ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿੱਚ ਲਗਭਗ 18,000 ਕਰੋੜ ਰੁਪਏ ਕੀਮਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ–ਪੱਥਰ ਰੱਖਿਆ


“ਅੱਜ, ਭਾਰਤ ਆਧੁਨਿਕ ਬੁਨਿਆਦੀ ਢਾਂਚੇ ’ਤੇ 100 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਦੀ ਮਨਸ਼ਾ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀ ਨੀਤੀ ‘ਗਤੀਸ਼ਕਤੀ’ ਹੈ ਤੇ ਦੁੱਗਣੀ ਜਾਂ ਤਿੰਨ–ਗੁਣਾ ਰਫ਼ਤਾਰ ਨਾਲ ਕੰਮ ਕਰਨ ਦੀ ਹੈ”



“ਸਾਡੇ ਪਰਬਤ ਨਾ ਕੇਵਲ ਧਾਰਮਿਕ ਵਿਸ਼ਵਾਸ ਤੇ ਸਾਡੇ ਸੱਭਿਆਚਾਰ ਦੇ ਮਜ਼ਬੂਤ ਗੜ੍ਹ ਹਨ, ਸਗੋਂ ਉਹ ਸਾਡੇ ਦੇਸ਼ ਦੀ ਸੁਰੱਖਿਆ ਦੇ ਕਿਲੇ ਵੀ ਹਨ। ਦੇਸ਼ ਦੀਆਂ ਉੱਚ ਤਰਜੀਹਾਂ ਵਿੱਚੋਂ ਇੱਕ ਪਰਬਤਾਂ ’ਤੇ ਰਹਿੰਦੇ ਲੋਕਾਂ ਦੇ ਜੀਵਨ ਅਸਾਨ ਬਣਾਉਣਾ ਹੈ”



“ਅੱਜ ਸਰਕਾਰ ਦੁਨੀਆ ਦੇ ਕਿਸੇ ਵੀ ਦੇਸ਼ ਦੇ ਦਬਾਅ ਹੇਠ ਨਹੀਂ ਆ ਸਕਦੀ। ਅਸੀਂ ‘ਰਾਸ਼ਟਰ ਪ੍ਰਥਮ, ਸਦਾ ਪ੍ਰਥਮ’ ਦੇ ਮੰਤਰ ’ਤੇ ਚਲਣ ਵਾਲੇ ਲੋਕ ਹਾਂ”



“ਅਸੀਂ ਜੋ ਵੀ ਯੋਜਨਾਵਾਂ ਲੈ ਕੇ ਆਈਏ, ਅਸੀਂ ਬਿਨਾ ਕਿਸੇ ਵਿਤਕਰੇ ਦੇ ਹਰੇਕ ਲਈ ਲਿਆਵਾਂਗੇ। ਅਸੀਂ ਵੋਟ ਬੈਂਕ ਦੀ ਸਿਆਸਤ ਨਹੀਂ ਚਲਦੇ, ਬਲਕਿ ਲੋਕਾਂ ਦੀ ਸੇਵਾ ਨੂੰ ਤਰਜੀਹ ਦਿੰਦੇ ਹਾਂ। ਸਾਡੀ ਪਹੁੰਚ ਦੇਸ਼ ਨੂੰ ਮਜ਼ਬੂਤ ਕਰਨ ਦੀ ਹੈ”

Posted On: 04 DEC 2021 3:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ ਲਗਭਗ 18,000 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਅਤੇ ਨੀਂਹ–ਪੱਥਰ ਰੱਖੇ। ਇਨ੍ਹਾਂ ’ਚ ਦਿੱਲੀ–ਦੇਹਰਾਦੂਨ ਆਰਥਿਕ ਲਾਂਘਾ (ਪੂਰਬੀ ਪੈਰੀਫ਼ਰੱਲ ਐਕਸਪ੍ਰੈੱਸਵੇਅ ਜੰਕਸ਼ਨ ਤੋਂ ਦੇਹਰਾਦੂਨ ਤੱਕ), ਦਿੱਲੀ–ਦੇਹਰਾਦੂਨ ਆਰਥਿਕ ਲਾਂਘੇ ਤੋਂ ਗ੍ਰੀਨਫ਼ੀਲਡ ਅਲਾਈਨਮੈਂਟ ਪ੍ਰੋਜੈਕਟ, ਹਲਗੋਆ, ਸਹਾਰਨਪੁਰ ਤੋਂ ਭਦਰਾਬਾਦ, ਹਰਿਦੁਆਰ, ਹਰਿਆਦੁਆਰ ਰਿੰਗ ਰੋਡ ਪ੍ਰੋਜੈਕਟ, ਦੇਹਰਾਦੂਨ – ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਰੋਡ ਪ੍ਰੋਜੈਕਟ, ਨਜੀਬਾਬਾਦ–ਕੋਟਦਵਾਰ ਸੜਕ ਚੌੜੀ ਕਰਨ ਦਾ ਪ੍ਰੋਜੈਕਟ ਅਤੇ ਲਕਸ਼ਮਣ ਝੂਲੇ ਤੋਂ ਅੱਗੇ ਗੰਗਾ ਨਦੀ ਉੱਤੇ ਇੱਕ ਪੁਲ਼ ਦੀ ਉਸਾਰੀ ਕਰਨਾ ਸ਼ਾਮਲ ਹਨ। ਉਨ੍ਹਾਂ ਚਾਈਲਡ ਫ਼੍ਰੈਂਡਲੀ ਸਿਟੀ ਪ੍ਰੋਜੈਕਟ, ਦੇਹਰਾਦੂਨ, ਦੇਹਰਾਦੂਨ ’ਚ ਜਲ–ਸਪਲਾਈ, ਸੜਕ ਤੇ ਜਲ–ਨਿਕਾਸੀ ਪ੍ਰਣਾਲੀ ਦਾ ਵਿਕਾਸ, ਸ਼੍ਰੀ ਬਦਰੀਨਾਥ ਧਾਮ ਦੇ ਬੁਨਿਆਦੀ ਢਾਂਚਾ ਵਿਕਾਸ ਕਾਰਜਾਂ ਅਤੇ ਹਰਿਦੁਆਰ ਵਿਖੇ ਗੰਗੋਤਰੀ–ਯਮੁਨੋਤਰੀ ਧਾਮ ਤੇ ਇੱਕ ਮੈਡੀਕਲ ਕਾਲਜ ਦੇ ਨੀਂਹ–ਪੱਥਰ ਵੀ ਰੱਖੇ।

ਉਨ੍ਹਾਂ ਸੱਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜੋ ਖੇਤਰ ਵਿੱਚ ਪੁਰਾਣੀ ਜ਼ਮੀਨ ਖਿਸਕਣ ਦੀ ਸਮੱਸਿਆ ਨਾਲ ਨਿਪਟਣ ਦੁਆਰਾ ਯਾਤਰਾ ਨੂੰ ਸੁਰੱਖਿਅਤ ਬਣਾਉਣ 'ਤੇ ਕੇਂਦ੍ਰਤ ਹਨ, ਦੇਵਪ੍ਰਯਾਗ ਤੋਂ ਸ਼੍ਰੀਕੋਟ ਤੱਕ ਸੜਕ ਚੌੜੀ ਕਰਨ ਦਾ ਪ੍ਰੋਜੈਕਟ, ਅਤੇ ਐੱਨਐੱਚ-58 'ਤੇ ਬ੍ਰਹਮਪੁਰੀ ਤੋਂ ਕੋਡਿਆਲਾ ਤੱਕ, ਯਮੁਨਾ ਨਦੀ ਦੇ ਉੱਪਰ ਬਣੇ 120 ਮੈਗਾਵਾਟ ਵਿਆਸੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ, ਦੇਹਰਾਦੂਨ ਵਿਖੇ ਹਿਮਾਲਿਅਨ ਕਲਚਰ ਸੈਂਟਰ ਅਤੇ ਦੇਹਰਾਦੂਨ ਵਿੱਚ ਸਟੇਟ ਆਫ ਆਰਟ ਪਰਫਿਊਮਰੀ ਐਂਡ ਅਰੋਮਾ ਲੈਬਾਰੇਟਰੀ (ਸੈਂਟਰ ਫਾਰ ਐਰੋਮੈਟਿਕ ਪਲਾਂਟਸ)।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਸਿਰਫ਼ ਆਸਥਾ ਦਾ ਕੇਂਦਰ ਨਹੀਂ ਹੈ, ਸਗੋਂ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਵੀ ਪ੍ਰਤੀਕ ਹੈ। ਇਸ ਲਈ ਕੇਂਦਰ ਅਤੇ ਸੂਬੇ ਦੀ 'ਡਬਲ ਇੰਜਣ ਵਾਲੀ ਸਰਕਾਰ' ਦੀਆਂ ਪ੍ਰਮੁੱਖ ਤਰਜੀਹਾਂ 'ਚੋਂ ਸੂਬੇ ਦਾ ਵਿਕਾਸ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਦੀ ਦੀ ਸ਼ੁਰੂਆਤ ਵਿੱਚ ਅਟਲ ਜੀ ਨੇ ਭਾਰਤ ਵਿੱਚ ਸੰਪਰਕ ਵਧਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਉਂਝ ਪ੍ਰਧਾਨ ਮੰਤਰੀ ਨੇ ਕਿਹਾ, ਉਸ ਤੋਂ ਬਾਅਦ 10 ਸਾਲ ਤੱਕ ਦੇਸ਼ ਵਿੱਚ ਅਜਿਹੀ ਸਰਕਾਰ ਰਹੀ, ਜਿਸ ਨੇ ਦੇਸ਼ ਅਤੇ ਉੱਤਰਾਖੰਡ ਦਾ ਕੀਮਤੀ ਸਮਾਂ ਬਰਬਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ,''ਦੇਸ਼ 'ਚ 10 ਸਾਲਾਂ ਤੱਕ ਬੁਨਿਆਦੀ ਢਾਂਚੇ ਦੇ ਨਾਂ 'ਤੇ ਘੁਟਾਲੇ ਹੁੰਦੇ ਰਹੇ। ਅਸੀਂ ਦੇਸ਼ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਦੁੱਗਣੀ ਮਿਹਨਤ ਕੀਤੀ ਅਤੇ ਅੱਜ ਵੀ ਕਰ ਰਹੇ ਹਾਂ।” ਬਦਲੀ ਹੋਈ ਕਾਰਜ–ਸ਼ੈਲੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਆਧੁਨਿਕ ਬੁਨਿਆਦੀ ਢਾਂਚੇ ‘ਤੇ 100 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਦੀ ਨੀਤੀ 'ਗਤੀਸ਼ਕਤੀ' ਹੈ, ਦੋ ਜਾਂ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰਨ ਦੀ ਹੈ।

ਕੁਨੈਕਟੀਵਿਟੀ ਦੇ ਫ਼ਾਇਦਿਆਂ 'ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਦਾਰਨਾਥ ਦੁਖਾਂਤ ਤੋਂ ਪਹਿਲਾਂ 2012 'ਚ 5 ਲੱਖ 70 ਹਜ਼ਾਰ ਲੋਕਾਂ ਨੇ ਦਰਸ਼ਨ ਕੀਤੇ ਸਨ। ਇਹ ਉਸ ਸਮੇਂ ਦਾ ਰਿਕਾਰਡ ਸੀ। ਜਦੋਂ ਕਿ ਕੋਰੋਨਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ, 2019 ਵਿੱਚ, 10 ਲੱਖ ਤੋਂ ਵੱਧ ਲੋਕ ਕੇਦਾਰਨਾਥ ਦੇ ਦਰਸ਼ਨ ਕਰਨ ਲਈ ਆਏ ਸਨ। ਉਨ੍ਹਾਂ ਅੱਗੇ ਕਿਹਾ,"ਕੇਦਾਰ ਧਾਮ ਦੇ ਪੁਨਰ ਨਿਰਮਾਣ ਨੇ ਨਾ ਸਿਰਫ਼ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ, ਸਗੋਂ ਉੱਥੇ ਦੇ ਲੋਕਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਕਈ ਮੌਕੇ ਪ੍ਰਦਾਨ ਕੀਤੇ ਹਨ।"

ਪ੍ਰਧਾਨ ਮੰਤਰੀ ਨੇ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦਾ ਨੀਂਹ ਪੱਥਰ ਰੱਖਣ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਦੱਸਿਆ,“ਜਦੋਂ ਇਹ ਤਿਆਰ ਹੋ ਜਾਵੇਗਾ, ਤਾਂ ਦਿੱਲੀ ਤੋਂ ਦੇਹਰਾਦੂਨ ਤੱਕ ਦਾ ਸਫ਼ਰ ਲਗਭਗ ਅੱਧਾ ਹੋ ਜਾਵੇਗਾ।” ਉਨ੍ਹਾਂ ਦੱਸਿਆ,“ਸਾਡੇ ਪਹਾੜ ਨਾ ਸਿਰਫ ਧਾਰਮਿਕ ਵਿਸ਼ਵਾਸ ਅਤੇ ਸਾਡੇ ਸੱਭਿਆਚਾਰ ਦੇ ਗੜ੍ਹ ਹਨ, ਇਹ ਸਾਡੇ ਦੇਸ਼ ਦੀ ਸੁਰੱਖਿਆ ਦੇ ਕਿਲੇ ਵੀ ਹਨ। ਦੇਸ਼ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣਾ। ਬਦਕਿਸਮਤੀ ਨਾਲ, ਜਿਹੜੇ ਲੋਕ ਦਹਾਕਿਆਂ ਤੱਕ ਸਰਕਾਰ ਵਿੱਚ ਰਹੇ, ਉਨ੍ਹਾਂ ਲਈ ਇਹ ਵਿਚਾਰ ਨੀਤੀ-ਵਿਚਾਰ ਵਿੱਚ ਕਿਤੇ ਵੀ ਨਹੀਂ ਸੀ।”

ਵਿਕਾਸ ਦੀ ਰਫ਼ਤਾਰ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ 2007 ਤੋਂ 2014 ਦਰਮਿਆਨ ਕੇਂਦਰ ਸਰਕਾਰ ਨੇ ਸੱਤ ਸਾਲਾਂ ਵਿੱਚ ਉੱਤਰਾਖੰਡ ਵਿੱਚ ਸਿਰਫ਼ 288 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਬਣਾਏ ਸਨ। ਜਦੋਂ ਕਿ ਮੌਜੂਦਾ ਸਰਕਾਰ ਨੇ ਆਪਣੇ 7 ਸਾਲਾਂ ਵਿੱਚ ਉੱਤਰਾਖੰਡ ਵਿੱਚ 2 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਰਾਸ਼ਟਰੀ ਰਾਜਮਾਰਗ ਬਣਾਇਆ ਹੈ।

ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਨੇ ਸਰਹੱਦੀ ਪਹਾੜੀ ਖੇਤਰਾਂ ਦੇ ਬੁਨਿਆਦੀ ਢਾਂਚੇ 'ਤੇ ਓਨੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਹੱਦ ਦੇ ਨੇੜੇ ਸੜਕਾਂ ਬਣਨੀਆਂ ਚਾਹੀਦੀਆਂ ਹਨ, ਪੁਲ ਬਣਨੇ ਚਾਹੀਦੇ ਹਨ, ਉਨ੍ਹਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਵੰਨ ਰੈਂਕ, ਵੰਨ ਪੈਨਸ਼ਨ, ਆਧੁਨਿਕ ਹਥਿਆਰਾਂ, ਅੱਤਵਾਦੀਆਂ ਨੂੰ ਢੁੱਕਵਾਂ ਜਵਾਬ ਦੇਣ ਜਿਹੇ ਨਾਜ਼ੁਕ ਮੁੱਦਿਆਂ 'ਤੇ ਸਹੀ ਢੰਗ ਨਾਲ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਨੇ ਹਰ ਪੱਧਰ 'ਤੇ ਫੌਜ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ,‘‘ਅੱਜ ਜੋ ਸਰਕਾਰ ਹੈ, ਉਹ ਦੁਨੀਆ ਦੇ ਕਿਸੇ ਵੀ ਦੇਸ਼ ਦੇ ਦਬਾਅ ਹੇਠ ਨਹੀਂ ਆ ਸਕਦੀ। ਅਸੀਂ ਉਹ ਲੋਕ ਹਾਂ ਜੋ ‘ਰਾਸ਼ਟਰ ਪ੍ਰਥਮ, ਸਦਾ ਪ੍ਰਥਮ’ ਦੇ ਮੰਤਰ ਦੀ ਪਾਲਣਾ ਕਰਦੇ ਹਾਂ।”

ਪ੍ਰਧਾਨ ਮੰਤਰੀ ਨੇ ਵਿਕਾਸ ਨੀਤੀਆਂ ਵਿੱਚ ਸਿਰਫ਼ ਇੱਕ ਜਾਤੀ, ਧਰਮ ਅਤੇ ਭੇਦਭਾਵ ਦੀ ਰਾਜਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਰਾਜਨੀਤੀ ਦੇ ਵਿਗਾੜ 'ਤੇ ਵੀ ਹਮਲਾ ਕੀਤਾ, ਜੋ ਲੋਕਾਂ ਨੂੰ ਮਜ਼ਬੂਤ ਨਹੀਂ ਹੋਣ ਦਿੰਦਾ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਲਈ ਸਰਕਾਰ 'ਤੇ ਨਿਰਭਰ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀ ਸੋਚ ਨੂੰ ਬਿਆਨ ਕੀਤਾ, ਜਿਸ ਨੇ ਇੱਕ ਵੱਖਰਾ ਰਸਤਾ ਅਪਣਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,“ਇਹ ਇੱਕ ਔਖਾ ਰਸਤਾ ਹੈ, ਔਖਾ ਹੈ, ਪਰ ਇਹ ਦੇਸ਼ ਦੇ ਹਿਤ ਵਿੱਚ ਹੈ, ਇਹ ਦੇਸ਼ ਦੇ ਲੋਕਾਂ ਦੇ ਹਿਤ ਵਿੱਚ ਹੈ। ਇਹ ਮਾਰਗ ਹੈ-ਸਬਕਾ ਸਾਥ-ਸਬਕਾ ਵਿਕਾਸ। ਅਸੀਂ ਕਿਹਾ ਕਿ ਅਸੀਂ ਜੋ ਵੀ ਸਕੀਮਾਂ ਲਿਆਵਾਂਗੇ, ਅਸੀਂ ਬਿਨਾਂ ਕਿਸੇ ਭੇਦਭਾਵ ਦੇ ਸਭ ਲਈ ਲਿਆਵਾਂਗੇ। ਅਸੀਂ ਵੋਟ ਬੈਂਕ ਦੀ ਰਾਜਨੀਤੀ ਨੂੰ ਆਧਾਰ ਨਹੀਂ ਬਣਾਇਆ ਬਲਕਿ ਲੋਕਾਂ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਸਾਡੀ ਪਹੁੰਚ ਦੇਸ਼ ਨੂੰ ਮਜ਼ਬੂਤ ਕਰਨ ਦੀ ਰਹੀ ਹੈ।”

ਪ੍ਰਧਾਨ ਮੰਤਰੀ ਨੇ ਅੰਤ ’ਚ ਇਹ ਭਰੋਸਾ ਦਿੰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ ਕਿ "ਅੰਮ੍ਰਿਤ ਕਾਲ ਦੇ ਸਮੇਂ ਦੌਰਾਨ, ਦੇਸ਼ ਨੇ ਜੋ ਤਰੱਕੀ ਦੀ ਰਫ਼ਤਾਰ ਫੜੀ ਹੈ, ਉਹ ਕਦੇ ਨਹੀਂ ਰੁਕੇਗੀ ਜਾਂ ਢਿੱਲੀ ਨਹੀਂ ਹੋਵੇਗੀ, ਸਗੋਂ ਅਸੀਂ ਹੋਰ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਅੱਗੇ ਵਧਾਂਗੇ।"

ਪ੍ਰਧਾਨ ਮੰਤਰੀ ਨੇ ਇਸ ਦਿਲਚਸਪ ਕਵਿਤਾ ਨਾਲ ਸਮਾਪਤੀ ਕੀਤੀ

“जहाँ पवन बहे संकल्प लिए,

जहाँ पर्वत गर्व सिखाते हैं,

जहाँ ऊँचे नीचे सब रस्ते

बस भक्ति के सुर में गाते हैं

उस देव भूमि के ध्यान से ही

 

उस देव भूमि के ध्यान से ही

 

मैं सदा धन्य हो जाता हूँ

है भाग्य मेरा,

सौभाग्य मेरा,

मैं तुमको शीश नवाता हूँ

 

तुम आँचल हो भारत माँ का

जीवन की धूप में छाँव हो तुम

बस छूने से ही तर जाएँ

सबसे पवित्र वो धरा हो तुम

बस लिए समर्पण तन मन से

मैं देव भूमि में आता हूँ

मैं देव भूमि में आता हूँ

है भाग्य मेरा

सौभाग्य मेरा

मैं तुमको शीश नवाता हूँ

 

जहाँ अंजुली में गंगा जल हो

जहाँ हर एक मन बस निश्छल हो

जहाँ गाँव गाँव में देश भक्त

जहाँ नारी में सच्चा बल हो

उस देवभूमि का आशीर्वाद लिए

 

मैं चलता जाता हूँ

उस देवभूमि का आशीर्वाद

मैं चलता जाता हूँ

है भाग्य मेरा

सौभाग्य मेरा

मैं तुमको शीश नवाता हूँ

 

मंडवे की रोटी

हुड़के की थाप

हर एक मन करता

शिवजी का जाप

ऋषि मुनियों की है

ये तपो भूमि

कितने वीरों की

ये जन्म भूमि

मैं तुमको शीश नवाता हूँ और धन्य धन्य हो जाता हूँ

 

 

****

 

ਡੀਐੱਸ/ਏਕੇ



(Release ID: 1778100) Visitor Counter : 135