ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 02 ਜਨਵਰੀ ਨੂੰ ਮੇਰਠ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ 700 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ
ਯੂਨੀਵਰਸਿਟੀ ਦੀ ਸਥਾਪਨਾ, ਦੇਸ਼ ਦੇ ਹਰ ਹਿੱਸੇ ਵਿੱਚ ਵਿਸ਼ਵ ਪੱਧਰੀ ਖੇਡ ਢਾਂਚਾ ਸਥਾਪਿਤ ਕਰਨ ਦੇ ਵਿਸ਼ੇ ਵਿੱਚ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਅਨੁਰੂਪ ਹੈ
ਆਧੁਨਿਕ ਅਤੇ ਉਤਕ੍ਰਿਸ਼ਟ ਖੇਡ ਢਾਂਚੇ ਨਾਲ ਲੈਸ ਹੋਵੇਗੀ ਯੂਨੀਵਰਸਿਟੀ
Posted On:
31 DEC 2021 11:11AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 02 ਜਨਵਰੀ , 2022 ਨੂੰ ਮੇਰਠ ਦਾ ਦੌਰਾ ਕਰਨਗੇ ਅਤੇ ਉੱਥੇ ਲਗਭਗ ਇੱਕ ਵਜੇ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਇਹ ਯੂਨੀਵਰਸਿਟੀ ਮੇਰਠ ਦੇ ਸਰਧਨਾ ਕਸਬੇ ਦੇ ਸਲਾਵਾ ਅਤੇ ਕੈਲੀ (Salawa and Kaili) ਪਿੰਡਾਂ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ । ਇਸ ਦੀ ਅਨੁਮਾਨਿਤ ਲਾਗਤ 700 ਕਰੋੜ ਰੁਪਏ ਹੈ ।
ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਮੁੱਖ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ , ਉਨ੍ਹਾਂ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣਾ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਵਿਸ਼ਵ ਪੱਧਰੀ ਖੇਡ ਢਾਂਚਾ ਸਥਾਪਿਤ ਕਰਨਾ ਸ਼ਾਮਲ ਹੈ । ਮੇਰਠ ਵਿੱਚ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦੀ ਸਥਾਪਨਾ ਇਸ ਪਰਿਕਲਪਨਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਵੱਡਾ ਕਦਮ ਹੋਵੇਗਾ ।
ਖੇਡ ਯੂਨੀਵਰਸਿਟੀ ਆਧੁਨਿਕ ਅਤੇ ਉਤਕ੍ਰਿਸ਼ਟ ਖੇਡ ਢਾਂਚੇ ਨਾਲ ਲੈਸ ਹੋਵੇਗੀ , ਜਿਵੇਂ ਸਿੰਥੈਟਿਕ ਹਾਕੀ ਮੈਦਾਨ , ਫੁੱਟਬਾਲ ਮੈਦਾਨ , ਬਾਸਕਿਟਬਾਲ / ਵਾਲੀਬਾਲ / ਹੈਂਡਬਾਲ / ਕਬੱਡੀ ਗਰਾਉਂਡ , ਲਾਨ ਟੈਨਿਸ ਕੋਰਟ , ਜਿਮਨੇਜੀਅਮ ਹਾਲ , ਸਿੰਥੈਟਿਕ ਰਨਿੰਗ ਸਟੇਡੀਅਮ , ਸਵਿਮਿੰਗ ਪੂਲ,, ਮਲਟੀਪਰਪਜ਼ ਹਾਲ ਅਤੇ ਸਾਈਕਲ ਵੇਲੋਡ੍ਰੋਮ । ਯੂਨੀਵਰਸਿਟੀ ਵਿੱਚ ਨਿਸ਼ਾਨੇਬਾਜੀ , ਸਕਵਾਸ਼, ਜਿਮਨਾਸਟਿਕਸ , ਵੇਟ ਲਿਫਟਿੰਗ , ਤੀਰਅੰਦਾਜ਼ੀ , ਕੈਨੋਇੰਗ ਅਤੇ ਕਯਾਕਿੰਗ ਜਿਹੀਆਂ ਹੋਰ ਸੁਵਿਧਾਵਾਂ ਵੀ ਰਹਿਣਗੀਆਂ । ਯੂਨੀਵਰਸਿਟੀ ਵਿੱਚ 540 ਮਹਿਲਾ ਅਤੇ 540 ਪੁਰਸ਼ ਖਿਡਾਰੀਆਂ ਨੂੰ ਮਿਲਾ ਕੇ ਕੁੱਲ 1080 ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦੀ ਸਮਰੱਥਾ ਹੋਵੇਗੀ ।
*****
ਡੀਐੱਸ/ਏਕੇਜੇ
(Release ID: 1786603)
Visitor Counter : 188
Read this release in:
Odia
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam