ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 DEC 2021 5:56PM by PIB Chandigarh

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਸ਼੍ਰੀ ਬਾਬਾ ਵਿਸ਼ਵਨਾਥ ਅਉਰ ਭਗਵਾਨ ਪਰਸ਼ੂਰਾਮ ਕੇ ਚਰਣਨ ਮਾਹਮਾਰੋ ਪ੍ਰਣਾਮ। ਜਯ ਗੰਗਾ ਮਇਯਾ ਕੀ। ਹਰ-ਹਰ ਗੰਗੇ। ਉੱਤਰ ਪ੍ਰਦੇਸ਼ ਦੇ ਤੇਜ਼ ਤਰਾਰ ਅਤੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯਾ ਜੀਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਬੀ.ਐੱਲ. ਵਰਮਾ ਜੀਸੰਸਦ ਵਿੱਚ ਮੇਰੇ ਸਹਿਯੋਗੀ ਸੰਤੋਸ਼ ਗੰਗਵਾਰ ਜੀਯੂਪੀ ਸਰਕਾਰ ਵਿੱਚ ਮੰਤਰੀ ਸੁਰੇਸ਼ ਕੁਮਾਰ ਖੰਨਾ ਜੀਸਤੀਸ਼ ਮਹਾਨਾ ਜੀਜਿਤਿਨ ਪ੍ਰਸਾਦ ਜੀਮਹੇਸ਼ ਚੰਦਰ ਗੁਪਤਾ ਜੀ,  ਧਰਮਵੀਰ ਪ੍ਰਜਾਪਤੀ ਜੀਸੰਸਦ ਦੇ ਮੇਰੇ ਹੋਰ ਸਹਿਯੋਗੀ ਗਣਯੂਪੀ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਹੋਰ ਸਾਥੀਪੰਚਾਇਤ ਮੈਂਬਰ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਕਾਕੋਰੀ ਸੇ ਕ੍ਰਾਂਤੀ ਕੀ ਅਲਖ ਜਗਾਉਨ ਵਾਲੇਵੀਰ ਸ਼ਹੀਦ ਕ੍ਰਾਂਤੀਕਾਰਿਨਰਾਮਪ੍ਰਸਾਦ ਬਿਸਮਿਲ,  ਅਸ਼ਫਾਕ ਉੱਲ੍ਹਾ ਖਾਨ ਅਉਰ ਰੌਸ਼ਨ ਸਿੰਘ ਕਾਹਮ ਹਾਥ ਜੋੜਿ ਕੇ ਨਮਨ ਕੱਤ ਹਈਂਉਨਕੇ ਪਾਂਇ ਛੁਅਤ ਹਈਂ। ਜਹੁ ਹਿਯਾਂ ਕੇ ਆਪ ਲੋਗਨ ਕੋ ਆਸ਼ੀਰਵਾਦ ਹਈਕਿ ਹਮਇ ਇਹ ਮਿੱਟੀ ਕਾ ਮਾਥੇ ਪਰ ਲਗਇਬੇ ਕੋ ਸਉ-ਭਾਗਯ ਮਿਲੋ। ਹੇਨਇ ਸੇ ਓਜਸਵੀ ਕਵੀ ਦਾਮੋਦਰ ਸਵਰੂਪ ਵਿਦ੍ਰੋਹੀਰਾਜਬਹਾਦੁਰ ਵਿਕਲਅਉਰ ਅਗਨੀਵੇਸ਼ ਸ਼ੁਕਲ ਨੇ ਵੀਰ ਰਸ ਸੇ ਕ੍ਰਾਂਤੀਧਾਰਾ ਬਹਾਈ ਹਤੀ। ਇੱਤੋਇ ਨਾਹੀਅਨੁਸ਼ਾਸਨ ਅਉਰ ਵਫਾਦਾਰੀ ਕੋ ਸੰਕਲਪ ਦਿਵਾਉਨ ਵਾਲੇਸਕਾਉਟ ਗਾਇਡ ਕੇ ਜਨਕਪੰਡਿਤ ਸ਼੍ਰੀਰਾਮ ਵਾਜਪੇਯੀ ਜੀ ਕੀ ਜਨਮਭੂਮੀ ਭੀ ਜਹੇ ਧੱਤੀ ਹਈ। ਇਨ ਸਬ ਮਹਾਪੁਰੁਸ਼ਨ ਦੇ ਪਾਇਨ ਮਾਂ ਹਮਾਰੋ ਪ੍ਰਣਾਮ।

ਸਾਥੀਓ,

ਸੰਜੋਗ ਨਾਲ ਕੱਲ੍ਹ ਹੀ ਪੰਡਿਤ ਰਾਮ ਪ੍ਰਸਾਦ ਬਿਸਮਿਲਅਸ਼ਫਾਕ ਉੱਲ੍ਹਾ ਖਾਨ ਅਤੇ ਠਾਕੁਰ ਰੌਸ਼ਨ ਸਿੰਘ ਦਾ ਬਲੀਦਾਨ ਦਿਵਸ ਵੀ ਹੈ। ਅੰਗਰੇਜ਼ੀ ਸੱਤਾ ਨੂੰ ਚੁਣੌਤੀ ਦੇਣ ਵਾਲੇ ਸ਼ਾਹਜਹਾਂਪੁਰ ਦੇ ਇਨ੍ਹਾਂ ਤਿੰਨਾਂ ਸਪੂਤਾਂ ਨੂੰ 19 ਦਸੰਬਰ ਨੂੰ ਫਾਂਸੀ ਦਿੱਤੀ ਗਈ ਸੀ। ਭਾਰਤ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਐਸੇ ਵੀਰਾਂ ਦਾ ਅਸੀਂ ਸਭ ਤੇ ਬਹੁਤ ਬੜਾ ਕਰਜ਼ ਹੈ। ਇਹ ਕਰਜ਼ ਅਸੀਂ ਕਦੇ ਚੁਕਾ ਨਹੀਂ ਸਕਦੇ। ਲੇਕਿਨ ਦੇਸ਼ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਕੇਜਿਸ ਭਾਰਤ ਦਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਸੁਪਨਾ ਦੇਖਿਆ ਸੀਉਸ ਭਾਰਤ ਦਾ ਨਿਰਮਾਣ ਕਰਕੇਅਸੀਂ ਉਨ੍ਹਾਂ ਨੂੰ ਸੱਚੀ ਕਾਰਯਾਂਜਲੀ ਦੇ ਸਕਦੇ ਹਾਂ। ਅੱਜ ਸ਼ਾਹਜਹਾਂਪੁਰ ਵਿੱਚਐਸਾ ਹੀ ਪਾਵਨ ਅਵਸਰ ਹੈਇਤਿਹਾਸਿਕ ਅਵਸਰ ਹੈ। ਅੱਜ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਐਕਸਪ੍ਰੈੱਸਵੇਅ- ਗੰਗਾ ਐਕਸਪ੍ਰੈੱਸਵੇਅ- ਤੇ ਕੰਮ ਸ਼ੁਰੂ ਹੋ ਰਿਹਾ ਹੈ।

ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ - ਗੰਗ ਸਕਲ ਮੁਦ ਮੰਗਲ ਮੂਲਾ। ਸਭ ਸੁਖ ਕਰਨਿ ਹਰਨਿ ਸਭ ਸੂਲਾ।। (गंग सकल मुद मंगल मूला। सब सुख करनि हरनि सब सूला।।)ਯਾਨੀਮਾਂ ਗੰਗਾ ਸਾਰੇ ਮੰਗਲਾਂ ਦੀਸਾਰੀ ਉੱਨਤੀ ਪ੍ਰਗਤੀ  ਦੀ ਸਰੋਤ ਹਨ। ਮਾਂ ਗੰਗਾ ਸਾਰੇ ਸੁਖ ਦਿੰਦੀ ਹੈਅਤੇ ਸਾਰੀ ਪੀੜ੍ਹਾ ਹਰ ਲੈਂਦੀ ਹੈ। ਐਸੇ ਹੀ ਗੰਗਾ ਐਕਸਪ੍ਰੈੱਸਵੇਅ ਵੀ ਯੂਪੀ ਦੀ ਪ੍ਰਗਤੀ ਦੇ ਨਵੇਂ ਦੁਆਰ ਖੋਲ੍ਹੇਗਾ। ਮੈਂ ਅੱਜ ਮੇਰਠਹਾਪੁੜ,  ਬੁਲੰਦਰਸ਼ਹਿਰਅਮਰੋਹਾਸੰਭਲ,  ਬਦਾਯੂੰਸ਼ਾਹਜਹਾਂਪੁਰਹਰਦੋਈਉਨਾਓਰਾਏਬਰੇਲੀਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਦੇ ਇੱਕ-ਇੱਕ ਨਾਗਰਿਕ ਨੂੰਸਭ ਲੋਕਾਂ ਨੂੰ ਵਿਸ਼ੇਸ਼ ਵਧਾਈ ਦਿੰਦਾ ਹਾਂ। ਕਰੀਬ 600 ਕਿਲੋਮੀਟਰ ਦੇ ਇਸ ਐਕਸਪ੍ਰੈੱਸਵੇਅ ਤੇ 36 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਜਾਣਗੇ। ਇਹ ਗੰਗਾ ਐਕਸਪ੍ਰੈੱਸਵੇਅ ਆਪਣੇ ਨਾਲ ਇਸ ਖੇਤਰ ਵਿੱਚ ਨਵੇਂ ਉਦਯੋਗ ਲਿਆਵੇਗਾਅਨੇਕ ਰੋਜ਼ਗਾਰਹਜ਼ਾਰਾਂ– ਹਜਾਰਾਂ ਨੌਜਵਾਨ ਦੇ ਲਈ ਅਨੇਕ ਨਵੇਂ ਅਵਸਰ ਲਿਆਵੇਗਾ।

ਸਾਥੀਓ,

ਉੱਤਰ ਪ੍ਰਦੇਸ਼ ਆਬਾਦੀ ਦੇ ਨਾਲ ਹੀ ਖੇਤਰ ਦੇ ਮਾਮਲੇ ਵਿੱਚ ਵੀ ਉਤਨਾ ਹੀ ਬੜਾ ਹੈਇੱਕ ਸਿਰੇ ਤੋਂ ਦੂਜਾ ਸਿਰਾਕਰੀਬ-ਕਰੀਬ ਇੱਕ ਹਜ਼ਾਰ ਕਿਲੋਮੀਟਰ ਦਾ ਹੈ। ਇਤਨੇ ਬੜੇ ਯੂਪੀ ਨੂੰ ਚਲਾਉਣ ਦੇ ਲਈ ਜਿਸ ਦਮ-ਖਮ ਦੀ ਜ਼ਰੂਰਤ ਹੈਜਿਸ ਦਮਦਾਰ ਕੰਮ ਦੀ ਜ਼ਰੂਰਤ ਹੈਉਹ ਅੱਜ ਡਬਲ ਇੰਜਣ ਦੀ ਸਰਕਾਰ ਕਰਕੇ ਦਿਖਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਪੀ ਦੀ ਪਹਿਚਾਣਨੈਕਸਟ ਜਨਰੇਸ਼ਨ ਇਨਫ੍ਰਾਸਟ੍ਰਕਚਰ ਵਾਲੇ ਸਭ ਤੋਂ ਆਧੁਨਿਕ ਰਾਜ ਦੇ ਰੂਪ ਵਿੱਚ ਹੋਵੇਗੀ। ਇਹ ਜੋ ਅੱਜ ਯੂਪੀ ਵਿੱਚ ਐਕਸਪ੍ਰੈੱਸਵੇਅ ਦਾ ਜਾਲ ਵਿਛ ਰਿਹਾ ਹੈਜੋ ਨਵੇਂ ਏਅਰਪੋਰਟ ਬਣਾਏ ਜਾ ਰਹੇ ਹਨਨਵੇਂ ਰੇਲਵੇ ਰੂਟ ਬਣ ਰਹੇ ਹਨਉਹ ਯੂਪੀ ਦੇ ਲੋਕਾਂ ਲਈ ਅਨੇਕ ਵਰਦਾਨ ਇਕੱਠੇ ਲੈ ਕੇ ਆ ਰਹੇ ਹਨ। ਪਹਿਲਾ ਵਰਦਾਨ-  ਲੋਕਾਂ ਦੇ ਸਮੇਂ ਦੀ ਬੱਚਤ। ਦੂਸਰਾ ਵਰਦਾਨ - ਲੋਕਾਂ ਦੀ ਸਹੂਲੀਅਤ ਵਿੱਚ ਵਾਧਾਸੁਵਿਧਾ ਵਿੱਚ ਵਾਧਾ। ਤੀਸਰਾ ਵਰਦਾਨ- ਯੂਪੀ ਦੇ ਸੰਸਾਧਨਾਂ ਦਾ ਸਹੀ ਅਤੇ ਉੱਤਮ ਤੋਂ ਉੱਤਮ ਉਪਯੋਗਚੌਥਾ ਵਰਦਾਨ- ਯੂਪੀ ਦੀ ਸਮਰੱਥਾ ਵਿੱਚ ਵਾਧਾ,  ਪੰਜਵਾਂ ਵਰਦਾਨ- ਯੂਪੀ ਵਿੱਚ ਚੌਤਰਫਾ ਸਮ੍ਰਿੱਧੀ।

ਸਾਥੀਓ,

ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਜਾਣ ਦੇ ਲਈ ਹੁਣ ਤੁਹਾਨੂੰ ਉਤਨਾ ਸਮਾਂ ਨਹੀਂ ਲਗੇਗਾਜਿਤਨਾ ਪਹਿਲਾਂ ਲਗਿਆ ਕਰਦਾ ਸੀ। ਤੁਹਾਡਾ ਸਮਾਂ ਟ੍ਰੈਫਿਕ ਜਾਮ ਵਿੱਚ ਬਰਬਾਦ ਨਹੀਂ ਹੋਵੇਗਾਤੁਸੀਂ ਉਸ ਦਾ ਬਿਹਤਰ ਇਸਤੇਮਾਲ ਕਰ ਪਾਓਗੇ। ਯੂਪੀ ਦੇ 12 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਹ ਐਕਸਪ੍ਰੈੱਵੇਅਪੂਰਬੀ ਅਤੇ ਪੱਛਮੀ ਯੂਪੀ ਨੂੰ ਹੀ ਪਾਸ ਨਹੀਂ ਲਿਆਵੇਗਾ ਬਲਕਿ ਇੱਕ ਤਰ੍ਹਾਂ ਨਾਲ ਦਿੱਲੀ ਤੋਂ ਬਿਹਾਰ ਆਉਣ-ਜਾਣ ਦਾ ਸਮਾਂ ਵੀ ਘੱਟ ਕਰ ਦੇਵੇਗਾ। ਜਦੋਂ ਇਹ ਐਕਸਪ੍ਰੈੱਸਵੇਅ ਤਿਆਰ ਹੋ ਜਾਵੇਗਾ ਤਾਂ ਇਸ ਦੇ ਆਸਪਾਸ ਉਦਯੋਗਾਂ ਦਾ ਇੱਕ ਬਹੁਤ ਬੜਾ ਕਲਸਟਰ ਤਿਆਰ ਹੋਵੇਗਾ। ਜੋ ਇੱਥੋਂ ਦੇ ਕਿਸਾਨਾਂ ਦੇ ਲਈਪਸ਼ੂਪਾਲਕਾਂ ਦੇ ਲਈ ਤਾਂ ਨਵੇਂ ਅਵਸਰ ਬਣਾਵੇਗਾ ਹੀਇੱਥੋਂ ਦੇ MSMEs ਦੇ ਲਈਲਘੂ ਉਦਯੋਗ ਦੇ ਲਈ ਵੀ ਨਵੀਆਂ ਸੰਭਾਵਨਾਵਾਂ ਤਿਆਰ ਕਰੇਗਾ। ਵਿਸ਼ੇਸ਼ ਰੂਪ ਤੋਂ ਫੂਡ ਪ੍ਰੋਸੈੱਸਿੰਗ ਉਦਯੋਗਾਂ ਲਈ ਜੋ ਅਸੀਮ ਸੰਭਾਵਨਾਵਾਂ ਇੱਥੇ ਬਣਨਗੀਆਂ ਉਨ੍ਹਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਯਾਨੀ ਕਿਸਾਨ ਹੋਵੇ ਜਾਂ ਨੌਜਵਾਨ- ਇਹ ਸਭ ਦੇ ਲਈ ਅਨੰਤ ਸੰਭਾਵਨਾਵਾਂ ਦਾ ਐਕਸਪ੍ਰੈੱਸਵੇਅ ਹੈ।

ਸਾਥੀਓ,

ਯੂਪੀ ਵਿੱਚ ਅੱਜ ਜੋ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈਉਹ ਇਹ ਦਿਖਾਉਂਦਾ ਹੈ ਕਿ ਸੰਸਾਧਨਾਂ ਦਾ ਸਹੀ ਉਪਯੋਗ ਕਿਵੇਂ ਕੀਤਾ ਜਾਂਦਾ ਹੈ। ਪਹਿਲਾਂ ਜਨਤਾ ਦੇ ਪੈਸੇ ਦਾ ਕੀ-ਕੀ ਇਸਤੇਮਾਲ ਹੋਇਆ ਹੈਇਹ ਆਪ ਲੋਕਾਂ ਨੇ ਭਲੀ-ਭਾਂਤੀ ਦੇਖਿਆ ਹੈ। ਦੇਖਿਆ ਹੈ ਨਾਕੀ ਕੀ ਹੁੰਦਾ ਸੀ ਮਾਲੂਮ ਹੈ ਨਾਯਾਦ ਹੈ ਕਿ ਭੁੱਲ ਗਏਲੇਕਿਨ ਅੱਜ ਉੱਤਰ ਪ੍ਰਦੇਸ਼ ਦੇ ਪੈਸੇ ਨੂੰ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਲਗਾਇਆ ਜਾ ਰਿਹਾ ਹੈ। ਪਹਿਲਾਂ ਅਜਿਹੇ ਵੱਡੇ ਪੋਜੈਕਟਕਾਗਜ਼ ਤੇ ਇਸ ਲਈ ਸ਼ੁਰੂ ਹੁੰਦੇ ਸਨ ਤਾਕਿ ਉਹ ਲੋਕ ਆਪਣੀ ਤਿਜੌਰੀ ਭਰ ਸਕਣ। ਅੱਜ ਅਜਿਹੇ ਪ੍ਰੋਜੈਕਟਾਂ ਤੇ ਇਸ ਲਈ ਕੰਮ ਹੋ ਰਿਹਾ ਹੈ ਤਾਕਿ ਯੂਪੀ ਦੇ ਲੋਕਾਂ ਦਾ ਪੈਸਾ ਬਚੇ। ਤੁਹਾਡਾ ਪੈਸਾ ਤੁਹਾਡੀ ਜੇਬ ਵਿੱਚ ਰਹੇ।

ਅਤੇ ਭਾਈਓ ਅਤੇ ਭੈਣੋਂ,

ਜਦੋਂ ਸਮਾਂ ਬਚਦਾ ਹੈਸੁਵਿਧਾ ਵਧਦੀ ਹੈਸੰਸਾਧਨਾਂ ਦਾ ਸਹੀ ਇਸਤੇਮਾਲ ਹੁੰਦਾ ਹੈ,ਤਦੇ ਤਾਂ ਸਮਰੱਥਾ ਵਧਦੀ ਹੈ। ਅਤੇ ਜਦੋਂ ਸਮਰੱਥਾ ਵਧਦੀ ਤਾਂ ਸਮ੍ਰਿੱਧੀ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦੀ ਹੈ। ਅੱਜ ਡਬਲ ਇੰਜਣ ਦੀ ਸਰਕਾਰ ਵਿੱਚ ਯੂਪੀ ਦੀ ਵਧਦੀ ਹੋਈ ਸਮਰੱਥਾ ਅਸੀਂ ਸਭ ਦੇਖ ਰਹੇ ਹਾਂ। ਪੂਰਵਾਂਚਲ ਐਕਸਪ੍ਰੈੱਸਵੇਅ ਹੋਵੇ ਜਾਂ ਫਿਰ ਦਿੱਲੀ-ਮੇਰਠ ਐਕਸਪ੍ਰੈੱਸਵੇਅਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਹੋਵੇ ਜਾਂ ਫਿਰ ਡੈਡੀਕੇਟੇਡ ਫ੍ਰੇਟ ਕੌਰੀਡੋਰ ਦੇ ਮਹੱਤਵਪੂਰਨ ਫੇਜ਼ਅਜਿਹੇ ਅਨੇਕ ਪ੍ਰੋਜੈਕਟਸ ਜਨਸੇਵਾ ਦੇ ਲਈ ਸਮਰਪਿਤ ਹੋ ਚੁੱਕੇ ਹਨ। ਬੁੰਦੇਲਖੰਡ ਐਕਸਪ੍ਰੈੱਸਵੇਅਗੋਰਖਪੁਰ ਲਿੰਕ ਐਕਸਪ੍ਰੈੱਸਵੇਅ,  ਪ੍ਰਯਾਗਰਾਜ ਲਿੰਕ ਐਕਸਪ੍ਰੈੱਸਵੇਅ ਦਿੱਲੀ-ਦੇਹਿਰਾਦੂਨ ਐਕਸਪ੍ਰੈੱਸਵੇਅਨੌਇਡਾ ਇੰਟਰਨੈਸ਼ਨਲ ਏਅਰਪੋਰਟਦਿੱਲੀ-ਮੇਰਠ ਰੈਪਿਡ ਹਾਈ ਸਪੀਡ ਕੌਰੀਡੋਰ ਜਿਹੇ ਮੈਗਾ ਪ੍ਰੋਜੈਕਟਸ ਤੇ ਅੱਜ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਹ ਜਿਤਨਾ ਵੀ ਇਨਫ੍ਰਾਸਟ੍ਰਕਚਰ ਅਸੀਂ ਬਣਾ ਰਹੇ ਹਾਂਉਹ ਮਲਟੀ ਪਰਪਜ਼ ਵੀ ਹਨਉਨ੍ਹਾਂ ਵਿੱਚ ਮਲਟੀਮੋਡਲ ਕਨੈਕਟੀਵਿਟੀ ਦਾ ਵੀ ਉਤਨਾ ਹੀ ਧਿਆਨ ਰੱਖਿਆ ਜਾ ਰਿਹਾ ਹੈ।

ਸਾਥੀਓ,

21ਵੀਂ ਸਦੀ ਵਿੱਚਕਿਸੇ ਵੀ ਦੇਸ਼ ਦੀ ਪ੍ਰਗਤੀ ਦੇ ਲਈਕਿਸੇ ਵੀ ਪ੍ਰਦੇਸ਼ ਦੀ ਪ੍ਰਗਤੀ ਲਈ ਹਾਈ ਸਪੀਡ ਕਨੈਕਟੀਵਿਟੀਸਭ ਤੋਂ ਬੜੀ ਜ਼ਰੂਰਤ ਹੈ। ਜਦੋਂ ਸਮਾਨ ਤੇਜ਼ੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚੇਗਾ  ਤਾਂ ਲਾਗਤ ਘੱਟ ਆਵੇਗੀ। ਜਦੋਂ ਲਾਗਤ ਘੱਟ ਆਵੇਗੀ ਤਾਂ ਵਪਾਰ ਵਧੇਗਾ। ਜਦੋਂ ਵਪਾਰ ਵਧੇਗਾ ਤਾਂ ਨਿਰਯਾਤ ਵਧੇਗਾਦੇਸ਼ ਦੀ ਅਰਥਵਿਵਸਥਾ ਵਧੇਗੀ। ਇਸ ਲਈ ਗੰਗਾ ਐਕਸਪ੍ਰੈੱਸਵੇਅਯੂਪੀ ਦੇ ਵਿਕਾਸ ਨੂੰ ਗਤੀ ਵੀ ਦੇਵੇਗਾਅਤੇ ਯੂਪੀ ਨੂੰ ਸ਼ਕਤੀ ਵੀ ਦੇਵੇਗਾ। ਇਸ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਤੋਂ ਵੀ ਬਹੁਤ ਬੜੀ ਮਦਦ ਮਿਲੇਗੀ। ਇਸ ਐਕਸਪ੍ਰੈੱਸਵੇਅ ਨਾਲ ਏਅਰਪੋਰਟਸ ਨੂੰ ਜੋੜਿਆ ਜਾਵੇਗਾਮੈਟਰੋ ਨੂੰ ਜੋੜਿਆ ਜਾਵੇਗਾਵਾਟਰਵੇਜ਼ ਨੂੰ ਜੋੜਿਆ ਜਾਵੇਗਾ,  ਡਿਫੈਂਸ ਕੌਰੀਡੋਰ ਨੂੰ ਜੋੜਿਆ ਜਾਵੇਗਾ। ਗਤੀਸ਼ਕਤੀ ਮਾਸਟਰ ਪਲਾਨ ਦੇ ਤਹਿਤ ਇਸ ਨੂੰ ਟੈਲੀਫੋਨ ਦੀਆਂ ਤਾਰਾਂ ਵਿਛਾਉਣ ਦੇ ਲਈ ਔਪਟੀਕਲ ਫਾਇਬਰ ਨੈੱਟਵਰਕ ਲਗਾਉਣਾ ਹੋਵੇਬਿਜਲੀ ਦੇ ਦੀਆਂ ਤਾਰਾਂ ਵਿਛਾਉਣ ਦੀ ਗੱਲ ਹੋਵੇਗੈਸ ਗ੍ਰਿੱਡ ਦੀ ਗੱਲ ਹੋਵੇਗੈਸ ਦੀ ਪਾਈਪਲਾਈਨ ਪਾਉਣੀ ਹੋਵੇਵਾਟਰ ਗ੍ਰਿੱਡ ਦੀ ਗੱਲ ਹੋਵੇਹਾਈ ਸਪੀਡ ਰੇਲ ਪ੍ਰੋਜੈਕਟ ਤੱਕ ਦੀ ਸੰਭਾਵਨਾ ਨੂੰ ਦੇਖਦੇ ਹੋਏਇਨ੍ਹਾਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏਭਵਿੱਖ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਵੇਗੀਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਇਸ ਐਕਸਪ੍ਰੈਸੱਵੇਅ ਨੂੰ ਬਣਾਉਣ ਵਿੱਚ ਜੋ ਨਵੇਂ ਪੁਲ਼ ਬਣਨਗੇਓਵਰਬ੍ਰਿਜ ਬਣਨਗੇਜੋ ਵੀ ਹੋਰ ਜ਼ਰੂਰਤਾਂ ਹੋਣਗੀਆਂਉਨ੍ਹਾਂ ਦੀ permission ਵੀ ਹੁਣ ਬਹੁਤ ਤੇਜ਼ੀ ਨਾਲ ਕੰਮ ਨੂੰ ਅੱਗੇ ਵਧਾਏਗੀ।  ਭਵਿੱਖ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਕਾਰਗੋ ਕੰਟੇਨਰਵਾਰਾਣਸੀ ਦੇ ਡ੍ਰਾਈ ਪੋਰਟ ਦੇ ਮਾਧਿਅਮ ਨਾਲ ਸਿੱਧੇ ਹਲਦੀਆ ਪੋਰਟ ਤੱਕ ਭੇਜੇ ਜਾ ਸਕਣਗੇ। ਯਾਨੀ ਗੰਗਾ ਐਕਸਪ੍ਰੈੱਸਵੇਅ ਤੋਂ ਲਾਭ ਹੋਵੇਗਾ -  ਉਪਜ ਪੈਦਾ ਕਰਨ ਵਾਲਿਆਂ ਨੂੰਸਾਡੇ ਉੱਦਮਾਂ ਨੂੰਸਾਡੇ ਉਦਯੋਗਾਂ ਨੂੰਉਤਪਾਦਨ ਵਿੱਚ ਲਗੇ,  ਮੈਨੂਫੈਕਚਰਿੰਗ ਵਿੱਚ ਲਗੇ ਸਾਰੇ ਛੋਟੇ ਮੋਟੇ ਸਾਥੀਆਂ ਨੂੰਕਾਰੋਬਾਰੀਆਂ ਨੂੰਮਿਹਨਤ ਕਸ਼ ਨਾਗਰਿਕਾਂ ਨੂੰ।

ਭਾਈਓ ਅਤੇ ਭੈਣੋਂ,

ਜਦੋਂ ਪੂਰਾ ਯੂਪੀ ਇਕੱਠੇ ਵਧਦਾ ਹੈ ਤਦੇ ਤਾਂ ਦੇਸ਼ ਅੱਗੇ ਵਧਦਾ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ਦਾ ਫੋਕਸ ਯੂਪੀ ਦੇ ਵਿਕਾਸ ਤੇ ਹੈ। ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ ਦੇ ਨਾਲ ਅਸੀਂ ਯੂਪੀ ਦੇ ਵਿਕਾਸ ਲਈ ਜੀ – ਜਾਨ ਨਾਲ ਜੁਟੇ ਹਾਂਇਮਾਨਦਾਰੀ ਨਾਲ ਪ੍ਰਯਤਨ ਕਰ ਰਹੇ ਹਾਂ। ਤੁਸੀਂ ਪੁਰਾਣੇ ਦਿਨਾਂ ਨੂੰ ਯਾਦ ਕਰੋਪੁਰਾਣੇ ਫ਼ੈਸਲਿਆਂ ਨੂੰ ਯਾਦ ਕਰੋ,  ਪੁਰਾਣੇ ਕੰਮ ਕਾਜ ਦੇ ਤਰੀਕਿਆਂ ਨੂੰ ਯਾਦ ਕਰੋ। ਤੁਹਾਨੂੰ ਸਾਫ਼ – ਸਾਫ਼ ਨਜ਼ਰ ਆਵੇਗਾ। ਹੁਣ ਯੂਪੀ ਵਿੱਚ ਭੇਦਭਾਵ ਨਹੀਂਸਭ ਦਾ ਭਲਾ ਹੁੰਦਾ ਹੈ। ਤੁਸੀਂ ਯਾਦ ਕਰੋ ਪੰਜ ਸਾਲ ਪਹਿਲਾਂ ਦਾ ਹਾਲ । ਰਾਜ ਦੇ ਕੁਝ ਇਲਾਕਿਆਂ ਨੂੰ ਛੱਡ ਦੇਈਏ ਤਾਂ ਦੂਸਰੇ ਸ਼ਹਿਰਾਂ ਅਤੇ ਪਿੰਡ-ਦੇਹਾਤ ਵਿੱਚ ਬਿਜਲੀ ਲੱਭਿਆਂ ਨਹੀਂ ਮਿਲਦੀ ਸੀ।

ਐਸਾ ਹੀ ਹੁੰਦਾ ਸੀ ਨਾ ਜਰਾ ਜ਼ੋਰ ਨਾਲ ਦੱਸੋ ਐਸਾ ਹੀ ਹੁੰਦਾ ਸੀ ਨਾਕੁਝ ਹੀ ਲੋਕਾਂ ਦਾ ਭਲਾ ਹੁੰਦਾ ਸੀ ਨਾ ?  ਕੁਝ ਹੀ ਲੋਕਾਂ ਦੇ ਫਾਇਦੇ ਦੇ ਲਈ ਕੰਮ ਹੁੰਦਾ ਸੀ ਨਾ?  ਡਬਲ ਇੰਜਣ ਦੀ ਸਰਕਾਰ ਨੇ ਨਾ ਸਿਰਫ਼ ਯੂਪੀ ਵਿੱਚ ਕਰੀਬ 80 ਲੱਖ ਮੁਫ਼ਤ ਬਿਜਲੀ ਕਨੈਕਸ਼ਨ ਦਿੱਤੇਬਲਕਿ ਹਰ ਜ਼ਿਲ੍ਹੇ ਨੂੰ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਬਿਜਲੀ ਦਿੱਤੀ ਜਾ ਰਹੀ ਹੈ। ਗ਼ਰੀਬ ਦੇ ਘਰਾਂ ਨੂੰ ਲੈ ਕੇ ਵੀ ਪਹਿਲਾਂ ਦੀ ਸਰਕਾਰ ਨੇ ਕਦੇ ਗੰਭੀਰਤਾ ਨਹੀਂ ਦਿਖਾਈ। ਹੁਣੇ ਯੋਗੀ ਜੀ ਵਰਣਨ ਕਰ ਰਹੇ ਸਨ ਕਿ ਕਾਸ਼ੀ ਵਿੱਚ ਮੋਦੀ ਜੀ ਨੇ ਸ਼ਿਵ ਜੀ ਦੀ ਪੂਜਾ ਕੀਤੀ ਅਤੇ ਉੱਥੋਂ ਨਿਕਲਣ ਦੇ ਤੁਰੰਤ ਬਾਅਦ ਸ਼੍ਰਮਿਕਾਂ ਦੀ ਪੂਜਾ ਕੀਤੀ।  ਸ਼੍ਰਮਿਕਾਂ ਨੂੰ ਪੁਸ਼ਪਵਰਸ਼ਾ ਕਰਕੇ ਉਨ੍ਹਾਂ ਦਾ ਅਭਿਨੰਦਨ ਕੀਤਾ।

ਭਾਈਓਭੈਣੋਂ,

ਉਹ ਤਾਂ ਕੈਮਰਾ ਵਾਲੇ ਸਨ ਤਾਂ ਤੁਹਾਡੇ ਧਿਆਨ ਵਿੱਚ ਆਇਆ ਲੇਕਿਨ ਸਾਡੀ ਸਰਕਾਰ ਤਾਂ ਦਿਨ ਰਾਤ ਗ਼ਰੀਬਾਂ ਲਈ ਹੀ ਕੰਮ ਕਰਦੀ ਹੈਗ਼ਰੀਬਾਂ ਦੇ ਲਈ। ਸਾਡੀ ਸਰਕਾਰ ਨੇ ਯੂਪੀ ਵਿੱਚ 30 ਲੱਖ ਤੋਂ ਜ਼ਿਆਦਾ ਗ਼ਰੀਬਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਹਨ।

ਭਾਈਓ ਭੈਣੋਂ,

ਜਦੋਂ ਖ਼ੁਦ ਦਾ ਪੱਕਾ ਘਰ ਬਣਦਾ ਹੈ ਤਾਂ ਸਨਮਾਨ ਨਾਲ ਜੀਣ ਦਾ ਮਨ ਕਰਦਾ ਹੈ ਕਿ ਨਹੀਂ ਕਰਦਾ ਹੈਮੱਥਾ ਉੱਚਾ ਹੁੰਦਾ ਹੈ ਕਿ ਨਹੀਂ ਹੁੰਦਾ ਹੈਸੀਨਾ ਚੌੜਾ ਹੁੰਦਾ ਹੈ ਕਿ ਨਹੀਂ ਹੁੰਦਾ ਹੈਗ਼ਰੀਬ ਨੂੰ ਵੀ ਦੇਸ਼ ਦੇ ਲਈ ਕੁਝ ਕਰਨ ਦੀ ਇੱਛਾ ਹੁੰਦੀ ਹੈ ਕਿ ਨਹੀਂ ਹੁੰਦੀ ਹੈਅਗਰ ਮੋਦੀ ਇਹ ਕੰਮ ਕਰਦਾ ਹੈ ਤਾਂ ਠੀਕ ਹੈ ਕਿ ਨਹੀਂ ਹੈਠੀਕ ਹੈ ਕਿ ਨਹੀਂ ਹੈ? 30 ਲੱਖ ਗ਼ਰੀਬਾਂ ਨੂੰ ਆਪਣਾ ਪੱਕਾ ਘਰ ਮਿਲ ਜਾਵੇਸਾਨੂੰ ਉਨ੍ਹਾਂ ਦੇ ਅਸ਼ੀਰਵਾਦ ਮਿਲਣਗੇ ਕਿ ਨਹੀਂ ਮਿਲਣਗੇਉਨ੍ਹਾਂ ਦੇ ਅਸ਼ੀਰਵਾਦ ਨਾਲ ਸਾਨੂੰ ਤਾਕਤ ਮਿਲੇਗੀ ਕਿ ਨਹੀਂ ਮਿਲੇਗੀਉਸ ਤਾਕਤ ਨਾਲ ਅਸੀਂ ਤੁਹਾਡੀ ਜ਼ਿਆਦਾ ਸੇਵਾ ਕਰ ਪਾਵਾਂਗੇ ਕਿ ਨਹੀਂ ਪਾਵਾਂਗੇਅਸੀਂ ਜੀ-ਜਾਨ ਨਾਲ ਤੁਹਾਡੇ ਲਈ ਕੰਮ ਕਰਾਂਗੇ ਕਿ ਨਹੀਂ ਕਰਾਂਗੇ?

ਭਾਈਓ-ਭੈਣੋਂ,

ਇੱਥੇ ਸ਼ਾਹਜਹਾਂਪੁਰ ਵਿੱਚ ਵੀ ਕਦੇ ਕਿਸੇ ਨੇ ਸੋਚਿਆ ਹੈ। ਪੂਰੇ ਉੱਤਰ ਪ੍ਰਦੇਸ਼ ਵਿੱਚ ਇਤਨਾ ਕੰਮ ਕਦੇ ਨਹੀਂ ਹੁੰਦਾ ਸੀ। ਇਕੱਲੇ ਸਾਡੇ ਇੱਥੇ ਸ਼ਾਹਜਹਾਂਪੁਰ ਵਿੱਚ ਵੀ 50 ਹਜ਼ਾਰ ਲੋਕਾਂ ਨੂੰ ਪੱਕੇ ਘਰ ਮਿਲੇ ਹਨਉਨ੍ਹਾਂ ਦੇ ਜੀਵਨ ਦਾ ਸਭ ਤੋਂ ਬੜਾ ਸੁਪਨਾ ਪੂਰਾ ਹੋਇਆ ਹੈ। ਜਿਨ੍ਹਾਂ ਲੋਕਾਂ ਨੂੰ ਹੁਣ ਵੀ ਪੀਐੱਮ ਆਵਾਸ ਯੋਜਨਾ ਦੇ ਘਰ ਨਹੀਂ ਮਿਲੇ ਹਨਉਨ੍ਹਾਂ ਦੇ ਲਈ ਘਰ ਜਲਦੀ ਤੋਂ ਜਲਦੀ ਮਿਲੇਇਸ ਦੇ ਲਈ ਵੀ ਮੋਦੀ ਅਤੇ ਯੋਗੀ ਦਿਨ ਰਾਤ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਹਾਲ ਹੀ ਵਿੱਚ ਸਾਡੀ ਸਰਕਾਰ ਨੇ ਇਸ ਦੇ ਲਈ 2 ਲੱਖ ਕਰੋੜ ਰੁਪਏ ਸਵੀਕ੍ਰਿਤ ਕੀਤੇ ਹਨ। ਕਿਤਨੇ – ਦੋ ਲੱਖ ਕਰੋੜ ਰੁਪਏ। ਅਤੇ ਕਿਸ ਕੰਮ ਦੇ ਲਈ – ਗ਼ਰੀਬਾਂ ਦੇ ਪੱਕੇ ਘਰ ਬਣਾਉਣ ਦੇ ਲਈ। ਇਹ ਖਜ਼ਾਨਾ ਤੁਹਾਡਾ ਹੈਤੁਹਾਡੇ ਲਈ ਹੈਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ ਹੈ ਦੋਸਤੋ। ਪੰਜ- ਪੰਜਾਹ ਪਰਿਵਾਰਾਂ ਦੀ ਭਲਾਈ ਦੇ ਲਈ ਤੁਹਾਡੇ ਪੈਸਿਆਂ ਦਾ ਦੁਰਉਪਯੋਗ ਅਸੀਂ ਨਹੀਂ ਕਰ ਸਕਦੇ। ਅਸੀਂ ਤੁਹਾਡੇ ਲਈ ਹੀ ਕੰਮ ਕਰਦੇ ਹਾਂ ਮੇਰੇ ਭਾਈਓ – ਭੈਣੋਂ।

ਭਾਈਓ ਅਤੇ ਭੈਣੋਂ,

ਆਜ਼ਾਦੀ ਦੇ ਬਾਅਦ ਪਹਿਲੀ ਵਾਰ ਅੱਜ ਗ਼ਰੀਬ ਦਾ ਦਰਦ ਸਮਝਣ ਵਾਲੀਗ਼ਰੀਬ ਦੇ ਲਈ ਕੰਮ ਕਰਨ ਵਾਲੀ ਸਰਕਾਰ ਬਣੀ ਹੈ। ਪਹਿਲੀ ਵਾਰ ਘਰਬਿਜਲੀਪਾਣੀਸੜਕਸ਼ੌਚਾਲਯ,  ਗੈਸ ਕਨੈਕਸ਼ਨਅਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਇਤਨੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਵਿਕਾਸ ਦਾ ਐਸਾ ਹੀ ਕੰਮ ਗ਼ਰੀਬਦਲਿਤਵੰਚਿਤਪਿਛੜੇ ਦਾ ਜੀਵਨ ਬਦਲਦਾ ਹੈ। ਤੁਸੀਂ ਇਸ ਖੇਤਰ ਦਾ ਹੀ ਹਾਲ ਯਾਦ ਕਰੋਪਹਿਲਾਂ ਇੱਥੇ ਰਾਤ-ਬਿਰਾਤ ਕੋਈ ਐਮਰਜੈਂਸੀ ਹੋ ਜਾਂਦੀ ਸੀਕਿਸੇ ਨੂੰ ਹਸਪਤਾਲ ਦੀ ਜ਼ਰੂਰਤ ਪੈਂਦੀ ਸੀਤਾਂ ਹਰਦੋਈਸ਼ਾਹਜਹਾਂਪੁਰਫ਼ਰੂਖਾਬਾਦ ਦੇ ਲੋਕਾਂ ਨੂੰ ਲਖਨਊਕਾਨਪੁਰਦਿੱਲੀ ਭੱਜਣਾ ਪੈਂਦਾ ਸੀ। ਇੱਥੇ ਉਤਨੇ ਹਸਪਤਾਲ ਨਹੀਂ ਸਨਅਤੇ ਦੂਸਰੇ ਸ਼ਹਿਰਾਂ ਤੱਕ ਜਾਣ ਦੇ ਲਈ ਸੜਕਾਂ ਵੀ ਨਹੀਂ ਸਨ। ਅੱਜ ਇੱਥੇ ਸੜਕਾਂ ਵੀ ਬਣੀਆਂ ਹਨਐਕਸਪ੍ਰੈੱਸਵੇਅ ਵੀ ਬਣਨ ਜਾ ਰਹੇ ਹਨਅਤੇ ਮੈਡੀਕਲ ਕਾਲਜ ਵੀ ਖੁੱਲ੍ਹੇ ਹਨ। ਹਰਦੋਈ ਅਤੇ ਸ਼ਾਹਜਹਾਂਪੁਰਦੋਹਾਂ ਜਗ੍ਹਾ ਇੱਕ-ਇੱਕ ਮੈਡੀਕਲ ਕਾਲਜ! ਇਸੇ ਤਰ੍ਹਾਂ ਹੀ ਪੂਰੇ ਯੂਪੀ ਵਿੱਚ ਦਰਜਨਾਂ ਨਵੇਂ ਮੈਡੀਕਲ ਕਾਲਜ ਯੋਗੀ ਜੀ ਨੇ ਖੋਲ੍ਹੇ ਹਨਉਨ੍ਹਾਂ ਦੀ ਪੂਰੀ ਟੀਮ ਨੇ। ਐਸੇ ਹੀ ਹੋਤਾ ਹੈ ਦਮਦਾਰ ਕਾਮਇਮਾਨਦਾਰ ਕਾਮ।

ਭਾਈਓ ਅਤੇ ਭੈਣੋਂ,

ਜੋ ਵੀ ਸਮਾਜ ਵਿੱਚ ਪਿੱਛੇ ਹਨਪਿਛੜਾ ਹੋਇਆ ਹੈਉਸ ਨੂੰ ਸਸ਼ਕਤ ਕਰਨਾਵਿਕਾਸ ਦਾ ਲਾਭ ਉਸ ਤੱਕ ਪਹੁੰਚਾਉਣਾਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਇਹੀ ਭਾਵਨਾ ਸਾਡੀ ਕ੍ਰਿਸ਼ੀ ਨੀਤੀ ਵਿੱਚਕਿਸਾਨਾਂ ਨਾਲ ਜੁੜੀ ਨੀਤੀ ਵਿੱਚ ਵੀ ਦਿਖਦੀ ਹੈ। ਬੀਤੇ ਸਾਲਾਂ ਵਿੱਚ ਬੀਜ ਤੋਂ ਬਜ਼ਾਰ ਤੱਕ ਦੀਆਂ ਜੋ ਵੀ ਵਿਵਸਥਾਵਾਂ ਅਸੀਂ ਬਣਾਈਆਂ ਹਨਉਨ੍ਹਾਂ ਵਿੱਚ ਦੇਸ਼ ਦੇ ਉਨ੍ਹਾਂ 80 ਪ੍ਰਤੀਸ਼ਤ ਤੋਂ ਅਧਿਕ ਛੋਟੇ ਕਿਸਾਨਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈਜਿਨ੍ਹਾਂ ਦੇ ਪਾਸ 2 ਹੈਕਟੇਅਰ ਤੋਂ ਵੀ ਘੱਟ ਭੂਮੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਜੋ ਹਜ਼ਾਰਾਂ ਕਰੋੜ ਰੁਪਏ ਸਿੱਧੇ ਬੈਂਕ ਅਕਾਊਂਟ ਵਿੱਚ ਪਹੁੰਚੇ ਹਨਉਸ ਦਾ ਸਭ ਤੋਂ ਅਧਿਕ ਲਾਭ ਛੋਟੇ ਕਿਸਾਨ ਨੂੰ ਹੋਇਆ ਹੈ। ਅੱਜ ਅਸੀਂ ਉਨ੍ਹਾਂ ਕਰੋੜਾਂ ਛੋਟੇ ਕਿਸਾਨਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜ ਰਹੇ ਹਾਂਕਦੇ ਮੇਰੇ ਛੋਟੇ ਕਿਸਾਨ ਦੇ ਲਈ ਬੈਂਕ ਦੇ ਦਰਵਾਜ਼ੇ ਖੁੱਲ੍ਹਦੇ ਹੀ ਨਹੀਂ ਸਨ। MSP ਵਿੱਚ ਰਿਕਾਰਡ ਵਾਧਾਰਿਕਾਰਡ ਸਰਕਾਰੀ ਖਰੀਦ ਅਤੇ ਪੈਸਾ ਡਾਇਰੈਕਟ ਕਿਸਾਨ ਦੇ ਬੈਂਕ ਅਕਾਊਂਟ ਵਿੱਚ ਜਾਣ ਨਾਲ ਛੋਟੇ ਕਿਸਾਨ ਨੂੰ ਬਹੁਤ ਰਾਹਤ ਮਿਲੀ ਹੈ।

ਸਾਥੀਓ,

ਸਾਡਾ ਫੋਕਸ ਦੇਸ਼ ਵਿੱਚ ਸਿੰਚਾਈ ਦੇ ਕਰਬੇ ਦਾ ਵਿਸਤਾਰ ਕਰਨ ਤੇ ਹੈਸਿੰਚਾਈ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਤੇ ਹੈ। ਇਸ ਲਈ 1 ਲੱਖ ਕਰੋੜ ਰੁਪਏ ਅੱਜ ਗ੍ਰਾਮੀਣ ਇਨਫ੍ਰਾਸਟ੍ਰਕਚਰ ਤੇਭੰਡਾਰਣਕੋਲਡ ਸਟੋਰੇਜ ਜਿਹੇ ਇਨਫ੍ਰਾਸਟ੍ਰਕਚਰ ਤੇ ਖਰਚ ਕੀਤੇ ਜਾ ਰਹੇ ਹਨ। ਸਾਡਾ ਪ੍ਰਯਤਨ ਪਿੰਡ ਦੇ ਪਾਸ ਹੀ ਐਸਾ ਇਨਫ੍ਰਾਸਟ੍ਰਕਚਰ ਤਿਆਰ ਕਰਨ ਦਾ ਹੈਜਿਸ ਨਾਲ ਜਲਦੀ ਖਰਾਬ ਹੋਣ ਵਾਲੀਆਂਅਧਿਕ ਦਾਮ ਦੇਣ ਵਾਲੇ ਫਲ-ਸਬਜ਼ੀਆਂ ਦੀ ਖੇਤੀ ਕਿਸਾਨ ਅਧਿਕ ਤੋਂ ਅਧਿਕ ਕਰ ਸਕਣ ਅਤੇ ਜਲਦੀ ਬਾਹਰ ਪਹੁੰਚਾ ਸਕਣ। ਇਸ ਨਾਲ ਫੂਡ ਪ੍ਰੋਸੈੱਸਿੰਗ ਉਦਯੋਗਾਂ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਪਾਵੇਗਾ ਅਤੇ ਪਿੰਡ ਦੇ ਪਾਸ ਹੀ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਬਣਨਗੀਆਂ।

ਭਾਈਓ ਅਤੇ ਭੈਣੋਂ,

ਬੀਤੇ ਸਾਲਾਂ ਵਿੱਚ ਅਸੀਂ ਗੰਨਾ ਕਿਸਾਨਾਂ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨੂੰ ਇਮਾਨਦਾਰੀ ਨਾਲ ਦੂਰ ਕਰਨ ਦੇ ਲਈ ਨਵੇਂ ਵਿਕਲਪਨਵੇਂ ਸਮਾਧਾਨ ਖੋਜਣ ਦਾ ਪ੍ਰਯਤਨ ਕੀਤਾ ਹੈ। ਅੱਜ ਗੰਨੇ ਦੇ ਲਾਭਕਾਰੀ ਮੁੱਲ ਦੇ ਮਾਮਲੇ ਵਿੱਚ ਵੀ ਯੂਪੀ ਦੇਸ਼ ਵਿੱਚ ਮੋਹਰੀ ਰਾਜਾਂ ਵਿੱਚ ਹੈ। ਭੁਗਤਾਨ ਦੇ ਮਾਮਲੇ ਵਿੱਚ ਵੀ ਯੋਗੀ ਜੀ ਦੀ ਸਰਕਾਰ ਨੇ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਅੱਜ ਇਥੇਨੌਲ ਦੀ ਪੈਟ੍ਰੋਲ ਵਿੱਚ ਬਲੈਂਡਿੰਗ ਨੂੰ ਵੀ ਅਭੂਤਪੂਰਵ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਨਾਲ ਕੱਚਾ ਤੇਲ ਮੰਗਾਉਣ ਵਿੱਚ ਦੇਸ਼ ਦਾ ਪੈਸਾ ਤਾਂ ਬਚ ਹੀ ਰਿਹਾ ਹੈਦੇਸ਼ ਦਾ ਚੀਨੀ ਸੈਕਟਰ ਵੀ ਮਜ਼ਬੂਤ ਹੋ ਰਿਹਾ ਹੈ।

ਭਾਈਓ ਅਤੇ ਭੈਣੋਂ,

ਸਾਡੇ ਇੱਥੇ ਕੁਝ ਰਾਜਨੀਤਕ ਦਲ ਐਸੇ ਰਹੇ ਹਨ ਜਿਨ੍ਹਾਂ ਨੂੰ ਦੇਸ਼ ਦੀ ਵਿਰਾਸਤ ਤੋਂ ਵੀ ਦਿੱਕਤ ਹੈ ਅਤੇ ਦੇਸ਼ ਦੇ ਵਿਕਾਸ ਤੋਂ ਵੀ ਦਿੱਕਤ ਹੈ। ਦੇਸ਼ ਦੀ ਵਿਰਾਸਤ ਤੋਂ ਦਿੱਕਤ ਇਸ ਲਈ ਹੈਕਿਉਂਕਿ ਇਨ੍ਹਾਂ ਨੂੰ ਆਪਣੇ ਵੋਟਬੈਂਕ ਦੀ ਚਿੰਤਾ ਜ਼ਿਆਦਾ ਸਤਾਉਂਦੀ ਹੈ। ਦੇਸ਼ ਦੇ ਵਿਕਾਸ ਤੋਂ ਦਿੱਕਤ ਇਸ ਲਈ ਹੈਕਿਉਂਕਿ ਗ਼ਰੀਬ ਦੀਆਮ ਮਾਨਵੀ ਦੀ ਇਨ੍ਹਾਂ ਤੇ ਨਿਰਭਰਤਾ ਦਿਨੋਂ-ਦਿਨ ਘੱਟ ਹੋ ਰਹੀ ਹੈ। ਆਪ ਖ਼ੁਦ ਦੇਖੋ। ਇਨ੍ਹਾਂ ਲੋਕਾਂ ਨੂੰ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਦਾ ਸ਼ਾਨਦਾਰ ਧਾਮ ਬਣਨ ਤੋਂ ਦਿੱਕਤ ਹੈ। ਇਨ੍ਹਾਂ ਲੋਕਾਂ ਨੂੰ ਅਯੁੱਧਿਆ ਵਿੱਚ ਪ੍ਰਭੂ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਨ ਤੋਂ ਦਿੱਕਤ ਹੈ। ਇਨ੍ਹਾਂ ਲੋਕਾਂ ਨੂੰ ਗੰਗਾ ਜੀ ਦੇ ਸਫਾਈ ਅਭਿਯਾਨ ਤੋਂ ਦਿੱਕਤ ਹੈ। ਇਹੀ ਲੋਕ ਹਨ ਜੋ ਆਤੰਕ ਦੇ ਆਕਾਵਾਂ ਦੇ ਖ਼ਿਲਾਫ਼ ਸੈਨਾ ਦੀ ਕਾਰਵਾਈ ਤੇ ਸਵਾਲ ਉਠਾਉਂਦੇ ਹਨ। ਇਹੀ ਲੋਕ ਹਨ ਜੋ ਭਾਰਤੀ ਵਿਗਿਆਨੀਆਂ ਦੀ ਬਣਾਈ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਨੂੰ ਕਠਘਰੇ ਵਿੱਚ ਖੜ੍ਹਾ ਕਰ ਦਿੰਦੇ ਹਨ।

ਭਾਈਓ ਅਤੇ ਭੈਣੋਂ,

ਇਹ ਪ੍ਰਦੇਸ਼ਇਹ ਦੇਸ਼ ਬਹੁਤ ਬੜਾਬਹੁਤ ਮਹਾਨ ਹੈਸਰਕਾਰਾਂ ਪਹਿਲਾਂ ਵੀ ਆਉਂਦੀਆਂ-ਜਾਂਦੀਆਂ ਰਹੀਆਂ ਹਨ। ਦੇਸ਼ ਦੇ ਵਿਕਾਸ ਦਾਦੇਸ਼ ਦੀ ਸਮਰੱਥਾ ਦਾ ਉਤਸਵ ਸਾਨੂੰ ਸਭ ਨੂੰ ਖੁੱਲ੍ਹੇ ਮਨ ਨਾਲ ਮਨਾਉਣਾ ਚਾਹੀਦਾ ਹੈ। ਲੇਕਿਨ ਅਫਸੋਸਇਨ੍ਹਾਂ ਲੋਕਾਂ ਦੀ ਸੋਚ ਐਸੀ ਨਹੀਂ ਹੈ। ਸਰਕਾਰ ਜਦ ਸਹੀ ਨੀਅਤ ਦੇ ਨਾਲ ਕੰਮ ਕਰਦੀ ਹੈਤਾਂ ਕੀ ਪਰਿਣਾਮ ਆਉਂਦੇ ਹਨ ਇਹ ਬੀਤੇ 4-5 ਸਾਲਾਂ ਵਿੱਚ ਯੂਪੀ ਨੇ ਅਨੁਭਵ ਕੀਤਾ ਹੈ। ਯੋਗੀ ਜੀ ਦੀ ਅਗਵਾਈ ਵਿੱਚ ਇੱਥੇ ਸਰਕਾਰ ਬਣਨ ਤੋਂ ਪਹਿਲਾਂਪੱਛਮ ਯੂਪੀ ਵਿੱਚ ਕਾਨੂੰਨ- ਵਿਵਸਥਾ ਦੀ ਕੀ ਸਥਿਤੀ ਸੀਇਸ ਤੋਂ ਤੁਸੀਂ ਭਲੀਭਾਂਤ ਪਰੀਚਿਤ ਹੋ। ਪਹਿਲਾਂ ਇੱਥੇ ਕੀ ਕਹਿੰਦੇ ਸਨਇੱਥੇ ਲੋਕ ਕਹਿੰਦੇ ਸਨ -  ਦਿਯਾ ਬਰੇ ਤੋ ਘਰ ਲੌਟ ਆਓ! ਕਿਉਂਕਿ ਸੂਰਜ ਡੁੱਬਦਾ ਸੀਤਾਂ ਕੱਟਾ ਲਹਿਰਾਉਣ ਵਾਲੇ ਸੜਕਾਂ ਤੇ ਆ ਧਮਕਦੇ ਸਨ। ਇਹ ਕੱਟਾ ਗਿਆ ਕਿ ਨਹੀਂ ਗਿਆਇਹ ਕੱਟਾ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ ਸੀਬੇਟੀਆਂ ਦੀ ਸੁੱਰਿਖਆ ਤੇ ਆਏ ਦਿਨ ਸਵਾਲ ਉੱਠਦੇ ਰਹਿੰਦੇ ਸਨ। ਬੇਟੀਆਂ ਦਾ ਸਕੂਲ-ਕਾਲਜ ਜਾਣ ਤੱਕ ਮੁਸ਼ਕਿਲ ਕਰ ਦਿੱਤਾ ਗਿਆ ਸੀ। ਵਪਾਰੀ-ਕਾਰੋਬਾਰੀ ਘਰ ਤੋਂ ਸਵੇਰੇ ਨਿਕਲਦਾ ਸੀਪਰਿਵਾਰ ਨੂੰ ਚਿੰਤਾ ਹੁੰਦੀ ਸੀ। ਗ਼ਰੀਬ ਪਰਿਵਾਰ ਦੂਸਰੇ ਰਾਜ ਕੰਮ ਕਰਨ ਜਾਂਦੇ ਸਨ ਤਾਂ ਘਰ ਅਤੇ ਜ਼ਮੀਨ ਤੇ ਅਵੈਧ ਕਬਜ਼ੇ ਦੀ ਚਿੰਤਾ ਹੁੰਦੀ ਸੀ। ਕਦੋਂ ਕਿੱਥੇ ਦੰਗਾ ਹੋ ਜਾਵੇਕਿੱਥੇ ਅੱਗਜ਼ਨੀ ਹੋ ਜਾਵੇਕੋਈ ਨਹੀਂ ਕਹਿ ਸਕਦਾ ਸੀ। ਇਹ ਤੁਹਾਡਾ ਪਿਆਰਇਹ ਤੁਹਾਡਾ ਅਸ਼ੀਰਵਾਦ ਸਾਨੂੰ ਦਿਨ – ਰਾਤ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਭਾਈਓ-ਭੈਣੋਂ। ਤੁਸੀਂ ਜਾਣਦੇ ਹੋ ਮੇਰੇ ਪਿਆਰੇ ਭਾਈਓ- ਭੈਣੋਂਇਸ ਸਥਿਤੀ ਦੇ ਚਲਦੇ ਕਈ ਪਿੰਡਾਂ ਤੋਂ ਪਲਾਇਨ ਤੱਕ ਦੀਆਂ ਖ਼ਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਸਨ। ਲੇਕਿਨ ਬੀਤੇ 4 ਸਾਢੇ 4 ਸਾਲ ਵਿੱਚ ਯੋਗੀ ਜੀ ਦੀ ਸਰਕਾਰ ਨੇ ਸਥਿਤੀ ਨੂੰ ਸੁਧਾਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ। ਅੱਜ ਜਦੋਂ ਉਸ ਮਾਫੀਆ ਤੇ ਬੁਲਡੋਜ਼ਰ ਚਲਦਾ ਹੈਬੁਲਡੋਜ਼ਰ ਤਾਂ ਗ਼ੈਰ-ਕਾਨੂੰਨੀ ਇਮਾਰਤ ਤੇ ਚਲਦਾ ਹੈ। ਲੇਕਿਨ ਦਰਦ ਉਸ ਨੂੰ ਪਾਲਣ-ਪੋਸਣ ਵਾਲਿਆਂ ਨੂੰ ਹੁੰਦਾ ਹੈ। ਤਦੇ ਅੱਜ ਪੂਰੇ ਯੂਪੀ ਦੀ ਜਨਤਾ ਕਹਿ ਰਹੀ ਹੈ- ਯੂਪੀ ਪਲੱਸ ਯੋਗੀਬਹੁਤ ਹੈਂ ਉਪਯੋਗੀ। ਯੂਪੀ ਪਲੱਸ ਯੋਗੀਬਹੁਤ ਹੈਂ ਉਪਯੋਗੀ। ਯੂਪੀ ਪਲੱਸ ਯੋਗੀਬਹੁਤ ਹੈਂ ਉਪਯੋਗੀ। ਮੈਂ ਫਿਰ ਤੋਂ ਕਹਾਂਗਾ -  U.P.Y.O.G.I, ਯੂਪੀ ਪਲੱਸ ਯੋਗੀਬਹੁਤ ਹੈਂ ਉਪਯੋਗੀ!

ਸਾਥੀਓ,

ਮੈਂ ਇਸ ਦੀ ਇੱਕ ਹੋਰ ਉਦਾਹਰਣ ਦਿੰਦਾ ਹਾਂ। ਹੁਣੇ ਕੁਝ ਦਿਨ ਪਹਿਲਾਂ ਮੈਂ ਇੱਕ ਖ਼ਬਰ ਦੇਖੀ ਸੀ। ਇਹ ਖ਼ਬਰ ਹੈ ਤਾਂ ਸਾਡੇ ਸਮਰੱਥਾਵਾਨ ਸ਼ਹਿਰ ਮੇਰਠ ਦੀਲੇਕਿਨ ਪੂਰੇ ਯੂਪੀਦਿੱਲੀ ਐੱਨਸੀਆਰ ਅਤੇ ਦੇਸ਼ ਦੇ ਬਾਕੀ ਰਾਜਾਂ ਨੂੰ ਵੀ ਇਸ ਗੱਲ ਨੂੰ ਜਾਣਨਾ ਜ਼ਰੂਰੀ ਹੈ।

ਭਾਈਓ ਅਤੇ ਭੈਣੋਂ,

ਮੇਰਠ ਵਿੱਚ ਇੱਕ ਮੁਹੱਲਾ ਹੋਇਆ ਕਰਦਾ ਹੈਇੱਕ ਬਜ਼ਾਰ ਹੈ- ਸੋਤੀਗੰਜ। ਇਹ ਸੋਤੀਗੰਜ ਦੇਸ਼ਭਰ ਵਿੱਚ ਕਿਤੇ ਵੀ ਗੱਡੀਆਂ ਦੀਆਂ ਚੋਰੀਆਂ ਹੋਣਉਹ ਕੱਟਣ ਦੇ ਲਈਗਲਤ ਇਸਤੇਮਾਲ ਦੇ ਲਈ ਮੇਰਠ ਦੇ ਸੋਤੀਗੰਜ ਹੀ ਆਉਂਦੀਆਂ ਸਨ। ਦਹਾਕਿਆਂ ਤੋਂ ਐਸਾ ਹੀ ਚਲਿਆ ਆ ਰਿਹਾ ਸੀ। ਜੋ ਚੋਰੀ ਦੀਆਂ ਗੱਡੀਆਂ ਦੀ ਕਟਾਈ ਦੇ ਆਕਾ ਸਨਉਨ੍ਹਾਂ ਤੇ ਕਾਰਵਾਈ ਕੀਤੀਪਹਿਲਾਂ ਦੀਆਂ ਸਰਕਾਰਾਂ ਨੂੰ ਹਿੰਮਤ ਨਹੀਂ ਹੁੰਦੀ ਸੀ। ਇਹ ਕੰਮ ਵੀ ਹੁਣ ਦਮਦਾਰ ਯੋਗੀ ਜੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਕੀਤਾ ਹੈ। ਹੁਣ ਸੋਤੀਗੰਜ ਦਾ ਇਹ ਕਾਲੀਬਜ਼ਾਰੀ ਵਾਲਾ ਬਜ਼ਾਰ ਬੰਦ ਕਰਾ ਦਿੱਤਾ ਗਿਆ ਹੈ।

ਭਾਈਓ ਅਤੇ ਭੈਣੋਂ,

ਜਿਨ੍ਹਾਂ ਨੂੰ ਮਾਫੀਆ ਦਾ ਸਾਥ ਪਸੰਦ ਹੈ ਉਹ ਮਾਫੀਆ ਦੀ ਹੀ ਭਾਸ਼ਾ ਬੋਲਣਗੇ। ਅਸੀਂ ਤਾਂ ਉਨ੍ਹਾਂ ਦਾ ਗੌਰਵਗਾਨ ਕਰਾਂਗੇਜਿਨ੍ਹਾਂ ਨੇ ਆਪਣੇ ਤਪ ਅਤੇ ਤਿਆਗ ਨਾਲ ਇਸ ਦੇਸ਼ ਨੂੰ ਬਣਾਇਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇਸੇ ਭਾਵਨਾ ਦਾ ਪ੍ਰਤੀਕ ਹੈ। ਦੇਸ਼ ਦੀ ਆਜ਼ਾਦੀ ਦੇ ਲਈ ਜੀਵਨ ਸਮਰਪਿਤ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਉਚਿਤ ਸਥਾਨ ਦਿਵਾਉਣਾਇਹ ਸਾਡੇ ਸਭ ਦੇਸ਼ਵਾਸੀਆਂ ਦਾ ਕਰਤੱਵ ਹੈਸਾਡੀ ਜ਼ਿੰਮੇਵਾਰੀ ਹੈ। ਇਸੇ ਕੜੀ ਵਿੱਚ ਸ਼ਾਹਜਹਾਂਪੁਰ ਵਿੱਚ ਸ਼ਹੀਦ ਸੰਗ੍ਰਹਾਲਯ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸੰਗ੍ਰਹਾਲਯ ਵਿੱਚ ਸ਼ਹੀਦਾਂ ਦੀਆਂ ਯਾਦਾਂ (ਸਮ੍ਰਿਤੀਆਂ) ਨੂੰ ਸੰਜੋਇਆ ਗਿਆ ਹੈ। ਐਸੇ ਪ੍ਰਯਤਨਾਂ ਨਾਲ ਇੱਥੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਰਾਸ਼ਟਰ ਦੇ ਪ੍ਰਤੀ ਸਮਰਪਣ ਦੀ ਪ੍ਰੇਰਣਾ ਹਮੇਸ਼ਾ ਮਿਲਦੀ ਰਹੇਗੀ। ਤੁਹਾਡੇ ਅਸ਼ੀਰਵਾਦ ਨਾਲ ਯੂਪੀ ਦੇ ਵਿਕਾਸ ਦਾ ਇਹ ਕਰਮਯੋਗ ਐਸੇ ਹੀ ਨਿਰੰਤਰ ਜਾਰੀ ਰਹੇਗਾ। ਪੂਰਬ ਹੋਵੇ ਜਾਂ ਪੱਛਮਅਵਧ ਹੋਵੇ ਜਾਂ ਬੁੰਦੇਲਖੰਡਉੱਤਰ ਪ੍ਰਦੇਸ਼ ਦੇ ਕੋਨੇ-ਕੋਨੇ ਨੂੰ ਵਿਕਸਿਤ ਕਰਨ ਦਾ ਅਭਿਯਾਨ ਜਾਰੀ ਰਹੇਗਾ। ਇੱਕ ਵਾਰ ਫਿਰ ਆਪ ਸਭ ਨੂੰ ਗੰਗਾ ਐਕਸਪ੍ਰੈੱਸਵੇਅ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਜ਼ੋਰ ਤੋਂ ਬੋਲੋ,

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

***

 

ਡੀਐੱਸ/ਏਕੇਜੇ/ਏਕੇ/ਡੀਕੇ



(Release ID: 1783200) Visitor Counter : 129