ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ 116 .87 ਕਰੋੜ ਦੇ ਪਾਰ ਹੋਈ
ਬੀਤੇ 24 ਘੰਟਿਆਂ ਵਿੱਚ ਲਗਭਗ 33 ਲੱਖ ਟੀਕੇ ਲਗਾਏ ਗਏ
ਠੀਕ ਹੋਣ ਦੀ ਵਰਤਮਾਨ ਦਰ 98.31% ਹੋਈ
ਪਿਛਲੇ 24 ਘੰਟੇ ਵਿੱਚ 8,488 ਨਵੇਂ ਕੇਸ ਦਰਜ ਕੀਤੇ ਗਏ
ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 1,18,443 ਹੈ
ਸਪਤਾਹਿਕ ਐਕਟਿਵ ਕੇਸਾਂ ਦੀ ਦਰ (0.93%) ਪਿਛਲੇ 58 ਦਿਨਾਂ ਤੋਂ 2% ਤੋਂ ਘੱਟ
Posted On:
22 NOV 2021 9:33AM by PIB Chandigarh
ਪਿਛਲੇ 24 ਘੰਟਿਆਂ ਵਿੱਚ 32,99,337 ਵੈਕਸੀਨ ਦੀ ਖੁਰਾਕ ਦੇਣ ਦੇ ਨਾਲ ਹੀ ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 116.87 ਕਰੋੜ (1,16,87,28,385) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਿਆ। ਇਸ ਉਪਲਬਧੀ ਨੂੰ 1,20,77,324 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ ।
ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ :
ਹੈਲਥ ਕੇਅਰ ਵਰਕਰਸ
|
ਪਹਿਲੀ ਖੁਰਾਕ
|
1,03,82,290
|
ਦੂਸਰੀ ਖੁਰਾਕ
|
94,07,092
|
ਫ੍ਰੰਟਲਾਈਨ ਵਰਕਰਸ
|
ਪਹਿਲੀ ਖੁਰਾਕ
|
1,83,76,108
|
ਦੂਸਰੀ ਖੁਰਾਕ
|
1,63,19,085
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
44,29,75,971
|
ਦੂਸਰੀ ਖੁਰਾਕ
|
19,15,97,004
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,08,59,227
|
ਦੂਸਰੀ ਖੁਰਾਕ
|
11,12,04,851
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,32,78,631
|
ਦੂਸਰੀ ਖੁਰਾਕ
|
7,43,28,126
|
ਕੁੱਲ
|
1,16,87,28,385
|
ਪਿਛਲੇ 24 ਘੰਟਿਆਂ ਵਿੱਚ 12,510 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ) ਦੀ ਕੁੱਲ ਸੰਖਿਆ ਵਧ ਕੇ 3,39,34,547 ਹੋ ਗਈ ਹੈ ।
ਨਤੀਜੇ ਵਜੋਂ , ਭਾਰਤ ਵਿੱਚ ਠੀਕ ਹੋਣ ਦੀ ਦਰ 98.31% ਹੈ ।
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਗਾਤਾਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਪਿਛਲੇ 148 ਦਿਨਾਂ ਤੋਂ ਲਗਾਤਾਰ ਰੋਜ਼ਾਨਾ 50,000 ਤੋਂ ਘੱਟ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ।
ਪਿਛਲੇ 24 ਘੰਟੇ ਵਿੱਚ 8,488 ਨਵੇਂ ਮਰੀਜ਼ ਸਾਹਮਣੇ ਆਏ ਹਨ ।
ਵਰਤਮਾਨ ਵਿੱਚ 1,18,443 ਐਕਟਿਵ ਰੋਗੀ ਹਨ। ਵਰਤਮਾਨ ਵਿੱਚ ਇਹ ਐਕਟਿਵ ਕੇਸ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.34% ਹਨ । ਇਹ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 7,83,567 ਟੈਸਟ ਕੀਤੇ ਗਏ ਹਨ । ਭਾਰਤ ਨੇ ਹੁਣ ਤੱਕ ਕੁੱਲ 63.25 ਕਰੋੜ ( 63,25,24,259) ਟੈਸਟ ਕੀਤੇ ਗਏ ਹਨ ।
ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਨੂੰ ਵਧਾਇਆ ਗਿਆ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.93% ਹੈ ਜੋ ਪਿਛਲੇ 59 ਦਿਨਾਂ ਤੋਂ ਲਗਾਤਾਰ 2% ਤੋਂ ਘੱਟ ਬਣੀ ਹੋਈ ਹੈ । ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 1.08% ਹੈ । ਰੋਜ਼ਾਨਾ ਪਾਜ਼ੀਟਿਵਿਟੀ ਦਰ ਪਿਛਲੇ 49 ਦਿਨਾਂ ਤੋਂ 2% ਤੋਂ ਘੱਟ ਅਤੇ ਲਗਾਤਾਰ 84 ਦਿਨਾਂ ਤੋਂ ਰੋਜ਼ਾਨਾ 3% ਤੋਂ ਹੇਠਾਂ ਬਣੀ ਹੋਈ ਹੈ ।
****
ਐੱਮਵੀ
(Release ID: 1774077)