PIB Backgrounder
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 30 NOV 2021 5:30PM by PIB Chandigarh

 

https://static.pib.gov.in/WriteReadData/userfiles/image/image0020FX3.png https://static.pib.gov.in/WriteReadData/userfiles/image/image001BPSF.jpg

 

ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਵੈਕਸੀਨ ਦੀਆਂ 123.25 ਕਰੋੜ ਖੁਰਾਕਾਂ ਲਗਾਈਆਂ ਗਈਆਂ।

ਰਿਕਵਰੀ ਦਰ ਮੌਜੂਦਾ ਸਮੇਂ 98.35% ਹੈ, ਜੋ ਮਾਰਚ 2020 ਤੋਂ ਸਭ ਤੋਂ ਵੱਧ ਹੈ।

ਪਿਛਲੇ 24 ਘੰਟਿਆਂ ਵਿੱਚ 10,116 ਮਰੀਜ਼ ਠੀਕ ਹੋਏ। ਇਸ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 3,40,18,299 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ 6,990 ਨਵੇਂ ਕੇਸ ਆਏ ਹਨ, ਜੋ 551 ਦਿਨਾਂ ਵਿੱਚ ਸਭ ਤੋਂ ਘੱਟ ਹਨ।

ਭਾਰਤ ਦਾ ਐਕਟਿਵ ਕੇਸਲੋਡ ਇਸ ਸਮੇਂ 1,00,543 ਹੈ, ਜੋ 546 ਦਿਨਾਂ ਵਿੱਚ ਘੱਟ ਹੈ।

ਐਕਟਿਵ ਕੇਸ, ਕੁੱਲ ਕੇਸਾਂ ਦੇ 1% ਤੋਂ ਵੀ ਘੱਟ ਹਨ। ਇਹ ਇਸ ਸਮੇਂ 0.29% ਹਨ, ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ।

ਰੋਜ਼ਾਨਾ ਪਾਜ਼ਿਟੀਵਿਟੀ  ਦਰ (0.69%) ਪਿਛਲੇ 57 ਦਿਨਾਂ ਵਿੱਚ 2% ਤੋਂ ਘੱਟ ‘ਤੇ ਕਾਇਮ।

ਸਪਤਾਹਿਕ ਪਾਜ਼ਿਟੀਵਿਟੀ ਦਰ (0.84%) ਪਿਛਲੇ 16 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ।

ਹੁਣ ਤੱਕ ਕੁੱਲ 64.13 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

#Unite2FightCorona                                                                                    #IndiaFightsCorona

 

PRESS INFORMATION BUREAU

MINISTRY OF INFORMATION & BROADCASTING

GOVERNMENT OF INDIA

*****   

Image

Image

ਕੋਵਿਡ-19 ਅੱਪਡੇਟ

ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਸਮੁੱਚੀ ਕਵਰੇਜ 123.25 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ 78.80 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.35% ਹੈ
ਪਿਛਲੇ 24 ਘੰਟਿਆਂ ਵਿੱਚ 6,990 ਨਵੇਂ ਕੇਸ ਦਰਜ
ਭਾਰਤ ਦਾ ਐਕਟਿਵ ਕੇਸਲੋਡ 1,00,543 ਹੈ
ਸਪਤਾਹਿਕ ਪਾਜ਼ਿਟਿਵਿਟੀ ਦਰ ( 0.84% ) ਪਿਛਲੇ 16 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ

 

ਪਿਛਲੇ 24 ਘੰਟਿਆਂ  ਦੇ ਦੌਰਾਨ ਟੀਕੇ ਦੀਆਂ 78,80,545 ਖੁਰਾਕਾਂ ਲਗਾਉਣ  ਦੇ ਨਾਲ ਅੱਜ ਸੱਤ ਵਜੇ ਸਵੇਰ ਤੱਕ ਦੀਆਂ ਆਰਜ਼ੀ ਰਿਪੋਰਟਾਂ  ਦੇ ਅਨੁਸਾਰ ਦੇਸ਼ ਦਾ ਕੋਵਿਡ - 19 ਟੀਕਾਕਰਣ ਕਵਰੇਜ 123.25 ਕਰੋੜ ( 1,23,25,02,767 ) ਦੇ ਪਾਰ ਪਹੁੰਚ ਗਈ ।  ਇਸ ਨੂੰ 1,28,09,178 ਸੈਸ਼ਨਾਂ  ਦੇ ਜ਼ਰੀਏ ਪੂਰਾ ਕੀਤਾ ਗਿਆ । 

ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ  ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,83,687

ਦੂਸਰੀ ਖੁਰਾਕ

94,85,995

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,78,712

ਦੂਸਰੀ ਖੁਰਾਕ

1,64,79,024

 

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

45,75,06,390

ਦੂਸਰੀ ਖੁਰਾਕ

22,16,02,481

 

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

18,44,67,641

ਦੂਸਰੀ ਖੁਰਾਕ

11,98,73,688

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,55,24,746

ਦੂਸਰੀ ਖੁਰਾਕ

7,88,00,403

ਕੁੱਲ

1,23,25,02,767

ਪਿਛਲੇ 24 ਘੰਟਿਆਂ ਵਿੱਚ 10,116 ਮਰੀਜ਼ਾਂ  ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ  ( ਮਹਾਮਾਰੀ  ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ),  ਜੋ ਇਸ ਸਮੇਂ 3,40,18,299 ਹੈ। 

ਇਸ ਸਦਕਾ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.35% ਹੈ । 

https://static.pib.gov.in/WriteReadData/userfiles/image/image001ILV9.jpg

ਲਗਾਤਾਰ 156 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਨਵੇਂ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਨਿਰੰਤਰ ਅਤੇ ਮਿਲੇ-ਜੁਲੇ ਪ੍ਰਯਤਨਾਂ ਦਾ ਨਤੀਜਾ ਹੈ । 

ਪਿਛਲੇ 24 ਘੰਟਿਆਂ ਵਿੱਚ ਕੁੱਲ 6,990 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ । 

 https://static.pib.gov.in/WriteReadData/userfiles/image/image002VGAJ.jpg

ਇਸ ਸਮੇਂ ਐਕਟਿਵ ਕੇਸਲੋਡ 1,00,543 ਹੈ ।  ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.29% ਹੈ ,  ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹੈ । 

https://static.pib.gov.in/WriteReadData/userfiles/image/image0036X4X.jpg

ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ,  ਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ  ਦੇ ਦੌਰਾਨ ਕੁੱਲ 10,12,523 ਟੈਸਟ ਕੀਤੇ ਗਏ ।  ਭਾਰਤ ਵਿੱਚ ਹੁਣ ਤੱਕ 64.13 ਕਰੋੜ ਤੋਂ ਅਧਿਕ  ( 64,13,03,848 ) ਸੰਚਿਤ ਟੈਸਟ ਕੀਤੇ ਗਏ ਹਨ। 

ਇੱਕ ਤਰਫ ਦੇਸ਼ਭਰ ਵਿੱਚ ਜਾਂਚ ਸਮਰੱਥਾ ਵਧਾਈ ਗਈ ,  ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.84% ਹੈ ,  ਜੋ ਪਿਛਲੇ 16 ਦਿਨਾਂ ਤੋਂ 1% ਤੋਂ ਨੀਚੇ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.69% ਦਰਜ ਕੀਤੀ ਗਈ ਹੈ ।  ਉਹ ਵੀ ਪਿਛਲੇ 57 ਦਿਨਾਂ ਤੋਂ 2% ਤੋਂ ਨੀਚੇ ਅਤੇ ਲਗਾਤਾਰ 92 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ ।

https://static.pib.gov.in/WriteReadData/userfiles/image/image004KCVA.jpg

 

https://pib.gov.in/PressReleasePage.aspx?PRID=1776338

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ -19 ਵੈਕਸੀਨ ਦੀ ਉਪਲਬਧਤਾ ‘ਤੇ ਅੱਪਡੇਟ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀਆਂ 137 ਕਰੋੜ ਤੋਂ ਅਧਿਕ ਖੁਰਾਕਾਂ ਉਪਲਬਧ ਕਰਵਾਈ ਗਈਆਂ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਵੈਕਸੀਨ ਦੀਆਂ 22.70 ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਮੌਜੂਦ

ਕੇਂਦਰ ਸਰਕਾਰ ਦੇਸ਼ਭਰ ਵਿੱਚ ਕੋਵਿਡ-19 ਟੀਕਾਕਰਣ ਦਾ ਦਾਇਰਾ ਵਧਾਉਣ ਅਤੇ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਲਈ ਪ੍ਰਤੀਬੱਧ ਹੈ। ਕੋਵਿਡ-19  ਦੇ ਟੀਕਿਆਂ ਦੀ ਸਰਬ-ਉਪਲਬਧਤਾ ਦਾ ਨਵਾਂ ਦੌਰ 21 ਜੂਨ ,  2021 ਤੋਂ ਸ਼ੁਰੂ ਕੀਤਾ ਗਿਆ ਹੈ। ਟੀਕਾਕਰਣ ਮੁਹਿੰਮ ਨੂੰ ਅਧਿਕ ਤੋਂ ਅਧਿਕ ਵੈਕਸੀਨ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਗਈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਬੰਦੋਬਸਤ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ ।

ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ  ਦੇ ਰੂਪ ਵਿੱਚ, ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਕੋਵਿਡ ਵੈਕਸੀਨ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ  ਕਰ ਰਹੀ ਹੈ। ਟੀਕਿਆਂ ਦੀ ਸਰਬ-ਉਪਲਬਧਤਾ ਦੇ ਨਵੇਂ ਪੜਾਅ ਵਿੱਚ,  ਕੇਂਦਰ ਸਰਕਾਰ ਵੈਕਸੀਨ ਨਿਰਮਾਤਾਵਾਂ ਤੋਂ 75% ਟੀਕੇ ਖਰੀਦ ਕੇ ਉਨ੍ਹਾਂ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ  ਪ੍ਰਦਾਨ ਕਰੇਗੀ ।

ਟੀਕਿਆਂ ਦੀਆਂ ਖੁਰਾਕਾਂ

  (30 ਨਵੰਬਰ 2021 ਤੱਕ)

ਹੁਣ ਤੱਕ ਹੋਈ ਸਪਲਾਈ 

 1,37,71,08,100

 

ਬਾਕੀ ਟੀਕੇ

 

 

22,70,98,006

 

ਕੇਂਦਰ ਸਰਕਾਰ ਦੁਆਰਾ ਸਾਰੇ ਪ੍ਰਕਾਰ ਦੇ ਸਰੋਤਾਂ ਤੋਂ ਹੁਣ ਤੱਕ ਵੈਕਸੀਨ ਦੀਆਂ 137 ਕਰੋੜ ਤੋਂ ਅਧਿਕ  ( 1,37,71,08,100 )  ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਕਾਰੀ ਸਰੋਤ  ( ਮੁਫ਼ਤ)  ਅਤੇ ਰਾਜਾਂ ਦੁਆਰਾ ਸਿੱਧੀ ਖਰੀਦ ਪ੍ਰਕਿਰਿਆ  ਦੇ ਜ਼ਰੀਏ ਪ੍ਰਦਾਨ ਕੀਤੀਆਂ ਗਈਆਂ ਹਨ ।

ਰਾਜਾਂ ਦੇ ਪਾਸ ਵੈਕਸੀਨ ਦੀਆਂ 22.70 ਕਰੋੜ ਤੋਂ ਅਧਿਕ (22,70,98,006 )  ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਮੌਜੂਦ ਹਨ ,  ਜਿਨ੍ਹਾਂ ਨੂੰ ਲਗਾਇਆ ਜਾਣਾ ਹੈ ।

 

https://pib.gov.in/PressReleasePage.aspx?PRID=1776335

ਨਵੇਂ ਕੋਵਿਡ-19 ਵੈਰੀਐਂਟ (ਓਮੀਕਰੋਨ) ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਿਪੋਰਟ ਦੇ ਮੱਦੇਨਜ਼ਰ ਕੇਂਦਰ ਨੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕੀਤੀ

ਰਾਜਾ ਨੂੰ ਸਲਾਹ ਦਿੱਤੀ ਗਈ ਕਿ ਬਚਾਅ ਦੇ ਉਪਾਵਾਂ ਨੂੰ ਢਿੱਲਾ ਨਾ ਪੈਣ ਦੇਣ –ਟੈਸਟ, ਟ੍ਰੈਕ, ਟ੍ਰੀਟ ਦੀ ਰਣਨੀਤੀ ’ਤੇ ਫਿਰ ਤੋਂ ਜ਼ੋਰ ਦੇਣ

ਓਮੀਕਰੋਨ ਵੈਰੀਐਂਟ ਆਰਟੀਪੀਸੀਆਰ ਅਤੇ ਆਰਏਟੀ ਤੋਂ ਬਚ ਨਹੀਂ ਸਕਦਾ; ਰਾਜਾਂ ਨੂੰ ਅਜਿਹੇ ਕਿਸੇ ਵੀ ਮਾਮਲੇ ਦੀ ਛੇਤੀ ਪਛਾਣ ਦੇ ਲਈ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ

ਸਮੇਂ ’ਤੇ ਅਤੇ ਪ੍ਰਭਾਵੀ ਪ੍ਰਬੰਧਨ ਦੇ ਲਈ ਉੱਭਰਦੇ ਸਮੂਹਾਂ ਅਤੇ ਹੌਟਸਪੌਟ ’ਤੇ ਸਖ਼ਤ ਨਿਗਰਾਨੀ ਰੱਖਣਾ

ਰਾਜਾਂ ਨੂੰ ਮਜ਼ਬੂਤ ਬੁਨਿਆਦੀ ਢਾਂਚੇ, ਦਵਾਈਆਂ ਦੀ ਲੋੜੀਂਦੀ ਉਪਲਬਧਤਾ ਅਤੇ ਸਟਾਕ, ਜਾਂਚਿਆ-ਪਰਖਿਆ ਹੋਮ ਆਈਸੋਲੇਸ਼ਨ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ

ਸਾਰੇ ਕੋਵਿਡ-19 ਪਾਜ਼ਿਟਿਵ ਸੈਂਪਲਾਂ ਨੂੰ ਤੁਰੰਤ ਜੀਨੋਮ ਅਨੂਕ੍ਰਮਣ ਦੇ ਲਈ ਨਿਰਧਾਰਿਤ ਆਈਐੱਨਐੱਸਏਸੀਓਜੀ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ

ਰਾਜ ਪ੍ਰਸ਼ਾਸਨ, ਬੀਓਆਈ, ਏਪੀਐੱਚਓ ਦੇ ਵਿੱਚ ਪ੍ਰਭਾਵੀ ਅਤੇ ਸਮੇਂ ਸਿਰ ਤਾਲਮੇਲ ਕਰਨ ’ਤੇ ਜ਼ੋਰ ਦਿੱਤਾ ਗਿਆ

ਸੰਪੂਰਨ ਟੀਕਾਕਰਣ ਦਾ ਲਕਸ਼ ਹਾਸਲ ਕਰਨ ਦੇ ਲਈ “ਹਰ ਘਰ ਦਸਤਕ” ਟੀਕਾਕਰਣ ਅਭਿਯਾਨ 31 ਦਸੰਬਰ ਤੱਕ ਵਧਾਇਆ ਗਿਆ

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਇੱਥੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪੌਲ ਦੀ ਮੌਜੂਦਗੀ ਵਿੱਚ ਵਿਭਿੰਨ ਦੇਸ਼ਾਂ ਵਿੱਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦੇ ਫੈਲਣ ਦੀ ਖਬਰ ਦੇ ਵਿੱਚਕੋਵਿਡ-19 ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ ਅਤੇ ਤਿਆਰੀਆਂ ਦੀ ਸਮੀਖਿਆ ਦੇ ਲਈ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਇਸ ਬੈਠਕ ਵਿੱਚ ਸ਼੍ਰੀ ਰਾਜੀਵ ਬਾਂਸਲ, ਸਕੱਤਰ ਐੱਮਓਸੀਏ; ਡਾ. ਬਲਰਾਮ ਭਾਰਗਵ, ਸਕੱਤਰ (ਸਿਹਤ ਖੋਜ) ਅਤੇ ਡੀਜੀ ਆਈਸੀਐੱਮਆਰ; ਡਾ. ਸੁਜੀਤ ਕੇ ਸਿੰਘ, ਡਾਇਰੈਕਟਰ, ਐੱਨਸੀਡੀਸੀ; ਰਾਜ ਸਿਹਤ ਸਕੱਤਰ, ਮੈਨੇਜਿੰਗ ਡਾਇਰੈਕਟਰ (ਐੱਨਐੱਚਐੱਮ), ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਤੀਨਿਧੀ, ਬਿਊਰੋ ਆਵ੍ ਇਮੀਗ੍ਰੇਸ਼ਨ (ਬੀਓਆਈ), ਰਾਜ ਹਵਾਈ ਅੱਡੇ ਦੇ ਜਨਤਕ ਸਿਹਤ ਅਧਿਕਾਰੀ (ਏਪੀਐੱਚਓ) ਅਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।

ਕੇਂਦਰੀ ਸਿਹਤ ਸਕੱਤਰ ਨੇ ਇੱਕ ਵਾਰ ਫਿਰ ਕਿਹਾ ਕਿ ਕੋਵਿਡ-19 ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਦੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਨੂੰ ਰਾਜਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੁਰੱਖਿਆ ਉਪਾਵਾਂ ਨੂੰ ਢਿੱਲਾ ਨਾ ਪੈਣ ਦੇਣ ਅਤੇ ਵਿਭਿੰਨ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦ ਪਾਰ ਕਰਕੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ’ਤੇ ਸਖ਼ਤ ਨਿਗਰਾਨੀ ਰੱਖਣ।

ਰਾਜਾਂ ਨੂੰ ਵਿਸ਼ੇਸ਼ ਰੂਪ ਨਾਲ ਹੇਠਾਂ ਦਿੱਤੀਆਂ ਸਲਾਹਾਂ ਦਿੱਤੀਆਂ ਹੋਈਆਂ ਹਨ:

∙ਅੰਤਰਰਾਸ਼ਟਰੀ ਯਾਤਰੀਆਂ ’ਤੇ ਪ੍ਰਭਾਵੀ ਨਿਗਰਾਨੀ ਰੱਖਣਾ: “ਐਟਰਿਸਕ” ਯਾਨੀ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਸੈਂਪਲਾਂ ਦੀ ਟੈਸਟਿੰਗ ਪਹਿਲੇ ਹੀ ਦਿਨ ਅਤੇ 8ਵੇਂ ਦਿਨ ਫਿਰ ਦੁਬਾਰਾ ਟੈਸਟਿੰਗ ਕੀਤੇ ਜਾਣ ਦੀ ਜ਼ਰੂਰਤ ਹੈ। ਜ਼ੋਖ਼ਮ ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਆਉਣ ਤੱਕ ਹਵਾਈ ਅੱਡੇ ’ਤੇ ਇੰਤਜ਼ਾਰ ਕਰਨ ਦੀ ਤਿਆਰੀ ਕਰ ਲੈਣ ਅਤੇ ਪਹਿਲਾਂ ਤੋਂ ਕੋਈ ਕਨੈਕਟਿੰਗ ਫਲਾਈਟ ਬੁੱਕ ਨਾ ਕਰਨ।

∙ਰਾਜਾਂ ਨੂੰ ਜਿਨੋਮ ਅਨੂਕ੍ਰਮਣ ਦੇ ਲਈ ਸਾਰੇ ਪਾਜ਼ਿਟਿਵ ਸੈਂਪਲ ਇੰਸਾਕੋਗ ਪ੍ਰਯੋਗਸ਼ਾਲਾਵਾਂ (ਰਾਜ ਦੇ ਨਾਲ ਮੈਪ ਕੀਤੇ ਗਏ) ਨੂੰ ਤੁਰੰਤ ਭੇਜਣ ਦੀ ਸਲਾਹ ਦਿੱਤੀ ਗਈ। ਰਾਜ ਪਾਜ਼ਿਟਿਵ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ’ਤੇ 14 ਦਿਨਾਂ ਤੱਕ ਨਜ਼ਰ ਰੱਖਣ ਦਾ ਕੰਮ ਕਰਨਗੇ।

∙ਟੈਸਟਿੰਗ ਵਿੱਚ ਵਾਧਾ: ਟੈਸਟਿੰਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਟੈਸਟਿੰਗ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ। ਰਾਜ ਆਰਟੀ-ਪੀਸੀਆਰ ਅਨੁਪਾਤ ਨੂੰ ਬਣਾਈ ਰੱਖਦੇ ਹੋਏ ਹਰੇਕ ਜ਼ਿਲ੍ਹੇ ਵਿੱਚ ਲੋੜੀਂਦੀ ਟੈਸਟਿੰਗ ਸੁਨਿਸ਼ਚਿਤ ਕਰਨਗੇ।

∙ਹੌਟਸਪੌਟ ਦੀ ਪ੍ਰਭਾਵੀ ਨਿਗਰਾਨੀ: ਉਨ੍ਹਾਂ ਖੇਤਰਾਂ ਦੀ ਨਿਰੰਤਰ ਨਿਗਰਾਨੀ ਜਿੱਥੇ ਹਾਲ ਹੀ ਵਿੱਚ ਪਾਜ਼ਿਟਿਵ ਮਾਮਲੇ ਜ਼ਿਆਦਾ ਆਏ ਸੀ। ਜਿਨੋਮ ਅਨੂਕ੍ਰਮਣ ਦੇ ਲਈ ਸਾਰੇ ਪਾਜ਼ਿਟਿਵ ਸੈਂਪਲਾਂ ਨੂੰ ਤੇਜ਼ੀ ਨਾਲ ਨਾਮਜ਼ਦ ਇੰਸਾਕੋਗ ਲੈਬ ਵਿੱਚ ਭੇਜਣਾ।

∙ਘਰ ਵਿੱਚ ਹੋਮ ਆਈਸੋਲੇਸ਼ਨ ਦੇ ਮਾਮਲਿਆਂ ਦੀ ਪ੍ਰਭਾਵੀ ਅਤੇ ਨਿਯਮਿਤ ਨਿਗਰਾਨੀ ਜ਼ੋਖ਼ਮ ਵਾਲੇ ਦੇਸ਼ਾਂ ਤੋਂ ਆਏ ਯਾਤਰੀਆਂ ਦੇ ਘਰਾਂ ਵਿੱਚ ਜਾ ਕੇ ਕਰਨੀ ਹੋਵੇਗੀ। 8 ਵੇਂ ਦਿਨ ਦੇ ਟੈਸਟ ਵਿੱਚ ਨੈਗੀਟਿਵ ਰਿਪੋਰਟ ਵਾਲੇ ਯਾਤਰੀਆਂ ਦੀ ਸਥਿਤੀ ਦੀ ਵੀ ਰਾਜ ਪ੍ਰਸ਼ਾਸਨ ਉਨ੍ਹਾਂ ਦੇ ਘਰ ਜਾ ਕੇ ਨਿਗਰਾਨੀ ਕਰੇਗਾ।

∙ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਨੂੰ ਸੁਨਿਸ਼ਚਿਤ ਕਰਨਾ: ਸਿਹਤ ਦੇ ਬੁਨਿਆਦੀ ਢਾਂਚੇ (ਆਈਸੀਯੂ, ਓ2 ਬੈੱਡ, ਵੈਂਟੀਲੇਟਰ, ਆਦਿ ਦੀ ਉਪਲਬਧਤਾ) ਦੀ ਤਿਆਰੀ ਸੁਨਿਸ਼ਚਿਤ ਕਰਨਾ। ਗ੍ਰਾਮੀਣ ਖੇਤਰਾਂ ਅਤੇ ਬਾਲ ਚਿਕਿਤਸਾ ਮਾਮਲਿਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਈਸੀਆਰਪੀ-II ਨੂੰ ਲਾਗੂ ਕਰਨਾ। ਲੌਜਿਸਟਿਕਸ, ਦਵਾਈਆਂ, ਆਕਸੀਜਨ ਸਿਲੰਡਰਾਂ ਆਦਿ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਪ੍ਰਮਾਣਿਤ ਪੀਐੱਸਏ ਪਲਾਂਟਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨਾ।

∙ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਵੇਰਵੇ ਸਮੇਤ ਪਾਜ਼ਿਟਿਵ ਪਾਏ ਗਏ ਯਾਤਰੀਆਂ ਦੀ ਸੂਚੀ ਦੇ ਲਈ ਏਪੀਐੱਚਪੀ ਦੇ ਨਾਲ ਤਾਲਮੇਲ ਕਰਨਾ ਅਤੇ ਪ੍ਰਭਾਵੀ ਨਿਗਰਾਨੀ ਦੇ ਲਈ ਉਨ੍ਹਾਂ ਦੇ ਸਮਰਥਨ ਨੂੰ ਮਜ਼ਬੂਤ ਕਰਨਾ।

∙ਰਾਜ ਪ੍ਰਸ਼ਾਸਨ, ਬੀਓਆਈ ਅਧਿਕਾਰੀਆਂ, ਏਪੀਐੱਚਓ, ਪੋਰਟ ਸਿਹਤ ਅਧਿਕਾਰੀਆਂ (ਪੀਐੱਚਓ) ਅਤੇ ਜ਼ਮੀਨੀ ਸਰਹੱਦ ਪਾਰ ਕਰਨ ਵਾਲੇ ਅਧਿਕਾਰੀਆਂ (ਐੱਲਬੀਸੀਓ) ਦੇ ਵਿੱਚ ਪ੍ਰਭਾਵੀ ਅਤੇ ਸਮੇਂ ਸਿਰ ਤਾਲਮੇਲ ’ਤੇ ਜ਼ੋਰ ਦਿੱਤਾ ਜਾਵੇ।

∙ਰਾਜਾਂ ਨੂੰ ਅੱਜ ਅੱਧੀ ਰਾਤ ਤੋਂ ਪ੍ਰਭਾਵੀ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਸੁਚਾਰੂ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਬੀਓਆਈ, ਏਪੀਐੱਚਓ, ਪੀਐੱਚਓ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੇ ਨਾਲ ਬੈਠਕ ਕਰਨ ਦੀ ਸਲਾਹ ਦਿੱਤੀ ਹੈ।

∙ਦੇਸ਼ ਵਿੱਚ ਕਿਸੇ ਵੀ ਬੀਓਸੀ ਦੇ ਪ੍ਰਸਾਰ ਦਾ ਪਤਾ ਲਗਾਉਣ ਅਤੇ ਉਸ ਨੂੰ ਰੋਕਣ ਦੇ ਲਈ ਰਾਜ ਨਿਗਰਾਨੀ ਅਧਿਕਾਰੀ ਦੁਆਰਾ ਦੈਨਿਕ ਨਿਗਰਾਨੀ, ਖਾਸ ਰੂਪ ਨਾਲ ਪਾਜ਼ਿਟਿਵਮਾਮਲਿਆਂ ਦੇ ਕਿਸੇ ਵੀ ਹਾਲ ਦੇ ਸਮੂਹਾਂ ਦੀ, ਜ਼ਰੂਰੀ ਹੈ।

∙ਹਫ਼ਤਾਵਰੀ ਮੀਡੀਆ ਬ੍ਰੀਫਿੰਗ ਦੇ ਮਾਧਿਅਮ ਨਾਲ ਜਨਤਾ ਦੇ ਨਾਲ ਸਾਂਝਾ ਕੀਤੇ ਜਾਣ ਵਾਲੇ ਹਾਲਾਤ ਦੇ ਮੱਦੇਨਜ਼ਰ ਤੱਥ ਅਤੇ ਵਿਗਿਆਨ ਆਧਾਰਿਤ ਜਾਣਕਾਰੀ ਦੇ ਨਿਯਮਿਤ ਪ੍ਰਸਾਰ ’ਤੇ ਫਿਰ ਤੋਂ ਜ਼ੋਰ ਦਿੱਤਾ ਗਿਆ।

ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵੀ ਕੇ ਪੌਲ ਨੇ ਨਵੇਂ ਕੋਵਿਡ-19 ਵੈਰੀਐਂਟ ਦੇ ਕਥਿਤ ਰੂਪ ਨਾਲ ਉੱਭਰਨ ਨੂੰ “ਮਹਾਮਾਰੀ ਦੇ ਅੰਦਰ ਮਹਾਮਾਰੀ” ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਕੋਵਿਡ-19 ਦੇ ਪ੍ਰਬੰਧਨ ਦੇ ਆਪਣੇ ਗਿਆਨ ਵਿੱਚ ਅਮੀਰ ਹੈ। ਉਨ੍ਹਾਂ ਨੇ ਫਿਰ ਤੋਂ ਕੋਵਿਡ ਦੇ ਲੋੜੀਂਦੇ ਵਿਵਹਾਰ ਦੇ ਨਿਰੰਤਰ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਵੱਡੀਆਂ ਸਭਾਵਾਂ ਤੋਂ ਪਰਹੇਜ਼ ਕਰਨ ਅਤੇ ਟੀਕਾਕਰਣ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ। ਕੋਵਿਡ-19 ਤੋਂ ਬਚਣ ਦੇ ਲਈ ਸ਼ਕਤੀਸ਼ਾਲੀ ਉਪਾਅ ਦੇ ਰੂਪ ਵਿੱਚ ਟੀਕਾਕਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ “ਹਰ ਘਰ ਦਸਤਕ” ਟੀਕਾਕਰਣ ਅਭਿਯਾਨ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸਦਾ ਉਦੇਸ਼ 100% ਪਹਿਲੀ ਖੁਰਾਕ ਪੂਰਾ ਕਰਨਾ ਅਤੇ ਦੂਸਰੀ ਖ਼ੁਰਾਕ ਦੇ ਟੀਕਾਕਰਣ ਨੂੰ ਵੀ ਜਲਦ ਪੂਰਾ ਕਰਨਾ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ-19 ਟੀਕਾਕਰਣ ਦੀ ਗਤੀ ਅਤੇ ਕਵਰੇਜ ਵਿੱਚ ਤੇਜ਼ੀ ਲਿਆਉਣ।

ਆਈਸੀਐੱਮਆਰ ਦੇ ਡੀਜੀ ਨੇ ਦੱਸਿਆ ਕਿ ਓਮੀਕਰੋਨ ਵੈਰੀਐਂਟ ਆਰਟੀਪੀਸੀਆਰ ਅਤੇ ਆਰਏਟੀ ਤੋਂ ਨਹੀਂ ਬਚ ਸਕਦਾ ਹੈ। ਇਸ ਲਈ, ਰਾਜਾਂ ਨੂੰ ਕਿਸੇ ਵੀ ਮਾਮਲੇ ਦੀ ਜਲਦੀ ਅਤੇ ਤੇਜ਼ੀ ਨਾਲ ਪਹਿਚਾਣ ਦੇ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ ਹੈ। ਰਾਜਾਂ ਨੂੰ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ਦੇ ਲੱਛਣ ਵਾਲੇ/ ਪ੍ਰਾਥਮਿਕਤਾ ਟੈਸਟਿੰਗ ਦੇ ਲਈ ਸਲਾਹ ਦਿੱਤੀ ਗਈ ਹੈ ਜਿੱਥੇ ਇਸ ਬਿਮਾਰੀ ਨੇ ਕਹਿਰ ਵਰਸਾ ਰੱਖਿਆ ਹੈ। ਟੀਕਾਕਰਣ ਕਵਰੇਜ ਦੀ ਨਿਰੰਤਰ ਲੋੜ,ਕੋਵਿਡ ਤੋਂ ਬਚਣ ਦੇ ਲਈ ਲੋੜੀਂਦੇ ਵਿਵਹਾਰ ਦਾ ਪਾਲਣ ਅਤੇ ਸਮੂਹਿਕ ਸਮਾਰੋਹਾਂ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

https://pib.gov.in/PressReleasePage.aspx?PRID=1776404

ਮਹੱਤਵਪੂਰਨ ਟਵੀਟ 

 

*********

ਏਐੱਸ


(Release ID: 1777100) ਵਿਜ਼ੀਟਰ ਕਾਊਂਟਰ : 162