ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
                
                
                
                
                
                    
                    
                        ਬੱਚਿਆਂ 'ਤੇ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਦਾ ਪ੍ਰਭਾਵ   
                    
                    
                        
                    
                
                
                    Posted On:
                08 DEC 2021 3:36PM by PIB Chandigarh
                
                
                
                
                
                
                ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਵ੍ ਚਾਈਲਡ ਰਾਈਟਸ (ਐੱਨਸੀਪੀਸੀਆਰ) ਨੇ ਹਾਲ ਹੀ ਵਿੱਚ ਦੇਸ਼ ਦੇ ਸਾਰੇ ਗ੍ਰਾਮੀਣ ਅਤੇ ਸ਼ਹਿਰੀ ਜ਼ੋਨਾਂ ਵਿੱਚ 5000 ਦੇ ਨਮੂਨੇ ਦੇ ਆਕਾਰ ਦੇ ਨਾਲ "ਬੱਚਿਆਂ ਦੁਆਰਾ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਪਹੁੰਚਯੋਗਤਾ ਵਾਲੇ ਹੋਰ ਉਪਕਰਣਾਂ ਦੀ ਵਰਤੋਂ ਕਰਨ ਦੇ ਪ੍ਰਭਾਵਾਂ (ਸਰੀਰਕ, ਵਿਵਹਾਰਕ ਅਤੇ ਮਨੋ-ਸਮਾਜਿਕ)" 'ਤੇ ਇੱਕ ਅਧਿਐਨ ਕੀਤਾ ਹੈ।
ਅਧਿਐਨ ਦੇ ਅਨੁਸਾਰ, 23.80 ਪ੍ਰਤੀਸ਼ਤ ਬੱਚੇ ਸੌਣ ਤੋਂ ਪਹਿਲਾਂ, ਬੈੱਡ 'ਤੇ ਜਾਣ ਸਮੇਂ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ, ਜੋ ਉਮਰ ਦੇ ਨਾਲ ਵਧਦਾ ਹੈ; ਇਸ ਦਾ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਣਉਚਿਤ ਸਮੇਂ 'ਤੇ ਸਮਾਰਟ ਫੋਨ ਦੀ ਵਰਤੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਨੁਕਸਾਨਦੇਹ ਪ੍ਰਭਾਵ ਪਾ ਸਕਦੀ ਹੈ। ਅਜਿਹਾ ਇੱਕ ਪ੍ਰਭਾਵ ਬੱਚਿਆਂ ਵਿੱਚ ਇਕਾਗਰਤਾ ਦੇ ਪੱਧਰ ਵਿੱਚ ਕਮੀ ਹੈ। ਅਧਿਐਨ ਦੇ ਅਨੁਸਾਰ, 37.15% ਬੱਚੇ, ਹਮੇਸ਼ਾ ਜਾਂ ਅਕਸਰ, ਸਮਾਰਟ ਫੋਨ ਦੀ ਵਰਤੋਂ ਕਾਰਨ ਇਕਾਗਰਤਾ ਦੇ ਘਟੇ ਪੱਧਰ ਦਾ ਅਨੁਭਵ ਕਰਦੇ ਹਨ।
ਐੱਨਸੀਪੀਸੀਆਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ, ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ - ਕਮਿਊਨਿਟੀ ਵਿੱਚ ਜ਼ਮੀਨ ਦੇ ਇੱਕ ਵੱਡੇ ਹਿੱਸੇ ਨੂੰ ਬੱਚਿਆਂ ਲਈ ਖੇਡ ਦੇ ਮੈਦਾਨ ਵਜੋਂ ਪਹਿਚਾਣੇ ਜਾਣ ਦੀ ਜ਼ਰੂਰਤ ਹੈ, ਜੋ ਬੱਚਿਆਂ ਨੂੰ ਗੇਮਾਂ ਅਤੇ ਖੇਡਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੇਗਾ।
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
 
 
 **********
ਬੀਵਾਈ/ਏਐੱਸ
                
                
                
                
                
                (Release ID: 1779806)
                Visitor Counter : 121