ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਚੋਣਾਂ ਵਾਲੇ ਪੰਜ ਰਾਜਾਂ ਨਾਲ ਜਨਤਕ ਸਿਹਤ ਪ੍ਰਤੀਕਿਰਿਆ ਦੇ ਉਪਾਅ ਅਤੇ ਟੀਕਾਕਰਣ ਸਥਿਤੀ ਦੀ ਸਮੀਖਿਆ ਕੀਤੀ



ਰੋਜ਼ਾਨਾ ਸਮੀਖਿਆ ਦੇ ਨਾਲ ਜ਼ਿਲ੍ਹਾਵਾਰ ਹਫ਼ਤਾਵਾਰੀ ਯੋਜਨਾ ਰਾਹੀਂ ਸਾਰੀਆਂ ਯੋਗ ਆਬਾਦੀਆਂ ਦਾ ਟੀਕਾਕਰਣ ਵਧਾਉਣ ਦੀ ਸਲਾਹ



ਕੋਵਿਡ ਮਾਮਲਿਆਂ ਦੇ ਅਚਾਨਕ ਵਾਧੇ ਨੂੰ ਰੋਕਣ ਲਈ ਟੈਸਟਿੰਗ ਨੂੰ ਤੇਜ਼ੀ ਨਾਲ ਵਧਾਇਆ ਜਾਵੇਗਾ



ਕੋਵਿਡ ਸਬੰਧੀ ਢੁਕਵੇਂ ਵਿਵਹਾਰ ਨੂੰ ਸਖ਼ਤੀ ਨਾਲ ਲਾਗੂ ਕਰਨਾ

Posted On: 27 DEC 2021 9:20PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਜਨਤਕ ਸਿਹਤ ਪ੍ਰਤੀਕਿਰਿਆ ਦੇ ਉਪਾਵਾਂ ਅਤੇ ਇਨ੍ਹਾਂ ਰਾਜਾਂ ਵਿੱਚ ਟੀਕਾਕਰਣ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਉੱਤਰਾਖੰਡਗੋਆਮਣੀਪੁਰਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਪੰਜ ਚੋਣਾਂ ਵਾਲੇ ਰਾਜਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ।

ਉੱਤਰਾਖੰਡ ਅਤੇ ਗੋਆ ਨੇ ਪਹਿਲੀ ਅਤੇ ਦੂਜੀ ਖੁਰਾਕ ਲਈ ਰਾਸ਼ਟਰੀ ਔਸਤ ਨਾਲੋਂ ਵਧੇਰੇ ਟੀਕਾਕਰਣ ਕਵਰੇਜ ਦੀ ਰਿਪੋਰਟ ਕੀਤੀ ਹੈਉੱਤਰ ਪ੍ਰਦੇਸ਼ਪੰਜਾਬ ਅਤੇ ਮਣੀਪੁਰ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਰਾਸ਼ਟਰੀ ਔਸਤ ਤੋਂ ਘੱਟ ਹੈ। ਅੱਜ ਤੱਕ ਕੁੱਲ 142.38 ਕਰੋੜ ਟੀਕਾਕਰਣ ਖੁਰਾਕਾਂ ਦਿੱਤੀਆਂ ਗਈਆਂ ਹਨਜਿਨ੍ਹਾਂ ਵਿੱਚੋਂ 83.80 ਕਰੋੜ ਤੋਂ ਵੱਧ ਟੀਕੇ ਪਹਿਲੀ ਖੁਰਾਕ ਲਈ ਤਹਿਤ ਲਗਾਏ ਗਏ ਹਨ ਅਤੇ 58.58 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦੂਜੀ ਖੁਰਾਕ ਤਹਿਤ ਦਿੱਤੀਆਂ ਗਈਆਂ ਹਨ।

ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਪਹਿਲੀ ਖੁਰਾਕ ਲਈ ਸਾਰੀਆਂ ਯੋਗ ਆਬਾਦੀਆਂ ਦੇ ਕੋਵਿਡ-19 ਟੀਕਾਕਰਣ ਨੂੰ ਤੇਜ਼ੀ ਨਾਲ ਵਧਾਉਣ ਅਤੇ ਇਹ ਯਕੀਨੀ ਬਣਾਉਣ ਕਿ ਜਿਨ੍ਹਾਂ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾਣੀ ਹੈਉਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਜਾਵੇ। ਇਸ ਮੰਤਵ ਲਈ ਜ਼ਿਲ੍ਹਾ ਪੱਧਰੀ ਹਫ਼ਤਾਵਾਰੀ ਟੀਕਾਕਰਣ ਲਾਗੂ ਕਰਨ ਦੀਆਂ ਯੋਜਨਾਵਾਂ ਉਲੀਕਣ ਦੀ ਲੋੜ ਹੈ। ਰਾਜ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਆਧਾਰ 'ਤੇ ਲਾਗੂ ਸਥਿਤੀ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਗਈ ਸੀ।

ਚੋਣਾਂ ਵਾਲੇ ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਲਈ ਟੈਸਟਿੰਗ ਨੂੰ ਤੇਜ਼ੀ ਨਾਲ ਵਧਾਉਣ ਕਿ ਸੰਕ੍ਰਮਿਤ ਮਾਮਲਿਆਂ ਦੀ ਪਛਾਣ ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ ਦੀ ਸਮੇਂ ਸਿਰ ਸ਼ੁਰੂਆਤ ਕਰਨ ਲਈ ਕੀਤੀ ਜਾਂਦੀ ਹੈ ਅਤੇ ਘੱਟ ਟੈਸਟਿੰਗ ਕਾਰਨ ਸੰਖਿਆ ਵਿੱਚ ਅਚਾਨਕ ਕੋਈ ਵਾਧਾ ਨਾ ਹੋਵੇ।

ਰਾਜ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਸਲਾਹ ਦਿੱਤੀ ਗਈ ਕਿ ਸਿਫ਼ਾਰਸ਼ ਕੀਤੇ ਗਏ ਕੋਵਿਡ ਢੁਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਉਹਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਉਪਾਅ ਕੀਤੇ ਜਾਣ।

ਕੇਂਦਰ ਸਰਕਾਰ 'ਸਮੁੱਚੀ ਸਰਕਾਰਪਹੁੰਚ ਦੇ ਤਹਿਤ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ।

 

 

 ********

ਐੱਮਵੀ



(Release ID: 1785701) Visitor Counter : 131