ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 28 ਦਸੰਬਰ ਨੂੰ ਕਾਨਪੁਰ ਦਾ ਦੌਰਾ ਕਰਨਗੇ ਅਤੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ



ਇਹ ਪ੍ਰੋਜੈਕਟ ਸ਼ਹਿਰੀ ਮੋਬਿਲਿਟੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਦੇ ਫੋਕਸ ਨੂੰ ਦਰਸਾਉਂਦਾ ਹੈ



ਪ੍ਰਧਾਨ ਮੰਤਰੀ ਆਈਆਈਟੀ ਕਾਨਪੁਰ ਕਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਬਲਾਕਚੈਨ-ਅਧਾਰਿਤ ਡਿਜੀਟਲ ਡਿਗਰੀਆਂ ਲਾਂਚ ਕਰਨਗੇ



ਵਿਦਿਆਰਥੀਆਂ ਨੂੰ ਇੰਸਟੀਟਿਊਟ ਵਿੱਚ ਵਿਕਸਿਤ ਇਨ-ਹਾਊਸ ਬਲਾਕਚੈਨ ਸੰਚਾਲਿਤ ਟੈਕਨੋਲੋਜੀ ਜ਼ਰੀਏ ਡਿਜੀਟਲ ਡਿਗਰੀਆਂ ਜਾਰੀ ਕੀਤੀਆਂ ਜਾਣਗੀਆਂ



ਪ੍ਰਧਾਨ ਮੰਤਰੀ ਬੀਨਾ-ਪਨਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ

Posted On: 26 DEC 2021 4:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਦਸੰਬਰ 2021 ਨੂੰ ਕਾਨਪੁਰ ਦਾ ਦੌਰਾ ਕਰਨਗੇ ਅਤੇ ਦੁਪਹਿਰ ਕਰੀਬ 1:30 ਵਜੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਮੁਕੰਮਲ ਹੋਏ ਸੈਕਸ਼ਨ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੌਰਾਨਪ੍ਰਧਾਨ ਮੰਤਰੀ ਬੀਨਾ-ਪਨਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜੇ ਆਈਆਈਟੀ ਕਾਨਪੁਰ ਦੇ 54ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਸ਼ਹਿਰੀ ਮੋਬਿਲਿਟੀ ਵਿੱਚ ਸੁਧਾਰ ਪ੍ਰਧਾਨ ਮੰਤਰੀ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਰਿਹਾ ਹੈ। ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਮੁਕੰਮਲ ਹੋਏ ਹਿੱਸੇ ਦਾ ਉਦਘਾਟਨ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਪੂਰਾ ਹੋਇਆ ਇਹ 9 ਕਿਲੋਮੀਟਰ ਲੰਬਾ ਭਾਗ ਆਈਆਈਟੀ ਕਾਨਪੁਰ ਤੋਂ ਮੋਤੀ ਝੀਲ ਤੱਕ ਹੈ। ਪ੍ਰਧਾਨ ਮੰਤਰੀ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਨਿਰੀਖਣ ਕਰਨਗੇ ਅਤੇ ਆਈਆਈਟੀ ਮੈਟਰੋ ਸਟੇਸ਼ਨ ਤੋਂ ਗੀਤਾ ਨਗਰ ਤੱਕ ਮੈਟਰੋ ਦੀ ਸਵਾਰੀ ਕਰਨਗੇ। ਕਾਨਪੁਰ ਵਿੱਚ ਮੈਟਰੋ ਰੇਲ ਪ੍ਰੋਜੈਕਟ ਦੀ ਪੂਰੀ ਲੰਬਾਈ 32 ਕਿਲੋਮੀਟਰ ਹੈਅਤੇ ਇਸ ਨੂੰ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਬੀਨਾ-ਪਨਕੀ ਮਲਟੀਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ।  356 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦੀ ਸਮਰੱਥਾ ਲਗਭਗ 3.45 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਮੱਧ ਪ੍ਰਦੇਸ਼ ਦੀ ਬੀਨਾ ਰਿਫ਼ਾਇਨਰੀ ਤੋਂ ਕਾਨਪੁਰ ਦੇ ਪਨਕੀ ਤੱਕ ਫੈਲਿਆ ਇਹ ਪ੍ਰੋਜੈਕਟ 1500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਖੇਤਰ ਵਿੱਚ ਬੀਨਾ ਰਿਫਾਇਨਰੀ ਤੋਂ ਪੈਟਰੋਲੀਅਮ ਉਤਪਾਦਾਂ ਨੂੰ ਪਹੁੰਚਾਉਣ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਆਈਆਈਟੀ ਕਾਨਪੁਰ ਦੀ 54ਵੀਂ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਹੋਣਗੇ। ਕਨਵੋਕੇਸ਼ਨ ਦੌਰਾਨਸਾਰੇ ਵਿਦਿਆਰਥੀਆਂ ਨੂੰ ਨੈਸ਼ਨਲ ਬਲਾਕਚੈਨ ਪ੍ਰੋਜੈਕਟ ਅਧੀਨ ਸੰਸਥਾ ਵਿੱਚ ਵਿਕਸਿਤ ਇੱਕ ਇਨ-ਹਾਊਸ ਬਲਾਕਚੈਨ-ਸੰਚਾਲਿਤ ਟੈਕਨੋਲੋਜੀ ਜ਼ਰੀਏ ਡਿਜੀਟਲ ਡਿਗਰੀਆਂ ਜਾਰੀ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਬਲਾਕਚੈਨ ਅਧਾਰਿਤ ਡਿਜੀਟਲ ਡਿਗਰੀਆਂ ਦੀ ਸ਼ੁਰੂਆਤ ਕਰਨਗੇ। ਇਹ ਡਿਜੀਟਲ ਡਿਗਰੀਆਂ ਵਿਸ਼ਵ ਪੱਧਰ 'ਤੇ ਪ੍ਰਮਾਣਿਤ ਕੀਤੀਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਦੀ ਜਾਅਲੀ ਨਕਲ ਨਹੀਂ ਬਣਾਈ ਜਾ ਸਕਦੀ।

 

  **********

 

ਡੀਐੱਸ/ਐੱਸਐੱਚ



(Release ID: 1785427) Visitor Counter : 159