ਸੱਭਿਆਚਾਰ ਮੰਤਰਾਲਾ
azadi ka amrit mahotsav

ਵੰਦੇ ਭਾਰਤਮ ਫਾਈਨਲ ਪ੍ਰਤੀਯੋਗਤਾ ਦਾ 19 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਆਯੋਜਨ


ਸਾਰੇ ਚਾਰਾਂ ਜ਼ੋਨਾਂ ਦੇ 949 ਮੈਂਬਰੀ 73 ਡਾਂਸ ਗਰੁੱਪਾਂ ਨੇ ਗ੍ਰੈਡ ਫਿਨਾਲੇ ਦੇ ਲਈ ਕੁਆਲੀਫਾਈ ਕੀਤਾ

ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ 2022 ਪ੍ਰੋਗਰਾਮ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਲਈ 480 ਡਾਂਸ

ਕਲਾਕਾਰਾਂ ਨੂੰ ਵਿਜੇਤਾ ਦੇ ਰੂਪ ਵਿੱਚ ਸੂਚੀਬੱਧ ਕੀਤਾ ਜਾਵੇਗਾ

Posted On: 15 DEC 2021 11:36AM by PIB Chandigarh

ਉੱਤਰ, ਦੱਖਣ, ਪੂਰਬ, ਪੱਛਮ ਜ਼ੋਨਾਂ ਦੇ 949 ਡਾਂਸ ਕਲਾਕਾਰਾਂ ਦੇ 73 ਗਰੁੱਪ ‘ਵੰਦੇ ਭਾਰਤਮ-ਨ੍ਰਿਤ ਉਤਸਵ’ ਦੇ ਗ੍ਰੈਂਡ ਫਿਨਾਲੇ

ਵਿੱਚ ਪਹੁੰਚ ਗਏ ਹਨ।ਇਹ ਅਖਿਲ ਭਾਰਤੀ ਨ੍ਰਿਤ ਪ੍ਰਤੀਯੋਗਤਾ ਹੈ, ਜਿਸ ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ

ਆਯੋਜਿਤ ਕੀਤਾ ਜਾ ਰਿਹਾ ਹੈ। ਫਾਈਨਲ 19 ਦਸੰਬਰ, 2021 ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ

ਆਡੀਟੋਰੀਅਮ ਵਿੱਚ ਹੋਵੇਗਾ। ਰੱਖਿਆ ਮੰਤਰਾਲੇ ਅਤੇ ਸੰਸਕ੍ਰਿਤੀ ਮੰਤਰਾਲੇ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ

‘ਵੰਦੇ ਭਾਰਤਮ-ਨ੍ਰਿਤ ਉਤਸਵ’ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਸੀ।ਇਸ ਦਾ ਉਦੇਸ਼ ਭਾਰਤ ਦੀ ਆਜ਼ਾਦੀ ਦੇ 75 ਸਾਲ

ਪੂਰੇ ਹੋਣ ਦਾ ਜਸ਼ਨ ਮਨਾਉਣਾ ਹੈ। ਇਹ ਇੱਕ ਅਨੋਖੀ ਪਹਿਲ ਹੈ, ਜੋ ਜਨ ਭਾਗੀਦਾਰੀ ‘ਤੇ ਅਧਾਰਿਤ ਹੈ। ਇਸ ਦਾ ਮੁੱਖ ਟੀਚਾ ਹੈ

ਦੇਸ਼ ਭਰ ਤੋਂ ਚੋਟੀ ਦੀਆਂ ਡਾਂਸ ਪ੍ਰਤੀਭਾਵਾਂ ਦੀ ਚੋਣ ਕਰਨਾ ਅਤੇ ਗਣਤੰਤਰ ਦਿਵਸ ਪਰੇਡ 2022 ਦੇ ਦੌਰਾਨ ਆਪਣੀ ਕਲਾ ਦਾ

ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਦਾਨ ਕਰਨਾ।

 

 

ਗ੍ਰੈਂਡ ਫਿਨਾਲੇ ਵਿੱਚ ਡਾਂਸ ਕਲਾਕਾਰ ਇਸ ਸਰਵਉੱਚ ਸਨਮਾਨ ਦੇ ਲਈ ਮੁਕਾਬਲਾ ਕਰਨਗੇ।ਅਜਿਹਾ ਅਵਸਰ ਜੀਵਨ ਵਿੱਚ

ਬਹੁਤ-ਘੱਟ ਮਿਲਦਾ ਹੈ, ਜਿਸ ਦਾ ਲਾਭ ਉਠਾਉਂਦੇ ਹੋਏ ਉਹ ਗਣਤੰਤਰ ਦਿਵਸ ਪਰੇਡ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ।

ਇਸ ਪਰੇਡ ਨੂੰ ਨਾ ਸਿਰਫ ਭਾਰਤ, ਬਲਕਿ ਪੂਰੀ ਦੁਨੀਆ ਵਿੱਚ ਦੇਖਿਆ ਜਾਦਾ ਹੈ।

 

ਦੋ ਸੌ ਤੋਂ ਜ਼ਿਆਦਾ ਟੀਮਾਂ ਵਿੱਚੋਂ 2400 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੂੰ ਜ਼ੋਨਲ ਪੱਧਰੀ ਮੁਕਾਬਲੇ ਦੇ ਲਈ ਚੁਣਿਆ ਗਿਆ ਸੀ,

ਜਿੱਥੇ 104 ਗਰੁੱਪਾਂ ਨੇ ਵਿਦਵਾਨ ਜਿਊਰੀ ਦੇ ਸਾਹਮਣੇ ਆਪਣੀ ਡਾਂਸ ਪ੍ਰਤਿਭਾ ਪ੍ਰਦਰਸ਼ਿਤ ਕੀਤੀ ਸੀ। ਪ੍ਰਤੀਭਾਗੀ ਗਰੁੱਪਾਂ ਨੇ

ਕਈ ਨ੍ਰਿਤ ਸ਼ੈਲ਼ੀਆਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸ਼ੈਲੀਆਂ ਵਿੱਚ ਸ਼ਾਸਤਰੀਯ ਨ੍ਰਿਤ, ਲੋਕ ਨ੍ਰਿਤ, ਜਨਜਾਤੀਯ ਨ੍ਰਿਤ ਅਤੇ

ਮਿਲਿਆ-ਜੁਲਿਆ ਨ੍ਰਿਤ ਸ਼ਾਮਲ ਸੀ।ਦੇਸ਼ ਭਰ ਦੀਆਂ ਪ੍ਰਤੀਭਾਵਾਂ ਅਤੇ ਰੰਗਾਰੰਗ ਪੋਸ਼ਾਕਾਂ ਦਾ ਸੁਮੇਲ ਦੇਖਣ ਨੂੰ ਮਿਲਿਆ। ਸਮਾਜ ਦੇ ਸਾਰੇ ਵਰਗਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਾਰੇ ਵਰਗਾਂ ਨੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ

ਬਣਾਇਆ।

 

ਸਰਵਉੱਚ 480 ਡਾਂਸ ਕਲਾਕਾਰਾਂ ਨੂੰ ਗ੍ਰੈਂਡ ਫਿਨਾਲੇ ਦੇ ਲਈ ਚੁਣਿਆ ਜਾਵੇਗਾ ਅਤੇ ਉਨ੍ਹਾਂ ਨੂੰ 26 ਜਨਵਰੀ, 2022 ਨੂੰ ਨਵੀਂ

ਦਿੱਲੀ ਦੇ ਰਾਜਪੱਥ ‘ਤੇ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ

ਸੁਨਹਿਰਾ ਮੌਕਾ ਮਿਲੇਗਾ।

 

ਵੰਦੇ ਭਾਰਤਮ ਪ੍ਰਤੀਯੋਗਤਾ 17 ਨਵੰਬਰ ਨੂੰ ਜ਼ਿਲ੍ਹਾ ਪੱਧਰ ‘ਤੇ ਸ਼ੁਰੂ ਹੋਈ ਸੀ। ਇਸ ਦੌਰਾਨ 323 ਗਰੁੱਪਾਂ ਵਿੱਚ 3870 ਤੋਂ

ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। ਜੋ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਵਿੱਚ ਸਫਲ ਰਹੇ, ਉਨ੍ਹਾਂ ਨੂੰ 30 ਨਵੰਬਰ, 2021

ਨੂੰ ਰਾਜ ਪੱਧਰੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਿਆ। ਉੱਥੇ 20 ਤੋਂ ਜ਼ਿਆਦਾ ਵਰਚੁਅਲ ਆਯੋਜਨ ਹੋਏ। ਇਹ

ਆਯੋਜਨ ਚਾਰ ਦਸੰਬਰ ਤੱਕ ਯਾਨੀ ਪੰਜ ਦਿਨ ਚੱਲਿਆ।

 

ਰਾਜ ਪੱਧਰ ‘ਤੇ 300 ਗਰੁੱਪਾਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿੱਚ ਤਿੰਨ ਹਜ਼ਾਰ ਤੋਂ ਜ਼ਿਆਦਾ ਡਾਂਸ ਕਲਾਕਾਰ/ਪ੍ਰਤੀਭਾਗੀ ਸਨ। ਇਸ

ਤਰ੍ਹਾਂ ਇੱਕ ਮਹੀਨੇ ਤੱਕ ਆਯੋਜਨ ਨਾਲ ਸਾਰੇ ਚਾਹਵਾਨ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦਿਖਾਈ ਅਤੇ ਰਾਸ਼ਟਰੀ ਪ੍ਰਤੀਯੋਗਤਾ

ਦੇ ਲਈ ਪ੍ਰਦਰਸ਼ਨ ਕੀਤਾ ।

 

ਗ੍ਰੈਂਡ ਫਿਨਾਲੇ ਨੂੰ ਵੰਦੇ ਭਾਰਤਮ ਦੇ ਅਧਿਕਾਰਿਕ ਫੇਸਬੁੱਕ ਪੇਜ ਅਤੇ ਯੂਟਿਯੂਬ ‘ਤੇ ਪ੍ਰਤੱਖ ਦੇਖਿਆ ਜਾ ਸਕਦਾ ਹੈ।ਨਾਲ ਹੀ

ਵੈੱਬਸਾਈਟ (vandebharatamnrityautsav.in) ਅਤੇ ਮੋਬਾਇਲ ਐਪ ‘ਤੇ ਵੀ ਇਸ ਨੂੰ ਦੇਖਿਆ ਜਾ ਸਕਦਾ ਹੈ।

 

****

ਐੱਨਬੀ/ਐੱਸਕੇ



(Release ID: 1782329) Visitor Counter : 159