਹਰਾਂ ਨੂੰ ਮਜ਼ਬੂਤ ਕਰਨ ਵਿੱਚ ਲਗੇ ਹਾਂ ਤਾਂ ਨਿਸ਼ਚਿਤ ਤੌਰ ’ਤੇ ਟੂਰਿਜ਼ਮ ਵੀ ਵਧੇਗਾ ਅਤੇ ਤੀਰਥਾਟਨ (ਤੀਰਥ-ਯਾਤਰਾ) ਵੀ ਵਧੇਗਾ ।

ਸਾਥੀਓ,

ਭਾਰਤ ਆਪਣੇ ਨੌਜਵਾਨਾਂ ਦੇ ਲਈ, ਆਪਣੇ ਦੇਸ਼ ਦੀਆਂ ਮਹਿਲਾਵਾਂ ਦੇ ਲਈ ਅੱਜ ਅਭੂਤਪੂਰਵ ਕਦਮ   ਉਠਾ ਰਿਹਾ ਹੈ। 2021 ਵਿੱਚ ਭਾਰਤ ਨੇ ਆਪਣੇ ਸੈਨਿਕ ਸਕੂਲਾਂ ਨੂੰ ਬੇਟੀਆਂ ਲਈ ਖੋਲ੍ਹ ਦਿੱਤਾ।  2021 ਵਿੱਚ ਭਾਰਤ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਦੁਆਰ ਵੀ ਮਹਿਲਾਵਾਂ ਦੇ ਲਈ ਖੋਲ੍ਹ ਦਿੱਤੇ ਹਨ। 2021 ਵਿੱਚ ਭਾਰਤ ਨੇ ਬੇਟੀਆਂ ਦੀ ਸ਼ਾਦੀ ਦੀ ਉਮਰ ਨੂੰ 18 ਤੋਂ ਵਧਾ ਕੇ 21 ਸਾਲ ਯਾਨੀ ਬੇਟਿਆਂ ਦੇ ਬਰਾਬਰ ਕਰਨ ਦਾ ਵੀ ਪ੍ਰਯਾਸ ਸ਼ੁਰੂ ਕੀਤਾ। ਅੱਜ ਭਾਰਤ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵਜ੍ਹਾ ਨਾਲ ਕਰੀਬ-ਕਰੀਬ 2 ਕਰੋੜ ਮਹਿਲਾਵਾਂ ਨੂੰ ਘਰ ’ਤੇ ਉਨ੍ਹਾਂ ਦਾ ਮਾਲਿਕਾਨਾ ਹੱਕ ਵੀ ਮਿਲਿਆ ਹੈ। ਸਾਡੇ ਕਿਸਾਨ ਭਾਈ-ਭੈਣ, ਸਾਡੇ ਪਿੰਡਾਂ ਦੇ ਸਾਥੀ ਸਮਝ ਸਕਦੇ ਹਨ ਕਿ ਇਹ ਕਿਤਨਾ ਬੜਾ ਕੰਮ ਹੋਇਆ ਹੈ।

ਸਾਥੀਓ,

2021 ਵਿੱਚ ਅਸੀਂ ਭਾਰਤੀ ਖਿਡਾਰੀਆਂ ਵਿੱਚ ਇੱਕ ਨਵਾਂ ‍ਆਤਮਵਿਸ਼ਵਾਸ ਵੀ ਦੇਖਿਆ ਹੈ। ਭਾਰਤ ਵਿੱਚ ਖੇਡਾਂ ਦੇ ਪ੍ਰਤੀ ਆਕਰਸ਼ਣ ਵਧਿਆ ਹੈ, ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਸਾਡੇ ਵਿੱਚੋਂ ਹਰ ਕੋਈ ਖੁਸ਼ ਸੀ ਜਦੋਂ ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਇਤਨੇ ਮੈਡਲ ਜਿੱਤੇ। ਸਾਡੇ ਵਿੱਚ ਹਰ ਕੋਈ ਗਰਵ (ਮਾਣ) ਨਾਲ ਭਰਿਆ ਸੀ, ਜਦੋਂ ਸਾਡੇ ਦਿੱਵਯਾਂਗ ਖਿਡਾਰੀਆਂ ਨੇ ਪੈਰਾਲੰਪਿਕ ਵਿੱਚ ਇਤਿਹਾਸ ਰਚ ਦਿੱਤਾ। ਪੈਰਾਲੰਪਿਕ ਦੇ ਇਤਿਹਾਸ ਵਿੱਚ ਭਾਰਤ ਨੇ ਹੁਣ ਤੱਕ ਜਿਤਨੇ ਮੈਡਲ ਜਿੱਤੇ ਸਨ, ਉਸ ਤੋਂ ਜ਼ਿਆਦਾ ਮੈਡਲ ਸਾਡੇ ਦਿੱਵਯਾਂਗ ਖਿਡਾਰੀਆਂ ਨੇ ਪਿਛਲੇ ਪੈਰਾਲੰਪਿਕਸ ਵਿੱਚ ਜਿੱਤ ਕੇ ਦਿਖਾਏ ਹਨ।  ਭਾਰਤ ਅੱਜ ਆਪਣੇ ਸਪੋਰਟਸ ਪਰਸਨਸ ਅਤੇ ਸਪੋਰਟਿੰਗ ਇਨਫ੍ਰਾਸਟ੍ਰਕਚਰ ’ਤੇ ਜਿਤਨਾ ਨਿਵੇਸ਼ ਕਰ ਰਿਹਾ ਹੈ, ਉਤਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਕੱਲ੍ਹ ਹੀ ਮੈਂ ਮੇਰਠ ਵਿੱਚ ਇੱਕ ਹੋਰ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਜਾ ਰਿਹਾ ਹਾਂ।

ਸਾਥੀਓ,

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੋਂ ਲੈ ਕੇ ਸਥਾਨਕ ਸੰਸਥਾਵਾਂ ਤੱਕ ਵਿੱਚ ਭਾਰਤ ਨੇ ਆਪਣੀਆਂ ਨੀਤੀਆਂ ਅਤੇ ਨਿਰਣਿਆਂ ਨਾਲ ਆਪਣੀ ਸਮਰੱਥਾ ਸਿੱਧ ਕੀਤੀ ਹੈ। ਭਾਰਤ ਨੇ 2016 ਵਿੱਚ ਇਹ ਲਕਸ਼ ਰੱਖਿਆ ਸੀ ਕਿ ਉਹ ਸਾਲ 2030 ਤੱਕ, ਆਪਣੀ installed electricity capacity ਦਾ 40 ਪ੍ਰਤੀਸ਼ਤ, Non-Fossil Energy Sources ਤੋਂ ਪੂਰਾ ਕਰੇਗਾ। ਭਾਰਤ ਨੇ ਆਪਣਾ ਇਹ ਲਕਸ਼,  2030 ਦਾ ਜੋ ਲਕਸ਼‍ ਸੀ, ਉਹ ਨਵੰਬਰ 2021 ਵਿੱਚ ਹੀ ਪ੍ਰਾਪਤ ਕਰ ਲਿਆ। ਕਲਾਇਮੇਟ ਚੇਂਜ ਦੇ ਖ਼ਿਲਾਫ਼ ਵਿਸ਼ਵ ਦੀ ਅਗਵਾਈ ਕਰਦੇ ਹੋਏ ਭਾਰਤ ਨੇ 2070 ਤੱਕ ਨੈੱਟ ਜ਼ੀਰੋ ਕਾਰਬਨ ਐਮਿਸ਼ਨ ਦਾ ਵੀ ਲਕਸ਼ ਦੁਨੀਆ ਦੇ ਸਾਹਮਣੇ ਰੱਖਿਆ ਹੈ। ਅੱਜ ਭਾਰਤ ਹਾਈਡ੍ਰੋਜਨ ਮਿਸ਼ਨ ’ਤੇ ਕੰਮ ਕਰ ਰਿਹਾ ਹੈ, ਇਲੈਕਟ੍ਰਿਕ ਵਹੀਕਲਸ ’ਤੇ Lead ਲੈ ਰਿਹਾ ਹੈ। ਦੇਸ਼ ਵਿੱਚ ਕਰੋੜਾਂ Led ਬੱਲਬ ਵੰਡਣ ਨਾਲ,  ਹਰ ਸਾਲ ਗ਼ਰੀਬਾਂ ਦੇ, ਮੱਧ ਵਰਗ ਦੇ ਕਰੀਬ- ਕਰੀਬ 20 ਹਜ਼ਾਰ ਕਰੋੜ ਰੁਪਏ, ਬਿਜਲੀ ਬਿਲ ਵਿੱਚ ਘੱਟ ਆਏ ਹਨ। ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਥਾਨਕ ਸੰਸਥਾਵਾਂ ਦੁਆਰਾ ਸਟ੍ਰੀਟ ਲਾਈਟਸ ਨੂੰ ਵੀ LED ਨਾਲ ਬਦਲਣ ਦਾ ਅਭਿਯਾਨ ਚਲਾਇਆ ਜਾ ਰਿਹਾ ਹੈ। ਅਤੇ ਮੇਰੇ ਕਿਸਾਨ ਭਾਈ ਸਾਡੇ ਅੰਨਦਾਤਾ, ਊਰਜਾਦਾਤਾ ਬਣਨ, ਇਸ ਦੇ ਲਈ ਵੀ ਭਾਰਤ ਬਹੁਤ ਬੜਾ ਅਭਿਯਾਨ ਚਲਾ ਰਿਹਾ ਹੈ। ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੇ ਤਹਿਤ ਕਿਸਾਨ ਖੇਤਾਂ ਦੇ ਕਿਨਾਰੇ ਸੋਲਰ ਪੈਨਲ ਲਗਾ ਕੇ ਸੌਰ ਊਰਜਾ ਪੈਦਾ ਕਰ ਸਕਣ ਇਸ ਦੇ ਲਈ ਵੀ ਉਨ੍ਹਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਲੱਖਾਂ ਕਿਸਾਨਾਂ ਨੂੰ ਸਰਕਾਰ ਦੁਆਰਾ ਸੋਲਰ ਪੰਪ ਵੀ ਦਿੱਤੇ ਗਏ ਹਨ। ਇਸ ਨਾਲ ਪੈਸੇ ਦੀ ਵੀ ਬੱਚਤ ਹੋ ਰਹੀ ਹੈ ਅਤੇ ਵਾਤਾਵਰਣ ਦੀ ਵੀ ਰੱਖਿਆ ਹੋ ਰਹੀ ਹੈ।

ਸਾਥੀਓ,

2021 ਦਾ ਵਰ੍ਹਾ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਮਜ਼ਬੂਤ ਲੜਾਈ ਦੀ ਵਜ੍ਹਾ ਨਾਲ ਯਾਦ ਰੱਖਿਆ ਜਾਵੇਗਾ,  ਤਾਂ ਇਸ ਦੌਰਾਨ ਭਾਰਤ ਨੇ ਜੋ Reforms ਕੀਤੇ ਉਨ੍ਹਾਂ ਦੀ ਵੀ ਚਰਚਾ ਜ਼ਰੂਰ ਹੋਵੇਗੀ। ਬੀਤੇ ਸਾਲ ਭਾਰਤ ਨੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਰਿਫਾਰਮ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਵਧਾਇਆ ਹੈ। ਸਰਕਾਰ ਦਾ ਦਖਲ ਘੱਟ ਹੋਵੇ, ਹਰ ਭਾਰਤੀ ਦੀ ਸਮਰੱਥਾ ਨਿਖਰੇ, ਅਤੇ ਸਭ  ਦੇ ਪ੍ਰਯਾਸ ਨਾਲ ਰਾਸ਼ਟਰੀ ਲਕਸ਼ਾਂ ਦੀ ਪ੍ਰਾਪਤੀ ਹੋਵੇ, ਇਸੇ ਪ੍ਰਤੀਬੱਧਤਾ ਨਾਲ ਉਸੇ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਵਪਾਰ-ਕਾਰੋਬਾਰ ਨੂੰ ਅਸਾਨ ਬਣਾਉਣ ਦੇ ਲਈ ਬੀਤੇ ਸਾਲ ਵੀ ਅਨੇਕ ਨਿਰਣੇ ਲਏ ਗਏ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦੀ ਗਤੀ ਨੂੰ ਨਵੀਂ ਧਾਰ ਦੇਣ ਵਾਲਾ ਹੈ। ਮੇਕ ਇਨ ਇੰਡੀਆ ਨੂੰ ਨਵੇਂ ਆਯਾਮ ਦਿੰਦੇ ਹੋਏ ਦੇਸ਼ ਨੇ ਚਿੱਪ ਨਿਰਮਾਣ,  ਸੈਮੀਕੰਡਕਟਰ ਜਿਹੇ ਨਵੇਂ ਸੈਕਟਰ ਲਈ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਹਨ। ਬੀਤੇ ਸਾਲ ਹੀ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੇ ਲਈ ਦੇਸ਼ ਨੂੰ 7 ਰੱਖਿਆ ਕੰਪਨੀਆਂ ਮਿਲੀਆਂ ਹਨ। ਅਸੀਂ ਪਹਿਲੀ ਪ੍ਰੋਗ੍ਰੈੱਸਿਵ ਡ੍ਰੋਨ ਪਾਲਿਸੀ ਵੀ ਲਾਗੂ ਕੀਤੀ ਹੈ। ਪੁਲਾੜ ਵਿੱਚ ਦੇਸ਼ ਦੀਆਂ ਆਕਾਂਖਿਆਵਾਂ ਨੂੰ ਨਵੀਂ ਉਡਾਣ ਦਿੰਦੇ ਹੋਏ, Indian space association ਦਾ ਗਠਨ ਕੀਤਾ ਗਿਆ ਹੈ।

ਸਾਥੀਓ,

ਡਿਜੀਟਲ ਇੰਡੀਆ ਅਭਿਯਾਨ ਭਾਰਤ ਵਿੱਚ ਹੋ ਰਹੇ ਵਿਕਾਸ ਨੂੰ ਪਿੰਡ-ਪਿੰਡ ਤੱਕ ਲੈ ਜਾਣ ਵਿੱਚ ਬੜੀ ਭੂਮਿਕਾ ਨਿਭਾ ਰਿਹਾ ਹੈ। 2021 ਵਿੱਚ ਹਜ਼ਾਰਾਂ ਨਵੇਂ ਪਿੰਡਾਂ ਨੂੰ ਔਪਟੀਕਲ ਫਾਇਬਰ ਕੇਬਲ ਨਾਲ ਜੋੜਿਆ ਗਿਆ ਹੈ। ਇਸ ਦਾ ਬਹੁਤ ਲਾਭ ਸਾਡੇ ਕਿਸਾਨ ਸਾਥੀਆਂ, ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ  ਬੱਚਿਆਂ ਨੂੰ ਵੀ ਹੋਇਆ ਹੈ। 2021 ਵਿੱਚ ਹੀ e-RUPI ਜਿਹਾ ਨਵਾਂ ਡਿਜੀਟਲ ਪੇਮੈਂਟ ਸਮਾਧਾਨ ਵੀ ਸ਼ੁਰੂ ਕੀਤਾ ਗਿਆ ਹੈ। ਏਕ ਦੇਸ਼, ਏਕ ਰਾਸ਼ਨ ਕਾਰਡ, ਵੀ ਦੇਸ਼ ਭਰ ਵਿੱਚ ਲਾਗੂ ਹੋ ਚੁੱਕਿਆ ਹੈ। ਅੱਜ ਦੇਸ਼  ਦੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਈ-ਸ਼੍ਰਮ ਕਾਰਡ ਦਿੱਤੇ ਜਾ ਰਹੇ ਹਨ, ਤਾਕਿ ਸਰਕਾਰੀ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਅਸਾਨੀ ਨਾਲ ਪਹੁੰਚ ਪਾਵੇ।

ਭਾਈਓ ਅਤੇ ਭੈਣੋਂ

ਸਾਲ 2022 ਵਿੱਚ ਸਾਨੂੰ ਆਪਣੀ ਗਤੀ ਨੂੰ ਹੋਰ ਤੇਜ਼ ਕਰਨਾ ਹੈ। ਕੋਰੋਨਾ ਦੀਆਂ ਚੁਣੌਤੀਆਂ ਹਨ,  ਲੇਕਿਨ ਕੋਰੋਨਾ ਭਾਰਤ ਦੀ ਰਫ਼ਤਾਰ ਨਹੀਂ ਰੋਕ ਸਕਦਾ। ਭਾਰਤ, ਪੂਰੀ ਸਾਵਧਾਨੀ ਰੱਖਦੇ ਹੋਏ, ਪੂਰੀ ਸਤਰਕਤਾ ਦੇ ਨਾਲ ਕੋਰੋਨਾ ਨਾਲ ਵੀ ਲੜੇਗਾ ਅਤੇ ਆਪਣੇ ਰਾਸ਼ਟਰੀ ਹਿਤਾਂ ਨੂੰ ਵੀ ਪੂਰਾ ਕਰੇਗਾ।  ਸਾਡੇ ਇੱਥੇ ਕਿਹਾ ਗਿਆ ਹੈ,

 “ਜਹੀਹਿ ਭੀਤਿਮ੍ ਭਜ ਭਜ ਸ਼ਕਤਿਮ੍। ਵਿਧੇਹਿ ਰਾਸ਼ਟਰੇ ਤਥਾ ਅਨੁਰਿਕਤਮ੍॥

ਕੁਰੁ ਕੁਰੁ ਸਤਤਮ੍ ਧਯੇਯ-ਸਮਰਣਮ੍ । ਸਦੈਵ ਪੁਰਤੋ ਨਿਧੇਹਿ ਚਰਣਮ੍”॥

(''जहीहि भीतिम् भज भज शक्तिम्। विधेहि राष्ट्रे तथा अनुरक्तिम्॥)

(कुरु कुरु सततम् ध्येय-स्मरणम्। सदैव पुरतो निधेहि चरणम्''॥)

ਯਾਨੀ,

ਡਰ, ਭੈ ਆਸ਼ੰਕਾਵਾਂ ਨੂੰ ਛੱਡ ਕੇ ਸਾਨੂੰ ਸ਼ਕਤੀ ਅਤੇ ਸਮਰੱਥਾ ਨੂੰ ਯਾਦ ਕਰਨਾ ਹੈ, ਦੇਸ਼ ਪ੍ਰੇਮ ਦੀ ਭਾਵਨਾ ਸਭ ਤੋਂ ਉੱਪਰ ਰੱਖਣੀ ਹੈ। ਸਾਨੂੰ ਆਪਣੇ ਲਕਸ਼ਾਂ ਨੂੰ ਯਾਦ ਰੱਖਦੇ ਹੋਏ ਲਗਾਤਾਰ ਲਕਸ਼ ਦੇ ਵੱਲ ਕਦਮ ਵਧਾਉਣਾ ਹੈ। ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਦੇ ਨਾਲ ਰਾਸ਼ਟਰ ਲਈ ਨਿਰੰਤਰ ਪ੍ਰਯਾਸ, ਅੱਜ ਹਰ ਭਾਰਤੀ ਦਾ ਮਨੋਭਾਵ ਬਣ ਰਿਹਾ ਹੈ। ਅਤੇ ਇਸ ਲਈ ਹੀ, ਅੱਜ ਸਾਡੇ ਪ੍ਰਯਤਨਾਂ ਵਿੱਚ ਇਕਜੁੱਟਤਾ ਹੈ, ਸਾਡੇ ਸੰਕਲਪਾਂ ਵਿੱਚ ਸਿੱਧੀ ਦੀ ਅਧੀਰਤਾ ਹੈ। ਅੱਜ ਸਾਡੀਆਂ ਨੀਤੀਆਂ ਵਿੱਚ ਨਿਰੰਤਰਤਾ ਹੈ, ਸਾਡੇ ਨਿਰਣਿਆਂ ਵਿੱਚ ਦੂਰਦਰਸ਼ਤਾ ਹੈ। ਦੇਸ਼ ਦੇ ਅੰਨਦਾਤਾ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਇਸੇ ਦੀ ਇੱਕ ਉਦਾਹਰਣ ਹੈ।

ਪੀਐੱਮ ਕਿਸਾਨ ਸਨਮਾਨ ਨਿਧੀ, ਭਾਰਤ ਦੇ ਕਿਸਾਨਾਂ ਦਾ ਬਹੁਤ ਬੜਾ ਸੰਬਲ ਬਣੀ ਹੈ। ਹਰ ਵਾਰ ਹਰ ਕਿਸ਼ਤ ਸਮੇਂ ‘ਤੇ, ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਟ੍ਰਾਂਸਫਰ, ਬਿਨਾ ਕਿਸੇ ਵਿਚੋਲੇ  ਦੇ, ਬਿਨਾ ਕਿਸੇ ਕਮਿਸ਼ਨ ਦੇ, ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਭਾਰਤ ਵਿੱਚ ਐਸਾ ਵੀ ਹੋ ਸਕਦਾ ਹੈ। ਅੱਜ ਦੀ ਰਾਸ਼ੀ ਨੂੰ ਮਿਲਾ ਦੇਈਏ, ਤਾਂ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸਾਨਾਂ  ਦੇ ਖਾਤੇ ਵਿੱਚ 1 ਲੱਖ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਟ੍ਰਾਂਸਫਰ ਹੋ ਚੁੱਕੇ ਹਨ। ਅੱਜ ਉਨ੍ਹਾਂ ਦੇ  ਛੋਟੇ-ਛੋਟੇ ਖਰਚਿਆਂ ਦੇ ਲਈ ਇਹ ਕਿਸਾਨ ਸਨਮਾਨ ਨਿਧੀ, ਬਹੁਤ ਕੰਮ ਆ ਰਹੀ ਹੈ। ਛੋਟੇ ਕਿਸਾਨ ਇਸ ਰਾਸ਼ੀ ਵਿੱਚੋਂ ਅੱਛੀ ਕੁਆਲਿਟੀ ਦੇ ਬੀਜ ਖਰੀਦ ਰਹੇ ਹਨ, ਅੱਛੀ ਖਾਦ ਅਤੇ ਉਪਕਰਣਾਂ ਦਾ ਇਸਤੇਮਾਲ ਕਰ ਰਹੇ ਹਨ।

ਸਾਥੀਓ,

ਦੇਸ਼ ਦੇ ਛੋਟੇ ਕਿਸਾਨਾਂ ਦੀ ਵਧਦੀ ਹੋਈ ਸਮਰੱਥਾ ਨੂੰ ਸੰਗਠਿਤ ਰੂਪ ਦੇਣ ਵਿੱਚ ਸਾਡੇ ਕਿਸਾਨ ਉਤਪਾਦ ਸੰਗਠਨਾਂ-FPOs ਦੀ ਬੜੀ ਭੂਮਿਕਾ ਹੈ। ਜੋ ਛੋਟਾ ਕਿਸਾਨ ਪਹਿਲਾਂ ਅਲੱਗ-ਥਲੱਗ ਰਹਿੰਦਾ ਸੀ, ਉਸ ਦੇ ਪਾਸ ਹੁਣ FPO ਦੇ ਰੂਪ ਵਿੱਚ ਪੰਜ ਵੱਡੀਆਂ ਸ਼ਕਤੀਆਂ ਹਨ। ਪਹਿਲੀ ਸ਼ਕਤੀ ਹੈ- ਬਿਹਤਰ ਬਾਰਗੇਨਿੰਗ, ਯਾਨੀ ਕਿ ਮੁੱਲਭਾਅ ਦੀ ਸ਼ਕਤੀ। ਤੁਸੀਂ ਸਭ ਜਾਣਦੇ ਹੋ, ਜਦੋਂ ਤੁਸੀਂ ਇਕੱਲੇ ਖੇਤੀ ਕਰਦੇ ਹੋ ਤਾਂ ਕੀ ਹੁੰਦਾ ਹੈ? ਤੁਸੀਂ ਬੀਜ ਤੋਂ ਲੈ ਕੇ ਖਾਦ ਤੱਕ ਸਭ ਖਰੀਦਦੇ ਤਾਂ ਫੁਟਕਲ ਵਿੱਚ ਹੋ, ਲੇਕਿਨ ਵੇਚਦੇ ਥੋਕ ਵਿੱਚ ਹੋ। ਇਸ ਨਾਲ ਲਾਗਤ ਜ਼ਿਆਦਾ ਵਧਦੀ ਹੈ, ਅਤੇ ਮੁਨਾਫ਼ਾ ਘੱਟ ਹੁੰਦਾ ਹੈ। ਲੇਕਿਨ FPOs ਦੇ ਜ਼ਰੀਏ ਇਹ ਹੁਣ ਤਸਵੀਰ ਬਦਲ ਰਹੀ ਹੈ।

FPOs ਦੇ ਮਾਧਿਅਮ ਨਾਲ ਹੁਣ ਖੇਤੀ ਦੇ ਲਈ ਜ਼ਰੂਰੀ ਚੀਜ਼ਾਂ ਕਿਸਾਨ ਥੋਕ ਵਿੱਚ ਖਰੀਦਦੇ ਹਨ, ਅਤੇ ਰਿਟੇਲ ਵਿੱਚ ਵੇਚਦੇ ਹਨ। FPOs ਤੋਂ ਜੋ ਦੂਸਰੀ ਸ਼ਕਤੀ ਕਿਸਾਨਾਂ ਨੂੰ ਮਿਲੀ ਹੈ, ਉਹ ਹੈ- ਬੜੇ ਪੱਧਰ ’ਤੇ ਵਪਾਰ ਦੀ। ਇੱਕ FPO  ਦੇ ਰੂਪ ਵਿੱਚ ਕਿਸਾਨ ਸੰਗਠਿਤ ਹੋ ਕੇ ਕੰਮ ਕਰਦੇ ਹਨ, ਲਿਹਾਜਾ ਉਨ੍ਹਾਂ ਦੇ ਲਈ ਸੰਭਾਵਨਾਵਾਂ ਵੀ ਬੜੀਆਂ ਹੁੰਦੀਆਂ ਹਨ। ਤੀਸਰੀ ਤਾਕਤ ਹੈ- ਇਨੋਵੇਸ਼ਨ ਦੀ। ਇਕੱਠੇ ਕਈ ਕਿਸਾਨ ਮਿਲਦੇ ਹਨ, ਤਾਂ ਉਨ੍ਹਾਂ ਦੇ  ਅਨੁਭਵ ਵੀ ਸਾਥ ਜੁੜਦੇ ਹਨ। ਜਾਣਕਾਰੀ ਵਧਦੀ ਹੈ। ਨਵੇਂ-ਨਵੇਂ ਇਨੋਵੇਸ਼ਨਸ ਦੇ ਲਈ ਰਸਤਾ ਖੁੱਲ੍ਹਦਾ ਹੈ।  FPO ਵਿੱਚ ਚੌਥੀ ਸ਼ਕਤੀ ਹੈ - ਰਿਸਕ ਮੈਨੇਜਮੈਂਟ ਦੀ। ਇਕੱਠੇ ਮਿਲ ਕੇ ਤੁਸੀਂ ਚੁਣੌਤੀਆਂ ਦਾ ਬਿਹਤਰ ਆਕਲਨ ਵੀ ਕਰ ਸਕਦੇ ਹੋ, ਉਸ ਨਾਲ ਨਿਪਟਣ ਦੇ ਰਸਤੇ ਵੀ ਬਣਾ ਸਕਦੇ ਹੋ।

ਅਤੇ ਪੰਜਵੀਂ ਸ਼ਕਤੀ ਹੈ- ਬਜ਼ਾਰ ਦੇ ਹਿਸਾਬ ਨਾਲ ਬਦਲਣ ਦੀ ਸਮਰੱਥਾ। ਬਜ਼ਾਰ ਅਤੇ ਬਜ਼ਾਰ ਦੀ ਡਿਮਾਂਡ ਤਾਂ ਲਗਾਤਾਰ ਬਦਲਦੀ ਰਹਿੰਦੀ ਹੈ। ਲੇਕਿਨ ਛੋਟੇ ਕਿਸਾਨਾਂ ਨੂੰ ਜਾਂ ਤਾਂ ਉਸ ਦੀ ਜਾਣਕਾਰੀ ਨਹੀਂ ਮਿਲਦੀ, ਜਾਂ ਫਿਰ ਉਹ ਬਦਲਾਅ ਦੇ ਲਈ ਸੰਸਾਧਨ ਨਹੀਂ ਜੁਟਾ ਪਾਉਂਦਾ। ਕਦੇ ਸਾਰੇ ਲੋਕ ਇੱਕ ਹੀ ਫ਼ਸਲ ਬੋਅ ਦਿੰਦੇ ਹਨ ਅਤੇ ਬਾਅਦ ਵਿੱਚ ਪਤਾ ਚਲਦਾ ਹੈ ਕਿ ਹੁਣ ਉਸ ਦੀ ਡਿਮਾਂਡ ਹੀ ਘੱਟ ਹੋ ਗਈ। ਲੇਕਿਨ FPO ਵਿੱਚ ਤੁਸੀਂ ਨਾ ਕੇਵਲ ਬਜ਼ਾਰ ਦੇ ਹਿਸਾਬ ਨਾਲ ਤਿਆਰ ਰਹਿੰਦੇ ਹੋ ਬਲਕਿ ਖ਼ੁਦ ਬਜ਼ਾਰ ਵਿੱਚ ਨਵੇਂ ਉਤਪਾਦ ਦੇ ਲਈ ਡਿਮਾਂਡ ਪੈਦਾ ਕਰਨ ਦੀ ਤਾਕਤ ਵੀ ਰੱਖਦੇ ਹੋ।

ਸਾਥੀਓ,

FPO’s ਦੀ ਇਸੇ ਸ਼ਕਤੀ ਨੂੰ ਸਮਝਦੇ ਹੋਏ ਅੱਜ ਸਾਡੀ ਸਰਕਾਰ ਉਨ੍ਹਾਂ ਨੂੰ ਹਰ ਪੱਧਰ ’ਤੇ ਪ੍ਰੋਤਸਾਹਿਤ ਕਰ ਰਹੀ ਹੈ। ਇਨ੍ਹਾਂ FPO’s ਨੂੰ 15 ਲੱਖ ਰੁਪਏ ਤੱਕ ਦੀ ਮਦਦ ਵੀ ਮਿਲ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ Organic FPO ਕਲਸਟਰਸ, ਆਇਲ ਸੀਡ ਕਲਸਟਰਸ, ਬੈਂਬੂ ਕਲਸਟਰਸ ਅਤੇ Honey FPOs ਜਿਹੇ ਕਲਸਟਰਸ ਤੇਜ਼ੀ ਨਾਲ ਵਧ ਰਹੇ ਹਨ। ਸਾਡੇ ਕਿਸਾਨ ਅੱਜ ‘ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ’ ਜਿਹੀਆਂ ਯੋਜਨਾਵਾਂ ਦਾ ਲਾਭ ਉਠਾ ਰਹੇ ਹਨ, ਦੇਸ਼ ਵਿਦੇਸ਼ ਦੇ ਬੜੇ ਬਜ਼ਾਰ ਉਨ੍ਹਾਂ ਦੇ ਲਈ ਖੁੱਲ੍ਹ ਰਹੇ ਹਨ।

ਸਾਥੀਓ,

ਸਾਡੇ ਦੇਸ਼ ਵਿੱਚ ਅੱਜ ਵੀ ਐਸੀਆਂ ਕਈ ਚੀਜ਼ਾਂ ਦਾ ਵਿਦੇਸ਼ਾਂ ਤੋਂ ਆਯਾਤ ਹੁੰਦਾ ਹੈ, ਜਿਨ੍ਹਾਂ ਦੀ ਜ਼ਰੂਰਤ ਦੇਸ਼ ਦਾ ਕਿਸਾਨ ਅਸਾਨੀ ਨਾਲ ਪੂਰੀ ਕਰ ਸਕਦਾ ਹੈ। ਖੁਰਾਕੀ ਤੇਲ ਇਸ ਦੀ ਬਹੁਤ ਬੜੀ ਉਦਾਹਰਣ ਹਨ।  ਅਸੀਂ ਵਿਦੇਸ਼ਾਂ ਤੋਂ ਖੁਰਾਕੀ ਤੇਲ ਖਰੀਦਦੇ ਹਾਂ। ਦੇਸ਼ ਨੂੰ ਬਹੁਤ ਪੈਸਾ ਦੂਸਰੇ ਦੇਸ਼ਾਂ ਨੂੰ ਦੇਣਾ ਪੈਂਦਾ ਹੈ। ਇਹ ਪੈਸਾ ਦੇਸ਼ ਦੇ ਕਿਸਾਨਾਂ ਨੂੰ ਮਿਲੇ, ਇਸੇ ਲਈ ਸਾਡੀ ਸਰਕਾਰ ਨੇ 11 ਹਜ਼ਾਰ ਕਰੋੜ ਦੇ ਬਜਟ ਦੇ ਨਾਲ ਨੈਸ਼ਨਲ ਪਾਮ ਆਇਲ ਮਿਸ਼ਨ ਸ਼ੁਰੂ ਕੀਤਾ ਹੈ।

ਸਾਥੀਓ,

ਬੀਤੇ ਸਾਲ ਦੇਸ਼ ਨੇ ਕ੍ਰਿਸ਼ੀ ਖੇਤਰ ਵਿੱਚ ਏਕ ਕੇ ਬਾਅਦ ਏਕ, ਅਨੇਕ ਇਤਿਹਾਸਿਕ ਮੁਕਾਮ ਹਾਸਲ ਕੀਤੇ ਹਨ। ਕੋਰੋਨਾ ਦੀਆਂ ਚੁਣੌਤੀਆਂ ਦੇ ਬਾਅਦ ਵੀ ਤੁਸੀਂ ਸਭ ਨੇ ਆਪਣੀ ਮਿਹਨਤ ਨਾਲ ਦੇਸ਼ ਵਿੱਚ ਅੰਨ ਉਤਪਾਦਨ ਨੂੰ ਰਿਕਾਰਡ ਪੱਧਰ ’ਤੇ ਲੈ ਜਾ ਕੇ ਦਿਖਾਇਆ ਬੀਤੇ ਸਾਲ ਦੇਸ਼ ਦਾ ਅਨਾਜ ਉਤਪਾਦਨ 300 ਮਿਲੀਅਨ ਟਨ ਤੱਕ ਪਹੁੰਚਿਆ ਹੈ। ਹੌਰਟੀਕਲਚਰ-ਫਲੋਰੀਕਲਚਰ- ਬਾਗਬਾਨੀ-ਫੁੱਲ-ਫੁੱਲ ਦੀ ਖੇਤੀ ਵਿੱਚ ਹੁਣ ਉਤਪਾਦਨ 330 ਮਿਲੀਅਨ ਟਨ ਤੋਂ ਵੀ ਉੱਪਰ ਪਹੁੰਚ ਗਿਆ ਹੈ। 6-7 ਵਰ੍ਹੇ ਪਹਿਲਾਂ ਦੀ ਤੁਲਨਾ ਵਿੱਚ ਦੇਸ਼ ਵਿੱਚ ਦੁੱਧ ਉਤਪਾਦਨ ਵੀ ਲਗਭਗ 45 ਪ੍ਰਤੀਸ਼ਤ ਵਧਿਆ ਹੈ। ਇਹੀ ਨਹੀਂ, ਅਗਰ ਕਿਸਾਨ ਰਿਕਾਰਡ ਉਤਪਾਦਨ ਕਰ ਰਿਹਾ ਹੈ ਤਾਂ ਦੇਸ਼ MSP ’ਤੇ ਰਿਕਾਰਡ ਖਰੀਦ ਵੀ ਕਰ ਰਿਹਾ ਹੈ। ਸਿੰਚਾਈ ਵਿੱਚ ਵੀ, ਅਸੀਂ Per Drop - More Crop ਨੂੰ ਹੁਲਾਰਾ ਦੇ ਰਹੇ ਹਾਂ।  ਬੀਤੇ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਜ਼ਰੀਏ ਕਰੀਬ 60 ਲੱਖ ਹੈਕਟੇਅਰ ਜ਼ਮੀਨ ਨੂੰ ਮਾਇਕ੍ਰੋ-ਇਰੀਗੇਸ਼ਨ ਨਾਲ ਟਪਕ ਸਿੰਚਾਈ ਨਾਲ ਜੋੜਿਆ ਗਿਆ ਹੈ।

ਕੁਦਰਤੀ ਆਪਦਾ ਵਿੱਚ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਸੀ, ਜੋ ਦਿੱਕਤ ਹੁੰਦੀ ਸੀ, ਉਸ ਨੂੰ ਘੱਟ ਕਰਨ ਦਾ ਵੀ ਅਸੀਂ ਪ੍ਰਯਾਸ ਕੀਤਾ ਹੈ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤੋਂ ਕਿਸਾਨਾਂ ਨੂੰ ਮਿਲਣ ਵਾਲਾ ਮੁਆਵਜ਼ਾ 1 ਲੱਖ ਕਰੋੜ ਤੋਂ ਵੀ ਉੱਪਰ ਪਹੁੰਚ ਗਿਆ ਹੈ। ਇਹ ਆਂਕੜਾ ਬਹੁਤ ਮਹੱਤਵਪੂਰਨ ਹੈ।  ਦੇਸ਼ਭਰ ਦੇ ਕਿਸਾਨਾਂ ਨੇ ਕਰੀਬ 21 ਹਜ਼ਾਰ ਕਰੋੜ ਰੁਪਏ ਹੀ ਪ੍ਰੀਮੀਅਮ ਦੇ ਤੌਰ ’ਤੇ ਦਿੱਤੇ ਲੇਕਿਨ ਉਨ੍ਹਾਂ ਨੂੰ ਮੁਆਵਜ਼ੇ ਦੇ ਤੌਰ ’ਤੇ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਮਿਲੇ। ਭਾਈਓ ਅਤੇ ਭੈਣੋਂ, ਫ਼ਸਲਾਂ ਦੇ ਅਵਸ਼ੇਸ਼ ਹੋਣ, ਪਰਾਲੀ ਹੋਵੇ, ਐਸੀ ਹਰ ਚੀਜ਼ ਤੋਂ ਵੀ ਕਿਸਾਨ ਨੂੰ ਪੈਸਾ ਮਿਲੇ, ਇਸ ਦੇ ਲਈ ਪ੍ਰਯਾਸ ਤੇਜ਼ ਕੀਤੇ ਗਏ ਹਨ। ਕ੍ਰਿਸ਼ੀ ਅਵਸ਼ੇਸ਼ਾਂ ਤੋਂ ਬਾਇਓਫਿਊਲ ਬਣਾਉਣ ਦੇ ਲਈ ਦੇਸ਼ਭਰ ਵਿੱਚ ਸੈਂਕੜੇ ਨਵੀਆਂ ਯੂਨਿਟਸ ਲਗਾਈਆਂ ਜਾ ਰਹੀਆਂ ਹਨ। 7 ਸਾਲ ਪਹਿਲਾਂ ਜਿੱਥੇ ਦੇਸ਼ ਵਿੱਚ ਹਰ ਸਾਲ 40 ਕਰੋੜ ਲੀਟਰ ਤੋਂ ਵੀ ਘੱਟ ਈਥੇਨੌਲ ਦਾ ਉਤਪਾਦਨ ਹੁੰਦਾ ਸੀ ਉਹ ਅੱਜ 340 ਕਰੋੜ ਲੀਟਰ ਤੋਂ ਵੀ ਅਧਿਕ ਹੋ ਚੁੱਕਿਆ ਹੈ।

ਸਾਥੀਓ,

ਅੱਜ ਦੇਸ਼ ਭਰ ਵਿੱਚ ਗੋਬਰਧਨ ਯੋਜਨਾ ਚਲ ਰਹੀ ਹੈ। ਇਸ ਦੇ ਮਾਧਿਅਮ ਨਾਲ ਪਿੰਡ ਵਿੱਚ ਗੋਬਰ ਤੋਂ ਬਾਇਓਗੈਸ ਬਣਾਉਣ ਦੇ ਲਈ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਬਾਇਓਗੈਸ ਦਾ ਉਪਯੋਗ ਵਧੇ, ਇਸ ਦੇ ਲਈ ਵੀ ਦੇਸ਼ਭਰ ਵਿੱਚ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਪਲਾਂਟਸ ਤੋਂ ਹਰ ਸਾਲ ਲੱਖਾਂ ਟਨ ਉੱਤਮ ਔਰਗੈਨਿਕ ਖਾਦ ਵੀ ਨਿਕਲੇਗੀ, ਜੋ ਕਿਸਾਨਾਂ ਨੂੰ ਘੱਟ ਮੁੱਲ ’ਤੇ ਉਪਲਬਧ ਰਹੇਗੀ। ਜਦੋਂ ਗੋਬਰ ਦਾ ਵੀ ਪੈਸਾ ਮਿਲੇਗਾ ਤਾਂ ਐਸੇ ਪਸ਼ੂ ਵੀ ਬੋਝ ਨਹੀਂ ਲਗਣਗੇ, ਜੋ ਦੁੱਧ ਨਹੀਂ ਦਿੰਦੇ ਜਾਂ ਜਿਨ੍ਹਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਹੈ। ਸਭ ਦੇਸ਼ ਦੇ ਕੰਮ ਆਉਣ, ਕੋਈ ਬੇਸਹਾਰਾ ਨਾ ਰਹੇ, ਇਹ ਵੀ ਤਾਂ ਆਤਮਨਿਰਭਰਤਾ ਹੀ ਹੈ।

ਸਾਥੀਓ,

ਪਸ਼ੂਆਂ ਦਾ ਘਰ ’ਤੇ ਹੀ ਇਲਾਜ ਹੋਵੇ, ਘਰ ’ਤੇ ਹੀ ਬਣਾਉਟੀ ਗਰਭਧਾਰਨ ਦੀ ਵਿਵਸਥਾ ਹੋਵੇ, ਇਸ ਦੇ  ਲਈ ਅੱਜ ਅਭਿਯਾਨ ਚਲਾਇਆ ਜਾ ਰਿਹਾ ਹੈ। ਪਸ਼ੂਆਂ ਵਿੱਚ Foot and Mouth Disease -  ਖੁਰਪਕਾ-ਮੂੰਹਪਕਾ ਦੇ ਨਿਯੰਤਰਣ ਦੇ ਲਈ ਵੀ ਟੀਕਾਕਰਣ ਮਿਸ਼ਨ ਚਲ ਰਿਹਾ ਹੈ। ਸਰਕਾਰ ਨੇ ਕਾਮਧੇਨੁ ਆਯੋਗ ਦਾ ਵੀ ਗਠਨ ਕੀਤਾ ਹੈ, ਡੇਅਰੀ ਸੈਕਟਰ ਦੇ ਇਨਫ੍ਰਾਸਟ੍ਰਕਚਰ ਦੇ ਲਈ ਹਜ਼ਾਰਾਂ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਲੱਖਾਂ ਪਸ਼ੂਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਵੀ ਜੋੜਿਆ ਹੈ।

ਸਾਥੀਓ,

ਧਰਤੀ ਸਾਡੀ ਮਾਤਾ ਹੈ ਅਤੇ ਅਸੀਂ ਦੇਖਿਆ ਹੈ ਕਿ ਜਿੱਥੇ ਧਰਤੀ ਮਾਤਾ ਨੂੰ ਬਚਾਉਣ ਦਾ ਪ੍ਰਯਾਸ ਨਹੀਂ ਹੋਇਆ, ਉਹ ਜ਼ਮੀਨ ਬੰਜਰ ਹੋ ਗਈ। ਸਾਡੀ ਧਰਤੀ ਨੂੰ ਬੰਜਰ ਹੋਣ ਦੇ ਬਚਾਉਣ ਦਾ ਇੱਕ ਬੜਾ ਤਰੀਕਾ ਹੈ - ਕੈਮੀਕਲ ਮੁਕਤ ਖੇਤੀ। ਇਸ ਲਈ ਬੀਤੇ ਸਾਲ ਵਿੱਚ ਦੇਸ਼ ਨੇ ਇੱਕ ਹੋਰ ਦੂਰਦਰਸ਼ੀ ਪ੍ਰਯਾਸ ਸ਼ੁਰੂ ਕੀਤਾ ਹੈ। ਇਹ ਪ੍ਰਯਾਸ ਹੈ- ਨੈਚੁਰਲ ਫ਼ਾਰਮਿੰਗ ਯਾਨੀ ਕੁਦਰਤੀ ਖੇਤੀ ਦਾ। ਅਤੇ ਇਸ ਦੀ ਇੱਕ ਫ਼ਿਲਮ ਹੁਣੇ ਤੁਸੀਂ ਦੇਖੀ ਵੀ, ਅਤੇ ਮੈਂ ਤਾਂ ਚਾਹਾਂਗਾ ਕਿ ਸੋਸ਼ਲ ਮੀਡੀਆ ਵਿੱਚ ਇਸ ਫਿਲਮ ਨੂੰ ਹਰ ਕਿਸਾਨ ਤੱਕ ਪਹੁੰਚਾਓ।

ਨੈਚੁਰਲ ਫ਼ਾਰਮਿੰਗ ਨਾਲ ਜੁੜਿਆ ਕਿਤਨਾ ਕੁਝ ਅਸੀਂ ਆਪਣੀਆਂ ਪੁਰਾਣੀਆਂ ਪੀੜ੍ਹੀਆਂ ਤੋਂ ਸਿੱਖਿਆ ਹੈ। ਇਹ ਸਹੀ ਸਮਾਂ ਹੈ ਜਦੋਂ ਅਸੀਂ ਆਪਣੇ ਇਸ ਪਰੰਪਰਾਗਤ ਗਿਆਨ ਨੂੰ ਵਿਵਸਥਿਤ ਕਰੀਏ, ਆਧੁਨਿਕ ਤਕਨੀਕ ਨਾਲ ਜੋੜੀਏ। ਅੱਜ ਦੁਨੀਆ ਵਿੱਚ ਕੈਮੀਕਲ ਫ੍ਰੀ ਅਨਾਜਾਂ ਦੀ ਭਾਰੀ ਮੰਗ ਹੈ, ਅਤੇ ਕਾਫ਼ੀ ਉੱਚੇ ਦਾਮ ’ਤੇ ਇਸ ਦੇ ਖਰੀਦਦਾਰ ਤਿਆਰ ਹਨ। ਇਸ ਵਿੱਚ ਲਾਗਤ ਘੱਟ ਹੈ ਅਤੇ ਉਤਪਾਦਨ ਵੀ ਬਿਹਤਰ ਰਹਿੰਦਾ ਹੈ। ਜਿਨ੍ਹਾਂ ਤੋਂ ਅਧਿਕ ਲਾਭ ਸੁਨਿਸ਼ਚਿਤ ਹੁੰਦਾ ਹੈ ਕੈਮੀਕਲ ਮੁਕਤ ਹੋਣ ਨਾਲ ਸਾਡੀ ਮਿੱਟੀ ਦੀ ਸਿਹਤ,  ਉਪਜਾਊ ਸ਼ਕਤੀ ਅਤੇ ਖਾਣ ਵਾਲਿਆਂ ਦੀ ਸਿਹਤ ਵੀ ਉੱਤਮ ਰਹਿੰਦੀ ਹੈ। ਮੈਂ ਅੱਜ ਆਪ ਸਭ ਨੂੰ ਤਾਕੀਦ ਕਰਾਂਗਾ ਕਿ ਕੁਦਰਤੀ ਖੇਤੀ ਨੂੰ ਵੀ ਆਪਣੀ ਖੇਤੀ ਨਾਲ ਜੋੜੋ, ਇਸ ’ਤੇ ਜ਼ੋਰ ਦਿਉ।

ਭਾਈਓ ਅਤੇ ਭੈਣੋਂ,

ਨਵੇਂ ਸਾਲ ਦਾ ਇਹ ਪਹਿਲਾ ਦਿਨ, ਨਵੇਂ ਸੰਕਲਪਾਂ ਦਾ ਦਿਨ ਹੈ। ਇਹ ਸੰਕਲਪ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਨੂੰ ਹੋਰ ਸਮਰੱਥ ਅਤੇ ਸਕਸ਼ਮ ਬਣਾਉਣ ਵਾਲੇ ਹਨ। ਇੱਥੋਂ ਸਾਨੂੰ ਇਨੋਵੇਸ਼ਨ ਦਾ,  ਕੁਝ ਨਵਾਂ ਕਰਨ ਦਾ, ਸੰਕਲਪ ਲੈਣਾ ਹੈ। ਖੇਤੀ ਵਿੱਚ ਤਾਂ ਇਹ ਨਵਾਂਪਣ ਅੱਜ ਸਮੇਂ ਦੀ ਮੰਗ ਹੈ।  ਨਵੀਆਂ ਫ਼ਸਲਾਂ, ਨਵੇਂ ਤੌਰ-ਤਰੀਕਿਆਂ ਨੂੰ ਅਪਣਾਉਣ ਤੋਂ ਸਾਨੂੰ ਹਿਚਕਿਚਾਣਾ ਨਹੀਂ ਹੈ। ਸਾਫ਼-ਸਫ਼ਾਈ ਦਾ ਜੋ ਸੰਕਲਪ ਹੈ, ਉਸ ਨੂੰ ਵੀ ਸਾਨੂੰ ਭੁੱਲਣਾ ਨਹੀਂ ਹੈ।

ਪਿੰਡ-ਪਿੰਡ, ਖੇਤ-ਖਲਿਹਾਨ, ਹਰ ਜਗ੍ਹਾ ਸਵੱਛਤਾ ਦੀ ਅਲਖ ਜਗਦੀ ਰਹੇ, ਇਹ ਸਾਨੂੰ ਸੁਨਿਸ਼ਚਿਤ ਕਰਨਾ ਹੈ। ਸਭ ਤੋਂ ਬੜਾ ਸੰਕਲਪ ਹੈ- ਆਤਮਨਿਰਭਰਤਾ ਦਾ, ਲੋਕਲ ਦੇ ਲਈ ਵੋਕਲ ਹੋਣ ਦਾ। ਸਾਨੂੰ ਭਾਰਤ ਵਿੱਚ ਬਣੀਆਂ ਚੀਜ਼ਾਂ ਨੂੰ ਆਲਮੀ ਪਹਿਚਾਣ ਦੇਣੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਭਾਰਤ ਵਿੱਚ ਪੈਦਾ ਹੋਣ ਵਾਲੇ, ਭਾਰਤ ਵਿੱਚ ਬਣਨ ਵਾਲੇ ਹਰ ਸਮਾਨ, ਹਰ ਸਰਵਿਸ ਨੂੰ ਅਸੀਂ ਪ੍ਰਾਥਮਿਕਤਾ ਦੇਈਏ।

ਸਾਨੂੰ ਯਾਦ ਰੱਖਣਾ ਹੈ ਕਿ ਸਾਡੇ ਅੱਜ ਦੇ ਕਾਰਜ, ਅਗਲੇ 25 ਵਰ੍ਹਿਆਂ ਦੀ ਸਾਡੀ ਵਿਕਾਸ ਯਾਤਰਾ ਦੀ ਦਿਸ਼ਾ ਤੈਅ ਕਰਨਗੇ। ਇਸ ਯਾਤਰਾ ਵਿੱਚ ਸਾਡੇ ਸਭ ਦਾ ਪਸੀਨਾ ਹੋਵੇਗਾ, ਹਰੇਕ ਦੇਸ਼ਵਾਸੀ ਦੀ ਮਿਹਨਤ ਹੋਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਾਰੇ ਭਾਰਤ ਨੂੰ ਉਸ ਦੀ ਗੌਰਵਸ਼ਾਲੀ ਪਹਿਚਾਣ ਵਾਪਸ ਕਰਾਂਗੇ, ਅਤੇ ਦੇਸ਼ ਨੂੰ ਇੱਕ ਨਵੀਂ ਉਚਾਈ ਦੇਵਾਂਗੇ। ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਹੋਣਾ ਐਸਾ ਹੀ ਇੱਕ ਪ੍ਰਯਾਸ ਹੈ।

ਆਪ ਸਭ ਨੂੰ ਇੱਕ ਵਾਰ ਫਿਰ ਸਾਲ 2022, ਇਸ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੰਗਲ ਕਾਮਨਾਵਾਂ। 

ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਵੀਜੇ


(Release ID: 1786981) Visitor Counter : 213