ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਪੰਜਵੇਂ ਇੰਟਰਨੈਸ਼ਨਲ ਅੰਬੇਡਕਰ ਕਨਕਲੇਵ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ

Posted On: 02 DEC 2021 1:44PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (2 ਦਸੰਬਰ, 2021) ਨਵੀਂ ਦਿੱਲੀ ਵਿੱਚਐੱਸਸੀ ਅਤੇ ਐੱਸਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਅਤੇ ਡਾ. ਅੰਬੇਡਕਰ ਚੈਂਬਰ ਆਵ੍ ਕਮਰਸ ਦੁਆਰਾ ਆਯੋਜਿਤ ਕੀਤੇ ਜਾ ਰਹੇ ਪੰਜਵੇਂ ਇੰਟਰਨੈਸ਼ਨਲ ਅੰਬੇਡਕਰ ਕਨਕਲੇਵ ਦਾ ਉਦਘਾਟਨ ਕੀਤਾ।

ਇਸ ਮੌਕੇ 'ਤੇ ਬੋਲਦੇ ਹੋਏਰਾਸ਼ਟਰਪਤੀ ਨੇ ਇਸ ਸੰਮੇਲਨ ਦੇ ਆਯੋਜਨ ਲਈ ਐੱਸਸੀ ਅਤੇ ਐੱਸਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਫੋਰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫੋਰਮ ਸਮਾਜਿਕ ਅਤੇ ਆਰਥਿਕ ਨਿਆਂ ਦੇ ਮੁੱਦਿਆਂ ਨੂੰ ਨਿਰੰਤਰ ਉਜਾਗਰ ਕਰ ਰਿਹਾ ਹੈ ਅਤੇ ਡਾ. ਅੰਬੇਡਕਰ ਦੀ ਸੋਚ ਅਤੇ ਵਿਚਾਰਾਂ ਨੂੰ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਇਹ ਸੰਮੇਲਨ ਸੰਵਿਧਾਨਕ ਅਧਿਕਾਰਾਂ ਦੇ ਮੁੱਦੇ ਦੇ ਨਾਲ-ਨਾਲ ਸਿੱਖਿਆਉੱਦਮਤਾਨਵੀਨਤਾ ਅਤੇ ਆਰਥਿਕ ਵਿਕਾਸ ਦੇ ਮੁੱਦਿਆਂ 'ਤੇ ਕੇਂਦਰਿਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹਿਬ ਸਮਾਜ ਦੀ ਨੈਤਿਕ ਚੇਤਨਾ ਨੂੰ ਜਗਾਉਣ ਦੇ ਹੱਕ ਵਿੱਚ ਸਨ।  ਉਹ ਕਿਹਾ ਕਰਦੇ ਸਨ ਕਿ ਅਧਿਕਾਰਾਂ ਦੀ ਰਾਖੀ ਸਿਰਫ਼ ਕਾਨੂੰਨਾਂ ਨਾਲ ਨਹੀਂ ਕੀਤੀ ਜਾ ਸਕਦੀਬਲਕਿ ਸਮਾਜ ਵਿੱਚ ਨੈਤਿਕ ਅਤੇ ਸਮਾਜਿਕ ਚੇਤਨਾ ਦਾ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਹਮੇਸ਼ਾ ਅਹਿੰਸਕ ਅਤੇ ਸੰਵਿਧਾਨਕ ਸਾਧਨਾਂ 'ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਹਿਤਾਂ ਦੀ ਰੱਖਿਆ ਲਈ ਕਈ ਉਪਬੰਧ ਕੀਤੇ ਗਏ ਹਨ। ਸੰਵਿਧਾਨ ਦਾ ਆਰਟੀਕਲ 46 ਨਿਰਦੇਸ਼ ਦਿੰਦਾ ਹੈ ਕਿ ਰਾਜ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਅਕ ਅਤੇ ਆਰਥਿਕ ਹਿਤਾਂ ਦਾ ਵਿਸ਼ੇਸ਼ ਧਿਆਨ ਨਾਲ ਵਿਕਾਸ ਕਰੇਗਾ। ਨਾਲ ਹੀਇਸ ਆਰਟੀਕਲ ਵਿੱਚਰਾਜ ਨੂੰ ਇਨ੍ਹਾਂ ਨੂੰ ਸਮਾਜਿਕ ਬੇਇਨਸਾਫ਼ੀ ਅਤੇ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਈ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਸਥਾਪਿਤ ਕੀਤੀਆਂ ਗਈਆਂ ਹਨ। ਬਹੁਤ ਸਾਰੇ ਸੁਧਾਰ ਹੋਏ ਹਨ।  ਪਰਸਾਡੇ ਦੇਸ਼ ਅਤੇ ਸਮਾਜ ਦੁਆਰਾ ਬਹੁਤ ਕੁਝ ਕਰਨਾ ਬਾਕੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵੰਚਿਤ ਵਰਗ ਦੇ ਬਹੁਤ ਸਾਰੇ ਲੋਕ ਆਪਣੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਲਈ ਸਰਕਾਰ ਦੀਆਂ ਪਹਿਲਾਂ ਤੋਂ ਜਾਣੂ ਨਹੀਂ ਹਨ। ਇਸ ਲਈਇਸ ਫੋਰਮ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਰਕਾਰ ਦੀਆਂ ਪਹਿਲਾਂ ਬਾਰੇ ਜਾਣੂ ਕਰਵਾਉਣ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਜੋ ਉਨ੍ਹਾਂ ਨੇ ਵਿਕਾਸ ਦੇ ਸਫ਼ਰ ਵਿੱਚ ਪਿੱਛੇ ਛੱਡ ਦਿੱਤੇ ਹਨ। ਇਸ ਤਰ੍ਹਾਂ ਉਹ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਨ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

 

 

 *********

 

ਡੀਐੱਸ/ਐੱਸਐੱਚ/ਏਕੇ



(Release ID: 1777455) Visitor Counter : 153