ਸੰਸਦੀ ਮਾਮਲੇ
azadi ka amrit mahotsav

ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਵੇਗਾ


ਭਾਰਤ ਦੇ ਮਾਣਯੋਗ ਰਾਸ਼ਟਰਪਤੀ ਕੱਲ੍ਹ ਸਵੇਰੇ 11:00 ਵਜੇ ਸੰਸਦ ਦੇ ਸੈਂਟਰਲ ਹਾਲ ਤੋਂ ਸੰਵਿਧਾਨ ਦਿਵਸ ਦੇ ਲਾਈਵ ਸਮਾਰੋਹ ਦੀ ਅਗਵਾਈ ਕਰਨਗੇ



ਇਸ ਮੌਕੇ 'ਤੇ ਮਾਣਯੋਗ ਉਪ ਰਾਸ਼ਟਰਪਤੀ, ਮਾਣਯੋਗ ਪ੍ਰਧਾਨ ਮੰਤਰੀ, ਮਾਣਯੋਗ ਸਪੀਕਰ, ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਹੋਣਗੇ



ਲੋਕਾਂ ਨੂੰ ਸਾਰੇ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 26.11.2021 ਨੂੰ ਆਪਣੇ-ਆਪਣੇ ਸਥਾਨਾਂ ਤੋਂ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਨ ਵਿੱਚ ਮਾਣਯੋਗ ਰਾਸ਼ਟਰਪਤੀ ਨਾਲ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਜਨ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ



ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਦੋ ਪੋਰਟਲ ਵਿਕਸਿਤ ਕੀਤੇ ਹਨ



23 ਭਾਸ਼ਾਵਾਂ (22 ਸਰਕਾਰੀ ਭਾਸ਼ਾਵਾਂ ਅਤੇ ਅੰਗਰੇਜ਼ੀ) ਵਿੱਚ "ਸੰਵਿਧਾਨ ਦੀ ਪ੍ਰਸਤਾਵਨਾ ਦੀ ਔਨਲਾਈਨਰੀਡਿੰਗ" ਲਈ ਇੱਕ ਪੋਰਟਲ (mpa.gov.in/constitution-day)



"ਸੰਵਿਧਾਨਕ ਲੋਕਤੰਤਰ 'ਤੇ ਔਨਲਾਈਨ ਕੁਇਜ਼" ਲਈ ਦੂਸਰਾ ਪੋਰਟਲ (mpa.gov.in/constitution-day)



ਕੋਈ ਵੀ ਵਿਅਕਤੀ ਕਿਸੇ ਥਾਂ ਤੋਂ ਵੀ ਹਿੱਸਾ ਲੈ ਸਕਦਾ ਹੈ ਅਤੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ

Posted On: 25 NOV 2021 4:24PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਦੇ 75 ਵਰ੍ਹਿਆਂ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਦੇ ਜਸ਼ਨ ਨੂੰ ਮਨਾਉਣ ਅਤੇ ਯਾਦ ਕਰਨ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਇਸ ਮਹੋਤਸਵ ਦੇ ਹਿੱਸੇ ਵਜੋਂ, ਭਾਰਤ ਕੱਲ੍ਹ ਯਾਨੀ 26 ਨਵੰਬਰ ਨੂੰ ਸੰਵਿਧਾਨ ਦਿਵਸ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾ ਰਿਹਾ ਹੈ।

 

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸਵੇਰੇ 11:00 ਵਜੇ ਸੰਸਦ ਦੇ ਸੈਂਟਰਲ ਹਾਲ ਤੋਂ ਸੰਵਿਧਾਨ ਦਿਵਸ ਦੇ ਲਾਈਵ ਸਮਾਰੋਹ ਦੀ ਅਗਵਾਈ ਕਰਨਗੇ।


 

1.jpg

 

ਇਸ ਮੌਕੇ ਮਾਣਯੋਗ ਉਪ ਰਾਸ਼ਟਰਪਤੀ, ਮਾਣਯੋਗ ਪ੍ਰਧਾਨ ਮੰਤਰੀ, ਮਾਣਯੋਗ ਸਪੀਕਰ, ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਿਰਕਤ ਕਰਨਗੇ। ਇਸ ਸਮਾਗਮ ਨੂੰ ਸੰਸਦ ਟੀਵੀ/ਡੀਡੀ ਅਤੇ ਔਨਲਾਈਨ ਪੋਰਟਲ ਜ਼ਰੀਏ ਲਾਈਵ ਸਟ੍ਰੀਮ ਕੀਤਾ ਜਾਵੇਗਾ। 

 

ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ, ਪੂਰੇ ਦੇਸ਼ ਨੂੰ ਉਨ੍ਹਾਂ ਦੇ ਨਾਲ ਸੰਵਿਧਾਨ ਦੀ ਪ੍ਰਸਤਾਵਨਾ ਲਾਈਵ ਪੜ੍ਹਨ ਲਈ ਸੱਦਾ ਦਿੱਤਾ ਜਾਂਦਾ ਹੈ। ਉਹ 'ਸੰਵਿਧਾਨਕ ਲੋਕਤੰਤਰ 'ਤੇ ਔਨਲਾਈਨ ਕੁਇਜ਼' - (mpa.gov.in/constitution-day) ਦਾ ਉਦਘਾਟਨ ਵੀ ਕਰਨਗੇ।  23 ਭਾਸ਼ਾਵਾਂ (22 ਸਰਕਾਰੀ ਅਤੇ ਅੰਗਰੇਜ਼ੀ) ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਨ ਸੰਬੰਧੀ ਪੋਰਟਲ ਅੱਜ ਅੱਧੀ ਰਾਤ ਨੂੰ ਲਾਈਵ ਹੋ ਜਾਵੇਗਾ। ਸਰਟੀਫਿਕੇਟ mpa.gov.in/constitution-day ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। 

                                                                       

  **********

 

ਐੱਮਵੀ/ਐੱਸਕੇਐੱਸ


(Release ID: 1775206) Visitor Counter : 205