ਪੰਚਾਇਤੀ ਰਾਜ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਪੰਚਾਇਤੀ ਰਾਜ ਸੰਸਥਾਵਾਂ ਜ਼ਰੀਏ ‘ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਸ) ਦਾ ਸਥਾਨਕੀਕਰਣ' ਰਿਪੋਰਟ ਰਿਲੀਜ਼ ਕੀਤੀ


ਸ਼੍ਰੀ ਗਿਰੀਰਾਜ ਸਿੰਘ ਨੇ ਜੀਪੀਡੀਪੀ ਅਤੇ ਟ੍ਰੇਨਿੰਗ ਮੈਨੇਜਮੈਂਟ ਪੋਰਟਲ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਜੀਪੀਡੀਪੀ ਮੋਨੀਟਰਿੰਗ ਡੈਸ਼ਬੋਰਡ ਲਾਂਚ ਕੀਤਾ

ਸ਼੍ਰੀ ਗਿਰੀਰਾਜ ਸਿੰਘ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ 32 ਲੱਖ ਚੁਣੇ ਹੋਏ ਨੁਮਾਇੰਦਿਆਂ ਨੂੰ ਐੱਸਡੀਜੀ ਦੀ ਪ੍ਰਾਪਤੀ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਸਮਝਣ ਅਤੇ ਜ਼ਮੀਨੀ ਪੱਧਰ 'ਤੇ ਫੋਕਸਡ ਅਤੇ ਠੋਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ

ਮਨਰੇਗਾ ਦੇ ਕਾਰਜਾਂ ਨਾਲ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਸੁਚੱਜੀ ਤਾਲਮੇਲ ਨਾਲ ਪ੍ਰਭਾਵੀ ਕਨਵਰਜੈਂਸ ਦੁਆਰਾ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ- ਸ਼੍ਰੀ ਗਿਰੀਰਾਜ ਸਿੰਘ

Posted On: 08 DEC 2021 12:19PM by PIB Chandigarh

ਸ਼੍ਰੀ ਗਿਰੀਰਾਜ ਸਿੰਘ, ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ 7 ਦਸੰਬਰ, 2021 ਨੂੰ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਦੀ ਮੌਜੂਦਗੀ ਵਿੱਚ “ਪੰਚਾਇਤੀ ਰਾਜ ਸੰਸਥਾਵਾਂ ਦੁਆਰਾ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਸ) ਦੇ ਸਥਾਨਕਕਰਣ” ਬਾਰੇ ਰਿਪੋਰਟ ਜਾਰੀ ਕੀਤੀ।

 

 ਇਸ ਮੌਕੇ ਦੋ ਸਮਰਪਿਤ ਡੈਸ਼ਬੋਰਡ, ਯਾਨੀ (i) ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਜੀਪੀਡੀਪੀ ਦੀ ਪ੍ਰਗਤੀ ਦੀ ਨਿਗਰਾਨੀ ਲਈ ਨਿਗਰਾਨੀ ਡੈਸ਼ਬੋਰਡ ਅਤੇ (ii) ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਕਾਰਜਕਰਤਾਵਾਂ ਦੀ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਬਾਰੇ ਟ੍ਰੇਨਿੰਗ ਪ੍ਰਬੰਧਨ ਪੋਰਟਲ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਦੁਆਰਾ ਲਾਂਚ ਕੀਤੇ ਗਏ। ਇਸ ਮੌਕੇ ਟਰੇਨਿੰਗ ਮੈਨੇਜਮੈਂਟ ਪੋਰਟਲ ਬਾਰੇ ਹੈਂਡਬੁੱਕ ਵੀ ਰਿਲੀਜ਼ ਕੀਤੀ ਗਈ।

 

 ਸ਼੍ਰੀ ਗਿਰੀਰਾਜ ਸਿੰਘ ਨੇ ਇਸ ਜਾਣਕਾਰੀ ਭਰਪੂਰ ਰਿਪੋਰਟ ਨੂੰ ਸਾਹਮਣੇ ਲਿਆਉਣ ਲਈ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਗਠਿਤ ਮਾਹਿਰ ਕਮੇਟੀ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਜੋ ਐੱਸਡੀਜੀਸ ਨੂੰ ਪ੍ਰਾਪਤ ਕਰਨ ਲਈ ਕਾਰਵਾਈ ਯੋਜਨਾ ਵਜੋਂ ਕੰਮ ਕਰੇਗੀ।  2030 ਤੱਕ ਐੱਸਡੀਜੀਸ ਨੂੰ ਪ੍ਰਾਪਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਦੇ 32 ਲੱਖ ਚੁਣੇ ਹੋਏ ਨੁਮਾਇੰਦਿਆਂ ਨੂੰ ਐੱਸਡੀਜੀਜ਼ ਦੀ ਪ੍ਰਾਪਤੀ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਵਿਚਾਰਨ ਅਤੇ ਜ਼ਮੀਨੀ ਪੱਧਰ 'ਤੇ ਇੱਕ ਫੋਕਸਡ ਅਤੇ ਠੋਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਨ ਲਈ ਕਿਹਾ। ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਗੁਣਵੱਤਾ ਵਾਲੇ ਪੌਦੇ ਲਗਾਉਣ, ਕੁਪੋਸ਼ਣ ਦੀਆਂ ਸਾਰੀਆਂ ਕਿਸਮਾਂ ਦੀ ਸਮੱਸਿਆ ਨਾਲ ਨਜਿੱਠਣ, ਸਿਹਤ, ਸਿੱਖਿਆ, ਰਹਿਣ-ਸਹਿਣ ਵਿੱਚ ਆਸਾਨੀ ਅਤੇ ਆਜੀਵਕਾ ਦੇ ਮੌਕਿਆਂ ਆਦਿ ਵਰਗੇ ਮੁੱਦਿਆਂ ‘ਤੇ ਕੰਮ ਕਰਨ ਦਾ ਸੱਦਾ ਦਿੱਤਾ। ਪੰਚਾਇਤਾਂ ਨੂੰ ਗ੍ਰਾਮੀਣ ਖੇਤਰਾਂ ਵਿੱਚ ਵਸਨੀਕਾਂ ਲਈ ਸਿਹਤ ਅਤੇ ਵੈਲਨੈੱਸ ਕੇਂਦਰਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਸੈਨੀਟੇਸ਼ਨ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

 

 ਕਨਵਰਜੈਂਸ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਮਨਰੇਗਾ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਸੁਚੱਜੇ ਤਾਲਮੇਲ ਨਾਲ ਪ੍ਰਭਾਵੀ ਢੰਗ ਨਾਲ ਜੋੜ ਕੇ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।

 

 ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਸਾਰੇ ਪੱਧਰਾਂ ਦੇ ਅਧਿਕਾਰੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਕਾਰਜਕਰਤਾਵਾਂ ਨੂੰ ਜ਼ਮੀਨੀ ਪੱਧਰ 'ਤੇ ਤੇਜ਼ੀ ਨਾਲ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜਜ਼ਬਾਤ ਅਤੇ ਸ਼ਰਧਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

 

 ਕੇਂਦਰੀ ਪੰਚਾਇਤੀ ਰਾਜ ਮੰਤਰੀ ਨੇ ਕਰਨਾਟਕ ਰਾਜ ਦੀਆਂ ਵਿਭਿੰਨ ਗ੍ਰਾਮ ਪੰਚਾਇਤਾਂ ਵਿੱਚ ਪੰਚਾਇਤ ਲਾਇਬ੍ਰੇਰੀਆਂ ਵਿੱਚ ਈ-ਲਰਨਿੰਗ ਦੀ ਸੁਵਿਧਾ ਅਤੇ ਡਿਜੀਟਲ ਲਾਇਬ੍ਰੇਰੀਆਂ ਦੁਆਰਾ ਵਿਭਿੰਨ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਲਾਭਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਕੇਂਦਰੀ ਪੰਚਾਇਤੀ ਰਾਜ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜੇਕਰ ਪੰਚਾਇਤਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਅਧਿਕਾਰੀ ਸਾਰੀਆਂ ਪੰਚਾਇਤਾਂ ਵਿੱਚ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਕਰਨ ਦਾ ਸੰਕਲਪ ਲੈਣ ਤਾਂ ਇਹ ਹਕੀਕਤ ਵੀ ਬਣ ਸਕਦਾ ਹੈ ਅਤੇ ਇਸ ਲਈ ਦ੍ਰਿੜ ਸੰਕਲਪ ਦੀ ਲੋੜ ਹੈ।

 ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੇ ਅਧੀਨ ਓਦੰਤੁਰਾਈ ਗ੍ਰਾਮ ਪੰਚਾਇਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ - ਇੱਕ ਮਾਡਲ ਗ੍ਰਾਮ ਪੰਚਾਇਤ ਜੋ ਕਿ ਬਿਜਲੀ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਲਈ ਪ੍ਰਸਿੱਧ ਹੈ ਅਤੇ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਹੈ, ਕੇਂਦਰੀ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਜੇਕਰ ਹੋਰ ਗ੍ਰਾਮ ਪੰਚਾਇਤਾਂ ਦ੍ਰਿੜ੍ਹ ਹਨ, ਉਹ ਊਰਜਾ ਉਤਪਾਦਨ ਜਾਂ ਹੋਰ ਖੇਤਰਾਂ ਵਿੱਚ ਵੀ ਆਤਮਨਿਰਭਰ ਬਣ ਸਕਦੀਆਂ ਹਨ।

 ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ, ਪੰਚਾਇਤੀ ਰਾਜ ਦੇ ਰਾਜ ਮੰਤਰੀ, ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਪੰਚਾਇਤ ਪੱਧਰ 'ਤੇ ਆਜੀਵਕਾ ਦੀਆਂ ਸੰਭਾਵਨਾਵਾਂ ਤੱਕ ਪਹੁੰਚ ਵਧਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਉੱਦਮੀ ਪਹਿਲਾਂ ਦਾ ਸੱਦਾ ਦਿੱਤਾ। ਰਿਪੋਰਟ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਉਮੀਦ ਜ਼ਾਹਿਰ ਕੀਤੀ ਕਿ "ਪੰਚਾਇਤੀ ਰਾਜ ਸੰਸਥਾਵਾਂ ਦੁਆਰਾ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਦੇ ਸਥਾਨਕੀਕਰਨ" 'ਤੇ ਰਿਪੋਰਟ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੇ ਲਾਭਾਂ ਨੂੰ ਪਹੁੰਚਾਉਣ ਲਈ ਇੱਕ ਰੋਡਮੈਪ ਵਜੋਂ ਕੰਮ ਕਰੇਗੀ। ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਆਧਾਰ 'ਤੇ ਪੰਚਾਇਤਾਂ ਨੂੰ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰਾਪਤ ਵਿਸ਼ਵਾਸ ਅਤੇ ਭਰੋਸੇ ਨਾਲ ਵਿਕਾਸ ਕਾਰਜ ਕਰਨੇ ਚਾਹੀਦੇ ਹਨ। ਪੰਚਾਇਤੀ ਰਾਜ ਰਾਜ ਮੰਤਰੀ ਨੇ ਕਿਹਾ ਕਿ ਗਿਆਨ ਦੇ ਵਧੇ ਹੋਏ ਪੱਧਰ ਅਤੇ ਸਹੀ ਯੋਜਨਾਬੰਦੀ ਨਾਲ ਗ੍ਰਾਮੀਣ ਖੇਤਰਾਂ ਵਿੱਚ ਸਮੁੱਚੀ ਤਰੱਕੀ ਅਤੇ ਗ਼ਰੀਬੀ ਦੇ ਖ਼ਾਤਮੇ ਲਈ ਰਾਹ ਪੱਧਰਾ ਹੋਵੇਗਾ।

 ਪੰਚਾਇਤੀ ਰਾਜ ਸੰਸਥਾਵਾਂ ਦੇ ਮਾਧਿਅਮ ਤੋਂ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਦੇ ਸਥਾਨਕੀਕਰਣ 'ਤੇ ਰਿਪੋਰਟ ਨੂੰ ਸਮਾਵੇਸ਼ੀ ਵਿਕਾਸ ਵੱਲ ਇੱਕ ਠੋਸ ਕਦਮ ਦੱਸਦੇ ਹੋਏ, ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਕਿਹਾ ਕਿ ਇਹ ਰਿਪੋਰਟ ਆਉਣ ਵਾਲੇ ਵਰ੍ਹਿਆਂ ਵਿੱਚ ਪਰਿਵਰਤਨਸ਼ੀਲ ਸਾਬਤ ਹੋਵੇਗੀ। ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਸਾਰੇ ਸਬੰਧਿਤ ਵਿਭਾਗਾਂ ਨੂੰ ਠੋਸ ਪ੍ਰਯਤਨ ਕਰਨ ਅਤੇ ਵਿਆਪਕ ਮੁੱਦਿਆਂ ਅਤੇ ਰਣਨੀਤੀਆਂ 'ਤੇ ਕੰਮ ਕਰਨਾ ਸ਼ੁਰੂ ਕਰਨ ਦੀ ਲੋੜ ਹੈ ਜਿਸ ਲਈ ਸੰਪੂਰਨ-ਸਰਕਾਰੀ ਪਹੁੰਚ ਦੀ ਲੋੜ ਹੈ। ਜ਼ਮੀਨੀ ਪੱਧਰ 'ਤੇ ਕਮਿਊਨਿਟੀ ਦੀ ਸਰਗਰਮ ਸ਼ਮੂਲੀਅਤ ਦੁਆਰਾ ਐੱਸਡੀਜੀਜ਼ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਔਨ-ਬੋਰਡ ਲਿਆਉਣ ਲਈ ਇੱਕ ਸੰਪੂਰਨ ਸਰਕਾਰੀ ਪਹੁੰਚ, ਇੱਕ ਜ਼ਰੂਰੀ ਅਤੇ ਮਹੱਤਵਪੂਰਨ ਤੱਤ ਹੈ। ਸ਼੍ਰੀ ਸੁਨੀਲ ਕੁਮਾਰ, ਸਕੱਤਰ, ਐੱਮਓਪੀਆਰ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਡੈਸ਼ਬੋਰਡ ਸਾਰੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਅਤੇ ਪੰਚਾਇਤੀ ਰਾਜ ਦੇ ਹਿਤਧਾਰਕਾਂ ਲਈ ਵੀ ਲਾਭਦਾਇਕ ਹੋਣਗੇ।

 "ਪੰਚਾਇਤੀ ਰਾਜ ਸੰਸਥਾਵਾਂ ਦੁਆਰਾ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) ਦੇ ਸਥਾਨਕਕਰਨ" ਬਾਰੇ ਰਿਪੋਰਟ 'ਤੇ ਸੁਸ਼੍ਰੀ ਜੈਸ਼੍ਰੀ ਰਘੂਨੰਦਨ, ਅਡੀਸ਼ਨਲ ਮੁੱਖ ਸਕੱਤਰ, ਤਾਮਿਲਨਾਡੂ ਸਰਕਾਰ ਨੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਸੁਸ਼੍ਰੀ ਰੇਖਾ ਯਾਦਵ, ਪੰਚਾਇਤੀ ਰਾਜ ਮੰਤਰਾਲੇ ਦੀ ਸੰਯੁਕਤ ਸਕੱਤਰ ਨੇ (i) ਜੀਪੀਡੀਪੀ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਜੀਪੀਡੀਪੀ ਮੋਨੀਟਰਿੰਗ ਡੈਸ਼ਬੋਰਡ ਅਤੇ (ii) ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਕਾਰਜਕਰਤਾਵਾਂ ਦੀ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਬਾਰੇ ਟ੍ਰੇਨਿੰਗ ਪ੍ਰਬੰਧਨ ਪੋਰਟਲ 'ਤੇ ਪੇਸ਼ਕਾਰੀਆਂ ਕੀਤੀਆਂ।

 ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸੁਸ਼੍ਰੀ ਜੈਸ਼੍ਰੀ ਰਘੂਨੰਦਨ, ਅਡੀਸ਼ਨਲ ਮੁੱਖ ਸਕੱਤਰ, ਤਾਮਿਲਨਾਡੂ ਸਰਕਾਰ, ਸ਼੍ਰੀ (ਡਾ.) ਚੰਦਰ ਸ਼ੇਖਰ ਕੁਮਾਰ, ਅਡੀਸ਼ਨਲ ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸ਼੍ਰੀ ਕੇ ਐੱਸ ਸੇਠੀ, ਜੁਆਇੰਟ ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸੁਸ਼੍ਰੀ ਰੇਖਾ ਯਾਦਵ, ਪੰਚਾਇਤੀ ਰਾਜ ਮੰਤਰਾਲੇ ਦੀ ਜੁਆਇੰਟ ਸਕੱਤਰ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।

 

 ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀ ਜਿਨ੍ਹਾਂ ਵਿੱਚ ਸਿੱਖਿਆ ਮੰਤਰਾਲਾ, ਕਾਨੂੰਨ ਅਤੇ ਨਿਆਂ ਮੰਤਰਾਲਾ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਪੇਂਡੂ ਵਿਕਾਸ ਮੰਤਰਾਲਾ, ਕਬਾਇਲੀ ਮਾਮਲਿਆਂ ਦਾ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸਮਾਜਿਕ ਨਿਆਂ ਮੰਤਰਾਲਾ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਦੇ ਅਧਿਕਾਰੀ, ਐੱਨਆਈਆਰਡੀਐਂਡਪੀਆਰ (NIRD&PR) ਅਤੇ ਐੱਸਆਈਆਰਡੀਐਂਡਪੀਆਰਸ (SIRD&PRs) ਦੇ ਅਧਿਕਾਰੀ, ਯੂਐੱਨ ਏਜੰਸੀਆਂ ਦੇ ਨੁਮਾਇੰਦੇ ਜਿਨ੍ਹਾਂ ਵਿੱਚ ਐੱਫ਼ਏਓ, ਆਈਐੱਲਓ, ਯੂਐੱਨਡੀਪੀ, ਯੂਐੱਨਐੱਫਪੀਏ, ਯੂਐੱਨਵੁਮੈਨ, ਯੂਐੱਨਈਪੀ, ਯੂਨੀਸੈੱਫ਼ ਅਤੇ ਡਬਲਯੂਐੱਚਓ ਸ਼ਾਮਲ ਹਨ, ਨੇ ਵੀ ਵਰਚੁਅਲ ਮੋਡ ਦੁਆਰਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

 

 ਪਿਛੋਕੜ:

 

 ਭਾਰਤ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼) 2030 ਦਾ ਦਸਤਖ਼ਤ-ਕਰਤਾ ਹੈ। ਪੰਚਾਇਤੀ ਰਾਜ ਮੰਤਰਾਲਾ (ਐੱਮਓਪੀਆਰ) ਰਾਸ਼ਟਰੀ ਗ੍ਰਾਮ ਸਵਰਾਜ ਅਭਿਯਾਨ (ਆਰਜੀਐੱਸਏ) ਸਕੀਮ ਜ਼ਰੀਏ ਐੱਸਡੀਜੀਜ਼ ਦੀਆਂ ਪ੍ਰਾਪਤੀਆਂ ਲਈ ਪ੍ਰਤੀਬੱਧ ਹੈ। ਆਰਜੀਐੱਸਏ ਸਕੀਮ ਗ੍ਰਾਮ ਪੰਚਾਇਤ ਪੱਧਰ 'ਤੇ ਭਾਗੀਦਾਰੀ ਵਾਲੀ ਸਥਾਨਕ ਯੋਜਨਾਬੰਦੀ ਦੁਆਰਾ ਐੱਸਡੀਜੀਜ਼ ਦੀ ਪ੍ਰਾਪਤੀ ਜ਼ਰੀਏ ਗੁੱਡ ਗਵਰਨੈਂਸ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਸਮਰੱਥ ਬਣਾਉਣ ਲਈ ਜ਼ਰੂਰੀ ਹੈ।

 ਮਈ 2021 ਵਿੱਚ, ਪੰਚਾਇਤ ਪੱਧਰ 'ਤੇ ਐੱਸਡੀਜੀਜ਼ ਦੇ ਸਥਾਨਕੀਕਰਣ ਬਾਰੇ ਮੰਤਰਾਲੇ ਨੂੰ ਨੀਤੀਗਤ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਐੱਮਓਪੀਆਰ ਦੁਆਰਾ ਇੱਕ ਮਾਹਿਰ ਸਮੂਹ ਦਾ ਗਠਨ ਕੀਤਾ ਗਿਆ ਸੀ। ਸੁਸ਼੍ਰੀ ਜੈਸ਼੍ਰੀ ਰਘੁਨੰਦਨ, ਅਡੀਸ਼ਨਲ ਮੁੱਖ ਸਕੱਤਰ, ਤਾਮਿਲਨਾਡੂ ਸਰਕਾਰ ਨੇ ਮਾਹਿਰ ਸਮੂਹ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਐੱਮਓਪੀਆਰ, ਰਾਜਾਂ ਦੇ ਪੰਚਾਇਤੀ ਰਾਜ ਵਿਭਾਗਾਂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੇ ਰਾਜ ਸੰਸਥਾਵਾਂ (ਐੱਸਆਈਆਰਡੀਐਂਡਪੀਆਰਸ) ਦੇ ਸੀਨੀਅਰ ਅਧਿਕਾਰੀ ਹੋਰ ਮੈਂਬਰਾਂ ਵਜੋਂ ਸ਼ਾਮਲ ਸਨ।

 ਮਾਹਿਰ ਸਮੂਹ ਨੇ, ਅਕਤੂਬਰ 2021 ਵਿੱਚ, ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈਜ਼) ਅਤੇ ਗ੍ਰਾਮੀਣ ਭਾਰਤ ਵਿੱਚ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ, ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਜ਼ਮੀਨੀ ਪੱਧਰ 'ਤੇ ਐੱਸਡੀਜੀਜ਼ ਦੇ ਸਥਾਨਕੀਕਰਣ ਲਈ ਕੀਤੀਆਂ ਜਾਣ ਵਾਲੀਆਂ ਰਣਨੀਤੀਆਂ ਅਤੇ ਪਹਿਲਾਂ ਬਾਰੇ ਸਿਫਾਰਿਸ਼ਾਂ ਦੇ ਨਾਲ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।

***********

ਏਪੀਐੱਸ/ਆਈਏ/ਜੇਕੇ



(Release ID: 1779826) Visitor Counter : 189