ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 DEC 2021 2:48PM by PIB Chandigarh

Convocation ਵਿੱਚ ਇਤਨਾ ਗੰਭੀਰ ਰਹਿਣਾ ਜ਼ਰੂਰੀ ਹੁੰਦਾ ਹੈ ਕੀਕਾਫ਼ੀ ਸੂਚਨਾਵਾਂ ਦਿੱਤੀਆਂ ਗਈਆਂਐਸਾ ਲਗ ਰਿਹਾ ਹੈ। ਆਪ ਸਭ ਨੂੰ ਨਮਸਕਾਰ ! ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀਡਾਕਟਰ ਕੇ ਰਾਧਾਕ੍ਰਿਸ਼ਣਨ ਜੀਪ੍ਰੋਫੈਸਰ ਅਭਯ ਕਰੰਦਿਕਰ ਜੀ, IIT ਕਾਨਪੁਰ ਦੇ ਪ੍ਰੋਫੈਸਰਸਸਾਰੇ ਸਟੂਡੈਂਟਸਹੋਰ ਮਹਾਨੁਭਾਵਅਤੇ ਇਸ ਇਤਿਹਾਸਿਕ ਸੰਸਥਾਨ ਤੋਂ ਡਿਗਰੀ ਪ੍ਰਾਪਤ ਕਰ ਰਹੇ ਸਨਮਾਨਿਤ ਹੋ ਰਹੇ ਹੋਰ ਸਾਰੇ ਮਹਾਨੁਭਾਵ ! ਅੱਜ ਕਾਨਪੁਰ ਦੇ ਲਈ ਦੋਹਰੀ ਖੁਸ਼ੀ ਦਾ ਦਿਨ ਹੈ। ਅੱਜ ਇੱਕ ਤਰਫ਼ ਕਾਨਪੁਰ ਨੂੰ ਮੈਟਰੋ ਜੈਸੀ ਸੁਵਿਧਾ ਮਿਲ ਰਹੀ ਹੈਉੱਥੇ ਹੀ ਦੂਸਰੇ ਪਾਸੇ IIT ਕਾਨਪੁਰ ਤੋਂ ਟੈਕਨੋਲੋਜੀ ਦੀ ਦੁਨੀਆ ਨੂੰ ਆਪ ਜੈਸੇ ਅਨਮੋਲ ਉਪਹਾਰ ਵੀ ਮਿਲ ਰਹੇ ਹਨ ਮੈਂ ਆਪਣੇ ਹਰ ਯੁਵਾ ਸਾਥੀ ਨੂੰ ਢੇਰਾਂ (ਬਹੁਤ) ਸ਼ੁਭਕਾਮਨਾਵਾਂ ਦਿੰਦਾ ਹਾਂ । ਅੱਜ ਜਿਨ੍ਹਾਂ Students ਨੂੰ ਸਨਮਾਨ ਮਿਲਿਆ ਹੈਉਨ੍ਹਾਂ ਨੂੰ ਵੀ ਬਹੁਤ-ਬਹੁਤ ਵਧਾਈ। ਤੁਸੀਂ ਅੱਜ ਜਿੱਥੇ ਪਹੁੰਚੇ ਹੋਤੁਸੀਂ ਜੋ ਯੋਗਤਾ ਹਾਸਲ ਕੀਤੀ ਹੈਉਸ ਦੇ ਪਿੱਛੇ ਤੁਹਾਡੇ ਮਾਤਾ-ਪਿਤਾਤੁਹਾਡੇ ਪਰਿਵਾਰ ਦੇ ਲੋਕਤੁਹਾਡੇ ਟੀਚਰਸਤੁਹਾਡੇ ਪ੍ਰੋਫੈਸਰਸ ਐਸੇ ਅਣਗਿਣਤ ਲੋਕ ਹੋਣਗੇ ਉਨ੍ਹਾਂ ਸਭ ਦੀ ਬਹੁਤ ਮਿਹਨਤ ਰਹੀ ਹੈ,ਕੁਝ-ਨਾ-ਕੁਝ ਯੋਗਦਾਨ ਰਿਹਾ ਹੈ। ਮੈਂ ਉਨ੍ਹਾਂ ਸਭ ਦਾ ਵੀ ਵਿਸ਼ੇਸ਼ ਕਰਕੇ ਤੁਹਾਡੇ ਮਾਤਾ-ਪਿਤਾ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

ਸਾਥੀਓ,

ਤੁਸੀਂ ਜਦੋਂ IIT ਕਾਨਪੁਰ ਵਿੱਚ ਪ੍ਰਵੇਸ਼ ਲਿਆ ਸੀ ਅਤੇ ਹੁਣ ਜਦੋਂ ਤੁਸੀਂ ਇੱਥੋਂ ਨਿਕਲ ਰਹੇ ਹੋਤਦ ਅਤੇ ਹੁਣ ਵਿੱਚਤੁਸੀਂ ਆਪਣੇ ਵਿੱਚ ਬਹੁਤ ਬੜਾ ਪਰਿਵਰਤਨ ਮਹਿਸੂਸ ਕਰ ਰਹੇ ਹੋਵੋਗੇ। ਇੱਥੇ ਆਉਣ ਤੋਂ ਪਹਿਲਾਂ ਇੱਕ Fear of Unknown ਹੋਵੇਗਾਇੱਕ Query of Unknown ਹੋਵੋਗੀ। ਪਹਿਲਾਂ ਤੁਹਾਡੀ Knowledge, ਤੁਹਾਡੀ Queries ਦਾ ਦਾਇਰਾ ਤੁਹਾਡਾ ਸਕੂਲ-ਕਾਲਜਤੁਹਾਡੇ ਮਿੱਤਰਤੁਹਾਡਾ ਪਰਿਵਾਰਤੁਹਾਡੇ ਅਪਣਿਆਂ ਦੇ ਵਿੱਚ ਸਿਮਟਿਆ ਹੋਇਆ ਸੀ। IIT ਕਾਨਪੁਰ ਨੇ ਤੁਹਾਨੂੰ ਉਸ ਤੋਂ ਬਾਹਰ ਕੱਢ ਕੇ ਇੱਕ ਬਹੁਤ ਬੜਾ ਕੈਨਵਸ ਦਿੱਤਾ ਹੈ। ਹੁਣ Fear of Unknown ਨਹੀਂ ਹੈਹੁਣ ਪੂਰੀ ਦੁਨੀਆ ਨੂੰ Explore ਕਰਨ ਦਾ ਹੌਸਲਾ ਲੈ ਕੇ ਅੱਗੇ ਵਧ ਰਹੇ ਹਾਂ। ਹੁਣ Query of Unknown ਨਹੀਂ ਹੈ,  ਹੁਣ Quest for the best ਹੈਪੂਰੀ ਦੁਨੀਆ ’ਤੇ ਛਾ ਜਾਣ ਦਾ ਸੁਪਨਾ ਹੈ। ਅਤੇ ਜਿਤਨੀ Learning ਤੁਹਾਡੀ Classroom ਵਿੱਚ ਹੋਈਜਾਂ ਜਿਨ੍ਹਾਂ ਤੁਹਾਨੂੰ ਆਪਣੀ ਕਲਾਸ ਵਿੱਚ ਸਿੱਖਣ ਨੂੰ ਮਿਲਿਆਉਤਨਾ ਹੀ ਤੁਸੀਂ ਆਪਣੇ Classroom ਦੇ ਬਾਹਰਆਪਣੇ ਸਾਥੀਆਂ ਦਰਮਿਆਨ Experience ਕੀਤਾ ਹੈ। Classroom ਵਿੱਚ ਤੁਹਾਡੇ ਵਿਚਾਰਾਂ ਦਾਤੁਹਾਡੇ Ideas ਦਾ ਵਿਸਤਾਰ ਹੋਇਆ। Classroom ਦੇ ਬਾਹਰ ਤੁਹਾਡੇ ਵਿਅਕਤਿੱਤਵ ਦਾ ਵਿਸਤਾਰ ਹੋਇਆਤੁਹਾਡੀ Personality ਵਿਕਸਿਤ ਹੋਈ ਹੈ। ਤੁਸੀਂ IIT ਕਾਨਪੁਰ ਵਿੱਚ ਜੋ ਅਰਜਿਤ ਕੀਤਾਜੋ ਵਿਚਾਰ ਸਮ੍ਰਿੱਧ ਹੋਏਉਹ ਇੱਕ ਅਜਿਹੀ ਮਜ਼ਬੂਤ Foundation ਹੈ,  Force ਹੈਜਿਸ ਦੀ ਸ਼ਕਤੀ ਨਾਲ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਕੁਝ ਨਵਾਂ ਕਰੋਗੇ,  ਅਨੋਖਾ ਕਰੋਗੇਕੁਝValue Addition ਕਰੋਗੇ। ਤੁਹਾਡੀ ਅੱਜ ਦੀ ਟ੍ਰੇਨਿੰਗਤੁਹਾਡੀ Skill, ਤੁਹਾਡੀ Knowledge, ਤੁਹਾਡਾ ਗਿਆਨਨਿਸ਼ਚਿਤ ਤੌਰ ’ਤੇ ਤੁਹਾਨੂੰ Practical World ਵਿੱਚ ਮਜ਼ਬੂਤੀ ਨਾਲ ਜਗ੍ਹਾ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਲੇਕਿਨ ਇੱਥੇ ਤੁਹਾਡਾ ਜੋ ਵਿਅਕਤਿੱਤਵ ਵਿਕਸਿਤ ਹੋਇਆ ਹੈਉਹ ਤੁਹਾਨੂੰ ਅਜਿਹੀ ਤਾਕਤ ਦੇਵੇਗਾਜਿਸ ਨਾਲ ਤੁਸੀਂ Society as a whole ਉਸਦਾ ਭਲਾ ਕਰੋਗੇਆਪਣੇ ਸਮਾਜਆਪਣੇ ਦੇਸ਼ ਨੂੰ ਇੱਕ ਨਵੀਂ ਤਾਕਤ ਦੇਵੋਗੇ।

ਸਾਥੀਓ,

ਤੁਸੀਂ ਇੱਥੇ IIT ਦੀ ਸ਼ਾਨਦਾਰ Legacy  ਦੇ Historical Period ਨੂੰ ਜੀਵਿਆ ਹੈ। ਤੁਸੀਂ ਵਿਵਿਧਤਾਵਾਂ ਨਾਲ ਭਰੇ ਭਾਰਤ ਦੇ ਵੈਭਵ ਦੇ ਨਾਲਵਰਤਮਾਨ ਨੂੰ ਜੀਵਿਆ ਹੈ।ਸ਼ਾਨਦਾਰ Legacy ਅਤੇ Vibrant Present,  ਇਨ੍ਹਾਂ ਦੋ ਪਿਲਰਸ ’ਤੇਇਨ੍ਹਾਂ ਦੋ ਪਟੜੀਆਂ ’ਤੇ ਅੱਜ ਤੁਸੀਂ ਆਪਣੇ ਉੱਜਵਲ ਭਵਿੱਖ ਦੀ ਯਾਤਰਾ ਸ਼ੁਰੂ ਕਰ ਰਹੇ ਹੋ। ਇਹ ਯਾਤਰਾ ਸ਼ੁਭ ਹੋਵੇਦੇਸ਼ ਲਈ ਸਫ਼ਲਤਾਵਾਂ ਨਾਲ ਭਰੀ ਹੋਵੇਅੱਜ ਜਦੋਂ ਤੁਹਾਡੇ ਵਿੱਚ ਹਾਂ ਤਾਂ ਮੈਂ ਇਹੀ ਕਹਾਂਗਾ ਮੇਰੀ ਆਪ ਸਭ ਤੋਂ ਇਹੀ ਕਾਮਨਾ ਰਹੇਗੀ।

ਸਾਥੀਓ,

ਇਸ ਸਾਲ ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਅਸੀਂ ਸਾਰੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਤੁਸੀਂ ਜਿਸ ਸ਼ਹਿਰ ਵਿੱਚ ਆਪਣੀ ਡਿਗਰੀ ਪਾਈ ਹੈਉਸ ਕਾਨਪੁਰ ਦਾ ਆਪਣਾ ਸ਼ਾਨਦਾਰ ਇਤਿਹਾਸ ਰਿਹਾ ਹੈ। ਕਾਨਪੁਰ ਭਾਰਤ ਦੇ ਉਨ੍ਹਾਂ ਕੁਝ ਚੁਨਿੰਦਾ ਸ਼ਹਿਰਾਂ ਵਿੱਚੋਂ ਹੈਜੋ ਇਤਨਾdiverse ਹੈ। ਸੱਤੀ ਚੌਰਾ ਘਾਟ ਤੋਂ ਲੈ ਕੇ ਮਦਾਰੀ ਪਾਸੀ ਤੱਕਨਾਨਾ ਸਾਹਬ ਤੋਂ ਲੈ ਕੇ ਬਟੁਕੇਸ਼ਵਰ ਦੱਤ ਤੱਕਜਦੋਂ ਅਸੀਂ ਇਸ ਸ਼ਹਿਰ ਦੀ ਸੈਰ ਕਰਦੇ ਹਾਂ ਤਾਂ ਐਸਾ ਲਗਦਾ ਹੈ ਜਿਵੇਂ ਅਸੀਂ ਸੁਤੰਤਰਤਾ ਸੰਗ੍ਰਾਮ ਦੇ ਬਲੀਦਾਨਾਂ ਦੇ ਗੌਰਵ ਦੀਉਸ ਗੌਰਵਸ਼ਾਲੀ ਅਤੀਤ ਦੀ ਸੈਰ ਕਰ ਰਹੇ ਹਾਂ।  ਇਨ੍ਹਾਂ ਸਮ੍ਰਿਤੀਆਂ (ਯਾਦਾਂ) ਦੇ ਦਰਮਿਆਨਤੁਹਾਡੇ ਸਾਰਿਆਂ’ਤੇ ਦੇਸ਼ ਨੂੰ ਅਗਲੇ 25 ਸਾਲਾਂ ਤੱਕ ਦਿਸ਼ਾ ਦੇਣਦੇਸ਼ ਨੂੰ ਗਤੀ ਦੇਣ ਦੀ ਜ਼ਿੰਮੇਵਾਰੀ ਹੈ। ਤੁਸੀਂ ਕਲਪਨਾ ਕਰੋਜਦੋਂ 1930 ਵਿੱਚ ਦਾਂਡੀ ਯਾਤਰਾ ਸ਼ੁਰੂ ਹੋਈ ਸੀਤਦ ਉਸ ਯਾਤਰਾ ਨੇ ਉਸ Time Periodਨੂੰਪੂਰੇ ਦੇਸ਼ ਨੂੰ ਕਿਤਨਾ ਅੰਦੋਲਿਤ ਕਰ ਦਿੱਤਾ ਸੀ। ਉਸ ਸਮੇਂ ਦੇਸ਼ ਜਿਤਨਾ Charged ਸੀਉਸ ਨੇ ਆਜ਼ਾਦੀ ਦੇ ਲਈ ਭਾਰਤ ਦੇ ਜਨ-ਜਨ ਵਿੱਚ ਇੱਕ ਅਭੂਤਪੂਰਵ ਵਿਸ਼ਵਾਸ ਪੈਦਾ ਕਰ ਦਿੱਤਾ ਸੀਹਰ ਭਾਰਤਵਾਸੀ ਦੇ ਮਨ ਵਿੱਚ ਵਿਜੈ (ਜਿੱਤ) ਦਾ ਵਿਸ਼ਵਾਸ ਭਰ ਦਿੱਤਾ ਸੀ। 1930 ਦੇ ਉਸ ਦੌਰ ਵਿੱਚ ਜੋ 20-25 ਸਾਲ ਦੇ ਨੌਜਵਾਨ ਸਨ1947 ਤੱਕ ਉਨ੍ਹਾਂ ਦੀ ਯਾਤਰਾ ਅਤੇ 1947 ਵਿੱਚ ਆਜ਼ਾਦੀ ਦੀ ਸਿੱਧੀ,ਉਨ੍ਹਾਂ ਦੇ ਜੀਵਨ ਦਾ Golden Phase ਸੀ। ਅੱਜ ਤੁਸੀਂ ਵੀ ਇੱਕ ਤਰ੍ਹਾਂ ਨਾਲ ਉਸ ਜੈਸੇ ਹੀ Golden Era  (ਏਰਾ) ਵਿੱਚ ਕਦਮ ਰੱਖ ਰਹੇ ਹੋ। ਇਹ golden era ਹੈ ਤੁਹਾਡੇ ਲਈਜੈਸੇ ਇਹ ਰਾਸ਼ਟਰ ਦੇ ਜੀਵਨ ਦਾ ਅੰਮ੍ਰਿਤਕਾਲ ਹੈਵੈਸੇ ਹੀ ਇਹ ਤੁਹਾਡੇ ਜੀਵਨ ਦਾ ਵੀ ਅੰਮ੍ਰਿਤਕਾਲ ਹੈ। ਅੰਮ੍ਰਿਤ ਮਹੋਤਸਵ ਦੀ ਇਸ ਘੜੀ ਵਿੱਚ ਜਦੋਂ ਤੁਸੀਂ IIT ਦੀ Legacy ਲੈ ਕੇ ਨਿਕਲ ਰਹੇ ਹੋ ਤਾਂ ਉਨ੍ਹਾਂ ਸੁਪਨਿਆਂ ਨੂੰ ਵੀ ਲੈ ਕੇ ਨਿਕਲੋਕਿ 2047 ਦਾ ਭਾਰਤ ਕੈਸਾ ਹੋਵੇਗਾ। ਆਉਣ ਵਾਲੇ 25 ਸਾਲਾਂ ਵਿੱਚ,  ਭਾਰਤ ਦੀ ਵਿਕਾਸ ਯਾਤਰਾ ਦੀ ਵਾਗਡੋਰ ਤੁਹਾਨੂੰ ਹੀ ਸੰਭਾਲਣੀ ਹੈ। ਜਦੋਂ ਤੁਸੀਂ ਆਪ ਆਪਣੇ ਜੀਵਨ  ਦੇ 50 ਸਾਲ ਪੂਰੇ ਕਰ ਰਹੇ ਹੋਵੋਗੇਉਸ ਸਮੇਂ ਦਾ ਭਾਰਤ ਕੈਸਾ ਹੋਵੇਗਾਉਸ ਦੇ ਲਈ ਤੁਹਾਨੂੰ ਹੁਣ ਤੋਂ ਹੀ ਕੰਮ ਕਰਨਾ ਹੋਵੇਗਾ। ਅਤੇ ਮੈਨੂੰ ਪਤਾ ਹੈਕਾਨਪੁਰ IIT ਨੇਇੱਥੋਂ ਦੇ ਮਾਹੌਲ ਨੇ ਤੁਹਾਨੂੰ ਉਹ ਤਾਕਤ ਦਿੱਤੀ ਹੈਕਿ ਹੁਣ ਤੁਹਾਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਇਹ ਦੌਰ,ਇਹ 21ਵੀਂ ਸਦੀ,ਪੂਰੀ ਤਰ੍ਹਾਂ Technology Driven ਹੈ। ਇਸ ਦਹਾਕੇ ਵਿੱਚ ਵੀ Technology, ਅਲੱਗ-ਅਲੱਗ ਖੇਤਰਾਂ ਵਿੱਚ ਆਪਣਾ ਦਬਦਬਾ ਹੋਰ ਵਧਾਉਣ ਵਾਲੀ ਹੈ। ਬਿਨਾ Technology  ਦੇ ਜੀਵਨ ਹੁਣ ਇੱਕ ਤਰ੍ਹਾਂ ਨਾਲ ਅਧੂਰਾ ਹੀ ਹੋਵੇਗਾ। ਇਹ ਜੀਵਨ ਅਤੇ Technology ਦੇ ਮੁਕਾਬਲੇ (ਸਪਰਧਾ) ਦਾ ਯੁਗ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਵਿੱਚ ਤੁਸੀਂ ਜ਼ਰੂਰ ਅੱਗੇ ਨਿਕਲੋਗੇ। ਤੁਸੀਂ ਆਪਣੀ ਨੌਜਵਾਨੀ ਦੇ ਇਤਨੇ ਮਹੱਤਵਪੂਰਨ ਸਾਲ Technology ਦਾ ਐਕਸਪਰਟ ਬਣਨ ਵਿੱਚ ਲਗਾਏ ਹਨਤੁਹਾਡੇ ਲਈ ਇਸ ਤੋਂ ਬੜਾ ਅਵਸਰ ਹੋਰ ਕੀ ਹੋਵੇਗਾਤੁਹਾਡੇ ਪਾਸ ਤਾਂ ਭਾਰਤ ਦੇ ਨਾਲ ਹੀਪੂਰੇ ਵਿਸ਼ਵ ਵਿੱਚ Technology ਦੇ ਖੇਤਰ ਵਿੱਚ ਯੋਗਦਾਨ ਕਰਨ ਦਾ ਬਹੁਤ ਬੜਾ ਅਵਸਰ ਹੈ।

ਸਾਥੀਓ,

ਸਾਡੀਆਂ IITs ਤਾਂ ਹਮੇਸ਼ਾ talent ਅਤੇ technology ਦੀ incubation center ਰਹੀਆਂ ਹਨ ਅਤੇ IIT ਕਾਨਪੁਰ ਦੀ ਤਾਂ ਆਪਣੀ ਇੱਕ ਅਲੱਗ ਹੀ reputation ਹੈ। ਤੁਸੀਂ ਆਪਣੀ ਖ਼ੁਦ ਦੀ ਕੰਪਨੀ Aqua-front Infrastructure ਦੇ ਜ਼ਰੀਏ ਬਨਾਰਸ ਦੇ ਖਿੜਕੀਆ ਘਾਟ ’ਤੇ ਦੁਨੀਆ ਦਾ ਜੋ ਪਹਿਲਾ ਫਲੋਟਿੰਗ ਸੀਐੱਨਜੀ ਫਿਲਿੰਗ ਸਟੇਸ਼ਨ ਵਿਕਸਿਤ ਕੀਤਾ ਹੈਉਹ ਬਿਹਤਰੀਨ ਹੈ। ਇਸ ਤਰ੍ਹਾਂਤੁਸੀਂ ਐਗਰੀਕਲਚਰ ਦੇ ਖੇਤਰ ਵਿੱਚ state of art technology ਵਿਕਸਿਤ ਕੀਤੀ ਹੈਦੁਨੀਆ ਦੀ ਪਹਿਲੀ portable soil testing kit ਬਣਾਈ ਹੈ। 5G technology ਵਿੱਚ ਤਾਂ IIT ਕਾਨਪੁਰ ਦਾ ਕੰਮ ਗਲੋਬਲ ਸਟੈਂਡਰਡਸ ਦਾ ਹਿੱਸਾ ਬਣ ਚੁੱਕਿਆ ਹੈ। ਇਹ ਸੰਸਥਾਨ ਐਸੀ ਅਨੇਕ ਸਫ਼ਲਤਾਵਾਂ ਲਈ ਵਧਾਈ ਦਾ ਪਾਤਰ ਹੈ। ਅਜਿਹੇ ਵਿੱਚਤੁਹਾਡੀਆਂ ਜ਼ਿੰਮੇਦਾਰੀਆਂ ਵੀ ਕਈ ਗੁਣਾ ਵਧ ਗਈਆਂ ਹਨ ਅੱਜ Artificial Intelligence ਦੇ ਖੇਤਰ ਵਿੱਚ, energy and climate solutions ਵਿੱਚਹਾਈਟੈੱਕ infrastructure ਦੇ ਖੇਤਰ ਵਿੱਚ ਦੇਸ਼ ਦੇ ਸਾਹਮਣੇ ਬਹੁਤ ਬੜਾ ਸਕੋਪ ਹੈ। ਹੈਲਥ ਜਿਹੇ ਸੈਕਟਰ ਵੀ ਅੱਜ technology driven ਹੁੰਦੇ ਜਾ ਰਹੇ ਹਨ। ਅਸੀਂ ਇੱਕ ਡਿਜੀਟਲ diagnosis ਦੇ era ਵਿੱਚ,  robot assisted treatment ਦੇ era ਵਿੱਚ ਪੈਰ ਰੱਖ ਰਹੇ ਹਾਂ। ਹੈਲਥ devices ਹੁਣ ਘਰ ਦੀ essentials ਬਣ ਗਈਆਂ ਹਨ। Disaster management ਵਿੱਚ ਚੁਣੌਤੀਆਂ ਦਾ ਸਾਹਮਣਾ ਵੀ ਅਸੀਂ technology  ਦੇ ਜ਼ਰੀਏ ਹੀ ਕਰ ਸਕਦੇ ਹਾਂ ਤੁਸੀਂ ਕਲਪਨਾ ਕਰੋ, ਅਸੀਂ ਕਿਤਨੀਆਂ ਵਿਆਪਕ ਸੰਭਾਵਨਾਵਾਂ ਦੇ ਗੇਟ ’ਤੇ ਖੜ੍ਹੇ ਹਾਂ। ਇਹ ਸੰਭਾਵਨਾਵਾਂ ਤੁਹਾਡੇ ਲਈ ਹਨਇਨ੍ਹਾਂ ਵਿੱਚ ਤੁਹਾਡੀ ਬਹੁਤ ਬੜੀ ਭੂਮਿਕਾ ਹੈ। ਇਹ ਤੁਹਾਡੇ ਲਈ ਦੇਸ਼ ਦੇ ਪ੍ਰਤੀ ਕੇਵਲ ਜ਼ਿੰਮੇਦਾਰੀਆਂ ਨਹੀਂ ਹਨਬਲਕਿ ਇਹ ਉਹ ਸੁਪਨੇ ਹਨ ਜਿਨ੍ਹਾਂ ਨੂੰ ਸਾਡੀਆਂ ਕਿੰਨੀਆਂ ਹੀ ਪੀੜ੍ਹੀਆਂ ਨੇ ਜੀਵਿਆ ਹੈ। ਲੇਕਿਨਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾਇੱਕ ਆਧੁਨਿਕ ਭਾਰਤ ਬਣਾਉਣ ਦਾ ਉਹ ਸੁਭਾਗ ਤੁਹਾਨੂੰ ਮਿਲਿਆ ਹੈਤੁਹਾਡੀ ਪੀੜ੍ਹੀ ਨੂੰ ਮਿਲਿਆ ਹੈ।

ਸਾਥੀਓ,

ਅੱਜ ਤੁਸੀਂ 21ਵੀਂ ਸਦੀ ਦੇ ਜਿਸ ਕਾਲਖੰਡ ਵਿੱਚ ਹੋਉਹ ਬੜੇ ਲਕਸ਼ ਤੈਅ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਪੂਰੀ ਸ਼ਕਤੀ ਲਗਾ ਦੇਣ ਦਾ ਹੈ। ਜੋ ਸੋਚ ਅਤੇ attitude ਅੱਜ ਤੁਹਾਡਾ ਹੈਉਹੀ attitude ਦੇਸ਼ ਦਾ ਵੀ ਹੈ। ਪਹਿਲਾਂ ਅਗਰ ਸੋਚ ਕੰਮ ਚਲਾਉਣ ਦੀ ਹੁੰਦੀ ਸੀਤਾਂ ਅੱਜ ਸੋਚ ਕੁਝ ਕਰ ਗੁਜਰਨ ਦੀਕੰਮ ਕਰਕੇ ਨਤੀਜੇ ਲਿਆਉਣ ਦੀ ਹੈ। ਪਹਿਲਾਂ ਅਗਰ ਸਮੱਸਿਆਵਾਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੁੰਦੀ ਸੀਤਾਂ ਅੱਜ ਸਮੱਸਿਆਵਾਂ ਦੇ ਸਮਾਧਾਨ ਲਈ ਸੰਕਲਪ ਲਏ ਜਾਂਦੇ ਹਨ। ਸਮਾਧਾਨ ਉਹ ਵੀ,  ਸਥਾਈ। Stable solutions! ਆਤਮਨਿਰਭਰ ਭਾਰਤ ਇਸ ਦਾ ਵਿਸ਼ਾਲ ਉਦਾਹਰਣ ਹੈ।

ਸਾਥੀਓ,

ਅਸੀਂ ਸਭ ਨੇ ਦੇਖਿਆ ਹੈ ਕਿ ਪਰਿਵਾਰ ਵਿੱਚ ਵੀ ਜਦੋਂ ਕੋਈ 20-22 ਸਾਲ ਦਾ ਹੋ ਜਾਂਦਾ ਹੈ ਤਾਂ ਘਰ ਦੇ ਬੜੇ-ਬਜ਼ੁਰਗ ਵਾਰ-ਵਾਰ ਸੁਣਾਉਂਦੇ ਹਨ ਕਿ ਹੁਣ ਸਮਾਂ ਆ ਗਿਆ ਹੈਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਓ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਤੁਸੀਂ ਜਦੋਂ ਇੱਥੋਂ ਘਰ ਜਾਓਗੇ ਜ਼ਰਾ ਮਿਲਣ ਲਈ ਮਾਤਾ- ਪਿਤਾ ਨੂੰ ਤਾਂ ਪਹਿਲਾ ਇਹੀ ਸੁਣੋਗੇ ਕਿ ਭਈ ਹੁਣ ਮੇਰਾ ਕੰਮ ਪੂਰਾ ਹੋ ਗਿਆ। ਹੁਣ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣਾ।  ਹਰ ਮਾਂ- ਬਾਪ ਇਹੀ ਕਹਿਣ ਵਾਲੇ ਹਨ ਅਤੇ ਅਗਰ ਦੇਰ ਕਰ ਦਿੱਤੀ ਤਾਂ ਵਾਰ-ਵਾਰ ਸੁਣਨ ਨੂੰ ਮਿਲੇਗਾ। ਘਰ ਦੇ ਬੜੇ-ਬਜ਼ੁਰਗਮਾਤਾ-ਪਿਤਾਐਸਾ ਇਸਲਈ ਕਰਦੇ ਹਨ ਤਾਂਕਿ ਤੁਸੀਂ ਆਤਮਨਿਰਭਰ ਬਣੋ,  ਤੁਸੀਂ ਆਪਣੀ ਸਮਰੱਥਾ ਨੂੰ ਪਹਿਚਾਣੋਤੁਸੀਂ ਸੁਪਨੇ ਦੇਖੋ,  ਉਨ੍ਹਾਂ ਨੂੰ ਸੰਕਲਪ ਵਿੱਚ ਪਰਿਵਰਤਿਤ ਕਰੋ ਅਤੇ ਜੀ-ਜਾਨ ਨਾਲ ਉਸ ਨੂੰ ਸਿੱਧ ਕਰਕੇ ਰਹੋ। ਸਾਡੇ ਭਾਰਤ ਨੇ ਵੀ ਤਾਂ ਆਜ਼ਾਦੀ ਦੇ ਬਾਅਦ ਆਪਣੀ ਯਾਤਰਾ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਸੀ। ਜਦੋਂ ਦੇਸ਼ ਦੀ ਆਜ਼ਾਦੀ ਨੂੰ 25 ਸਾਲ ਹੋਏਤਦ ਤੱਕ ਸਾਨੂੰ ਵੀ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਬਹੁਤ ਕੁਝ ਕਰ ਲੈਣਾ ਚਾਹੀਦਾ ਸੀ। ਤਦ ਤੋਂ ਲੈ ਕੇ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਹੈਦੇਸ਼ ਬਹੁਤ ਸਮਾਂ ਗੰਵਾ ਚੁੱਕਿਆ ਹੈ। ਦਰਮਿਆਨ 2 ਪੀੜ੍ਹੀਆਂ ਚਲੀਆਂ ਗਈਆਂ ਇਸ ਲਈ ਸਾਨੂੰ 2 ਪਲ ਵੀ ਨਹੀਂ ਗੰਵਾਉਣਾ ਹੈ।

ਸਾਥੀਓ,

ਮੇਰੀਆਂ ਗੱਲਾਂ ਵਿੱਚ ਤੁਹਾਨੂੰ ਅਧੀਰਤਾ ਨਜ਼ਰ ਆ ਰਹੀ ਹੋਵੇਗੀ ਅਤੇ ਉਹ ਸੁਭਾਵਿਕ ਹੈ ਤੁਹਾਨੂੰ ਅਧੀਰਤਾ ਲਗਦੀ ਵੀ ਹੋਵੇਗੀ। ਲੇਕਿਨ ਮੈਂ ਚਾਹੁੰਦਾ ਹਾਂ ਅਤੇ ਜਦੋਂ ਤੁਸੀਂ ਕਾਨਪੁਰ ਦੀ ਧਰਤੀ ’ਤੇ ਤੁਹਾਡੇ ਸਭ ਦੇ ਦਰਮਿਆਨ ਆਇਆ ਹਾਂ,ਤਾਂ ਮੇਰਾ ਮਨ ਕਰਦਾ ਹੈ ਤੁਸੀਂ ਵੀ ਇਸੇ ਤਰ੍ਹਾਂ ਆਤਮਨਿਰਭਰ ਭਾਰਤ ਲਈ ਅਧੀਰ ਬਣੋ। ਆਤਮਨਿਰਭਰ ਭਾਰਤਪੂਰਨ ਆਜ਼ਾਦੀ ਦਾ ਮੂਲ ਸਰੂਪ ਹੀ ਹੈਜਿੱਥੇ ਅਸੀਂ ਕਿਸੇ ’ਤੇ ਵੀ ਨਿਰਭਰ ਨਹੀਂ ਰਹਾਂਗੇ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ-Every nation has a message to deliver, a mission to fulfill, a destiny to reach. ਜੇਕਰ ਅਸੀਂ ਆਤਮਨਿਰਭਰ ਨਹੀਂ ਹੋਵਾਂਗੇਤਾਂ ਸਾਡਾ ਦੇਸ਼ ਆਪਣੇ ਲਕਸ਼ ਕਿਵੇਂ ਪੂਰੇ ਕਰੇਗਾਆਪਣੀ Destiny ਤੱਕ ਕਿਵੇਂ ਪਹੁੰਚੇਗਾ?

ਸਾਥੀਓ,

ਤੁਸੀਂ ਇਹ ਕਰ ਸਕਦੇ ਹੋ। ਮੇਰਾ ਆਪ ’ਤੇ ਭਰੋਸਾ ਹੈ। ਅਤੇ ਮੈਂ ਜਦੋਂ ਅੱਜ ਇਤਨੀਆਂ ਗੱਲਾਂ ਕਹਿ ਰਿਹਾ ਹਾਂਇਤਨੀਆਂ ਚੀਜ਼ਾਂ ਕਰ ਰਿਹਾ ਹਾਂਤਾਂ ਮੈਨੂੰ ਉਨ੍ਹਾਂ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੈ। ਅੱਜ ਦੇਸ਼ ਵਿੱਚ ਜੋ ਇੱਕ ਦੇ ਬਾਅਦ ਇੱਕ ਬਦਲਾਅ ਹੋ ਰਹੇ ਹਨਉਨ੍ਹਾਂ ਦੇ ਪਿੱਛੇ ਮੈਨੂੰ ਤੁਹਾਡਾ ਹੀ ਚਿਹਰਾ ਨਜ਼ਰ  ਆਉਂਦਾ ਹੈ। ਅੱਜ ਜੋ ਲਕਸ਼ ਦੇਸ਼ ਤੈਅ ਕਰ ਰਿਹਾ ਹੈਉਸ ਦੀ ਪ੍ਰਾਪਤੀ ਦੀ ਸ਼ਕਤੀ ਵੀ ਦੇਸ਼ ਨੂੰ ਤੁਹਾਡੇ ਤੋਂ ਹੀ ਮਿਲੇਗੀ। ਤੁਸੀਂ ਹੀ ਹੋ ਜੋ ਇਹ ਕਰੋਗੇ ਅਤੇ ਤੁਹਾਨੂੰ ਹੀ ਇਹ ਕਰਨਾ ਹੈ। ਇਹ ਅਨੰਤ ਸੰਭਾਵਨਾਵਾਂ ਤੁਹਾਡੇ ਲਈ ਹੀ ਹਨਅਤੇ ਤੁਹਾਨੂੰ ਹੀ ਇਨ੍ਹਾਂ ਨੂੰ ਸਾਕਾਰ ਕਰਨਾ ਹੈ। ਦੇਸ਼ ਜਦੋਂ ਆਪਣੀ ਆਜ਼ਾਦੀ ਦੇ 100 ਸਾਲ ਮਨਾਏਗਾਉਸ ਸਫ਼ਲਤਾ ਵਿੱਚ ਤੁਹਾਡੇ ਪਸੀਨੇ ਦੀ ਮਹਿਕ ਹੋਵੇਗੀਤੁਹਾਡੀ ਮਿਹਨਤ ਦੀ ਪਹਿਚਾਣ ਹੋਵੇਗੀ। ਅਤੇ ਤੁਸੀਂ ਇਹ ਭਲੀ-ਭਾਂਤ ਜਾਣਦੇ ਹੋ ਕਿ ਬੀਤੇ ਵਰ੍ਹਿਆਂ ਵਿੱਚ ਕਿਸ ਤਰ੍ਹਾਂ ਆਤਮਨਿਰਭਰ ਭਾਰਤ ਦੀ ਨੀਂਹ ਤਿਆਰ ਕਰਨ ਦੇ ਲਈਤੁਹਾਡਾ ਕੰਮ ਅਸਾਨ ਕਰਨ ਦੇ ਲਈਦੇਸ਼ ਨੇ ਕਿਸ ਤਰ੍ਹਾਂ ਕੰਮ ਕੀਤਾ ਹੈ। ਪਿਛਲੇ 7 ਸਾਲਾਂ ਵਿੱਚ ਦੇਸ਼ ਵਿੱਚ ਸਟਾਰਟ-ਅੱਪ ਇੰਡੀਆਸਟੈਂਡ-ਅੱਪ ਇੰਡੀਆ ਜਿਹੇ ਪ੍ਰੋਗਰਾਮ ਸ਼ੁਰੂ ਹੋਏ ਹਨ। ਅਟਲ ਇਨੋਵੇਸ਼ਨ ਮਿਸ਼ਨਅਤੇ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਦੇ ਜ਼ਰੀਏ ਦੇਸ਼ ਨੌਜਵਾਨਾਂ ਦੇ  ਲਈ ਨਵੇਂ ਰਸਤੇ ਬਣਾ ਰਿਹਾ ਹੈ। National Education policy ਦੇ ਨਾਲ futuristic temperament ਦੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦੀ ਸ਼ੁਰੂਆਤ ਹੋ ਰਹੀ ਹੈ। Ease of doing businessਨੂੰ ਸੁਧਾਰਿਆ ਗਿਆਪਾਲਿਸੀ blockage ਦੂਰ ਕੀਤੇ ਗਏਇਨ੍ਹਾਂ ਪ੍ਰਯਤਨਾਂ ਦੇ ਪਰਿਣਾਮ ਇਤਨੇ ਘੱਟ ਸਮੇਂ ਵਿੱਚ ਅੱਜ ਸਾਡੇ ਸਾਹਮਣੇ ਹਨ। ਆਜ਼ਾਦੀ ਦੇ ਇਸ 75ਵੇਂ ਸਾਲ ਵਿੱਚ ਸਾਡੇ ਪਾਸ 75 ਤੋਂ ਅਧਿਕ unicorns ਹਨਪੰਜਾਹ ਹਜ਼ਾਰ ਤੋਂ ਅਧਿਕ ਸਟਾਰਟ-ਅੱਪ ਹਨ। ਇਨ੍ਹਾਂ ਵਿੱਚੋਂ ਦਸ ਹਜ਼ਾਰ ਸਟਾਰਟਅੱਪ ਤਾਂ ਕੇਵਲ ਪਿਛਲੇ 6 ਮਹੀਨਿਆਂ ਵਿੱਚ ਆਏ ਹਨ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਸਟਾਰਟਅੱਪ ਹੱਬ ਬਣਕੇ ਉੱਭਰਿਆ ਹੈ। ਕਿਤਨੇ ਸਟਾਰਟਅਪਸ ਤਾਂ ਸਾਡੀਆਂ IITs ਦੇ ਨੌਜਵਾਨਾਂ ਨੇ ਹੀ ਸ਼ੁਰੂ ਕੀਤੇ ਹਨ। ਹੁਣੇ ਹਾਲ ਹੀ ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡਕੇ ਤੀਸਰਾ ਸਭ ਤੋਂ ਬੜਾ ਯੂਨੀਕੌਰਨ ਕੰਟ੍ਰੀ ਬਣ ਗਿਆ ਹੈ।

ਸਾਥੀਓ,

ਅੱਜ-ਕੱਲ੍ਹ Globalization ਦੀ ਗੱਲ ਹੁੰਦੀ ਹੈਉਸ ਦੇ ਪੱਖ-ਵਿਰੋਧ ’ਤੇ ਵੀ ਗੱਲ ਹੁੰਦੀ ਹੈ। ਲੇਕਿਨ ਇੱਕ ਗੱਲ ’ਤੇ ਕੋਈ ਵਿਵਾਦ ਨਹੀਂ ਹੈ। ਕੌਣ ਭਾਰਤੀ ਨਹੀਂ ਚਾਹੇਗਾ ਕਿ ਭਾਰਤ ਦੀਆਂ ਕੰਪਨੀਆਂ Global ਬਣਨਭਾਰਤ ਦੇ Product Global ਬਣਨ ਜੋ IIT’s ਨੂੰ ਜਾਣਦਾ ਹੈਇੱਥੋਂ ਦੇ ਟੈਲੰਟ ਨੂੰ ਜਾਣਦਾ ਹੈਇੱਥੋਂ ਦੇ ਪ੍ਰੋਫੈਸਰਸ ਦੀ ਮਿਹਨਤ ਨੂੰ ਜਾਣਦਾ ਹੈਉਹ ਇਹ ਵਿਸ਼ਵਾਸ ਕਰਦਾ ਹੈ ਇਹ IIT  ਦੇ ਨੌਜਵਾਨ ਜ਼ਰੂਰ ਕਰਨਗੇ। ਅਤੇ ਮੈਂ ਅੱਜਤੁਹਾਨੂੰਅਜਿਹੇ ਪ੍ਰੋਫੈਸ਼ਨਲਸ ਨੂੰ ਇਹ ਵੀ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਹਰ ਤਰੀਕੇ ਨਾਲ ਤੁਹਾਡੇ ਸਾਥ ਹੈ।

ਸਾਥੀਓ,

ਇੱਕ ਹੋਰ ਜ਼ਰੂਰੀ ਗੱਲ ਤੁਹਾਨੂੰ ਯਾਦ ਰੱਖਣੀ ਹੈ। ਅੱਜ ਤੋਂ ਸ਼ੁਰੂ ਹੋਈ ਯਾਤਰਾ ਵਿੱਚ ਤੁਹਾਨੂੰ ਸਹੂਲੀਅਤ ਦੇ ਲਈ ਸ਼ੌਰਟਕੱਟ ਵੀ ਬਹੁਤ ਲੋਕ ਦੱਸਣਗੇ। ਲੇਕਿਨ ਮੇਰੀ ਸਲਾਹ ਇਹੀ ਹੋਵੇਗੀ ਕਿ ਤੁਸੀਂ comfort ਅਤੇ challenge ਵਿੱਚ ਅਗਰ ਚੁਣਨਾ ਹੈ ਤਾਂ ਮੈਂ ਤਾਕੀਦ ਕਰਾਂਗਾ comfort ਮਤ challenge ਜ਼ਰੂਰ ਚੁਣਨਾ। ਕਿਉਂਕਿਤੁਸੀਂ ਚਾਹੋ ਜਾਂ ਨਾ ਚਾਹੋਜੀਵਨ ਵਿੱਚ ਚੁਣੌਤੀਆਂ ਆਉਣੀਆਂ ਹੀ ਹਨ। ਜੋ ਲੋਕ ਉਨ੍ਹਾਂ ਤੋਂ ਭੱਜਦੇ ਹਨ ਉਹ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। But if you are looking for challenges ,  you are the hunter and the challenge is the hunted. ਇਸਲਈਤੁਹਾਨੂੰ ਇੱਕ ਐਸਾਇਨਸਾਨ ਬਨਣਾ ਹੈ ਜੋ problems ਨੂੰ ਤਲਾਸ਼ਦਾ ਹੈਅਤੇ ਆਪਣੇ ਮੁਤਾਬਕਆਪਣੀ choice ਨਾਲ ਉਨ੍ਹਾਂ ਦੇ solutions ਕੱਢਦਾ ਹੈ। Friends, ਤੁਸੀਂ ਸਾਰੇ students, IIT ਦੇ finest tech minds ਹੋ। You all eat ,  drink ,  breathe technology .  ਤੁਸੀਂ ਲਗਾਤਾਰ innovations ਵਿੱਚ ਲਗੇ ਰਹਿੰਦੇ ਹੋ। ਫਿਰ ਵੀਇਨ੍ਹਾਂ ਸਭ ਦੇ ਵਿੱਚ,  ਮੇਰੀ ਤੁਹਾਨੂੰ ਇੱਕ ਤਾਕੀਦ ਵੀ ਹੈ। Technology ਦੀ ਆਪਣੀ ਤਾਕਤ ਹੁੰਦੀ ਹੈਉਸ ਵਿੱਚ ਕੋਈ ਬੁਰਾਈ ਨਹੀਂ ਅਤੇ ਇਹ ਤੁਹਾਡਾ passion ਵੀ ਹੈ। ਲੇਕਿਨ ਟੈਕਨੋਲੋਜੀ ਦੀ ਦੁਨੀਆ ਵਿੱਚ ਰਹਿੰਦੇ ਹੋਏ ਤੁਸੀਂ human elements of life ਨੂੰ ਕਦੇ ਮਤ ਭੁੱਲਿਓ। ਤੁਸੀਂ ਆਪਣੇ ਆਪ ਦੇ robot versions ਕਦੇ ਨਾ ਬਣਿਓ । ਤੁਸੀਂ ਆਪਣੀਆਂ ਮਾਨਵੀ ਸੰਵੇਦਨਾਵਾਂਆਪਣੀਆਂ ਕਲਪਨਾਵਾਂਆਪਣੀ creativity ਅਤੇ curiosity ਨੂੰ ਹਮੇਸ਼ਾ ਜ਼ਿੰਦਾ ਰੱਖੋ। ਆਪਣੇ ਜੀਵਨ ਵਿੱਚ ਉਨ੍ਹਾਂ ਚੀਜ਼ਾਂ ਨੂੰ ਵੀ ਮਹੱਤਵ ਦਿਓਜੋ ਜ਼ਰੂਰੀ ਨਹੀਂ ਕਿ ਸਾਨੂੰ ਟੈਕਨੋਲੋਜੀ ਦੀ ਮਦਦ ਤੋਂ ਹੀ ਮਿਲਦੀਆਂ ਹੋਣ। ਤੁਸੀਂ Internet of things ’ਤੇ ਜ਼ਰੂਰ ਕੰਮ ਕਰਿਓ ਲੇਕਿਨ emotion of things ਨੂੰ ਭੁੱਲ ਮਤ ਜਾਇਓ ਤੁਸੀਂ artificial intelligence ਬਾਰੇ ਜ਼ਰੂਰ ਸੋਚੋ ਲੇਕਿਨ human intelligence ਨੂੰ ਵੀ ਯਾਦ ਰੱਖਿਓ। ਤੁਸੀਂ coding ਕਰਦੇ ਰਹਿਓ ਲੇਕਿਨ ਲੋਕਾਂ ਦੇ ਨਾਲ ਆਪਣਾ connect ਵੀ ਬਣਾਈ ਰੱਖਿਓ । ਅਲੱਗ-ਅਲੱਗ ਲੋਕਾਂ ਨਾਲਅਲੱਗ-ਅਲੱਗ ਕਲਚਰ ਦੇ ਲੋਕਾਂ ਨਾਲ ਤੁਹਾਡਾ ਜੁੜਾਅਤੁਹਾਡੇ ਵਿਅਕਤਿੱਤਵ ਦੀ ਤਾਕਤ ਹੀ ਵਧਾਏਗਾ। ਇਹ ਨਹੀਂ ਹੋਣਾ ਚਾਹੀਦਾ ਹੈ ਕਿ ਜਦੋਂ emotion ਦਿਖਾਉਣ ਦੀ ਗੱਲ ਆਏਤਾਂ ਤੁਹਾਡਾ ਮਸਤਕ ਕਰੇ-H.T.T.P 404- page not found. ਜਦੋਂ ਬਾਤ Sharing ਦੀ ਹੋਵੇ sharing of joy ਅਤੇ kindness ਦੀ ਹੋਵੇਤਾਂ ਕਦੇ ਕੋਈ password ਨਾ ਰੱਖਿਓਖੁੱਲ੍ਹੇ ਦਿਲ ਨਾਲ Life ਨੂੰ Enjoy ਕਰਿਓ। ਵੈਸੇ ਮੈਂ ਜੋ ਹੁਣੇ Sharing of joy ਦੀ ਬਾਤ ਕੀਤੀ ਹੈਤਾਂ ਮੈਨੂੰ ਪਤਾ ਹੈ ਕਿ ਇਹ ਸ਼ਬਦ ਤੁਹਾਨੂੰ ਬਹੁਤ ਕੁਝ ਯਾਦ ਵੀ ਦਿਲਾ ਰਿਹਾ ਹੈ। ਸਾਗਰ ਢਾਬਾ ਅਤੇ ਕੇਰਲਾ ਕੈਫੇ ਦੀ ਗਪਸ਼ਪ ਇੱਥੋਂ ਦੇ Campus Restaurant ਦਾ ਸਵਾਦ C.C.D ਦੀ ਕੌਫ਼ੀ O.A.T  ’ਤੇ ਕਾਠੀ ਰੋਲਸ ਅਤੇ M.T ’ਤੇ ਚਾਹ ਅਤੇ ਜਲੇਬੀ, Tech-Kriti ਅਤੇ ਅੰਤਰੰਗਿਨੀ ਵੀ ਤੁਹਾਨੂੰ ਬਹੁਤ ਯਾਦ ਆਉਣ ਵਾਲੇ ਹਨ। ਜੀਵਨ ਇਸੇ ਦਾ ਨਾਮ ਹੈ। ਜਗ੍ਹਾਂ ਬਦਲਦੀਆਂ ਹਨਲੋਕ ਮਿਲਦੇ ਹਨ-ਵਿਛੜਦੇ ਹਨਲੇਕਿਨ ਜੀਵਨ ਚਲਦਾ ਰਹਿੰਦਾ ਹੈ। ਇਸ ਨੂੰ ਕਹਿੰਦੇ ਹਨ-ਚਰੈਵੇਤੀ ਚਰੈਵੇਤੀ ਚਰੈਵੇਤੀ। ਮੈਂ ਹੁਣੇ ਦੇਖ ਰਿਹਾ ਹਾਂ ਕਿ ਕਈ ਸਾਰੇ Students, ਦੂਸਰੇ ਲੈਕਚਰ ਹਾਲ ਵਿੱਚ ਵੀ ਸਾਡੇ ਨਾਲ ਜੁੜੇ ਹੋਏ ਹਨਕੋਰੋਨਾ ਪ੍ਰੋਟੋਕੋਲ ਦੀ ਵਜ੍ਹਾ ਨਾਲਉਹ ਉੱਥੋਂ ਹੀ ਮੈਨੂੰ ਸੁਣ ਰਹੇ ਹਨ ਅਗਰ ਆਪ ਲੋਕਾਂ ਦੀ ਅਨੁਮਤੀ (ਆਗਿਆ) ਹੋਵੇਗੀ ਅਤੇ ਤੁਹਾਡੇ ਇਸ ਪ੍ਰੋਟੋਕੋਲ ਵਿੱਚ ਕੋਈ ਤਕਲੀਫ਼ ਨਾ ਹੋਵੇ ਮੈਂ ਹੁਣੇ ਉਨ੍ਹਾਂ ਨੂੰ ਮਿਲਣ ਵੀ ਜਾਵਾਂਗਾਮੈਂ ਉਨ੍ਹਾਂ ਨਾਲ ਰੂ-ਬ-ਰੂ ਮਿਲਾਂਗਾ। ਤੁਸੀਂ ਆਪਣੇ ਕਰੀਅਰ ਵਿੱਚ ਸਫ਼ਲ ਹੋਵੋਤੁਹਾਡੀ ਸਫ਼ਲਤਾਦੇਸ਼ ਦੀ ਸਫ਼ਲਤਾ ਬਣੇਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!

 

 *****

 

ਡੀਐੱਸ/ਵੀਜੇ/ਏਕੇ/ਐੱਸਜੇ


(Release ID: 1785946) Visitor Counter : 152