ਪੇਂਡੂ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ 5 ਸਾਲ ਪੂਰੇ


ਗ੍ਰਾਮੀਣ ਵਿਕਾਸ ਮੰਤਰਾਲੇ ਨੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਕਈ ਗਤੀਵਿਧੀਆਂ ਦਾ ਆਯੋਜਨ ਕਰਕੇ ਆਵਾਸ ਦਿਵਸ ਮਨਾਇਆ

ਯੋਜਨਾ ਦੇ ਤਹਿਤ 1.63 ਕਰੋੜ ਆਵਾਸ ਬਣਾਏ ਗਏ

ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1,47,218.31 ਕਰੋੜ ਰੁਪਏ ਜਾਰੀ ਕੀਤੇ ਗਏ

Posted On: 20 NOV 2021 12:56PM by PIB Chandigarh

ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ  ਦੇ 5 ਸਾਲ ਪੂਰੇ ਹੋਣ ਅਤੇ 20 ਨਵੰਬਰ,  2021 ਨੂੰ ਆਵਾਸ ਦਿਵਸ ਦੇ ਮਹੋਤਸਵ ਦੀ ਪੂਰਵ ਸੰਧਿਆ ‘ਤੇ ,  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਵਾਸ ਦਿਵਸ ਮਨਾਉਣ ਲਈ ਭੂਮੀ ਪੂਜਨ ,  ਗ੍ਰਹਿ ਪ੍ਰਵੇਸ਼ ,  ਲਾਭਾਰਥੀਆਂ  ਦੇ ਘਰਾਂ ਨੂੰ ਵਿਖਾਉਣ ਦੇ ਲਈ ਉਨ੍ਹਾਂ ਦੇ  ਘਰ ਜਾਣਾ ,  ਪੀਐੱਮਏਵਾਈ-ਜੀ ਆਦਿ  ਬਾਰੇ ਲਾਭਾਰਥੀਆਂ ਸੰਵੇਦਨਸ਼ੀਲ ਬਣਾਉਣ ਵਰਗੀਆਂ ਕਈ ਗਤੀਵਿਧੀਆਂ ਕੀਤੀਆਂ ਹਨ। ਸਾਰਿਆਂ ਲਈ ਆਵਾਸ  ਦੇ ਮਹਾਨ ਉਦੇਸ਼ ਦੀ ਪੂਰਤੀ ਸੁਨਿਸ਼ਚਿਤ ਕਰਦੇ ਹੋਏ ਰਾਜ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲਾ ਸਮਾਂ ਸੀਮਾ  ਦੇ ਅੰਦਰ ਟੀਚਾ ਪੂਰਾ ਕਰਨ ਦਾ ਯਤਨ ਕਰਦਾ ਹੈ ।

 

https://static.pib.gov.in/WriteReadData/userfiles/image/image001O51T.png

ਅਸਾਮ

 

ਭਾਰਤ ਸਰਕਾਰ ਨੇ ਸਾਲ 2022 ਤੱਕ "ਸਾਰਿਆਂ ਨੂੰ ਆਵਾਸ" ਪ੍ਰਦਾਨ ਕਰਨ ਦੇ ਉਦੇਸ਼ ਨੂੰ ਹਾਸਲ ਕਰਨ ਲਈ ਸੋਧ ਕਰਕੇ ਗ੍ਰਾਮੀਣ ਆਵਾਸ ਯੋਜਨਾ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ  ( ਪੀਐੱਮਏਵਾਈ-ਜੀ)  20 ਨਵੰਬਰ ,  2016 ਨੂੰ ਸ਼ੁਰੂ ਕੀਤੀ ਗਈ ਜੋ ਪਹਿਲੀ ਅਪ੍ਰੈਲ 2016 ਤੋਂ ਪ੍ਰਭਾਵੀ ਹੈ। ਇਸ ਯੋਜਨਾ ਦੇ ਤਹਿਤ ਸਾਲ 2022 ਤੱਕ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਨਾਲ 2.95 ਕਰੋੜ ਪੀਐੱਮਏਵਾਈ-ਜੀ ਘਰਾਂ ਨੂੰ ਪੂਰਾ ਕਰਨ ਦਾ ਲਕਸ਼ ਤੈਅ ਕੀਤਾ ਗਿਆ ਹੈ ।

 

https://static.pib.gov.in/WriteReadData/userfiles/image/image002RA5N.jpg

ਉਡੀਸ਼ਾ

ਯੋਜਨਾ ਦੀ ਭੌਤਿਕ ਸਥਿਤੀ:

ਯੋਜਨਾ ਦੀ ਸ਼ੁਰੂਆਤ ਦੇ ਬਾਅਦ ਇਹ ਸੰਚਿਤ ਲਕਸ਼ ਦੇ ਮੁਕਾਬਲੇ ਪੀਐੱਮਏਵਾਈ-ਜੀ ਦੇ ਤਹਿਤ ਉਪਲੱਬਧੀ ਨਿਮਨ ਅਨੁਸਾਰ ਹੈ:

2016-17 ਤੋਂ 2020-21 ਤੱਕ ਪੀਐੱਮਏਵਾਈ-ਜੀ ਦੇ ਤਹਿਤ ਸੰਚਿਤ ਲਕਸ਼

 2.62 ਕਰੋੜ

ਰਜਿਸਟ੍ਰੇਸ਼ਨ

2.20 ਕਰੋੜ

ਜਿਓਟੈਗਯੁਕਤ ਮਕਾਨ

2.16 ਕਰੋੜ

ਮਨਜ਼ੂਰ ਮਕਾਨਾਂ ਦੀ ਸੰਖਿਆ 

2.09 ਕਰੋੜ

ਭੁਗਤਾਨ ਕੀਤੀਆਂ ਗਈਆਂ ਪਹਿਲੀ ਕਿਸ਼ਤ ਦੀ ਸੰਖਿਆ

1.98 करोड़

 1.98 ਕਰੋੜ

ਭੁਗਤਾਨ ਕੀਤੀਆਂ ਗਈਆਂ ਦੂਜੀ ਕਿਸ਼ਤਾ ਦੀ ਸੰਖਿਆ

1.80 ਕਰੋੜ

ਭੁਗਤਾਨ ਕੀਤੀਆਂ ਗਈਆਂ ਤੀਸਰੀ ਕਿਸ਼ਤ ਦੀ ਸੰਖਿਆ ਪੂਰਨ ਰੂਪ ਨਾਲ ਨਿਰਮਿਤ ਘਰਾਂ ਦੀ ਸੰਖਿਆ 

1.63 ਕਰੋੜ

 

 

15 ਨਵੰਬਰ 2021 ਤੱਕ ਦਾ ਅੰਕੜਾ, ਜਿਵੇਂ ਕਿ ਐੱਮਆਈਐੱਸ ਆਵਾਸ ਸਾਫਟ ‘ਤੇ ਦਰਜ ਕੀਤਾ ਗਿਆ ਹੈ 

 

 

ਵਿੱਤੀ ਸਥਿਤੀ : 

ਪੀਐੱਮਏਵਾਈ-ਜੀ ਯੋਜਨਾ ਦੇ ਤਹਿਤ ਵਿੱਤ ਸਾਲ 2021-22 ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ 7775.63 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ।  ਯੋਜਨਾ ਦੀ ਸ਼ੁਰੂਆਤ ਤੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਕੁੱਲ ਰਕਮ ਨਿਮਨ ਅਨੁਸਾਰ ਹੈ :

 (15 ਨਵੰਬਰ, 2021 ਤੱਕ ਦੇ ਅੰਕੜੇ)

ਵਿੱਤੀ ਸਾਲ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਕੁੱਲ ਰਕਮ (ਰਕਮ ਕਰੋੜ ਰੁਪਇਆ ਵਿੱਚ)

2016-17

16,058

2017-18

29,889.86

2018-19

29,331.05

2019-20

27,305.84

2020-21

36857.93

2021-22

7775.63

ਕੁੱਲ

1,47,218.31

 

ਯੋਗ ਲਾਭਾਰਥੀਆਂ ਨੂੰ ਘਰ ਉਪਲੱਬਧ ਕਰਵਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਇਲਾਵਾ ,  ਪੀਐੱਮਏਵਾਈ-ਜੀ ਹੋਰ ਸਰਕਾਰੀ ਯੋਜਨਾਵਾਂ ਰਾਹੀਂ ਵੀ ਘਰਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ। ਯੋਜਨਾ ਦੇ ਲਾਭਾਰਥੀ ਮਨਰੇਗਾ ਤੋਂ 90/95 ਮਜ਼ਦੂਰ ਦਿਨ  ਦੇ ਅਕੁਸ਼ਲ ਮਿਹਨਤ ਦਾ ਵੀ ਹੱਕਦਾਰ ਹੈ।  ਪਖਾਨੇ ਦੇ ਨਿਰਮਾਣ ਲਈ ਐੱਸਬੀਐੱਮ-ਜੀ ਨੂੰ ਆਵਾਸ ਯੋਜਨਾ ਨਾਲ ਜੋੜਨ ਦੇ ਮਾਧਿਅਮ ਰਾਹੀਂ ਵੀ ਮਦਦ ਲਈ ਜਾਵੇਗੀ।  ਪੀਐੱਮਏਵਾਈ-ਜੀ ਦੇ ਲਾਭਾਰਥੀ ਨੂੰ ਕਈ ਸਰਕਾਰੀ ਪ੍ਰੋਗਰਾਮਾਂ ਦੇ ਤਹਿਤ ਪਾਈਪ ਰਾਹੀਂ ਪੇਅਜਲ,  ਬਿਜਲੀ ਕਨੈਕਸ਼ਨ ,  ਐੱਲਪੀਜੀ ਗੈਸ ਕਨੈਕਸ਼ਨ ਆਦਿ ਵੀ ਮਿਲ ਸਕਦਾ ਹੈ ।

 

https://static.pib.gov.in/WriteReadData/userfiles/image/image003L5ZC.jpg

ਮੱਧ ਪ੍ਰਦੇਸ਼

 

https://static.pib.gov.in/WriteReadData/userfiles/image/image004RRTB.jpg

ਮਹਾਰਾਸ਼ਟਰ

ਇਸ ਪ੍ਰੋਗਰਾਮ ਨੂੰ ਈ-ਗਵਰਨੈਂਸ ਸਮਾਧਾਨ ਆਵਾਸ ਸਾਫਟ ਅਤੇ ਆਵਾਸ ਐਪ ਦੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਐਪ ਦੇ ਜ਼ਰੀਏ ਇਨ੍ਹਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ ।  ਆਵਾਸ ਸਾਫਟ ਐਪ ਇਸ ਯੋਜਨਾ  ਦੇ ਲਾਗੂਕਰਨ ਪਹਿਲੂਆਂ ਨਾਲ ਸੰਬੰਧਿਤ ਕਈ ਅੰਕੜਿਆਂ ਦਾ ਡੇਟਾ ਰੱਖਣ ਅਤੇ ਨਿਗਰਾਨੀ ਲਈ ਬਿਹਤਰ ਸਾਧਨ  ਦੇ ਰੂਪ ਵਿੱਚ ਕੰਮ ਕਰਦਾ ਹੈ। ਇਨ੍ਹਾਂ ਅੰਕੜਿਆਂ ਵਿੱਚ ਭੌਤਿਕ ਪ੍ਰਗਤੀ  ( ਰਜਿਸਟ੍ਰੇਸ਼ਨ ,  ਮਨਜ਼ੂਰਿਆਂ,  ਮਕਾਨ ਨਿਰਮਾਣ ਪੂਰਾ ਕਰਨਾ ਅਤੇ ਕਿਸ਼ਤਾਂ ਦਾ ਜਾਰੀ ਹੋਣਾ ਆਦਿ),  ਵਿੱਤੀ ਪ੍ਰਗਤੀ,  ਹੋਰ ਯੋਜਨਾਵਾਂ  ਦੇ ਨਾਲ ਮਿਲਾਉਣ ਦੀ ਸਥਿਤੀ ਆਦਿ ਸ਼ਾਮਿਲ ਹਨ।  2016 ਵਿੱਚ ਇਸ ਯੋਜਨਾ ਦੇ ਸ਼ੁਭਾਰੰਭ ਦੇ ਬਾਅਦ ਤੋਂ ਹੀ ਇਸ ਸਾਫਟਵੇਅਰ ਨੂੰ ਉਪਯੋਗਕਰਤਾ ਦੇ ਅਧਿਕ ਅਨੁਕੂਲ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ।  ਸਾਫਟਵੇਅਰ ਨੂੰ ਅਧਿਕ ਅਸਾਨ ਬਣਾਉਣ ਅਤੇ ਪ੍ਰੋਗਰਾਮ  ਦੇ ਲਾਗੂਕਰਨ ਵਿੱਚ ਪਾਰਦਰਸ਼ਿਤਾ ਬਣਾਏ ਰੱਖਣ ਲਈ ਇਸ ਵਿੱਚ ਨਵੇਂ ਮੌਡਿਊਲ ਜੋੜੇ ਗਏ ਹਨ।  ਸਾਫਟਵੇਅਰ ਵਿੱਚ ਹਾਲ ਹੀ ਵਿੱਚ ਜੋੜੇ ਗਏ ਕੁੱਝ ਮੌਡਿਊਲ ਹੇਠਾਂ ਦਿੱਤੇ ਗਏ ਹਨ  : 

  • ਬੇਜ਼ਮੀਨੇ ਮੌਡਿਊਲ  -  ਇਸ ਯੋਜਨਾ ਵਿੱਚ ਸਥਾਈ ਵੇਟਿੰਗ ਲਿਸਟ  ( ਪੀਡਬਲਿਊਐੱਲ )  ਵਿੱਚ ਸ਼ਾਮਿਲ ਬੇਜ਼ਮੀਨੇ ਪਰਿਵਾਰਾਂ ਦਾ ਵੀ ਧਿਆਨ ਰੱਖਿਆ ਗਿਆ ਹੈ ।  ਰਾਜ ਸਰਕਾਰ ਨੂੰ ਬੇਜ਼ਮੀਨੇ ਪਰਿਵਾਰਾਂ  ਨੂੰ ਪ੍ਰਾਥਮਿਕਤਾ  ਦੇ ਅਧਾਰ ‘ਤੇ ਭੂਮੀ ਦਾ ਪ੍ਰਾਵਧਾਨ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇਸ ਦੇ ਇਲਾਵਾ ,  ਪੀਐੱਮਏਵਾਈ-ਜੀ ਦੇ ਪੀਡਬਲਿਊਐੱਲ ਵਿੱਚ ਸ਼ਾਮਿਲ ਬੇਜ਼ਮੀਨੇ ਲਾਭਾਰਥੀਆਂ ਦਾ ਸਹੀ ਖਾਕਾ ਬਣਾਉਣ ਅਤੇ ਉਪਲੱਬਧ ਕਰਾਈ ਗਈ ਜ਼ਮੀਨ ਦੀ ਸਥਿਤੀ ਦਾ ਮੁਲਾਂਕਣ ਕਰਨ ਜਾਂ ਬੇਜ਼ਮੀਨੇ ਲਾਭਾਰਥੀਆਂ ਨੂੰ ਭੂਮੀ ਖਰੀਦ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਜਾਣ ਦੀ ਸਥਿਤੀ ਦਾ ਪਤਾ ਲਗਾਉਣ ਲਈ ਬੇਜ਼ਮੀਨੇ ‘ਤੇ ਇੱਕ ਮੌਡਿਊਲ ਵਿਕਸਿਤ ਕੀਤਾ ਗਿਆ ਹੈ।  ਇਹ ਮੌਡਿਊਲ ਬੇਜ਼ਮੀਨੇ ਲਾਭਾਰਥੀਆਂ ਨੂੰ ਜਾਂ ਤਾਂ ਜ਼ਮੀਨ ਖਰੀਦਣ ਲਈ ਆਰਥਿਕ ਰੂਪ ਨਾਲ ਸਹਾਇਤਾ ਜਾਂ ਭੌਤਿਕ ਰੂਪ ਨਾਲ ਜ਼ਮੀਨ ਦੇਣ ਦੀ ਸਥਿਤੀ ਨੂੰ ਦਰਸਾਉਂਦਾ ਹੈ । 

  • ਈ-ਟਿਕਟਿੰਗ ਪ੍ਰਣਾਲੀ–ਪੀਐੱਮਏਵਾਈ-ਜੀ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦੱਸੀਆਂ ਗਈਆਂ ਤਕਨੀਕੀ  ਦੇ ਨਾਲ-ਨਾਲ ਗੈਰ - ਤਕਨੀਕੀ ਮੁੱਦਿਆਂ ਨਾਲ ਸੰਬੰਧਿਤ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਸ ਮੌਡਿਊਲ ਦੀ ਸ਼ੁਰੂਆਤ ਕੀਤੀ ਗਈ ਹੈ । 

  • ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ-ਏਬੀਪੀਐੱਸ ਸੁਰੱਖਿਅਤ ਅਤੇ ਪ੍ਰਮਾਣਿਕ ਲੈਣ-ਦੇਣ ਲਈ ਸੰਬੰਧਿਤ ਲਾਭਾਰਥੀ ਦੇ ਆਧਾਰ ਨੰਬਰ ਨਾਲ ਜੁੜੇ ਉਸ ਦੇ ਬੈਂਕ ਖਾਤੇ ਵਿੱਚ ਪੀਐੱਮਏਵਾਈ-ਜੀ ਲਾਭਾਰਥੀ ਨੂੰ ਪ੍ਰਤੱਖ ਲਾਭ ਟ੍ਰਾਂਸਫਰ  (ਡੀਬੀਟੀ)  ਦੀ ਆਗਿਆ ਦਿੰਦਾ ਹੈ । 

  • ਉਪਰੋਕਤ ਦੇ ਇਲਾਵਾ, ਪੀਐੱਮਏਵਾਈਜੀ ਦੀਆਂ ਵਿਸ਼ੇਸ਼ਤਾਵਾਂ ਡਿਜਾਇਨ ਤੋਂ ਲੈ ਕੇ ਲਾਗੂਕਰਨ ਤੱਕ ਨੂੰ ਸਮਝਣ ‘ਤੇ ਇੱਕ ਮੌਡਿਊਲ ਆਈਜੀਓਟੀ ‘ਤੇ ਵੀ ਉਪਲੱਬਧ ਹੈ,  ਜੋ ਪੀਐੱਮਏਵਾਈ-ਜੀ ਦੇ ਹਿਤਧਾਰਕਾਂ  ਦੇ ਸਮਰੱਥਾ ਨਿਰਮਾਣ ਲਈ ਇੱਕ ਈ-ਲਰਨਿੰਗ ਪਲੇਟਫਾਰਮ ਹੈ ।

******

ਏਪੀਐੱਸ/ਜੇਕੇ/ਆਈਏ



(Release ID: 1774072) Visitor Counter : 181