ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 133.88 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ
ਬੀਤੇ 24 ਘੰਟਿਆਂ ਵਿੱਚ ਲਗਭਗ 67 ਲੱਖ ਟੀਕੇ ਲਗਾਏ ਗਏ
ਠੀਕ ਹੋਣ ਦੀ ਵਰਤਮਾਨ ਦਰ 98.37%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ
ਪਿਛਲੇ 24 ਘੰਟਿਆਂ ਵਿੱਚ 5,784 ਨਵੇਂ ਰੋਗੀ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 88,993 ਹੈ, 563 ਦਿਨਾਂ ਵਿੱਚ ਸਭ ਤੋਂ ਘੱਟ
ਸਪਤਾਹਿਕ ਐਕਟਿਵ ਕੇਸਾਂ ਦੀ ਦਰ (0.68%), ਬੀਤੇ 30 ਦਿਨਾਂ ਤੋਂ 1% ਤੋਂ ਘੱਟ
Posted On:
14 DEC 2021 10:05AM by PIB Chandigarh
ਪਿਛਲੇ 24 ਘੰਟਿਆਂ ਵਿੱਚ 66,98,601 ਵੈਕਸੀਨ ਦੀਆਂ ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 133.88 ਕਰੋੜ (1,33,88,12,577) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 1,40,27,706 ਟੀਕਾਕਰਣ ਸ਼ੈਸਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।
ਅੱਜ ਸਵੇਰ 7 ਵਜੇ ਤੱਕ ਦੀ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,85,716
|
ਦੂਸਰੀ ਖੁਰਾਕ
|
96,07,316
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,83,175
|
ਦੂਸਰੀ ਖੁਰਾਕ
|
1,67,05,166
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
47,99,75,178
|
ਦੂਸਰੀ ਖੁਰਾਕ
|
27,39,51,712
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,99,59,003
|
ਦੂਸਰੀ ਖੁਰਾਕ
|
13,45,40,063
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,87,51,430
|
ਦੂਸਰੀ ਖੁਰਾਕ
|
8,65,53,818
|
ਕੁੱਲ
|
1,33,88,12,577
|
ਪਿਛਲੇ 24 ਘੰਟਿਆਂ ਵਿੱਚ 7,995 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧਾ ਕੇ 3,41,38,763 ਹੋ ਗਈ ਹੈ।
ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ 98.37% ਹੈ। ਮਾਰਚ 2020 ਦੇ ਬਾਅਦ ਤੋਂ ਇਹ ਅਧਿਕਤਮ ਹੈ।
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਸਦਕਾ 47 ਦਿਨਾਂ ਵਿੱਚ ਲਗਾਤਾਰ 15,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ।
ਵਰਤਮਾਨ ਵਿੱਚ 88,993 ਐਕਟਿਵ ਰੋਗੀ ਹਨ, ਇਹ 563 ਦਿਨਾਂ ਤੋਂ ਸਭ ਤੋਂ ਘੱਟ ਹੈ। ਵਰਤਮਾਨ ਵਿੱਚ ਇਹ ਐਕਟਿਵ ਕੇਸ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.26% ਹਨ। ਇਹ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 9,50,482 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 65.76 ਕਰੋੜ (65,76,62,933) ਟੈਸਟ ਕੀਤੇ ਗਏ ਹਨ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.68% ਹੈ ਜੋ ਪਿਛਲੇ 30 ਦਿਨਾਂ ਤੋਂ ਲਗਤਾਰ 1% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 0.58% ਹੈ। ਰੋਜ਼ਾਨਾ ਸਕਾਰਾਤਮਕਤਾ ਦਰ ਪਿਛਲੇ 71 ਦਿਨਾਂ ਤੋਂ 2% ਤੋਂ ਘੱਟ ਹੈ ਲਗਾਤਾਰ 106 ਦਿਨਾਂ ਤੋਂ ਰੋਜ਼ਾਨਾ 3% ਤੋਂ ਨੀਚੇ ਬਣੀ ਹੋਈ ਹੈ।
****
ਐੱਮਵੀ
(Release ID: 1781334)