ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
1 0

ਭਾਰਤੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਨੇ ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਫਿਲਮ ਪਰਸਨੈਲਿਟੀ ਆਵ੍ ਦ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ।

 “ਏਕ ਆਸਮਾਨ ਕਮ ਪੜਤਾ ਹੈ,  ਔਰ ਆਸਮਾਨ ਮਾਂਗਵਾ ਦੋ...”  ਪੰਕਤੀਆਂ ਕਹਿੰਦੇ ਹੋਏ ਪ੍ਰਸਿੱਧ ਗੀਤਕਾਰ ਅਤੇ ਰਚਨਾਤਮਕ ਲੇਖਕ ਪ੍ਰਸੂਨ ਜੋਸ਼ੀ ਨੇ ਗੋਆ ਵਿੱਚ 52ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਈਅਰ ਪੁਰਸਕਾਰ ਪ੍ਰਾਪਤ ਕੀਤਾ । 

ਉਨ੍ਹਾਂ ਨੂੰ ਇਹ ਪੁਰਸਕਾਰ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਸਿਨੇਮਾ, ਲੋਕਪ੍ਰਿਯ ਸੱਭਿਆਚਾਰ ਅਤੇ ਕਲਾਤਮਕ ਸਮਾਜਿਕ ਕੰਮਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਪ੍ਰਦਾਨ ਕੀਤਾ। 

https://ci5.googleusercontent.com/proxy/ZVTEbq6-8HLydWIvCtvxdL9kWBNuWrm4_j2K-CRe4f6Z7Bhue6ysj6561RouDCMHnBhTBzip0if7zUgIU8dLpM9x9JHmI5kpMjI5K6j3qYkxmKl4=s0-d-e1-ft#https://static.pib.gov.in/WriteReadData/userfiles/image/1C5QS.jpg

ਭਾਰਤ ਦੀ ਅਦਭੁੱਤ ਵਿਵਿਧਤਾ ਨੂੰ ਰੇਖਾਂਕਿਤ ਕਰਦੇ ਹੋਏ ਜੋਸ਼ੀ ਨੇ ਕਿਹਾ ਕਿ ਜੇਕਰ ਸਾਰੇ ਵਰਗਾਂ ਦੇ ਲਈ ਆਪਣੀਆਂ ਆਪਣੀਆਂ ਕਹਾਣੀਆਂ ਨੂੰ ਸੁਣਾਉਣ ਦਾ ਕੋਈ ਮੰਚ ਨਹੀਂ ਹੋਵੇਗਾ ਤਾਂ ਦੇਸ਼ ਦੀ ਸਮ੍ਰਿੱਧ ਵਿਵਿਧਤਾ ਉਨ੍ਹਾਂ ਦੇ  ਸਿਨੇਮਾ ਵਿੱਚ ਨਹੀਂ ਦਿਖਾਈ ਦੇਵੇਗੀ ।  ਉਨ੍ਹਾਂ ਨੇ 75 ਕ੍ਰਿਏਟਿਵ ਮਾਈਂਡਸ ਪਹਿਲ  ਦੇ ਜ਼ਰੀਏ ਇਸ ਸਾਲ ਅਜਿਹਾ ਮੰਚ ਪ੍ਰਦਾਨ ਕਰਨ ਦੇ ਯਤਨ ਦੇ ਲਈ ਫ਼ਿਲਮ ਸਮਾਰੋਹ ਦੀ ਪ੍ਰਸ਼ੰਸਾ ਕੀਤੀ । 

ਫਿਲਮਾਂ ਵਿੱਚ ਆਪਣੇ ਭਾਵਪੂਰਣ ਅਤੇ ਪ੍ਰੇਰਕ ਗੀਤਾਂ,  ਵਿਲੱਖਣ ਟੀਵੀ ਇਸ਼ਤਿਹਾਰਾਂ ਅਤੇ ਸਮਾਜਿਕ ਰੂਪ ਨਾਲ ਪ੍ਰਾਸੰਗਿਕ ਕਹਾਣੀਆਂ ਦੇ ਲਈ ਵਿਆਪਕ ਰੂਪ ਨਾਲ ਪਹਿਚਾਣੇ ਜਾਣ ਵਾਲੇ ,  ਪਦਮਸ਼੍ਰੀ ਅਲੰਕਰਣ ਅਤੇ ਕਈ ਹੋਰ ਰਾਸ਼ਟਰੀ ਪੁਰਸਕਾਰਾਂ  ਦੇ ਵਿਜੇਤਾ ਸ਼੍ਰੀ ਜੋਸ਼ੀ ਨੇ ਨੌਜਵਾਨ ਅਤੇ ਉੱਭਰ ਰਹੇ ਫਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਵਿਵਿਧਤਾ  ਦੇ ਭਰਮ ਦੀ ਸਥਿਤੀ ਨੂੰ ਸੰਜੋ ਕੇ ਉਸ ਦਾ ਜਸ਼ਨ ਮਨਾਈਏ।  “ਨੌਜਵਾਨ ਦਿਮਾਗਾਂ ਨੂੰ ਭਰਮ ਦੀ ਸਥਿਤੀ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਭਰਮ ਸਭ ਤੋਂ ਉਪਜਾਊ ਅਵਸਥਾ ਹੈ ਅਤੇ ਸਭ ਤੋਂ ਅਧਿਕ ਅਸੁਵਿਧਾਜਨਕ ਹੈ, ਲੇਕਿਨ ਸਭ ਤੋਂ ਚੰਗੇ ਵਿਚਾਰਾਂ ਦੀ ਉਤਪਤੀ ਭਰਮ ਵਿੱਚ ਹੀ ਹੁੰਦੀ ਹੈ।” 

ਉਨ੍ਹਾਂ ਨੇ ਫਿਲਮ ਨਿਰਮਾਣ ਦੀ ਅਕਾਂਖਿਆ ਰੱਖਣ ਵਾਲਿਆਂ ਨੂੰ ਤਾਕੀਦ ਕੀਤੀ ਕਿ ਮਹਾਨ ਸਿਨੇਮਾ ਦਾ ਕੋਈ ਸ਼ੌਰਟਕਟ ਨਹੀਂ ਹੁੰਦਾ ਹੈ, ਇਸ ਲਈ ਫਿਲਮ ਨਿਰਮਾਤਾਵਾਂ ਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਸ਼ੌਰਟਕਟ ਨਾਲ ਕਿਤੇ ਪਹੁੰਚ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਫਿਲਮ ਨਿਰਮਾਣ ਵਿੱਚ ਸਫਲਤਾ ਰਚਨਾਤਮਕ ਯਤਨ ਨਾਲ ਹੋਣੀ ਚਾਹੀਦੀ ਹੈ ,  ਨਾ ਕਿ ਸੰਜੋਗ ਨਾਲ । 

ਆਪਣੀ ਸਾਧਾਰਣ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਜੋਸ਼ੀ ਨੇ ਇਹ ਪੁਰਸਕਾਰ ਉਤਰਾਖੰਡ ਵਿੱਚ ਆਪਣੇ ਗ੍ਰਹਿਨਗਰ ਨੂੰ ਸਮਰਪਿਤ ਕੀਤਾ। “ਮੈਂ ਅਲਮੋੜਾ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਉਂਦਾ ਹਾਂ।  ਛੋਟੇ ਸ਼ਹਿਰ ਤੋਂ ਆਉਣ ਵਾਲੇ ਕਿਸੇ ਵਿਅਕਤੀ ਲਈ ਸਿਨੇਮਾ ਦੀ ਦੁਨੀਆ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੈ। ਮੈਂ ਇਸ ਪੁਰਸਕਾਰ ਨੂੰ ਉਤਰਾਖੰਡ ਦੇ ਪਹਾੜਾਂ ਨੂੰ ਸਮਰਪਿਤ ਕਰਦਾ ਹਾਂ, ਜਿੱਥੋਂ ਮੈਨੂੰ ਪ੍ਰੇਰਨਾ ਮਿਲੀ।”

ਪ੍ਰਸੂਨ ਜੋਸ਼ੀ  ਨੇ 2001 ਵਿੱਚ ਰਾਜਕੁਮਾਰ ਸੰਤੋਸ਼ੀ ਦੀ ‘ਲੱਜਾ’  ਦੇ ਨਾਲ ਇੱਕ ਗੀਤਕਾਰ ਦੇ ਰੂਪ ਵਿੱਚ ਭਾਰਤੀ ਸਿਨੇਮਾ ਵਿੱਚ ਪ੍ਰਵੇਸ਼  ਕੀਤਾ,  ਅਤੇ ਉਦੋਂ ਤੋਂ ਉਹ ‘ਤਾਰੇ ਜਮੀਂ ਪਰ’ ,  ‘ਰੰਗ  ਦੇ ਬਸੰਤੀ’ ,  ‘ਭਾਗ ਮਿਲਖਾ ਭਾਗ’ ,  ‘ਨੀਰਜਾ’ ,  ‘ਦਿੱਲੀ 6’ ਅਤੇ ‘ਮਣਿਕਰਣਿਕਾ’ ਅਤੇ ਕਈ ਹੋਰ ਫਿਲਮਾਂ ਦਾ ਹਿੱਸਾ ਰਹੇ ਹਨ । 

ਅੰਤਰਰਾਸ਼ਟਰੀ ਪ੍ਰਸਿੱਧੀ ਦੇ ਇਸ਼ਤਿਹਾਰ ਪੇਸ਼ੇਵਰ ਹੋਣ ਦੇ ਇਲਾਵਾ ਜੋਸ਼ੀ ਵਰਤਮਾਨ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਇਸ਼ਤਿਹਾਰ ਕੰਪਨੀਆਂ ਵਿੱਚੋਂ ਇੱਕ ‘ਮੈਕਕੈਨ ਵਰਲਡਗਰੁਪ’ ਦੇ ਏਸ਼ੀਆ-ਪ੍ਰਸ਼ਾਂਤ ਪ੍ਰਮੁੱਖ ਹਨ। ਉਨ੍ਹਾਂ ਨੇ ਕਾਨ ਵਿੱਚ ‘ਗੋਲਡਨ ਲਾਇਨ’ ਅਤੇ ਵਰਲਡ ਇਕੌਨੋਮਿਕ ਫੋਰਮ  ਦੇ ‘ਯੰਗ ਗਲੋਬਲ ਲੀਡਰ’ ਸਹਿਤ ਅਨੇਕ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਪੁਰਸਕਾਰ ਵੀ ਜਿੱਤੇ ਹਨ। 

ਉਹ ਕੇਂਦਰੀ ਫਿਲਮ ਪ੍ਰਮਾਣੀਕਰਨ ਬੋਰਡ  ( ਸੀਬੀਐੱਫਸੀ )   ਦੇ ਚੇਅਰਪਰਸਨ ਵੀ ਹਨ ।

*******************

 

 ਪੀਆਈਬੀ ਮੁੰਬਈ-001/ਡੀਜੇਐੱਮ

iffi reel

(Release ID: 1776257) Visitor Counter : 214