ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰਾਂ ਦੇ ਲਈ ਓਵਰਡ੍ਰਾਫਟ ਸੁਵਿਧਾ ਦੀ ਸ਼ੁਰੂਆਤ


“ਗ੍ਰਾਮੀਣ ਵਿੱਤੀ ਸਮਾਵੇਸ਼ ‘ਤੇ ਚਰਚਾ” ਵਿੱਚ ਬੈਂਕਾਂ ਅਤੇ ਰਾਜ ਮਿਸ਼ਨਾਂ ਦੇ ਸਿਖਰ (ਟੌਪ) ਅਧਿਕਾਰੀ ਹਿੱਸਾ ਲੈਣਗੇ

ਵਰ੍ਹੇ 2020-21 ਦੌਰਾਨ ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਬੈਂਕਾਂ ਦੇ ਕੰਮਕਾਜ ਦੇ ਲਈ ਸਲਾਨਾ ਪੁਰਸਕਾਰਾਂ ਦਾ ਐਲਾਨ

Posted On: 17 DEC 2021 12:15PM by PIB Chandigarh

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਗ੍ਰਾਮੀਣ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ 18 ਦਸੰਬਰ, 2021 ਨੂੰ ਦੀਨਦਯਾਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਪ੍ਰਮਾਣਿਤ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰਾਂ ਦੇ ਲਈ ਪੰਜ ਹਜ਼ਾਰ ਰੁਪਏ ਦੀ ਓਵਰਡ੍ਰਾਫਟ ਸੁਵਿਧਾ ਨੂੰ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਵਿੱਚ “ਡਿਸਕੌਮ ਔਨ ਰੂਰਲ ਫਾਈਨੈਂਸ਼ੀਅਲ ਇੰਕਲੂਜ਼ਨ” (ਗ੍ਰਾਮੀਣ ਵਿੱਤੀ ਸਮਾਵੇਸ਼ ‘ਤੇ ਚਰਚਾ) ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਬੈਂਕਾਂ ਅਤੇ ਰਾਜ ਮਿਸ਼ਨਾਂ ਦੇ ਸਿਖਰਲੇ (ਟੌਪ) ਅਧਿਕਾਰੀ ਹਿੱਸਾ ਲੈਣਗੇ। ਵਰ੍ਹੇ 2020-21 ਦੌਰਾਨ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਬੈਂਕਾਂ ਨੂੰ ਉਨ੍ਹਾਂ ਦੇ ਕੰਮ-ਕਾਜ ਦੇ ਲਈ ਸਲਾਨਾ ਪੁਰਸਕਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ।

ਜਨਤਕ ਖੇਤਰ ਦੇ ਸਾਰੇ ਬੈਂਕ ਤੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਵਰਚੁਅਲ ਮਾਧਿਅਮ ਨਾਲ ਹੋਵੇਗਾ। ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰਾਂ/ਜਨਰਲ ਮੈਨੇਜਰਾਂ ਤੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ/ਸਟੇਟ ਮੈਨੇਜਿੰਗ ਡਾਇਰੈਕਟਰਾਂ ਦਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

ਪ੍ਰਮਾਣਿਤ ਸੈਲਫ ਹੈਲਪ ਗਰੁੱਪ ਮੈਂਬਰਾਂ ਨੂੰ ਪੰਜ ਹਜ਼ਾਰ ਰੁਪਏ ਦੀ ਓਵਰਡ੍ਰਾਫਟ ਸੁਵਿਧਾ ਦੀ ਅਨੁਮਤੀ ਦਿੱਤੇ ਜਾਣ ਦੇ ਵਿਸ਼ੇ ਵਿੱਚ ਵਿੱਤ ਮੰਤਰੀ ਨੇ 2019-20 ਦੇ ਆਪਣੇ ਬਜਟ ਭਾਸ਼ਣ ਵਿੱਚ ਜੋ ਐਲਾਨ ਕੀਤਾ ਸੀ, ਉਸ ਦੇ ਅਨੁਸਾਰ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧੀਨ ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਨੇ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੀ ਓਵਰਡ੍ਰਾਫਟ ਸੁਵਿਧਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਤਾਕਿ ਉਹ ਆਪਣੀ ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇੱਕ ਅਨੁਮਾਨ ਦੇ ਅਨੁਸਾਰ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਪੰਜ ਕਰੋੜ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰ ਇਸ ਸੁਵਿਧਾ ਦੇ ਯੋਗ ਹੋ ਜਾਣਗੇ।

ਜ਼ਰੂਰੀ ਅਨੁਮਤੀ ਮਿਲ ਜਾਣ ਦੇ ਬਾਅਦ, ਭਾਰਤੀ ਬੈਂਕ ਸੰਘ, ਮੁੰਬਈ ਨੇ 26 ਨਵੰਬਰ, 2021 ਨੂੰ ਸਾਰੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਯੋਜਨਾ ਨੂੰ ਲਾਗੂ ਕਰੋ। ਹੋਰ ਜ਼ਰੂਰੀ ਵੇਰਵਿਆਂ ਨੂੰ ਵੀ ਸਾਂਝਾ ਕੀਤਾ ਗਿਆ ਹੈ। ਇਸ ਯੋਜਨਾ ਦੇ ਸਫਲ ਲਾਗੂ ਕਰਨ ਦੇ ਲਈ ਮੰਤਰਾਲੇ, ਬੈਂਕਾਂ ਦੇ ਸਿਖਰਲੇ (ਟੌਪ) ਅਧਿਕਾਰੀ ਦੇ ਨਾਲ ਇੱਕ ਵਰਚੁਅਲ ਬੈਠਕ ਕਰ ਚੁੱਕਿਆ ਹੈ। ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਨੇ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਗ੍ਰਾਮੀਣ ਇਲਾਕਿਆਂ ਦੀ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰ ਇਹ ਸੁਵਿਧਾ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਬੈਂਕਾਂ ਦੀਆਂ ਸ਼ਾਖਾਵਾਂ ‘ਤੇ ਜਾਣਗੇ, ਜਿੱਥੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਉਨ੍ਹਾਂ ਦੇ ਬਚਤ ਖਾਤੇ ਖੋਲ੍ਹੇ ਗਏ ਹਨ।

ਡੀਏਵਾਈ-ਐੱਨਆਰਐੱਲਐੱਮ (ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ) ਬਾਰੇ ਵਿੱਚ :-

ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਗ੍ਰਾਮੀਣ ਵਿਕਾਸ ਮੰਤਰਾਲੇ ਦੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਟੀਚਾ ਹੈ ਗਰੀਬ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪਾਂ ਜਿਵੇ ਸਮੁਦਾਇਕ ਸੰਸਥਾਨਾਂ ਦੇ ਜ਼ਰੀਏ ਲਾਮਬੰਦ ਕਰਨਾ, ਤਾਕਿ ਗ੍ਰਾਮੀਣ ਨਿਰਧਨਤਾ ਦੂਰ ਹੋ ਸਕੇ। ਦੂਸਰਾ ਟੀਚਾ ਹੈ ਬੈਂਕਾਂ ਤੋਂ ਜ਼ਰੂਰੀ ਲੋਨ ਤੱਕ ਉਨ੍ਹਾਂ ਦੀ ਪਹੁੰਚ ਬਣਾ ਕੇ ਉਨ੍ਹਾਂ ਦੀ ਆਜੀਵਿਕਾ ਦੇ ਅਧਾਰ ਨੂੰ ਮਜ਼ਬੂਤ ਬਣਾਉਣਾ। ਮਿਸ਼ਨ ਦੀ ਸ਼ੁਰੂਆਤ ਜੂਨ 2011 ਵਿੱਚ ਹੋਈ ਸੀ ਅਤੇ 15 ਦਸੰਬਰ, 2021 ਤੱਕ 73.5 ਲੱਖ ਸੈਲਫ ਹੈਲਪ ਗਰੁੱਪਾਂ ਵਿੱਚ 8.04 ਕਰੋੜ ਮਹਿਲਾਵਾਂ ਨੂੰ ਜੋੜਿਆ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ 2024 ਤੱਕ ਲਗਭਗ 10 ਕਰੋੜ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪਾਂ ਨਾਲ ਜੋੜ ਦਿੱਤਾ ਜਾਵੇਗਾ।

 

30 ਨਵੰਬਰ, 2021 ਤੱਕ ਦੇ ਇਸ ਵਿੱਤ ਵਰ੍ਹੇ ਦੌਰਾਨ, 27.38 ਲੱਖ ਸੈਲਫ ਹੈਲਪ ਗਰੁੱਪਾਂ ਨੂੰ 62,848 ਕਰੋੜ ਰੁਪਏ ਤੱਕ ਦੇ ਲੋਨ ਬੈਂਕਾਂ ਨੇ ਪ੍ਰਦਾਨ ਕੀਤੇ ਹਨ। ਅਪ੍ਰੈਲ 2013 ਦੇ ਬਾਅਦ ਤੋਂ 4.45 ਲੱਖ ਕਰੋੜ ਰੁਪਏ ਤੋਂ ਵੱਧ ਦੇ ਲੋਨਾਂ ਤੱਕ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਪਹੁੰਚ ਬਣੀ, ਤਾਕਿ ਹੋਰ ਚੀਜ਼ਾਂ ਦੇ ਨਾਲ ਰਚਨਾਤਮਕ ਉੱਦਮਾਂ ਵਿੱਚ ਸਮੁਚਿਤ ਨਿਵੇਸ਼ ਹੋ ਸਕੇ। ਬਕਾਇਆ ਰਾਸ਼ੀ 1,33,915 ਕਰੋੜ ਤੋਂ ਵੱਧ ਹੈ, ਜਿਸ ਵਿੱਚ ਫਸੇ ਹੋਏ ਕਰਜ਼ ਸਿਰਫ 2.49 ਪ੍ਰਤੀਸ਼ਤ ਹਨ। ਮਿਸ਼ਨ, ਸਮੁਦਾਇ ਅਧਾਰਿਤ ਪੁਨਰਭੁਗਤਾਨ ਪ੍ਰਣਾਲੀ (ਸੀਬੀਆਰਐੱਮ) ਦਾ ਇਸਤੇਮਾਲ ਕਰ ਰਿਹਾ ਹੈ, ਜਿਸ ਦਾ ਪ੍ਰਬੰਧਨ ਸਮੁਦਾਇ ਕਰਦਾ ਹੈ ਅਤੇ ਜਿਸ ਦੇ ਤਹਿਤ ਕਮੇਟੀ ਵਿੱਚ ਵਿਭਿੰਨ ਸੈਲਫ ਹੈਲਪ ਗਰੁੱਪਾਂ ਜਾਂ ਉਨ੍ਹਾਂ ਦੇ ਸੰਘਾਂ ਦੇ ਪ੍ਰਤੀਨਿਧੀ ਹੁੰਦੇ ਹਨ। ਇਹ ਸਾਰੇ ਸੈਲਫ ਹੈਲਪ ਗਰੁੱਪਾਂ ਅਤੇ ਬੈਂਕਾਂ ਦੇ ਵਿੱਚ ਸੰਪਰਕ ਦੀ ਨਿਗਰਾਨੀ ਦੀ ਜ਼ਿੰਮੇਦਾਰੀ ਨਿਭਾਉਂਦੇ ਹਨ ਅਤੇ ਇਹ ਸੁਨਿਸ਼ਚਿਤ ਕਰਦੇ ਹਨ ਕਿ ਨਿਯਮਾਂ ਤੇ ਸਮਾਜਿਕ ਦਬਾਅ ਦੇ ਜ਼ਰੀਏ ਸੈਲਫ ਹੈਲਪ ਗਰੁੱਪ ਬੈਂਕਾਂ ਨੂੰ ਜਲਦੀ ਧਨਰਾਸ਼ੀ ਦਾ ਭੁਗਤਾਨ ਕਰ ਦੇਣ।

*****

ਏਪੀਐੱਸ/ਜੇਕੇ/ਆਈਏ



(Release ID: 1782787) Visitor Counter : 158