ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 83ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (28.11.2021)

Posted On: 28 NOV 2021 11:33AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਅਸੀਂ ਇੱਕ ਵਾਰੀ ਫਿਰ ਮਨ ਕੀ ਬਾਤਦੇ ਲਈ ਇਕੱਠੇ ਹੋ ਰਹੇ ਹਾਂ। ਦੋ ਦਿਨਾਂ ਬਾਅਦ ਦਸੰਬਰ ਦਾ ਮਹੀਨਾ ਵੀ ਸ਼ੁਰੂ ਹੋ ਰਿਹਾ ਹੈ ਅਤੇ ਦਸੰਬਰ ਆਉਂਦਿਆਂ ਹੀ Psychologically ਸਾਨੂੰ ਅਜਿਹਾ ਹੀ ਲਗਦਾ ਹੈ ਕਿ ਚਲੋ ਬਈ ਸਾਲ ਪੂਰਾ ਹੋ ਗਿਆ। ਇਹ ਸਾਲ ਦਾ ਆਖਰੀ ਮਹੀਨਾ ਹੈ ਅਤੇ ਨਵੇਂ ਸਾਲ ਦੇ ਲਈ ਤਾਣੇ-ਬਾਣੇ ਬੁਣਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਮਹੀਨੇ Navy Day ਅਤੇ Armed Forces Flag Day ਵੀ ਦੇਸ਼ ਮਨਾਉਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਦਸੰਬਰ ਨੂੰ 1971 ਦੇ ਯੁਧ ਦਾ ਸਵਰਣ ਜਯੰਤੀ ਵਰ੍ਹਾ ਵੀ ਦੇਸ਼ ਮਨਾ ਰਿਹਾ ਹੈ। ਮੈਂ ਇਨ੍ਹਾਂ ਸਾਰਿਆਂ ਮੌਕਿਆਂ ਤੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਯਾਦ ਕਰਦਾ ਹਾਂ, ਸਾਡੇ ਵੀਰਾਂ ਨੂੰ ਯਾਦ ਕਰਦਾ ਹਾਂ ਅਤੇ ਵਿਸ਼ੇਸ਼ ਰੂਪ ਵਿੱਚ ਅਜਿਹੇ ਵੀਰਾਂ ਨੂੰ ਜਨਮ ਦੇਣ ਵਾਲੀਆਂ ਵੀਰ ਮਾਤਾਵਾਂ ਨੂੰ ਯਾਦ ਕਰਦਾ ਹਾਂ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ NamoApp ’ਤੇ Mygov ’ਤੇ ਤੁਹਾਡੇ ਸਾਰਿਆਂ ਦੇ ਢੇਰ ਸਾਰੇ ਸੁਝਾਅ ਵੀ ਮਿਲੇ ਹਨ। ਤੁਸੀਂ ਮੈਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਮੰਨਦੇ ਹੋਏ ਆਪਣੇ ਜੀਵਨ ਦੇ ਸੁਖ-ਦੁਖ ਵੀ ਸਾਂਝੇ ਕੀਤੇ ਹਨ। ਇਸ ਵਿੱਚ ਬਹੁਤ ਸਾਰੇ ਨੌਜਵਾਨ ਵੀ ਹਨ, ਵਿਦਿਆਰਥੀ-ਵਿਦਿਆਰਥਣਾਂ ਹਨ, ਮੈਨੂੰ ਵਾਕਈ ਹੀ ਬਹੁਤ ਚੰਗਾ ਲਗਦਾ ਹੈ ਕਿ ਮਨ ਕੀ ਬਾਤਦਾ ਸਾਡਾ ਇਹ ਪਰਿਵਾਰ ਨਿਰੰਤਰ ਵੱਡਾ ਤਾਂ ਹੋ ਹੀ ਰਿਹਾ ਹੈ, ਮਨ ਨਾਲ ਵੀ ਜੁੜ ਰਿਹਾ ਹੈ ਤੇ ਮਕਸਦ ਨਾਲ ਵੀ ਜੁੜ ਰਿਹਾ ਹੈ ਅਤੇ ਸਾਡੇ ਡੂੰਗੇ ਹੁੰਦੇ ਰਿਸ਼ਤੇ ਸਾਡੇ ਅੰਦਰ ਨਿਰੰਤਰ ਸਕਰਾਤਮਕਤਾ ਦਾ ਇੱਕ ਪ੍ਰਵਾਹ ਪ੍ਰਵਾਹਿਤ ਕਰ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਸੀਤਾਪੁਰ ਦੇ ਓਜਸਵੀ ਨੇ ਲਿਖਿਆ ਹੈ ਕਿ ਅੰਮ੍ਰਿਤ ਮਹੋਤਸਵ ਨਾਲ ਜੁੜੀਆਂ ਚਰਚਾਵਾਂ ਉਨ੍ਹਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਉਹ ਆਪਣੇ ਦੋਸਤਾਂ ਦੇ ਨਾਲ ਮਨ ਕੀ ਬਾਤਸੁਣਦੇ ਹਨ ਅਤੇ ਸੁਤੰਤਰਤਾ ਸੰਗ੍ਰਾਮ ਦੇ ਬਾਰੇ ਕਾਫੀ ਕੁਝ ਜਾਨਣ ਦੀ, ਸਿੱਖਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸਾਥੀਓ, ਅੰਮ੍ਰਿਤ ਮਹੋਤਸਵ ਸਿੱਖਣ ਦੇ ਨਾਲ-ਨਾਲ ਸਾਨੂੰ ਦੇਸ਼ ਦੇ ਲਈ ਕੁਝ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈ ਅਤੇ ਹੁਣ ਤਾਂ ਦੇਸ਼ ਭਰ ਵਿੱਚ ਆਮ ਲੋਕ ਹੋਣ ਜਾਂ ਸਰਕਾਰਾਂ, ਪੰਚਾਇਤ ਤੋਂ ਲੈ ਕੇ parliament ਤੱਕ ਅੰਮ੍ਰਿਤ ਮਹੋਤਸਵ ਦੀ ਹੀ ਗੂੰਜ ਹੈ ਅਤੇ ਲਗਾਤਾਰ ਇਸ ਮਹੋਤਸਵ ਨਾਲ ਜੁੜੇ ਪ੍ਰੋਗਰਾਮਾਂ ਦਾ ਸਿਲਸਿਲਾ ਚਲ ਰਿਹਾ ਹੈ। ਅਜਿਹਾ ਹੀ ਇੱਕ ਰੋਚਕ ਪ੍ਰੋਗਰਾਮ ਪਿਛਲੇ ਦਿਨੀਂ ਦਿੱਲੀ ਵਿੱਚ ਹੋਇਆ, ‘ਆਜ਼ਾਦੀ ਕੀ ਕਹਾਨੀ ਬੱਚੋਂ ਕੀ ਜ਼ੁਬਾਨੀਪ੍ਰੋਗਰਾਮ ਵਿੱਚ ਬੱਚਿਆਂ ਨੇ ਸੁਤੰਤਰਤਾ ਸੰਗ੍ਰਾਮ ਨਾਲ ਜੁੜੀਆਂ ਗਾਥਾਵਾਂ ਨੂੰ ਪੂਰੇ ਮਨੋਭਾਵ ਨਾਲ ਪੇਸ਼ ਕੀਤਾ। ਖਾਸ ਗੱਲ ਇਹ ਵੀ ਰਹੀ ਕਿ ਇਸ ਵਿੱਚ ਭਾਰਤ ਦੇ ਨਾਲ-ਨਾਲ ਹੀ ਨੇਪਾਲ, ਮੋਰੀਸ਼ੀਅਸ, ਤਨਜਾਨੀਆ, ਨਿਊਜ਼ੀਲੈਂਡ ਅਤੇ ਫਿਜੀ ਦੇ students ਵੀ ਸ਼ਾਮਿਲ ਹੋਏ। ਸਾਡੇ ਦੇਸ਼ ਦਾ ਮਹਾਰਤਨ ONGCONGC ਵੀ ਕੁਝ ਵੱਖਰੇ ਤਰੀਕੇ ਨਾਲ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ONGC ਇਨ੍ਹੀਂ ਦਿਨੀਂ Oil Fields ਵਿੱਚ ਆਪਣੇ students ਦੇ ਲਈ study tour ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ tours ਵਿੱਚ ਨੌਜਵਾਨਾਂ ਨੂੰ ONGC ਦੇ Oil Field Operations ਦੀ ਜਾਣਕਾਰੀ ਦਿੱਤੀ ਜਾ ਰਹੀ ਹੈ - ਮਨੋਰਥ ਹੈ ਸਾਡੇ ਉੱਭਰਦੇ ਇੰਜੀਨੀਅਰ ਰਾਸ਼ਟਰ ਨਿਰਮਾਣ ਦੀਆਂ ਕੋਸ਼ਿਸ਼ਾਂ ਵਿੱਚ ਪੂਰੇ ਜੋਸ਼ ਅਤੇ ਜਨੂੰਨ ਦੇ ਨਾਲ ਹੱਥ ਵਟਾ ਸਕਣ।

ਸਾਥੀਓ, ਆਜ਼ਾਦੀ ਵਿੱਚ ਆਪਣੇ ਜਨਜਾਤੀ ਸਮੁਦਾਇ ਦੇ ਯੋਗਦਾਨ ਨੂੰ ਦੇਖਦਿਆਂ ਹੋਇਆਂ ਦੇਸ਼ ਨੇ ਜਨਜਾਤੀ ਗੌਰਵ ਹਫ਼ਤਾ ਵੀ ਮਨਾਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨਾਲ ਜੁੜੇ ਪ੍ਰੋਗਰਾਮ ਵੀ ਹੋਏ। ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿੱਚ ਜਾਰਬਾ ਅਤੇ ਓਂਗੇ, ਜਿਹੇ ਜਨਜਾਤੀ ਸਮੁਦਾਇਆਂ ਦੇ ਲੋਕਾਂ ਨੇ ਆਪਣੀ ਸੰਸਕ੍ਰਿਤੀ ਦਾ ਜਿਊਂਦਾ-ਜਾਗਦਾ ਪ੍ਰਦਰਸ਼ਨ ਕੀਤਾ। ਇੱਕ ਕਮਾਲ ਦਾ ਕੰਮ ਹਿਮਾਚਲ ਪ੍ਰਦੇਸ਼ ਦੇ ਊਨਾ ਦੇ Miniature Writer ਰਾਮ ਕੁਮਾਰ ਜੋਸ਼ੀ ਜੀ ਨੇ ਵੀ ਕੀਤਾ ਹੈ। ਉਨ੍ਹਾਂ ਨੇ Postage Stamps ’ਤੇ ਹੀ ਯਾਨੀ ਏੇਨੇ ਛੋਟੇ postage stamp ’ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਅਨੋਖੇ sketch ਬਣਾਏ ਹਨ। ਹਿੰਦੀ ਵਿੱਚ ਲਿਖੇ ਰਾਮਸ਼ਬਦ ਤੇ ਉਨ੍ਹਾਂ ਨੇ sketch ਤਿਆਰ ਕੀਤੇ, ਜਿਸ ਵਿੱਚ ਸੰਖੇਪ ਚ ਦੋਹਾਂ ਮਹਾਪੁਰਖਾਂ ਦੀ ਜੀਵਨੀ ਨੂੰ ਵੀ ਉਕੇਰਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਕਟਨੀ ਤੋਂ ਵੀ ਕੁਝ ਸਾਥੀਆਂ ਨੇ ਇੱਕ ਯਾਦਗਾਰ ਦਾਸਤਾਨਗੋਈਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਰਾਣੀ ਦੁਰਗਾਵਤੀ ਦੇ ਅਨੋਖੇ ਹੌਸਲੇ ਅਤੇ ਬਲੀਦਾਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ ਹਨ। ਅਜਿਹਾ ਹੀ ਇੱਕ ਪ੍ਰੋਗਰਾਮ ਕਾਸ਼ੀ ਵਿੱਚ ਹੋਇਆ। ਗੋਸਵਾਮੀ ਤੁਲਸੀ ਦਾਸ, ਸੰਤ ਕਬੀਰ, ਸੰਤ ਰਵੀਦਾਸ, ਭਾਰਤੇਂਦੂ ਹਰੀਸ਼ ਚੰਦਰ, ਮੁਨਸ਼ੀ ਪ੍ਰੇਮ ਚੰਦ ਅਤੇ ਜੈ ਸ਼ੰਕਰ ਪ੍ਰਸਾਦ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਸਨਮਾਨ ਵਿੱਚ ਤਿੰਨ ਦਿਨਾਂ ਦੇ ਮਹੋਤਸਵ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਕਾਲਖੰਡ ਵਿੱਚ ਇਨ੍ਹਾਂ ਸਾਰਿਆਂ ਦੀ ਦੇਸ਼ ਦੀ ਜਨ ਜਾਗ੍ਰਿਤੀ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਮਨ ਕੀ ਬਾਤਦੇ ਪਿਛਲੇ episodes ਦੇ ਦੌਰਾਨ ਮੈਂ ਤਿੰਨ ਮੁਕਾਬਲਿਆਂ ਦਾ ਵਰਨਣ ਕੀਤਾ ਸੀ, competition ਦੀ ਗੱਲ ਕਹੀ ਸੀ - ਇੱਕ ਦੇਸ਼ ਭਗਤੀ ਦੇ ਗੀਤ ਲਿਖਣਾ, ਦੇਸ਼ ਭਗਤੀ ਨਾਲ ਜੁੜੀਆਂ, ਆਜ਼ਾਦੀ ਦੇ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਦੀ ਰੰਗੋਲੀ ਬਣਾਉਣਾ ਅਤੇ ਸਾਡੇ ਬੱਚਿਆਂ ਦੇ ਮਨ ਵਿੱਚ ਸ਼ਾਨਦਾਰ ਭਾਰਤ ਦੇ ਸੁਪਨੇ ਜਗਾਉਣ ਵਾਲੀ ਲੋਰੀ ਲਿਖਣਾ। ਮੈਨੂੰ ਆਸ ਹੈ ਕਿ ਇਨ੍ਹਾਂ ਮੁਕਾਬਲਿਆਂ ਦੇ ਲਈ ਵੀ ਤੁਸੀਂ ਜ਼ਰੂਰ entry ਵੀ ਭੇਜ ਚੁੱਕੇ ਹੋਵੋਗੇ, ਯੋਜਨਾ ਵੀ ਬਣਾ ਚੁੱਕੇ ਹੋਵੋਗੇ ਅਤੇ ਆਪਣੇ ਸਾਥੀਆਂ ਨਾਲ ਚਰਚਾ ਵੀ ਕਰ ਚੁੱਕੇ ਹੋਵੋਗੇ। ਮੈਨੂੰ ਆਸ ਹੈ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਇਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਵਧ-ਚੜ੍ਹ ਕੇ ਅੱਗੇ ਵਧਾਓਗੇ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਚਰਚਾ ਨਾਲ ਹੁਣ ਮੈਂ ਤੁਹਾਨੂੰ ਸਿੱਧਾ ਵਰਿੰਦਾਵਨ ਲੈ ਕੇ ਚਲਦਾ ਹੈ। ਵਰਿੰਦਾਵਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਗਵਾਨ ਦੇ ਪਿਆਰ ਦਾ ਪ੍ਰਤੱਖ ਸਰੂਪ ਹੈ। ਸਾਡੇ ਸੰਤਾਂ ਨੇ ਵੀ ਕਿਹਾ ਹੈ :-

ਯਹ ਆਸਾ ਧਰਿ ਚਿਤ ਮੇਂ, ਯਹ ਆਸਾ ਧਰਿ ਚਿੱਤ ਮੇਂ,

ਕਹਤ ਜਥਾ ਮਤਿ ਮੋਰ।

ਵਰਿੰਦਾਵਨ ਸੁਖ ਰੰਗ ਕੌ, ਵਰਿੰਦਾਵਨ ਸੁਖ ਰੰਗ ਕੌ,

ਕਾਹੁ ਨ ਪਾਯੌ ਅੋਰ।

(यह आसा धरि चित्त में, यह आसा धरि चित्त में,

कहत जथा मति मोर।

वृंदावन सुख रंग कौ, वृंदावन सुख रंग कौ,

काहु न पायौ और।)

ਯਾਨੀ ਵਰਿੰਦਾਵਨ ਦੀ ਮਹਿਮਾ ਅਸੀਂ ਸਾਰੇ ਆਪਣੀ-ਆਪਣੀ ਸਮਰੱਥਾ ਦੇ ਹਿਸਾਬ ਨਾਲ ਕਹਿਦੇ ਜ਼ਰੂਰ ਹਾਂ, ਲੇਕਿਨ ਵਰਿੰਦਾਵਨ ਦਾ ਜੋ ਸੁਖ ਹੈ, ਇੱਥੋਂ ਦਾ ਜੋ ਰਸ ਹੈ, ਉਸ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ, ਉਹ ਤਾਂ ਅਸੀਮ ਹੈ ਤਾਂ ਹੀ ਤਾਂ ਵਰਿੰਦਾਵਨ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ ਹੈ। ਇਸ ਦੀ ਛਾਪ ਤੁਹਾਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਮਿਲ ਜਾਵੇਗੀ।

ਪੱਛਮੀ ਆਸਟ੍ਰੇਲੀਆ ਵਿੱਚ ਇੱਕ ਸ਼ਹਿਰ ਹੈ ਪਰਥ। ਕ੍ਰਿਕਟ ਪ੍ਰੇਮੀ ਲੋਕ ਇਸ ਜਗ੍ਹਾ ਤੋਂ ਚੰਗੀ ਤਰ੍ਹਾਂ ਜਾਣੂ ਹੋਣਗੇ, ਕਿਉਂਕਿ ਪਰਥ ਵਿੱਚ ਅਕਸਰ ਕ੍ਰਿਕਟ ਮੈਚ ਹੁੰਦੇ ਰਹਿੰਦੇ ਹਨ। ਪਰਥ ਵਿੱਚ ਇੱਕ ‘Sacred India Gallery’ ਇਸ ਨਾਮ ਨਾਲ ਇੱਕ art gallery ਹੈ, ਇਹ gallery Swan Valley ਦੇ ਇੱਕ ਖੂਬਸੂਰਤ ਖੇਤਰ ਵਿੱਚ ਬਣਾਈ ਗਈ ਹੈ ਅਤੇ ਇਹ ਆਸਟ੍ਰੇਲੀਆ ਦੀ ਇੱਕ ਨਿਵਾਸੀ ਜਗਤ ਤਾਰਿਣੀ ਦਾਸੀਜੀ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਜਗਤ ਤਾਰਿਣੀ ਜੀ ਵੈਸੇ ਤਾਂ ਹਨ ਆਸਟ੍ਰੇਲੀਆ ਦੇ। ਜਨਮ ਵੀ ਉੱਥੇ ਹੋਇਆ, ਪਾਲਣ-ਪੋਸ਼ਣ ਵੀ ਉੱਥੇ ਹੋਇਆ, ਲੇਕਿਨ 13 ਸਾਲ ਤੋਂ ਵੀ ਜ਼ਿਆਦਾ ਸਮਾਂ ਵਰਿੰਦਾਵਨ ਚ ਆ ਕੇ ਉਨ੍ਹਾਂ ਨੇ ਆ ਕੇ ਬਿਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਪਰਤ ਤਾਂ ਗਈ, ਆਪਣੇ ਦੇਸ਼ ਵਾਪਸ ਤਾਂ ਗਈ, ਲੇਕਿਨ ਉਹ ਕਦੀ ਵੀ ਵਰਿੰਦਾਵਨ ਨੂੰ ਨਹੀਂ ਭੁੱਲ ਸਕੀ। ਇਸ ਲਈ ਉਨ੍ਹਾਂ ਨੇ ਵਰਿੰਦਾਵਨ ਅਤੇ ਉਸ ਦੇ ਅਧਿਆਤਮਿਕ ਭਾਵ ਨਾਲ ਜੁੜਨ ਦੇ ਲਈ ਆਸਟ੍ਰੇਲੀਆ ਵਿੱਚ ਹੀ ਵਰਿੰਦਾਵਨ ਖੜ੍ਹਾ ਕਰ ਦਿੱਤਾ। ਆਪਣੀ ਕਲਾ ਨੂੰ ਹੀ ਇੱਕ ਮਾਧਿਅਮ ਬਣਾ ਕੇ ਇੱਕ ਅਨੋਖਾ ਵਰਿੰਦਾਵਨ ਉਨ੍ਹਾਂ ਨੇ ਬਣਾ ਲਿਆ। ਇੱਥੇ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਤੀਰਥ ਸਥਾਨਾਂ - ਵਰਿੰਦਾਵਨ, ਨਵਾਂ ਦੀਪ ਅਤੇ ਜਗਨਨਾਥ ਪੁਰੀ ਦੀ ਪਰੰਪਰਾ ਅਤੇ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇੱਥੇ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਜੁੜੀਆਂ ਕਈ ਕਲਾਕ੍ਰਿਤੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇੱਕ ਕਲਾਕ੍ਰਿਤੀ ਅਜਿਹੀ ਵੀ ਹੈ, ਜਿਸ ਵਿੱਚ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਉਂਗਲੀ ਤੇ ਚੁੱਕਿਆ ਹੋਇਆ ਹੈ, ਜਿਸ ਦੇ ਹੇਠਾਂ ਵਰਿੰਦਾਵਨ ਦੇ ਲੋਕਾਂ ਨੇ ਆਸਰਾ ਲਿਆ ਹੋਇਆ ਹੈ। ਜਗਤ ਤਾਰਿਣੀ ਜੀ ਦੀ ਇਹ ਅਨੋਖੀ ਕੋਸ਼ਿਸ਼ ਵਾਕਈ ਹੀ ਸਾਨੂੰ ਕ੍ਰਿਸ਼ਨ ਭਗਤੀ ਦੀ ਸ਼ਕਤੀ ਦਾ ਦਰਸ਼ਨ ਕਰਵਾਉਂਦੀ ਹੈ। ਮੈਂ ਉਨ੍ਹਾਂ ਨੂੰ ਇਸ ਕੋਸ਼ਿਸ਼ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਮੈਂ ਆਸਟ੍ਰੇਲੀਆ ਦੇ ਪਰਥ ਵਿੱਚ ਬਣੇ ਵਰਿੰਦਾਵਨ ਦੇ ਬਾਰੇ ਗੱਲ ਕਰ ਰਿਹਾ ਸੀ। ਇਹ ਵੀ ਇੱਕ ਦਿਲਚਸਪ ਇਤਿਹਾਸ ਹੈ ਕਿ ਆਸਟ੍ਰੇਲੀਆ ਦਾ ਇੱਕ ਰਿਸ਼ਤਾ ਸਾਡੇ ਬੁੰਦੇਲਖੰਡ ਦੇ ਝਾਂਸੀ ਨਾਲ ਵੀ ਹੈ। ਦਰਅਸਲ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਜਦੋਂ East India Company ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੀ ਸੀ ਤਾਂ ਉਨ੍ਹਾਂ ਦੇ ਵਕੀਲ ਸਨ ਜਾਨ ਲੈਂਗ (John Lang)ਜਾਨ ਲੈਂਗ ਮੂਲ ਰੂਪ ਵਿੱਚ ਆਸਟ੍ਰੇਲੀਆ ਦੇ ਹੀ ਰਹਿਣ ਵਾਲੇ ਸਨ। ਭਾਰਤ ਵਿੱਚ ਰਹਿ ਕੇ ਉਨ੍ਹਾਂ ਨੇ ਰਾਣੀ ਲਕਸ਼ਮੀ ਬਾਈ ਦਾ ਮੁਕੱਦਮਾ ਲੜਿਆ ਸੀ। ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਰਾਣੀ ਝਾਂਸੀ ਅਤੇ ਬੁੰਦੇਲਖੰਡ ਦਾ ਕਿੰਨਾ ਵੱਡਾ ਯੋਗਦਾਨ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਉੱਥੇ ਰਾਣੀ ਲਕਸ਼ਮੀ ਬਾਈ ਅਤੇ ਝਲਕਾਰੀ ਬਾਈ ਜਿਹੀਆਂ ਵੀਰ ਮਹਿਲਾਵਾਂ ਵੀ ਪੈਦਾ ਹੋਈਆਂ ਅਤੇ ਮੇਜਰ ਧਿਆਨ ਚੰਦ ਜਿਹੇ ਖੇਡ ਰਤਨ ਵੀ ਇਸ ਖੇਤਰ ਨੇ ਦੇਸ਼ ਨੂੰ ਦਿੱਤੇ ਹਨ।

ਸਾਥੀਓ, ਬਹਾਦਰੀ ਸਿਰਫ਼ ਯੁਧ ਦੇ ਮੈਦਾਨ ਵਿੱਚ ਹੀ ਦਿਖਾਈ ਜਾਵੇ, ਅਜਿਹਾ ਜ਼ਰੂਰੀ ਨਹੀਂ ਹੁੰਦਾ। ਬਹਾਦਰੀ ਜਦੋਂ ਇੱਕ ਵਰਤਾਰਾ ਬਣ ਜਾਂਦੀ ਹੈ ਅਤੇ ਉਸ ਦਾ ਵਿਸਤਾਰ ਹੁੰਦਾ ਹੈ ਤਾਂ ਹਰ ਖੇਤਰ ਵਿੱਚ ਅਨੇਕਾਂ ਕਾਰਜ ਸਿੱਧ ਹੋਣ ਲਗਦੇ ਹਨ। ਮੈਨੂੰ ਅਜਿਹੀ ਹੀ ਬਹਾਦਰੀ ਦੇ ਬਾਰੇ ਸ਼੍ਰੀਮਤੀ ਜੋਤਸਨਾ ਨੇ ਚਿੱਠੀ ਲਿਖ ਕੇ ਦੱਸਿਆ ਹੈ। ਜਾਲੌਨ ਵਿੱਚ ਇੱਕ ਰਵਾਇਤੀ ਨਦੀ ਸੀ - ਨੂਨ ਨਦੀ। ਨੂਨ ਇੱਥੋਂ ਦੇ ਕਿਸਾਨਾਂ ਦੇ ਲਈ ਪਾਣੀ ਦਾ ਮੁੱਖ ਸਰੋਤ ਹੋਇਆ ਕਰਦੀ ਸੀ, ਲੇਕਿਨ ਹੌਲੀ-ਹੌਲੀ ਨੂਨ ਨਦੀ ਲੁਪਤ ਹੋਣ ਦੇ ਕਿਨਾਰੇ ਪਹੁੰਚ ਗਈ। ਜੋ ਥੋੜ੍ਹੀ-ਬਹੁਤ ਹੋਂਦ ਇਸ ਨਦੀ ਦੀ ਬਚੀ ਸੀ, ਉਹ ਨਾਲੇ ਵਿੱਚ ਤਬਦੀਲ ਹੋ ਰਹੀ ਸੀ। ਇਸ ਨਾਲ ਕਿਸਾਨਾਂ ਦੇ ਲਈ ਸਿੰਜਾਈ ਦਾ ਵੀ ਸੰਕਟ ਖੜ੍ਹਾ ਹੋ ਗਿਆ ਸੀ। ਜਾਲੌਨ ਦੇ ਲੋਕਾਂ ਨੇ ਇਸ ਸਥਿਤੀ ਨੂੰ ਬਦਲਣ ਦਾ ਬੀੜਾ ਚੁੱਕਿਆ। ਇਸੇ ਸਾਲ ਮਾਰਚ ਵਿੱਚ ਇਸ ਦੇ ਲਈ ਇੱਕ ਕਮੇਟੀ ਬਣਾਈ ਗਈ। ਹਜ਼ਾਰਾਂ ਗ੍ਰਾਮੀਣ ਅਤੇ ਸਥਾਨਕ ਲੋਕ ਖ਼ੁਦ ਦੁਆਰਾ ਚਲਾਈ ਗਈ ਇਸ ਮੁਹਿੰਮ ਨਾਲ ਜੁੜੇ। ਇੱਥੋਂ ਦੀਆਂ ਪੰਚਾਇਤਾਂ ਨੇ ਪਿੰਡ ਨਿਵਾਸੀਆਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਅਤੇ ਬਹੁਤ ਘੱਟ ਲਾਗਤ ਵਿੱਚ ਇਹ ਨਦੀ ਫਿਰ ਤੋਂ ਸੁਰਜੀਤ ਹੋ ਗਈ ਹੈ। ਕਿੰਨੇ ਹੀ ਕਿਸਾਨਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ। ਯੁਧ ਦੇ ਮੈਦਾਨ ਤੋਂ ਵੱਖਰਾ ਬਹਾਦਰੀ ਦਾ ਇਹ ਉਦਾਹਰਣ ਸਾਡੇ ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ ਨੂੰ ਵਿਖਾਉਂਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਜੇਕਰ ਅਸੀਂ ਠਾਣ ਲਈਏ ਤਾਂ ਕੁਝ ਵੀ ਅਸੰਭਵ ਨਹੀਂ ਅਤੇ ਤਾਂ ਹੀ ਤਾਂ ਮੈਂ ਕਹਿੰਦਾ ਹਾਂ - ਸਬ ਕਾ ਪ੍ਰਯਾਸ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਅਸੀਂ ਕੁਦਰਤ ਦਾ ਪੋਸ਼ਣ ਕਰਦੇ ਹਾਂ ਤਾਂ ਬਦਲੇ ਵਿੱਚ ਕੁਦਰਤ ਸਾਨੂੰ ਵੀ ਪੋਸ਼ਣ ਅਤੇ ਸੁਰੱਖਿਆ ਦਿੰਦੀ ਹੈ। ਇਸ ਗੱਲ ਨੂੰ ਅਸੀਂ ਆਪਣੇ ਨਿਜੀ ਜੀਵਨ ਵਿੱਚ ਵੀ ਅਨੁਭਵ ਕਰਦੇ ਹਾਂ ਅਤੇ ਅਜਿਹਾ ਹੀ ਇੱਕ ਉਦਾਹਰਣ ਤਮਿਲ ਨਾਡੂ ਦੇ ਲੋਕਾਂ ਨੇ ਵਿਆਪਕ ਪੱਧਰ ਤੇ ਪੇਸ਼ ਕੀਤਾ ਹੈ। ਇਹ ਉਦਾਹਰਣ ਹੈ ਤਮਿਲ ਨਾਡੂ ਦੇ ਤੁਤੁਕੁੜੀ ਜ਼ਿਲ੍ਹੇ ਦਾ। ਅਸੀਂ ਜਾਣਦੇ ਹਾਂ ਕਿ ਤਟੀ ਇਲਾਕਿਆਂ ਵਿੱਚ ਕਈ ਵਾਰੀ ਜ਼ਮੀਨ ਦੇ ਡੁੱਬਣ ਦਾ ਖਤਰਾ ਰਹਿੰਦਾ ਹੈ। ਤੁਤੁਕੁੜੀ ਵਿੱਚ ਵੀ ਕਈ ਛੋਟੇ Island ਅਤੇ ਟਾਪੂ ਅਜਿਹੇ ਸਨ, ਜਿਨ੍ਹਾਂ ਦਾ ਸਮੁੰਦਰ ਵਿੱਚ ਡੁੱਬਣ ਦਾ ਖਤਰਾ ਵਧ ਰਿਹਾ ਸੀ। ਇੱਥੋਂ ਦੇ ਲੋਕਾਂ ਨੇ ਅਤੇ ਮਾਹਿਰਾਂ ਨੇ ਇਸ ਕੁਦਰਤੀ ਆਫ਼ਤ ਦਾ ਬਚਾਓ ਕੁਦਰਤ ਦੇ ਜ਼ਰੀਏ ਹੀ ਖੋਜਿਆ। ਇਹ ਲੋਕ ਹੁਣ ਇਨ੍ਹਾਂ ਟਾਪੂਆਂ ਤੇ ਪਾਲਮੇਰਾ ਦੇ ਦਰੱਖ਼ਤ ਲਗਾ ਰਹੇ ਹਨ। ਇਹ ਦਰੱਖਤ cyclone ਅਤੇ ਤੂਫਾਨਾਂ ਵਿੱਚ ਵੀ ਖੜ੍ਹੇ ਰਹਿੰਦੇ ਅਤੇ ਜ਼ਮੀਨ ਨੂੰ ਸੁਰੱਖਿਆ ਦਿੰਦੇ ਹਨ। ਇਸ ਨਾਲ ਹੁਣ ਇਸ ਇਲਾਕੇ ਨੂੰ ਬਚਾਉਣ ਦਾ ਇੱਕ ਨਵਾਂ ਭਰੋਸਾ ਪੈਦਾ ਹੋਇਆ ਹੈ।

ਸਾਥੀਓ, ਕੁਦਰਤ ਤੋਂ ਸਾਡੇ ਲਈ ਖਤਰਾ ਤਾਂ ਹੀ ਪੈਦਾ ਹੁੰਦਾ ਹੈ, ਜਦੋਂ ਅਸੀਂ ਉਸ ਦੇ ਸੰਤੁਲਨ ਨੂੰ ਵਿਗਾੜਦੇ ਹਾਂ ਜਾਂ ਉਸ ਦੀ ਪਵਿੱਤਰਤਾ ਨਸ਼ਟ ਕਰਦੇ ਹਾਂ। ਕੁਦਰਤ ਮਾਂ ਦੀ ਤਰ੍ਹਾਂ ਸਾਡਾ ਪਾਲਣ ਵੀ ਕਰਦੀ ਹੈ ਅਤੇ ਸਾਡੀ ਦੁਨੀਆ ਵਿੱਚ ਨਵੇਂ-ਨਵੇਂ ਰੰਗ ਵੀ ਭਰਦੀ ਹੈ।

ਹੁਣੇ ਮੈਂ social media ’ਤੇ ਵੇਖ ਰਿਹਾ ਸੀ, ਮੇਘਾਲਿਆ ਵਿੱਚ ਇੱਕ flying boat ਦੀ ਤਸਵੀਰ ਖੂਬ viral ਹੋ ਰਹੀ ਹੈ, ਪਹਿਲੀ ਹੀ ਨਜ਼ਰ ਵਿੱਚ ਇਹ ਤਸਵੀਰ ਸਾਡਾ ਧਿਆਨ ਖਿੱਚਦੀ ਹੈ। ਤੁਹਾਡੇ ਵਿੱਚੋਂ ਵੀ ਜ਼ਿਆਦਾਤਰ ਲੋਕਾਂ ਨੇ ਇਸ ਨੂੰ online ਜ਼ਰੂਰ ਵੇਖਿਆ ਹੋਵੇਗਾ। ਹਵਾ ਵਿੱਚ ਤੈਰਦੀ ਇਸ ਕਿਸ਼ਤੀ ਨੂੰ ਜਦੋਂ ਅਸੀਂ ਨੇੜਿਓਂ ਦੇਖਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਹ ਤਾਂ ਨਦੀ ਦੇ ਪਾਣੀ ਵਿੱਚ ਚਲ ਰਹੀ ਹੈ। ਨਦੀ ਦਾ ਪਾਣੀ ਏਨਾ ਸਾਫ ਹੈ ਕਿ ਸਾਨੂੰ ਉਸ ਦੀ ਤਲਹੱਟੀ ਦਿਸਦੀ ਹੈ ਅਤੇ ਕਿਸ਼ਤੀ ਹਵਾ ਵਿੱਚ ਤੈਰਦੀ ਜਿਹੀ ਲਗਣ ਲਗ ਜਾਂਦੀ ਹੈ। ਸਾਡੇ ਦੇਸ਼ ਵਿੱਚ ਅਨੇਕਾਂ ਰਾਜ ਹਨ, ਅਨੇਕਾਂ ਖੇਤਰ ਹਨ, ਜਿੱਥੋਂ ਦੇ ਲੋਕਾਂ ਨੇ ਆਪਣੀ ਕੁਦਰਤੀ ਵਿਰਾਸਤ ਦੇ ਰੰਗਾਂ ਨੂੰ ਸਹੇਜ ਕੇ ਰੱਖਿਆ ਹੈ। ਇਨ੍ਹਾਂ ਲੋਕਾਂ ਨੇ ਕੁਦਰਤ ਦੇ ਨਾਲ ਮਿਲ ਕੇ ਰਹਿਣ ਦੀ ਜੀਵਨ ਸ਼ੈਲੀ ਅੱਜ ਵੀ ਜਿਊਂਦੀ ਰੱਖੀ ਹੈ। ਇਹ ਸਭ ਸਾਡੇ ਲਈ ਹੀ ਪ੍ਰੇਰਣਾ ਹੈ। ਸਾਡੇ ਆਲ਼ੇ-ਦੁਆਲ਼ੇ ਜੋ ਵੀ ਕੁਦਰਤੀ ਸਾਧਨ ਹਨ, ਅਸੀਂ ਉਨ੍ਹਾਂ ਨੂੰ ਬਚਾਈਏ, ਉਨ੍ਹਾਂ ਨੂੰ ਫਿਰ ਤੋਂ ਉਨ੍ਹਾਂ ਦਾ ਅਸਲੀ ਰੂਪ ਵਾਪਸ ਕਰੀਏ। ਇਸ ਦੇ ਵਿੱਚ ਸਾਡੇ ਸਾਰਿਆਂ ਦੀ ਭਲਾਈ ਹੈ, ਜਗ ਦੀ ਭਲਾਈ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਰਕਾਰ ਜਦੋਂ ਯੋਜਨਾਵਾਂ ਬਣਾਉਂਦੀ ਹੈ, ਬਜਟ ਖਰਚ ਕਰਦੀ ਹੈ, ਸਮੇਂ ਤੇ ਯੋਜਨਾ ਨੂੰ ਪੂਰਾ ਕਰਦੀ ਹੈ ਤਾਂ ਲੋਕਾਂ ਨੂੰ ਲਗਦਾ ਹੈ ਕਿ ਉਹ ਕੰਮ ਕਰ ਰਹੀ ਹੈ। ਲੇਕਿਨ ਸਰਕਾਰ ਦੇ ਅਨੇਕਾਂ ਕੰਮਾਂ ਵਿੱਚ ਵਿਕਾਸ ਦੀਆਂ ਅਨੇਕਾਂ ਯੋਜਨਾਵਾਂ ਦੇ ਵਿਚਕਾਰ ਮਨੁੱਖੀ ਸੰਵੇਦਨਾਵਾਂ ਨਾਲ ਜੁੜੀਆਂ ਗੱਲਾਂ ਹਮੇਸ਼ਾ ਇੱਕ ਵੱਖਰਾ ਸੁੱਖ ਦਿੰਦੀਆਂ ਹਨ। ਸਰਕਾਰ ਦੇ ਯਤਨਾਂ ਨਾਲ, ਸਰਕਾਰ ਦੀਆਂ ਯੋਜਨਾਵਾਂ ਨਾਲ ਕਿਵੇਂ ਕੋਈ ਜੀਵਨ ਬਦਲਿਆ, ਉਸ ਬਦਲੇ ਹੋਏ ਜੀਵਨ ਦਾ ਅਨੁਭਵ ਕੀ ਹੈ? ਜਦੋਂ ਇਹ ਸੁਣਦੇ ਹਾਂ ਤਾਂ ਅਸੀਂ ਵੀ ਸੰਵੇਦਨਾਵਾਂ ਨਾਲ ਭਰ ਜਾਂਦੇ ਹਾਂ। ਇਹ ਮਨ ਨੂੰ ਸੰਤੁਸ਼ਟੀ ਵੀ ਦਿੰਦਾ ਹੈ ਅਤੇ ਉਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਪ੍ਰੇਰਣਾ ਵੀ ਦਿੰਦਾ ਹੈ। ਇੱਕ ਤਰ੍ਹਾਂ ਨਾਲ ਇਹ ਸਵਾਨਤ ਸੁਖਾਏਹੀ ਤਾਂ ਹੈ ਅਤੇ ਇਸ ਲਈ ਅੱਜ ਮਨ ਕੀ ਬਾਤਵਿੱਚ ਸਾਡੇ ਦੋ ਅਜਿਹੇ ਸਾਥੀ ਵੀ ਜੁੜ ਰਹੇ ਹਨ, ਜੋ ਆਪਣੇ ਹੌਸਲਿਆਂ ਨਾਲ ਇੱਕ ਨਵਾਂ ਜੀਵਨ ਜਿੱਤ ਕੇ ਆਏ ਹਨ। ਇਨ੍ਹਾਂ ਨੇ ਆਯੁਸ਼ਮਾਨ ਭਾਰਤ ਯੋਜਨਾਦੀ ਮਦਦ ਨਾਲ ਆਪਣਾ ਇਲਾਜ ਕਰਵਾਇਆ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਸਾਡੇ ਪਹਿਲੇ ਸਾਥੀ ਹਨ ਰਾਜੇਸ਼ ਕੁਮਾਰ ਪ੍ਰਜਾਪਤੀ, ਜਿਨ੍ਹਾਂ ਨੂੰ ਦਿਲ ਦੀ ਬਿਮਾਰੀ, heart ਦੀ ਸਮੱਸਿਆ ਸੀ ਤਾਂ ਆਓ ਰਾਜੇਸ਼ ਜੀ ਨਾਲ ਗੱਲ ਕਰਦੇ ਹਾਂ।

ਪ੍ਰਧਾਨ ਮੰਤਰੀ ਜੀ : ਰਾਜੇਸ਼ ਜੀ ਨਮਸਤੇ।

ਰਾਜੇਸ਼ ਪ੍ਰਜਾਪਤੀ : ਨਮਸਤੇ ਸਰ ਨਮਸਤੇ।

ਪ੍ਰਧਾਨ ਮੰਤਰੀ ਜੀ : ਤੁਹਾਡੀ ਰਾਜੇਸ਼ ਜੀ ਬਿਮਾਰੀ ਕੀ ਸੀ, ਫਿਰ ਕਿਸੇ ਡਾਕਟਰ ਦੇ ਕੋਲ ਗਏ ਹੋਵੋਗੇ, ਮੈਨੂੰ ਜ਼ਰਾ ਸਮਝਾਓ। ਸਥਾਨਕ ਡਾਕਟਰ ਨੇ ਕੁਝ ਕਿਹਾ ਹੋਵੇਗਾ, ਫਿਰ ਕਿਸੇ ਹੋਰ ਡਾਕਟਰ ਦੇ ਕੋਲ ਗਏ ਹੋਵੋਗੇ? ਫਿਰ ਤੁਸੀਂ ਫੈਸਲਾ ਨਹੀਂ ਕਰਦੇ ਹੋਵੋਗੇ ਜਾਂ ਕਰਦੇ ਹੋਵੋਗੇ ਕੀ-ਕੀ ਹੁੰਦਾ ਸੀ?

ਰਾਜੇਸ਼ ਪ੍ਰਜਾਪਤੀ : ਜੀ ਮੈਨੂੰ heart ਵਿੱਚ problem, sir ਆ ਰਹੀ ਸੀ। ਮੇਰੇ ਸੀਨੇ ਵਿੱਚ ਜਲਣ ਹੁੰਦੀ ਸੀ sir, ਫਿਰ ਮੈਂ ਡਾਕਟਰ ਨੂੰ ਵਿਖਾਇਆ, ਡਾਕਟਰ ਨੇ ਪਹਿਲਾਂ ਤਾਂ ਦੱਸਿਆ ਹੋ ਸਕਦਾ ਹੈ ਬੇਟਾ ਤੁਹਾਡੇ ਐਸਿਡ ਹੋਵੇਗੀ ਤਾਂ ਮੈਂ ਕਾਫੀ ਦਿਨ ਐਸਿਡ ਦੀ ਦਵਾਈ ਕਰਵਾਈ। ਉਸ ਨਾਲ ਜਦੋਂ ਮੈਨੂੰ ਫਾਇਦਾ ਨਹੀਂ ਹੋਇਆ, ਫਿਰ ਡਾਕਟਰ ਕਪੂਰ ਨੂੰ ਵਿਖਾਇਆ ਤਾਂ ਉਨ੍ਹਾਂ ਨੇ ਕਿਹਾ ਬੇਟਾ ਤੁਹਾਡੇ ਜੋ ਲੱਛਣ ਹਨ, ਉਸ ਨਾਲ angiography ਤੋਂ ਪਤਾ ਲੱਗੇਗਾ, ਫਿਰ ਉਨ੍ਹਾਂ ਨੇ refer ਕੀਤਾ ਮੈਨੂੰ ਸ਼੍ਰੀਰਾਮ ਮੂਰਤੀ ਵਿੱਚ। ਫਿਰ ਮਿਲੇ ਅਸੀਂ ਅਮਰੇਸ਼ ਅੱਗਰਵਾਲ ਜੀ ਨੂੰ ਤਾਂ ਉਨ੍ਹਾਂ ਨੇ ਮੇਰੀ angiography ਕੀਤੀ। ਫਿਰ ਉਨ੍ਹਾਂ ਨੇ ਦੱਸਿਆ ਕਿ ਬੇਟਾ ਇਹ ਤਾਂ ਤੁਹਾਡੀ ਨੱਸ blockage ਹੈ ਤਾਂ ਅਸੀਂ ਕਿਹਾ sir ਇਸ ਵਿੱਚ ਕਿੰਨਾ ਖਰਚਾ ਆਵੇਗਾ ਤਾਂ ਉਨ੍ਹਾਂ ਨੇ ਕਿਹਾ card ਹੈ ਆਯੁਸ਼ਮਾਨ ਵਾਲਾ, ਜੋ PM ਜੀ ਨੇ ਬਣਾ ਕੇ ਦਿੱਤਾ? ਤਾਂ ਅਸੀਂ ਕਿਹਾ sir, ਸਾਡੇ ਕੋਲ ਹੈ ਤਾਂ ਉਨ੍ਹਾਂ ਨੇ ਮੇਰਾ ਉਹ card ਲਿਆ ਅਤੇ ਮੇਰਾ ਸਾਰਾ ਇਲਾਜ ਉਸੇ card ਨਾਲ ਹੋਇਆ ਹੈ। ਸਰ ਹੋਰ ਜੋ ਤੁਸੀਂ ਇਹ ਬਣਾਇਆ ਹੈ ਇਹ card ਇਹ ਬਹੁਤ ਹੀ ਚੰਗੇ ਤਰੀਕੇ ਨਾਲ ਸਾਡੇ ਗ਼ਰੀਬ ਆਦਮੀਆਂ ਦੇ ਲਈ ਬਹੁਤ ਸੁਵਿਧਾ ਹੈ, ਇਸ ਲਈ ਤੁਹਾਡਾ ਕਿਵੇਂ ਮੈਂ ਧੰਨਵਾਦ ਕਰਾਂ।

ਪ੍ਰਧਾਨ ਮੰਤਰੀ ਜੀ : ਤੁਸੀਂ ਕਰਦੇ ਕੀ ਹੋ ਰਾਜੇਸ਼ ਜੀ?

ਰਾਜੇਸ਼ ਪ੍ਰਜਾਪਤੀ : ਸਰ ਮੈਂ ਇਸ ਸਮੇਂ ਤਾਂ Private ਨੌਕਰੀ ਕਰਦਾ ਹਾਂ ਸਰ।

ਪ੍ਰਧਾਨ ਮੰਤਰੀ ਜੀ : ਅਤੇ ਉਮਰ ਕਿੰਨੀ ਹੈ ਤੁਹਾਡੀ

ਰਾਜੇਸ਼ ਪ੍ਰਜਾਪਤੀ : ਮੇਰੀ ਉਮਰ 49 ਸਾਲ ਹੈ ਸਰ।

ਪ੍ਰਧਾਨ ਮੰਤਰੀ ਜੀ : ਏਨੀ ਛੋਟੀ ਉਮਰ ਵਿੱਚ ਤੁਹਾਨੂੰ heart ਦੀ trouble ਹੋ ਗਈ।

ਰਾਜੇਸ਼ ਪ੍ਰਜਾਪਤੀ : ਹਾਂ ਜੀ sir ਕੀ ਦੱਸੀਏ ਹੁਣ।

ਪ੍ਰਧਾਨ ਮੰਤਰੀ ਜੀ : ਤੁਹਾਡੇ ਪਰਿਵਾਰ ਵਿੱਚ ਵੀ ਪਿਤਾ ਜੀ ਨੂੰ ਜਾਂ ਮਾਤਾ ਜੀ ਨੂੰ ਜਾਂ ਇਸ ਤਰ੍ਹਾਂ ਨਾਲ ਪਹਿਲਾਂ ਵੀ ਰਿਹਾ ਹੈ ਕਦੇ?

ਰਾਜੇਸ਼ ਪ੍ਰਜਾਪਤੀ : ਕਿਸੇ ਨੂੰ ਨਹੀਂ ਸੀ sir ਇਹ ਪਹਿਲਾ ਮੇਰੇ ਨਾਲ ਹੀ ਹੋਇਆ ਹੈ।

ਪ੍ਰਧਾਨ ਮੰਤਰੀ ਜੀ : ਇਹ ਆਯੁਸ਼ਮਾਨ card, ਭਾਰਤ ਸਰਕਾਰ ਇਹ card ਦਿੰਦੀ ਹੈ। ਗ਼ਰੀਬਾਂ ਦੇ ਲਈ ਬਹੁਤ ਵੱਡੀ ਯੋਜਨਾ ਹੈ ਤਾਂ ਇਹ ਤੁਹਾਨੂੰ ਪਤਾ ਕਿਵੇਂ ਚੱਲਿਆ।

ਰਾਜੇਸ਼ ਪ੍ਰਜਾਪਤੀ : sir ਇਹ ਤਾਂ ਏਨੀ ਵੱਡੀ ਯੋਜਨਾ ਹੈ, ਗ਼ਰੀਬ ਆਦਮੀ ਨੂੰ ਬਹੁਤ ਇਸ ਨਾਲ benefit ਮਿਲਦਾ ਹੈ ਅਤੇ ਏਨੇ ਖੁਸ਼ ਹਨ ਸਰ, ਅਸੀਂ ਤਾਂ ਹਸਪਤਾਲ ਵਿੱਚ ਵੇਖਿਆ ਹੈ ਕਿ ਇਸ card ਨਾਲ ਕਿੰਨੇ ਲੋਕਾਂ ਨੂੰ ਸੁਵਿਧਾ ਮਿਲਦੀ ਹੈ। ਜਦੋਂ ਡਾਕਟਰ ਨੂੰ ਕਹਿੰਦੇ ਹਾਂ ਕਿ card ਮੇਰੇ ਕੋਲ ਹੈ sir, ਤਾਂ ਡਾਕਟਰ ਕਹਿੰਦਾ ਹੈ ਠੀਕ ਉਹ card ਲੈ ਕੇ ਆਓ, ਮੈਂ ਉਸੇ card ਨਾਲ ਤੁਹਾਡਾ ਇਲਾਜ ਕਰ ਦਿਆਂਗਾ।

ਪ੍ਰਧਾਨ ਮੰਤਰੀ ਜੀ : ਅੱਛਾ card ਨਾ ਹੁੰਦਾ ਤਾਂ ਤੁਹਾਨੂੰ ਕਿੰਨਾ ਖਰਚਾ ਦੱਸਿਆ ਸੀ ਡਾਕਟਰ ਨੇ।

ਰਾਜੇਸ਼ ਪ੍ਰਜਾਪਤੀ : ਡਾਕਟਰ ਸਾਹੇਬ ਨੇ ਕਿਹਾ ਸੀ ਬੇਟਾ ਇਸ ਵਿੱਚ ਬਹੁਤ ਸਾਰਾ ਖਰਚਾ ਆਏਗਾ, ਜੇਕਰ card ਨਹੀਂ ਹੋਵੇਗਾ ਤਾਂ। ਮੈਂ ਕਿਹਾ sir card ਤਾਂ ਹੈ ਮੇਰੇ ਕੋਲ। ਤਾਂ ਉਨ੍ਹਾਂ ਨੇ ਕਿਹਾ ਤੁਰੰਤ ਤੁਸੀਂ ਵਿਖਾਓ ਤਾਂ ਅਸੀਂ ਤੁਰੰਤ ਦਿਖਾਇਆ ਅਤੇ ਉਸੇ card ਨਾਲ ਸਾਰਾ ਇਲਾਜ ਮੇਰਾ ਕੀਤਾ ਗਿਆ। ਮੇਰਾ ਇੱਕ ਪੈਸਾ ਖਰਚ ਨਹੀਂ ਹੋਇਆ। ਸਾਰੀਆਂ ਦਵਾਈਆਂ ਵੀ ਉਸੇ card ਨਾਲ ਮਿਲੀਆਂ ਹਨ।

ਪ੍ਰਧਾਨ ਮੰਤਰੀ ਜੀ : ਤਾਂ ਰਾਜੇਸ਼ ਜੀ ਤੁਸੀਂ ਹੁਣ ਸੰਤੁਸ਼ਟ ਹੋ, ਤਬੀਅਤ ਠੀਕ ਹੈ।

ਰਾਜੇਸ਼ ਪ੍ਰਜਾਪਤੀ : ਜੀ sir ਤੁਹਾਡਾ ਬਹੁਤ-ਬਹੁਤ ਧੰਨਵਾਦ sir, ਤੁਹਾਡੀ ਉਮਰ ਵੀ ਇੰਨੀ ਲੰਬੀ ਹੋਵੇ ਕਿ ਹਮੇਸ਼ਾ ਸੱਤਾ ਵਿੱਚ ਰਹੋ ਅਤੇ ਸਾਡੇ ਪਰਿਵਾਰ ਦੇ ਲੋਕ ਵੀ ਤੁਹਾਡੇ ਤੋਂ ਏਨਾ ਖੁਸ਼ ਹਨ ਕਿ ਕੀ ਦੱਸੀਏ ਤੁਹਾਨੂੰ।

ਪ੍ਰਧਾਨ ਮੰਤਰੀ ਜੀ : ਰਾਜੇਸ਼ ਜੀ ਤੁਸੀਂ ਮੈਨੂੰ ਸੱਤਾ ਵਿੱਚ ਰਹਿਣ ਦੀਆਂ ਸ਼ੁਭਕਾਮਨਾਵਾਂ ਨਾ ਦਿਓ। ਮੈਂ ਅੱਜ ਵੀ ਸੱਤਾ ਵਿੱਚ ਨਹੀਂ ਹਾਂ ਅਤੇ ਭਵਿੱਖ ਵਿੱਚ ਵੀ ਸੱਤਾ ਚ ਨਹੀਂ ਰਹਿਣਾ ਚਾਹੁੰਦਾ ਹਾਂ। ਮੈਂ ਸਿਰਫ਼ ਸੇਵਾ ਵਿੱਚ ਰਹਿਣਾ ਚਾਹੁੰਦਾ ਹਾਂ। ਮੇਰੇ ਲਈ ਇਹ ਪਦ, ਇਹ ਪ੍ਰਧਾਨ ਮੰਤਰੀ ਸਾਰੀਆਂ ਚੀਜ਼ਾਂ, ਇਹ ਸੱਤਾ ਦੇ ਲਈ ਹੈ ਹੀ ਨਹੀਂ ਭਾਈ, ਸੇਵਾ ਦੇ ਲਈ ਹਨ।

ਰਾਜੇਸ਼ ਪ੍ਰਜਾਪਤੀ : ਸੇਵਾ ਹੀ ਤਾਂ ਚਾਹੀਦੀ ਹੈ ਸਾਨੂੰ ਲੋਕਾਂ ਨੂੰ ਹੋਰ ਕੀ।

ਪ੍ਰਧਾਨ ਮੰਤਰੀ ਜੀ : ਦੇਖੋ ਗ਼ਰੀਬਾਂ ਦੇ ਲਈ ਇਹ ਆਯੁਸ਼ਮਾਨ ਭਾਰਤ ਯੋਜਨਾ, ਇਹ ਆਪਣੇ-ਆਪ ਵਿੱਚ।

ਰਾਜੇਸ਼ ਪ੍ਰਜਾਪਤੀ : ਜੀ sir ਇਹ ਬਹੁਤ ਵਧੀਆ ਚੀਜ਼ ਹੈ।

ਪ੍ਰਧਾਨ ਮੰਤਰੀ ਜੀ : ਦੇਖੋ ਰਾਜੇਸ਼ ਜੀ ਤੁਸੀਂ ਸਾਡਾ ਇੱਕ ਕੰਮ ਕਰੋ, ਕਰੋਗੇ?

ਰਾਜੇਸ਼ ਪ੍ਰਜਾਪਤੀ : ਜੀ ਬਿਲਕੁਲ ਕਰਾਂਗੇ sir

ਪ੍ਰਧਾਨ ਮੰਤਰੀ ਜੀ : ਵੇਖੋ ਹੁੰਦਾ ਕੀ ਹੈ ਕਿ ਲੋਕਾਂ ਨੂੰ ਇਸ ਦਾ ਪਤਾ ਨਹੀਂ ਹੁੰਦਾ ਹੈ, ਤੁਸੀਂ ਇੱਕ ਜ਼ਿੰਮੇਵਾਰੀ ਨਿਭਾਓ, ਅਜਿਹੇ ਜਿੰਨੇ ਗ਼ਰੀਬ ਪਰਿਵਾਰ ਹਨ ਤੁਹਾਡੇ ਆਲ਼ੇ-ਦੁਆਲ਼ੇ, ਉਨ੍ਹਾਂ ਨੂੰ ਆਪਣੀ ਇਹ ਕਿਵੇਂ ਤੁਹਾਨੂੰ ਲਾਭ ਹੋਇਆ, ਕਿਵੇਂ ਮਦਦ ਮਿਲੀ, ਇਹ ਦੱਸੋ।

ਰਾਜੇਸ਼ ਪ੍ਰਜਾਪਤੀ : ਬਿਲਕੁਲ ਦੱਸਾਂਗੇ sir

ਪ੍ਰਧਾਨ ਮੰਤਰੀ ਜੀ : ਅਤੇ ਉਨ੍ਹਾਂ ਨੂੰ ਕਹੋ ਕਿ ਉਹ ਵੀ ਅਜਿਹਾ ਕਾਰਡ ਬਣਵਾ ਲੈਣ ਤਾਕਿ ਪਰਿਵਾਰ ਵਿੱਚ ਪਤਾ ਨਹੀਂ, ਕਦੋਂ ਕੀ ਮੁਸੀਬਤ ਆ ਜਾਏ ਅਤੇ ਗ਼ਰੀਬ ਦਵਾਈ ਦੇ ਕਾਰਨ ਪਰੇਸ਼ਾਨ ਰਹੇ, ਇਹ ਤਾਂ ਠੀਕ ਨਹੀਂ ਹੈ। ਹੁਣ ਪੈਸਿਆਂ ਦੇ ਕਾਰਨ ਉਹ ਦਵਾਈ ਨਾ ਲਵੇ ਜਾਂ ਬਿਮਾਰੀ ਦਾ ਇਲਾਜ ਨਾ ਕਰੇ ਤਾਂ ਇਹ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਗ਼ਰੀਬ ਨੂੰ ਤਾਂ ਕੀ ਹੁੰਦਾ ਹੈ, ਜਿਵੇਂ ਤੁਹਾਨੂੰ ਇਹ Heart ਦੀ Problem ਹੋਈ ਤਾਂ ਕਿੰਨੇ ਮਹੀਨੇ ਤੱਕ ਤੁਸੀਂ ਕੰਮ ਹੀ ਨਹੀਂ ਕਰ ਸਕੇ ਹੋਵੋਗੇ।

ਰਾਜੇਸ਼ ਪ੍ਰਜਾਪਤੀ : ਮੈਂ ਤਾਂ 10 ਕਦਮ ਨਹੀਂ ਤੁਰ ਸਕਦਾ ਸੀ, ਪੌੜੀਆਂ ਨਹੀਂ ਚੜ੍ਹ ਸਕਦਾ ਸੀ sir

ਪ੍ਰਧਾਨ ਮੰਤਰੀ ਜੀ : ਬਸ ਤਾਂ ਤੁਸੀਂ ਰਾਜੇਸ਼ ਜੀ ਮੇਰੇ ਇੱਕ ਚੰਗੇ ਸਾਥੀ ਬਣ ਕੇ ਜਿੰਨੇ ਗ਼ਰੀਬਾਂ ਨੂੰ ਤੁਸੀਂ ਆਯੁਸ਼ਮਾਨ ਭਾਰਤ ਯੋਜਨਾ ਦੇ ਬਾਰੇ ਸਮਝਾ ਸਕਦੇ ਹੋ, ਵੈਸੇ ਬਿਮਾਰ ਲੋਕਾਂ ਦੀ ਮਦਦ ਕਰ ਸਕਦੇ ਹੋ। ਦੋਖੋ ਤੁਹਾਨੂੰ ਵੀ ਸੰਤੋਸ਼ ਹੋਵੇਗਾ ਅਤੇ ਮੈਨੂੰ ਵੀ ਬਹੁਤ ਖੁਸ਼ੀ ਹੋਵੇਗੀ ਤਾਂ ਚਲੋ ਇੱਕ ਰਾਜੇਸ਼ ਜੀ ਦੀ ਤਬੀਅਤ ਤਾਂ ਠੀਕ ਹੋਈ, ਲੇਕਿਨ ਰਾਜੇਸ਼ ਜੀ ਨੇ ਸੈਂਕੜੇ ਲੋਕਾਂ ਦੀ ਤਬੀਅਤ ਠੀਕ ਕਰਵਾ ਦਿੱਤੀ, ਇੱਕ ਆਯੁਸ਼ਮਾਨ ਭਾਰਤ ਯੋਜਨਾ, ਇਹ ਗ਼ਰੀਬਾਂ ਦੇ ਲਈ ਹੈ, ਮੱਧਮ ਵਰਗ ਦੇ ਲਈ ਹੈ, ਆਮ ਪਰਿਵਾਰਾਂ ਦੇ ਲਈ ਹੈ ਤਾਂ ਘਰ-ਘਰ ਇਸ ਗੱਲ ਨੂੰ ਪਹੁੰਚਾਓਗੇ ਤੁਸੀਂ।

ਰਾਜੇਸ਼ ਪ੍ਰਜਾਪਤੀ : ਬਿਲਕੁਲ ਪਹੁੰਚਾਵਾਂਗੇ sir, ਅਸੀਂ ਤਾਂ ਉੱਥੇ ਹੀ 3 ਦਿਨ ਰੁਕੇ ਨਾ ਹਸਪਤਾਲ ਵਿੱਚ sir, ਤਾਂ ਉੱਥੇ ਵਿਚਾਰੇ ਬਹੁਤ ਲੋਕ ਸਨ, ਸਾਰੀਆਂ ਸੁਵਿਧਾਵਾਂ ਉਨ੍ਹਾਂ ਨੂੰ ਦੱਸੀਆਂ। card ਹੋਵੇਗਾ ਤਾਂ free ਵਿੱਚ ਹੋ ਜਾਵੇਗਾ।

ਪ੍ਰਧਾਨ ਮੰਤਰੀ ਜੀ : ਚਲੋ ਰਾਜੇਸ਼ ਜੀ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖੋ, ਥੋੜ੍ਹੀ ਸਰੀਰ ਦੀ ਚਿੰਤਾ ਕਰੋ, ਬੱਚਿਆਂ ਦੀ ਚਿੰਤਾ ਕਰੋ ਅਤੇ ਬਹੁਤ ਤਰੱਕੀ ਕਰੋ, ਮੇਰੀਆਂ ਬਹੁਤ ਸ਼ੁਭਕਾਮਨਾਵਾਂ ਹਨ ਤੁਹਾਨੂੰ।

ਸਾਥੀਓ, ਅਸੀਂ ਰਾਜੇਸ਼ ਜੀ ਦੀਆਂ ਗੱਲਾਂ ਸੁਣੀਆਂ। ਆਓ ਹੁਣ ਸਾਡੇ ਨਾਲ ਸੁਖਦੇਵੀ ਜੀ ਜੁੜੇ ਨੇ। ਗੋਡਿਆਂ ਦੀ ਸਮੱਸਿਆ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ। ਆਓ, ਅਸੀਂ ਸੁਖਦੇਵੀ ਜੀ ਤੋਂ ਪਹਿਲਾਂ ਉਨ੍ਹਾਂ ਦੀ ਤਕਲੀਫ ਦੀ ਗੱਲ ਸੁਣਦੇ ਹਾਂ ਅਤੇ ਫਿਰ ਆਰਾਮ ਕਿਵੇਂ ਆਇਆ, ਉਹ ਸਮਝਦੇ ਹਾਂ।

ਮੋਦੀ ਜੀ : ਸੁਖਦੇਵੀ ਜੀ ਨਮਸਤੇ, ਤੁਸੀਂ ਕਿੱਥੋਂ ਬੋਲ ਰਹੇ ਹੋ।

ਸੁਖਦੇਵੀ ਜੀ : ਦਾਨਤਪਰਾ ਤੋਂ।

ਮੋਦੀ ਜੀ : ਕਿੱਥੇ ਪੈਂਦਾ ਇਹ।

ਸੁਖਦੇਵੀ ਜੀ : ਮਥੁਰਾ ਵਿੱਚ।

ਮੋਦੀ ਜੀ : ਮਥੁਰਾ ਵਿੱਚ, ਫਿਰ ਤਾਂ ਸੁਖਦੇਵੀ ਜੀ ਤੁਹਾਨੂੰ ਨਮਸਤੇ ਵੀ ਕਹਿਣੀ ਹੈ ਅਤੇ ਨਾਲ-ਨਾਲ ਰਾਧੇ-ਰਾਧੇ ਵੀ ਕਹਿਣਾ ਹੋਵੇਗਾ।

ਸੁਖਦੇਵੀ ਜੀ : ਹਾਂ ਰਾਧੇ-ਰਾਧੇ।

ਮੋਦੀ ਜੀ : ਅੱਛਾ, ਅਸੀਂ ਸੁਣਿਆ ਕਿ ਤੁਹਾਨੂੰ ਤਕਲੀਫ ਹੋਈ ਸੀ, ਤੁਹਾਡਾ ਕੋਈ operation ਹੋਇਆ। ਜ਼ਰਾ ਦੱਸੋਗੇ ਕਿ ਕੀ ਗੱਲ ਸੀ।

ਸੁਖਦੇਵੀ ਜੀ : ਹਾਂ ਮੇਰਾ ਗੋਡਾ ਖਰਾਬ ਹੋ ਗਿਆ ਸੀ ਤਾਂ operation ਹੋਇਆ ਹੈ ਮੇਰਾ, ਪ੍ਰਯਾਗ ਹਸਪਤਾਲ ਵਿੱਚ।

ਮੋਦੀ ਜੀ : ਤੁਹਾਡੀ ਉਮਰ ਕਿੰਨੀ ਹੈ ਸੁਖਦੇਵੀ ਜੀ।

ਸੁਖਦੇਵੀ ਜੀ : ਉਮਰ 40 ਸਾਲ।

ਮੋਦੀ ਜੀ : 40 ਸਾਲ ਅਤੇ ਸੁਖਦੇਵ ਨਾਂ ਅਤੇ ਸੁਖਦੇਵੀ ਨੂੰ ਬਿਮਾਰੀ ਹੋਵੇ।

ਸੁਖਦੇਵੀ ਜੀ : ਬਿਮਾਰੀ ਤਾਂ ਮੈਨੂੰ 15-16 ਸਾਲ ਤੋਂ ਹੀ ਲਗ ਗਈ।

ਮੋਦੀ ਜੀ : ਓ ਹੋ, ਇੰਨੀ ਛੋਟੀ ਉਮਰ ਵਿੱਚ ਹੀ ਤੁਹਾਡੇ ਗੋਡੇ ਖਰਾਬ ਹੋ ਗਏ।

ਸੁਖਦੇਵੀ ਜੀ : ਓ ਗਠੀਆ, ਬੋਲਦੇ ਨੇ ਨਾ, ਜੋੜਾਂ ਵਿੱਚ ਦਰਦ ਨਾਲ ਗੋਡਾ ਖਰਾਬ ਹੋ ਗਿਆ।

ਮੋਦੀ ਜੀ : ਤਾਂ 16 ਸਾਲ ਤੋਂ 40 ਸਾਲ ਦੀ ਉਮਰ ਤੱਕ ਤੁਸੀਂ ਇਸ ਦਾ ਇਲਾਜ ਹੀ ਨਹੀਂ ਕਰਵਾਇਆ।

ਸੁਖਦੇਵੀ ਜੀ : ਨਹੀਂ ਕਰਵਾਇਆ ਸੀ। ਦਰਦ ਦੀ ਦਵਾਈ ਖਾਂਦੇ ਰਹੇ। ਛੋਟੇ-ਮੋਟੇ ਡਾਕਟਰਾਂ ਨੇ ਤਾਂ ਆਹ ਦੇਸੀ ਦਵਾਈ ਹੈ, ਵੈਸੀ ਦਵਾਈ ਹੈ। ਝੋਲਾ ਛਾਪ ਡਾਕਟਰਾਂ ਨੇ ਤਾਂ ਐਸੀਆਂ ਦਵਾਈਆਂ ਦਿੱਤੀਆਂ ਕਿ ਉਨ੍ਹਾਂ ਨਾਲ ਗੋਡਾ ਚਲਣਾ ਵੀ ਬੰਦ ਹੋ ਗਿਆ, ਖਰਾਬ ਹੋ ਗਿਆ। 1-2 ਕਿਲੋਮੀਟਰ ਪੈਦਲ ਤੁਰੀ ਤਾਂ ਗੋਡਾ ਖਰਾਬ ਹੋ ਗਿਆ ਮੇਰਾ।

ਮੋਦੀ ਜੀ : ਤਾਂ ਸੁਖਦੇਵੀ ਜੀ Operation ਦਾ ਵਿਚਾਰ ਕਿਵੇਂ ਆਇਆ। ਉਸ ਦੇ ਪੈਸਿਆਂ ਦਾ ਕੀ ਪ੍ਰਬੰਧ ਕੀਤਾ। ਕਿਵੇਂ ਹੋਇਆ ਇਹ ਸਭ।

ਸੁਖਦੇਵੀ ਜੀ : ਮੈਂ ਤਾਂ ਆਯੁਸ਼ਮਾਨ ਕਾਰਡ ਨਾਲ ਇਲਾਜ ਕਰਵਾਇਆ ਹੈ।

ਮੋਦੀ ਜੀ : ਤਾਂ ਤੁਹਾਨੂੰ ਆਯੁਸ਼ਮਾਨ ਕਾਰਡ ਮਿਲ ਗਿਆ ਸੀ।

ਸੁਖਦੇਵੀ ਜੀ : ਹਾਂ।

ਮੋਦੀ ਜੀ : ਅਤੇ ਆਯੁਸ਼ਮਾਨ ਕਾਰਡ ਨਾਲ ਗ਼ਰੀਬਾਂ ਦਾ ਮੁਫ਼ਤ ਵਿੱਚ ਇਲਾਜ ਹੁੰਦਾ ਹੈ ਇਹ ਪਤਾ ਸੀ।

ਸੁਖਦੇਵੀ ਜੀ : ਸਕੂਲ ਵਿੱਚ meeting ਹੋ ਰਹੀ ਸੀ, ਉੱਥੋਂ ਮੇਰੇ ਪਤੀ ਨੂੰ ਪਤਾ ਚਲਿਆ ਤਾਂ ਕਾਰਡ ਬਣਵਾਇਆ ਮੇਰੇ ਨਾਮ ਦਾ।

ਮੋਦੀ ਜੀ : ਹਾਂ।

ਸੁਖਦੇਵੀ ਜੀ : ਫਿਰ ਇਲਾਜ ਕਰਵਾਇਆ ਕਾਰਡ ਨਾਲ ਅਤੇ ਮੈਂ ਕੋਈ ਪੈਸਾ ਨਹੀਂ ਲਾਇਆ। ਕਾਰਡ ਨਾਲ ਇਲਾਜ ਹੋਇਆ ਹੈ ਮੇਰਾ। ਖੂਬ ਵਧੀਆ ਇਲਾਜ ਹੋਇਆ ਹੈ।

ਮੋਦੀ ਜੀ : ਅੱਛਾ ਡਾਕਟਰ ਪਹਿਲਾਂ ਜੇਕਰ ਕਾਰਡ ਨਾ ਹੁੰਦਾ ਤਾਂ ਕਿੰਨਾ ਖਰਚ ਦੱਸਦੇ ਸਨ?

ਸੁਖਦੇਵੀ ਜੀ : ਢਾਈ ਲੱਖ ਰੁਪਏ, ਤਿੰਨ ਲੱਖ ਰੁਪਏ। 6-7 ਸਾਲਾਂ ਤੋਂ ਪਈ ਹਾਂ ਮੰਜੀ ਤੇ। ਇਹ ਕਹਿੰਦੀ ਸੀ, ਹੇ ਰੱਬਾ ਮੈਨੂੰ ਲੈ ਜਾ ਤੂੰ, ਮੈਂ ਨਹੀਂ ਜੀਣਾ।

ਮੋਦੀ ਜੀ : 6-7 ਸਾਲ ਤੋਂ ਮੰਜੀ ਤੇ ਸੀ। ਓ ਹੋ ਹੋ।

ਸੁਖਦੇਵੀ ਜੀ : ਹਾਂ।

ਮੋਦੀ ਜੀ : ਓ ਹੋ ਹੋ,

ਸੁਖਦੇਵੀ ਜੀ : ਬਿਲਕੁਲ ਉੱਠਿਆ-ਬੈਠਿਆ ਨਹੀਂ ਜਾਂਦਾ।

ਮੋਦੀ ਜੀ : ਤਾਂ ਹੁਣ ਤੁਹਾਡਾ ਗੋਡਾ ਪਹਿਲਾਂ ਨਾਲੋਂ ਠੀਕ ਹੋਇਆ ਹੈ।

ਸੁਖਦੇਵੀ ਜੀ : ਮੈਂ ਖੂਬ ਘੁੰਮਦੀ ਹਾਂ, ਫਿਰਦੀ ਹਾਂ Kitchen ਦਾ ਕੰਮ ਕਰਦੀ ਹਾਂ। ਘਰ ਦਾ ਕੰਮ ਕਰਦੀ ਹਾਂ, ਬੱਚਿਆਂ ਨੂੰ ਖਾਣਾ ਬਣਾ ਕੇ ਦਿੰਦੀ ਹਾਂ।

ਮੋਦੀ ਜੀ : ਤਾਂ ਮਤਲਬ ਆਯੁਸ਼ਮਾਨ ਭਾਰਤ ਕਾਰਡ ਨੇ ਤੁਹਾਨੂੰ ਸੱਚਮੁਚ ਆਯੁਸ਼ਮਾਨ ਬਣਾ ਦਿੱਤਾ।

ਸੁਖਦੇਵੀ ਜੀ : ਬਹੁਤ-ਬਹੁਤ ਧੰਨਵਾਦ, ਤੁਹਾਡੀ ਯੋਜਨਾ ਦੀ ਵਜ੍ਹਾ ਨਾਲ ਠੀਕ ਹੋ ਗਈ। ਆਪਣੇ ਪੈਰਾਂ ਤੇ ਖੜ੍ਹੀ ਹੋ ਗਈ।

ਮੋਦੀ ਜੀ : ਤਾਂ ਹੁਣ ਤਾਂ ਬੱਚਿਆਂ ਨੂੰ ਵੀ ਅਨੰਦ ਆਉਂਦਾ ਹੋਵੇਗਾ।

ਸੁਖਦੇਵੀ ਜੀ : ਹਾਂ ਜੀ ਬੱਚਿਆਂ ਨੂੰ ਤਾਂ ਬਹੁਤ ਹੀ ਪਰੇਸ਼ਾਨੀ ਹੁੰਦੀ ਸੀ। ਹੁਣ ਮਾਂ ਪਰੇਸ਼ਾਨ ਹੈ ਤਾਂ ਬੱਚਾ ਵੀ ਪਰੇਸ਼ਾਨ ਹੈ।

ਮੋਦੀ ਜੀ : ਦੇਖੋ ਸਾਡੇ ਜੀਵਨ ਵਿੱਚ ਸਭ ਤੋਂ ਵੱਡਾ ਸੁਖ ਸਾਡੀ ਸਿਹਤ ਹੀ ਹੁੰਦੀ ਹੈ, ਇਹ ਸੁਖੀ ਜੀਵਨ ਸਭ ਨੂੰ ਮਿਲੇ, ਇਹੀ ਆਯੁਸ਼ਮਾਨ ਭਾਰਤ ਦੀ ਭਾਵਨਾ ਹੈ। ਚਲੋ ਸੁਖਦੇਵੀ ਜੀ ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਫਿਰ ਤੋਂ ਇੱਕ ਵਾਰ ਤੁਹਾਨੂੰ ਰਾਧੇ-ਰਾਧੇ।

ਸੁਖਦੇਵੀ ਜੀ : ਰਾਧੇ-ਰਾਧੇ, ਨਮਸਤੇ।

ਮੇਰੇ ਪਿਆਰੇ ਦੇਸ਼ਵਾਸੀਓ, ਨੌਜਵਾਨਾਂ ਨਾਲ ਸਮ੍ਰਿੱਧ ਹਰ ਦੇਸ਼ ਵਿੱਚ 3 ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਹਨ। ਉਹੀ ਤਾਂ ਕਦੇ-ਕਦੇ ਨੌਜਵਾਨ ਦੀ ਸੱਚੀ ਪਹਿਚਾਣ ਬਣ ਜਾਂਦੀ ਹੈ। ਪਹਿਲੀ ਚੀਜ਼ ਹੈ Ideas ਅਤੇ Innovation - ਦੂਸਰੀ ਹੈ ਖਤਰਾ ਲੈਣ ਦਾ ਜਜ਼ਬਾ ਅਤੇ ਤੀਸਰੀ ਹੈ Can Do Spirit ਯਾਨੀ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੀ ਜ਼ਿੱਦ। ਭਾਵੇਂ ਹਾਲਾਤ ਕਿੰਨੇ ਵੀ ਉਲਟ ਕਿਉਂ ਨਾ ਹੋਣ - ਜਦੋਂ ਇਹ ਤਿੰਨੇ ਚੀਜ਼ਾਂ ਆਪਸ ਵਿੱਚ ਮਿਲਦੀਆਂ ਹਨ ਤਾਂ ਅਨੋਖੇ ਨਤੀਜੇ ਮਿਲਦੇ ਹਨ। ਚਮਤਕਾਰ ਹੋ ਜਾਂਦੇ ਹਨ। ਅੱਜ-ਕੱਲ੍ਹ ਅਸੀਂ ਚਾਰੇ ਪਾਸੇ ਸੁਣਦੇ ਹਾਂ Start-Up, Start-Up, Start-Upਸਹੀ ਗੱਲ ਹੈ, ਇਹ Start-Up ਦਾ ਯੁਗ ਹੈ ਅਤੇ ਇਹ ਵੀ ਸਹੀ ਹੈ ਕਿ Start-Up ਦੀ ਦੁਨੀਆ ਵਿੱਚ ਅੱਜ ਭਾਰਤ ਵਿਸ਼ਵ ਚ ਇੱਕ ਤਰ੍ਹਾਂ ਨਾਲ ਅਗਵਾਈ ਕਰ ਰਿਹਾ ਹੈ। ਸਾਲ ਦਰ ਸਾਲ Start-Up ਨੂੰ record ਨਿਵੇਸ਼ ਮਿਲ ਰਿਹਾ ਹੈ। ਇਹ ਖੇਤਰ ਬਹੁਤ ਤੇਜ਼ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇੱਥੋਂ ਤੱਕ ਕਿ ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ Start-Up ਦੀ ਪਹੁੰਚ ਵਧੀ ਹੈ। ਅੱਜ-ਕੱਲ੍ਹ ‘Unicorn’ ਸ਼ਬਦ ਬਹੁਤ ਚਰਚਾ ਵਿੱਚ ਹੈ। ਤੁਸੀਂ ਸਾਰਿਆਂ ਨੇ ਇਸ ਦੇ ਬਾਰੇ ਸੁਣਿਆ ਹੋਵੇਗਾ। ‘Unicorn’ ਇੱਕ ਅਜਿਹਾ Start-Up ਹੁੰਦਾ ਹੈ, ਜਿਸ ਦੀ valuation ਘੱਟ ਤੋਂ ਘੱਟ 1 Billion Dollar ਹੁੰਦੀ ਹੈ। ਯਾਨੀ ਲਗਭਗ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ।

ਸਾਥੀਓ, ਸਾਲ 2015 ਤੱਕ ਦੇਸ਼ ਵਿੱਚ ਮੁਸ਼ਕਿਲ ਨਾਲ 9 ਜਾਂ 10 Unicorns ਹੋਇਆ ਕਰਦੇ ਸਨ, ਤੁਹਾਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਹੁਣ Unicorns ਦੀ ਦੁਨੀਆ ਵਿੱਚ ਵੀ ਭਾਰਤ ਤੇਜ਼ ਉਡਾਨ ਭਰ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਿਕ ਇਸੇ ਸਾਲ ਇੱਕ ਵੱਡਾ ਬਦਲਾਓ ਆਇਆ ਹੈ। ਸਿਰਫ਼ 10 ਮਹੀਨਿਆਂ ਵਿੱਚ ਹੀ ਭਾਰਤ ਵਿੱਚ ਹਰ 10 ਦਿਨਾਂ ਵਿੱਚ ਇੱਕ Unicorn ਬਣਿਆ ਹੈ। ਇਹ ਇਸ ਲਈ ਵੀ ਵੱਡੀ ਗੱਲ ਹੈ ਕਿ ਸਾਡੇ ਨੌਜਵਾਨਾਂ ਨੇ ਇਹ ਸਫ਼ਲਤਾ ਕੋਰੋਨਾ ਮਹਾਮਾਰੀ ਵਿੱਚ ਹਾਸਿਲ ਕੀਤੀ ਹੈ। ਅੱਜ ਭਾਰਤ ਵਿੱਚ 70 ਤੋਂ ਜ਼ਿਆਦਾ Unicorns ਹੋ ਚੁੱਕੇ ਹਨ। ਯਾਨੀ 70 ਤੋਂ ਜ਼ਿਆਦਾ Start-Up ਅਜਿਹੇ ਹਨ ਜੋ 1 Billion ਤੋਂ ਜ਼ਿਆਦਾ ਦੇ valuation ਨੂੰ ਪਾਰ ਕਰ ਗਏ ਹਨ। ਸਾਥੀਓ, Start-Up ਦੀ ਸਫ਼ਲਤਾ ਦੇ ਕਾਰਨ ਹਰ ਕਿਸੇ ਦਾ ਉਸ ਵੱਲ ਧਿਆਨ ਗਿਆ ਹੈ ਅਤੇ ਜਿਸ ਤਰ੍ਹਾਂ ਨਾਲ ਦੇਸ਼ ਤੋਂ, ਵਿਦੇਸ਼ ਤੋਂ, ਨਿਵੇਸ਼ਕਾਂ ਤੋਂ ਉਸ ਨੂੰ ਸਮਰਥਨ ਮਿਲ ਰਿਹਾ ਹੈ, ਸ਼ਾਇਦ ਕੁਝ ਸਾਲ ਪਹਿਲਾਂ ਉਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।

ਸਾਥੀਓ, Start-Ups ਦੇ ਜ਼ਰੀਏ ਭਾਰਤੀ ਨੌਜਵਾਨ Global Problems ਨੂੰ ਹੱਲ ਕਰਨ ਵਿੱਚ ਵੀ ਆਪਣਾ ਯੋਗਦਾਨ ਦੇ ਰਹੇ ਹਨ। ਅੱਜ ਅਸੀਂ ਇੱਕ ਨੌਜਵਾਨ ਮਯੂਰ ਪਾਟਿਲ ਨਾਲ ਗੱਲ ਕਰਾਂਗੇ। ਉਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ Pollution ਦੀ problem ਦਾ solution ਦੇਣ ਦੀ ਕੋਸ਼ਿਸ਼ ਕੀਤੀ ਹੈ।

ਮੋਦੀ ਜੀ : ਮਯੂਰ ਜੀ ਨਮਸਤੇ।

ਮਯੂਰ ਪਾਟਿਲ : ਨਮਸਤੇ ਸਰ ਜੀ।

ਮੋਦੀ ਜੀ : ਮਯੂਰ ਜੀ ਤੁਸੀਂ ਕਿਵੇਂ ਹੋ।

ਮਯੂਰ ਪਾਟਿਲ : ਬਸ ਵਧੀਆ ਸਰ, ਤੁਸੀਂ ਕਿਵੇਂ ਹੋ।

ਮੋਦੀ ਜੀ : ਮੈਂ ਬਹੁਤ ਖੁਸ਼ ਹਾਂ। ਅੱਛਾ ਮੈਨੂੰ ਦੱਸੋ ਕਿ ਅੱਜ ਤੁਸੀਂ Start-Up ਦੀ ਦੁਨੀਆ ਵਿੱਚ ਹੋ।

ਮਯੂਰ ਪਾਟਿਲ : ਹਾਂ ਜੀ।

ਮੋਦੀ ਜੀ : ਅਤੇ Waste ਵਿੱਚੋਂ Best ਵੀ ਕਰ ਰਹੇ ਹੋ।

ਮਯੂਰ ਪਾਟਿਲ : ਹਾਂ ਜੀ।

ਮੋਦੀ ਜੀ : Environment ਦਾ ਵੀ ਕਰ ਰਹੇ ਹੋ। ਥੋੜ੍ਹਾ ਮੈਨੂੰ ਆਪਣੇ ਕੰਮ ਦੇ ਬਾਰੇ ਵਿੱਚ ਦੱਸੋ ਅਤੇ ਇਸ ਕੰਮ ਦੇ ਬਾਰੇ ਤੁਹਾਨੂੰ ਵਿਚਾਰ ਕਿੱਥੋਂ ਆਇਆ।

ਮਯੂਰ ਪਾਟਿਲ : ਸਰ ਜਦੋਂ college ਵਿੱਚ ਸੀ ਤਾਂ ਉਦੋਂ ਮੇਰੇ ਕੋਲ Motorcycle ਸੀ, ਜਿਸ ਦੀ Mileage ਬਹੁਤ ਘੱਟ ਸੀ ਅਤੇ Emission ਬਹੁਤ ਜ਼ਿਆਦਾ ਸੀ। ਉਹ Two stroke Motorcycle ਸੀ। Emission ਘੱਟ ਕਰਨ ਦੇ ਲਈ ਅਤੇ ਉਸ ਦਾ Mileage ਥੋੜ੍ਹਾ ਵਧਾਉਣ ਦੇ ਲਈ ਮੈਂ ਕੋਸ਼ਿਸ਼ ਚਾਲੂ ਕੀਤੀ ਸੀ। ਕੋਈ 2011-12 ਵਿੱਚ, ਇਸ ਦੀ ਮੈਂ ਲਗਭਗ 62 Kilometres per litre ਤੱਕ Mileage ਵਧਾ ਦਿੱਤਾ ਸੀ ਤਾਂ ਉੱਥੋਂ ਮੈਨੂੰ ਇਹ ਪ੍ਰੇਰਣਾ ਮਿਲੀ ਕਿ ਕੋਈ ਅਜਿਹੀ ਚੀਜ਼ ਬਣਾਈ ਜਾਵੇ ਜੋ Mass Production ਕਰ ਸਕਦੀ ਹੈ ਤਾਂ ਬਾਕੀ ਬਹੁਤ ਸਾਰੇ ਲੋਕਾਂ ਨੂੰ ਉਸ ਦਾ ਫਾਇਦਾ ਹੋਵੇਗਾ। 2017-18 ਵਿੱਚ ਅਸੀਂ ਲੋਕਾਂ ਨੇ ਉਸ ਦੀ Technology develop ਕੀਤੀ ਅਤੇ Regional transport corporation ਵਿੱਚ 10 buses ਵਿੱਚ ਉਹ use ਕੀਤਾ। ਉਸ ਦਾ result check ਕਰਨ ਦੇ ਲਈ ਅਸੀਂ ਉਸ ਦਾ ਲਗਭਗ 40 ਪ੍ਰਤੀਸ਼ਤ emission ਘੱਟ ਕਰ ਦਿੱਤਾ, Buses ਵਿੱਚ।

ਮੋਦੀ ਜੀ : ਅੱਛਾ! ਹੁਣ ਇਹ Technology ਜੋ ਤੁਸੀਂ ਖੋਜੀ ਹੈ, ਉਸ ਦਾ Patent ਵਗੈਰਾ ਕਰਵਾ ਲਿਆ।

ਮਯੂਰ ਪਾਟਿਲ : ਹਾਂ ਜੀ Patent ਹੋ ਗਿਆ। ਇਸ ਸਾਲ ਵਿੱਚ ਸਾਨੂੰ Patent grant ਹੋ ਕੇ ਆ ਗਿਆ।

ਮੋਦੀ ਜੀ : ਅੱਗੇ ਇਸ ਨੂੰ ਵਧਾਉਣ ਦਾ ਕੀ Plan ਹੈ ਤੁਹਾਡਾ, ਕਿਸ ਤਰ੍ਹਾਂ ਨਾਲ ਕਰ ਰਹੇ ਹੋ। ਜਿਵੇਂ ਬੱਸ ਦਾ result ਆ ਗਿਆ। ਉਸ ਦੀਆਂ ਸਾਰੀਆਂ ਚੀਜ਼ਾਂ ਵੀ ਬਾਹਰ ਆ ਗਈਆਂ ਹੋਣਗੀਆਂ ਤਾਂ ਅੱਗੇ ਕੀ ਸੋਚ ਰਹੇ ਹੋ?

ਮਯੂਰ ਪਾਟਿਲ : ਸਰ Start-Up India ਦੇ ਅੰਦਰ ਨੀਤੀ ਆਯੋਗ ਤੋਂ Atal New India Challenge ਜੋ ਹੈ, ਉੱਥੋਂ ਸਾਨੂੰ grant ਮਿਲੀ ਅਤੇ ਉਸ grant ਦੇ basis ’ਤੇ ਅਸੀਂ ਲੋਕਾਂ ਨੇ ਹੁਣੇ factory ਚਾਲੂ ਕੀਤੀ। ਜਿੱਥੇ ਅਸੀਂ Air filters ਦੀ manufacturing ਕਰ ਸਕਦੇ ਹਾਂ।

ਮੋਦੀ ਜੀ : ਤਾਂ ਭਾਰਤ ਸਰਕਾਰ ਦੇ ਵੱਲੋਂ ਕਿੰਨੀ grant ਮਿਲੀ ਤੁਹਾਨੂੰ।

ਮਯੂਰ ਪਾਟਿਲ : 90 ਲੱਖ।

ਮੋਦੀ ਜੀ : 90 ਲੱਖ

ਮਯੂਰ ਪਾਟਿਲ : ਹਾਂ ਜੀ।

ਮੋਦੀ ਜੀ : ਉਸ ਨਾਲ ਤੁਹਾਡਾ ਕੰਮ ਚੱਲ ਗਿਆ।

ਮਯੂਰ ਪਾਟਿਲ : ਹਾਂ ਅਜੇ ਤਾਂ ਚਾਲੂ ਹੋ ਗਿਆ ਹੈ Processes ਵਿੱਚ ਹੈ।

ਮੋਦੀ ਜੀ : ਤੁਸੀਂ ਕਿੰਨੇ ਦੋਸਤ ਮਿਲ ਕੇ ਕਰ ਰਹੇ ਹੋ? ਇਹ ਸਭ

ਮਯੂਰ ਪਾਟਿਲ : ਅਸੀਂ ਚਾਰ ਜਣੇ ਹਾਂ ਸਰ।

ਮੋਦੀ ਜੀ : ਚਾਰੇ ਪਹਿਲਾਂ ਇਕੱਠੇ ਹੀ ਪੜ੍ਹਦੇ ਸੀ ਅਤੇ ਉਸੇ ਸਮੇਂ ਹੀ ਤੁਹਾਨੂੰ ਇਹ ਵਿਚਾਰ ਆਇਆ ਅੱਗੇ ਵਧਣ ਦਾ?

ਮਯੂਰ ਪਾਟਿਲ : ਹਾਂ ਜੀ। ਹਾਂ ਜੀ। ਅਸੀਂ college ਵਿੱਚ ਹੀ ਸੀ ਅਤੇ college ਵਿੱਚ ਅਸੀਂ ਲੋਕਾਂ ਨੇ ਇਹ ਸਭ ਸੋਚਿਆ। ਇਹ ਮੇਰਾ idea ਸੀ ਕਿ ਮੇਰੇ motorcycle ਦਾ at least pollution ਘੱਟ ਹੋ ਜਾਏ ਅਤੇ mileage ਵਧ ਜਾਏ।

ਮੋਦੀ ਜੀ : ਅੱਛਾ pollution ਘੱਟ ਕਰਦੇ ਹਾਂ, mileage ਵਧਾਉਂਦੇ ਹਾਂ ਤਾਂ average ਖਰਚਾ ਕਿੰਨਾ ਬੱਚਦਾ ਹੋਵੇਗਾ।

ਮਯੂਰ ਪਾਟਿਲ : motorcycle ’ਤੇ ਅਸੀਂ test ਕੀਤਾ। ਉਸ ਦੀ mileage ਸੀ 25 Kilometers per liter, ਉਹ ਵਧਾ ਦਿੱਤੀ 39 Kilometers per liter, ਤਾਂ ਲਗਭਗ 14 ਕਿਲੋਮੀਟਰ ਦਾ ਲਾਭ ਹੋਇਆ ਅਤੇ ਉਸ ਵਿੱਚੋਂ 40 ਫੀਸਦੀ ਦਾ carbon emissions ਘੱਟ ਹੋ ਗਿਆ ਅਤੇ ਜਦੋਂ buses ’ਤੇ ਕੀਤਾ, Regional transport corporation ਨੇ ਤਾਂ ਉੱਥੇ 10 ਫੀਸਦੀ Fuel efficiency increase ਹੋਈ ਅਤੇ ਉਸ ਵਿੱਚ ਵੀ 35-40 percent emission ਘੱਟ ਹੋ ਗਿਆ।

ਮੋਦੀ ਜੀ : ਮਯੂਰ ਮੈਨੂੰ ਬਹੁਤ ਚੰਗਾ ਲਗਿਆ ਤੁਹਾਡੇ ਨਾਲ ਗੱਲ ਕਰਕੇ ਅਤੇ ਆਪਣੇ ਸਾਥੀਆਂ ਨੂੰ ਮੇਰੇ ਵੱਲੋਂ ਵਧਾਈ ਦਿਓ ਅਤੇ college life ਵਿੱਚ ਖ਼ੁਦ ਦੀ ਜੋ ਸਮੱਸਿਆ ਸੀ, ਉਸ ਸਮੱਸਿਆ ਦਾ ਹੱਲ ਵੀ ਤੁਸੀਂ ਲੱਭਿਆ ਅਤੇ ਹੁਣ ਉਸ ਵਿੱਚੋਂ ਜੋ ਰਸਤਾ ਚੁਣਿਆ, ਉਸ ਨੇ ਵਾਤਾਵਰਣ ਦੀ ਸਮੱਸਿਆ ਨੂੰ address ਕਰਨ ਦੇ ਲਈ ਤੁਸੀਂ ਬੀੜਾ ਚੁੱਕਿਆ ਅਤੇ ਇਹ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਹੀ ਹੈ ਕਿ ਕੋਈ ਵੀ ਵੱਡੀ ਚੁਣੌਤੀ ਲੈ ਲੈਂਦੇ ਹਨ ਅਤੇ ਰਸਤੇ ਖੋਜ ਰਹੇ ਹਨ। ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।

ਮਯੂਰ ਪਾਟਿਲ : Thank You Sir ! Thank You !

ਸਾਥੀਓ, ਕੁਝ ਸਾਲ ਪਹਿਲਾਂ ਜੇਕਰ ਕੋਈ ਕਹਿੰਦਾ ਸੀ ਕਿ ਉਹ business ਕਰਨਾ ਚਾਹੁੰਦਾ ਹੈ ਜਾਂ ਇੱਕ ਕੋਈ ਨਵੀਂ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਜਵਾਬ ਹੁੰਦਾ ਸੀ ਕਿ ਤੁਸੀਂ ਨੌਕਰੀ ਕਿਉਂ ਨਹੀਂ ਕਰਨਾ ਚਾਹੁੰਦੇ, ਨੌਕਰੀ ਕਰੋ ਨਾ ਭਾਈ। ਬਈ ਨੌਕਰੀ ਵਿੱਚ ਹੀ security ਹੁੰਦੀ ਹੈ, salary ਹੁੰਦੀ ਹੈ, ਝੰਜਟ ਵੀ ਘੱਟ ਹੁੰਦਾ ਹੈ, ਲੇਕਿਨ ਅੱਜ ਜਦੋਂ ਕੋਈ ਆਪਣੀ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕ ਬਹੁਤ ਉਤਸ਼ਾਹਿਤ ਹੁੰਦੇ ਹਨ ਅਤੇ ਉਸ ਵਿੱਚ ਉਸ ਦਾ ਪੂਰਾ support ਵੀ ਕਰਦੇ ਹਨ। ਸਾਥੀਓ, ਭਾਰਤ ਦੀ growth story ਦਾ ਇਹ turning point ਹੈ। ਜਿੱਥੇ ਹੁਣ ਲੋਕ ਸਿਰਫ਼ Job seekers ਬਣਨ ਦਾ ਸੁਪਨਾ ਹੀ ਨਹੀਂ ਦੇਖ ਰਹੇ, ਬਲਕਿ job creators ਵੀ ਬਣ ਰਹੇ ਹਨ। ਇਸ ਨਾਲ ਵਿਸ਼ਵ ਮੰਚ ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਬਣੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮਨ ਕੀ ਬਾਤਵਿੱਚ ਅਸੀਂ ਅੰਮ੍ਰਿਤ ਮਹੋਤਸਵ ਦੀ ਗੱਲ ਕੀਤੀ, ਅੰਮ੍ਰਿਤ ਕਾਲ ਵਿੱਚ ਕਿਵੇਂ ਸਾਡੇ ਦੇਸ਼ ਵਾਸੀ ਨਵੇਂ-ਨਵੇਂ ਸੰਕਲਪਾਂ ਨੂੰ ਪੂਰਾ ਕਰ ਰਹੇ ਹਨ, ਇਸ ਦੀ ਚਰਚਾ ਕੀਤੀ ਅਤੇ ਨਾਲ ਹੀ ਦਸੰਬਰ ਮਹੀਨੇ ਵਿੱਚ ਫੌਜ ਦੀ ਬਹਾਦਰੀ ਨਾਲ ਜੁੜੇ ਹੋਏ ਮੌਕਿਆਂ ਦਾ ਵੀ ਜ਼ਿਕਰ ਕੀਤਾ। ਦਸੰਬਰ ਮਹੀਨੇ ਵਿੱਚ ਹੀ ਇੱਕ ਹੋਰ ਵੱਡਾ ਦਿਨ ਸਾਡੇ ਸਾਹਮਣੇ ਆਉਂਦਾ ਹੈ, ਜਿਸ ਤੋਂ ਅਸੀਂ ਪ੍ਰੇਰਣਾ ਲੈਂਦੇ ਹਾਂ। ਇਹ ਦਿਨ ਹੈ 6 ਦਸੰਬਰ ਨੂੰ ਬਾਬਾ ਸਾਹੇਬ ਅੰਬੇਡਕਰ ਦੀ ਬਰਸੀ। ਬਾਬਾ ਸਾਹੇਬ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਸਮਾਜ ਦੇ ਲਈ, ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ਦੇ ਲਈ ਸਮਰਪਿਤ ਕੀਤਾ ਸੀ। ਅਸੀਂ ਦੇਸ਼ ਵਾਸੀ ਸਾਡੇ ਸੰਵਿਧਾਨ ਦੀ ਵੀ ਮੂਲ ਭਾਵਨਾ ਨੂੰ ਕਦੇ ਨਾ ਭੁੱਲੀਏ, ਸਾਡਾ ਸੰਵਿਧਾਨ ਸਾਰੇ ਦੇਸ਼ਵਾਸੀਆਂ ਤੋਂ ਆਪਣੇ-ਆਪਣੇ ਫ਼ਰਜ਼ਾਂ ਦੇ ਪਾਲਣ ਦੀ ਆਸ ਕਰਦਾ ਹੈ - ਆਓ ਅਸੀਂ ਵੀ ਸੰਕਲਪ ਲਈਏ ਕਿ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਫ਼ਰਜ਼ਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ, ਇਹੀ ਬਾਬਾ ਸਾਹੇਬ ਦੇ ਲਈ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਸਾਥੀਓ, ਹੁਣ ਅਸੀਂ ਦਸੰਬਰ ਮਹੀਨੇ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਸੁਭਾਵਿਕ ਹੈ ਅਗਲੀ ਮਨ ਕੀ ਬਾਤ’ 2021 ਦੀ ਇਸ ਸਾਲ ਦੀ ਆਖਰੀ ਮਨ ਕੀ ਬਾਤਹੋਵੇਗੀ। 2022 ਵਿੱਚ ਫਿਰ ਤੋਂ ਯਾਤਰਾ ਸ਼ੁਰੂ ਕਰਾਂਗੇ ਅਤੇ ਮੈਂ ਤੁਹਾਡੇ ਕੋਲੋਂ ਢੇਰ ਸਾਰੇ ਸੁਝਾਵਾਂ ਦੀ ਆਸ ਕਰਦਾ ਹੀ ਰਹਿੰਦਾ ਹਾਂ, ਕਰਦਾ ਰਹਾਂਗਾ। ਤੁਸੀਂ ਇਸ ਸਾਲ ਨੂੰ ਕਿਵੇਂ ਵਿਦਾ ਕਰ ਰਹੇ ਹੋ, ਨਵੇਂ ਸਾਲ ਵਿੱਚ ਕੀ ਕੁਝ ਕਰਨ ਵਾਲੇ ਹੋ, ਇਹ ਵੀ ਜ਼ਰੂਰ ਦੱਸੋ ਅਤੇ ਹਾਂ, ਇਹ ਕਦੇ ਨਾ ਭੁੱਲਣਾ ਕੋਰੋਨਾ ਅਜੇ ਗਿਆ ਨਹੀਂ ਹੈ। ਸਾਵਧਾਨੀ ਵਰਤਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਬਹੁਤ-ਬਹੁਤ ਧੰਨਵਾਦ।

 

 

 

**********

 

 

 

ਡੀਐੱਸ/ਐੱਸਐੱਚ/ਵੀਕੇ/ਏਕੇ


(Release ID: 1775792) Visitor Counter : 263