ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ 15-18 ਉਮਰ ਵਰਗ ਲਈ ਟੀਕਾਕਰਣ ਅਤੇ ਪਛਾਣੀਆਂ ਗਈਆਂ ਕਮਜ਼ੋਰ ਸ਼੍ਰੇਣੀਆਂ ਲਈ ਪ੍ਰਿਕੌਸ਼ਨਰੀ ਡੋਜ਼ ਨੂੰ ਸ਼ੁਰੂ ਕਰਨ ਦੀ ਸਮੀਖਿਆ ਕੀਤੀ



15-18 ਉਮਰ ਵਰਗ ਦਾ ਟੀਕਾਕਰਣ 3 ਜਨਵਰੀ, 2022 ਤੋਂ ਸ਼ੁਰੂ ਹੋਵੇਗਾ ਅਤੇ 10 ਜਨਵਰੀ ਤੋਂ ਐੱਚਸੀਡਬਲਿਊ, ਐੱਫਐੱਲਡਬਲਿਊ ਅਤੇ ਸਹਿ-ਰੋਗੀ 60+ ਸਮੂਹ ਲਈ ਪ੍ਰਿਕੌਸ਼ਨਰੀ ਡੋਜ਼ ਸ਼ੁਰੂ ਹੋਵੇਗੀ



ਸਹਿ-ਰੋਗ ਸਥਾਪਿਤ ਕਰਨ ਲਈ ਡਾਕਟਰ ਦੇ ਸਰਟੀਫਿਕੇਟ/ਪਰਚੀ ਦੀ ਜ਼ਰੂਰਤ ਨਹੀਂ ਹੈ; ਡਾਕਟਰ ਦੀ ਸਲਾਹ ਇਸ ਗੱਲ ਦਾ ਸੰਕੇਤ ਹੈ ਕਿ 60+ ਉਮਰ ਦੇ ਵਿਅਕਤੀ ਪ੍ਰਿਕੌਸ਼ਨਰੀ ਡੋਜ਼ ਲੈਣ ਤੋਂ ਪਹਿਲਾਂ ਆਪਣੇ ਡਾਕਟਰਾਂ ਨਾਲ ਸਲਾਹ ਕਰ ਲੈਣ



15-18 ਦੀ ਉਮਰ ਸਮੂਹ ਲਈ ਵਾਕ-ਇਨ ਅਤੇ ਔਨਲਾਈਨ ਰਜਿਸਟ੍ਰੇਸ਼ਨ (ਕੋਵਿਨ ਰਾਹੀਂ) ਦੋਵੇਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ; ਕੋਵਿਨ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਔਨਸਾਈਟ ਰਜਿਸਟ੍ਰੇਸ਼ਨ 3 ਜਨਵਰੀ ਤੋਂ ਸ਼ੁਰੂ ਹੋਵੇਗੀ



ਰਾਜਾਂ ਨੂੰ 15-18 ਦੀ ਉਮਰ ਸਮੂਹ ਲਈ ਵੱਖਰੇ ਸਮਰਪਿਤ ਕੋਵਿਡ ਟੀਕਾਕਰਣ ਕੇਂਦਰ ਸਥਾਪਿਤ ਕਰਨ ਦੀ ਸਲਾਹ ਦਿੱਤੀ ਗਈ ਹੈ; ਬਾਕੀ ਸਾਰੇ ਸੀਵੀਸੀ ਵਿੱਚ 15-18 ਉਮਰ ਵਰਗ ਲਈ ਵੱਖਰੀਆਂ ਟੀਕਾਕਰਣ ਦਲ ਅਤੇ ਵੱਖਰੀਆਂ ਕਤਾਰਾਂ ਬਣਾਈਆਂ ਜਾਣਗੀਆਂ

Posted On: 28 DEC 2021 4:27PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਇੱਕ ਵਰਕਸ਼ਾਪ ਦੀ ਪ੍ਰਧਾਨਗੀ ਕੀਤੀਜਿਸ ਵਿੱਚ 15-18 ਸਾਲ ਉਮਰ ਵਰਗ ਲਈ ਟੀਕਾਕਰਣ ਅਤੇ ਕਮਜ਼ੋਰ ਵਰਗਾਂ ਲਈ ਇਹਤਿਹਾਤੀ ਉਪਾਅ ਵਜੋਂ ਤੀਜੀ ਖੁਰਾਕ ਦੀ ਸਮੀਖਿਆ ਕੀਤੀ ਗਈ। ਇਨ੍ਹਾਂ ਕਮਜ਼ੋਰ ਸਮੂਹਾਂ ਵਿੱਚ ਹੈਲਥਕੇਅਰ ਵਰਕਰ (ਐੱਚਸੀਡਬਲਿਊ)ਫਰੰਟਲਾਈਨ ਵਰਕਰ (ਐੱਫਐੱਲਡਬਲਿਊ) ਅਤੇ 60+ ਦੀ ਉਮਰ ਵਰਗ ਦੇ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਸਹਿ-ਰੋਗ ਹਨ।

ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਦਸੰਬਰ, 2021 ਨੂੰ ਐਲਾਨ ਕੀਤਾ ਸੀ, 15-18 ਸਾਲ ਦੀ ਉਮਰ ਵਰਗ ਲਈ ਟੀਕਾਕਰਣ ਸੋਮਵਾਰ 3 ਜਨਵਰੀ, 2022 ਤੋਂ ਸ਼ੁਰੂ ਹੋਣ ਵਾਲਾ ਹੈਜਦ ਕਿ ਕਮਜ਼ੋਰ ਵਰਗਾਂ ਲਈ ਇਹਤਿਹਾਤੀ ਉਪਾਅ ਵਜੋਂ ਤੀਜੀ ਖੁਰਾਕ ਸੋਮਵਾਰ 10 ਜਨਵਰੀ, 2022 ਤੋਂ ਸ਼ੁਰੂ ਹੋਵੇਗੀ। ਇਸ ਸਬੰਧ ਵਿੱਚ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 27 ਦਸੰਬਰ, 2021 ਨੂੰ ਜਾਰੀ ਕੀਤੇ ਗਏ।

15-18 ਉਮਰ ਵਰਗ ਦੇ ਟੀਕਾਕਰਣ ਦੇ ਸਬੰਧ ਵਿੱਚ ਕੇਂਦਰੀ ਸਿਹਤ ਸਕੱਤਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਕਿ ਇਸ ਆਬਾਦੀ ਸਮੂਹ ਵਿੱਚ ਸਿਰਫ਼ 'ਕੋਵੈਕਸੀਨਦਿੱਤੀ ਜਾਣੀ ਹੈ ਅਤੇ 'ਕੋਵੈਕਸੀਨਦੀਆਂ ਅਤਿਰਿਕਤ ਖੁਰਾਕਾਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਜਾਣਗੀਆਂ। ਕੇਂਦਰ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ 'ਕੋਵੈਕਸੀਨਦੀ ਸਪਲਾਈ ਦੀ ਸਮਾਂ-ਸਾਰਣੀ ਸਾਂਝੀ ਕਰੇਗੀ। ਇਸ ਦੇ ਸੰਭਾਵੀ ਲਾਭਾਰਥੀ ਜਾਂ ਤਾਂ 1 ਜਨਵਰੀ, 2022 ਤੋਂ ਆਪਣੇ-ਆਪ ਨੂੰ ਕੋਵਿਨ 'ਤੇ ਰਜਿਸਟਰ ਕਰ ਸਕਦੇ ਹਨ ਜਾਂ 3 ਜਨਵਰੀ ਤੋਂ ਟੀਕਾਕਰਣ ਸ਼ੁਰੂ ਹੋਣ 'ਤੇ ਵਾਕ-ਇਨ ਰਜਿਸਟ੍ਰੇਸ਼ਨ ਦਾ ਲਾਭ ਲੈ ਸਕਦੇ ਹਨ। ਸਿਰਫ਼ ਸਾਲ 2007 ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਲੋਕ ਹੀ ਇਸ ਸ਼੍ਰੇਣੀ ਅਧੀਨ ਟੀਕਾਕਰਣ ਲਈ ਯੋਗ ਹੋਣਗੇ।

15-18 ਸਾਲ ਉਮਰ ਸਮੂਹ ਲਈ ਟੀਕਾਕਰਣ ਦੇ ਸਬੰਧ ਵਿੱਚ ਸਾਰੇ ਸਥਾਪਿਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਲਾਭਾਰਥੀਆਂ ਨੂੰ ਅੱਧੇ ਘੰਟੇ ਦੀ ਉਡੀਕ ਕਰਨੀ ਪਵੇਗੀਜਿਸ ਦੌਰਾਨ ਉਨ੍ਹਾਂ ਦੀ ਏਈਐੱਫਆਈ ਲਈ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਸਿਰਫ 28 ਦਿਨਾਂ ਬਾਅਦ ਉਹ ਦੂਜੀ ਖੁਰਾਕ ਲਈ ਯੋਗ ਹੋਣਗੇ। ਰਾਜਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਕੋਲ ਖਾਸ ਤੌਰ 'ਤੇ 15-18 ਦੀ ਉਮਰ ਸਮੂਹ ਲਈ ਕੁਝ ਕੋਵਿਡ ਟੀਕਾਕਰਣ ਕੇਂਦਰਾਂ (ਸੀਵੀਸੀ) ਨੂੰ ਸਮਰਪਿਤ ਸੀਵੀਸੀ ਵਜੋਂ ਮਨੋਨੀਤ ਕਰਨ ਦਾ ਵਿਕਲਪ ਹੈਜੋ ਕਿ ਕੋਵਿਨ 'ਤੇ ਵੀ ਦੇਖਿਆ ਜਾ ਸਕਦਾ ਹੈ। ਸਮਰਪਿਤ ਸੀਵੀਸੀ ਇਹ ਯਕੀਨੀ ਬਣਾਉਣਗੇ ਕਿ ਟੀਕੇ ਲਗਾਉਣ ਵਿੱਚ ਕੋਈ ਸਮੱਸਿਆ ਨਹੀਂ ਹੈ। 15-18 ਸਾਲ ਉਮਰ ਸਮੂਹ ਤੋਂ ਇਲਾਵਾ ਹੋਰ ਸ਼੍ਰੇਣੀਆਂ ਦੀ ਸੇਵਾ ਕਰਨ ਦੇ ਇਰਾਦੇ ਵਾਲੇ ਸੀਵੀਸੀ ਦੇ ਸਬੰਧ ਵਿੱਚਰਾਜਾਂ ਨੂੰ 15-18 ਉਮਰ ਸਮੂਹ ਅਤੇ ਵੱਖਰੀਆਂ ਟੀਕਾਕਰਣ ਟੀਮਾਂ ਲਈ ਵੱਖਰੀਆਂ ਕਤਾਰਾਂ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਸੀ। ਰਾਜਾਂ ਨੂੰ ਸਿੰਗਲ ਸੀਵੀਸੀ ਵਿੱਚ ਦੋ ਵੱਖ-ਵੱਖ ਟੀਕਾਕਰਣ ਟੀਮਾਂ ਬਣਾਉਣ ਦੀ ਸਲਾਹ ਦਿੱਤੀ ਗਈ ਸੀਇੱਕ 15-18 ਉਮਰ ਸਮੂਹਾਂ ਲਈ ਅਤੇ ਦੂਜੀ ਸਾਰੇ ਬਾਲਗਾਂ ਲਈ ਤਾਂ ਜੋ ਸਹੀ ਟੀਕਿਆਂ ਨੂੰ ਲਗਾਏ ਜਾਣ ਦੀ ਉਲਝਣ ਤੋਂ ਬਚਿਆ ਜਾ ਸਕੇ।

ਪ੍ਰਿਕੌਸ਼ਨਰੀ ਡੋਜ਼ ਦੇ ਪ੍ਰਸ਼ਾਸਨ ਦੇ ਸੰਬੰਧ ਵਿੱਚਕੇਂਦਰੀ ਸਿਹਤ ਸਕੱਤਰ ਨੇ ਦੱਸਿਆ ਕਿ ਲਾਭਾਰਥੀ ਨੂੰ ਸਿਰਫ ਉਦੋਂ ਹੀ ਯੋਗ ਮੰਨਿਆ ਜਾਵੇਗਾ ਜਦੋਂ ਦੂਜੀ ਖੁਰਾਕ ਤੋਂ 9 ਮਹੀਨੇ (39 ਹਫ਼ਤੇ) ਬੀਤ ਚੁੱਕੇ ਹੋਣ। ਸਹਿ-ਰੋਗ ਸਥਾਪਿਤ ਕਰਨ ਲਈ ਸੀਵੀਸੀ ਵਿੱਚ ਡਾਕਟਰ ਦੇ ਸਰਟੀਫਿਕੇਟ ਦੀ ਜ਼ਰੂਰਤ ਬਾਰੇ ਵੱਖ-ਵੱਖ ਮੀਡੀਆ ਰਾਹੀਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਵੱਲ ਧਿਆਨ ਦਿਵਾਉਂਦਿਆਂਉਨ੍ਹਾਂ ਨੇ ਸਪਸ਼ਟ ਤੌਰ 'ਤੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਉਕਤ ਮਾਮਲੇ 'ਤੇ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਹਨ ਅਤੇ ਪ੍ਰਿਕੌਸ਼ਨਰੀ ਡੋਜ਼ ਲੈਣ ਲਈ ਸੀਵੀਸੀ ਵਿੱਚ ਹਾਜ਼ਰ ਹੋਣ ਸਮੇਂ ਡਾਕਟਰ ਦੀ ਪਰਚੀ/ਸਰਟੀਫਿਕੇਟ ਹੋਣਾ ਲਾਜ਼ਮੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਨ ਉਨ੍ਹਾਂ ਸਾਰਿਆਂ ਨੂੰ ਰੀਮਾਈਂਡਰ ਸੰਦੇਸ਼ ਭੇਜੇਗਾ ਜੋ ਪ੍ਰਿਕੌਸ਼ਨਰੀ ਡੋਜ਼ ਲਈ ਯੋਗ ਹਨ ਅਤੇ ਪ੍ਰਿਕੌਸ਼ਨਰੀ ਡੋਜ਼ ਉਹਨਾਂ ਦੇ ਡਿਜੀਟਲ ਟੀਕਾਕਰਣ ਸਰਟੀਫਿਕੇਟਾਂ ਵਿੱਚ ਵੀ ਪ੍ਰਤੀਬਿੰਬਤ ਹੋਵੇਗੀ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਗੇ ਸਲਾਹ ਦਿੱਤੀ ਗਈ ਕਿ ਉਹ 15-18 ਸਾਲ ਉਮਰ ਵਰਗ ਵਿੱਚ ਟੀਕਾਕਰਣ ਲਈ ਟੀਕਾਕਰਣ ਕਰਨ ਵਾਲੇ ਹੋਰ ਦਲਾਂ ਅਤੇ ਟੀਕਾਕਰਣ ਟੀਮ ਦੇ ਮੈਂਬਰਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਅਤੇ 15-18 ਉਮਰ ਵਰਗ ਵਿੱਚ ਟੀਕਾਕਰਣ ਲਈ ਮਨੋਨੀਤ ਸੈਸ਼ਨ ਸਾਈਟਾਂ ਦੀ ਪਛਾਣ ਯਕੀਨੀ ਬਣਾਉਣ। ਰਾਜਾਂ ਨੂੰ ਪਛਾਣੀਆਂ ਗਈਆਂ ਸੈਸ਼ਨ ਸਾਈਟਾਂ 'ਤੇ ਵੈਕਸੀਨ ਦੀ ਵੰਡ ਲਈ ਪਹਿਲਾਂ ਤੋਂ ਉਚਿਤ ਯੋਜਨਾਵਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਟੀਕੇ ਲਗਾਉਣ ਦੌਰਾਨ ਵੱਖਰਾ ਸੀਵੀਸੀਵੱਖਰੀ ਸੈਸ਼ਨ ਸਾਈਟਵੱਖਰੀ ਕਤਾਰ (ਜੇ ਬਾਲਗ਼ ਟੀਕਾਕਰਣ ਉਸੇ ਸੈਸ਼ਨ ਵਿੱਚ ਚੱਲ ਰਿਹਾ ਹੈ) ਅਤੇ ਵੱਖਰੀ ਟੀਕਾਕਰਣ ਟੀਮ (ਜੇ ਇੱਕ ਹੀ ਸੈਸ਼ਨ ਸਾਈਟ ਹੋਵੇ) ਨੂੰ ਟੀਕਾ ਲਗਾਉਣ ਦੇ ਦੌਰਾਨ ਟੀਕਿਆਂ ਦੇ ਮਿਸ਼ਰਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਕੋਵਿਨ ਦੀ ਵਰਤੋਂ ਕਰਦੇ ਹੋਏ ਲਾਭਾਰਥੀਆਂ ਦੇ ਜ਼ਿਲ੍ਹਾ ਵਾਰ ਮੁਲਾਂਕਣ ਦੁਆਰਾ ਟੀਕਿਆਂ ਦੀਆਂ ਆਪਣੀਆਂ ਖੁਰਾਕਾਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਨੂੰ ਉਨ੍ਹਾਂ ਸੈਸ਼ਨਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਜਿੱਥੇ 15-18 ਸਾਲ ਉਮਰ ਵਰਗ ਲਈ ਟੀਕਾਕਰਣ ਉਪਲਬਧ ਹੋਵੇਗਾ। ਰਾਜਾਂ ਨੂੰ ਇਨ੍ਹਾਂ ਲਾਭਾਰਥੀਆਂ ਨੂੰ ਕਵਰ ਕਰਨ ਲਈ ਲੋੜੀਂਦੇ ਟੀਕੇ ਮੁਹੱਈਆ ਕਰਵਾਏ ਜਾਣਗੇ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ (ਸਿਹਤ)ਐਡੀਸ਼ਨਲ ਮੁੱਖ ਸਕੱਤਰ (ਸਿਹਤ) ਅਤੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਨਿਗਰਾਨੀ ਅਧਿਕਾਰੀ ਦੇ ਨਾਲ ਐਡੀਸ਼ਨਲ ਸਕੱਤਰ (ਸਿਹਤ) ਡਾ. ਮਨੋਹਰ ਅਗਨਾਨੀ ਅਤੇ ਸੰਯੁਕਤ ਸਕੱਤਰ (ਸਿਹਤ) ਸ਼੍ਰੀ ਵਿਸ਼ਾਲ ਚੌਹਾਨ ਵੀ ਮੌਜੂਦ ਸਨ।

 

 

 *********

ਐੱਮਵੀ/ਏਐੱਲ



(Release ID: 1785948) Visitor Counter : 181