ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav g20-india-2023

ਖੇਡ ਮੰਤਰਾਲੇ ਨੇ ਓਲੰਪਿਕਸ ਵਿੱਚ ਭਾਰਤ ਦੀ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਮਿਸ਼ਨ ਓਲੰਪਿਕਸ ਸੈੱਲ (ਐੱਮਓਸੀ) ਵਿੱਚ ਸਾਬਕਾ ਅੰਤਰਰਾਸ਼ਟਰੀ ਐਥਲੀਟਾਂ ਦੀ ਸੰਖਿਆ ਦੁੱਗਣੀ ਕੀਤੀ


ਸਾਬਕਾ ਐਥਲੀਟ ਭਾਰਤ ਦੀਆਂ ਓਲੰਪਿਕਸ ਤਿਆਰੀਆਂ ਨੂੰ ਹੁਲਾਰਾ ਦੇਣਗੇ, ਮਿਸ਼ਨ ਓਲੰਪਿਕਸ ਸੈੱਲ ਨੂੰ ਨਵਾਂ ਰੂਪ ਦਿੱਤਾ ਗਿਆ

Posted On: 02 DEC 2021 4:13PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਇਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਐਥਲੀਟ-ਕੇਂਦ੍ਰਿਤ ਬਣਾਉਣ ਲਈ ਸੰਸ਼ੋਧਿਤ ਮਿਸ਼ਨ ਓਲੰਪਿਕਸ ਸੈੱਲ (ਐੱਮਓਸੀ) ਦੇ ਕੋਰ ਮੈਂਬਰਾਂ ਵਜੋਂ ਸਾਬਕਾ ਐਥਲੀਟਾਂ ਦੀ ਸੰਖਿਆ ਨੂੰ ਦੁੱਗਣਾ ਕਰ ਦਿੱਤਾ ਹੈ। ਐੱਮਓਸੀ ਮੰਤਰਾਲੇ ਦੀ ਟਾਰਗੇਟ ਓਲੰਪਿਕਸ ਪੋਡੀਅਮ (ਟੌਪਸ-TOPS) ਪਹਿਲ ਜ਼ਰੀਏ ਭਾਰਤ ਦੀ ਓਲੰਪਿਕਸ ਤਿਆਰੀ ਨੂੰ ਸੰਚਾਲਿਤ ਕਰਦਾ ਹੈ। ਇਹ ਆਲਮੀ ਖੇਡ ਮੰਚ 'ਤੇ ਭਾਰਤ ਦੀ ਪ੍ਰਗਤੀ ਨੂੰ ਤੇਜ਼ ਕਰਨ ਲਈ ਕੀਤਾ ਗਿਆ ਹੈ।

 

ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਹ ਫ਼ੈਸਲਾ ਪਿਛਲੇ ਓਲੰਪਿਕਸ ਸਾਈਕਲ ਵਿੱਚ ਹਾਸਲ ਕੀਤੇ ਤਜ਼ਰਬੇ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ "ਮੌਜੂਦਾ ਐੱਮਓਸੀ ਵਿੱਚ ਸਾਬਕਾ ਐਥਲੀਟਾਂ ਦੇ ਇਨਪੁਟਸ ਨੇ ਉਨ੍ਹਾਂ ਐਥਲੀਟਾਂ ਦੀ ਟ੍ਰੇਨਿੰਗ ਅਤੇ ਕੰਪੀਟੀਸ਼ਨ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਨ੍ਹਾਂ ਨੇ ਟੋਕੀਓ 2020 ਵਿੱਚ ਹਿੱਸਾ ਲੈ ਕੇ 7 ਮੈਡਲ ਜਿੱਤੇ ਅਤੇ ਪੈਰਾ ਓਲੰਪਿਕਸ ਖੇਡਾਂ ਵਿੱਚ 19 ਮੈਡਲ ਜਿੱਤੇ।"

 

ਨਵੇਂ ਐੱਮਓਸੀ ਵਿੱਚ ਹੁਣ ਸਾਬਕਾ ਭਾਰਤੀ ਫੁਟਬਾਲ ਕਪਤਾਨ ਬਾਈਚੁੰਗ ਭੂਟੀਆ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਲੌਂਗ ਜੰਪ ਮੈਡਲ ਵਿਜੇਤਾ ਅੰਜੂ ਬੌਬੀ ਜਾਰਜ, ਭਾਰਤ ਦੇ ਸਾਬਕਾ ਹਾਕੀ ਕਪਤਾਨ ਸਰਦਾਰਾ ਸਿੰਘ, ਰਾਈਫਲ ਨਿਸ਼ਾਨੇਬਾਜ਼ੀ ਦੀ ਦਿੱਗਜ ਅੰਜਲੀ ਭਾਗਵਤ, ਸਾਬਕਾ ਹਾਕੀ ਕਪਤਾਨ ਅਤੇ ਸੀਈਓ ਓਲੰਪਿਕਸ ਗੋਲਡ ਕੁਐਸਟ ਵਿਰੇਨ ਰਸਕਿਨਹਾ, ਟੇਬਲ ਟੈਨਿਸ ਸਟਾਰ ਮੋਨਾਲੀਸਾ ਮਹਿਤਾ ਅਤੇ ਬੈਡਮਿੰਟਨ ਖਿਡਾਰੀ ਤ੍ਰੁਪਤੀ ਮੁਰਗੁੰਡੇ ਸ਼ਾਮਲ ਹੋਣਗੇ।

 

ਓਲੰਪੀਅਨ ਸੇਲਰ ਅਤੇ ਖੇਡ ਵਿਗਿਆਨ ਮਾਹਿਰ ਡਾ. ਮਾਲਵ ਸ਼ਰੌਫ਼ ਐੱਮਓਸੀ ਵਿੱਚ ਬਣੇ ਰਹਿਣਗੇ।  ਅਥਲੈਟਿਕਸ ਫੈਡਰੇਸ਼ਨ ਆਵ੍ ਇੰਡੀਆ ਦੇ ਪ੍ਰਧਾਨ ਸ਼੍ਰੀ ਆਦਿਲੇ ਸੁਮੇਰੀਵਾਲਾ, ਅਥਲੈਟਿਕ ਫੈਡਰੇਸ਼ਨ ਆਵ੍ ਇੰਡੀਆ ਦੇ ਪ੍ਰਧਾਨ ਅਤੇ TOPS ਦੇ ਸੀਈਓ ਕੋਮੋਡੋਰ ਪੁਸ਼ਪੇਂਦਰ ਗਰਗ ਐੱਮਓਸੀ ਵਿੱਚ ਸ਼ਾਮਲ ਹੋਰ ਸਾਬਕਾ ਖਿਡਾਰੀ ਹਨ। ਸ਼੍ਰੀ ਅਰਜੁਨ ਮੁੰਡਾ, ਕੈਬਨਿਟ ਮੰਤਰੀ, ਸ਼੍ਰੀ ਅਜੈ ਸਿੰਘ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੀਰਅੰਦਾਜ਼ੀ ਐਸੋਸੀਏਸ਼ਨ ਆਵ੍ ਇੰਡੀਆ, ਬਾਕਸਿੰਗ ਫੈਡਰੇਸ਼ਨ ਆਵ੍ ਇੰਡੀਆ ਅਤੇ ਰੈਸਲਿੰਗ ਫੈਡਰੇਸ਼ਨ ਆਵ੍ ਇੰਡੀਆ ਦੇ ਪ੍ਰਧਾਨ ਹੋਣ ਦੇ ਨਾਤੇ ਐੱਮਓਸੀ ਦਾ ਹਿੱਸਾ ਹੋਣਗੇ।

 

ਮਿਸ਼ਨ ਓਲੰਪਿਕਸ ਸੈੱਲ:

 

ਬਾਈਚੁੰਗ ਭੂਟੀਆ, ਅੰਜੂ ਬੌਬੀ ਜਾਰਜ, ਅੰਜਲੀ ਭਾਗਵਤ, ਤ੍ਰਿਪਤੀ ਮੁਰਗੁੰਡੇ, ਸਰਦਾਰਾ ਸਿੰਘ, ਵੀਰੇਨ ਰਸਕਿਨਹਾ, ਮਾਲਵ ਸ਼ਰੌਫ਼, ਮੋਨਾਲੀਸਾ ਮਹਿਤਾ, ਭਾਰਤੀ ਓਲੰਪਿਕਸ ਸੰਘ, ਭਾਰਤੀ ਕੁਸ਼ਤੀ ਸੰਘ, ਭਾਰਤੀ ਤੀਰਅੰਦਾਜ਼ੀ ਸੰਘ ਅਤੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ, ਕਾਰਜਕਾਰੀ ਡਾਇਰੈਕਟਰ (TEAMS), SAI;  ਡਾਇਰੈਕਟਰ (ਸਪੋਰਟਸ), MYAS;  ਸੀਈਓ, ਟੌਪਸ (ਕਨਵੀਨਰ) ਅਤੇ ਜੁਆਇੰਟ ਸੀਈਓ, ਟੌਪਸ (ਸਹਿ-ਕਨਵੀਨਰ)।

 

ਭਾਰਤੀ ਖੇਡ ਅਥਾਰਿਟੀ (SAI) ਦੇ ਡਾਇਰੈਕਟਰ ਜਨਰਲ ਐੱਮਓਸੀ ਦੀ ਪ੍ਰਧਾਨਗੀ ਕਰਨਗੇ।

 

**********

ਐੱਨਬੀ/ਓਏ



(Release ID: 1777436) Visitor Counter : 132