ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਨਵੰਬਰ ਨੂੰ ਸੰਵਿਧਾਨ ਦਿਵਸ ਸਮਾਰੋਹ ’ਚ ਹਿੱਸਾ ਲੈਣਗੇ




ਪ੍ਰਧਾਨ ਮੰਤਰੀ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸੰਵਿਧਾਨ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ



ਪ੍ਰਧਾਨ ਮੰਤਰੀ ਵਿਗਿਆਨ ਭਵਨ ’ਚ ਸੁਪਰੀਮ ਕੋਰਟ ਦੁਆਰਾ ਆਯੋਜਿਤ ਸੰਵਿਧਾਨ ਦਿਵਸ ਸਮਾਰੋਹ ਦਾ ਵੀ ਉਦਘਾਟਨ ਕਰਨਗੇ

Posted On: 24 NOV 2021 5:08PM by PIB Chandigarh

ਰਾਸ਼ਟਰ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਏਗਾ। ਇੱਥੇ ਵਰਨਣਯੋਗ ਹੈ ਕਿ 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀਜਿਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ’ ਮਨਾਇਆ ਜਾਂਦਾ ਹੈ। ਸੰਵਿਧਾਨ ਦਿਵਸ ਨੂੰ ਮਨਾਉਣਾ 2015 ’ਚ ਸ਼ੁਰੂ ਹੋਇਆ ਸੀਜੋ ਇਸ ਇਤਿਹਾਸਿਕ ਤਰੀਕ ਦੇ ਮਹੱਤਵ ਨੂੰ ਉਚਿਤ ਮਾਨਤਾ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੇ ਆਧਾਰਤ ਹੈ। ਇਸ ਦ੍ਰਿਸ਼ਟੀਕੋਣ ਦਾ ਅਧਾਰ 2010 ’ਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਆਯੋਜਿਤ ਸੰਵਿਧਾਨ ਗੌਰਵ ਯਾਤਰਾ’ ’ਚ ਨਿਹਿਤ ਹੋ ਸਕਦਾ ਹੈ।

ਇਸ ਵਰ੍ਹੇ ਸੰਵਿਧਾਨ ਦਿਵਸ ਸਮਾਰੋਹ ਅਧੀਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਨਵੰਬਰ, 2021 ਨੂੰ ਸੰਸਦ ਅਤੇ ਵਿਗਿਆਨ ਭਵਨ ਚ ਆਯੋਜਿਤ ਹੋਣ ਵਾਲੇ ਸਮਾਰੋਹਾਂ ਚ ਭਾਗ ਲੈਣਗੇ।

ਸੰਸਦ 'ਚ ਆਯੋਜਿਤ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਹੋਵੇਗਾ। ਪ੍ਰੋਗਰਾਮ ਨੂੰ ਰਾਸ਼ਟਰਪਤੀਉਪ ਰਾਸ਼ਟਰਪਤੀਪ੍ਰਧਾਨ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਉਹ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਉਣਗੇਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਰਾਸ਼ਟਰਪਤੀ ਸੰਵਿਧਾਨ ਸਭਾ ਵਿੱਚ ਬਹਿਸਾਂ ਅਤੇ ਵਿਚਾਰ-ਵਟਾਂਦਰੇ ਦਾ ਇੱਕ ਡਿਜੀਟਲ ਸੰਸਕਰਣਭਾਰਤ ਦੇ ਸੰਵਿਧਾਨ ਦੀ ਕੈਲੀਗ੍ਰਾਫਿਕ ਕਾਪੀ ਦਾ ਇੱਕ ਡਿਜੀਟਲ ਸੰਸਕਰਣ ਅਤੇ ਭਾਰਤ ਦੇ ਸੰਵਿਧਾਨ ਦੇ ਅੱਪਡੇਟ ਕੀਤੇ ਸੰਸਕਰਣ ਨੂੰ ਵੀ ਜਾਰੀ ਕਰਨਗੇਜਿਸ ਵਿੱਚ ਹੁਣ ਤੱਕ ਦੀਆਂ ਸਾਰੀਆਂ ਸੋਧਾਂ ਸ਼ਾਮਲ ਹੋਣਗੀਆਂ। ਉਹ ਸੰਵਿਧਾਨਕ ਲੋਕਤੰਤਰ ਬਾਰੇ ਔਨਲਾਈਨ ਕੁਇਜ਼’ ਦਾ ਉਦਘਾਟਨ ਵੀ ਕਰਨਗੇ।

ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਪਲੈਨਰੀ ਹਾਲ ਵਿੱਚ ਸ਼ਾਮ 5:30 ਵਜੇ ਸੁਪਰੀਮ ਕੋਰਟ ਵੱਲੋਂ ਆਯੋਜਿਤ ਦੋ-ਦਿਨਾ ਸੰਵਿਧਾਨ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ। ਇਸ ਮੌਕੇ ਸੁਪਰੀਮ ਕੋਰਟ ਦੇ ਸਾਰੇ ਜੱਜਸਾਰੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸ ਅਤੇ ਹੋਰ ਸੀਨੀਅਰ ਜੱਜਸੌਲਿਸਿਟਰ ਜਨਰਲ ਆਵ੍ ਇੰਡੀਆ ਅਤੇ ਕਾਨੂੰਨੀ ਖੇਤਰ ਦੇ ਹੋਰ ਮੈਂਬਰ ਹਾਜ਼ਰ ਹੋਣਗੇ। ਪ੍ਰਧਾਨ ਮੰਤਰੀ ਵਿਸ਼ੇਸ਼ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ।

 

 

 ************

ਡੀਐੱਸ/ਐੱਸਐੱਚ



(Release ID: 1774824) Visitor Counter : 134