ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰ ਭਾਰਤੀ ਨੇ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਆਈਸੀਸੀਆਰ ਨਾਲ ਕੀਤੇ ਸਹਿਮਤੀ–ਪੱਤਰ ’ਤੇ ਹਸਤਾਖਰ

Posted On: 20 DEC 2021 2:50PM by PIB Chandigarh

ਪ੍ਰਸਾਰ ਭਾਰਤੀ ਅਤੇ ‘ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ਨਸ’ (ਆਈਸੀਸੀਆਰ – ICCR) ਨੇ ਅੱਜ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ। ‘ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ਨਸ’ (ICCR) ਨਾਲ ਜੁੜੇ ਉੱਘੇ ਕਲਾਕਾਰਾਂ ਦੀਆਂ ਕਾਰਗੁਜ਼ਾਰੀਆਂ/ਪੇਸ਼ਕਾਰੀਆਂ ਦੂਰਦਰਸ਼ਨ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਨਲਾਂ ਉੱਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਨਾਚ ਤੇ ਸੰਗੀਤ ਦੇ ਪ੍ਰੋਗਰਾਮ ਡੀਡੀ ਨੈਸ਼ਨਲ, ਡੀਡੀ ਇੰਡੀਆ, ਦੂਰਦਰਸ਼ਨ ਦੇ ਖੇਤਰੀ ਚੈਨਲਾਂ ਅਤੇ ਪ੍ਰਸਾਰ ਭਾਰਤੀ ਨਿਊਜ਼ ਸਰਵਿਸੇਜ਼ (ਪ੍ਰਸਾਰ ਭਾਰਤੀ ਦਾ ਡਿਜੀਟਲ ਪਲੈਟਫਾਰਮ) ਉੱਤੇ ਇੱਕ ਹਫ਼ਤਾਵਾਰੀ ਪ੍ਰੋਗਰਾਮ ਦੀ ਸ਼ਕਲ ’ਚ ਦਿਖਾਏ ਜਾਣਗੇ।

ਇਸ ਸਹਿਮਤੀ ਪੱਤਰ ਦਾ ਉਦੇਸ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ ਭਾਰਤੀ ਸੱਭਿਆਚਾਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਅਤੇ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਨੂੰ ਟੀਵੀ ਅਤੇ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਨਾ ਹੈ।

ICCR ਦੇ ਸਹਿਯੋਗ ਨਾਲ, ਦੂਰਦਰਸ਼ਨ ICCR ਦੁਆਰਾ ਆਯੋਜਿਤ ਸੱਭਿਆਚਾਰਕ ਸਮਾਗਮਾਂ/ਸੰਗੀਤ/ਸੰਗੀਤ/ਨ੍ਰਿਤ ਦੇ ਪ੍ਰਦਰਸ਼ਨਾਂ 'ਤੇ ਅਧਾਰਿਤ ਅੱਧੇ ਘੰਟੇ ਦੇ 52 ਐਪੀਸੋਡ ਤਿਆਰ ਕਰੇਗਾ।

ਇਸ ਸਹਿਮਤੀ–ਪੱਤਰ 'ਤੇ ਸ਼੍ਰੀ ਮਯੰਕ ਕੁਮਾਰ ਅਗਰਵਾਲ, ਡਾਇਰੈਕਟਰ ਜਨਰਲ, ਦੂਰਦਰਸ਼ਨ ਅਤੇ ਸ਼੍ਰੀ ਦਿਨੇਸ਼ ਕੇ ਪਟਨਾਇਕ, ਡਾਇਰੈਕਟਰ ਜਨਰਲ, ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼, ਸ਼੍ਰੀ ਸ਼ਸ਼ੀ ਸ਼ੇਖਰ ਵੇਂਪਤੀ, ਮੁੱਖ ਕਾਰਜਕਾਰੀ ਅਧਿਕਾਰੀ, ਪ੍ਰਸਾਰ ਭਾਰਤੀ, ਸ਼੍ਰੀ ਡੀ.ਪੀ.ਐੱਸ. ਨੇਗੀ, ਮੈਂਬਰ (ਵਿੱਤ), ਪ੍ਰਸਾਰ ਭਾਰਤੀ ਅਤੇ ਪ੍ਰਸਾਰ ਭਾਰਤੀ ਅਤੇ ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ਨਸ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ।

ਇਹ ਸਮਝੌਤਾ ਦਸੰਬਰ 2021 ਤੋਂ ਦਸੰਬਰ 2024 ਤੱਕ ਤਿੰਨ ਸਾਲਾਂ ਦੀ ਮਿਆਦ ਲਈ ਲਾਗੂ ਰਹੇਗਾ।

*****

ਐੱਸਐੱਸ


(Release ID: 1783546) Visitor Counter : 203