ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕੁਦਰਤੀ ਖੇਤੀ ’ਤੇ ਰਾਸ਼ਟਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 16 DEC 2021 4:09PM by PIB Chandigarh

ਨਮਸਕਾਰ,

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰੀਆ ਦੇਵਵ੍ਰਤ ਜੀ, ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਭਾਈ ਸ਼ਾਹ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਜੀ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਹੋਰ ਸਾਰੇ ਮਹਾਨੁਭਾਵ, ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਜੁੜੇ ਮੇਰੇ ਕਿਸਾਨ ਭਾਈ-ਭੈਣ,  ਦੇਸ਼ ਦੇ ਖੇਤੀਬਾੜੀ ਸੈਕਟਰ, ਖੇਤੀ ਕਿਸਾਨੀ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੈਂ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਤਾਕੀਦ ਕੀਤੀ ਸੀ, ਕਿ ਨੈਚੁਰਲ ਫਾਰਮਿੰਗ ਦੇ ਨੈਸ਼ਨਲ ਕਨਕਲੇਵ ਨਾਲ ਜ਼ਰੂਰ ਜੁੜਨ। ਤੇ ਜਿਹਾ ਹਾਲੇ ਖੇਤੀਬਾੜੀ ਮੰਤਰੀ ਤੋਮਰ ਜੀ ਨੇ ਦੱਸਿਆ ਕਰੀਬ ਕਰੀਬ 8 ਕਰੋੜ ਕਿਸਾਨ ਟੈਕਨੋਲੋਜੀ ਦੇ ਮਾਧਿਅਮ ਨਾਲ ਦੇਸ਼ ਦੇ ਹਰ ਕੋਨੇ ਤੋਂ ਸਾਡੇ ਨਾਲ ਜੁੜੇ ਹੋਏ ਹਨ

ਮੈਂ ਸਾਰੇ ਕਿਸਾਨ ਭਾਈ-ਭੈਣਾਂ ਦਾ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਮੈਂ ਆਚਾਰੀਆ ਦੇਵਵ੍ਰਤ ਜੀ ਦਾ ਵੀ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਮੈਂ ਬਹੁਤ ਧਿਆਨ ਨਾਲ ਇੱਕ ਵਿਦਿਆਰਥੀ ਦੀ ਤਰ੍ਹਾਂ ਅੱਜ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਮੈਂ ਖ਼ੁਦ ਤਾਂ ਕਿਸਾਨ ਨਹੀਂ ਹਾਂ, ਲੇਕਿਨ ਬਹੁਤ ਅਸਾਨੀ ਨਾਲ ਮੈਂ ਸਮਝ ਪਾ ਰਿਹਾ ਸੀ, ਕਿ ਕੁਦਰਤੀ ਖੇਤੀ ਦੇ ਲਈ ਕੀ ਚਾਹੀਦਾ ਹੈ, ਕੀ ਕਰਨਾ ਹੈ ਬਹੁਤ ਹੀ ਸਰਲ ਸ਼ਬਦਾਂ ਵਿੱਚ ਉਨ੍ਹਾਂ ਨੇ ਸਮਝਾਇਆ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਅੱਜ ਉਨ੍ਹਾਂ ਦਾ ਇਹ ਮਾਰਗਦਰਸ਼ਨ ਅਤੇ ਮੈਂ ਜਾਣਬੁੱਝ ਕੇ ਅੱਜ ਪੂਰਾ ਸਮਾਂ ਉਨ੍ਹਾਂ ਨੂੰ ਸੁਣਨ ਲਈ ਬੈਠਾ ਸੀ। ਕਿਉਂਕਿ ਮੈਨੂੰ ਪਤਾ ਸੀ, ਕਿ ਉਨ੍ਹਾਂ ਨੇ ਜੋ ਸਿੱਧੀ ਪ੍ਰਾਪਤ ਕੀਤੀ ਹੈ, ਪ੍ਰਯੋਗ ਸਫ਼ਲਤਾਪੂਰਵਕ ਅੱਗੇ ਵਧਾਏ ਹਨ। ਸਾਡੇ ਦੇਸ਼ ਦੇ ਕਿਸਾਨ ਵੀ ਉਨ੍ਹਾਂ ਦੇ ਫਾਇਦੇ ਦੀ ਇਸ ਗੱਲ ਨੂੰ ਕਦੇ ਵੀ ਘੱਟ ਨਹੀਂ ਆਂਕਣਗੇ, ਕਦੇ ਵੀ ਭੁੱਲਣਗੇ ਨਹੀਂ।

ਸਾਥੀਓ,

ਇਹ ਕਨਕਲੇਵ ਗੁਜਰਾਤ ਵਿੱਚ ਭਲੇ ਹੋ ਰਿਹਾ ਹੈ ਲੇਕਿਨ ਇਸ ਦਾ ਦਾਇਰਾ, ਇਸ ਦਾ ਪ੍ਰਭਾਵ, ਪੂਰੇ ਭਾਰਤ ਲਈ ਹੈ, ਭਾਰਤ ਦੇ ਹਰ ਕਿਸਾਨ ਦੇ ਲਈ ਹੈ। ਐਗਰੀਕਲਚਰ ਦੇ ਅਲੱਗ-ਅਲੱਗ ਆਯਾਮ ਹੋਣ,  ਫੂਡ ਪ੍ਰੋਸੈੱਸਿੰਗ ਹੋਵੇ, ਨੈਚੁਰਲ ਫਾਰਮਿੰਗ ਹੋਵੇ, ਇਹ ਵਿਸ਼ਾ 21ਵੀਂ ਸਦੀ ਵਿੱਚ ਭਾਰਤੀ ਖੇਤੀਬਾੜੀ ਦਾ ਕਾਇਆਕਲਪ ਕਰਨ ਵਿੱਚ ਬਹੁਤ ਮਦਦ ਕਰਨਗੇ। ਇਸ ਕਨਕਲੇਵ ਦੇ ਦੌਰਾਨ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ ਸਮਝੌਤੇ ਉਸ ਦੀ ਵੀ ਚਰਚਾ ਹੋਈ, ਉਸ ਦੀ ਵੀ ਪ੍ਰਗਤੀ ਹੋਈ ਹੈ। ਇਨ੍ਹਾਂ ਵਿੱਚ ਵੀ ਇਥੇਨੌਲ,  ਔਰਗੈਨਿਕ ਫਾਰਮਿੰਗ ਅਤੇ ਫੂਡ ਪ੍ਰੋਸੈੱਸਿੰਗ ਨੂੰ ਲੈ ਕੇ ਜੋ ਉਤਸ਼ਾਹ ਦਿਖਿਆ ਹੈ, ਨਵੀਆਂ ਸੰਭਾਵਨਾਵਾਂ ਨੂੰ ਵਿਸਤਾਰ ਦਿੰਦਾ ਹੈ। ਮੈਨੂੰ ਇਸ ਗੱਲ ਦਾ ਵੀ ਸੰਤੋਸ਼ ਹੈ ਕਿ ਗੁਜਰਾਤ ਵਿੱਚ ਅਸੀਂ ਟੈਕਨੋਲੋਜੀ ਅਤੇ ਨੈਚੁਰਲ ਫਾਰਮਿੰਗ ਵਿੱਚ ਤਾਲਮੇਲ ਦੇ ਜੋ ਪ੍ਰਯੋਗ ਕੀਤੇ ਸਨ, ਉਹ ਪੂਰੇ ਦੇਸ਼ ਨੂੰ ਦਿਸ਼ਾ ਦਿਖਾ ਰਹੇ ਹਨ।  ਮੈਂ ਫਿਰ ਇੱਕ ਵਾਰ ਗੁਜਰਾਤ ਦੇ ਗਵਰਨਰ, ਆਚਾਰੀਆ ਦੇਵਵ੍ਰਤ ਜੀ ਦਾ ਵਿਸ਼ੇਸ਼ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਦੇਸ਼ ਦੇ ਕਿਸਾਨਾਂ ਨੂੰ, ਨੈਚੁਰਲ ਫਾਰਮਿੰਗ ਦੇ ਬਾਰੇ ਇਤਨੇ ਸਰਲ ਸ਼ਬਦਾਂ ਵਿੱਚ ਸਵੈ ਅਨੁਭਵ ਦੀਆਂ ਗੱਲਾਂ ਦੇ ਦੁਆਰਾ ਬੜੇ ਵਿਸਤਾਰ ਨਾਲ ਸਮਝਾਇਆ ਹੈ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਸਮਾਂ ਅਤੀਤ ਦੇ ਅਵਲੋਕਨ ਦਾ ਅਤੇ ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖਿਆ ਲੈ ਕੇ ਨਵੇਂ ਰਸਤੇ ਬਣਾਉਣ ਦਾ ਵੀ ਹੈ। ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਜਿਸ ਤਰ੍ਹਾਂ ਦੇਸ਼ ਵਿੱਚ ਖੇਤੀ ਹੋਈ, ਜਿਸ ਦਿਸ਼ਾ ਵਿੱਚ ਵਧੀ, ਉਹ ਅਸੀਂ ਸਭ ਨੇ ਬਹੁਤ ਬਰੀਕੀ ਨਾਲ ਦੇਖਿਆ ਹੈ। ਹੁਣ ਆਜ਼ਾਦੀ ਦੇ 100ਵੇਂ ਸਾਲ ਤੱਕ ਦਾ ਜੋ ਸਾਡਾ ਸਫ਼ਰ ਹੈ, ਆਉਣ ਵਾਲੇ 25 ਸਾਲ ਦਾ ਜੋ ਸਫ਼ਰ ਹੈ, ਉਹ ਨਵੀਆਂ ਜ਼ਰੂਰਤਾਂ, ਨਵੀਆਂ ਚੁਣੌਤੀਆਂ ਦੇ ਅਨੁਸਾਰ ਆਪਣੀ ਖੇਤੀ ਨੂੰ ਢਾਲਣ ਦਾ ਹੈ। ਬੀਤੇ 6-7 ਸਾਲ ਵਿੱਚ ਬੀਜ ਤੋਂ ਲੈ ਕੇ ਬਜ਼ਾਰ ਤੱਕ, ਕਿਸਾਨ ਦੀ ਆਮਦਨ ਨੂੰ ਵਧਾਉਣ ਦੇ ਲਈ ਏਕ ਕੇ ਬਾਅਦ ਏਕ ਅਨੇਕ ਕਦਮ ਉਠਾਏ ਗਏ ਹਨ। ਮਿੱਟੀ ਦੀ ਜਾਂਚ ਤੋਂ ਲੈ ਕੇ ਸੈਂਕੜੇ ਨਵੇਂ ਬੀਜ ਤਿਆਰ ਕਰਨ ਤੱਕ,  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤੋਂ ਲੈ ਕੇ ਲਾਗਤ ਦਾ ਡੇਢ ਗੁਣਾ ਐੱਮਐੱਸਪੀ ਕਰਨ ਤੱਕ,  ਸਿੰਚਾਈ ਦੇ ਸਸ਼ਕਤ ਨੈੱਟਵਰਕ ਤੋਂ ਲੈ ਕੇ ਕਿਸਾਨ ਰੇਲ ਤੱਕ, ਅਨੇਕ ਕਦਮ ਉਠਾਏ ਹਨ

ਅਤੇ ਸ਼੍ਰੀਮਾਨ ਤੋਮਰ ਜੀ ਨੇ ਇਸ ਦਾ ਕੁਝ ਜ਼ਿਕਰ ਵੀ ਆਪਣੇ ਭਾਸ਼ਣ ਵਿੱਚ ਕੀਤਾ ਹੈ। ਖੇਤੀ ਦੇ ਨਾਲ - ਨਾਲ ਪਸ਼ੂਪਾਲਣ, ਮਧੂਮੱਖੀ ਪਾਲਣ, ਮੱਛੀ ਪਾਲਣ ਅਤੇ ਸੌਰ ਊਰਜਾ, ਬਾਇਓਫਿਊਲਸ ਜਿਹੇ ਆਮਦਨ ਦੇ ਅਨੇਕ ਵੈਕਲਪਿਕ ਸਾਧਨਾਂ ਨਾਲ ਕਿਸਾਨਾਂ ਨੂੰ ਨਿਰੰਤਰ ਜੋੜਿਆ ਜਾ ਰਿਹਾ ਹੈ। ਪਿੰਡਾਂ ਵਿੱਚ ਭੰਡਾਰਣ, ਕੋਲਡ ਚੇਨ ਅਤੇ ਫੂਡ ਪ੍ਰੋਸੈੱਸਿੰਗ ਨੂੰ ਬਲ ਦੇਣ ਲਈ ਲੱਖਾਂ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਇਹ ਤਮਾਮ ਪ੍ਰਯਤਨ ਕਿਸਾਨ ਨੂੰ ਸੰਸਾਧਨ ਦੇ ਰਹੇ ਹਨ, ਕਿਸਾਨ ਨੂੰ ਉਸ ਦੀ ਪਸੰਦ ਦਾ ਵਿਕਲਪ  ਦੇ ਰਹੇ ਹਨ। ਲੇਕਿਨ ਇਨ੍ਹਾਂ ਸਾਰਿਆਂ ਦੇ ਨਾਲ ਇੱਕ ਮਹੱਤਵਪੂਰਨ ਪ੍ਰਸ਼ਨ ਸਾਡੇ ਸਾਹਮਣੇ ਹੈ। ਜਦੋਂ ਮਿੱਟੀ ਹੀ ਜਵਾਬ ਦੇ ਜਾਵੇਗੀ ਤਾਂ ਕੀ ਹੋਵੇਗਾ? ਜਦੋਂ ਮੌਸਮ ਹੀ ਸਾਥ ਨਹੀਂ ਦੇਵੇਗਾ, ਜਦੋਂ ਧਰਤੀ ਮਾਤਾ ਦੇ ਗਰਭ ਵਿੱਚ ਪਾਣੀ ਸੀਮਿਤ ਰਹਿ ਜਾਵੇਗਾ ਤਦ ਕੀ ਹੋਵੇਗਾ?

ਅੱਜ ਦੁਨੀਆ ਭਰ ਵਿੱਚ ਖੇਤੀ ਨੂੰ ਇਨ੍ਹਾਂ ਚੁਣੌਤੀਆਂ ਤੋਂ ਦੋ ਚਾਰ ਹੋਣਾ ਪੈ ਰਿਹਾ ਹੈ। ਇਹ ਸਹੀ ਹੈ ਕਿ ਕੈਮੀਕਲ ਅਤੇ ਫਰਟੀਲਾਇਜਰ ਨੇ ਹਰਿਤ ਕ੍ਰਾਂਤੀ ਵਿੱਚ ਅਹਿਮ ਰੋਲ ਨਿਭਾਇਆ ਹੈ। ਲੇਕਿਨ ਇਹ ਵੀ ਓਨਾ ਹੀ ਸੱਚ ਹੈ ਕਿ ਸਾਨੂੰ ਇਸ ਦੇ ਵਿਕਲਪਾਂ ’ਤੇ ਵੀ ਨਾਲ ਹੀ ਨਾਲ ਕੰਮ ਕਰਦੇ ਰਹਿਣਾ ਹੋਵੇਗਾ ਅਤੇ ਅਧਿਕ ਧਿਆਨ ਦੇਣਾ ਹੋਵੇਗਾ। ਖੇਤੀ ਵਿੱਚ ਉਪਯੋਗ/ਵਰਤੋਂ ਹੋਣ ਵਾਲੇ ਕੀਟਨਾਸ਼ਕ ਅਤੇ ਕੈਮੀਕਲ ਫਰਟੀਲਾਇਜ਼ਰ ਸਾਨੂੰ ਵੱਡੀ ਮਾਤਰਾ ਵਿੱਚ ਇੰਪੋਰਟ ਕਰਨਾ ਪੈਂਦਾ ਹੈ। ਬਾਹਰ ਤੋਂ ਦੁਨੀਆ ਦੇ ਦੇਸ਼ਾਂ ਤੋਂ ਅਰਬਾਂ-ਖਰਬਾਂ ਰੁਪਿਆ ਖਰਚ ਕਰਕੇ ਲਿਆਉਣਾ ਪੈਂਦਾ ਹੈ। ਇਸ ਵਜ੍ਹਾ ਨਾਲ ਖੇਤੀ ਦੀ ਲਾਗਤ ਵੀ ਵਧਦੀ ਹੈ, ਕਿਸਾਨ ਦਾ ਖਰਚ ਵੱਧਦਾ ਹੈ ਅਤੇ ਗ਼ਰੀਬ ਦੀ ਰਸੋਈ ਵੀ ਮਹਿੰਗੀ ਹੁੰਦੀ ਹੈ। ਇਹ ਸਮੱਸਿਆ ਕਿਸਾਨਾਂ ਅਤੇ ਸਾਰੇ ਦੇਸ਼ਵਾਸੀਆਂ ਦੀ ਸਿਹਤ ਨਾਲ ਜੁੜੀ ਹੋਈ ਵੀ ਹੈ। ਇਸ ਲਈ ਸਤਰਕ ਰਹਿਣ ਦੀ ਜ਼ਰੂਰਤ ਹੈ, ਜਾਗਰੂਕ ਰਹਿਣ ਦੀ ਜ਼ਰੂਰਤ ਹੈ।

ਸਾਥੀਓ,

ਗੁਜਰਾਤੀ ਵਿੱਚ ਇੱਕ ਕਹਾਵਤ ਹੈ, ਹਰ ਘਰ ਵਿੱਚ ਬੋਲੀ ਜਾਂਦੀ ਹੈ “ਪਾਨੀ ਆਵੇ ਤੇ ਪਹੇਲਾ ਪਾਲ  ਬਾਂਧੇ ਪਾਣੀ ਪਹਿਲਾ ਬੰਨ੍ਹ ਬੰਨ੍ਹੋ, ਇਹ ਸਾਡੇ ਇੱਥੇ ਹਰ ਕੋਈ ਕਹਿੰਦਾ ਹੈ...ਇਸ ਦਾ ਤਾਤਪਰਜ ਇਹ ਕਿ ਇਲਾਜ ਤੋਂ ਪਰਹੇਜ਼ ਬਿਹਤਰ। ਇਸ ਤੋਂ ਪਹਿਲਾਂ ਦੀਆਂ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਵੀ ਵਿਕਰਾਲ ਹੋ ਜਾਣ, ਉਸ ਤੋਂ ਪਹਿਲਾਂ ਵੱਡੇ ਕਦਮ ਉਠਾਉਣ ਦਾ ਇਹ ਸਹੀ ਸਮਾਂ ਹੈ। ਸਾਨੂੰ ਆਪਣੀ ਖੇਤੀ ਨੂੰ ਕੈਮਿਸਟਰੀ ਦੀ ਲੈਬ ਤੋਂ ਕੱਢ ਕੇ ਨੇਚਰ ਯਾਨੀ ਕੁਦਰਤ ਦੀ ਪ੍ਰਯੋਗਸ਼ਾਲਾ ਨਾਲ ਜੋੜਨਾ ਹੀ ਹੋਵੇਗਾ।  ਜਦੋਂ ਮੈਂ ਕੁਦਰਤ ਦੀ ਪ੍ਰਯੋਗਸ਼ਾਲਾ ਦੀ ਗੱਲ ਕਰਦਾ ਹਾਂ ਤਾਂ ਇਹ ਪੂਰੀ ਤਰ੍ਹਾਂ ਨਾਲ ਵਿਗਿਆਨ ਅਧਾਰਿਤ ਹੀ ਹੈ। ਇਹ ਕਿਵੇਂ ਹੁੰਦਾ ਹੈ, ਇਸ ਦੇ ਬਾਰੇ ਵਿੱਚ ਆਚਾਰੀਆ ਦੇਵਵ੍ਰਤ ਜੀ ਨੇ ਵਿਸਤਾਰ ਨਾਲ ਦੱਸਿਆ ਵੀ ਹੈ।

ਅਸੀਂ ਇੱਕ ਛੋਟੀ ਜਿਹੀ ਫਿਲਮ ਵਿੱਚ ਵੀ ਦੇਖਿਆ ਹੈ। ਅਤੇ ਜਿਵੇਂ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਕਿਤਾਬ ਪ੍ਰਾਪਤ ਕਰਕੇ ਵੀ ਯੂਟਿਊਬ ’ਤੇ ਆਚਾਰੀਆ ਦੇਵਵ੍ਰਤ ਜੀ ਦੇ ਨਾਮ ਤੋਂ ਲੱਭਾਂਗੇ ਉਨ੍ਹਾਂ ਦੇ ਭਾਸ਼ਣ ਵੀ ਮਿਲ ਜਾਣਗੇ। ਜੋ ਤਾਕਤ ਖਾਦ ਵਿੱਚ, ਫਰਟੀਲਾਇਜਰ ਵਿੱਚ ਹੈ, ਉਹ ਬੀਜ, ਉਹ ਤੱਤ ਕੁਦਰਤ ਵਿੱਚ ਵੀ ਮੌਜੂਦ ਹੈ। ਸਾਨੂੰ ਬਸ ਉਨ੍ਹਾਂ ਜੀਵਾਣੂਆਂ ਦੀ ਮਾਤਰਾ ਧਰਤੀ ’ਤੇ ਵਧਾਉਣੀ ਹੈ, ਜੋ ਉਸ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਕਈ ਐਕਸਪਰਟ ਕਹਿੰਦੇ ਹਨ ਕਿ ਇਸ ਵਿੱਚ ਦੇਸੀ ਗਊਆਂ ਦੀ ਵੀ ਅਹਿਮ ਭੂਮਿਕਾ ਹੈ। ਜਾਣਕਾਰ ਕਹਿੰਦੇ ਹਨ ਕਿ ਗੋਬਰ ਹੋਵੇ, ਗੋਮੂਤਰ ਹੋਵੇ, ਇਸ ਤੋਂ ਤੁਸੀਂ ਅਜਿਹਾ ਸਮਾਧਾਨ ਤਿਆਰ ਕਰ ਸਕਦੇ ਹੋ, ਜੋ ਫ਼ਸਲ ਦੀ ਰੱਖਿਆ ਵੀ ਕਰੇਗਾ ਅਤੇ ਉਰਵਰਾ ਸ਼ਕਤੀ ਨੂੰ ਵੀ ਵਧਾਏਗਾ।

ਬੀਜ ਤੋਂ ਲੈ ਕੇ ਮਿੱਟੀ ਤੱਕ ਸਭ ਦਾ ਇਲਾਜ ਤੁਸੀਂ ਕੁਦਰਤੀ ਤਰੀਕੇ ਨਾਲ ਕਰ ਸਕਦੇ ਹੋ। ਇਸ ਖੇਤੀ ਵਿੱਚ ਨਾ ਤਾਂ ਖਾਦ ’ਤੇ ਖਰਚ ਕਰਨਾ ਹੈ, ਨਾ ਕੀਟਨਾਸ਼ਕ ’ਤੇ। ਇਸ ਵਿੱਚ ਸਿੰਚਾਈ ਦੀ ਜ਼ਰੂਰਤ ਵੀ ਘੱਟ ਹੁੰਦੀ ਹੈ ਅਤੇ ਹੜ੍ਹ-ਸੋਕੇ ਨਾਲ ਨਿਪਟਣ ਵਿੱਚ ਵੀ ਇਹ ਸਮਰੱਥ ਹੁੰਦੀ ਹੈ। ਚਾਹੇ ਘੱਟ ਸਿੰਚਾਈ ਵਾਲੀ ਜ਼ਮੀਨ ਹੋਵੇ ਜਾਂ ਫਿਰ ਅਧਿਕ ਪਾਣੀ ਵਾਲੀ ਭੂਮੀ, ਕੁਦਰਤੀ ਖੇਤੀ ਤੋਂ ਕਿਸਾਨ ਸਾਲ ਵਿੱਚ ਕਈ ਫ਼ਸਲਾਂ ਲੈ ਸਕਦਾ ਹੈ। ਇਹੀ ਨਹੀਂ, ਜੋ ਕਣਕ-ਝੋਨਾ-ਦਾਲ ਜਾਂ ਜੋ ਵੀ ਖੇਤ ਤੋਂ ਕਚਰਾ ਨਿਕਲਦਾ ਹੈ, ਜੋ ਪਰਾਲੀ ਨਿਕਲਦੀ ਹੈ, ਉਸ ਦਾ ਵੀ ਇਸ ਵਿੱਚ ਸਦਉਪਯੋਗ ਕੀਤਾ ਜਾਂਦਾ ਹੈ। ਯਾਨੀ, ਘੱਟ ਲਾਗਤ, ਜ਼ਿਆਦਾ ਮੁਨਾਫਾ। ਇਹੀ ਤਾਂ ਕੁਦਰਤੀ ਖੇਤੀ ਹੈ।

ਸਾਥੀਓ,

ਅੱਜ ਦੁਨੀਆ ਜਿਤਨਾ ਆਧੁਨਿਕ ਹੋ ਰਹੀ ਹੈ, ਉਤਨਾ ਹੀ ‘back to basic’ ਦੇ ਵੱਲ ਵਧ ਰਹੀ ਹੈ। ਇਸ Back to basic ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਆਪਣੀਆਂ ਜੜ੍ਹਾਂ ਨਾਲ ਜੁੜਨਾ! ਇਸ ਗੱਲ ਨੂੰ ਆਪ ਸਭ ਕਿਸਾਨ ਸਾਥੀਆਂ ਤੋਂ ਬਿਹਤਰ ਕੌਣ ਸਮਝਦਾ ਹੈ? ਅਸੀਂ ਜਿਨ੍ਹਾਂ ਜੜ੍ਹਾਂ ਨੂੰ ਸਿੰਚਦੇ ਹਾਂ, ਓਨਾ ਹੀ ਪੌਦੇ ਦਾ ਵਿਕਾਸ ਹੁੰਦਾ ਹੈ। ਭਾਰਤ ਤਾਂ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। ਖੇਤੀ-ਕਿਸਾਨੀ ਦੇ ਆਲੇ-ਦੁਆਲੇ ਹੀ ਸਾਡਾ ਸਮਾਜ ਵਿਕਸਿਤ ਹੋਇਆ ਹੈ, ਪਰੰਪਰਾਵਾਂ ਪੋਸ਼ਿਤ ਹੋਈਆਂ ਹਨ, ਪੁਰਬ- ਤਿਉਹਾਰ ਬਣੇ ਹਨ। ਇੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ਸਾਥੀ ਜੁੜੇ ਹਨ

ਤੁਸੀਂ ਮੈਨੂੰ ਦੱਸੋ, ਤੁਹਾਡੇ ਇਲਾਕੇ ਦਾ ਖਾਨ-ਪਾਨ, ਰਹਿਣ-ਸਹਿਣ, ਤਿਉਹਾਰ-ਪਰੰਪਰਾਵਾਂ ਕੁਝ ਵੀ ਅਜਿਹਾ ਹੈ ਜਿਸ ’ਤੇ ਸਾਡੀ ਖੇਤੀ ਦਾ, ਫ਼ਸਲਾਂ ਦਾ ਪ੍ਰਭਾਵ ਨਾ ਹੋਵੇ? ਜਦੋਂ ਸਾਡੀ ਸੱਭਿਅਤਾ ਕਿਸਾਨੀ  ਦੇ ਨਾਲ ਇਤਨਾ ਫਲੀ-ਫੁੱਲੀ ਹੈ, ਤਾਂ ਖੇਤੀਬਾੜੀ ਨੂੰ ਲੈ ਕੇ, ਸਾਡਾ ਗਿਆਨ-ਵਿਗਿਆਨ ਕਿਤਨਾ ਸਮ੍ਰਿੱਧ ਰਿਹਾ ਹੋਵੇਗਾ? ਕਿਤਨਾ ਵਿਗਿਆਨਕ ਰਿਹਾ ਹੋਵੇਗਾ? ਇਸ ਲਈ ਭਾਈਓ ਭੈਣੋਂ, ਅੱਜ ਜਦੋਂ ਦੁਨੀਆ organic ਦੀ ਗੱਲ ਕਰਦੀ ਹੈ, ਨੈਚੁਰਲ ਦੀ ਗੱਲ ਕਰਦੀ ਹੈ, ਅੱਜ ਜਦੋਂ ਬੈਕ ਟੂ ਬੇਸਿਕ ਦੀ ਗੱਲ ਹੁੰਦੀ ਹੈ, ਤਾਂ ਉਸ ਦੀਆਂ ਜੜ੍ਹਾਂ ਭਾਰਤ ਨਾਲ ਜੁੜਦੀਆਂ ਦਿਖਾਈ ਪੈਂਦੀਆਂ ਹਨ

ਸਾਥੀਓ,

ਇੱਥੇ ਖੇਤੀਬਾੜੀ ਨਾਲ ਜੁੜੇ ਕਈ ਵਿਦਵਾਨ ਲੋਕ ਉਪਸਥਿਤ ਹਨ ਜਿਨ੍ਹਾਂ ਨੇ ਇਸ ਵਿਸ਼ੇ ’ਤੇ ਵਿਆਪਕ ਖੋਜ ਕੀਤੀ ਹੈ। ਆਪ ਲੋਕ ਜਾਣਦੇ ਹੀ ਹੋ, ਸਾਡੇ ਇੱਥੇ ਰਿਗਵੇਦ ਅਤੇ ਅਥਰਵਵੇਦ ਤੋਂ ਲੈ ਕੇ ਸਾਡੇ ਪੁਰਾਣਾਂ ਤੱਕ, ਕ੍ਰਿਸ਼ੀ-ਪਾਰਾਸ਼ਰ ਅਤੇ ਕਾਸ਼ਯਪੀਯ ਕ੍ਰਿਸ਼ੀ ਸੂਕਤ ਜਿਹੇ ਪ੍ਰਾਚੀਨ ਗ੍ਰੰਥਾਂ ਤੱਕ,  ਅਤੇ ਦੱਖਣ ਵਿੱਚ ਤਮਿਲਨਾਡੂ ਦੇ ਸੰਤ ਤਿਰੁਵੱਲੁਵਰ ਜੀ ਤੋਂ ਲੈ ਕੇ ਉੱਤਰ ਵਿੱਚ ਕ੍ਰਿਸ਼ਕ ਕਵੀ ਘਾਘ ਤੱਕ, ਸਾਡੀ ਖੇਤੀਬਾੜੀ ’ਤੇ ਕਿਤਨੀਆਂ ਬਰੀਕੀਆਂ ਨਾਲ ਖੋਜ  ਹੋਈ ਹੈ। ਜਿਵੇਂ ਇੱਕ ਸਲੋਕ ਹੈ-

ਗੋਹਿਤ: ਕਸ਼ੇਤਰਗਾਮੀ ਚ(गोहितः क्षेत्रगामी ,)

ਕਾਲਗਯੋ ਬੀਜ-ਤਤਪਰ:। (कालज्ञो बीज-तत्परः।)

ਵਿਤੰਦ੍ਰ: ਸਰਵ ਸ਼ਸਯਾਢਯ:, (वितन्द्रः सर्व शस्याढ्यः,)

ਕ੍ਰਿਸ਼ਕੋ ਨ ਅਵਸੀਦਤਿ ॥ (कृषको  अवसीदति॥)

ਅਰਥਾਤ,

ਜੋ ਗੋਧਨ ਦਾ, ਪਸ਼ੂਧਨ ਦਾ ਹਿਤ ਜਾਣਦਾ ਹੋਵੇ, ਮੌਸਮ-ਸਮੇਂ ਬਾਰੇ ਜਾਣਦਾ ਹੋਵੇ, ਬੀਜ ਬਾਰੇ ਜਾਣਕਾਰੀ ਰੱਖਦਾ ਹੋਵੇ, ਅਤੇ ਆਲਸ ਨਾ ਕਰਦਾ ਹੋਵੇ,  ਐਸਾ ਕਿਸਾਨ ਕਦੇ ਪਰੇਸ਼ਾਨ ਨਹੀਂ ਹੋ ਸਕਦਾ, ਗ਼ਰੀਬ ਨਹੀਂ ਹੋ ਸਕਦਾ। ਇਹ ਇੱਕ ਸਲੋਕ ਨੈਚੁਰਲ ਫ਼ਾਰਮਿੰਗ ਦਾ ਸੂਤਰ ਵੀ ਹੈ, ਅਤੇ ਨੈਚੁਰਲ ਫ਼ਾਰਮਿੰਗ ਦੀ ਤਾਕਤ ਵੀ ਦੱਸਦਾ ਹੈ। ਇਸ ਵਿੱਚ ਜਿਤਨੇ ਵੀ ਸੰਸਾਧਨਾਂ ਦਾ ਜ਼ਿਕਰ ਹੈ, ਸਾਰੇ ਕੁਦਰਤੀ ਰੂਪ ਨਾਲ ਉਪਲਬਧ ਹਨ। ਇਸ ਤਰ੍ਹਾਂ, ਕਿਵੇਂ ਮਿੱਟੀ ਨੂੰ ਉਰਵਰਾ ਬਣਾਈਏ, ਕਦੋਂ ਕਿਹੜੀ ਫ਼ਸਲ ਵਿੱਚ ਪਾਣੀ ਲਗਾਈਏ, ਕਿਵੇਂ ਪਾਣੀ ਬਚਾਈਏ, ਇਸ ਦੇ ਕਿਤਨੇ ਹੀ ਸੂਤਰ ਦਿੱਤੇ ਗਏ ਹਨ। ਇੱਕ ਹੋਰ ਬਹੁਤ ਪ੍ਰਚਲਿਤ ਸਲੋਕ ਹੈ-

ਨੈਰੁਤਯਾਰਥ ਹਿ ਧਾਨਯਾਨਾਂ ਜਲੰ ਭਾਦ੍ਰੇ ਵਿਮੋਚਯੇਤ੍। (नैरुत्यार्थं हि धान्यानां जलं भाद्रे विमोचयेत्।)

ਮੂਲ ਮਾਤਰੰਤੁ ਸੰਸਥਾਪਯ ਕਾਰਯੇਜਜ- ਮੋਕਸ਼ਣਮ੍ ॥ (मूल मात्रन्तु संस्थाप्य कारयेज्जज-मोक्षणम्॥)

ਯਾਨੀ, ਫ਼ਸਲ ਨੂੰ ਬਿਮਾਰੀ ਤੋਂ ਬਚਾ ਕੇ ਪੁਸ਼ਟ ਕਰਨ ਲਈ ਭਾਦੋਂ ਦੇ ਮਹੀਨੇ ਵਿੱਚ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ। ਕੇਵਲ ਜੜ੍ਹਾਂ ਲਈ ਹੀ ਪਾਣੀ ਖੇਤ ਵਿੱਚ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਕਵੀ ਘਾਘ ਨੇ ਵੀ ਲਿਖਿਆ ਹੈ-

ਗੇਹੂੰ ਬਾਹੇਂ, ਚਨਾ ਦਲਾਯੇ।  (गेहूं बाहेंचना दलाये।)

ਧਾਨ ਗਾਹੇਂ, ਮੱਕਾ ਨਿਰਾਯੇ। (धान गाहेंमक्का निराये।)

ਊਖ ਕਸਾਯੇ । (ऊख कसाये।)

ਯਾਨੀ, ਖੂਬ ਬਾਂਹ ਕਰਨ ਨਾਲ ਗੇਹੂੰ (ਕਣਕ), ਖੋਂਟਨ ਨਾਲ ਚਣਾ, ਵਾਰ-ਵਾਰ ਪਾਣੀ ਮਿਲਣ ਨਾਲ ਧਾਨ,  ਨਿਰਾਨੇ ਨਾਲ ਮੱਕਾ ਅਤੇ ਪਾਣੀ ਵਿੱਚ ਛੱਡ ਕੇ ਬਾਅਦ ਵਿੱਚ ਗੰਨਾ ਬੀਜਣ ਨਾਲ ਉਸ ਦੀ ਫ਼ਸਲ ਅੱਛੀ ਹੁੰਦੀ ਹੈ। ਆਪ ਕਲਪਨਾ ਕਰ ਸਕਦੇ ਹੋ, ਕਰੀਬ-ਕਰੀਬ ਦੋ ਹਜ਼ਾਰ ਸਾਲ ਪੂਰਵ,  ਤਮਿਲ ਨਾਡੂ ਵਿੱਚ ਸੰਤ ਤਿਰੁਵੱਲੁਵਰ ਜੀ ਨੇ ਵੀ ਖੇਤੀ ਨਾਲ ਜੁੜੇ ਕਿਤਨੇ ਹੀ ਸੂਤਰ ਦਿੱਤੇ ਸਨ।  ਉਨ੍ਹਾਂ ਨੇ ਕਿਹਾ ਸੀ-

ਤੋੜਿ-ਪੁੜੁਡੀ ਕਛਚਾ ਉਣੱਕਿਨ(तोड़ि-पुड़ुडी कछ्चा उणक्किन,)

ਪਿੜਿਥੇਰੁਵੁਮ ਵੇਂਡਾਦ ਸਾਲਪ ਪਡੁਮ (पिड़िथेरुवुम वेंडाद् सालप पडुम)

ਅਰਥਾਤ, If the land is dried, so as to reduce one ounce of earth to a quarter, it will grow plentifully even without a handful of manure.

ਸਾਥੀਓ,

ਖੇਤੀਬਾੜੀ ਨਾਲ ਜੁੜੇ ਸਾਡੇ ਇਸ ਪ੍ਰਾਚੀਨ ਗਿਆਨ ਨੂੰ ਸਾਨੂੰ ਨਾ ਸਿਰਫ਼ ਫਿਰ ਤੋਂ ਸਿੱਖਣ ਦੀ ਜ਼ਰੂਰਤ ਹੈ, ਬਲਕਿ ਉਸ ਨੂੰ ਆਧੁਨਿਕ ਸਮੇਂ ਦੇ ਹਿਸਾਬ ਨਾਲ ਤਰਾਸ਼ਣ ਦੀ ਵੀ ਜ਼ਰੂਰਤ ਹੈ। ਇਸ ਦਿਸ਼ਾ ਵਿੱਚ ਸਾਨੂੰ ਨਵੇਂ ਸਿਰੇ ਤੋਂ ਖੋਜ ਕਰਨੀ ਹੋਵੇਗੀ, ਪ੍ਰਾਚੀਨ ਗਿਆਨ ਨੂੰ ਆਧੁਨਿਕ ਵਿਗਿਆਨੀ ਫਰੇਮ ਵਿੱਚ ਢਾਲਣਾ ਹੋਵੇਗਾ। ਇਸ ਦਿਸ਼ਾ ਵਿੱਚ ਸਾਡੇ ICAR ਜਿਹੇ ਸੰਸਥਾਨਾਂ ਦੀ, ਕ੍ਰਿਸ਼ੀ ਵਿਗਿਆਨ ਕੇਂਦਰਾਂ,  ਖੇਤੀਬਾੜੀ ਯੂਨੀਵਰਸਿਟੀਆਂ ਦੀ ਵੱਡੀ ਭੂਮਿਕਾ ਹੋ ਸਕਦੀ ਹੈ। ਸਾਨੂੰ ਜਾਣਕਾਰੀਆਂ ਨੂੰ ਕੇਵਲ ਰਿਸਰਚ ਪੇਪਰਸ ਅਤੇ theories ਤੱਕ ਹੀ ਸੀਮਿਤ ਨਹੀਂ ਰੱਖਣਾ ਹੈ, ਸਾਨੂੰ ਉਸ ਨੂੰ ਇੱਕ ਪ੍ਰੈਕਟੀਕਲ ਸਕਸੈੱਸ ਵਿੱਚ ਬਦਲਣਾ ਹੋਵੇਗਾ। Lab to land ਇਹੀ ਸਾਡੀ ਯਾਤਰਾ ਹੋਵੇਗੀ। ਇਸ ਦੀ ਸ਼ੁਰੂਆਤ ਵੀ ਸਾਡੇ ਇਹ ਸੰਸਥਾਨ ਕਰ ਸਕਦੇ ਹਨ। ਤੁਸੀਂ ਇਹ ਸੰਕਲਪ ਲੈ ਸਕਦੇ ਹੋ ਕਿ ਤੁਸੀਂ ਨੈਚੁਰਲ ਫਾਰਮਿੰਗ ਨੂੰ ਖੇਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਲੈ ਜਾਵੋਗੇ। ਆਪ ਜਦੋਂ ਇਹ ਕਰਕੇ ਦਿਖਾਓਗੇ ਕਿ ਇਹ ਸਫ਼ਲਤਾ  ਦੇ ਨਾਲ ਸੰਭਵ ਹੈ, ਤਾਂ ਸਾਧਾਰਣ ਮਨੁੱਖ ਵੀ ਇਸ ਨਾਲ ਜਲਦੀ ਤੋਂ ਜਲਦੀ ਜੁੜਨਗੇ

ਸਾਥੀਓ,

ਨਵਾਂ ਸਿੱਖਣ ਦੇ ਨਾਲ ਸਾਨੂੰ ਉਨ੍ਹਾਂ ਗ਼ਲਤੀਆਂ ਨੂੰ ਭੁਲਾਉਣਾ ਵੀ ਪਵੇਗਾ ਜੋ ਖੇਤੀ ਦੇ ਤੌਰ-ਤਰੀਕਿਆਂ ਵਿੱਚ ਆ ਗਈਆਂ ਹਨ। ਜਾਣਕਾਰ ਇਹ ਦੱਸਦੇ ਹਨ ਕਿ ਖੇਤ ਵਿੱਚ ਅੱਗ ਲਗਾਉਣ ਨਾਲ ਧਰਤੀ ਆਪਣੀ ਉਪਜਾਊ ਸਮਰੱਥਾ ਗੁਆਂਦੀ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਮਿੱਟੀ ਨੂੰ ਅਤੇ ਇਹ ਗੱਲ ਸਮਝਣ ਜਿਹੀ ਹੈ ਜਿਸ ਤਰ੍ਹਾਂ ਮਿੱਟੀ ਨੂੰ ਜਦੋਂ ਤਪਾਇਆ ਜਾਂਦਾ ਹੈ, ਤਾਂ ਉਹ ਇੱਟ ਦਾ ਰੂਪ ਲੈ ਲੈਂਦੀ ਹੈ। ਅਤੇ ਇੱਟ ਇਤਨੀ ਮਜ਼ਬੂਤ ਬਣ ਜਾਂਦੀ ਹੈ ਕਿ ਇਮਾਰਤ ਬਣ ਜਾਂਦੀ ਹੈ। ਲੇਕਿਨ ਫ਼ਸਲ ਦੇ ਅਵਸ਼ੇਸ਼ਾਂ ਨੂੰ ਜਲਾਉਣ ਦੀ ਸਾਡੀ ਇੱਥੇ ਪਰੰਪਰਾ ਜਿਹੀ ਪੈ ਗਈ ਹੈ। ਪਤਾ ਹੈ ਕਿ ਮਿੱਟੀ ਜਲਦੀ ਹੈ ਤਾਂ ਇੱਟ ਬਣ ਜਾਂਦੀ ਹੈ ਫਿਰ ਵੀ ਅਸੀਂ ਮਿੱਟੀ ਤਪਾਉਂਦੇ ਰਹਿੰਦੇ ਹਾਂ। ਇਸ ਤਰ੍ਹਾਂ, ਇੱਕ ਭਰਮ ਇਹ ਵੀ ਪੈਦਾ ਹੋ ਗਿਆ ਹੈ ਕਿ ਬਿਨਾ ਕੈਮੀਕਲ ਦੇ ਫ਼ਸਲ ਅੱਛੀ ਨਹੀਂ ਹੋਵੇਗੀ। ਜਦਕਿ ਸਚਾਈ ਇਸ ਦੇ ਬਿਲਕੁਲ ਉਲਟ ਹੈ। ਪਹਿਲਾਂ ਕੈਮੀਕਲ ਨਹੀਂ ਹੁੰਦੇ ਸਨ, ਲੇਕਿਨ ਫ਼ਸਲ ਅੱਛੀ ਹੁੰਦੀ ਸੀ।

ਮਾਨਵਤਾ ਦੇ ਵਿਕਾਸ ਦਾ ਇਤਿਹਾਸ ਇਸ ਦਾ ਸਾਖੀ ਹੈ। ਤਮਾਮ ਚੁਣੌਤੀਆਂ ਦੇ ਬਾਵਜੂਦ ਖੇਤੀਬਾੜੀ ਯੁਗ ਵਿੱਚ ਮਾਨਵਤਾ ਸਭ ਤੋਂ ਤੇਜ਼ੀ ਨਾਲ ਫਲੀ ਫੁੱਲੀ, ਅੱਗੇ ਵਧੀ। ਕਿਉਂਕਿ ਤਦ ਸਹੀ ਤਰੀਕੇ ਨਾਲ ਕੁਦਰਤੀ ਖੇਤੀ ਕੀਤੀ ਜਾਂਦੀ ਸੀ, ਲਗਾਤਾਰ ਲੋਕ ਸਿੱਖਦੇ ਸਨ। ਅੱਜ ਉਦਯੋਗਿਕ ਯੁਗ ਵਿੱਚ ਤਾਂ ਸਾਡੇ ਕੋਲ ਟੈਕਨੋਲੋਜੀ ਦੀ ਤਾਕਤ ਹੈ, ਕਿਤਨੇ ਸਾਧਨ ਹਨ, ਮੌਸਮ ਦੀ ਵੀ ਜਾਣਕਾਰੀ ਹੈ! ਹੁਣ ਤਾਂ ਅਸੀਂ ਕਿਸਾਨ ਮਿਲ ਕੇ ਇੱਕ ਨਵਾਂ ਇਤਿਹਾਸ ਬਣਾ ਸਕਦੇ ਹਾਂ। ਦੁਨੀਆ ਜਦੋਂ ਗਲੋਬਲ ਵਾਰਮਿੰਗ ਨੂੰ ਲੈ ਕੇ ਪਰੇਸ਼ਾਨ ਹੈ ਉਸ ਦਾ ਰਸਤਾ ਲੱਭਣ ਵਿੱਚ ਭਾਰਤ ਦਾ ਕਿਸਾਨ ਆਪਣੇ ਪਰੰਪਰਾਗਤ ਗਿਆਨ ਦੇ ਦੁਆਰਾ ਉਪਾਅ ਦੇ ਸਕਦਾ ਹੈ। ਅਸੀਂ ਮਿਲ ਕੇ ਕੁਝ ਕਰ ਸਕਦੇ ਹਾਂ।

ਭਾਈਏ ਅਤੇ ਭੈਣੋਂ,

ਨੈਚੁਰਲ ਫਾਰਮਿੰਗ ਤੋਂ ਜਿਨ੍ਹਾਂ ਨੂੰ ਸਭ ਤੋਂ ਅਧਿਕ ਫਾਇਦਾ ਹੋਵੇਗਾ, ਉਹ ਹਨ ਸਾਡੇ ਦੇਸ਼ ਦੇ 80 ਪ੍ਰਤੀਸ਼ਤ ਛੋਟੇ ਕਿਸਾਨ। ਉਹ ਛੋਟੇ ਕਿਸਾਨ, ਜਿਨ੍ਹਾਂ ਦੇ ਕੋਲ 2 ਹੈਕਟੇਅਰ ਤੋਂ ਘੱਟ ਭੂਮੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਦਾ ਕਾਫ਼ੀ ਖਰਚ, ਕੈਮੀਕਲ ਫਰਟੀਲਾਇਜਰ ’ਤੇ ਹੁੰਦਾ ਹੈ। ਅਗਰ ਉਹ ਕੁਦਰਤੀ ਖੇਤੀ ਦੀ ਤਰਫ਼ ਮੁੜਨਗੇ ਤਾਂ ਉਨ੍ਹਾਂ ਦੀ ਸਥਿਤੀ ਹੋਰ ਬਿਹਤਰ ਹੋਵੇਗੀ।

ਭਾਈਓ ਅਤੇ ਭੈਣੋਂ,

ਕੁਦਰਤੀ ਖੇਤੀ ’ਤੇ ਗਾਂਧੀ ਜੀ ਦੀ ਕਹੀ ਇਹ ਗੱਲ ਬਿਲਕੁਲ ਸਟੀਕ ਬੈਠਦੀ ਹੈ ਜਿੱਥੇ ਸ਼ੋਸ਼ਣ ਹੋਵੇਗਾ,  ਉੱਥੇ ਪੋਸ਼ਣ ਨਹੀਂ ਹੋਵੇਗਾ। ਗਾਂਧੀ ਜੀ ਕਹਿੰਦੇ ਸਨ, ਕਿ ਮਿੱਟੀ ਨੂੰ ਅਲਟਣਾ-ਪਟਲਣਾ ਭੁੱਲ ਜਾਣਾ, ਖੇਤ ਦੀ ਗੁਡਾਈ ਭੁੱਲ ਜਾਣਾ, ਇੱਕ ਤਰ੍ਹਾਂ ਨਾਲ ਖ਼ੁਦ ਨੂੰ ਭੁੱਲ ਜਾਣ ਦੀ ਤਰ੍ਹਾਂ ਹੈ। ਮੈਨੂੰ ਸੰਤੋਸ਼ ਹੈ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ ਅਨੇਕ ਰਾਜਾਂ ਵਿੱਚ ਇਸ ਨੂੰ ਸੁਧਾਰਿਆ ਜਾ ਰਿਹਾ ਹੈ। ਹਾਲ ਦੇ ਵਰ੍ਹਿਆਂ ਵਿੱਚ ਹਜ਼ਾਰਾਂ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਤਾਂ ਸਟਾਰਟ-ਅਪਸ ਹਨ, ਨੌਜਵਾਨਾਂ ਦੇ ਹਨ। ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪਰੰਪਰਾਗਤ ਖੇਤੀ ਵਿਕਾਸ ਯੋਜਨਾ ਤੋਂ ਵੀ ਉਨ੍ਹਾਂ ਨੂੰ ਲਾਭ ਮਿਲਿਆ ਹੈ। ਇਸ ਵਿੱਚ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਖੇਤੀ ਦੀ ਤਰਫ਼ ਵਧਣ ਲਈ ਮਦਦ ਵੀ ਕੀਤੀ ਜਾ ਰਹੀ ਹੈ।

ਭਾਈਓ ਅਤੇ ਭੈਣੋਂ,

ਜਿਨ੍ਹਾਂ ਰਾਜਾਂ ਦੇ ਲੱਖਾਂ ਕਿਸਾਨ ਕੁਦਰਤੀ ਖੇਤੀ ਨਾਲ ਜੁੜ ਚੁੱਕੇ ਹਨ, ਉਨ੍ਹਾਂ ਦੇ ਅਨੁਭਵ ਉਤਸਾਹਵਰਧਕ ਹਨ। ਗੁਜਰਾਤ ਵਿੱਚ ਕੁਦਰਤੀ ਖੇਤੀ ਨੂੰ ਲੈ ਕੇ ਅਸੀਂ ਬਹੁਤ ਪਹਿਲਾਂ ਪ੍ਰਯਤਨ ਸ਼ੁਰੂ ਕਰ ਦਿੱਤੇ ਸਨ। ਅੱਜ ਗੁਜਰਾਤ ਦੇ ਅਨੇਕ ਹਿੱਸਿਆਂ ਵਿੱਚ ਇਸ ਦੇ ਸਕਾਰਾਤਮਕ ਅਸਰ ਦਿਖਣ ਨੂੰ ਮਿਲ ਰਹੇ ਹਨ। ਇਸ ਪ੍ਰਕਾਰ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਜ਼ੀ ਨਾਲ ਇਸ ਖੇਤੀ ਦੇ ਪ੍ਰਤੀ ਖਿੱਚ ਵਧ ਰਹੀ ਹੈ। ਮੈਂ ਅੱਜ ਦੇਸ਼ ਦੇ ਹਰ ਰਾਜ ਨੂੰ, ਹਰ ਰਾਜ ਸਰਕਾਰ ਨੂੰ, ਇਹ ਤਾਕੀਦ ਕਰਾਂਗਾ ਕਿ ਉਹ ਕੁਦਰਤੀ ਖੇਤੀ ਨੂੰ ਜਨ ਅੰਦੋਲਨ ਬਣਾਉਣ ਦੇ ਲਈ ਅੱਗੇ ਆਉਣ। ਇਸ ਅੰਮ੍ਰਿਤ ਮਹੋਤਸਵ ਵਿੱਚ ਹਰ ਪੰਚਾਇਤ ਦਾ ਘੱਟ ਤੋਂ ਘੱਟ ਇੱਕ ਪਿੰਡ ਜ਼ਰੂਰ ਕੁਦਰਤੀ ਖੇਤੀ ਨਾਲ ਜੁੜੇ, ਇਹ ਪ੍ਰਯਤਨ ਅਸੀਂ ਸਭ ਕਰ ਸਕਦੇ ਹਾਂ। ਅਤੇ ਮੈਂ ਕਿਸਾਨ ਭਾਈਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ।

ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੀ ਅਗਰ 2 ਏਕੜ ਭੂਮੀ ਹੈ ਜਾਂ 5 ਏਕੜ ਭੂਮੀ ਹੈ ਤਾਂ ਪੂਰੀ ਜ਼ਮੀਨ ’ਤੇ ਹੀ ਪ੍ਰਯੋਗ ਕਰੋ। ਤੁਸੀਂ ਥੋੜ੍ਹਾ ਖ਼ੁਦ ਅਨੁਭਵ ਕਰੋ। ਚਲੋ ਉਸ ਵਿੱਚੋਂ ਇੱਕ ਛੋਟਾ ਹਿੱਸਾ ਲੈ ਲਓ, ਅੱਧਾ ਖੇਤ ਲੈ ਲਓ, ਇੱਕ ਚੌਥਾਈ ਖੇਤ ਲੈ ਲਓ, ਇੱਕ ਹਿੱਸਾ ਤੈਅ ਕਰੋ ਉਸ ਵਿੱਚ ਇਹ ਪ੍ਰਯੋਗ ਕਰੋ। ਅਗਰ ਫਾਇਦਾ ਦਿਖਦਾ ਹੈ ਤਾਂ ਫਿਰ ਥੋੜ੍ਹਾ ਵਿਸਤਾਰ ਵਧਾਓ ਇੱਕ ਦੋ ਸਾਲ ਵਿੱਚ ਤੁਸੀਂ ਫਿਰ ਹੌਲੀ-ਹੌਲੀ  ਪੂਰੇ ਖੇਤ ਵਿੱਚ ਇਸ ਤਰਫ਼ ਚਲੇ ਜਾਓਗੇ। ਦਾਇਰਾ ਵਧਾਉਂਦੇ ਜਾਓਗੇ। ਮੇਰੀ ਸਾਰੇ ਨਿਵੇਸ਼ ਸਾਥੀਆਂ ਨੂੰ ਵੀ ਤਾਕੀਦ ਹੈ ਕਿ ਇਹ ਸਮਾਂ ਔਰਗੈਨਿਕ ਅਤੇ ਕੁਦਰਤੀ ਖੇਤੀ ਵਿੱਚ, ਇਨ੍ਹਾਂ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਵਿੱਚ ਜਮ ਕੇ ਨਿਵੇਸ਼ ਦਾ ਹੈ। ਇਸ ਦੇ ਲਈ ਦੇਸ਼ ਵਿੱਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦਾ ਬਜ਼ਾਰ ਸਾਡਾ ਇੰਤਜ਼ਾਰ ਕਰ ਰਿਹਾ ਹੈ। ਸਾਨੂੰ ਆਉਣ ਵਾਲੀਆਂ ਸੰਭਾਵਨਾਵਾਂ ਲਈ ਅੱਜ ਹੀ ਕੰਮ ਕਰਨਾ ਹੈ।

ਸਾਥੀਓ,

ਇਸ ਅੰਮ੍ਰਿਤਕਾਲ ਵਿੱਚ ਦੁਨੀਆ ਲਈ ਫੂਡ ਸਕਿਉਰਿਟੀ ਅਤੇ ਕੁਦਰਤ ਨਾਲ ਤਾਲਮੇਲ ਦਾ ਬਿਹਤਰੀਨ ਸਮਾਧਾਨ ਸਾਨੂੰ ਭਾਰਤ ਤੋਂ ਦੇਣਾ ਹੈ। ਕਲਾਈਮੇਟ ਚੇਂਜ ਸਮਿਟ ਵਿੱਚ ਮੈਂ ਦੁਨੀਆ ਤੋਂ Life style for environment ਯਾਨੀ LIFE ਨੂੰ ਗਲੋਬਲ ਮਿਸ਼ਨ ਬਣਾਉਣ ਦੀ ਸੱਦਾ ਦਿੱਤਾ ਸੀ।  21ਵੀਂ ਸਦੀ ਵਿੱਚ ਇਸ ਦੀ ਅਗਵਾਈ ਭਾਰਤ ਕਰਨ ਵਾਲਾ ਹੈ, ਭਾਰਤ ਦਾ ਕਿਸਾਨ ਕਰਨ ਵਾਲਾ ਹੈ। ਇਸ ਲਈ ਆਓ, ਆਓ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਮਾਂ ਭਾਰਤੀ ਦੀ ਧਰਾ ਨੂੰ ਰਸਾਇਣਿਕ ਖਾਦ ਅਤੇ ਕੀਟਨਾਸ਼ਕਾਂ ਤੋਂ ਮੁਕਤ ਕਰਨ ਦਾ ਸੰਕਲਪ ਲਈਏ। ਦੁਨੀਆ ਨੂੰ ਸੁਅਸਥ ਧਰਤੀ, ਤੰਦੁਰੁਸਤ ਜੀਵਨ ਦਾ ਰਸਤਾ ਦਿਖਾਈਏ। ਅੱਜ ਦੇਸ਼ ਨੇ ਆਤਮਨਿਰਭਰ ਭਾਰਤ ਦਾ ਸੁਪਨਾ ਸੰਜੋਇਆ ਹੈ।

ਆਤਮਨਿਰਭਰ ਭਾਰਤ ਤਦ ਹੀ ਬਣ ਸਕਦਾ ਹੈ ਜਦੋਂ ਉਸ ਦੀ ਖੇਤੀਬਾੜੀ ਆਤਮਨਿਰਭਰ ਬਣੇ, ਇੱਕ ਇੱਕ ਕਿਸਾਨ ਆਤਮਨਿਰਭਰ ਬਣੇ। ਅਤੇ ਅਜਿਹਾ ਤਦ ਹੋ ਸਕਦਾ ਹੈ ਜਦੋਂ ਗੈਰ ਕੁਦਰਤੀ ਖਾਦ ਅਤੇ ਦਵਾਈਆਂ ਦੇ ਬਦਲੇ, ਅਸੀਂ ਮਾਂ ਭਾਰਤੀ ਦੀ ਮਿੱਟੀ ਦਾ ਸੰਵਰਧਨ, ਗੋਬਰ-ਧਨ ਨਾਲ ਕਰੀਏ, ਕੁਦਰਤੀ ਤੱਤਾਂ ਨਾਲ ਕਰੀਏ। ਹਰ ਦੇਸ਼ਵਾਸੀ, ਹਰ ਚੀਜ਼ ਦੇ ਹਿਤ ਵਿੱਚ, ਹਰ ਜੀਵ ਦੇ ਹਿਤ ਵਿੱਚ ਕੁਦਰਤੀ ਖੇਤੀ ਨੂੰ ਅਸੀਂ ਜਨਅੰਦੋਲਨ ਬਣਾਵਾਂਗੇ, ਇਸੇ ਵਿਸ਼ਵਾਸ ਦੇ ਨਾਲ ਮੈਂ ਗੁਜਰਾਤ ਸਰਕਾਰ ਦਾ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਉਨ੍ਹਾਂ ਦੀ ਪੂਰੀ ਟੀਮ ਦਾ ਇਸ initiative ਦੇ ਲਈ ਪੂਰੇ ਗੁਜਰਾਤ ਵਿੱਚ ਇਸ ਨੂੰ ਜਨ ਅੰਦੋਲਨ ਦਾ ਰੂਪ ਦੇਣ ਲਈ ਅਤੇ ਅੱਜ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜੋੜਨ ਲਈ ਮੈਂ ਸਬੰਧਿਤ ਸਭ ਦਾ ਹਿਰਦੇ ਤੋਂ ਬਹੁਤ- ਬਹੁਤ ਅਭਿਨੰਦਨ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ !

 

*****

 

ਡੀਐੱਸ/ਐੱਸਐੱਚ/ਏਕੇ/ਐੱਸਜੇ


(Release ID: 1782777) Visitor Counter : 344